- ਪੇਸ਼ਾਬ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਜਾਣਾ, ਇਹ ਨੇਫ੍ਰੋਟਿਕ ਸਿੰਨਡ੍ਰੋਮ ਦੇ ਨਿਦਾਨ ਦੀ ਸਭ ਤੋਂ ਮਹਤਵਪੂਰਨ ਨਿਸ਼ਾਨੀ ਹੈ।
- ਪੇਸ਼ਾਬ ਵਿਚ ਸ਼ਵੇਤਕਣਾਂ, ਰਕਤਕਣਾਂ ਜਾਂ ਖ਼ੂਨ ਦਾ ਨਾ ਜਾਣਾ ਇਸ ਰੋਗ ਦੇ ਨਿਦਾਨ ਦੀ ਮਹਤਵਪੂਰਨ ਨਿਸ਼ਾਨੀ ਹੈ।
- 24 ਘੰਟਿਆਂ ਵਿਚ ਪੇਸ਼ਾਬ ਰਾਹੀਂ ਜਾਣ ਵਾਲੇ ਪ੍ਰੋਟੀਨ ਦੀ ਕੁਲ ਮਾਤਰਾ 3 ਗ੍ਰਾਮ ਤੋਂ ਵਧ ਹੁੰਦੀ ਹੈ।
- ਪੇਸ਼ਾਬ ਦੀ ਜਾਂਚ ਸਿਰਫ ਰੋਗ ਦੇ ਨਿਦਾਨ ਦੇ ਲਈ ਹੀ ਨਹੀਂ ਪਰ ਰੋਗ ਦੇ ਉਪਚਾਰ ਦੇ ਨਿਯਮਨ (ਨਿਯਮਨ ਦੇ ਲਈ ਵੀ ਵਿਸ਼ੇਸ਼ ਮਹਤਵਪੂਰਨ ਹੈ। ਪੇਸ਼ਾਬ ਵਿਚ ਜਾਣ ਵਾਲੀ ਪ੍ਰੋਟੀਨ ਜੇਕਰ ਬੰਦ ਹੋ ਜਾਏ, ਤਾਂ ਇਹ ਉਪਚਾਰ ਦੀ ਸਫਲਤਾ ਦਰਸਾਂਦਾ ਹੈ।
- ਸਾਮਾਨਯ ਜਾਂਚ: ਜ਼ਿਆਦਾਤਰ ਮਰੀਜ਼ਾਂ ਵਿਚ ਹੀਮੋਗਲੋਬਿਨ, ਸ਼ਵੇਤਕਣਾਂ ਦੀ ਮਾਤਰਾ ਆਦਿ ਦੀ ਜਾਂਚ ਲੋੜ ਅਨੁਸਾਰ ਕੀਤੀ ਜਾਂਦੀ ਹੈ।
- ਨਿਦਾਨ ਦੇ ਲਈ ਜ਼ਰੂਰੀ ਜਾਂਚ: ਨੇਫੋਟਿਕ ਸਿੰਨਡ੍ਰੋਮ ਦੇ ਨਿਦਾਨ ਦੇ ਲਈ ਖ਼ੂਨ ਦੀ ਜਾਂਚ ਵਿਚ ਪ੍ਰੋਟੀਨ (ਏਲਬਉਮਿਨ) ਘਟ ਹੌਣਾ ਅਤੇ ਕੋਲੇਸਟ੍ਰਾਲ ਵਧ ਜਾਣਾ ਜ਼ਰੂਰੀ ਹੈ। ਆਮ ਤੋਰ ਤੇ ਖ਼ੂਨ ਦੀ ਜਾਂਚ ਵਿਚ ਕ੍ਰੀਏਟੀਨਿਨ ਦੀ ਮਾਤਰਾ ਨਾਰਮਲ (ਸਾਮਾਨਯ) ਪਾਈ ਜਾਂਦੀ ਹੈ।
- ਅਨਯ ਵਿਸ਼ਿਸ਼ਟ ਜਾਂਚ: ਡਾਕਟਰ ਦੁਆਰਾ ਲੋੜ ਅਨੁਸਾਰ ਕਈ ਵਾਰ ਕਰਾਈ ਜਾਣ ਵਾਲੀ ਖ਼ੂਨ ਦੀ ਵਿਸ਼ਿਸ਼ਟ ਜਾਂਚਾਂ ਵਿਚੋਂ ਕਾਂਪਲੀਮੇਂਟ, ਏ.ਐਸ.ੳ. (ਅੋ) ਟਾਈਟਰ, ਏ.ਏੰਨ,ਏ.ਟੇਸਟ, ਏਡਸ ਦੀ ਜਾਂਚ, ਹਿਪੇਟਾਈਟਿਸ ਬੀ. ਦੀ ਜਾਂਚ ਆਦਿ ਜਾਂਚਾਂ ਦਾ ਸਮਾਵੇਸ਼ ਹੁੰਦਾ ਹੈ।
ਇਸ ਪਰੀਖ਼ਸਣ ਵਿਚ ਪੇਟ ਅਤੇ ਕਿਡਨੀ ਦੀ ਸੋਨੋਗਾਫੀ, ਛਾਤੀ ਦਾ ਐਕਸਰੇ ਵਗੈਰਾ੍ਹ ਸ਼ਾਮਲ ਹੁੰਦੇ ਹਨ।
ਨੇਫੋਟਿਕ ਸਿੰਨਡੋਮ ਦਾ ਉਪਚਾਰ: ਨੇਫੋ੍ਰਟਿਕ ਸਿੰਨਡੋਮ ਦੇ ਉਪਚਾਰ ਵਿਚ ਆਹਾਰ ਵਿਚ ਪਰਹੇਜ਼, ਕੁਝ ਵਿਸ਼ੇਸ਼ ਸਾਵਧਾਨੀਆਂ ਅਤੇ ਆਵਸ਼ਕ (ਜ਼ਰੂਰੀ) ਦਵਾਈਆਂ ਲੈਣਾ ਅਤਿਅੰਤ ਮਹਤਵਪੂਰਨ ਹੈ।
- ਸੂਜਨ ਹੋਵੈ ਅਤੇ ਪੇਸ਼ਾਬ ਘਟ ਆ ਰਿਹਾ ਹੋਵੈ ਤਾ ਮਰੀਜ਼ ਨੂੰ ਘਟ ਪਾਣੀ ਅਤੇ ਨਮਕ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
- ਜ਼ਿਆਦਾਤਰ ਬ'ਚਿਆਂ ਵਿਚ ਪੋਟੀਨ ਨਾਰਮਲ ਮਾਤਰਾ ਵਿਚ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
- ਨੇਫ੍ਰੋਟਿਕ ਸਿੰਡੋਮ ਦਾ ਵਿਸ਼ੇਸ਼ ਉਪਚਾਰ ਸ਼ੂਰੁ ਕਰਨ ਤੋਂ ਪਹਿਲਾ ਬਚੇ ਨੂੰ ਜੇਕਰ ਕਿਸੀ ਸੰਕਮਣ ਦੀ ਤਕਲੀਫ ਹੋਵੈ ਤਾ ਐਸੇ ਸੰਕਮਣ ਤੇ ਨਿਅੰਨਤਣ ਸਥਾਪਤ ਕਰਨਾ ਬਹੁਤ ਹੀ ਜ਼ਰੂਰੀ ਹੈ।
- ਨੇਫ੍ਰੋਟਿਕ ਸਿੰਡੋਮ ਨਾਲ ਪੀੜਤ ਬਚਿਆਂ ਨੂੰ ਸਰਦੀ, ਬੁਖ਼ਾਰ ਅਤੇ ਅਨਯ (ਹੋਰ ਕਈ) ਪ੍ਰਕਾਰ ਦੇ ਸੰਕ੍ਰਮਣ ਹੌਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਉਪਚਾਰ ਦੇ ਦੌਰਾਨ ਸੰਕ੍ਰਮਣ ਹੌਣ ਨਾਲ ਰੋਗ ਵਧ ਸਕਦਾ ਹੈ। ਇਸ ਲਈ ਉਪਚਾਰਦੇ ਦੌਰਾਨ ਸੰਕ੍ਰਮਣ ਨਾ ਹੋਵੈ ਇਸਦੇ ਲਈ ਪੂਰੀ ਸਾਵਧਾਨੀ ਰਖਣੀ ਅਤੇ ਸੰਕਮਣ ਹੌਣ ਤੇ ਤੁਰਤ ਛੇਤੀ ਉਪਚਾਰ ਕਰਾਣਾ ਬਹੁਤ ਜ਼ਰੂਰੀ ਹੈ।
- ਸਾਮਾਨਯ ਉਪਚਾਰ: ਸੂਜਨ ਤੇ ਜਲਦੀ ਕਾਬੂ ਪਾਣ ਦੇ ਲਈ ਪੇਸ਼ਾਬ ਜ਼ਿਆਦਾ ਮਾਤਰਾ ਵਿਚ ਹੋਵੈ ਐਸੀ ਦਵਾਈਆਂ (ਡਾਈਯੂਰੇਟਿਕਸ) ਥੋੜੇ ਸਮੇਂਦੇ ਲਈ ਦਿਤੀਆਂ ਜਾਂਦੀਆ ਹਨ।
- ਵਿਸ਼ਿਸ਼ਟ ਉਪਚਾਰ: ਨੇਫ੍ਰੋਟਿਕ ਸਿੰਡੋਮ ਦੇ ਸਫਲ ਉਪਚਾਰ ਦੇ ਲਈ ਸਭ ਤੋਂ ਅ'ਛਾ ਪ੍ਰਚਲਤ ਅਤੇ ਅਸਰਕਾਰਕ ਦਵਾਈ ਨੂੰ ਪੇਡਨੀਸੋਲੋਨ ਦੇ ਨਾਂ ਤੋਂ ਜਾਂਣਿਆ ਜਾਂਦਾ ਹੈ। ਪੇਡਨੀਸੋਲੋਨ ਸਟੇਰਾਈਡ ਵਰਗ ਦੀ ਦਵਾ ਹੈ। ਕੁਝ ਮਰੀਜ਼ਾਂ ਵਿਚ ਪੇਡਨੀਸੋਲੋਨ ਨਾਲ ਰੋਗ ਤੇ ਅਸਰਕਾਰਕ ਰੂਪ ਨਾਲ ਨਿਅੰਨਤਣ ਨਾ ਹੌਣ ਤੇ ਹੋਰ (ਬਾਕੀ) ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020