ਕਿਡਨੀ ਦੇ ਇਸ ਰੋਗ ਦੀ ਵਜਾ੍ਹ ਨਾਲ ਕਿਸੀ ਵੀ ਉਮਰ ਵਿਚ ਸਰੀਰ ਵਿਚ ਸੂਜਨ ਹੋ ਸਕਦੀ ਹੈ। ਪਰ ਮੁਖਯ ਰੂਪ ਵਿਚ ਇਹ ਰੋਗ ਬਚਿਆਂ ਵਿਚ ਦੇਖਿਆ ਜਾਂਦਾ ਹੈ।
ਪੇਸ਼ਾਬ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਜਾਣਾ, ਇਹ ਨੇਫ੍ਰੋਟਿਕ ਸਿੰਨਡ੍ਰੋਮ ਦੇ ਨਿਦਾਨ ਦੀ ਸਭ ਤੋਂ ਮਹਤਵਪੂਰਨ ਨਿਸ਼ਾਨੀ ਹੈ। 24 ਘੰਟਿਆਂ ਵਿਚ ਪੇਸ਼ਾਬ ਰਾਹੀਂ ਜਾਣ ਵਾਲੇ ਪ੍ਰੋਟੀਨ ਦੀ ਕੁਲ ਮਾਤਰਾ 3 ਗ੍ਰਾਮ ਤੋਂ ਵਧ ਹੁੰਦੀ ਹੈ।
ਇਹ ਦਵਾਈ ਕਿਤਨੇ ਸਮੇਂਲਈ ਕਿਸ ਤਰ੍ਹਾਂ ਲੈਣੀ ਹੈ, ਇਹ ਸਪੈਸ਼ਲ ਡਾਕਟਰ ਦੁਆਰਾ ਤੈਅ ਕੀਤਾ ਜਾਂਦਾ ਹੈ। ਇਸ ਦਵਾਈ ਦੇ ਸੇਵਨ ਨਾਲ ਜ਼ਿਆਦਾਤਰ ਮਰੀਜ਼ਾਂ ਵਿਚ ਇਕ ਤੋਂ ਚਾਰ ਹਫਤਿਆਂ ਦੇ ਅੰਦਰ ਪੇਸ਼ਾਬ ਵਿਚ ਪ੍ਰੋਟੀਨ ਜਾਣਾ ਬੰਦ ਹੋ ਜਾਂਦਾ ਹੈ।