ਸੰਖੇਪ ਵਿਚ, ਡਾਇਲਿਸਿਸ ਕਰਾਣ ਵਾਲੇ ਮਰੀਜ਼ਾ ਦਾ ਜੀਵਨ ਏ.ਵੀ.ਫਿਸਚਯੁਲਾ ਦੀ ਯੋਗਘ ਕਾਰਜ - ਸ਼ਕਤੀ ਤੇ ਨਿਰਭਰ ਹੁੰਦਾ ਹੈ।
ਜਦ ਦੋਨੋਂ ਕਿਡਨੀਆਂ ਕੰਮ ਨਾ ਕਰ ਰਹੀਆਂ ਹੌਣ, ਉਸ ਸਿਥਿਤੀ ਵਿਚ ਕਿਡਨੀ ਦਾ ਕਾਰਜ (ਕੰਮ) ਕ੍ਰਿਤਰਿਮ (ਆਰਟੀਫਿਸ਼ਲ) ਢੰਗ ਨਾਲ ਕਰਨ ਦੇ ਤਰੀਕੇ ਨੂੰ ਡਾਇਲਿਸਿਸ ਕਹਿੰਦੇ ਹਨ।
ਪੇਟ ਦੇ ਅੰਦਰ ਅੰਗਾ ਅਤੇ ਅੰਨਤੜੀਆਂ ਨੂੰ ਉਹਨਾਂ ਦੀ ਜਗਾਂਹ ਤੇ ਜਕੜ ਕੇ ਰਖਣ ਵਾਲੀ ਝਿਲੀ ਨੂੰ ਪੇਰੀਟੋਨਿਯਲ ਕਿਹਾ ਜਾਂਦਾ ਹੈ।
ਦੁਨੀਆਂ ਭਰ ਦੇ ਡਾਇਲਿਸਿਸ ਕਰਾਣ ਵਾਲੇ ਮਰੀਜ਼ਾਂ ਦਾ ਵਡਾ ਸਮੂਹ ਇਸ ਪ੍ਰਕਾਰ ਦਾ ਡਾਇਲਿਸਿਸ ਕਰਾਂਦੇ ਹਨ। ਇਸ ਪ੍ਰਕਾਰ ਦੇ ਡਾਇਲਿਸਿਸ ਵਿਚ ਹੀਮੋਡਾਇਲਿਸਿਸ ਮਸ਼ੀਨ ਦੁਆਰਾ ਖ਼ੂਨ ਨੂੰ ਸਾਫ ਜਾਂ ਸ਼ੂਧ ਕੀਤਾ ਜਾਂਦਾ ਹੈ।
ਹੀਮੋਡਾਇਲਿਸਿਸ ਦੇ ਲਈ ਵਿਸ਼ੇਸ਼ ਪ੍ਰਕਾਰ ਦਾ ਅਸਿਅਧਿਕ (ਬਹੁਤ ਜ਼ਿਆਦਾ) ਖ਼ਾਰਯੁਕਤ ਦ੍ਰਵ (ਹੀਮੋਕਾਂਨਸੇਨਟੇਟ) ਦਸ ਲੀਟਰ ਦੇ ਪਲਾਸਟਿਕ ਦੇ ਜਾਰ ਵਿਚ ਮਿਲਦਾ ਹੈ।