- ਪੋਡਨੀਸੋਲੋਨ ਪੇਸ਼ਾਬ ਵਿਚ ਜਾਣ ਵਾਲੀ ਪੋਟੀਨ ਨੂੰ ਰੋਕਣ ਦੀ ਇਕ ਕਾਰਗਰ ਦਵਾ ਹੈ, ਇਹ ਦਵਾਈ ਕਿਡਨੀ ਦੇਣੀ ਹੈ, ਇਹ ਬਚੇ ਦੇ ਵਜਨ ਅਤੇ ਰੋਗ ਦੀ ਗੰਭੀਰਤਾ ਨੂੰ ਧਿਆਨ ਵਿਚ ਰਖ ਕੇ ਡਾਕਟਰ ਦੁਆਰਾ ਨਿਸਚਤ (ਤੈਅ) ਕੀਤਾ ਜਾਂਦਾ ਹੈ।
- ਇਹ ਦਵਾਈ ਕਿਤਨੇ ਸਮੇਂਲਈ ਕਿਸ ਤਰ੍ਹਾਂ ਲੈਣੀ ਹੈ, ਇਹ ਸਪੈਸ਼ਲ ਡਾਕਟਰ ਦੁਆਰਾ ਤੈਅ ਕੀਤਾ ਜਾਂਦਾ ਹੈ। ਇਸ ਦਵਾਈ ਦੇ ਸੇਵਨ ਨਾਲ ਜ਼ਿਆਦਾਤਰ ਮਰੀਜ਼ਾਂ ਵਿਚ ਇਕ ਤੋਂ ਚਾਰ ਹਫਤਿਆਂ ਦੇ ਅੰਦਰ ਪੇਸ਼ਾਬ ਵਿਚ ਪ੍ਰੋਟੀਨ ਜਾਣਾ ਬੰਦ ਹੋ ਜਾਂਦਾ ਹੈ।
ਪੇਡਨੀਸੋਲੋਨ ਕੇਫੋ੍ਰਟਿਕ ਸਿੰਡ੍ਰੋਮ ਦੇ ਉਪਚਾਰ ਦੀ ਮੁਖ ਦਵਾਈ ਹੈ। ਪਰ ਇਸ ਦਵਾਈ ਦੇ ਕੁਝ ਦੁਸ਼ਪ੍ਰਭਾਵ ਵੀ ਹਨ। ਇਨਾਂਹ ਦੁਸ਼ਪ੍ਰਭਾਵਾਂ ਨੂੰ ਘਟ ਕਰਨ ਦੇ ਲਈ ਇਸ ਦਵਾਈ ਦਾ ਸੇਵਨ ਡਾਕਟਰ ਦੀ ਸਲਾਹ ਅਤੇ ਦੇਖ ਰੇਖ ਵਿਚ ਹੀ ਕਰਨਾ ਉਚਿਤ ਹੈ।
ਜ਼ਿਆਦਾ ਭੁਖ ਲਗਣੀ, ਵਜ਼ਨ ਵਧ ਜਾਣਾ, ਐਸਡਿਟੀ ਹੌਣਾ (ਪੇਟ ਤੇ ਛਾਤੀ ਵਿਚ ਜਲਨ ਹੌਣੀ), ਸੁਭਾਅ ਵਿਚ ਚਿੜਚਿੜਾਪਨ ਹੌਣਾ, ਸੰਕ੍ਰਮਣਹੌਣਾ ਦੀ ਸੰਭਾਵਨਾ ਵਧਣੀ, ਖ਼ੂਨ ਦਾ ਦਬਾਅ ਵਧਣਾ ਅਤੇ ਸ਼ਰੀਰ ਦੇ ਰਏਂ ਵਧਣਾ ਇਤਆਦਿ।
ਬਚਿਆ ਵਿਚ ਵਿਕਾਸ ਘਟ ਹੌਣਾ (ਲੰਮਾਈ ਘਟ ਹੌਣੀ) ਹਡੀਆਂ ਦਾ ਕਮਜ਼ੋਰ ਹੌਣਾ, ਚਮੜੀ ਖਿਚਣ ਨਾਲ ਜਾਂਘ ਅਤੇ ਪੇਟ ਦੇ ਹੋਠਾਂ ਦੇ ਭਾਗ ਵਿਚ (ਹਿਸੇ ਵਿਚ) ਗੁਲਾਬੀ ਲਕੀਰਾਂ ਪੈਣਾ, ਮੋਤੀਆਬਿੰਦ (ਛੳਟੳਰੳਚਟ) ਹੌਣ ਦਾ ਡਰ ਹੌਣਾ।
ਹਾਂ, ਨਾਰਮਲੀ ਜਦ ਇਹ ਦਵਾਈਆਂ ਜ਼ਿਆਦਾ ਮਾਤਰਾ ਵਿਚ, ਲੰਮੇ ਸਮੇਂ ਤਕ ਲਈਆਂ ਜਾਣ ਤਾਂ ਦਵਾਈਆਂ ਦਾ ਵਿਪਰੀਤ ਅਸਰ ਹੌਣ ਦਾ ਜ਼ਿਆਦਾ ਡਰ ਰਹਿੰਦਾ ਹੈ। ਡਾਕਟਰ ਦੀ ਸਲਾਹ ਦੇ ਅਨੁਸਾਰ ਉਚਿਤ ਮਾਤਰਾ ਵਿਚ ਅਤੇ ਘਟ ਸਮੇਂ ਦੇ ਲਈ ਦਵਾਈ ਦੇ ਸੇਵਨ ਨਾਲ ਦਵਾਈ ਦਾ ਵਿਪਰੀਤ ਅਸਰ ਘਟ ਅਤੇ ਥੋੜੇ ਸਮੇਂਲਈ ਹੀ ਹੁੰਦਾ ਹੈ।ਜ ਦਇਸ ਦਵਾਈ ਦਾ ਸੇਵਨ ਡਾਕਟਰ ਦੀ ਦੇਖ-ਰੇਖ ਵਿਚ ਕੀਤਾਂ ਜਾਂਦਾ ਹੈ, ਤਾਂ ਗੰਭੀਰ ਅਤੇ ਵਿਪਰੀਤ ਅਸਰ ਦਾ ਪ੍ਰਾਰੰਭ (ਸ਼ੂਰੁ) ਵਿਚ ਹੀ ਨਿਦਾਨ ਹੋ ਜਾਣ ਦੇ ਕਾਰਨ ਤੁਰਤ ਹੀ ਉਪਚਾਰ ਵਿਚ ੳਚਿਤ ਪਰਿਵਰਤਨ ਦੁਆਰਾ ਉਸਨੂੰ ਰਕਿਆ ਜਾਂ ਘਟ ਕੀਤਾ ਜਾਂ ਸਕਦਾ ਹੈ।
ਫਿਰ ਵੀ, ਰੋਗ ਦੇ ਕਾਰਨ ਹੌਣ ਵਾਲੀਆਂ ਤਕਲੀਫਾਂ ਅਤੇ ਖਤਰਿਆਂ ਦੇ ਮੁ'ਖਾਬਲੇ ਦਵਾਈ ਦਾ ਵਿਪਰੀਤ ਅਸਰ ਘਟ ਹਾਨੀਕਾਰਕ ਹੈ। ਇਸ ਲਈ ਜ਼ਿਆਦਾ ਫਾਇਦੇ ਦੇ ਲਈ ਥੋੜੇ ਵਿਪਰੀਤ ਅਸਰ ਨੂੰ ਸਵੀਕਾਰ ਕਰਨ ਦੇ ਇਲਾਵਾ ਦੂਜਾਂ ਕੋਈ ਰਸਤਾ ਨਹੀਂ ਹੈ।
ਪੇਡਨੀਸੋਲੋਨ ਦੇ ਸੇਵਨ ਕਰਨ ਨਾਲ ਭੁਖ ਵਧਦੀ ਹੈ। ਜ਼ਿਆਦਾ ਖ਼ਾਣ ਨਾਲ ਸਰੀਰ ਵਿਚ ਚਰਬੀ ਜਮਾਂ ਹੌਣ ਲਗਦੀ ਹੈ, ਜਿਸਦੇ ਕਾਰਨ ਤਿੰਨ ਚਾਰ ਹਫ਼ਤਿਆਂ ਵਿਚ ਫਿਰ ਤੋਂ ਸੂਜਨ ਆ ਗਈ ਹੈ, ਅੈਸਾ ਲਗਣ ਲਗਦਾ ਹੈ।
ਨੇਫ੍ਰੋਟਿਕ ਸਿੰਡੋਮ ਵਿਚ ਰੋਗ ਵਧਣ ਦੇ ਕਾਰਨ ਸੂਜਨ ਸਾਧਾਰਨ ਰੂਪ ਵਿਚ ਅਖਾਂ ਦੇ ਹੇਠਾਂ ਅਤੇ ਚਿਹਰੇ ਤੇ ਦਿਖਾਈ ਦਿੰਦੀ ਹੈ। ਜੋ ਸਵੇਰੇ ਜ਼ਿਆਦਾ ਅਤੇ ਸ਼ਾਮ ਨੂੰ ਘਟ ਹੋ ਜਾਂਦੀ ਹੈ। ਇਸਦੇ ਨਾਲ-ਨਾਲ ਪੈਰਾਂ ਵਿਚ ਵੀ ਸੂਜਨ ਹੋ ਸਕਦੀ ਹੈ। ਦਵਾਈ ਲੈਣ ਨਾਲ ਅਕਸਰ ਚਿਹਰੇ, ਕੰਥੇ ਅਤੇ ਪੇਟ ਤੇ ਚਰਬੀ ਜਮਾਂ ਹੋ ਜਾਂਦੀ ਹੈ। ਜਿਸ ਕਰਕੇ ਉਸ ਜਗਾਂਹ (ਉਥੇ) ਸੂਜਨ ਜਿਹਾ ਦਿਖਾਈ ਦੇਂਦਾ ਹੈ।
ਇਸ ਸੂਜਨ ਦਾ ਅਸਰ ਪੂਰੇ ਦਿਨ ਦੇ ਦੌਰਾਨ ਸਮਾਨ ਮਾਤਰਾ ਵਿਚ ਦਿਖਾਈ ਦੇਂਦਾ ਹੈ। ਅ'ਖਾਂ ਅਤੇ ਪੈਰਾਂ ਤੇ ਸੂਜਨ ਦਾ ਨਾ ਹੌਣਾ ਅਤੇ ਚਿਹਰੇ ਦੀ ਸੂਜਨ ਸਵੇਰੇ ਜ਼ਿਆਦਾ ਅਤੇ ਸ਼ਾਮ ਨੂੰ ਘਟ ਨਾ ਹੌਣਾ, ਇਹ ਲਛਣ ਸੂਜਨ ਨੇਫ੍ਰੋਟਿਕ ਸਿੰਡ੍ਰੋਮ ਦੇ ਕਾਰਨ ਨਹੀ ਹੈ। ਇਹ ਦਰਸ਼ਾਂਦੇ ਹਨ।
ਮਰੀਜ਼ ਦੇ ਲਈ ਕਿਹੜਾ ਉਪਚਾਰ ਉਚਿਤ (ਠੀਕ) ਰਹੇਗਾ, ਇਹ ਨਿਸ'ਚਤ ਕਰਨ ਦੇ ਲਈ ਸੂਜਨ ਹੌਣ ਅਤੇ ਸੂਜਨ ਜਿਹੇ ਲਗਣ ਦੇ ਵਿਚ ਦਾ ਅੰਤਰ ਜਾਣਨਾ ਜ਼ਰੂਰੀ ਹੈ।
- ਨੇਫੋਟਿਕ ਸਿੰਡ੍ਰੋਮ ਦੇ ਕਾਰਨ ਜੇਕਰ ਸੂਜਨ ਹੋਵੈ, ਤਾਂ ਦਵਾਈ ਦੀ ਮਾਤਰਾ ਵਿਚਵਾਧਾ ਜਾਂ ਤਬਦੀਲੀ ਅਤੇ ਨਾਲ-ਨਾਲ ਪੇਸ਼ਾਬ ਦੀ ਮਾਤਰਾ ਵਧਣ ਵਾਲੀ ਦਵਾਈਆਂ ਦੀ ਲੋੜ ਪੈਂਦੀ ਹੈ।
- ਚਰਬੀ ਜਮਾਂ ਹੌਣ ਦੇ ਕਾਰਨ ਸੂਜਨ ਜਿਹਾ ਲਗਣਾ, ਪੇ੍ਰਡਨੀਸੋਲੋਨ ਦਵਾਈ ਦੁਆਰਾ ਨਿਯਮਿਤ ਉਪਚਾਰ ਦਾ ਅਸਰ ਦਸਦਾ ਹੈ, ਜਿਸ ਨਾਲ ਰੋਗ ਨਿਅੰਨਤਣ ਵਿਚ ਹੈ ਜਾਂ ਰੋਗ ਵਧ ਗਿਆ ਹੈ, ਐਸੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਮੇਂ ਦੇ ਨਾਲ-ਨਾਲ ਪੇ੍ਰਡਨੀਸੋਲੋਨ ਦਵਾਈ ਦੀ ਮਾਤਰਾ ਘਟ ਹੌਣ ਨਾਲ, ਕੁਝ ਹਫ਼ਤਿਆਂ ਵਿਚ ਸੂਜਨ ਵੀ ਹੌਲੀ-ਹੌਲੀ ਘਟ ਹੁੰਦੀ ਹੋਈ, ਪੂਰੀ ਤਰਾ੍ਹ ਠੀਕ ਹੋ ਜਾਂਦੀ ਹੈ। ਐਸੀ ਦਵਾਈ ਦੀ ਵਜਾਂਹ ਨਾਲ ਉਤਪੰਨ ਸੂਜਨ ਨੂੰ ਤੁਰੰਤ ਘਟ ਕਰਨ ਦੇ ਲਈ ਕਿਸੀ ਵੀ ਪ੍ਰਕਾਰ ਦੀ ਦਵਾਈ ਲੈਣੀ ਮਰੀਜ਼ ਦੇ ਲਈ ਨੁਕਸਾਨਦੇਹ ਹੋ ਸਕਦੀ ਹੈ।
ਨੇਫ੍ਰੋਟਿਕ ਸਿੰਡ੍ਰੋਮ ਵਿਚ ਉਪਯੋਗ ਕੀਤੀਆ ਜਾਣ ਵਾਲੀਆ ਵਿਚ ਬਾਕੀ ਦਵਾਈਆਂ ਵਿਚ 'ਲੀਵਾਮਿਜੋਲ',' ਮਿਥਾਇਲ ਪੇਡਨੀਸੋਲੋਨ' 'ਸਾਈਕਲੋਫਾਸਫੇਸਾਇਡ' ਇਤਆਦਿ ਦਵਾਈਆਂ ਹਨ।
ਨੇਫੋ੍ਰਟਿਕ ਸਿੰਡ੍ਰੋਮ ਵਿਚ ਕਿਡਨੀ ਬਾਇਉਪਸੀ ਦੀ ਲੋੜ ਨਿਮਨਲਿਖਤ ਪਰਿਸਥਿਤੀਆਂ ਵਿਚ ਪੈਂਦੀ ਹੈ:
(1) ਰੋਗ ਤੇ ਨਿਅੰਨਤ੍ਰਣ ਦੇ ਲਈ ਜ਼ਿਆਦਾ ਮਾਤਰਾ ਵਿਚ ਅਤੇ ਲੰਮੇ ਸਮੇਂ ਤਕ ਪੇ੍ਰਡਨੀਸੋਲੋਨ ਦਵਾਈ ਲੈਣੀ ਪੈ ਰਹੀ ਹੋਵੈ।
(2) ਪੁਡਨੀਸੋਲੋਨ ਲੈਣ ਦੇ ਬਾਅਦ ਵੀ ਰੋਗ ਨਿਅੰਨਤ੍ਰਣ ਵਿਚ ਨਾ ਆ ਰਿਹਾ ਹੋਵੈ।
(3) ਜ਼ਿਆਦਾਤਰ ਬ'ਚਿਆਂ ਵਿਚ ਨੇਫੋਟਿਕ ਸਿੰਡ੍ਰੋਮ ਹੌਣ ਦੇ ਲਈ ਜਿੰਮੇਦਾਰ
ਰੋਗ ਵਿਚ 'ਮਿਨੀਮਲ ਚੇਂਜ ਡਿਜ਼ੀਜ਼' ਹੁੰਦਾ ਹੈ। ਜਿਨਾਂਹ ਬਚਿਆਂ ਵਿਚ ਇਹ ਰੋਗ 'ਮਿਨੀਮਲ ਚੇਂਜਡਿਜ਼ੀਜ' ਦੇ ਕਾਰਨ ਨਾ ਹੌਣ ਦੀ ਸ਼ੰਕਾ ਹੋਵੈ, (ਜਿਵੇ ਪੇਸ਼ਾਬ ਵਿਚ ਰਕਤਕਣਾਂ ਦੀ ਉਪਸਥਿਤੀ, ਖ਼ੂਨ ਵਿਚ ਕੀਏਟਿਨਿਨ ਦੀ ਮਾਤਰਾ ਜ਼ਿਆਦਾ ਹੌਣਾ, ਕਾਂਪਲੀਮੇਂਟ (ਛ-੩) ਦੀ ਮਾਤਰਾ ਘਟ ਹੌਣਾ ਇਤਆਦਿ) ਤਦ ਕਿਡਨੀ ਦੀ ਬਾਇਉਪਸੀ ਕਰਾਣੀ ਜ਼ਰੂਰੀ ਹੁੰਦੀ ਹੈ।
(4) ਜਦ ਇਹ ਰੋਗ ਵਿਯਮਕਾਂ (ਅਦੁਲਟਸ) ਵਿਚ ਹੁੰਦਾ ਹੈ, ਤਦ ਆਮ ਤੌਰ ਤੇ ਉਪਚਾਰ ਕਿਡਨੀ ਬਾਇਉਪਸੀ ਦੇ ਬਾਅਦ ਕੀਤਾ ਜਾਂਦਾ ਹੈ।
ਨੇਫ੍ਰੋਟਿਕ ਸਿੰਡੋ੍ਰਮ ਦੇ ਉਪਚਾਰ ਦੇ ਉਚਿਤ ਨਿਯਮਨ ਦੇ ਲਈ ਸਪੈਸ਼ਲ ਡਾਕਟਰ ਦੁਆਰਾ ਨਿਯਮਤ ਜਾਂਚ ਬਹੁਤ ਜ਼ਰੂਰੀ ਹੈ। ਇਸ ਜਾਂਚ ਵਿਚ ਸੰਕ੍ਰਮਣ ਦਾ ਅਸਰ, ਖ਼ੂਨ ਦਾ ਦਬਾਅ, ਵਜਨ, ਪੇਸ਼ਾਬ ਵਿਚ ਪ੍ਰੋਟੀਨ ਦੀ ਮਾਤਰਾ ਅਤੇ ਲੋੜ ਅਨੁਸਾਰ ਖ਼ੂਨ ਦੀ ਜਾਂਚ ਕੀਤੀ ਜਾਂਦੀ ਹੈ। ਇਸ ਜਾਣਕਾਰੀ ਦੇ ਆਧਾਰ ਤੇ ਡਾਕਟਰ ਦੁਆਰਾ ਦਵਾਈ ਵਿਚ ਜ਼ਰੂਰੀ ਤਬਦੀਲੀ ਕੀਤੀ ਜਾਂਦੀ ਹੈ।
ਉਚਿਤ ਉਪਚਾਰ ਨਾਲ ਜ਼ਿਆਦਾਤਰ ਬਚਿਆਂ ਵਿਚ ਪੇਸ਼ਾਬ ਵਿਚ ਅਲਬਉਮਿਨ ਜਾਣਾ ਬੰਦ ਹੋ ਜਾਂਦਾ ਹੈ ਅਤੇ ਇਹ ਰੋਗ ਥੋੜੇ ਸਮੇਂ ਵਿਚ ਹੀ ਨਿਅੰਨਤਣ ਵਿਚ ਆ ਜਾਂਦਾ ਹੈ। ਪਰ ਕੁਝ ਸਮੇਂ ਦੇ ਬਾਅਦ ਲਗਭਗ ਸਾਰੇ ਬਚਿਆਂ ਵਿਚ ਇਹ ਰੋਗ ਅਤੇ ਸੂਜਨ ਫਿਰ ਤੋਂ ਦਿਖਾਈ ਦੇਣ ਲਗਦੀ ਹੈ ਅਤੇ ਐਸੀ ਹਾਲਤ ਵਿਚ ਉਪਚਾਰ ਦੀ ਫਿਰ ਤੋਂ ਲੋੜ ਪੈਂਦੀ ਹੈ। ਜਿਵੇਂ-ਜਿਵੇਂ ਉਮਰ ਵਧਦੀ ਹੈ, ਉਵੇਂ-ਉੁਵੇਂ ਰੋਗ ਮੁੜ ਹੌਣ ਦੀ ਪ੍ਰਕਿਰਿਆ ਹੋਲੀ-ਹੋਲੀ ਘਟ ਹੋ ਜਾਂਦੀ ਹੈ। 11 ਤੋਂ 14 ਸਾਲ ਦੀ ਉਮਰ ਦੇ ਬਾਅਦ ਜ਼ਿਆਦਾਤਰ ਬਚਿਆ ਵਿਚ ਇਹ ਰੋਗ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020