ਹੋਮ / ਸਿਹਤ / ਬਿਮਾਰੀ - ਲੱਛਣ ਅਤੇ ਉਪਾਅ / ਕਿਡਨੀ / ਡਾਇਲਿਸਿਸ / ਪੇਰੀਟੋਨਿਯਲ ਡਾਇਲਿਸਿਸ (ਫ.ਧ.) ਕੀ ਹੈ ?
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪੇਰੀਟੋਨਿਯਲ ਡਾਇਲਿਸਿਸ (ਫ.ਧ.) ਕੀ ਹੈ ?

ਪੇਟ ਦੇ ਅੰਦਰ ਅੰਗਾ ਅਤੇ ਅੰਨਤੜੀਆਂ ਨੂੰ ਉਹਨਾਂ ਦੀ ਜਗਾਂਹ ਤੇ ਜਕੜ ਕੇ ਰਖਣ ਵਾਲੀ ਝਿਲੀ ਨੂੰ ਪੇਰੀਟੋਨਿਯਲ ਕਿਹਾ ਜਾਂਦਾ ਹੈ।

(1) ਇਹ ਝਿਲੀ ਸੇਮੀਪਰਮੀਏਬਲ ਯਾਨੀ ਚਲਨੀ ਦੀ ਤਰ੍ਹਾਂ ਹੁੰਦੀ ਹੈ।

(2) ਇਸ ਝਿਲੀ ਦੀ ਮਦਦ ਨਾਲ ਹੌਣ ਵਾਲੇ ਖ਼ੂਨ ਦੇ ਸ਼ੂਧੀਕਰਨ ਦੀ ਕਿਰਿਆ ਨੂੰ ਪੇਰੀਟੋਨਿਯਲ ਡਾਇਲਿਸਿਸ ਕਹਿੰਦੇ ਹਨ।

(3) ਅਗੇ ਦੀ ਚਰਚਾ ਵਿਚ ਪੇਰੀਟੋਨਿਯਲ ਡਾਇਲਿਸਿਸ ਨੂੰ ਅਸੀ ਸੰਖੇਪ ਨਾਂ ਪੀ.ਡੀ ਤੋਂ ਜਾਣਕਾਰੀ ਲਵਾਂਗੇ।

ਪੇਰੀਟੋਨਿਯਲ ਡਾਇਲਿਸਿਸ (..) ਦੇ ਕਿਤਨੇ ਪ੍ਕਾਰ ਹਨ?

ਪੇਰੀਟੋਨਿਯਲ ਡਾਇਲਿਸਿਸ ਦੇ ਮੁਖਘ ਤਿੰਨ ਪ੍ਰਕਾਰ ਹਨ:

(1) ਆਈ.ਪੀ.ਡੀ ਇੰਨਟਰਮੀਟੇਂਟ ਪੇਰੀਟੋਨਿਯਲ ਡਾਇਲਿਸਿਸ

(2) ਸੀ.ਏ.ਪੀ.ਡੀ: ਕੰਨਟੀਨਿਉ ਅਸ ਏਸੰਬਯੂਲੇਟਰੀ ਪੇਰੀਟੋਨਿਯਲ ਡਾਇਲਿਸਿਸ

(3) ਸੀ.ਸੀ.ਪੀ.ਡੀ: ਕੰਨਟੀਨਿਉੁਅਸ ਸਾਈਕਲਿਕ ਪੇਰੀਟੋਨਿਯਲ ਡਾਇਲਿਸਿਸ

(1) ਆਈ.ਪੀ.ਡੀ ਇੰਨਟਰਮੀਟੇਂਟ ਪੇਰੀਟੋਨਿਯਲ ਡਾਇਲਿਸਿਸ ਹਸਪਤਾਲ ਵਿਚ ਭਰਤੀ ਹੋਏ ਮਰੀਜ਼ ਨੂੰ ਜਦ ਘਟ ਸਮੇਂਦੇ ਲਈ ਡਾਇਲਿਸਿਸ ਦੀ ਲੋੜ ਪਵੈ, ਤਾਂ ਇਹ ਡਾਇਲਿਸਿਸ ਕੀਤਾ ਜਾਂਦਾ ਹੈ। ਆਈ.ਪੀ.ਡੀ. ਦੇ ਮਰੀਜ਼ ਨੂੰ ਬਿਨਾਂ ਬੇਹੋਸ਼ ਕੀਤੇ, ਨਾਭਿ ਦੇ ਹੇਠਾਂ ਪੇਟ ਦੇ ਹਿਸੇ ਨੂੰ ਖ਼ਾਸ ਦਵਾਈ ਨਾਲ ਸੁੰਨ ਕੀਤਾ ਜਾਂਦਾ ਹੈ। ਇਸ ਜਗਾ੍ਹ ਤੋਂ ਇਕ ਛੇਦਾਂ ਵਾਲੀ ਮੋਟੀ ਨਲੀ ਨੂੰ ਪੇਟ ਵਿਚ ਪਾ ਕੇ, ਖਾਸ ਪ੍ਰਕਾਰ ਦੇ ਦ੍ਵ ਦੀ ਮਦਦ ਨਾਲ ਖ਼ੂਨ ਦੇ ਕਚਰੇ ਨੂੰ ਦੂਰ ਕੀਤਾ ਜਾਂਦਾ ਹੈ।

- ਆਮ ਤੌਰ ਤੇ ਇਹ ਡਾਇਲਿਸਿਸ ਦੀ ਪ੍ਰਕਿਰਿਆ 36 ਘੰਟਿਆ ਤਕ ਚਲਦੀ ਹੈ ਅਤੇ ਇਸ ਦੌਰਾਨ 30-40 ਲੀਟਰ ਪਰਵਾਹੀ ਦਾ ਉਪਯੋਗ ਸ਼ੂਧੀਕਰਨ ਦੇ ਲਈ ਕੀਤਾ ਜਾਂਦਾ ਹੈ।

- ਇਸ ਪ੍ਕਾਰ ਦੇ ਡਾਇਲਿਸਿਸ ਹਰ ਤਿੰਨ ਤੋ ਪੰਜ ਦਿਨਾਂ ਵਿਚ ਕਰਾਣਾ ਪੈਂਦਾ ਹੈ।

- ਇਸ ਡਾਇਲਿਸਿਸ ਵਿਚ ਮਰੀਜ਼ ਨੂੰ ਬਿਸਤਰ ਤੇ ਬਿਨਾਂ ਕਰਵਟ ਲਏ ਸਿਧਾ ਸੌਣਾ ਪੈਂਦਾ ਹੈ। ਇਸੀ ਵਜਹ ਕਰਕੇ ਇਹ ਡਾਇਲਿਸਿਸ ਲੰਮੇਂ ਸਮੇਂ ਦੇ ਲਈ ਅਨੁਕੂਲ ਨਹੀਂ ਹੈ।

(2) ਕੰਨਟੀਨਿਉ ਅਸ ਏ ਮੰਬਉਲੇਟਰੀ ਪੇਰੀਟੋਨਿਯਲ ਡਾਇਲਿਸਿਸ

ਸੀ..ਪੀ.ਡੀ. ਕੰਨਟੀਨਿਉ ਅਸ ਮੰਬਉਲੇਟਰੀ ਪੇਰੀਟੋਨਿਯਲ ਡਾਇਲਿਸਿਸ ਕੀ ਹੈ?

ਸੀ..ਪੀ.ਡੀ. ਦਾ ਮਤਲਬ

ਸੀ. ਕੰਨਟੀਨਿਉਅਸ, ਜਿਸ ਵਿਚ ਡਾਇਲਿਸਿਸ ਦੀ ਕਿਰਿਆ ਨਿਰੰਤਰ ਚਾਲੂ ਰਹਿੰਦੀ ਹੈ।

- ਏਮੰਬਉਲੇਟਰੀ, ਇਸ ਕਿਰਿਆ ਦੇ ਦੌਰਾਨ ਮਰੀਜ਼ ਘੁੰਮ ਫਿਰ ਸਕਦਾ ਹੈ ਅਤੇ ਸਾਧਾਰਨ ਕੰਮ ਵੀ ਕਰ ਸਕਦਾ ਹੈ।

ਪੀ.ਡੀ. - ਪੇਰੀਟੋਨਿਯਲ ਡਾਇਲਿਸਿਸ ਦੀ ਇਹ ਪ੍ਰਕਿਰਿਆ ਹੈ।

ਸੀ.ਏ.ਪੀ.ਡੀ. ਵਿਚ ਮਰੀਜ਼ ਅਪਣੇ ਆਪ ਘਰ ਵਿਚ ਰਹਿ ਕੇ ਆਪ ਹੀ ਬਿਨਾਂ ਮਸ਼ੀਨ ਦੇ ਡਾਇਲਿਸਿਸ ਕਰ ਸਕਦਾ ਹੈ। ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿਚ ਕੋ੍ਰਨਿਕ ਕਿਡਨੀ ਫੇਲਿਉਰ ਦੇ ਮਰੀਜ਼ ਜ਼ਿਆਦਾਤਰ ਇਸ ਪ੍ਰਕਾਰ ਦਾ ਡਾਇਲਿਸਿਸ ਅਪਨਾਂਦੇ ਹਨ।

ਸੀ..ਪੀ.ਡੀ. ਦੀ ਪ੍ਰਕਰਿਆ:

(1) ਇਸ ਪ੍ਰਕਾਰ ਦੇ ਡਾਇਲਿਸਿਸ ਵਿਚ ਅਨੇਕ ਛੇਦਾਂ ਵਾਲੀ ਨਲੀ ਨੂੰ ਪੇਟ ਵਿਚ ਨਾਭਿ ਦੇ ਨੀਚੇ ਛੋਟਾ ਚੀਰਾ ਲਗਾ ਦੇ ਰਖਿਆ ਜਾਂਦਾ ਹੈ।

(2) ਇਹ ਨਲੀ ਸਿਲਿਕਾਨ ਜਿਹੇ ਵਿਸ਼ੇਸ਼ ਪਦਾਰਥ ਦੀ ਬਣੀ ਹੁੰਦੀ ਹੈ। ਇਹ ਨਰਮ ਅਤੇ ਲਚੀਲੀ ਹੁੰਦੀ ਹੈ ਅਤੇ ਪੇਟ ਜਾਂ ਆਂਤਾਂ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਪੇਟ ਵਿਚ ਆਰਾਮ ਨਾਲ ਸਿਥਿਤ ਰਹਿੰਦੀ ਹੈ।

(3) ਇਸ ਨਲੀ ਦੁਆਰਾ ਦਿਨ ਵਿਚ ਤਿੰਨ ਤੋਂ ਚਾਰ ਵਾਰ ਦੋ ਲੀਟਰ ਡਾਇਲਿਸਿਸ ਦ੍ਰਵ ਪੇਟ ਵਿਚ ਪਾਇਆ ਜਾਂਦਾ ਹੈ ਅਤੇ ਨਿਸਚਿਤ ਘੰਟਿਆਂ ਤੋਂ ਬਾਅਦ ਉਸ ਦ੍ਰਵ ਨੂੰ ਬਾਹਰ ਕ'ਢਿਆ ਜਾਂਦਾ ਹੈ।

(4) ਪੀ.ਡੀ. ਦਾ ਦ੍ਰਵ ਜਿਤਨੇ ਸਮੇਂ ਤਕ ਪੇਟ ਵਿਚ ਰਹਿੰਦਾ ਹੈ ਉਸਨੂੰ ਡਵੇਲ ਟਾਇਮ ਕਹਿੰਦੇ ਹਨ। ਇਸ ਕਿਰਿਆ ਦੇ ਦੌਰਾਨ ਖ਼ੂਨ ਦਾ ਕਚਰਾ ਡਾਇਲਿਸਿਸ ਦੇ ਦ੍ਰਵ ਵਿਚ ਛੰਨ ਕੇ ਆ ਜਾਂਦਾ ਹੈ ਅਤੇ ਖ਼ੂਨ ਦਾ ਸ਼ੂਧੀਕਰਨ ਹੋ ਜਾਂਦਾ ਹੈ।

(5) ਡਾਇਲਿਸਿਸ ਦੇ ਲਈ ਪਲਾਸਟਿਕ ਦੀ ਨਰਮ ਥੈਲੀ ਵਿਚ ਰਖਿਆ ਦੋ ਲੀਟਰ ਦ੍ਰਵ ਪੇਟ ਵਿਚ ਪਾਣ ਦੇ ਬਾਅਦ ਖ਼ਾਲੀ ਥੈਲੀ ਕਮਰ ਵਿਚ ਪਟੇ ਦੇ ਨਾਲ ਬੰਨ ਕੇ ਆਰਾਮ ਨਾਲ ਘੁੰਮਿਆ ਫਿਰਿਆ ਜਾਂ ਸਕਦਾ ਹੈ।

(6) ਇਹ ਡਾਇਲਿਸਿਸ ਕਿਰਿਆ ਪੂਰੇ ਦਿਨ ਚਲਦੀ ਹੈ ਅਤੇ ਦਿਨਭਰ ਵਿਚ ਤਿੰਨ ਤੋਂ ਚਾਰ ਵਾਰੀ ਦ੍ਰਵ ਬਦਲਿਆ ਜਾਂਦਾ ਹੈ।

(7) ਪੀ.ਡੀ.ਦ੍ਰਵ ਬਦਲਣ ਦੀ ਪ੍ਰਕਿਰਿਆ ਦੇ ਇਲਾਵਾ ਮਰੀਜ਼ ਬਾਕੀ ਸਮੇਂ ਚਲ ਫਿਰ ਸਕਦਾ ਹੈ। ਛੋਟਾ ਮੋਟਾ ਕੰਮ ਅਤੇ ਨੌਕਰੀ ਵੀ ਕਰ ਸਕਦਾ ਹੈ।

(8) ਪੇਟ ਵਿਚੋਂ ਨਿਕਲਿਆ ਹੋਇਆ ਉਤਸਰਜੀ ਪਦਾਰਥਯੁਕਤ ਅਸ਼ੂਧ ਦ੍ਰਵ ਉਸੀ ਪਲਾਸਟਿਕ ਦੀ ਥੈਲੀ ਵਿਚ ਕਢਿਆ ਜਾਂਦਾ ਹੈ ਅਤੇ ਬਾਅਦ ਵਿਚ ਉਸਨੂੰ ਸੁਟ ਦਿਤਾ ਜਾਂਦਾ ਹੈ।

ਸੀ..ਪੀ.ਡੀ. ਦੇ ਮਰੀਜ਼ ਦੇ ਆਹਾਰ ਵਿਚ ਕੀ ਮੁਖਘ ਪਰਿਵਰਤਨ ਕਰਨ ਦੀ ਸਲਾਹ ਦਿਤੀ ਜਾਂਦੀ ਹੈ?

ਸੀ.ਏ.ਪੀ.ਡੀ ਦੀ ਇਸ ਕਿਰਿਆ ਵਿਚ ਪੇਟ ਤੋਂ ਬਾਹਰ ਨਿਕਲਦੇ ਦ੍ਰਵ ਦੇ ਨਾਲ ਸਰੀਰ ਦਾ ਪ੍ਰੋਟੀਨ ਵੀ ਨਿਕਲ ਜਾਂਦਾ ਹੈ।ਇਸਲਈ ਨਿਯਮਿਤ ਰੂਪ ਤੋਂ ਜ਼ਿਆਦਾ ਪ੍ਰੋਟੀਨ ਵਾਲਾ ਆਹਾਰ ਲੈਣਾ ਸਵਸਥ ਰਹਿਣ ਲਈ ਅਤਿ ਜ਼ਰੂਰੀ ਹੈ। ਮਰੀਜ਼ ਕਿਤਨਾ ਨਮਕ, ਪੋਟੇਸ਼ਿਯਮਯੁਕਤ ਪਦਾਰਥ ਅਤੇ ਪਾਣੀ ਲੈ ਸਕਦਾ ਹੈ ਉਸਦੀ ਮਾਤਰਾ ਡਾਕਟਰ ਖ਼ੂਨ ਦਾ ਦਬਾਅ, ਸਰੀਰ ਵਿਚ ਸੂਜਨ ਦੀ ਮਾਤਰਾ ਅਤੇ ਲੇਬ੍ਰੋਟਰੀ ਦੇ ਟੇਸਟਾਂ ਦੀ ਰਿਪੋਰਟ ਆਦਿ ਨੂੰ ਦੇਖ ਦੇ ਦਸਦੇ ਹਨ।

ਸੀ..ਪੀ.ਡੀ. ਉਪਚਾਰ ਦੇ ਸਮੇਂ ਮਰੀਜ਼ਾਂ ਵਿਚ ਹੌਣ ਵਾਲੇ ਮੁਖ ਖ਼ਤਰੇ ਕੀ ਹਨ?

(1) ਸੀ.ਏ.ਪੀ.ਡੀ. ਦੇ ਸੰਭਾਵਤ ਮੁਖਘ ਖ਼ਤਰਿਆਂ ਵਿਚ ਪੇਰੀਟੋਨਾਈਟਿਸ (ਪੇਟ ਵਿਚ ਮਵਾਦ ਦਾ ਹੌਣਾ) ਸੀ.ਏ.ਪੀ.ਡੀ. ਕੇਥੇਟਰ ਜਿਥੋਂ ਬਾਹਰ ਨਿਕਲਦਾ ਹੈ, ਉਥੇ ਸੰਕ੍ਰਮਣ ਹੌਣੀ, ਦਸਤ ਦਾ ਹੌਣਾ ਆਦਿ।

(2) ਸੀ.ਏੇ.ਪੀ.ਡੀ ਦੇ ਮਰੀਜ਼ਾਂ ਵਿਚ ਜ਼ਿਆਦਾ ਚਿੰਤਾ ਜਨਕ ਖ਼ਤਰਾ ਪੇਰੀਟੋਨੀਯਲ ਦਾ ਇੰਨਫੇਕਸ਼ਨ ਹੈ, ਜਿਸ ਨੂੰ ਪੇਰੀਟੋਨਾਈਟਿਸ ਕਹਿੰਦੇ ਹਨ।

(3) ਪੇਟ ਵਿਚ ਦਰਦ ਹੌਣਾ, ਬੁਖ਼ਾਰ ਆਣਾ ਅਤੇ ਪੇਟ ਤੋਂ ਬਾਹਰ ਨਿਕਲਣ ਵਾਲਾ ਦ੍ਵ ਜੇਕਰ ਗੰਦਾ ਹੋਵੈ, ਤਾਂ ਇਹ ਪੇਰੀਟੋਨਾਈਟਿਸ ਦਾ ਸੰਕੇਤ ਹੈ।

ਸੀ..ਪੀ.ਡੀ. ਦੇ ਮੁਖਯ ਫਾਇਦੇ ਅਤੇ ਨੁਕਸਾਨ ਕੀ ਹਨ?

ਸੀ..ਪੀ.ਡੀ ਦੇ ਮੁਖਘ ਫਾਇਦੇ:

(1) ਡਾਇਲਿਸਿਸ ਦੇ ਲਈ ਮਰੀਜ਼ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਰਹਿੰਦੀ। ਮਰੀਜ਼ ਆਪ ਹੀ ਇਹ ਡਾਇਲਿਸਿਸ ਘਰ ਵਿਚ ਕਰ ਸਕਦਾ ਹੈ।

(2) ਸਥਲ ਅਤੇ ਸਮੇਂ ਦੀ ਪਰੇਸ਼ਾਨੀ ਨਹੀਂ ਉੁਠਾਣੀ ਪੈਂਦੀ। ਮਰੀਜ਼ ਦਿਹਾੜੀ ਦਾ ਕੰਮ-ਕਾਜ ਕਰ ਸਕਦਾ ਹੈ ਅਤੇ ਉਹ ਘਰ ਤੋਂ ਬਾਹਰ ਦੂਸਰੇ ਸਥਾਨ ਤੇ ਜਾਂ ਸਕਦਾ ਹੈ।

(3) ਪਾਣੀ ਅਤੇ ਖਾਣੇ ਵਿਚ ਘਟ ਪਰਹੇਜ਼ ਕਰਨੀ ਪੈਂਦੀ ਹੈ।

(4) ਇਹ ਕਿਰਿਆ ਬਿਨਾਂ ਮਸ਼ੀਨ ਦੇ ਹੁੰਦੀ ਹੈ। ਸੂਈ ਲ'ਗਣ ਦੀ ਪੀੜ ਤੋਂ ਮਰੀਜ਼ ਨੂੰ ਮੁਕਤੀ ਮਿਲਦੀ ਹੈ।

(5) ਹਾਈ ਬਲਡ ਪ੍ਰੇਸ਼ਰ, ਸੂਜਨ, ਖ਼ੂਨ ਦਾ ਫਿਕਾ'ਪਨ (ਰਕਤਲਾਪਤਾ)

ਆਦਿ ਦਾ ਉਪਚਾਰ ਸਰਲਤਾ ਨਾਲ ਕਰਾਇਆ ਜਾ ਸਕਦਾ ਹੈ। ਸੀ..ਪੀ.ਡੀ. ਦੇ ਮੁਖਘ ਨੁਕਸਾਨ:

1. ਵਰਤਮਾਨ ਸਮੇਂ ਵਿਚ ਇਹ ਇਲਾਜ ਜ਼ਿਆਦਾ ਮਹਿੰਗਾ ਹੈ।

2. ਇਸ ਵਿਚ ਪੇਰੀਟੋਨਾਈਟਿਸ ਹੌਣ ਦਾ ਖ਼ਤਰਾ ਹੈ।

3. ਹਰ ਦਿਨ (ਬਿਨਾਂ ਚੁਕ) ਤਿੰਨ ਤੋਂ ਚਾਰ ਵਾਰ ਸਾਵਧਾਨੀ ਨਾਲ ਦ੍ਵ ਬਦਲਣਾ ਪੈਂਦਾ ਹੈ, ਜਿਸ ਦੀ ਜਿੰਮੇਦਾਰੀ ਮਰੀਜ਼ ਦੇ ਪਰਿਵਾਰ ਵਾਲਿਆਂ ਦੀ ਹੁੰਦੀ ਹੈ। ਇਸ ਪ੍ਕਾਰ ਹਰ ਦਿਨ, ਸਹੀ ਸਮੇਂ ਤੇ ਸਾਵਧਾਨੀ ਨਾਲ ਸੀ.ਏ.ਪੀ.ਡੀ. ਕਰਨਾ ਇਕ ਮਾਨਸਕ ਤਨਾਵ ਉਤਪੰਨ ਕਰਦਾ ਹੈ।

4. ਪੇਟ ਵਿਚ ਹਮੈਸ਼ਾ ਦੇ ਲਈ ਕੇਥੇਟਰ ਅਤੇ ਦ੍ਰਵ ਰਹਿਣਾ ਸਾਧਾਰਨ ਸਮਸਿਆ ਹੈ।

5. ਸੀ.ਏ.ਪੀ.ਡੀ ਦੇ ਲਈ ਦ੍ਰਵ ਦੀ ਵਜ਼ਨਦਾਰ ਥੈਲੀ ਨੂੰ ਸੰਭਾਲਣਾ ਅਤੇ ਉਸਦੀ ਉਸੀ ਨਿਯਮ ਅਨੁਸਾਰ ਪਾਲਣਾ ਕਰਨੀ ਅਨੁਕੂਲ ਨਹੀਂ ਹੁੰਦੀ ਹੈ।

ਸਰੋਤ : ਕਿਡਨੀ ਸਿੱਖਿਆ

3.05960264901
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top