(੧) ਖ਼ੂਨ ਵਿਚ ਅਨਾਵਸ਼ਕ (ਗੈਰ-ਜ਼ਰੂਰੀ) ਉਤਸਰਜੀ ਪਦਾਰਥ ਜਿਵੇਂ ਕਿ ਕ੍ਰੀਏਟੀਨਿਨ, ਯੂਰੀਆ ਨੂੰ ਦੂਰ ਕਰਕੇ ਖ਼ੂਨ ਦਾ ਸ਼ੂਧੀਕਰਨ (ਸਾਫ਼) ਕਰਨਾ ਹੈ।
(੨) ਸਰੀਰ ਵਿਚ ਜਮਾਂ ਹੋਏੇ ਜ਼ਿਆਦਾ ਪਾਣੀ ਨੂੰ ਕਢ ਦੇ ਦ੍ਰਵਾਂ ਨੂੰ ਸਰੀਰ ਵਿਚ ਯੋਘ ਮਾਤਰਾ ਵਿਚ ਬਣਾਏ ਰੱਖਣਾ ।
(੩) ਸਰੀਰ ਦੇ ਖ਼ਾਰਾਂ ਜਿਵੇਂ ਸੋਡੀਯਮ, ਪੋਟੇਸ਼ਿਯਮ, ਆਦਿ ਨੂੰ ਉਚਤ ਮਾਤਰਾ ਵਿਚ ਪ੍ਰਸਥਾਪਿਤ ਕਰਨਾ।
(੪) ਸਰੀਰ ਵਿਚ ਜਮਾਂ ਹੋਈ ਏਸਿਡ (ਅਮਲ) ਦੀ ਵਧ ਮਾਤਰਾ ਨੂੰ ਘਟ ਕਰਦੇ ਹੋਏ ਉਚਤ ਮਾਤਰਾ ਬਣਾਏ ਰੱਖਣਾ ।
ਜਦ ਕਿਡਨੀ ਦੀ ਕਾਰਜ-ਸ਼ਕਤੀ ਵਿਚ (ਅਤਿਅਧਿਕ) ਬਹੁਤ ਜ਼ਿਆਦਾ ਕਮੀ ਆ ਜਾਏ ਜਾਂ ਕਿਡਨੀ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਵੈ, ਤਦ ਦਵਾਈ ਦੁਆਰਾ ਉਪਚਾਰ ਦੇ ਬਾਵਜੂਦ ਕਿਡਨੀ ਰੋਗ ਦੇ ਲਛਣ (ਜਿਵੇਂ ਉਲਟੀ ਹੋਣੀ, ਜੀ ਮਚਲਾਣਾ, ਉਭਕਾਈ ਆਉਣੀ, ਕਮਜ਼ੋਰੀ ਮਹਿਸੂਸ ਹੋਣੀ, ਸਾਹ ਵਿਚ ਤਕਲੀਫ ਹੋਣੀ ਆਦਿ) ਵਧਣ ਲਗਦੇ ਹਨ। ਇਸੀ ਅਵਸਥਾ ਵਿਚ ਡਾਇਲਿਸਿਸ ਦੀ ਲੋੜ ਪੈਂਦੀ ਹੈ। ਆਮ ਤੌਰ ਤੇ ਖ਼ੂਨ ਦੇ ਪਰੀਖ਼ਣ ਵਿਚ ਜੇਕਰ ਸੀਰਮ-ਕ੍ਰੀਏਟੀਨਿਨ ਦੀ ਮਾਤਰਾ ੮-੧੦ ਮਿ.ਗ. ਪ੍ਰਤੀਸ਼ਤ ਤੋਂ ਜ਼ਿਆਦਾ ਹੋਵੈ, ਤਦ ਡਾਇਲਿਸਿਸ ਕੀਤਾ ਜਾਣਾ ਚਾਹੀਦਾ ਹੈ।
ਨਹੀਂ, ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਡਾਇਲਿਸਿਸ ਕਰਨ ਦੇ ਬਾਅਦ ਵੀ, ਕਿਡਨੀ ਫਿਰ ਤੋਂ ਕੰਮ ਨਹੀਂ ਕਰਦੀ ਹੈ। ਐਸੇ ਮਰੀਜ਼ਾਂ ਵਿਚ ਡਾਇਲਿਸਿਸ ਕਿਡਨੀ ਦੇ ਕਾਰਜ ਦਾ ਵਿਕਲਪ ਹੈ ਅਤੇ ਤਬੀਅਤ ਠੀਕ ਰਖਣ ਦੇ ਲਈ ਨਿਯਿਮਿਤ ਰੂਪ ਵਿਚ ਹਮੈਸ਼ਾ ਹੀ ਡਾਇਲਿਸਿਸ ਕਰਾਣਾ ਜ਼ਰੂਰੀ ਹੁੰਦਾ ਹੈ। ਪਰ ਐਕਉਟ ਕਿਡਨੀ ਫੇਲਿਉਰ ਦੇ ਮਰੀਜ਼ਾਂ ਵਿਚ ਥੋੜੇ ਸਮੇਂ ਦੇ ਲਈ ਹੀ ਡਾਇਲਿਸਿਸ ਕਰਾਉਣ ਦੀ ਲੋੜ ਹੁੰਦੀ ਹੈ। ਐਸੇ ਮਰੀਜ਼ਾਂ ਦੀ ਕਿਡਨੀ ਕੁਝ ਦਿਨਾਂ ਦੇ ਲਈ ਫਿਰ ਤੋਂ ਪੂਰੀ ਤਹਾਂ ਕੰਮ ਕਰਨ ਲਗਦੀ ਹੈ ਅਤੇ ਬਾਅਦ ਵਿਚ ਉਹਨਾਂ ਨੂੰ ਡਾਇਲਿਸਿਸ ਦੀ ਦਵਾਈ ਲੈਣ ਦੀ ਲੋੜ ਨਹੀਂ ਰਹਿੰਦੀ ਹੈ।
ਡਾਇਲਿਸਿਸ ਦੇ ਦੋ ਪਕਾਰ ਹਨ:
(੧) ਹੀਮੋਡਾਇਲਿਸਿਸ: ਇਸ ਪ੍ਰਕਾਰ ਦੇ ਡਾਇਲਿਸਿਸ ਮਸ਼ੀਨ, ਵਿਸ਼ੇਸ਼ ਪ੍ਰਕਾਰ ਦੇ ਖ਼ਾਰਯੁਕਤ ਦ੍ਰਵ ਮਦਦ ਨਾਲ ਕ੍ਰਿਤਰਿਮ (ਨਕਲੀ) ਕਿਡਨੀ ਵਿਚ ਖ਼ੂਨ ਨੂੰ ਸ਼ੂਧ ਕਰਦਾ ਹੈ।
(੨) ਪੇਰੀਟੋਨਿਯਲ ਡਾਇਲਿਸਿਸ: ਇਸ ਪ੍ਰਕਾਰ ਦੇ ਡਾਇਲਿਸਿਸ ਵਿਚ ਪੇਟ ਵਿਚ ਇਕ ਖ਼ਾਸ ਪ੍ਰਕਾਰ ਦਾ ਕੇਥੇਟਰ ਨਲੀ ਪਾ ਕੇ, ਵਿਸ਼ੇਸ਼ ਪਕਾਰ ਦੇ ਖ਼ਾਰਯੁਕਤ ਦ੍ਰਵ ਦੀ ਮਦਦ ਨਾਲ, ਸਰੀਰ ਵਿਚ ਜਮਾ ਹੋਏ ਅਨਾਵਸ਼ਕ ਪਦਾਰਥ ਦੂਰ ਕਰਕੇ ਸ਼ੂਧੀਕਰਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੇ ਡਾਇਲਿਸਿਸ ਵਿਚ ਮਸ਼ੀਨ ਦੀ ਲੋੜ ਨਹੀਂ ਹੁੰਦੀ ਹੈ।
- ਹੀਮੋਡਾਇਲਿਸਿਸ ਵਿਚ ਕਿ ਤਰਿਮ ਕਿਡਨੀ ਦੀ ਕ੍ਰਿਤਰਿਮ ਝਿਲੀ ਅਤੇ ਪੇਰੀਟੋਨਿਯਲ ਡਾਇਲਿਸਿਸ ਵਿਚ ਪੇਟ ਦਾ ਪੇਰੀਟੋਨਿਯਲ ਅਰਧਪਾਰਗਮਯ ਝਿਲੀ (ਸੇਮੀਪਰਮਇਏਬਲ ਮੇਮੰਬ੍ਰੇਨ) ਜਿਹਾ ਕੰਮ ਕਰਦੀ ਹੈ।
- ਝਿਲੀ ਦੇ ਬਰੀਕ ਛਿਦਰਾਂ (ਛੇਦਾਂ) 'ਚੋਂ ਛੋਟੇ ਪਦਾਰਥ ਜਿਵੇਂ ਪਾਣੀ, ਖ਼ਾਰ ਅਤੇ ਅਨਾਵਸ਼ਕ ਯੂਰੀਆ, ਕ੍ਰੀਏਟੀਨਿਨ ਜਿਹੇ ਉਤਸਰਜੀ ਪਦਾਰਥ ਨਿਕਲ ਸਕਦੇ ਹਨ। ਪਰ ਸਰੀਰ ਦੇ ਲਈ ਆਵਸ਼ਕ (ਜ਼ਰੂਰੀ) ਵਡੇ ਪਦਾਰਥ ਜਿਵੇਂ ਖ਼ੂਨ ਦੇ ਕਣ ਨਹੀਂ ਨਿਕਲ ਸਕਦੇ।
- ਆਸਮੋਸਿਸ ਅਤੇ ਡਿਫਿਊਜਨ ਦੇ ਸਿਧਾਂਤ ਦੇ ਅਨੁਸਾਰ ਖ਼ੂਨ ਦੇ ਅਨਾਵਸ਼ਕ ਪਦਾਰਥ ਅਤੇ ਅਤਿਰਿਕਤ (ਵਧ) ਪਾਣੀ, ਖ਼ੂਨ 'ਚੋਂ ਡਾਇਲਿਸਿਸ ਦ੍ਰਵ ਵਿਚ ਹੁੰਦੇ ਹੋਏ ਸਰੀਰ ਤੋਂ ਬਾਹਰ ਨਿਕਲਦਾ ਹੈ। ਕਿਡਨੀ ਫੇਲਿਉਰ ਦੀ ਵਜਾ੍ਹ ਨਾਲ ਸੋਡੀਅਮ, ਪੋਟੇਸ਼ਿਯਮ ਅਤੇ ਏਸਿਡ ਦੀ ਮਾਤਰਾ ਵਿਚ ਹੋਏ ਪਰਿਵਰਤਨ ਨੂੰ ਠੀਕ ਕਰਨ ਦਾ ਮਹਤਵਪੂਰਨ ਕੰਮ ਵੀ ਇਸ ਪ੍ਰਰਿਕਿਆ ਦੇ ਦੌਰਾਨ ਹੁੰਦਾ ਹੈ।
ਕੋ੍ਰਨਿਕ ਕਿਡਨੀ ਫੇਲਿਉਰ ਦੇ ਉਪਚਾਰ ਵਿਚ ਦੋਨੋਂ ਪ੍ਕਾਰ ਦੇ ਡਾਇਲਿਸਿਸ ਅਸਰਕਾਰਕ ਹੁੰਦੇ ਹਨ। ਮਰੀਜ਼ ਨੂੰ ਦੋਨੋਂ ਪ੍ਰਕਾਰ ਦੇ ਡਾਇਲਿਸਿਸ ਦੇ ਲਾਭ-ਹਾਨੀ (ਨਫਾ-ਨੁਕਸਾਨ) ਦੀ ਜਾਣਕਾਰੀ ਦੇਣ ਦੇ ਬਾਅਦ ਮਰੀਜ਼ ਦੀ ਆਰਧਕ ਸਿਥਿਤੀ, ਤਬੀਅਤ ਦੇ ਵਖ-ਵਖ ਪਹਿਲੂ, ਘਰ ਤੋਂ ਹੀਮੋਡਾਇਲਿਸਿਸ ਦੀ ਦੂਰੀ ਆਦਿ ਮ'ਸਲਿਆਂ ਤੇ ਵਿਚਾਰ ਕਰਨ ਦੇ ਬਾਅਦ, ਕਿਸ ਪ੍ਰਕਾਰ ਦਾ ਡਾਇਲਿਸਿਸ ਕਰਨਾ ਹੈ, ਇਹ ਤੈਅ ਕੀਤਾ ਜਾਂਦਾ ਹੈ। ਭਾਰਤ ਵਿਚ ਜ਼ਿਆਦਾਤਰ ਜਗਾਂਹ (ਸਥਾਨਾਂ) ਤੇ ਹੀਮੋਡਾਇਲਿਸਿਸ ਘਟ ਖਰਚ ਵਿਚ, ਸਰਲਤਾ ਨਾਲ ਅਤੇ ਸੁਗਮਤਾ ਨਾਲ ਉਪਲਬਧ ਹੈ। ਇਸੀ ਕਾਰਨ ਹੀਮੋਡਾਇਲਿਸਿਸ ਦੁਆਰਾ ਉਪਚਾਰ ਕਰਾਉੁਣ ਵਾਲੇ ਮਰੀਜ਼ਾਂ ਦੀ ਗਿਨਤੀ (ਸੰਖਿਆ) ਭਾਰਤ ਵਿਚ ਜਿਆਦਾ ਹੈ।
ਹਾਂ, ਮਰੀਜ਼ ਨੂੰ ਡਾਇਲਿਸਿਸ ਸ਼ੂਰੁ ਕਰਨ ਦੇ ਬਾਅਦ ਵੀ ਆਹਾਰ ਵਿਚ ਸੰਤੁਲਿਤ ਮਾਤਰਾ ਵਿਚ ਪਾਣੀ ਅਤੇ ਪੈਅ-ਪਦਾਰਥ ਲੈਣੇ, ਘਟ ਨਮਕ ਖਾਣਾ ਅਤੇ ਪੋਟੇਸ਼ਿਯਮ ਅਤੇ ਫਾਸਫੋਰਸ ਨ ਵਧਣ ਦੀਆਂ ਹਿਦਾਅਤਾਂ ਦਿਤੀਆਂ ਜਾਂਦੀਆਂ ਹਨ। ਪਰ ਸਿਰਫ ਦਵਾਈ ਨਾਲ ਉਪਚਾਰ ਕਰਾਣ ਵਾਲੈ ਮਰੀਜ਼ਾਂ ਦੀ ਤੁਲਨਾ ਵਿਚ ਡਾਇਲਿਸਿਸ ਨਾਲ ਉਪਚਾਰ ਕਰਾਣ ਵਾਲੇ ਮਰੀਜ਼ਾਂ ਦੇ ਆਹਾਰ ਵਿਚ ਜ਼ਿਆਦਾ ਛੂਟ ਦਿ'ਤੀ ਜਾਂਦੀ ਹੈ, ਹੋਰ ਜ਼ਿਆਦਾ ਪ੍ਰੋਟੀਨ ਅਤੇ ਵਿਟਾਮਿਨਯੁਕਤ ਆਹਾਰ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020