ਨੇਫੋ੍ਰਟਿਕ ਸਿੰਨਡੋ੍ਰਮ ਬਾਰੇ ਜਾਣਕਾਰੀ
ਕਿਡਨੀ ਦੇ ਇਸ ਰੋਗ ਦੀ ਵਜਾ੍ਹ ਨਾਲ ਕਿਸੀ ਵੀ ਉਮਰ ਵਿਚ ਸਰੀਰ ਵਿਚ ਸੂਜਨ ਹੋ ਸਕਦੀ ਹੈ। ਪਰ ਮੁਖਯ ਰੂਪ ਵਿਚ ਇਹ ਰੋਗ ਬਚਿਆਂ ਵਿਚ ਦੇਖਿਆ ਜਾਂਦਾ ਹੈ। ਉਚਤ ਉਪਚਾਰ ਨਾਲ ਰੋਗ ਤੇ ਸੰਪੂਰਨ ਕੰਨਟ੍ਰੋਲ ਹੌਣਾ ਅਤੇ ਬਾਅਦ ਵਿਚ ਮੁੜ ਸੂਜਨ ਦਿਖਾਈ ਦੇਣੀ, ਇਹ ਸਿਲਸਿਲਾਂ ਸਾਲਾਂ ਤਕ ਚਲਦੇ ਰਹਿਣਾ, ਇਹ ਨੇਫ੍ਰੋਟਿਕ ਸਿੰਨਡ੍ਰੋਮ ਦੀ ਵਿਸ਼ੇਸ਼ਤਾ ਹੈ। ਲੰਮੇ ਸਮੇਂ ਤਕ ਵਾਰ - ਵਾਰ ਸੂਜਨ ਹੋਣ ਦੀ ਵਜਾ੍ਹ ਨਾਲ ਇਹ ਰੋਗ ਮਰੀਜ਼ ਅਤੇ ਉਸਦੇ ਪਰਵਾਰਕ ਮੇਂਬਰਾਂ ਲਈ ਇਕ ਚਿੰਤਾਜਨਕ ਰੋਗ ਹੈ।
ਨੇਫ੍ਰੋਟਿਕ ਸਿੰਨਡ੍ਰੋਮ ਵਿਚ ਕਿਡਨੀ ਤੇਕੀ ਕੁਧ੍ਰੜਾਵ ਪੈਂਦਾ ਹੈ?
ਨੇਫ੍ਰੋਟਿਕ ਸਿੰਨਡ੍ਰੋਮ ਵਿਚ ਕਿਡਨੀ ਦੇ ਛੰਨੀ ਜਿਹੇ ਛੇਦ ਵਡੇ ਹੋ ਜਾਣ ਦੇ ਕਾਰਨ ਅਤਿਰਿਕਤ ਪਾਣੀ ਅਤੇ ਉਤਸਰਜੀ ਪਦਾਰਥਾਂ ਦੇ ਨਾਲ-ਨਾਲ ਸਰੀਰ ਦੇ ਲਈ ਆਵਸ਼ਕ ਪ੍ਰੋਟੀਨ ਵੀ ਪੇਸ਼ਾਬ ਦੇ ਨਾਲ ਨਿਕਲ ਜਾਂਦਾ ਹੈ, ਜਿਸ ਕਰਕੇ ਸਰੀਰ 'ਚੋਂ ਪ੍ਰੋਟੀਨ ਦੀ ਮਾਤਰਾ ਘਟ ਹੋ ਜਾਂਦੀ ਹੈ ਅਤੇ ਸਰੀਰ ਵਿਚ ਸੂਜਨ ਆ ਜਾਂਦੀ ਹੈ। ਪੇਸ਼ਾਬ ਵਿਚ ਜਾਣ ਵਾਲੇ ਪ੍ਰੋਟੀਨ ਦੀ ਮਾਤਰਾ ਦੇ ਅਨੁਸਾਰ ਰੋਗੀ ਦੇ ਸਰੀਰ ਵਿਚ ਸੂਜਨ ਵਿਚ ਕੰਮੀ ਜਾਂ ਵਰਿਧੀ (ਘਟ ਜਾਂ ਵਧ ਹੋਣ) ਹੁੰਦੀ ਹੈ। ਨੇਫ੍ਰੋਟਿਕ ਸਿੰਨਡ੍ਰੋਮ ਸੂਜਨ ਹੋਣ ਦੇ ਬਾਅਦ ਵੀ ਕਿਡਨੀ ਦੇ ਗੈਰ-ਜ਼ਰੂਰੀ ਪਦਾਰਥਾਂ ਨੂੰ ਦੂਰ ਕਰਨ ਦੀ ਕਾਰਜਸਕਤੀ ਉਸੀ ਪ੍ਰਕਾਰ ਬਣੀ ਰਹਿੰਦੀ ਹੈ ਅਰਥਾਤ ਕਿਡਨੀ ਖ਼ਰਾਬ ਹੌਣ ਦੀ ਸੰਭਾਵਨਾ ਬਹੁਤ ਘਟ ਰਹਿੰਦੀ ਹੈ।
ਨੇਫ੍ਰੋਟਿਕ ਸਿੰਨਡ੍ਰੋਮ ਕਿਸ ਕਾਰਨ ਕਰਕੇ ਹੁੰਦਾ ਹੈ?
ਨੇਫ੍ਰੋਟਿਕ ਸਿੰਨਡ੍ਰੋਮ ਹੌਣ ਦਾ ਕੋਈ ਨਿਸ'ਚਤ ਕਾਰਨ ਨਹੀ ਮਿਲ ਪਾਇਆ ਹੈ। ਸ਼ਵੇਤਕਣਾਂ ਵਿਚ ਲਿਮਫੋਸਾਈਟਸ ਦੇ ਕਾਰਜ ਦੀ ਖ਼ਾਮੀ ਦੇ ਕਾਰਨ ਇਹ ਰੋਗ ਹੁੰਦਾ ਹੈ ਐਸਾ ਮੰਨਣਾ ਹੈ।ਆਹਾਰ ਵਿਚ ਪਰਿਵਰਤਨ ਜਾਂ ਦਵਾਈ ਨੂੰ ਇਸ ਰੋਗ ਦੇ ਲਈ ਜਿੰਮੇਦਾਰ ਮੰਨਣਾ, ਬਿਲਕੁਲ ਗਲਤ ਸੋਚ ਹੈ।
ਨੇਫ੍ਰੋਟਿਕ ਸਿੰਨਡ੍ਰੋਮ ਦੇ ਮੁਖਘ ਲਛਣ:
- ਇਹ ਰੋਗ ਮੁਖ ਰੂਪ ਵਿਚ ਦੋ ਤੋਂ ਛੇ ਸਾਲ ਦੇ ਬਚਿਆ ਵਿਚ ਦਿਖਾਈ ਦੇਂਦਾ ਹੈ। ਬਾਕੀ ਉਮਰ ਦੇ ਵਿਅਕਤੀਆਂ ਵਿਚ ਇਸ ਰੋਗ ਦੀ ਸੰਖਿਆ ਬਚਿਆ ਦੀ ਤੁਲਨਾ ਵਿਚ ਬਹੁਤ ਘਟ ਦਿਖਾਈ ਦੇਂਦੀ ਹੈ।
- ਆਮ ਤੌਰ ਤੇ ਇਸ ਰੋਗ ਦੀ ਸ਼ੂਰੁਆਤ ਬੁਖ਼ਾਰ ਅਤੇ ਖਾਂਸੀ ਦੇ ਬਾਅਦ ਹੁੰਦੀ ਹੈ।
- ਰੋਗ ਦੀ ਸ਼ੂਰੁਆਤ ਦੇ ਖ਼ਾਸ ਲਛਣਾਂ ਵਿਚ ਅਖਾਂ ਦੇ ਨੀਚੇ ਅਤੇ ਚਿਹਰੇ ਤੇ ਸੂਜਨ ਦਿਖਾਈ ਦੇਂਦੀ ਹੈ। ਅਖਾਂ ਤੇ ਸੂਜਨ ਹੌਣ ਦੇ ਕਾਰਨ ਕਈ ਵਾਰ ਮਰੀਜ਼ ਸਭ ਤੋਂ ਪਹਿਲੇ ਅਖ ਦੇ ਡਾਕਟਰ ਦੇ ਕੋਲ ਜਾਂਚ ਲਈ ਜਾਂਦੇ ਹਨ।
- ਇਹ ਸੂਜਨ, ਜਦ ਮਰੀਜ਼ ਸੌਂ ਕੇ ਸਵੇਰੇ ੳੁਠਦਾ ਹੈ ਤਦ ਜ਼ਿਆਦਾ ਦਿਖਦੀ ਹੈ, ਜੌ ਇਸ ਰੋਗ ਦੀ ਪਹਿਚਾਣ ਹੈ। ਇਹ ਸੂਜਨ ਦਿਨ ਦੇ ਵਧਣ ਦੇ ਨਾਲ ਹੌਲੀ-ਹੌਲੀ ਘਟ ਹੌਣ ਲਗਦੀ ਹੈ ਅਤੇ ਸ਼ਾਮ ਤਕ ਬਿਲਕੁਲ ਘਟ ਹੋ ਜਾਂਦੀ ਹੈ।
- ਰੋਗ ਦੇ ਵਧਣ ਤੇ ਪੇਟ ਫੁਲ ਜਾਂਦਾ ਹੈ, ਪੇਸ਼ਾਬ ਘਟ ਹੋ ਜਾਂਦਾ ਹੈ, ਪੂਰੇ ਸਰੀਰ ਵਿਚ ਸੂਜਨ ਆਣ ਲਗਦੀ ਹੈ ਅਤੇ ਵਜਨ ਵਧ ਜਾਂਦਾ ਹੈ।
- ਕਈ ਵਾਰ ਪੇਸ਼ਾਬ ਵਿਚ ਝਾਂਗ ਆਣੀ ਅਤੇ ਜਿਸ ਜਗਾ੍ਹ ਤੇ ਪੇਸ਼ਾਬ ਕੀਤਾ ਹੋਵੈ, ਉਥੇ ਸਫੈਦ ਦਾਗ ਦਿਖਾਈ ਦੇਣ ਦੀ ਸ਼ਿਕਾਇਤ ਹੁੰਦੀ ਹੈ।
- ਇਸ ਰੋਗ ਵਿਚ ਲਾਲ ਪੇਸ਼ਾਬ ਹੌਣਾ, ਸਾਹ ਫੁ'ਲਣਾ ਜਾਂ ਖ਼ੂਨ ਦਾ ਦਬਾਅ ਵਧਣਾ ਜਿਹਾ ਕੋਈ ਲ'ਛਣ ਨਹੀਂ ਦਿਖਾਈ ਦੇਂਦੇ ਹਨ।
ਨੇਫ੍ਰੋਟਿਕ ਸਿੰਨਡ੍ਰੋਮ ਵਿਚ ਕਿਹੜੇ ਗੰਭੀਰ ਖ਼ਤਰੇ ਉਤਪੰਨ ਹੋ ਸਕਦੇ ਹਨ?
ਨੇਫ੍ਰੋਟਿਕ ਸਿੰਨਡ੍ਰੋਮ ਵਿਚ ਅਸਾਧਾਰਨ ਰੂਪ ਨਾਲ ਦਿਖਾਈ ਦੇਣ ਵਾਲੇ ਗੰਭੀਰ ਖਤਰਿਆਂ 'ਚੋਂਪੇਟ ਵਿਚ ਸੰਕ੍ਰਮਣ, ਵਡੀ ਨਸ, (ਮੁਖ ਰੂਪ ਵਿਚ ਪੈਰ ਦੀ) ਵਿਚ ਖ਼ੂਨ ਦਾ ਜਮ ਜਾਣਾ ਇਤਆਦਿ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020
0 ਰੇਟਿੰਗ ਅਤੇ 0 ਰਾਇ ਦਿਓ
ਦਿਖਦੇ ਹੋਏ ਸਟਾਰ ਦੀ ਰੇਟਿੰਗ ਦਰਜ ਕਰੋ
© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.