ਵਿਕੀਪੀਡੀਆ ਤੁਹਾਡਾ ਸਵਾਗਤ ਕਰਦਾ ਹੈ!
ਇਹ ਬਹੁਭਾਸ਼ੀ ਪੋਰਟਲ ਸਥਾਨਕ ਭਾਸ਼ਾ ਵਿੱਚ ਈ-ਗਿਆਨ ਪ੍ਰਦਾਨ ਕਰਨ ਲਈ ਅਤੇ ਸੂਚਨਾ ਅਤੇ ਤਕਨਾਲੋਜੀ ਆਧਾਰਿਤ ਐਪਲੀਕੇਸ਼ਨਾਂ ਨਾਲ ਗਰੀਬਾਂ ਦੇ ਸਸ਼ਕਤੀਕਰਣ ਦੇ ਲਈ ਭਾਰਤ ਸਰਕਾਰ ਦੇ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਦੇ ਇਲੈਕਟਰੌਨਿਕੀ ਅਤੇ ਸੂਚਨਾ ਤਕਨਾਲੋਜੀ ਮਿਨਿਸਟ੍ਰੀ (MEIT) ਦੀ ਇੱਕ ਪਹਿਲ ਹੈ।
ਕਿਰਪਾ ਕਰਕੇ ਉਪਯੋਗਕਰਤਾਵਾਂ ਅਤੇ ਪੋਰਟਲ ਉੱਤੇ ਆਉਣ ਵਾਲੇ ਹੋਰਨਾਂ ਨਾਲ ਸਾਡੇ ਸੰਬੰਧ ਨੂੰ ਨਿਯਮਿਤ ਕਰਨ ਵਾਲੀਆਂ ਇੱਥੇ ਦਿੱਤੀਆਂ ਗਈਆਂ ਪੋਰਟਲ ਸੰਬੰਧੀ ਨੀਤੀਆਂ ਅਤੇ ਉਪਯੋਗ ਦੇ ਦਿਸ਼ਾ-ਨਿਰਦੇਸ਼ਾਂ ਨੂੰ ਜ਼ਰੂਰ ਪ੍ਰਾਪਤ ਕਰੋ। ਕਿਰਪਾ ਕਰਕੇ ਪੋਰਟਲ ਦਾ ਉਪਯੋਗ ਕਰਨ ਤੋਂ ਪਹਿਲਾਂ ਜਾਂ ਪੋਰਟਲ ਉੱਤੇ ਸੂਚਨਾ ਦੇਣ ਤੋਂ ਪਹਿਲਾਂ ਦਿੱਤੇ ਗਏ ਨਿਰਦੇਸ਼ਾਂ/ਸ਼ਰਤਾਂ ਨੂੰ ਜ਼ਰੂਰ ਪੜ੍ਹੋ।ਨੀਤੀਆਂ ਵਿੱਚ ਪਰਿਵਰਤਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਅਤੇ ਸੋਧ ਦੀ ਸਥਿਤੀ ਵਿੱਚ ਸੰਸ਼ੋਧਿਤ ਨੀਤੀਆਂ ਨੂੰ ਪੋਰਟਲ ਉੱਤੇ ਜ਼ਰੂਰ ਪ੍ਰਕਾਸ਼ਿਤ ਕੀਤਾ ਜਾਵੇਗਾ।
ਖੇਤੀ, ਸਿਹਤ, ਸਿੱਖਿਆ, ਸਮਾਜ-ਕਲਿਆਣ, ਊਰਜਾ ਅਤੇ ਈ-ਸ਼ਾਸਨ ਨਾਮ ਨਾਲ ਵਿਕਾਸਪੀਡੀਆ ਦੇ ਛੇ ਜੀਵਿਕਾ ਨਾਲ ਜੁੜੇ ਖੇਤਰਾਂ ਵਿੱਚ ਸੰਬੰਧਤ ਵਿਸ਼ਾ-ਸਮੱਗਰੀ ਦਾ ਅੰਸ਼ਦਾਨ ਸਮਰਥਿਤ ਯੋਗਦਾਨਕਰਤਿਆਂ, ਸਟੇਟ ਨੋਡਲ ਏਜੰਸੀਆਂ (ਐੱਸ.ਐੱਨ.ਏ.), ਮਾਹਿਰ ਅਤੇ ਮਾਹਿਰ ਸੰਗਠਨਾਂ ਰਾਹੀਂ ਵਿਸ਼ਾ ਸਮੱਗਰੀ ਉੱਤੇ ਲਗਾਤਾਰ ਇਕਰੂਪਤਾ ਬਰਕਰਾਰ ਰੱਖਣ ਅਤੇ ਸਹਿਯੋਗੀ ਮੈਟਾ-ਡਾਟਾ ਅਤੇ ਕੀਵਰਡ ਦੇ ਨਾਲ ਵਿਸ਼ਾ ਸਮੱਗਰੀ ਵਿੱਚ ਮਿਆਰੀਕਰਨ ਲਿਆਉਣ ਲਈ ਕੀਤਾ ਜਾਂਦਾ ਹੈ। ਉਪਯੋਗਕਰਤਾ ਦੀ ਮੰਗ ਦੇ ਅਨੁਸਾਰ ਵਿਸ਼ਾ-ਵਸਤੂ ਦੀ ਕ੍ਰਮਵਾਰ ਪ੍ਰਸਤੁਤੀ, ਵਿਸ਼ਾ-ਵਸਤੂ ਨੂੰ ਸ਼੍ਰੇਣੀਆਂ ਵਿੱਚ ਵਿਵਸਥਿਤ ਕਰਨ ਅਤੇ ਸੰਬੰਧਤ ਵਿਸ਼ਾ-ਵਸਤੂ ਦੀ ਕੁਸ਼ਲਤਾ ਪੂਰਵਕ ਮੁੜ ਪ੍ਰਾਪਤੀ ਦੇ ਲਈ, ਇੱਕ ਵੈੱਬ-ਆਧਾਰਿਤ ਵਿਸ਼ਾ-ਵਸਤੂ ਪ੍ਰਬੰਧਨ ਪ੍ਰਣਾਲੀ (ਸੀ.ਐੱਮ.ਐੱਸ.) ਦੁਆਰਾ ਇੱਕ ਯੂਜ਼ਰਫ੍ਰੈਂਡਲੀ ਇੰਟਰਫੇਸ ਦਾ ਉਪਯੋਗ ਕੀਤਾ ਜਾਂਦਾ ਹੈ।
ਪੋਰਟਲ ਦੀ ਵਿਸ਼ਾ-ਸਮੱਗਰੀ ਆਪਣੇ ਆਰੰਭ ਤੋਂ ਲੈ ਕੇ ਹੇਠ ਲਿਖੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਕੇ ਵਿਕਸਤ ਹੁੰਦੀ ਹੋਈ, ਨਵੀਂ ਮਹੱਤਵਪੂਰਣ ਜਾਣਕਾਰੀ ਨਾਲ ਭਰਪੂਰ ਹੁੰਦੀ ਰਹਿੰਦੀ ਹੈ:
ਇੱਕ ਵਾਰ ਜਦੋਂ ਵਿਸ਼ਾ-ਸਮੱਗਰੀ ਦਾ ਅੰਸ਼ਦਾਨ ਹੋ ਜਾਂਦਾ ਹੈ, ਤਾਂ ਵੈੱਬ-ਪੋਰਟਲ ਉੱਤੇ ਪ੍ਰਕਾਸ਼ਨ ਤੋਂ ਪਹਿਲਾਂ ਇਸ ਨੂੰ ਉਪਯੁਕਤ ਪੁਨਰ-ਮੁਲਾਂਕਣ (ਸੰਪਾਦਨ) ਅਤੇ ਸੁਧਾਈ (ਜ਼ਰੂਰੀ ਸੋਧ) ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ।ਇਹ ਸੁਧਾਈ ਬਹੁ-ਪੱਧਰੀ ਅਤੇ ਭੂਮਿਕਾ ਆਧਾਰਿਤ ਹੋ ਸਕਦਾ ਹੈ।
ਪੋਰਟਲ ਵਿੱਚ ਵਿਸ਼ਾ-ਵਸਤੂ ਦੇ ਵਿਭਿੰਨ ਪ੍ਰਕਾਰ:-
ਵੈੱਬ ਪੋਰਟਲ ਉੱਤੇ ਉਪਯੋਗਕਰਤਾ ਜ਼ਰੂਰੀ ਸਮੱਗਰੀ ਗਿਆਨ ਪੋਰਟਲ ਦੇ ਰੂਪ ਵਿੱਚ ਵਿਵਸਥਿਤ ਕੀਤੀ ਜਾਂਦੀ ਹੈ, ਜੋ ਵਿਦਵਾਨ ਵਿਅਕਤੀਆਂ ਅਤੇ ਸੰਸਥਾਨਾਂ ਜਿਵੇਂ ਵਿਭਿੰਨ ਹਿਤਧਾਰਕਾਂ ਦੇ ਸਹਿਯੋਗ ਨਾਲ ਵਿਵਸਥਿਤ ਕੀਤੀ ਜਾ ਰਹੀ ਹੈ।
ਵਿਸ਼ਾ-ਵਸਤੂ ਸੋਧ ਪ੍ਰਕਿਰਿਆ:
ਵਿਸ਼ਾ-ਸਮੱਗਰੀ ਦੇ ਸ਼ਬਦ, ਸ਼ੈਲੀ, ਪ੍ਰਸਤੁਤੀ ਅਤੇ ਖਾਕੇ ਦੇ ਲਈ ਨਾਮਜ਼ਦ ਵਿਸ਼ਾ-ਸਮੱਗਰੀ ਪ੍ਰਦਾਤਾ ਉੱਤਰਦਾਈ ਹਨ।
ਵਿਸ਼ਾ-ਵਸਤੂ ਦੀ ਸੋਧ, ਤਕਨੀਕੀ ਪੂਰਣਤਾ, ਸ਼ੈਲੀ ਅਨੁਕੂਲਤਾ, ਵਿਸ਼ਾ-ਵਸਤੂ ਦਾ ਸਰੂਪ ਅਤੇ ਵਿਸ਼ਾ-ਵਸਤੂ ਦੇ ਲੇਖਕ/ਸਰਕਾਰੀ ਨੀਤੀਆਂ ਦੇ ਪਾਲਣ ਨਾਲ ਮੇਲ ਨਿਸ਼ਚਿਤ ਕਰਨ ਲਈ ਸਟੇਟ ਨੋਡਲ ਏਜੰਸੀਆਂ/ਡੋਮੇਨ ਪ੍ਰਮੁੱਖ ਉੱਤਰਦਾਈ ਹਨ।
ਇਸ ਦੀ ਕਾਰਜ-ਪ੍ਰਗਤੀ (ਵਰਕ ਫਲੋ) ਨੂੰ ਜਿੰਨਾ ਹੋ ਸਕੇ ਨਿਊਨਤਮ ਰੱਖਿਆ ਗਿਆ ਹੈ।
ਜਿਵੇਂ ਹੀ ਪੋਰਟਲ ਕਿਸੇ ਵਿਸ਼ਾ-ਵਸਤੂ ਉੱਤੇ ਖੁਲ੍ਹਦਾ ਹੈ, ਹਰੇਕ ਗੇੜ ਵਿੱਚ ਵਿਸ਼ਾ-ਵਸਤੂ ਲੋਕ ਦੇ ਦੇਖਣ ਅਤੇ ਵਿਸ਼ਾ-ਵਸਤੂ ਪ੍ਰਦਾਤਿਆਂ/ਸਟੇਟ ਨੋਡਲ ਏਜੰਸੀਆਂ, ਮਾਹਿਰਾਂ ਅਤੇ ਮਾਹਿਰ ਸੰਗਠਨਾਂ ਰਾਹੀਂ ਸੁਧਾਈ ਦੇ ਲਈ ਉਪਲਬਧ ਹੁੰਦਾ ਹੈ।
ਵਿਸ਼ਾ-ਵਸਤੂ ਅੰਸ਼ਦਾਨ ਅਤੇ ਸਮਰਥਨ ਨੀਤੀ
1) ਵੈੱਬ ਪ੍ਰਸ਼ਾਸਕ/ਪ੍ਰਬੰਧਕ
2) ਰਾਜ ਸਿਖਰ (ਨੋਡਲ) ਏਜੰਸੀਆਂ/ਡੋਮੇਨ ਪ੍ਰਮੁੱਖ
ਸਟੇਟ ਨੋਡਲ ਏਜੰਸੀਆਂ/ਡੋਮੇਨ ਪ੍ਰਮੁੱਖ ਆਪਣੀ ਪ੍ਰਵਾਨਿਤ ਭਾਸ਼ਾ ਦੇ ਅਨੁਰੂਪ ਅਤੇ ਡੋਮੇਨ ਦੇ ਅੰਤਰਗਤ ਵੈੱਬ-ਪੋਰਟਲ ਉੱਤੇ ਦਿੱਤੀ ਗਈ ਵਿਸ਼ਾ-ਵਸਤੂ ਦਾ ਨਿਯਤਕਾਲੀ ਪੁਨਰ-ਮੁਲਾਂਕਣ ਕਰਨਗੇ। ਪੋਰਟਲ ਉੱਤੇ ਅਪਲੋਡ ਹੋਣ ਵਾਲੀ ਸਾਰੀ ਵਿਸ਼ਾ-ਵਸਤੂ ਸਟੇਟ ਨੋਡਲ ਏਜੰਸੀਆਂ ਦੇ ਤਰਕਪੂਰਨ ਪਰਿਮਾਰਜਨ ਵਿੱਚੋਂ ਹੋ ਕੇ ਲੰਘਦੀਆਂ ਹਨ।
ਉਪਰੋਕਤ ਦ੍ਰਿਸ਼ਟੀਕੋਣ ਤੋਂ, ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਪੋਰਟਲ ਦੀ ਵਿਸ਼ਾ-ਵਸਤੂ ਨੂੰ ਪ੍ਰਮਾਣਿਕ ਅਤੇ ਨਵੀਨ ਬਣਾਈ ਰੱਖਿਆ ਜਾਏ ਅਤੇ ਇਸ ਕੰਮ ਦੇ ਲਈ ਇੱਕ ਵਿਸ਼ਾ-ਵਸਤੂ ਪੁਨਰ-ਮੁਲਾਂਕਣ ਨੀਤੀ ਜ਼ਰੂਰੀ ਹੈ। ਕਿਉਂਕਿ ਵਿਸ਼ਾ-ਵਸਤੂ ਦਾ ਖੇਤਰ ਵਿਆਪਕ ਹੈ ਇਸ ਲਈ : ਵਿਭਿੰਨ ਵਿਸ਼ਾ-ਵਸਤੂ-ਤੱਤਾਂ ਨੂੰ ਵਿਭਿੰਨ ਪੁਨਰ-ਮੁਲਾਂਕਣ ਨੀਤੀ ਰਾਹੀਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਪੁਨਰ-ਮੁਲਾਂਕਣ ਨੀਤੀ ਵਿਭਿੰਨ ਪ੍ਰਕਾਰ ਦੇ ਵਿਸ਼ਾ-ਵਸਤੂ ਤੱਤਾਂ, ਇਨ੍ਹਾਂ ਦੀ ਵੈਧਤਾ ਅਤੇ ਮੇਲ ਦੇ ਨਾਲ-ਨਾਲ ਰਿਕਾਰਡ ਰੂਮ ਨੀਤੀ ਉੱਤੇ ਆਧਾਰਿਤ ਹੈ। ਪੋਰਟਲ ਉੱਤੇ ਜ਼ਿਆਦਾਤਰ ਵਿਸ਼ਾ-ਵਸਤੂ ਦਾ ਅੰਸ਼ਦਾਨ ਰਜਿਸਟਰਡ ਅਤੇ ਅਧਿਕ੍ਰਿਤ ਅੰਸ਼ਦਾਤਾ, ਸਟੇਟ ਨੋਡਲ ਏਜੰਸੀਆਂ, ਮਾਹਿਰਾਂ ਅਤੇ ਮਾਹਿਰ-ਸੰਗਠਨਾਂ ਦੁਆਰਾ ਕੀਤਾ ਗਿਆ ਹੈ।
ਕਿਉਂਕਿ ਪੋਰਟਲ ਦੀ ਰੂਪ-ਰੇਖਾ ਵਿੱਚ ਸਹਿਯੋਗਾਤਮਕ ਵਿਸ਼ਾ-ਵਸਤੂ ਸੰਰਚਨਾ ਦੀ ਮਨਜ਼ੂਰੀ ਹੈ, ਇਸ ਲਈ ਵਿਸ਼ਾ-ਵਸਤੂ ਆਮ ਲੋਕਾਂ ਦੇ ਦੇਖਣ ਲਈ ਅਤੇ ਥਾਪੇ ਹੋਏ ਪ੍ਰਦਾਤਿਆਂ, ਸਟੇਟ ਨੋਡਲ ਏਜੰਸੀਆਂ, ਮਾਹਿਰਾਂ ਅਤੇ ਮਾਹਿਰ-ਸੰਗਠਨਾਂ ਰਾਹੀਂ ਸੰਪਾਦਨ ਅਤੇ ਮੁਲਾਂਕਿਤ ਹੋਣ ਲਈ ਉਪਲਬਧ ਹੁੰਦੀ ਹੈ।
ਪੋਰਟਲ ਦੇ ਵਿਸ਼ਾ-ਵਸਤੂ ਦੇ ਕੁਝ ਹਿੱਸੇ ਸੁਰੱਖਿਅਤ (ਜੋ ਸੰਸ਼ੋਧਿਤ ਨਹੀਂ ਕੀਤੇ ਜਾ ਸਕਦੇ) ਪ੍ਰਕਾਰ ਦੇ ਹਨ ਅਤੇ ਇਨ੍ਹਾਂ ਹਿੱਸਿਆਂ ਦਾ ਸੰਪਾਦਨ ਅਤੇ ਸਮੀਖਿਆ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਦੀ ਸੋਧ/ਪੁਨਰ-ਮੁਲਾਂਕਣ ਸਿਰਫ਼ ਨਾਮਜ਼ਦ ਵਿਅਕਤੀਆਂ ਰਾਹੀਂ ਕੀਤਾ ਜਾ ਸਕਦਾ ਹੈ।
ਗੋਸ਼ਟੀ ਮੰਚ, ਸੁਝਾਅ ਅਤੇ ਜਾਣਕਾਰੀ ਨਾਲ ਸੰਬੰਧਤ ਵਿਸ਼ਾ-ਵਸਤੂ ਨੂੰ ਆਮ ਲੋਕਾਂ ਦੇ ਲਈ ਪ੍ਰਦਰਸ਼ਿਤ ਕਰਨ ਤੋਂ ਪਹਿਲਾਂ ਸਟੇਟ ਨੋਡਲ ਏਜੰਸੀਆਂ ਰਾਹੀਂ ਸੰਪਾਦਿਤ ਅਤੇ ਸੰਸ਼ੋਧਿਤ ਕੀਤਾ ਜਾਂਦਾ ਹੈ।
ਹੇਠ ਲਿਖਤ ਰੂਪ-ਰੇਖਾ ਵਿੱਚ ਵਿਸ਼ਾ-ਵਸਤੂ ਪੁਨਰ-ਮੁਲਾਂਕਣ (ਸੰਪਾਦਨ) ਨੀਤੀ ਦਿੱਤੀ ਗਈ ਹੈ:
ਕ੍ਰਮ ਸੰ. | ਵਿਸ਼ਾ-ਵਸਤੂ ਅਤੇ ਸੇਵਾ-ਪ੍ਰਕਾਰ | ਪੁਨਰ-ਮੁਲਾਂਕਣ ਦੀ ਦੁਹਰਾਈ | ਪੁਨਰ-ਮੁਲਾਂਕਣ ਕਰਤਾ ਅਤੇ ਸਮਰਥਕ | ਪੁਨਰ-ਮੁਲਾਂਕਣ ਕਰਤਾ ਅਤੇ ਸਮਰਥਕ |
---|---|---|---|---|
1 | ਪੋਰਟਲ ਵਿੱਚ ਅੰਕੜੇ | ਨਿਯਮਿਤ | ਐੱਸ.ਐੱਨ.ਏ., ਪੁਨਰ-ਮੁਲਾਂਕਣ ਕਰਤਾ, ਵਿਕਾਸਪੀਡੀਆ ਦੇ ਡੋਮੇਨ ਪ੍ਰਮੁੱਖ | ਐੱਸ.ਐੱਨ.ਏ., ਵਿਕਾਸਪੀਡੀਆ ਦੇ ਡੋਮੇਨ ਪ੍ਰਮੁੱਖ |
2 | ਪਾਲਿਸੀ/ਕਾਨੂੰਨ/ਯੋਜਨਾਵਾਂ/ਨਿਯਮ |
ਤ੍ਰੈਮਾਸਿਕ ਝਟਪਟ-ਨਵੇਂ ਕਾਨੂੰਨ ਅਤੇ ਨਿਯਮਾਂ ਦੇ ਲਈ |
ਐੱਸ.ਐੱਨ.ਏ., ਪੁਨਰ-ਮੁਲਾਂਕਣ ਕਰਤਾ, ਵਿਕਾਸਪੀਡੀਆ ਦੇ ਡੋਮੇਨ ਪ੍ਰਮੁੱਖ | - |
3 | ਰਿਕਾਰਡ/ਪ੍ਰਕਾਸ਼ਨ/ਰਿਪੋਰਟ | ਤ੍ਰੈਮਾਸਿਕ | ਐੱਸ.ਐੱਨ.ਏ., ਪੁਨਰ-ਮੁਲਾਂਕਣ ਕਰਤਾ, ਵਿਕਾਸਪੀਡੀਆ ਦੇ ਡੋਮੇਨ ਪ੍ਰਮੁੱਖ | - |
4 | ਨਵੀਆਂ ਸਮੱਗਰੀਆਂ | ਪ੍ਰਤੀਦਿਨ | ਐੱਸ.ਐੱਨ.ਏ. | - |
5 | ਚਿੱਤਰ/ਵੀਡੀਓ ਗੈਲਰੀ | ਨਿਯਮਿਤ | ਐੱਸ.ਐੱਨ.ਏ. ਵਿਕਾਸਪੀਡੀਆ ਪ੍ਰਬੰਧਕ | - |
6 | ਤਕਨੀਕੀ ਨਵੀਨੀਕਰਣ | ਨਿਯਮਿਤ | ਵਿਕਾਸਪੀਡੀਆ ਵੈੱਬ ਪ੍ਰਬੰਧਕ | - |
7 | ਖੇਤੀ, ਸਿਹਤ, ਸਿੱਖਿਆ, ਸਮਾਜਿਕ ਕਲਿਆਣ, ਊਰਜਾ ਅਤੇ ਈ-ਸ਼ਾਸਨ ਜਿਹੇ ਜੀਵਿਕਾ ਪਰਿਖੇਤਰਾਂ ਨਾਲ ਸੰਬੰਧਤ ਵਿਸ਼ਾ-ਵਸਤੂ ਨੂੰ ਅਪਲੋਡ ਕਰਨਾ | ਨਿਯਮਿਤ | ਐੱਸ.ਐੱਨ.ਏ., ਪੁਨਰ-ਮੁਲਾਂਕਣ ਕਰਤਾ, ਵਿਕਾਸਪੀਡੀਆ ਦੇ ਡੋਮੇਨ ਪ੍ਰਮੁੱਖ | ਐੱਸ.ਐੱਨ.ਏ., ਵਿਕਾਸਪੀਡੀਆ ਦੇ ਡੋਮੇਨ ਪ੍ਰਮੁੱਖ |
8 | ਆਨਲਾਈਨ ਸੇਵਾਵਾਂ ਜਿਵੇਂ-ਈ-ਵਪਾਰ, ਮੁੜ ਵਿੱਕਰੀ ਅਤੇ ਆਨਲਾਈਨ ਕਵਿਜ | ਨਿਯਮਿਤ | ਵਿਕਾਸਪੀਡੀਆ ਦੇ ਡੋਮੇਨ ਪ੍ਰਮੁੱਖ ਅਤੇ ਵੈੱਬ ਪ੍ਰਬੰਧਕ | ਵਿਕਾਸਪੀਡੀਆ ਦੇ ਵੈੱਬ ਪ੍ਰਬੰਧਕ |
9 | ਬੈਨਰ | ਸੰਬੰਧਤ ਘਟਨਾ ਦੇ ਅਧਾਰ ਉੱਤੇ ਤ੍ਰੈਮਾਸਿਕ ਸਮੀਖਿਆ | ਵਿਕਾਸਪੀਡੀਆ ਦੇ ਡੋਮੇਨ ਪ੍ਰਮੁੱਖ ਅਤੇ ਵੈੱਬ ਪ੍ਰਬੰਧਕ | - |
ਉਪਰੋਕਤ ਸ਼ਾਮਿਲ ਅੰਕੜਿਆਂ ਦੀ ਦੁਹਰਾਈ ਦੀ ਵਿਵਸਥਾ ਅਤੇ ਪੁਨਰ-ਮੁਲਾਂਕਣ ਲਈ ਥਾਪੇ ਅੰਸ਼ਦਾਤਿਆਂ, ਸਮੀਖਿਅਕਾਂ, ਸਟੇਟ ਨੋਡਲ ਏਜੰਸੀਆਂ/ਵੈੱਬ-ਪੰਨਾ ਪ੍ਰਮੁੱਖਾਂ ਰਾਹੀਂ ਕੀਤਾ ਜਾ ਸਕਦਾ ਹੈ। ਰੂਪ-ਰੇਖਾ ਨਿਰੀਖਣ ਦੇ ਅਨੁਸਾਰ ਸੰਪੂਰਣ ਪੋਰਟਲ ਦੇ ਵਿਸ਼ਾ-ਵਸਤੂ ਦਾ ਪੁਨਰ-ਮੁਲਾਂਕਣ/ਸਮੀਖਿਆ ਕੀਤੀ ਜਾਵੇਗੀ।
* : "ਅੰਕੜਾ" ਦਾ ਅਰਥ ਹੈ:-ਸੂਚਨਾ, ਜਾਣਕਾਰੀ, ਤੱਥ, ਅਵਧਾਰਣਾ ਜਾਂ ਨਿਰਦੇਸ਼ ਜੋ ਇੱਕ ਵਿਸ਼ੇਸ਼ ਸਰੂਪ ਵਿੱਚ ਪ੍ਰਸਤੁਤੀ ਯੋਗ ਜਾਂ ਪ੍ਰਸਤੁਤ ਕੀਤੇ ਜਾਂਦੇ ਰਹੇ ਹਨ, ਅਤੇ ਸੰਸਾਧਿਤ ਕਰਨ ਯੋਗ ਹਨ, ਕੰਪਿਊਟਰ ਪ੍ਰਣਾਲੀ ਜਾਂ ਕੰਪਿਊਟਰ ਨੈੱਟਵਰਕ ਵਿੱਚ ਸੰਸਾਧਿਤ ਕੀਤੇ ਜਾਂਦੇ ਹਨ ਜਾਂ ਕੀਤੇ ਜਾਂਦੇ ਰਹੇ ਹਨ, ਅਤੇ ਜੋ ਕਿਸੇ ਵੀ ਸਰੂਪ ਵਿੱਚ ਹੋ ਸਕਦੇ ਹਨ (ਕੰਪਿਊਟਰ ਪ੍ਰਿੰਟਆਊਟ, ਮੈਗਨੈਟਿਕ ਅਤੇ ਆਪਟੀਕਲ ਸਟੋਰੇਜ ਮੀਡੀਆ, ਪੰਚਕਾਰਡ ਜਾਂ ਪੰਚਕਾਰਡ ਟੇਪ), ਜਾਂ ਜੋ ਕੰਪਿਊਟਰ ਦੀ ਇੰਟਰਨਲ ਮੈਮਰੀ ਵਿੱਚ ਸੰਗ੍ਰਹਿਤ ਹੋਣ (ਆਈ.ਟੀ. ਕਾਨੂੰਨ 2000)।.
ਵਿਕਾਸਪੀਡੀਆ ਪੋਰਟਲ ਦੇ ਵਿਸ਼ਾ-ਵਸਤੂ ਦੇ ਹਰ ਅੰਸ਼ ਵਿੱਚ ਮੈਟਾ-ਡਾਟਾ, ਸਰੋਤ ਅਤੇ ਉਚਿਤਤਾ ਮਿਆਦ ਦਾ ਜ਼ਿਕਰ ਹੁੰਦਾ ਹੈ। ਕੁਝ ਅੰਸ਼ਾਂ ਵਿੱਚ ਉਚਿਤਤਾ ਮਿਆਦ ਦਾ ਜ਼ਿਕਰ ਨਹੀਂ ਹੋ ਸਕਦਾ, ਜਿਵੇਂ-ਜੇਕਰ ਵਿਸ਼ਾ-ਵਸਤੂ ਦਾ ਵੇਰਵਾ ਸਥਾਈ ਹੋਵੇ। ਇਸ ਸਥਿਤੀ ਵਿੱਚ, ਉਚਿਤਤਾ ਮਿਆਦ ਦਸ ਸਾਲਾਂ ਦੀ ਹੋਵੇਗੀ। ਉਚਿਤਤਾ ਮਿਆਦ ਦੇ ਖਤਮ ਹੋਣ ਦੇ ਬਾਅਦ ਵੈੱਬਸਾਈਟ ਉੱਤੇ ਵਿਸ਼ਾ-ਵਸਤੂ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।
उਐਲਾਨਨਾਮੇ, ਸਮਾਚਾਰ ਸਮੱਗਰੀਆਂ ਜਿਹੇ ਕੁਝ ਮਿਤੀ ਆਧਾਰਿਤ ਘਟਨਾ-ਸੰਬੰਧੀ ਵਿਸ਼ਾ-ਸਮੱਗਰੀ ਦੀ ਉਚਿਤਤਾ ਮਿਆਦ ਵਰਤਮਾਨ ਮਿਤੀ ਦੇ ਬਾਅਦ ਪੋਰਟਲ ਉੱਤੇ ਦਿਖਾਈ ਜਾਂਦੀ ਹੈ। ਇਸਯ ਪ੍ਰਕਾਰ ਦੀ ਹੋਰ ਸਮੱਗਰੀ ਜਿਵੇਂ, ਰਿਕਾਰਡ, ਸਕੀਮ, ਸੇਵਾਵਾਂ, ਫਾਰਮ, ਸੰਦਰਭ ਵੈੱਬਸਾਈਟ ਅਤੇ ਸੰਪਰਕ ਕੋਸ਼ ਆਦਿ ਦਾ ਸਮੇਂ-ਸਮੇਂ ਉੱਤੇ ਵਿਸ਼ਾ-ਵਸਤੂ ਪੁਨਰ-ਮੁਲਾਂਕਣ ਨੀਤੀ ਦੇ ਅਨੁਸਾਰ ਪੁਨਰ-ਮੁਲਾਂਕਣ ਕੀਤਾ ਜਾਂਦਾ ਹੈ। ਜੇਕਰ ਵੈਧਤਾ ਮਿਆਦ ਵਿੱਚ ਸੁਧਾਰ ਜਾਂ ਵਿਸ਼ਾ-ਵਸਤੂ ਦੀ ਮੁੜ ਵੈਧਤਾ ਕਰਨੀ ਹੋਵੇ ਤਾਂ ਵੈਧਤਾ ਮਿਆਦ ਸਮਾਪਤੀ ਤੋਂ ਦੋ ਹਫ਼ਤੇ ਪਹਿਲਾਂ ਵਿਸ਼ਾ-ਵਸਤੂ ਪ੍ਰਦਾਤਾ ਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਜਾਂਦੀ ਹੈ। ਜੇਕਰ ਇਸ ਸੂਚਨਾ ਦਾ ਕੋਈ ਉੱਤਰ ਨਹੀਂ ਮਿਲਿਆ ਤਾਂ ਵੈਧਤਾ ਮਿਆਦ ਸਮਾਪਤੀ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਸੂਚਨਾ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਵਿਸ਼ਾ-ਵਸਤੂ ਨੂੰ ਆਰਕਾਇਵ (ਰਿਕਾਰਡ ਰੂਮ) ਦਾ ਹਿੱਸਾ ਮੰਨਿਆ ਜਾਂਦਾ ਹੈ, ਪੋਰਟਲ ਉੱਤੇ ਇਸ ਨੂੰ ਪ੍ਰਦਰਸ਼ਿਤ ਨਹੀਂ ਕੀਤਾ ਜਾਂਦਾ ਅਤੇ ਭਵਿੱਖ ਵਿੱਚ ਇਸ ਨੂੰ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਵਿਕਾਸਪੀਡੀਆ ਦੇ ਵਿਸ਼ਾ-ਵਸਤੂਆਂ ਦੇ ਨਿਯਮਿਤ ਤੌਰ ਤੇ ਸਾਡੇ ਨਾਮਜ਼ਦ ਮੈਂਬਰਾਂ, ਜਿਵੇਂ-ਵਿਸ਼ਾ-ਵਸਤੂ ਪ੍ਰਦਾਤਾ, ਸਟੇਟ ਨੋਡਲ ਏਜੰਸੀ, ਹੋਰ ਮਾਹਿਰ ਅਤੇ ਮਾਹਿਰ ਸੰਗਠਨਾਂ ਰਾਹੀਂ ਪ੍ਰਵਾਨ ਨੀਤੀਆਂ ਦੇ ਅਨੁਸਾਰ ਪੁਨਰ-ਮੁਲਾਂਕਣ ਕੀਤਾ ਜਾਂਦਾ ਹੈ। ਪੋਰਟਲ ਉੱਤੇ ਵੱਖ-ਵੱਖ ਵਿਸ਼ਾ-ਵਸਤੂਆਂ ਨਾਲ ਸੰਬੰਧਤ ਇੰਦਰਾਜ/ਹਲਾਲੇ ਅਤੇ ਰਿਕਾਰਡ ਰੱਖਣ ਦੀਆਂ ਨੀਤੀਆਂ ਹੇਠ ਲਿਖਤ ਸੂਚੀ ਵਿੱਚ ਦਰਸਾਈਆਂ ਹਨ:-
ਵਿਸ਼ਾ-ਵਸਤੂ ਆਰਕਾਇਵ (ਰਿਕਾਰਡ ਰੂਮ) ਨੀਤੀ
ਕ੍ਰ.ਸੰ. |
ਵਿਸ਼ਾ-ਵਸਤੂ ਅੰਸ਼ |
ਰਿਕਾਰਡ ਰੂਮ ਵਿੱਚ ਇੰਦਰਾਜ |
ਹਵਾਲਾ (ਰਿਕਾਰਡ ਰੂਮ ਤੋਂ ਅਵਸਾਨ) |
1 |
ਪ੍ਰੋਗਰਾਮ/ਯੋਜਨਾਵਾਂ |
ਯੋਜਨਾ/ਸਕੀਮ ਨੂੰ ਖਤਮ ਕਰ ਦਿੱਤਾ ਗਿਆ ਹੋਵੇ |
ਰਿਕਾਰਡ ਰੂਮ ਵਿੱਚ 5 ਸਾਲ ਤਕ ਰੱਖੇ ਜਾਣ ਲਈ |
2 |
ਪਾਲਿਸੀ |
ਪਾਲਿਸੀ ਨੂੰ ਖਤਮ ਕਰ ਦਿੱਤਾ ਗਿਆ ਹੋਵੇ |
ਰਿਕਾਰਡ ਰੂਮ ਵਿੱਚ ਹਮੇਸ਼ਾ ਦੇ ਲਈ ਸੰਗ੍ਰਹਿਣ ਲਈ |
3 |
ਨਿਯਮ/ਕਾਨੂੰਨ |
ਅਧਿਸੂਚਨਾ ਰੱਦ ਜਾਂ ਵਾਪਸ ਹੋ ਗਈ ਹੋਵੇ |
ਰਿਕਾਰਡ ਰੂਮ ਵਿੱਚ ਹਮੇਸ਼ਾ ਦੇ ਲਈ ਸੰਗ੍ਰਹਿਣ ਲਈ |
4 |
ਨਵਾਂ ਸਮਾਚਾਰ, ਸਮਾਚਾਰ ਵਿਸ਼ਾ-ਵਸਤੂ |
ਜਦੋਂ ਬੇਵਕਤਾ ਹੋ ਜਾਏ |
ਵੈਧਤਾ ਮਿਤੀ ਸਮਾਪਤੀ ਬਾਅਦ |
5 |
ਡੋਮੇਨ ਨਾਲ ਸੰਬੰਧਤ ਅਪਲੋਡ ਵਿਸ਼ਾ-ਸਮੱਗਰੀ |
ਵੈਧਤਾ ਮਿਆਦ ਸਮਾਪਤੀ ਬਾਅਦ |
ਵਿਰਾਮ ਮਿਤੀ ਤੋਂ ਪੰਜ ਸਾਲ ਤਕ |
6 |
ਰਿਕਾਰਡ/ਪ੍ਰਕਾਸ਼ਨ/ਰਿਪੋਰਟ |
ਵੈਧਤਾ ਮਿਆਦ ਦੀ ਪੂਰਣਤਾ |
ਰਿਕਾਰਡ/ਰਿਪੋਰਟ ਕੋਸ਼ ਵਿੱਚ ਉਪਲਬਧ |
7 |
ਚਿੱਤਰ-ਸਾਰਣੀ |
ਵਿਸ਼ਾ-ਸਮੱਗਰੀ ਦੇ ਅਨੁਸਾਰ ਅਣ-ਉਪਯੋਕਤਾ ਹੋਣੀ |
ਵਿਰਾਮ ਮਿਤੀ ਤੋਂ ਪੰਜ ਸਾਲ ਤਕ |
8 |
ਬੈਨਰ |
ਜਦੋਂ ਪੁਰਾਣਾ ਹੋ ਜਾਏ ਅਤੇ ਕੰਮ ਦਾ ਨਾ ਰਹੇ |
ਵੈਧਤਾ ਮਿਆਦ ਸਮਾਪਤੀ ਬਾਅਦ |
ਪੋਰਟਲ ਉੱਤੇ ਉਪਲਬਧ ਸਾਰੀਆਂ ਸਮੱਗਰੀਆਂ, ਨਹੀਂ ਤਾਂ ਐਲਾਨ ਕੀਤੇ ਬਿਨਾਂ, ਸੈਂਟਰ ਫਾਰ ਡਿਵੈਲਪਮੈਂਟ ਆਫ ਅਡਵਾਂਸਡ ਕੰਪਿਊਟਿੰਗ (ਸੀ-ਡੈਕ) ਦੀ ਜਾਇਦਾਦ ਹਨ। ਕਾਪੀਰਾਈਟ ਅਤੇ ਹੋਰ ਬੌਧਿਕ ਸੰਪਦਾ ਕਾਨੂੰਨ ਇਨ੍ਹਾਂ ਸਮੱਗਰੀਆਂ ਦੀ ਰੱਖਿਆ ਕਰਦੇ ਹਨ। ਕਾਪੀਰਾਈਟ ਧਾਰਕ ਦੀ ਲਿਖਤ ਅਗਾਊਂ ਪ੍ਰਵਾਨਗੀ ਦੇ ਬਿਨਾਂ ਕਿਸੇ ਵੀ ਪ੍ਰਕਾਰ ਤੋਂ ਪੂਰੀ ਤਰ੍ਹਾਂ ਜਾਂ ਆਂਸ਼ਿਕ ਇਸ ਦਾ ਪੁਨਰ-ਪ੍ਰਕਾਸ਼ਨ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ।ਪੁਨਰ-ਪ੍ਰਕਾਸ਼ਨ ਜਾਂ ਵੰਡ ਦੇ ਲਈ ਪ੍ਰਵਾਨਗੀ ਨਾਲ ਸੰਬੰਧਤ ਸੰਪਰਕ ਸੂਚਨਾ 'ਸਾਡੇ ਨਾਲ ਸੰਪਰਕ ਕਰੋ' ਵਿਕਲਪ ਵਿੱਚ ਉਪਲਬਧ ਹੈ। ਪ੍ਰਵਾਨਗੀ ਪ੍ਰਾਪਤੀ ਦੇ ਬਾਅਦ, ਸਮੱਗਰੀ ਦਾ ਸਹੀ-ਸਹੀ ਪੁਨਰ-ਪ੍ਰਕਾਸ਼ਨ ਕਰਨਾ ਹੋਵੇਗਾ ਅਤੇ ਅਪਮਾਨਜਨਕ ਢੰਗ ਨਾਲ ਜਾਂ ਗ਼ਲਤਫਹਿਮੀ ਉਤਪੰਨ ਕਰਨ ਦੇ ਪ੍ਰਸੰਗ ਵਿੱਚ ਉਪਯੋਗ ਨਹੀਂ ਕੀਤਾ ਜਾਵੇਗਾ।ਜਦੋਂ ਕਦੀ ਸਮੱਗਰੀ ਨੂੰ ਹੋਰ ਦੇ ਲਈ ਪ੍ਰਕਾਸ਼ਿਤ ਜਾਂ ਉਪਲਬਧ ਕਰਾਇਆ ਜਾਏ, ਇਸ ਸਰੋਤ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ। ਉਨ੍ਹਾਂ ਸਮੱਗਰੀਆਂ ਦੇ ਉਪਯੋਗ ਦੇ ਲਈ, ਇਸੇ ਪ੍ਰਕਾਰ ਜਿਨ੍ਹਾਂ ਦਾ ਕਾਪੀਰਾਈਟ ਕਿਸੇ ਤੀਸਰੀ ਧਿਰ ਦਾ ਹੈ, ਵਰਣਿਤ ਸੰਬੰਧਤ ਵਿਭਾਗ/ਕਾਪੀਰਾਈਟ ਧਾਰਕ ਦੀ ਲਿਖਤ ਅਗਾਊਂ ਪ੍ਰਵਾਨਗੀ ਜ਼ਰੂਰੀ ਹੈ।
ਅਸੀਂ ਤੁਹਾਡੇ ਦੁਆਰਾ ਖੁਦ ਦੇ ਬਾਰੇ ਉਪਲਬਧ ਕਰਾਈਆਂ ਗਈਆਂ ਸੂਚਨਾਵਾਂ ਦੀ ਸੁਰੱਖਿਆ ਪ੍ਰਦਾਨ ਕਰਦੇ ਹਾਂ। ਤੁਸੀਂ ਜੋ ਸੂਚਨਾਵਾਂ ਇਸ ਪੋਰਟਲ ਉੱਤੇ ਉਪਲਬਧ ਕਰਾ ਸਕਦੇ ਹੋ ਉਨ੍ਹਾਂ ਦੇ ਸੰਗ੍ਰਹਿਣ, ਉਪਯੋਗ ਅਤੇ ਪ੍ਰਕਾਸ਼ਨ ਦੇ ਸੰਦਰਭ ਵਿੱਚ ਸਾਡੀਆਂ ਕਾਰਜ-ਪ੍ਰਣਾਲੀਆਂ ਦੇ ਬਾਰੇ ਤੁਹਾਨੂੰ ਸੂਚਿਤ ਕਰਨ ਲਈ ਇਸ ਗੋਪਨੀਅਤਾ ਨੀਤੀ ਦੀ ਰੂਪ-ਰੇਖਾ ਬਣਾਈ ਗਈ ਹੈ। ਕਿਰਪਾ ਕਰਕੇ ਇਹ ਪ੍ਰਯੋਗ ਤੋਂ ਪਹਿਲਾਂ ਇਹ ਨਿਸ਼ਚਿਤ ਕਰੋ ਕਿ ਇਸ ਗੋਪਨੀਅਤਾ ਨੀਤੀ ਜਾਂ ਪੋਰਟਲ ਉੱਤੇ ਪਾਈਆਂ ਗਈਆਂ ਸੂਚਨਾਵਾਂ ਨੂੰ ਪੂਰਾ ਤਰ੍ਹਾਂ ਪੜ੍ਹਿਆ ਗਿਆ ਹੈ। ਪੋਰਟਲ ਉੱਤੇ ਪ੍ਰਕਾਸ਼ਿਤ ਸੰਸ਼ੋਧਿਤ ਸ਼ਰਤਾਂ ਅਤੇ ਪ੍ਰਤੀਬੰਧਾਂ ਰਾਹੀਂ ਇਸ ਗੋਪਨੀਅਤਾ ਨੀਤੀ ਸਹਿਤ ਸਭ ਸੰਬੰਧਤ ਸ਼ਰਤਾਂ ਅਤੇ ਪ੍ਰਤੀਬੰਧਾਂ ਵਿੱਚ ਕਿਸੇ ਵੀ ਸਮੇਂ ਤਬਦੀਲੀ ਕੀਤੀ ਜਾ ਸਕਦੀ ਹੈ। ਇਸ ਪੋਰਟਲ ਦੇ ਉਪਯੋਗ ਰਾਹੀਂ ਸਾਡੇ ਸਾਹਮਣੇ ਇਹ ਪ੍ਰਗਟ ਹੁੰਦਾ ਹੈ,-ਕਿ ਤੁਸੀਂ ਸਾਡੇ ਗੋਪਨੀਅਤਾ ਅਭਿਆਸ ਨੂੰ ਪੜ੍ਹਿਆ ਅਤੇ ਸਵੀਕਾਰ ਕੀਤਾ ਹੈ, ਜੋ ਸਾਡੇ ਗੋਪਨੀਅਤਾ ਵੇਰਵੇ ਵਿੱਚ ਦਰਸਾਏ ਗਏ ਹਨ, ਅਤੇ ਸਾਡੀ ਗੋਪਨੀਅਤਾ ਨੀਤੀ ਨੂੰ ਤੁਹਾਡਾ ਸਮਰਥਨ ਪ੍ਰਾਪਤ ਹੋ ਗਿਆ ਹੈ। ਜੇਕਰ ਇਸ ਗੋਪਨੀਅਤਾ ਨੀਤੀ ਨਾਲ ਸੰਬੰਧਤ ਤੁਹਾਡੀਆਂ ਹੋਰ ਜਿਗਿਆਸਾਵਾਂ ਜਾਂ ਸਵਾਲ ਹਨ ਤਾਂ ਤੁਸੀਂ ਪੋਰਟਲ ਵਿੱਚ ਦਿੱਤੇ ਗਏ ਸੰਪਰਕ ਵੇਰਵੇ ਰਾਹੀਂ ਸਾਨੂੰ ਸੰਪਰਕ ਕਰ ਸਕਦੇ ਹੋ।
ਇਸ ਨੀਤੀ ਵਿੱਚ ਸ਼ਾਮਿਲ ਹਨ:
ਤੁਹਾਡੀ ਸਹਿਮਤੀ ਜਾਂ ਸਮਰਥਨ
ਇਸ ਪੋਰਟਲ ਦੇ ਉਪਯੋਗ ਰਾਹੀਂ ਤੁਸੀਂ ਇਸ ਗੋਪਨੀਅਤਾ ਨੀਤੀ ਦੀਆਂ ਸ਼ਰਤਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋ। ਜਦੋਂ ਕਦੀ ਤੁਸੀਂ ਇਸ ਪੋਰਟਲ ਰਾਹੀਂ ਸੂਚਨਾਵਾਂ ਦਾਖਲ ਕਰਦੇ ਹੋ, ਤਾਂ ਇਸ ਗੋਪਨੀਅਤਾ ਨੀਤੀ ਦੀਆਂ ਸ਼ਰਤਾਂ ਦੇ ਅਨੁਸਾਰ ਇਨ੍ਹਾਂ ਸੂਚਨਾਵਾਂ ਦੇ ਸੰਗ੍ਰਹਿਣ, ਉਪਯੋਗ ਅਤੇ ਪ੍ਰਕਾਸ਼ਨ ਦੇ ਲਈ ਤੁਹਾਡੀ ਸਹਿਮਤੀ ਮੰਨੀ ਜਾਵੇਗੀ।
ਕਾਰਜਸ਼ੀਲ ਸੂਚਨਾ ਸੰਗ੍ਰਹਿਣ
ਇਹ ਪੋਰਟਲ ਆਪਣੇ ਪਰਿਦਰਸ਼ਕਾਂ ਨੂੰ ਈ-ਮੇਲ ਜਾਂ ਫੀਡ-ਬੈਕ ਰਾਹੀਂ ਸਾਡੇ ਨਾਲ ਸਿੱਧੇ ਤੌਰ ਤੇ ਸੰਵਾਦ ਦਾ ਮੌਕਾ ਪ੍ਰਦਾਨ ਕਰਕੇ ਸਰਗਰਮ ਤੌਰ ਤੇ ਸੂਚਨਾਵਾਂ ਦਾ ਸੰਗ੍ਰਹਿਣ ਕਰਦਾ ਹੈ। ਤੁਹਾਡੇ ਦੁਆਰਾ ਦਿੱਤੀਆਂ ਗਈਆਂ ਕੁਝ ਸੂਚਨਾਵਾਂ ਵਿਅਕਤੀਗਤ ਜਾਂਚ ਯੋਗ ਹੋ ਸਕਦੀਆਂ ਹਨ (ਅਰਥਾਤ, ਉਹ ਸੂਚਨਾਵਾਂ ਜੋ ਖਾਸ ਤੌਰ ਤੇ ਤੁਹਾਡੇ ਦੁਆਰਾ ਜਾਂਚ ਯੋਗ ਹੋਣ, ਜਿਵੇਂ ਕਿ ਤੁਹਾਡਾ ਪੂਰਾ ਨਾਂ, ਪਤਾ, ਈ-ਮੇਲ ਪਤਾ, ਫੋਨ ਨੰਬਰ ਅਤੇ ਹੋਰ ਇਸ ਪ੍ਰਕਾਰ ਦੀਆਂ ਸੂਚਨਾਵਾਂ)।
ਇਸ ਪੋਰਟਲ ਦੇ ਕਿਸੇ ਹਿੱਸੇ ਵਿੱਚ ਤੁਹਾਡੇ ਤੋਂ ਵਰਣਿਤ ਵਿਸ਼ਿਸ਼ਟਤਾਵਾਂ (ਜਿਵੇਂ ਮੈਂਬਰੀ ਗ੍ਰਹਿਣ ਕਰਨਾ) ਜਿਵੇਂ ਲਾਭ ਪ੍ਰਾਪਤ ਕਰਨ ਲਈ ਸੂਚਨਾਵਾਂ ਦਾਖਲ ਕਰਨ ਲਈ ਕਿਹਾ ਜਾ ਸਕਦਾ ਹੈ। ਕਿਹੜੀਆਂ ਸੂਚਨਾਵਾਂ ਮੰਗੀਆਂ ਗਈਆਂ ਹਨ, ਅਤੇ ਕਿਹੜੀਆਂ ਇੱਛੁਕ ਹਨ, ਇਹ ਦੇਖ ਕੇ ਤੁਸੀਂ ਹਰ ਸੂਚਨਾ ਸੰਗ੍ਰਹਿਣ ਬਿੰਦੂ ਉੱਤੇ ਸੂਚਨਾਵਾਂ ਦਾਖਲ ਕਰੋ।
ਲਾਜ਼ਮੀ ਸੂਚਨਾ ਸੰਗ੍ਰਹਿਣ
ਜਦੋਂ ਤੁਸੀਂ ਇਸ ਪੋਰਟਲ ਉੱਤੇ ਨੇਵੀਗੇਟ ਕਰਦੇ ਹੋ ਤਾਂ ਅਨੇਕ ਪ੍ਰਕਾਰ ਦੀਆਂ ਤਕਨੀਕਾਂ ਅਤੇ ਸਾਧਨਾਂ, ਜਿਵੇਂ-ਨੇਵੀਗੇਸ਼ਨ ਅੰਕੜਾ ਸੰਗ੍ਰਹਿਣ ਪ੍ਰਣਾਲੀ ਦੇ ਉਪਯੋਗ ਰਾਹੀਂ ਕੁਝ ਨਿਸ਼ਚਿਤ ਸੂਚਨਾਵਾਂ ਲਾਜ਼ਮੀ ਤੌਰ ਤੇ ਸੰਗ੍ਰਹਿਤ ਹੁੰਦੀਆਂ ਜਾਣਗੀਆਂ (ਅਰਥਾਤ, ਸਰਗਰਮ ਤੌਰ ਤੇ ਤੁਹਾਡੇ ਸੂਚਨਾ ਦਾਖਲ ਕੀਤੇ ਬਿਨਾਂ ਹੀ ਇਕੱਤ੍ਰਿਤ ਹੁੰਦੀ ਜਾਵੇਗੀ)।
ਇਹ ਪੋਰਟਲ ਅੰਤਰਰਾਸ਼ਟਰੀ ਪ੍ਰੋਟੋਕਾਲ (ਆਈ.ਪੀ.) ਪਤੇ ਦਾ ਉਪਯੋਗ ਕਰ ਸਕਦਾ ਹੈ। ਆਈ.ਪੀ. ਪਤਾ ਇੱਕ ਸੰਖਿਆ ਹੈ, ਜੋ ਤੁਹਾਡੇ ਇੰਟਰਨੈੱਟ ਸੇਵਾ ਪ੍ਰਦਾਤਾ ਰਾਹੀਂ ਤੁਹਡੇ ਕੰਪਿਊਟਰ ਦੀ ਪਛਾਣ ਦੇ ਲਈ ਵਰਤਿਆ ਜਾਂਦਾ ਹੈ, ਜਿਸ ਨਾਲ ਤੁਸੀਂ ਇੰਟਰਨੈੱਟ ਦਾ ਪ੍ਰਯੋਗ ਕਰ ਸਕਦੇ ਹੋ ਅਤੇ ਇਸ ਨੂੰ ਸਧਾਰਨ ਤੌਰ ਤੇ ਅਵਿਅਕਤੀਗਤ ਜਾਂਚ ਯੋਗ ਸੂਚਨਾ ਮੰਨਿਆ ਜਾਂਦਾ ਹੈ ; ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਇੱਕ ਆਈ.ਪੀ. ਪਤਾ ਸਥਿਰ (ਉਪਯੋਗਕਰਤਾ ਦੇ ਕੰਪਿਊਟਰ ਦੇ ਲਈ ਵਿਸ਼ੇਸ਼ ਸੰਖਿਆ) ਹੋਣ ਦੇ ਬਦਲੇ ਇੱਕ ਗਤੀਸ਼ੀਲ ਸੰਖਿਆ ਹੁੰਦੀ ਹੈ (ਜਦੋਂ ਤੁਸੀਂ ਇੰਟਰਨੈੱਟ ਨਾਲ ਜੁੜਦੇ ਹੋ, ਹਰ ਵਾਰ ਇਹ ਪਤਾ ਬਦਲਦਾ ਹੈ)
ਆਪਣੇ ਸਰਵਰ ਨਾਲ ਸੰਬੰਧ ਜੁੜਨ ਵਿੱਚ ਸਮੱਸਿਆ ਦੀ ਵਿਵੇਚਨਾ, ਇਕੱਤ੍ਰਿਤ ਸੂਚਨਾਵਾਂ ਦੀ ਰਿਪੋਰਟ ਪ੍ਰਸਤੁਤ ਕਰਨ, ਸਾਡੇ ਪੋਰਟਲ ਦਾ ਉਪਯੋਗ ਕਰਨ ਲਈ ਤੁਹਾਡੇ ਕੰਪਿਊਟਰ ਤਕ ਛੇਤੀ ਪਹੁੰਚ ਯਕੀਨੀ ਬਣਾਉਣ, ਅਤੇ ਪ੍ਰਬੰਧਨ ਅਤੇ ਪੋਰਟਲ ਨੂੰ ਬਿਹਤਰ ਬਣਾਉਣ ਲਈ ਤੁਹਾਡੇ ਆਈ.ਪੀ. ਪਤੇ ਦਾ ਉਪਯੋਗ ਕਰਦੇ ਹਨ।
ਸੂਚਨਾਵਾਂ ਦਾ ਉਪਯੋਗ ਅਤੇ ਪ੍ਰਗਟੀਕਰਣ
ਉਪਰੋਕਤ ਦਰਸਾਈਆਂ ਗਈਆਂ ਗੱਲਾਂ ਤੋਂ ਇਲਾਵਾ, ਅਸੀਂ ਤੁਹਾਡੀਆਂ ਸੂਚਨਾਵਾਂ ਦਾ ਉਪਯੋਗ ਕਰ ਸਕਦੇ ਹਾਂ; ਆਪਣੇ ਪੋਰਟਲ ਦੀ ਉਪਯੋਗਤਾ ਵਿਕਸਤ ਕਰਨ ਵਿੱਚ, ਤੁਹਾਡੇ ਤਕ ਸੂਚਨਾਵਾਂ ਭੇਜਣ ਵਿੱਚ (ਜੇਕਰ ਤੁਸੀਂ ਅਜਿਹੀ ਬੇਨਤੀ ਕੀਤੀ ਹੋਵੇ), ਸਾਡੇ ਵਪਾਰਕ ਅਤੇ ਖੋਜ ਉਦੇਸ਼ਾਂ ਲਈ (ਜੋ ਉਪਯੋਗਕਰਤਾਵਾਂ ਦੇ ਮਰਦਮਸ਼ੁਮਾਰੀ ਅੰਕੜਿਆਂ, ਰੁਚੀਆਂ ਅਤੇ ਵਿਵਹਾਰਾਂ ਉੱਤੇ ਨਿਰਭਰ ਹੋ ਸਕਦਾ ਹੈ) ਅਤੇ ਤੁਹਾਨੂੰ ਸਿੱਧੇ ਕਾਰੋਬਾਰੀ ਉਦੇਸ਼ਾਂ ਨਾਲ ਸੰਬੰਧਤ ਨਵੀਨਤਮ ਸੂਚਨਾਵਾਂ ਉਪਲਬਧ ਕਰਾਉਣ ਲਈ, ਜਿੱਥੇ ਅਸੀਂ ਸੋਚਦੇ ਹਾਂ ਕਿ ਤੁਸੀਂ ਸਾਡੇ ਪ੍ਰਾਧੀਕ੍ਰਿਤ ਜਾਂ ਤੀਜੀ ਧਿਰ ਦੀਆਂ ਕੁਝ ਸੇਵਾਵਾਂ ਅਤੇ ਉਤਪਾਦਾਂ ਵਿੱਚ ਦਿਲਚਸਪੀ ਲੈ ਸਕਦੇ ਹੋ। ਕਾਨੂੰਨੀ ਸੰਭਾਵਨਾਵਾਂ ਦਾ ਉੱਤਰ ਦੇਣ ਲਈ ਅਸੀਂ ਤੁਹਾਡੀਆਂ ਸੂਚਨਾਵਾਂ ਨੂੰ ਪ੍ਰਗਟ ਕਰ ਸਕਦੇ ਹਾਂ; ਇਸ ਪ੍ਰਕਾਰ ਦੀਆਂ ਸੂਚਨਾਵਾਂ ਲਾਗੂ ਹੋਣ ਵਾਲੇ ਕਾਨੂੰਨ ਅਤੇ ਮਾਪਦੰਡਾਂ ਦੇ ਅਨੁਸਾਰ ਪ੍ਰਗਟ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਚੁਣਨ ਦਾ ਤੁਹਾਡਾ ਅਧਿਕਾਰ ਸਾਡੇ ਲਈ ਮਹੱਤਵਪੂਰਣ ਹੈ; ਇਸ ਲਈ ਜੇਕਰ ਤੁਸੀਂ ਸਾਡੇ ਹੋਰ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਸੂਚਨਾਵਾਂ ਪ੍ਰਾਪਤ ਕਰਨਾ ਨਹੀਂ ਚਾਹੁੰਦੇ, ਤਾਂ ਤੁਸੀਂ ਪੋਰਟਲ ਵਿੱਚ ਦਿੱਤੇ ਗਏ ਸਾਡੇ ਸੰਪਰਕ ਵੇਰਵੇ ਰਾਹੀਂ ਸਾਡੇ ਨਾਲ ਸੰਪਰਕ ਸਥਾਪਿਤ ਕਰ ਸਕਦੇ ਹੋ।
ਜੇਕਰ ਤੁਸੀਂ ਇਸ ਪੋਰਟਲ ਉੱਤੇ ਵਿਅਕਤੀਗਤ ਸ਼ਨਾਖ਼ਤ ਯੋਗ ਸੂਚਨਾਵਾਂ ਉਪਲਬਧ ਕਰਾਉਂਦੇ ਹੋ, ਤਾਂ ਅਸੀਂ ਇਸ ਪ੍ਰਕਾਰ ਦੀਆਂ ਸੂਚਨਾਵਾਂ ਨੂੰ ਹੋਰ ਸਰਗਰਮ ਤੌਰ ਤੇ ਇਕੱਤ੍ਰਿਤ ਸੂਚਨਾਵਾਂ ਨਾਲ ਸੰਯੁਕਤ ਕਰ ਸਕਦੇ ਹਾਂ ਜਦੋਂ ਤਕ ਅਸੀਂ ਸੰਗ੍ਰਹਿਣ ਬਿੰਦੂ ਨਾਲ ਇਸ ਨੂੰ ਸਪਸ਼ਟ ਨਹੀਂ ਕਰ ਲੈਂਦੇ। ਅਸੀਂ ਵਿਅਕਤੀਗਤ ਸ਼ਨਾਖ਼ਤ ਯੋਗ ਸੂਚਨਾਵਾਂ ਨੂੰ ਨਿਸ਼ਕਿਰਿਆ ਇਕੱਤ੍ਰਿਤ ਸੂਚਨਾਵਾਂ ਦੇ ਨਾਲ ਸੰਯੁਕਤ ਕਰਦੇ ਹੋਏ ਉਚਿਤ ਜੁਗਤਾਂ ਅਪਣਾਵਾਂਗੇ, ਜਦੋਂ ਤਕ ਤੁਹਾਡੀ ਸਹਿਮਤੀ ਪ੍ਰਾਪਤ ਨਹੀਂ ਹੋ ਜਾਂਦੀ।
ਅਸੀਂ ਤੁਹਾਡੀਆਂ ਵਿਅਕਤੀਗਤ ਸ਼ਨਾਖ਼ਤ ਯੋਗ ਸੂਚਨਾਵਾਂ ਨੂੰ ਹੋਰ ਸੀ-ਡੈਕ ਵੈਸ਼ਵਿਕ ਸੰਬੰਧਤ ਧਿਰਾਂ ਦੇ ਨਾਲ ਪ੍ਰਗਟ ਕਰ ਸਕਦੇ ਹਾਂ, ਜੋ ਇਸ ਦਾ ਸੰਸਾਧਨ ਇਸ ਗੋਪਨੀਅਤਾ ਨੀਤੀ ਦੇ ਅਨੁਸਾਰ ਕਰਨ ਨੂੰ ਰਾਜ਼ੀ ਹੋਣ। ਇਸ ਤੋਂ ਇਲਾਵਾ, ਅਸੀਂ ਤੁਹਾਡੀਆਂ ਵਿਅਕਤੀਗਤ ਸ਼ਨਾਖ਼ਤ ਯੋਗ ਸੂਚਨਾਵਾਂ ਨੂੰ ਤੀਜੀ ਧਿਰ ਦੇ ਸਾਹਮਣੇ ਪ੍ਰਗਟ ਕਰ ਸਕਦੇ ਹਾਂ, ਜੋ ਭਾਰਤ ਜਾਂ/ਅਤੇ ਕਿਸੇ ਹੋਰ ਦੇਸ਼ ਵਿੱਚ ਮੌਜੂਦ ਹੋਣ, ਪਰ ਸਿਰਫ਼:
(i) ਉਨ੍ਹਾਂ ਠੇਕੇਦਾਰਾਂ ਨੂੰ ਜਿਨ੍ਹਾਂ ਦਾ ਅਸੀਂ ਆਪਣੇ ਵਪਾਰ ਦੇ ਸਮਰਥਨ ਲਈ ਉਪਯੋਗ ਕਰਦੇ ਹਾਂ (ਜਿਵੇਂ, ਪ੍ਰਤੀਪੂਰਤੀ ਸੇਵਾਵਾਂ, ਤਕਨੀਕੀ ਸਮਰਥਨ, ਸਪਲਾਈ ਸੇਵਾਵਾਂ, ਅਤੇ ਆਰਥਿਕ ਕਰਜਦਾਤਾ ਸਸਥਾਵਾਂ), ਇਸ ਪ੍ਰਕਾਰ ਦੇ ਮਾਮਲਿਆਂ ਵਿੱਚ ਅਸੀਂ ਇਨ੍ਹਾਂ ਤੀਜੀਆਂ ਧਿਰਾਂ ਨੂੰ ਸਾਡੀ ਗੋਪਨੀਅਤਾ ਨੀਤੀ ਦੇ ਅਨੁਰੂਪ ਸੂਚਨਾਵਾਂ ਦਾ ਉਪਯੋਗ ਕਰਨ ਦੀ ਸਹਿਮਤੀ ਦੀ ਮੰਗ ਕਰਾਂਗੇ;
(iii) ਜਿੱਥੇ ਲਾਗੂ ਕਾਨੂੰਨਾਂ, ਅਦਾਲਤੀ ਆਦੇਸ਼ਾਂ ਜਾਂ ਸਰਕਾਰੀ ਰੈਗੂਲੇਸ਼ਨਾਂ ਰਾਹੀਂ ਇਨ੍ਹਾਂ ਦੀ ਮੰਗ ਕੀਤੀ ਗਈ ਹੋਵੇ। ਇਸ ਤੋਂ ਇਲਾਵਾ, ਅਸੀਂ ਇਸ ਪੋਰਟਲ ਰਾਹੀਂ ਅਧਿਗ੍ਰਹਿਤ ਉਨ੍ਹਾਂ ਸਾਰੀਆਂ ਸੂਚਨਾਵਾਂ ਦਾ ਪੂਰਨ ਉਪਯੋਗ ਕਰਾਂਗੇ ਜੋ ਵਿਅਕਤੀਗਤ ਸ਼ਨਾਖ਼ਤ ਫਾਰਮ ਵਿੱਚ ਨਹੀਂ ਹਨ।
(iii) ਜਿੱਥੇ ਲਾਗੂ ਕਾਨੂੰਨਾਂ, ਅਦਾਲਤੀ ਆਦੇਸ਼ਾਂ ਜਾਂ ਸਰਕਾਰੀ ਰੈਗੂਲੇਸ਼ਨਾਂ ਰਾਹੀਂ ਇਨ੍ਹਾਂ ਦੀ ਮੰਗ ਕੀਤੀ ਗਈ ਹੋਵੇ।ਇਸ ਤੋਂ ਇਲਾਵਾ, ਅਸੀਂ ਇਸ ਪੋਰਟਲ ਰਾਹੀਂ ਅਧਿਗ੍ਰਹਿਤ ਉਨ੍ਹਾਂ ਸਾਰੀਆਂ ਸੂਚਨਾਵਾਂ ਦਾ ਪੂਰਨ ਉਪਯੋਗ ਕਰਾਂਗੇ ਜੋ ਵਿਅਕਤੀਗਤ ਸ਼ਨਾਖ਼ਤ ਫਾਰਮ ਵਿੱਚ ਨਹੀਂ ਹਨ।
ਹੋਰ ਵੈੱਵਸਾਈਟਾਂ ਦੇ ਨਾਲ ਸੰਯੋਜਨ ਜਾਂ ਸੰਪਰਕ-ਸੂਤਰ
ਸਾਡੇ ਪੋਰਟਲ ਨਾਲ ਸੰਬੰਧਤ ਵੈੱਵਸਾਈਟਾਂ ਤੁਹਾਡੀਆਂ ਵਿਅਕਤੀਗਤ ਸ਼ਨਾਖ਼ਤ ਯੋਗ ਸੂਚਨਾਵਾਂ ਦਾ ਸੰਗ੍ਰਹਿ ਕਰ ਸਕਦੀਆਂ ਹਨ। ਇਸ ਪੋਰਟਲ ਨਾਲ ਸੰਬੰਧਤ ਵੈੱਵਸਾਈਟਾਂ ਦਾ ਅੰਕੜਾ ਸੁਰੱਖਿਆ ਅਭਿਆਸ ਇਸ ਨੀਤੀ-ਵੇਰਵੇ ਦੀ ਸੀਮਾ ਵਿੱਚ ਨਹੀਂ ਆਉਂਦਾ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਖ਼ੁਦ ਇਨ੍ਹਾਂ ਤੀਜੀ ਧਿਰ ਦੀਆਂ ਵੈੱਵਸਾਈਟਾਂ ਦੇ ਉਪਯੋਗ ਤੋਂ ਪਹਿਲਾਂ ਉਨ੍ਹਾਂ ਦੀ ਅੰਕੜਾ ਸੁਰੱਖਿਆ ਨੀਤੀ ਦੀ ਜਾਂਚ ਕਰੋ। ਕਿਰਪਾ ਕਰਕੇ ਇਸ ਬਾਰੇ ਚੁਕੰਨੇ ਰਹੋ ਕਿ ਕਿਸੇ ਤੀਜੀ ਧਿਰ ਸਾਈਟ ਦੇ ਗੋਪਨੀਅਤਾ ਅਭਿਆਸਾਂ ਦੇ ਲਈ ਅਸੀਂ ਉੱਤਰਦਾਈ ਨਹੀਂ ਹਾਂ। ਇਹ ਗੋਪਨੀਅਤਾ ਵੇਰਵਾ ਸਿਰਫ਼ ਇਸ ਪੋਰਟਲ ਰਾਹੀਂ ਸੰਗ੍ਰਹਿਤ ਸੂਚਨਾਵਾਂ ਉੱਤੇ ਲਾਗੂ ਹੁੰਦਾ ਹੈ।
ਸੁਰੱਖਿਆ
ਜਦੋਂ ਤੁਸੀਂ ਆਪਣੇ ਕੰਪਿਊਟਰ ਤੋਂ ਸਾਡੇ ਪੋਰਟਲ ਉੱਤੇ ਸੂਚਨਾਵਾਂ ਦਾ ਤਬਾਦਲਾ ਕਰਦੇ ਹੋ ਤਾਂ ਅਸੀਂ ਤੁਹਾਡੀਆਂ ਵਿਅਕਤੀਗਤ ਸ਼ਨਾਖ਼ਤ ਯੋਗ ਸੂਚਨਾਵਾਂ ਦੀ ਸੁਰੱਖਿਆ ਦੇ ਲਈ ਤਰਕਪੂਰਨ ਉਪਾਅ ਕਰਦੇ ਹਾਂ, ਅਤੇ ਇਨ੍ਹਾਂ ਸੂਚਨਾਵਾਂ ਨੂੰ ਗੁੰਮ ਹੋਣ, ਦੁਰ-ਉਪਯੋਗ, ਅਯੋਗ ਪਹੁੰਚ, ਪ੍ਰਗਟ ਹੋਣ, ਪਰਿਵਰਤਨ ਜਾਂ ਨਸ਼ਟ ਹੋਣ ਤੋਂ ਬਚਾਉਂਦੇ ਹਾਂ।
ਅਸੀਂ ਤੁਹਾਡੇ ਨਾਲ ਤਬਾਦਲੇ ਦੇ ਇਲਾਵਾ ਹੋਰ ਕਿਸੇ ਉਦੇਸ਼ ਦੇ ਲਈ ਤੁਹਾਡੀਆਂ ਆਰਥਿਕ ਸੂਚਨਾਵਾਂ ਦਾ ਉਪਯੋਗ ਨਹੀਂ ਕਰਾਂਗੇ। ਆਪਣੇ ਏਜੰਟਾਂ ਅਤੇ ਸੰਬੰਧਤ ਸਹਿਯੋਗੀਆਂ ਦੇ ਇਲਾਵਾ ਹੋਰ ਕਿਸੇ ਤੀਜੀ ਧਿਰ ਦੇ ਨਾਲ ਅਸੀਂ ਤੁਹਾਡੇ ਈ-ਮੇਲ ਪਤੇ ਨੂੰ ਸਾਂਝਾ ਨਹੀਂ ਕਰਦੇ। ਫਿਰ ਵੀ ਇੰਟਰਨੈੱਟ ਉੱਤੇ ਅੰਕੜਿਆਂ ਦੇ ਤਬਾਦਲੇ ਵਿੱਚ 100% ਸੁਰੱਖਿਆ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਨਤੀਜੇ ਵਜੋਂ, ਜਦਕਿ ਅਸੀਂ ਤੁਹਾਡੀਆਂ ਨਿੱਜੀ ਸੂਚਨਾਵਾਂ ਦੀ ਸੁਰੱਖਿਆ ਦੇ ਲਈ ਯਤਨਸ਼ੀਲ ਹਾਂ, ਅਸੀਂ ਅਜਿਹੀ ਕਿਸੇ ਵੀ ਸੂਚਨਾ ਦੀ ਸੁਰੱਖਿਆ ਨਿਸ਼ਚਿਤ ਨਹੀਂ ਕਰ ਸਕਦੇ ਜਿਸ ਨੂੰ ਤੁਸੀਂ ਇੰਟਰਨੈੱਟ ਰਾਹੀਂ ਸਾਡੇ ਤਕ ਭੇਜਦੇ ਹੋ, ਅਤੇ ਅਜਿਹਾ ਤੁਸੀਂ ਆਪਣਾ ਜੋਖਮ ਉੱਤੇ ਕਰਦੇ ਹੋ। ਜਦੋਂ ਇੱਕ ਵਾਰ ਅਸੀਂ ਤੁਹਾਡੀਆਂ ਸੂਚਨਾਵਾਂ ਪ੍ਰਾਪਤ ਕਰ ਲੈਂਦੇ ਹਾਂ ਤਾਂ ਆਪਣੇ ਤੰਤਰ ਵਿੱਚ ਇਨ੍ਹਾਂ ਦੀ ਸੁਰੱਖਿਆ ਦੇ ਲਈ ਅਸੀਂ ਆਪਣੇ ਬਿਹਤਰ ਜਤਨਾਂ ਦਾ ਪ੍ਰਯੋਗ ਕਰਾਂਗੇ।
ਬੱਚਿਆਂ ਦੇ ਬਾਰੇ ਨੀਤੀ
ਬੱਚਿਆਂ ਦੀ ਗੋਪਨਅਤਾ ਦੀ ਰੱਖਿਆ ਕਰਨਾ ਸਾਡੇ ਲਈ ਮਹੱਤਵਪੂਰਣ ਹੈ। ਇਸ ਵਜ੍ਹਾ ਨਾਲ, ਬੱਚੇ ਸਾਡੇ ਪੋਰਟਲ ਦਾ ਉਪਯੋਗ ਕਰਨ ਲਈ ਯੋਗ ਨਹੀਂ ਹਨ ਅਤੇ ਅਸੀਂ ਬੱਚਿਆਂ (18 ਸਾਲ ਤੋਂ ਘੱਟ ਉਮਰ) ਨੂੰ ਕਹਿੰਦੇ ਹਾਂ ਕਿ ਉਹ ਆਪਣੀ ਕੋਈ ਨਿੱਜੀ ਸੂਚਨਾ ਸਾਡੇ ਪੋਰਟਲ ਉੱਤੇ ਦਾਖਲ ਨਾ ਕਰਨ। ਜੇਕਰ ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਹੋ ਤਾਂ ਤੁਸੀਂ ਪੋਰਟਲ ਉੱਤੇ ਕਿਸੇ ਵੀ ਵਸਤੂ ਦੀ ਖਰੀਦ, ਵਿੱਕਰੀ ਜਾਂ ਨਿਵਿਦਾ ਦੇ ਲਈ ਉਪਰਾਲਾ ਨਹੀਂ ਕਰ ਸਕਦੇ। ਜੇਕਰ ਤੁਸੀਂ ਪੋਰਟਲ ਉੱਤੇ ਕੋਈ ਵਸਤੂ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਇਸ ਪ੍ਰਕਾਰ ਦੀ ਖਰੀਦ ਜਾਂ ਵਿੱਕਰੀ ਤੁਹਾਡੇ ਯੋਗ ਸਰਪ੍ਰਸਤਾਂ ਜਾਂ ਮਾਤਾ-ਪਿਤਾ ਰਾਹੀਂ ਕੀਤੀ ਜਾ ਸਕਦੀ ਹੈ, ਜੋ ਪੋਰਟਲ ਉੱਤੇ ਉਪਯੋਗਕਰਤਾ ਦੇ ਰੂਪ ਵਿੱਚ ਰਜਿਸਟਰਡ ਹੋਣ; ਬਸ਼ਰਤੇ ਇਸ ਪ੍ਰਕਾਰ ਦੀ ਖਰੀਦ ਜਾਂ ਵਿੱਕਰੀ ਕਿਸੇ ਬਾਲਗ ਦੇ ਲਈ ਵਸਤੂ/ਪੋਰਟਲ ਉੱਤੇ ਬਾਲਗ ਦਰਸ਼ਕਾਂ ਦੇ ਲਈ ਪ੍ਰਦਰਸ਼ਿਤ ਵਸਤੂ ਨਾਲ ਸੰਬੰਧਤ ਨਾ ਹੋਵੇ, ਜਿਸ ਦੀ ਖਰੀਦ ਜਾਂ ਵਿੱਕਰੀ ਬੱਚਿਆਂ ਰਾਹੀਂ/ਨੂੰ ਕੀਤਾ ਜਾਣਾ ਸਖ਼ਤ ਮਨ੍ਹਾ ਹੈ।
ਖਾਤਾ (ਅਕਾਊਂਟ) ਸੁਰੱਖਿਆ
ਤੁਹਾਡਾ ਪਾਸਵਰਡ ਤੁਹਾਡੇ ਖਾਤੇ ਦੀ ਚਾਬੀ ਹੈ। ਵਿਸ਼ੇਸ਼ ਅੰਕਾਂ, ਅੱਖਰਾਂ ਅਤੇ ਖਾਸ ਸੰਕੇਤ ਅੱਖਰਾਂ ਦਾ ਪ੍ਰਯੋਗ ਕਰੇ ਅਤੇ ਕਿਸੇ ਹੋਰ ਦੇ ਸਾਮ੍ਹਣੇ ਆਪਣਾ ਪਾਸਵਰਡ ਪ੍ਰਗਟ ਨਾ ਕਰੋ। ਜੇਕਰ ਤੁਸੀਂ ਆਪਣਾ ਪਾਸਵਰਡ ਜਾਂ ਹੋਰ ਕੋਈ ਵਿਅਕਤੀਗਤ ਜਾਣਕਾਰੀ ਕਿਸੇ ਹੋਰ ਦੇ ਨਾਲ ਸਾਂਝਾ ਕਰਦੇ ਹੋ ਤਾਂ ਯਾਦ ਰੱਖੋ ਕਿ ਤੁਹਾਡੇ ਨਾਂ ਦੇ ਖਾਤੇ ਦੀਆਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਜੇਕਰ ਤੁਸੀਂ ਆਪਣੇ ਪਾਸਵਰਡ ਤੇ ਆਪਣਾ ਨਿਯੰਤਰਣ ਗੁਆ ਦਿੱਤਾ ਤਾਂ ਤੁਸੀਂ ਆਪਣੀਆਂ ਵਿਅਕਤੀਗਤ ਸੂਚਨਾਵਾਂ ਉੱਤੇ ਵੀ ਆਪਣਾ ਪੂਰਾ ਨਿਯੰਤਰਣ ਗੁਆ ਦੇਵੋਗੇ ਅਤੇ ਇਹ ਤੁਹਾਡੀ ਗੈਰ-ਮੌਜੂਦਗੀ ਵਿੱਚ ਕਾਨੂੰਨੀ ਕਾਰਵਾਈ ਦਾ ਵਿਸ਼ਾ ਹੋ ਸਕਦਾ ਹੈ। ਲਿਹਾਜ਼ਾ, ਜੇਕਰ ਤੁਹਾਡਾ ਪਾਸਵਰਡ ਕਿਸੇ ਵੀ ਕਾਰਨ ਤੋਂ ਗੁਪਤ ਨਾ ਰਹਿ ਗਿਆ ਹੋਵੇ ਤਾਂ ਸਾਨੂੰ ਸਾਨੂੰ ਝੱਟ 'ਪਾਸਵਰਡ ਫੋਰਗੈਟ' ਕੜੀ ਰਾਹੀਂ ਸੂਚਿਤ ਕਰਨਾ ਚਾਹੀਦਾ ਹੈ ਅਤੇ ਆਪਣਾ ਪਾਸਵਰਡ ਬਦਲ ਲੈਣਾ ਚਾਹੀਦਾ ਹੈ।
ਸੁਰੱਖਿਆ ਉਦੇਸ਼ਾਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਪੋਰਟਲ ਸੇਵਾਵਾਂ ਸਾਰੇ ਉਪਯੋਗਕਰਤਾਵਾਂ ਲਈ ਉਪਲਬਧ ਰਹਿਣ, ਅਜਿਹੇ ਅਯੋਗ ਜਤਨਾਂ ਦੀ ਪਛਾਣ ਦੇ ਲਈ ਨੈੱਟਵਰਕ ਟ੍ਰੈਫ਼ਿਕ ਦੀ ਨਿਗਰਾਨੀ ਕੀਤੀ ਜਾਂਦੀ ਹੈ, ਜੋ ਵਿਸ਼ਾ-ਵਸਤੂ/ਸੂਚਨਾ ਨੂੰ ਕਿਸੇ ਤਰ੍ਹਾਂ ਦੀ ਹਾਨੀ ਪਹੁੰਚਾ ਸਕਦੇ ਹਨ। ਪੋਰਟਲ ਉੱਤੇ ਸੂਚਨਾਵਾਂ ਵਿੱਚ ਪਰਿਵਰਤਨ ਜਾਂ ਅਪਲੋਡ ਕਰਨ ਦੇ ਅਯੋਗ ਜਤਨਾਂ ਦੀ ਸਖ਼ਤ ਮਨਾਹੀ ਹੈ ਅਤੇ ਇਹ ਭਾਰਤੀ ਆਈ.ਟੀ. ਕਾਨੂੰਨ ਦੇ ਅੰਤਰਗਤ ਸਜ਼ਾਯੋਗ ਹੋ ਸਕਦਾ ਹੈ। ਪੋਰਟਲ ਦਾ ਲੇਖਾ ਪਰੀਖਣ ਸਰਟ-ਇਨ (CERT-In) ਦੇ ਅਧਿਸੂਚਿਤ ਲੇਖਾ-ਪਰੀਖਿਅਕਾਂ ਰਾਹੀਂ ਨਿਯਤ ਜੋਖਮਾਂ ਦੇ ਅਧਾਰ ਉੱਤੇ ਕੀਤਾ ਜਾਂਦਾ ਹੈ। ਲੇਖਾ ਪਰੀਖਣ ਦੀ ਸਮਾਪਤੀ ਦੇ ਬਾਅਦ ਸਰਟ-ਇਨ ਦੇ ਅਧਿਸੂਚਿਤ ਲੇਖਾ-ਪਰੀਖਿਅਕਾਂ ਦਾ ਸੁਰੱਖਿਆ ਪ੍ਰਮਾਣ-ਪੱਤਰ ਪ੍ਰਾਪਤ ਕੀਤਾ ਗਿਆ ਹੈ।
ਨੋਟ: ਸੁਰੱਖਿਆ ਪ੍ਰਮਾਣ-ਪੱਤਰ ਵਿੱਚ ਪੋਰਟਲ ਦੀ ਸੁਰੱਖਿਆ ਦੇ ਸੰਦਰਭ ਵਿੱਚ ਉਸ ਦੀ ਨਿਯਤਕਾਲੀ ਜਾਂਚ ਕੀਤੀ ਜਾਵੇਗੀ, ਜੇਕਰ ਪ੍ਰਕਿਰਿਆਤਮਕ ਜਾਂ ਹੋਰ ਕੋਈ ਪਰਿਵੇਸ਼ੀ ਪਰਿਵਰਤਨ ਹੋਇਆ ਹੋਵੇ।
ਬਹੁਭਾਸ਼ੀ ਪੋਰਟਲ www.vikaspedia.gov.in ਇਲੈਕਟਰੌਨਿਕੀ ਅਤੇ ਸੂਚਨਾ ਤਕਨਾਲੋਜੀ ਮਿਨਿਸਟ੍ਰੀ (MEIT),ਭਾਰਤ ਸਰਕਾਰ ਦੀ ਇੱਕ ਪਹਿਲ ਹੈ, ਜਿਸ ਦਾ ਉਦੇਸ਼ ਖੇਤਰੀ ਭਾਸ਼ਾ ਵਿੱਚ ਈ-ਜਾਣਕਾਰੀਆਂ ਉਪਲਬਧ ਕਰਾਉਣਾ ਅਤੇ ਸੂਚਨਾ ਅਤੇ ਤਕਨਾਲੋਜੀ ਆਧਾਰਿਤ ਐਪਲੀਕੇਸ਼ਨਾਂ ਰਾਹੀਂ ਵਾਂਝੇ ਵਰਗਾਂ ਦਾ ਵਿਕਾਸ ਕਰਨਾ ਹੈ। ਉਪਰੋਕਤ ਦ੍ਰਿਸ਼ਟੀਕੋਣ ਤੋਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਪੋਰਟਲ ਹਰ ਸਮੇਂ ਪੂਰੀ ਤਰ੍ਹਾਂ ਸਰਗਰਮ ਅਤੇ ਉਪਲਬਧ ਰਹੇ। ਇਸ ਦੇ ਲਈ 24x7 ਆਧਾਰ ਉੱਤੇ ਸੂਚਨਾ ਅਤੇ ਸੇਵਾਵਾਂ ਦੀ ਉਪਲਬਧਤਾ ਬਣਾਈ ਰੱਖਣ ਲਈ ਜ਼ਰੂਰੀ ਕਾਰਵਾਈਆਂ ਕੀਤੀਆਂ ਜਾਣਗੀਆਂ। ਪੋਰਟਲ ਦੀ ਉਪਲਬਧਤਾ ਨੂੰ ਬਣਾਈ ਰੱਖਣ ਲਈ ਸਭ ਜ਼ਰੂਰੀ ਉਪਰਾਲੇ ਕੀਤੇ ਜਾਣਗੇ। ਅੰਕੜਾ ਕੀ ਤੋੜ-ਮਰੋੜ ਅਤੇ ਵਿਕਾਰ ਦੇ ਕਿਸੇ ਮਾਮਲੇ ਵਿੱਚ, ਪ੍ਰਵਾਨਿਤ ਨਾਮਜ਼ਦ ਵਿਅਕਤੀਆਂ ਰਾਹੀਂ ਪੋਰਟਲ ਨੂੰ ਪੁਨਰ-ਸਥਾਪਿਤ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਵੈੱਬ ਦਾ ਇੱਕ ਗਤੀਸ਼ੀਲ ਮਾਧਿਅਮ ਹੋਣ, ਅਤੇ ਤਕਨੀਕ ਵਿੱਚ ਪਰਿਵਰਤਨ ਦੇ ਕਾਰਨ ਆਉਣ ਵਾਲਿਆਂ ਦੀ ਪਹੁੰਚ- ਉਪਕਰਣ ਤੇ ਮੰਗ ਅਤੇ ਉਮੀਦ ਪੱਧਰ ਆਮ ਤੌਰ ਤੇ ਆਂਸ਼ਿਕ ਤੌਰ ਤੇ ਹੀ ਪੂਰਨ ਹੁੰਦੇ ਹਨ। ਇਸ ਲਈ ਇਹ ਧਿਆਨ ਰੱਖਦੇ ਹੋਏ, ਅਸੀਂ ਇੱਕ ਪੋਰਟਲ ਨਿਗਰਾਨੀ ਨੀਤੀ ਲਾਗੂ ਕੀਤੀ ਹੈ, ਜਿਸ ਦੇ ਅੰਤਰਗਤ ਕੌਸ਼ਲ ਯੋਜਨਾ ਦੇ ਅਨੁਰੂਪ ਸੰਬੰਧਤ ਗੁਣਵੱਤਾ ਅਤੇ ਸੰਗਤਤਾ ਦੀਆਂ ਸਮੱਸਿਆਵਾਂ ਦੇ ਹੱਲ ਦੇ ਸੰਦਰਭ ਵਿੱਚ ਪੋਰਟਲ ਦੀ ਸਮੇਂ-ਸਮੇਂ ਉੱਤੇ ਨਿਗਰਾਨੀ ਕੀਤੀ ਜਾਂਦੀ ਹੈ। ਇਹ ਹੇਠ ਲਿਖੇ ਦੇ ਸੰਦਰਭ ਵਿੱਚ ਹਨ:
ਆਉਣ ਵਾਲਿਆਂ ਦੀ ਪ੍ਰਤੀਕਿਰਿਆ ਦੀ ਜਾਣਕਾਰੀ ਜੋ ਪੋਰਟਲ ਦੀ ਬਿਹਤਰੀ ਅਤੇ ਵੈੱਬ ਸੁਰੱਖਿਆ ਦੇ ਲਈ ਲਾਭਕਾਰੀ ਹੈ
ਬਹੁਭਾਸ਼ੀ ਪੋਰਟਲ www.vikaspedia.inਦਾ ਉਦੇਸ਼, ਉਨ੍ਹਾਂ ਭਰੋਸੇਮੰਦ ਸੂਚਨਾਵਾਂ ਅਤੇ ਅੰਕੜਿਆਂ ਨੂੰ ਉਪਲਬਧ ਕਰਾਉਣਾ ਹੈ, ਜੋ ਖਾਸ ਕਰਕੇ ਓਪਨ ਸੋਰਸ ਤੋਂ ਪ੍ਰਾਪਤ ਹੋਣ। ਫਿਰ ਵੀ, ਸੀ-ਡੈਕ ਅਜਿਹੇ ਕਿਸੇ ਅੰਕੜੇ ਦੇ ਲੇਖਣ ਦੀ ਸੱਚਾਈ ਦਾ ਦਾਅਵਾ ਨਹੀਂ ਕਰਦਾ ਜੋ ਹੋਰ ਸਰੋਤਾਂ ਤੋਂ, ਜਿਵੇਂ- ਹੋਰ ਵੈੱਬਸਾਈਟ ਅਤੇ ਵਿਸ਼ਾ-ਵਸਤੂ ਵਿਭਾਗਾਂ ਤੋਂ ਸੰਗ੍ਰਹਿਤ ਹਨ। ਇਹ ਦੇਖਣ ਦਾ ਉਪਰਾਲਾ ਕੀਤਾ ਜਾਂਦਾ ਹੈ ਕਿ ਵਿਸ਼ਾ-ਵਸਤੂ ਜਿੰਨਾ ਹੋ ਸਕੇ ਸਹੀ ਹੋਵੇ, ਜਦੋਂ ਇਹ ਸੂਚਨਾ-ਆਧਾਰਿਤ ਹੁੰਦੀ ਹੈ। ਪ੍ਰਦਰਸ਼ਿਤ ਲੇਖ ਸਮੱਗਰੀ ਵਿੱਚ ਜ਼ਾਹਿਰ ਕੀਤੀ ਗਈ ਰਾਇ; ਅਤੇ ਦ੍ਰਿਸ਼ਟੀਕੋਣ, ਸਕੀਮ, ਨੀਤੀ ਆਦਿ ਵਿਸ਼ਾ-ਸਮੱਗਰੀ ਦੇ ਸਹਿਯੋਗੀਆਂ ਅਤੇ ਹੋਰ ਵੈੱਬਸਾਈਟਾਂ ਤੋਂ ਪ੍ਰਾਪਤ ਜਨਤਕ ਲੇਖਾਂ (ਰਾਇਟ-ਅਪ) ਨੂੰ ਸੀ-ਡੈਕ ਦਾ ਅਧਿਕਾਰਿਕ ਦ੍ਰਿਸ਼ਟੀਕੋਣ ਜਾਂ ਵਿਚਾਰ ਨਹੀਂ ਮੰਨਿਆ ਜਾ ਸਕਦਾ।
ਜਿੱਥੇ ਕੁਝ ਨਿਆਂ-ਖੇਤਰ ਪਰਿਣਾਮੀ ਜਾਂ ਆਕਸਮਿਕ ਹਾਨੀ ਦੀ ਜ਼ਿੰਮੇਵਾਰੀ ਦੀ ਪਾਬੰਦੀ ਜਾਂ ਛੂਟ ਦਾ ਵਿਰੋਧ ਕਰਦੇ ਹਨ, ਉੱਥੇ ਉਪਰੋਕਤ ਪ੍ਰਤੀਬੰਧ ਤੁਹਾਡੇ ਉੱਤੇ ਲਾਗੂ ਨਹੀਂ ਹੋ ਸਕਦੇ।
ਸੀ-ਡੈਕ, ਸੀ-ਡੈਕ ਦੇ ਅੰਤਰਰਾਸ਼ਟਰੀ ਅੰਕਡਿਆਂ ਨੂੰ ਉਪਲਬਧ ਕਰਾ ਸਕਦਾ ਹੈ ਅਤੇ ਇਸ ਪ੍ਰਕਾਰ ਇਸ ਵਿੱਚ ਤੁਹਾਡੇ ਦੇਸ਼ ਵਿੱਚ ਅਣ-ਐਲਾਨੇ ਸੀ-ਡੈਕ ਉਤਪਾਦਾਂ, ਪ੍ਰੋਗਰਾਮਾਂ ਅਤੇ ਸੇਵਾਵਾਂ ਦੇ ਲਈ ਸੰਦਰਭ ਜਾਂ ਪੂਰਨ ਸੰਦਰਭ ਹੋ ਸਕਦੇ ਹਨ। ਇਸ ਤਰ੍ਹਾਂ ਦੇ ਸੰਦਰਭ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਦੇਸ਼ ਵਿੱਚ ਸੀ-ਡੈਕ ਇਸ ਪ੍ਰਕਾਰ ਦੇ ਉਤਪਾਦਾਂ, ਪ੍ਰੋਗਰਾਮਾਂ ਜਾਂ ਸੇਵਾਵਾਂ ਦੀ ਘੋਸ਼ਣਾ ਕਰਨੀ ਚਾਹੁੰਦਾ ਹੈ।
ਸਾਡੇ ਨਾਲ ਸੰਪਰਕ ਕਰਨ ਦੇ ਤਰੀਕੇ ਦੇ ਬਾਰੇ ਜਾਣਕਾਰੀ ਦੇ ਲਈ, ਸਾਡੇਸੰਪਰਕ ਪੰਨੇ ਉੱਤੇ ਜਾਓ।
ਆਖਰੀ ਵਾਰ ਸੰਸ਼ੋਧਿਤ : 1/16/2018