(1) ਹੀਮੋਡਾਇਲਿਸਿਸ ਮਸ਼ੀਨ ਇਸ ਹੀਮੋਕਾਨੰਮੇਨੰਟੇਟ ਦਾ ਇਕ ਭਾਗ ਹੋਰ ੩੪ ਭਾਗ ਸ਼ੂਧ ਪਾਣੀ ਨੂੰ ਮਿਲਾ ਕੇ ਡਾਈਲਾਈਜੇਟ ਬਣਾਂਦਾ ਹੈ।
(2) ਹੀਮੋਡਾਇਲਿਸਿਸ ਮਸ਼ੀਨ ਡਾਇਲਾਈਜੇਟ ਦੇ ਖ਼ਾਰ ਅਤੇ ਬਾਈਕਾਰਬੋਨੇਟ ਦੀ ਮਾਤਰਾ ਸਰੀਰ ਦੇ ਲਈ ਆਵਸ਼ਕ ਮਾਤਰਾ ਦੇ ਬਰਾਬਰ ਰੱਖਦੀ ਹੈ।
(3) ਡਾਇਲਾਈਜੇਟ ਬਣਾਣ ਦੇ ਲਈ ਉਪਯੋਗ ਵਿਚ ਲਏ ਜਾਣ ਵਾਲਾ ਪਾਣੀ ਖ਼ਾਰ ਰਹਿਰ, ਲਵਣ ਮੁਕਤ (ਨਮਕ ਰਹਿਤ) ਤੇ ਸ਼ੂਧ ਹੁੰਦਾ ਹੈ। ਜਿਸਨੂੰ ਵਿਸ਼ੇਸ਼ ਤਰ੍ਹਾਂ ਆਰ.ਔ.ਪਲਾਂਟ ਦੇ ਉਪਯੋਗ ਨਾਲ ਬਣਾਇਆ ਜਾਂਦਾ ਹੈ।
(4) ਇਸ ਆਰ.ਔ.ਪਲਾਂਟ ਵਿਚ ਪਾਣੀ ਰੇਤ ਦੀ ਛੰਨੀ, ਕੋਇਲੇ ਦੀ ਛੰਨੀ, ਮਾਈਕੋਫਿਲਟਰ, ਡਿਆਇੳਨਾਈਜ਼ਰ, ਆਰ.ਔ.ਮੇਮੰਬ੍ਰੇਨ ਅਤੇ ਯੂ.ਵੀ ਫਿਲਟਰ ਤੋਂ ਹੁੰਦੇ ਹੋਏ, ਲਵਣਮੁਕਤ, ਸ਼ੂਧ ਅਤੇ ਪੂਰੀ ਤਰ੍ਹਾ ਨਾਲ ਜੀਵਾਣੂ ਰਹਿਤ ਬਣਦਾ ਹੈ।
(5) ਹੀਮੋਡਾਇਲਿਸਿਸ ਸੁਰਿਖਅਤ ਅਤੇ ਅਸਰਕਾਰਕ ਹੋਵੈ ਇਸ ਲਈ ਪਾਣੀ ਦਾ ਇਸ ਪ੍ਰਕਾਰ ਸ਼ੂਧ ਹੌਣਾ ਅਤਿਅੰਤ ਮਹਤਵਪੂਰਨ ਹੈ।
ਆਮ ਤੌਰ ਤੇ ਹੀਮੋਡਾਇਲਿਸਿਸ ਹਸਪਤਾਲ ਦੇ ਸਪੇਸ਼ਲਇਸਟ ਸਟਾਫ ਦੁਵਾਰਾ ਨੇਫ੍ਰੋਲਾਜਿਸਟ ਦੀ ਸਲਾਹ ਦੇ ਅਨੁਸਾਰ ਅਤੇ ਉਸਦੀ ਦੇਖ-ਰੇਖ ਵਿਚ ਕੀਤਾ ਜਾਂਦਾ ਹੈ। ਬਹੁਤ ਹੀ ਘਟ ਤੈਦਾਦ (ਗਿਨਤੀ) ਵਿਚ ਮਰੀਜ਼ ਹੀਮੋਡਾਇਲਿਸਿਸ ਮਸ਼ੀਨ ਨੂੰ ਖਰੀਦ ਕੇ, ਪ੍ਰਸਿਖਸ਼ਨ ਪ੍ਰਾਪਤ ਕਰਕੇ ਪਰਿਵਾਰਕ ਮੇਂਬਰਾਂ ਦੀ ਮਦਦ ਨਾਲ ਘਰ ਵਿਚ ਹੀ ਹੀਮੋਡਾਇਲਿਸਿਸ ਕਰਦੇ ਹਨ। ਇਸ ਪ੍ਰਕਾਰ ਦੇ ਡਾਇਲਿਸਿਸ ਨੂੰ ਹੋਮ ਹੀਮੋਡਾਇਲਿਸਿਸ ਕਹਿੰਦੇ ਹਨ। ਇਸਦੇ ਲਈ ਧਨਰਾਸ਼ੀ (ਪੈਸੇ) ਟੇ੍ਰਨਿੰਗ ਅਤੇਂ ਸਮੇਂ ਦੀ ਲੋੜ ਪੈਂਦੀ ਹੈ।
ਨਹੀਂ ਹੀਮੋਡਾਇਲਿਸਿਸ ਇਕ ਸਰਲ ਅਤੇ ਪੀੜ-ਰਹਿਤ ਕਿਰਿਆ ਹੈ। ਜਿੰਨਾਂ ਮਰੀਜ਼ਾਂ ਨੂੰ ਲੰਮੇ ਅਰਸੇ ਤਕ ਡਾਈਲਿਸਿਸ ਦੀ ਲੋੜ ਹੁੰਦੀ ਹੈ, ਉਹ ਸਿਰਫ ਹੀਮੋਡਾਇਲਿਸਿਸ ਕਰਾਣ ਹਸਪਤਾਲ ਆਂਦੇ ਹਨ ਅਤੇ ਹੀਮੋਡਾਇਲਿਸਿਸ ਦੀ ਪ੍ਰਕਿਰਿਆ ਪੂਰੀ ਹੁੰਦੇ ਹੀ ਵਾਪਸ ਘਰ ਚਲੇ ਜਾਂਦੇ ਜਨ। ਜ਼ਿਆਦਾਤਰ ਮਰੀਜ਼ ਇਸ ਪ੍ਰਕਿਰਿਆ ਦੇ ਦੌਰਾਨ ਚਾਰ ਘੰਟਿਆਂ ਦਾ ਸਮਾਂ ਸੌਣ, ਆਰਾਮ ਕਰਨ, ਟੀ.ਵੀ. ਦੇਖਣ, ਸੰਗੀਤ ਸੁਣਨ ਜਾਂ ਅਪਣੀ ਮਨਪਸੰਦ ਪੁਸਤਕ ਪੜਨ ਵਿਚ ਬਿਤਾਂਦੇ ਹਨ। ਬਹੁਤ ਸਾਰੇ ਮਰੀਜ਼ ਇਸ ਪ੍ਰਕਿਰਿਆ ਦੇ ਦੌਰਾਨ ਹਲਕਾ ਨਾਸ਼ਤਾ, ਚਾਹ ਜਾਂ ਠੰਡਾ ਪੇਯ (ਛੋਲਦ ਧਰਨਿਕ) ਲੈਣਾ ਪਸੰਦ ਕਰਦੇ ਹਨ।
ਡਾਇਲਿਸਿਸ ਦੇ ਦੌਰਾਨ ਹੌਣ ਵਾਲੀਆਂ ਤਕਲੀਫ਼ਾਂ ਦੇ ਵਿਚ ਖ਼ੂਨ ਦਾ ਦਬਾਅ ਘਟ ਹਣਾ, ਪੈਰਾਂ ਵਿਚ ਦਰਦ ਹੌਣਾ, ਕਮਜ਼ੋਰੀ ਮਹਿਸੂਸ ਹੌਣੀ, ਉਲਟੀ ਆਉੁਣੀ, ਉਭਕਾਈ ਆਉਣੀ ਜੀ ਮਚਲਾਣਾ ਆਦਿ ਸ਼ਾਮਲ ਹਨ।
ਹੀਮੋਡਾਇਲਿਸਿਸ ਦੇ ਮੁਖਘ ਫਾਇਦੇ:
(1) ਘਟ ਖਰਚ ਵਿਚ ਡਾਇਲਿਸਿਸ ਦਾ ਉਪਚਾਰ।
(2) ਹਸਪਤਾਲ ਵਿਚ ਅਤੇ ਡਾਕਟਰਾਂ ਦੁਆਰਾ ਕੀਤੇ ਜਾਣ ਦੇ ਕਾਰਨ ਹੀਮੋਡਾਇਲਿਸਿਸ ਸੁਰਖਿਅਤ ਹੈ।
(3) ਘਟ ਸਮੇਂਵਿਚ ਜ਼ਿਆਦਾ ਅਸਰਕਾਰਕ ਉਪਚਾਰ।
(4) ਇੰਨਫੇਕਸ਼ਨ ਦੀ ਸੰਭਾਵਨਾ ਬਹੁਤ ਘਟ ਹੁੰਦੀ ਹੈ।
(5) ਰੋਜ਼ ਕਰਾਣ ਦੀ ਲੋੜ ਨਹੀਂ ਪੈਂਦੀ ਹੈ।
(6) ਬਾਕੀ (ਅਨਯ) ਮਰੀਜ਼ਾ ਦੇ ਨਾਲ ਹੌਣ ਵਾਲੀ ਮੁਲਾਕਾਤ ਅਤੇ ਚਰਚਾ ਆਦਿ ਨਾਲ ਮਾਨਸਕ ਤਨਾਵ ਘਟ ਹੁੰਦਾ ਹੈ।
1. ਇਹ ਸੁਵਿਧਾ ਹਰ ਸ਼ਹਿਰਫ਼ਪਿੰਡ ਵਿਚ ਉਪਲ'ਬਧ ਨਾ ਹੌਣ ਦੇ ਕਾਰਨ ਵਾਰ-ਵਾਰ ਬਾਹਰ ਜਾਣ ਦੀ ਤਕਲੀਫ ਉਠਾਣੀ ਪੈਂਦੀ ਹੈ।
2. ਉਪਚਾਰ ਦੇ ਲਈ ਹਸਪਤਾਲ ਜਾਣਾ ਅਤੇ ਸਮੇਂ-ਮਰਿਆਦਾ ਦਾ ਪਾਲਨ ਕਰਨਾ ਪੈਂਦਾ ਹੈ।
3. ਹਰ ਵਾਰ ਫਿਸਚਯੂ'ਲਾ ਨੂੰ ਲਗਾਣਾਂ ਪੀੜ-ਦਾਇਕ ਹੁੰਦਾ ਹੈ।
4. ਹੇਪੇਟਾਈਟਿਸ ਦੇ ਸੰਕ੍ਰਮਣ (ਇਨੰਫੇਕਸ਼ਨ) ਦੀ ਸੰਭਾਵਨਾ ਰਹਿੰਦੀ ਹੈ।
5. ਖਾਣ-ਪੀਣ ਵਿਚ ਪਰਹੇਜ਼ ਰ'ਖਣਾ ਪੈਂਦਾ ਹੈ।
6. ਹੀਮੋਡਾਇਲਿਸਿਸ ਯੂਨਿਟ ਸ਼ੂਰੁ ਕਰਨਾ ਬਹੁਤ ਖਰਚੀਲਾ ਹੁੰਦਾ ਹੈ ਅਤੇ ਉਸਨੂੰ ਚਲਾਣ ਦੇ ਲਈ ਸਪੈਸ਼ਲ ਸਟਾਫ ਅਤੇ ਡਾਕਟਰਾਂ ਦੀ ਲੋੜ ਪੈਂਦੀ ਹੈ।
1. ਨਿਯਮਿਤ ਹੀਮੋਡਾਇਲਿਸਿਸ ਕਰਾਣਾ ਲੰਮੇ ਸਮੇਂ ਤਕ ਸ'ਵਸਥ ਜੀਵਨ ਦੇ ਲਈ ਜ਼ਰੂਰੀ ਹੈ, ਉਸ ਵਿਚ ਅਨਿਯਮਿਤ ਰਹਿਣਾ ਜਾਂ ਪਰਿਵਰਤਨ ਕਰਨਾ ਸਰੀਰ ਦੇ ਲਈ ਹਾਨੀਕਾਰਕ ਹੈ।
2. ਦੋ ਡਾਇਲਿਸਿਸ ਦੇ ਵਿਚ ਸਰੀਰ ਦੇ ਵਧਦੇ ਵਜ਼ਨ ਤੇ ਕੰਨਟ੍ਰੋਲ ਦੇ ਲਈ ਖਾਣ ਵਿਚ ਪਰਹੇਜ਼ (ਪਾਣੀ ਅਤੇ ਨਮਕ ਘਟ ਲੈਣਾ) ਜ਼ਰੂਰੀ ਹੈ।
3. ਹੀਮੋਡਾਇਲਿਸਿਸ ਦੇ ਉਪਚਾਰ ਦੇ ਨਾਲ-ਨਾਲ ਮਰੀਜ਼ ਨੂੰ ਨਿਯਮਿਤ ਰੂਪ ਵਿਚ ਦਵਾਈ ਲੈਣੀ ਅਤੇ ਖ਼ੂਨ ਦੇ ਦਬਾਅ ਅਤੇ ਡਾਇਬਿਟੀਜ਼ ਤੇ ਕੰਨਟ੍ਰੋਲ ਰਖਣਾ ਜ਼ਰੂਰੀ ਹੁੰਦਾ ਹੈ। ਪੇਰੀਟੋਨਿਯਲ ਡਾਇਲਿਸਿਸ (ਪੇਟ ਦਾ ਡਾਇਲਿਸਿਸ) ਕਿਡਨੀ ਫੇਲਿਉਰ ਦੇ ਮਰੀਜ਼ਾਂ ਨੂੰ ਜਦ ਡਾਇਲਿਸਿਸ ਦੀ ਲੋੜ ਪੈਂਦੀ ਹੈ, ਤਾਂ ਹੀਮੋਡਾਇਲਿਸਿਸ ਦੇ ਇਲਾਵਾ ਦੂਸਰਾ ਵਿਕਲਪ ਪੇਰੀਟੋਨਿਯਲ ਡਾਇਲਿਸਿਸ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020