(1) ਕੋ੍ਰਨਿਕ ਕਿਡਨੀ ਫੇਲਿਉਰ ਦੀ ਅੰਤਮ ਅਵਸਥਾ ਦੇ ਉਪਚਾਰ ਵਿਚ ਮਰੀਜ਼ ਨੂੰ ਹੀਮੋਡਾਇਲਿਸਿਸ ਕਰਾਉਣਾ ਪੈਂਦਾ ਹੈ। ਅਜਿਹੇ ਮਰੀਜ਼ਾਂ ਦਾ ਜੀਵਨ ਨਿਯਮਿਤ ਡਾਇਲਿਸਿਸ ਤੇ ਹੀ ਨਿਰਭਰ ਹੁੰਦਾ(ਅਧਾਰਤ ਹੁੰਦਾ) ਹੈ। ਏ.ਵੀ. ਫਿਸਚਯੁਲਾ ਜੇਕਰ ਠੀਕ ਪ੍ਰਕਾਰ ਕੰਮ ਕਰੇ ਤਾਂ ਹੀ ਹੀਮੋਡਾਇਲਿਸਿਸ ਦੇ ਲਈ ਉਸ ਤੋਂ ਪ੍ਰਯਾਪਤ ਖ਼ੂਨ ਲਿਆ ਜਾ ਸ਼ਕਦਾ ਹੈ। ਸੰਖੇਪ ਵਿਚ, ਡਾਇਲਿਸਿਸ ਕਰਾਣ ਵਾਲੇ ਮਰੀਜ਼ਾ ਦਾ ਜੀਵਨ ਏ.ਵੀ.ਫਿਸਚਯੁ'ਲਾ ਦੀ ਯੋਗਘ ਕਾਰਜ-ਸ਼ਕਤੀ ਤੇ ਨਿਰਭਰ ਹੁੰਦਾ ਹੈ।
(2) ਏ.ਵੀ.ਫਿਸਚਯੁਲਾ ਦੀਆ ਫੁਲੀਆਂ ਹੋਈਆਂ ਨਸਾਂ 'ਚੋਂ (ਅਧਿਕ) ਜ਼ਿਆਦਾ ਦਬਾਅ ਦੇ ਨਾਲ ਜ਼ਿਆਦਾ ਮਾਤਰਾ ਵਿਚ ਖ਼ੂਨ ਪ੍ਰਵਾਹਤ ਹੁੰਦਾ ਹੈ। ਜੇਕਰ ਏ.ਵੀ.ਫਿਸਚਯੁਲਾ ਵਿਚ ਅਚਾਨਕ ਚੋਟ ਲਗ ਜਾਏ ਤਾਂ
ਫੁਲਿਆਂ ਹੋਈਆਂ ਨਸਾਂ 'ਚੋਂ ਬਹੁਤ ਜ਼ਿਆਦਾ ਮਾਤਰਾ ਵਿਚ ਖ਼ੂਨ ਨਿਕਲਣ ਦੀ ਸੰਭਾਵਨਾ ਵੀ ਰਹਿੰਦੀ ਹੈ। ਜੇਕਰ ਐਸੀ ਸਿਥਿਤੀ (ਗਲਤ) ਵਿਚ ਖ਼ੂਨ ਦੇ ਬਹਾਵ ਤੇ ਛੇਤੀ ਕੰਨਟ੍ਰੋਲ ਨਾ ਕੀਤਾ ਜਾ ਸਕੇ ਤਾਂ ਥੋੜੇ ਸਮੇਂ ਵਿਚ ਹੀ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਏ.ਵੀ.ਫਿਸਚਯੁਲਾ ਦੀ ਮਦਦ ਨਾਲ ਲੰਮੇ ਸਮੇਂ ਤਕ (ਸਾਲਾਂ ਤਕ) ਪ੍ਰਯਾਪਤ ਮਾਤਰਾ ਵਿਚ ਡਾਇਲਿਸਿਸ ਦੇ ਲਈ ਖ਼ੂਨ ਮਿਲ ਸਕੇ, ਇਸ ਦੇ ਲਈ ਹੇਠ ਲਿਖੀਆਂ ਗਲਾਂ ਦਾ ਧਿਆਨ ਰ'ਖਣਾ ਜ਼ਰੂਰੀ ਹੈ:
(1) ਨਿਯਮਿਤ ਕਸਰਤ ਕਰਨਾ, ਫਿਸਚਯੁਲਾ ਬਣਾਣ ਦੇ ਬਾਅਦ ਨਸ ਫੁਲੀ ਰਵੇ ਅਤੇ ਪ੍ਰਯਾਪਤ ਮਾਤਰਾ ਵਿਚ ਉਸ ਤੋਂ ਖ਼ੂਨ ਮਿਲਦਾ ਰਵੇ ਇਸਦੇ ਲਈ ਹਥ ਦੀ ਕਸਰਤ ਨਿਯਮ ਨਾਲ ਕਰਨੀ ਜ਼ਰੂਰੀ ਹੈ। ਫਿਸਚਯੁਲਾ ਦੀ ਮਦਦ ਨਾਲ ਹੀਮੋਡਾਇਲਿਸਿਸ ਸ਼ੂਰੁ ਕਰਨ ਦੇ ਬਾਅਦ ਵੀ ਹਥ ਦੀ ਕਸਰਤ ਨਿਯਮਤ ਕਰਨੀ ਬਹੁਤ ਜ਼ਰੂਰੀ ਹੈ।
(2) ਖ਼ੂਨ ਦੇ ਦਬਾਅ ਵਿਚ ਕਮੀ ਹੌਣ ਦੇ ਕਾਰਨ ਫਿਸਚਯੁਲਾ ਦੀ ਕਾਰਜਸ਼ਕਤੀ ਤੇ ਗੰਭੀਰ ਅਸਰ ਪੈ ਸਕਦਾ ਹੈ, ਜਿਸਦੇ ਕਾਰਨ ਫਿਸਚਯੁਲਾ ਬੰਦ ਹੌਣ ਦਾ ਡਰ ਰਹਿੰਦਾ ਹੈ। ਇਸ ਲਈ ਖ਼ੂਨ ਦੇ ਦਬਾਅ ਵਿਚ ਜ਼ਿਆਦਾ ਕਮੀ ਨਾ ਹੋਵੈ ਇਸਦਾ ਧਿਆਨ ਰਖਣਾ ਚਾਹੀਦਾ ਹੈ।
(3) ਫਿਸਚਯੁਲਾ ਕਰਾਣ ਦੇ ਬਾਅਦ ਹਰ ਮਰੀਜ਼ ਨੂੰ ਨਿਯਮਤ ਰੂਪ ਵਿਚ ਦਿਨ ਵਿਚ ਤਿੰਨ ਵਾਰ (ਸਵੇਰੇ, ਦੋਪਹਿਰ ਅਤੇ ਰਾਤ) ਇਹ ਜਾਂਚ ਲੈਣਾ ਚਾਹੀਦਾ ਹੈ ਕਿ ਫਿਸਚਯੁਲਾ ਠੀਕ ਤੋਂ ਕੰਮ ਕਰ ਰਹੀ ਹੈ ਜਾ ਨਹੀਂ। ਅਜਿਹੀ ਸਾਵਧਾਨੀ ਰਖਣ ਤੇ ਵੀ ਜੇ ਫਿਸਚਯੁਲਾ ਅਚਾਨਕ ਕੰਮ ਕਰਨਾ ਬੰਦ ਕਰ ਦੇਵੈ ਤਾਂ ਉਸਦਾ ਨਿਦਾਨ ਤੁਰੰਤ ਹੋ ਸਕਦਾ ਹੈ। ਛੇਤੀ ਨਿਦਾਨ ਅਤੇ ਯੋਗ ਉਪਚਾਰ ਨਾਲ ਫਿਸਚਯੁਲਾ ਫਿਰ ਤੋਂ ਕੰਮ ਕਰਨ ਲਗਦੀ ਹੈ।
(4) ਫਿਸਚਯੁਲਾ ਕਰਾਏ ਹੋਏ ਹਥ ਦੀ ਨਸ ਵਿਚ ਕਦੀ ਵੀ ਇੰਨਜੇਕਸ਼ਨ ਨਹੀਂ ਲੈਣਾ (ਲਗਾਣਾ) ਚਾਹੀਦਾ। ਉਸ ਨਸ ਵਿਚ ਗਲੁਕੋਜ਼ ਜਾਂ ਖ਼ੂਨ ਨਹੀਂ ਚੜਵਾਣਾ ਚਾਹੀਦਾ ਜਾਂ ਕਿਸੀ ਟੇਸਟ ਲਈ ਖ਼ੂਨ ਨਹੀਂ ਦੇਣਾ ਚਾਹੀਦਾ।
(5) ਫਿਸਚਯੁਲਾ ਕਰਾਏ ਹੋਏੇ ਹਥ ਤੋਂ ਬਲਡਪੇਸ਼ਰ ਨਹੀਂ ਨਾਪਣਾ ਚਾਹੀਦਾ।
(6) ਫਿਸਚਯੁਲਾ ਕਰਾਏ ਹਥ ਨਾਲ ਵਜ਼ਨਦਾਰ ਚੀਜ਼ਾ ਨਹੀਂ ਚੁਕਣੀਆਂ, ਨਾਲ ਹੀ ਧਿਆਨ ਰਖਣਾ ਚਾਹੀਦਾ ਹੈ ਕਿ ਉਸ ਹ'ਥ ਤੇ ਜ਼ਿਆਦਾ ਦਬਾਅ ਨਾ ਆਵੈ ਨਾ ਪਵੈ। ਇਸ ਗਲ ਦਾ ਧਿਆਨ ਰਖਣਾ ਜ਼ਰੂਰੀ ਹੈ।
(7) ਫਿਸਚਯੁਲਾ ਨੂੰ ਕਿਸੀ ਤਰ੍ਹਾਂ ਦੀ ਚੋਟ ਨਾ ਲਗੇ, ਇਹ ਧਿਆਨ ਰਖਣਾ ਜ਼ਰੂਰੀ ਹੈ, ਉਸ ਹਥ ਵਿਚ ਘੜੀ, ਜੇਵਰ, (ਕੜਾ, ਧਾਤੂ ਦੀਆਂ ਚੂੜੀਆਂ) ਆਦਿ ਜੋ ਹਥ ਤੇ ਦਬਾਅ (ਪਾਉਣ) ਪਾਣ ਪਾ ਸਕਣ ਐਸੀਆ ਚੀਜ਼ਾਂ ਨੂੰ ਨਹੀਂ ਪਹਿਨਨਾ ਚਾਹੀਦਾ। ਜੇਕਰ ਕਿਸੀ ਕਾਰਨ ਅਚਾਨਕ ਫਿਸਚਯੁਲਾ ਵਿਚ ਚੋਟ ਲਗ ਜਾਏ ਅਤੇ ਖ਼ੂਨ ਵਗਣ ਲਗੇ ਤਾਂ ਬਿਨਾਂ ਘਬਰਾਏ ਦੂਜੇ ਹਥ ਨਾਲ ਭਾਰੀ ਦਬਾਅ ਪਾ ਕੇ ਖ਼ੂਨ ਨੂੰ ਵਗਣ ਤੋਂ ਰੋਕਣਾ ਚਾਹੀਦਾ ਹੈ। ਹੀਮੋਡਾਇਲਿਸਿਸ ਦੇ ਬਾਅਦ ਇਸਤੇਮਾਲ ਕੀਤੀ ਜਾਣ ਵਾਲੀ ਪਟੀ ਨੂੰ ਕਸ ਕੇ ਬੰਨਣ ਨਾਲ ਖ਼ੂਨ ਦਾ ਵਗਣਾ ਅਸਰਕਾਰਕ ਰੂਪ ਨਾਲ ਰੋਕਿਆ ਜਾ ਸਕਦਾ ਹੈ। ਉਸਦੇ ਬਾਅਦ ਤੁਰੰਤ ਡਾਕਟਰ ਨੂੰ ਸੰਪਰਕ ਕਰਨਾ ਚਾਹੀਦਾ ਹੈ। ਵਗਦੇ ਖ਼ੂਨ ਨੂੰ ਰੋਕੇ ਬਿਨਾਂ ਡਾਕਟਰ ਕੋਲ ਜਾਣਾ ਵੀ ਜਾਨਲੇਵਾ ਹੋ ਸਕਦਾ ਹੈ।
(8) ਫਿਸਚਯੁਲਾ ਵਾਲੇ ਹਥ ਨੂੰ ਸਾਫ਼ ਰਖਣਾ ਚਾਹੀਦਾ ਹੈ ਅਤੇ ਹੀਮੋਡਾਇਲਿਸਿਸ ਕਰਾਣ ਤੋਂ ਪਹਿਲਾਂ ਹਥ ਨੂੰ ਜੀਵਾਣੂ ਨਾਸ਼ਕ ਸਾਬਣ ਨਾਲ ਸਾਫ਼ ਕਰਨਾ ਚਾਹੀਦਾ ਹੈ।
(9) ਹੀਮੋਡਾਇਲਿਸਿਸ ਦੇ ਬਾਅਦ ਫਿਸਚਯੁਲਾ ਤੋਂ ਖ਼ੂਨ ਨੂੰ ਨਿਕਲਣ ਤੋਂ ਰੋਕਣ ਲਈ ਹਥ ਵਿਚ ਖ਼ਾਸ ਪਟੀ ਕਸ ਕੇ ਬੰਨੀ ਜਾਂਦੀ ਹੈ। ਜੇਕਰ ਇਹ ਪ'ਟੀਲੰਮੇ ਸਮੇਂ ਤਕ ਬੰਨੀ ਰਹਿ ਜਾਏ, ਤਾਂ ਫਿਸਚਯੁਲਾ ਬੰਦ ਹੌਣ ਦਾ ਡਰ ਬਣਿਆ ਰਹਿੰਦਾ ਹੈ।
- ਜਿਨਾਂਹ ਮਰੀਜ਼ਾ ਦੇ ਹਥ ਦੀਆਂ ਨ'ਸਾਂ ਦੀ ਸਿਥਿਤੀ ਫਿਸਚਯੁਲਾ ਦੇ ਲਈ ਯੋਗਘ ਨਾ ਹੌਣ, ਉਨਾਂਹ ਦੇ ਲਈ ਗ੍ਰਾਫਟ ਦਾ ਪਯੋਗ ਕੀਤਾ ਜਾਂਦਾ ਹੈ।
- ਇਸ ਪ'ਦਤੀ ਵਿਚ ਖ਼ਾਸ ਪ੍ਰਕਾਰ ਦੇ ਪਲਾਸਟਿਕ ਜਿਹੇ ਪਦਾਰਥ ਦੀ ਬਣੀ ਕਿ ਤਰਿਮ ਨਸ ਦੀ ਮਦਦ ਨਾਲ ਆਪਰੇਸ਼ਨ ਕਰ ਹਥ ਜਾਂ ਪੈਰਾਂ ਦੀ ਮੋਟੀ ਧਮਨੀ ਅਤੇ ਸ਼ਿਰਾ ਨੂੰ ਜੋੜ ਦਿਤਾ ਜਾਂਦਾ ਹੈ।
- ਫਿਸਚਯੁਲਾ ਨੀਡਲ ਨੂੰ ਗ੍ਰਾਫ਼ਤ ਵਿਚ ਪਾ ਕੇ ਹੀਮੋਡਾਇਲਿਸਿਸ ਦੇ ਲਈ ਖ਼ੂਨ ਲੈਣ ਅਤੇ ਵਾਪਸ ਭੇਜਣ ਦੀ ਕਿਰਿਆ ਕੀਤੀ ਜਾਂਦੀ ਹੈ।
- ਬਹੁਤ ਮਹਿੰਗੀ ਹੌਣ ਦੇ ਕਾਰਨ ਇਸ ਪ'ਦਤੀ ਦਾ ਉਪਯੋਗ ਬਹੁਤ ਘਟ ਮਰੀਜ਼ਾਂ ਵਿਚ ਕੀਤਾ ਜਾਂਦਾ ਹੈ।
ਹੀਮੋਡਾਇਲਿਸਿਸ ਮਸ਼ੀਨ ਦੇ ਮੁਖਘ ਕਾਰਜ ਨਿਮਨਲਿਖਤ ਹਨ:
(1) ਹੀਮੋਡਾਇਲਿਸਿਸ ਮਸ਼ੀਨ ਦਾ ਪੰਪ ਖ਼ੂਨ ਦੇ ਸ਼ੂਧੀਕਰਨ ਦੇ ਲਈ ਸਰੀਰ ਤੋ ਖ਼ੂਨ ਲੈ ਕੇ ਅਤੇ ਲੋੜ-ਅਨੁਸਾਰ ਉਸਦੀ ਮਾਤਰਾ ਘਟ ਜਾਂ ਜ਼ਿਆਦਾ ਕਰਨ ਦਾ ਕੰਮ ਕਰਦੀ ਹੈ।
(2) ਮਸ਼ੀਨ ਵਿਸ਼ੇਸ਼ ਪ੍ਰਕਾਰ ਦਾ ਦ੍ਰਵ (ਡਾਏਲਾਈਜ਼ੇਟ) ਬਣਾ ਕੇ ਕ੍ਰਿਤਰਿਮ ਕਿਡਨੀ (ਡਾਏਲਾਈਜ਼ਰ) ਵਿਚ ਭੇਜਦੀ ਹੈ। ਮਸ਼ੀਨ ਡਾਏਲਾਈਜੇਟ ਦਾ ਤਾਪਮਾਨ, ਉਸ ਵਿਚ ਖ਼ਾਰ, ਬਾਈਕਾਰਬੋਨੇਟ ਆਦਿ ਨੂੰ ਉਚਿਤ ਮਾਤਰਾ ਵਿਚ ਬਣਾਏ ਰਖਦੀ ਹੈ। ਮਸ਼ੀਨ ਵਿਚ ਡਾਏਲਾਈਜੇਟ ਉਚਿਤ ਮਾਤਰਾ ਵਿਚ ਅਤੇ ਉਚਿਤ ਦਬਾਅ ਨਾਲ ਕ੍ਰਿਤਰਿਮ ਕਿਡਨੀ ਵਿਚ ਭੇਜਦੀ ਹੈ ਅਤੇ ਖ਼ੂਨ ਵਿਚੋਂ ਅਨਾਵਸ਼ਕ ਕਚਰਾ ਦੂਰ ਕਰਨ ਦੇ ਬਾਅਦ ਡਾਏਲਾਈਜੇਟ ਨੂੰ ਬਾਹਰ ਕ'ਢ ਦੇਂਦੀ ਹੈ।
(3) ਕਿਡਨੀ ਫੇਲਿਉਰ ਵਿਚ ਸਰੀਰ ਵਿਚ ਆਈ ਸੂਜਨ, ਲੋੜੋਂ ਵਧ, ਪਾਣੀ ਦੇ ਜਮਾਂ ਹੌਣ ਦੇ ਕਾਰਨ ਹੁੰਦੀ ਹੈ। ਡਾਇਲਿਸਿਸ ਕਿਰਿਆ ਵਿਚ ਮਸ਼ੀਨ ਸਰੀਰ ਦੇ ਜ਼ਿਆਦਾ ਪਾਣੀ ਨੂੰ ਕਢ ਦੇਂਦੀ ਹੈ।
(4) ਹੀਮੋਡਾਇਲਿਸਿਸ ਦੇ ਦੌਰਾਨ ਮਰੀਜ਼ ਦੀ ਸੁਰਖਿਆ ਦੇ ਲਈ ਡਾਇਲਿਸਿਸ ਮਸ਼ੀਨ ਵਿਚ ਕਈ ਪ੍ਰਕਾਰ ਦੀਆਂ ਵਿਵਸਥਾਵਾਂ ਹੁੰਦੀਆਂ ਹਨ।
ਡਾਏਲਾਈਜ਼ਰ ਲਗਭਗ 8 ਇੰਚ ਲੰਮਾ ਅਤੇ 1.5 ਇੰਚ ਵਿਆਸ ਦਾ ਪਾਰਦਰਸ਼ਕ ਪਲਾਸਟਿਕ ਪਾਇਪ ਦਾ ਬਣਿਆ ਹੁੰਦਾ ਹੈ। ਜਿਸ ਵਿਚ 10,000 ਹਜ਼ਾਰ) ਵਾਲ ਜਿਹੀਆ ਨਲੀਆਂ ਹੁੰਦੀਆ ਹਨ। ਇਹ ਨਲੀਆਂ ਪਤਲੀਆਂ ਪਰ ਅੰਦਰੋ ਖੋਖਲੀਆਂ ਹੁੰਦੀਆਂ ਹਨ।
ਇਹ ਨਲੀਆਂ ਖ਼ਾਸ ਤਰ੍ਹਾਂ ਦੇ ਪਲਾਸ ਟਿਕ ਦੇ ਪਾਰਦਰਸ਼ਕ ਝਿਲੀ ਦੀ ਬਣੀ ਹੁੰਦੀ ਹੈ। ਇਹਨਾਂ ਪਤਲੀਆਂ ਨਲੀਆਂ ਦੇ ਅੰਦਰੋਂ ਖ਼ੂਨ ਪ੍ਰਵਾਹਤ ਹੋ ਕੇ (ਚਕਰ ਲਗਾ ਕੇ) ਸ਼ੂਧ ਹੁੰਦਾ ਹੈ।
- ਡਾਏਲਾਈਜ਼ਰ ਦੇ ਉਪਰ ਤੇ ਹੇਠਾਂ ਦੋ ਹਿ'ਸਿਆਂ ਵਿਚ ਇਹ ਪਤਲੀ ਨਲੀਆਂ ਇਕਠੀ ਹੋ ਕੇ ਵਡੀ ਨਲੀ ਬਣ ਜਾਂਦੀ ਹੈ। ਜਿਸ ਤੋਂ ਸਰੀਰ 'ਚੋਂ ਖ਼ੂਨ ਲਿਆਣ ਵਾਲੀ ਅਤੇ ਲੈ ਜਾਣ ਵਾਲੀ ਮੋਟੀ ਨਲੀਆ (ਭਲੋਦ ਠੁਬਨਿਗਸ) ਜੁੜ ਜਾਂਦੀ ਹੈ।
- ਡਾਏਲਾਈਜ਼ਰ ਦੇ ਉਪਰੀ ਅਤੇ ਨੀਚੇ ਦੇ ਹਿ'ਸਿਆਂ ਦੇ ਕਿਨਾਰਿਆਂ ਵਿਚ ਬਗਲ ਵਿਚ ਮੋਟੀਆਂ ਨਲੀਆਂ ਜੁੜੀਆਂ ਹੋਈਆਂ ਹੁੰਦੀਆਂ ਹਨ, ਜਿਸ ਨਾਲ ਮਸ਼ੀਨ ਵਿਚੋਂ ਸ਼ੂਧੀਕਰਨ ਦੇ ਲਈ ਪ੍ਰਵਾਹਿਤ (ਚਲ ਰਿਹਾ) ਡਾਏਲਾਈਜੇਟ ਦ੍ਰਵ ਅੰਦਰ ਜਾਕੇ ਬਾਹਰ ਨਿਕਲਦਾ ਹੈ।
- ਸਰੀਰ ਵਿਚ ਸ਼ੂਧੀਕਰਨ ਦੇ ਲਈ ਆਣ ਵਾਲਾ ਖ਼ੂਨ ਕ੍ਰਿਤਰਿਮ ਕਿਡਨੀ 'ਚੋਂ ਇਕ ਸਿਰੇ ਤੋਂ ਅੰਦਰ ਜਾ ਕੇ ਹਜ਼ਾਰਾਂ ਪਤਲੀ ਨਲੀਆਂ ਵਿਚ ਵੰਡਿਆ ਜਾਂਦਾ ਹੈ। ਕ੍ਰਿਤਰਿਮ ਕਿਡਨੀ ਵਿਚੋਂ ਦੂਸਰੇ ਪਾਸਿਉਂ ਦਬਾਅ ਦੇ ਨਾਲ ਆਣ ਵਾਲਾ ਡਾਏਲਾਈਜੇਟ ਖ਼ੂਨ ਦੇ ਸ਼ੂਧੀਕਰਨ ਦੇ ਲਈ ਪਤਲੀ ਨਲੀਆਂ ਦੇ ਆਸਪਾਸ ਚਾਰੇ ਪਾਸੇ ਵੱਡ ਜਾਂਦਾ ਹੈ।
- ਡਾਈਲਾਈਜ਼ਰ ਵਿਚ ਖ਼ੂਨ ਉਪਰੋਂ ਹੇਠਾਂ ਅਤੇ ਡਾਈਲਾਈਜੇਟ ਦ੍ਰਵ ਹੇਠਾਂ ਤੋਂ ਉਪਰ ਇਕੋ ਵਾਰੀ ਵਿਪਰੀਤ ਦਿਸ਼ਾ ਵਿਚ ਪ੍ਰਵਾਹਤ ਹੁੰਦੇ ਹਨ।
- ਇਸ ਕਿਰਿਆ ਵਿਚ ਅਰਧਪਾਰਗਮਯ ਝਿਲੀ ਦੀ ਬਣੀ ਪਤਲੀ ਨਲੀਆਂ ਤੋਂ ਖ਼ੂਨ ਵਿਚ ਉਪਸਥਿਤ ਕ੍ਰੀਏਟੀਨਿਨ, ਯੂਰੀਆ ਜਿਹੇ ਉਤਸਰਜੀ ਪਦਾਰਥ ਡਾਈਲਾਈਜ਼ੇਟ ਵਿਚ ਮਿਲ ਕੇ ਬਾਹਰ ਨਿਕਲ ਜਾਂਦੇ ਹਨ। ਇਸ ਤਰ੍ਹਾਂ ਕ੍ਰਿਤਰਿਮ ਕਿਡਨੀ ਵਿਚ ਇਕ ਸਿਰੇ ਤੋਂ ਆਣ ਵਾਲਾ ਖ਼ੂਨ ਦੂਸਰੇ ਸਿਰੇ ਤੋਂ ਨਿਕਲਦਾ ਹੈ, ਤਾਂ ਉਹ ਸਾਫ਼ ਹੋਇਆ ਸ਼ੂਧ ਖ਼ੂਨ ਹੁੰਦਾ ਹੈ।
- ਡਾਇਲਿਸਿਸ ਦੀ ਕਿਰਿਆ ਵਿਚ ਸਰੀਰ ਦਾ ਪੂਰਾ ਖ਼ੂਨ ਲਗਭਗ ਬਾਰਾਂ (੧੨) ਵਾਰ ਸ਼ੂਧ ਹੁੰਦਾ ਹੈ।
- ਚਾਰ ਘੰਟਿਆ ਦੀ ਡਾਇਲਿਸਿਸ ਕਿਰਿਆ ਦੇ ਬਾਅਦ ਖ਼ੂਨ ਵਿਚ ਕ੍ਰੀਏਟੀਨਿਨ ਅਤੇ ਯੂਰੀਆ ਦੀ ਮਾਤਰਾ ਵਿਚ ਉਲੇਖਨੀਯ ਕਮੀ ਹੋਣ ਕਰਕੇ ਸਰੀਰ ਦਾ ਖ਼ੂਨ ਸਾਫ ਹੋ ਜਾਂਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020