অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਗੋਲਡ ਮਾਨੇਟਾਈਜ਼ੇਸ਼ਨ ਸਕੀਮ

ਗੋਲਡ ਮਾਨੇਟਾਈਜ਼ੇਸ਼ਨ ਸਕੀਮ ਕਿਸ ਦੇ ਲਈ ਹੈ

ਲੌਕਰ ਵਿੱਚ ਰੱਖੇ ਹੋਏ ਗੋਲਡ ਦਾ ਮੁੱਲ ਉਸ ਦੀ ਕੀਮਤ ਦੇ ਨਾਲ ਵਧਦਾ ਤਾਂ ਹੈ ਪਰ ਉਹ ਤੁਹਾਨੂੰ ਨਿਯਮਿਤ ਤੌਰ ਤੇ ਕੋਈ ਵਿਆਜ ਜਾਂ ਡਿਵੀਡੈਂਡ ਨਹੀਂ ਦਿੰਦਾ ਹੈ। ਇਸ ਦੇ ਉਲਟ ਤੁਹਾਡੇ ਉੱਪਰ ਹੀ ਲਾਗਤਾਂ ਲੱਗਦੀਆਂ ਹਨ (ਜਿਵੇਂ ਲੌਕਰ ਦਾ ਕਿਰਾਇਆ, ਆਦਿ। ਮਾਨੇਟਾਈਜ਼ੇਸ਼ਨ ਸਕੀਮ, ਤੁਹਾਨੂੰ ਆਪਣੇ ਗੋਲਡ ਉੱਤੇ ਨਿਯਮਿਤ ਵਿਆਜ ਕਮਾਉਣ ਦਾ ਮੌਕਾ ਦਿੰਦੀ ਹੈ ਅਤੇ ਤੁਹਾਡੇ ਖਰਚਿਆਂ ਨੂੰ ਵੀ ਬਚਾਉਂਦੀ ਹੈ। ਇਹ ਇੱਕ ਪ੍ਰਕਾਰ ਦਾ ਗੋਲਡ ਸੇਵਿੰਗ ਅਕਾਊਂਟ ਹੁੰਦਾ ਹੈ, ਜਿਸ ਵਿੱਚ ਤੁਸੀਂ ਜੋ ਗੋਲਡ ਡਿਪਾਜ਼ਿਟ ਕਰਦੇ ਹੋ, ਉਸ ਉੱਤੇ ਵਿਆਜ ਮਿਲਦਾ ਹੈ। ਤੁਸੀਂ ਗੋਲਡ ਨੂੰ ਫਿਜ਼ੀਕਲ ਤਰੀਕੇ ਨਾਲ ਡਿਪਾਜ਼ਿਟ ਕਰ ਸਕਦੇ ਹੋ, ਜਿਵੇਂ ਜਵੈਲਰੀ, ਕੁਆਇੰਸ ਜਾਂ ਬਾਰ। ਇਸ ਗੋਲਡ ਉੱਤੇ ਇਸ ਦੇ ਵਜ਼ਨ ਅਤੇ ਮੈਟਲ ਵੈਲਿਊ ਦੇ ਐਪ੍ਰੀਸੀਏਸ਼ਨ ਦੇ ਆਧਾਰ ਉੱਤੇ ਵਿਆਜ ਮਿਲਦਾ ਹੈ। ਤੁਹਾਨੂੰ ਇਹ ਗੋਲਡ 995 ਫਾਈਨੈਂਸ ਗੋਲਡ ਦੇ ਤੌਰ ਤੇ ਜਾਂ ਭਾਰਤੀ ਰੁਪਈਆਂ ਵਿੱਚ ਮਿਲ ਸਕਦਾ ਹੈ, ਜਿਵੇਂ ਤੁਸੀਂ ਚਾਹੋ (ਇਹ ਵਿਕਲਪ ਡਿਪਾਜ਼ਿਟ ਦੇ ਸਮੇਂ ਚੁਣਨਾ ਹੁੰਦਾ ਹੈ)।

ਅਕਾਊਂਟ ਖੋਲ੍ਹਣ ਦੇ ਫ਼ਾਇਦੇ

ਗੋਲਡ ਮਾਨੇਟਾਈਜ਼ੇਸ਼ਨ ਸਕੀਮ ਵਿੱਚ ਡਿਪਾਜ਼ਿਟ ਕਰਨ ਦੇ ਅਨੇਕ ਫ਼ਾਇਦੇ ਹਨ:

  • ਗੋਲਡ ਮਾਨੇਟਾਈਜ਼ੇਸ਼ਨ ਸਕੀਮ ਵਿੱਚ ਤੁਹਾਨੂੰ ਆਪਣੀ ਉਸ ਗੋਲਡ ਜਵੈਲਰੀ ਉੱਤੇ ਵਿਆਜ ਮਿਲਦਾ ਹੈ, ਜੋ ਕਿ ਤੁਹਾਡੇ ਲੌਕਰ ਵਿੱਚ ਪਈ ਰਹਿੰਦੀ ਹੈ। ਟੁੱਟੀ ਹੋਈ ਜਵੈਲਰੀ ਜਾਂ ਫਿਰ ਉਹ ਜਵੈਲਰੀ ਜਿਸ ਨੂੰ ਤੁਸੀਂ ਪਹਿਨਣਾ ਨਹੀਂ ਚਾਹੁੰਦੇ, ਉਸ ਦੇ ਗੋਲਡ ਉੱਤੇ ਤੁਹਾਨੂੰ ਵਿਆਜ ਮਿਲ ਸਕਦਾ ਹੈ।
  • ਕੁਆਇੰਸ ਅਤੇ ਬਾਰ ਉੱਤੇ, ਧਾਤੂ ਦੀ ਕੀਮਤ ਵਿੱਚ ਵਾਧੇ ਦੇ ਇਲਾਵਾ ਵਿਆਜ ਵੀ ਮਿਲਦਾ ਹੈ।
  • ਤੁਹਾਡੇ ਗੋਲਡ ਦੀ ਸੁਰੱਖਿਆ ਬੈਂਕ ਰਾਹੀਂ ਕੀਤੀ ਜਾਂਦੀ ਹੈ।
  • ਇਸ ਦਾ ਰਿਡੰਪਸ਼ਨ ਤੁਹਾਨੂੰ ਫਿਜ਼ੀਕਲ ਗੋਲਡ ਜਾਂ ਰੁਪਈਆਂ ਵਿੱਚ ਮਿਲ ਸਕਦਾ ਹੈ, ਜਿਸ ਨਾਲ ਤੁਹਾਨੂੰ ਅੱਗੇ ਹੋਰ ਵੀ ਧਨ ਪ੍ਰਾਪਤ ਕਰਨ ਦਾ ਮੌਕਾ ਮਿਲ ਸਕਦਾ ਹੈ।
  • ਇਸ ਤਰ੍ਹਾਂ ਨਾਲ ਹੋਣ ਵਾਲੀ ਆਮਦਨੀ ਉੱਤੇ ਕੈਪੀਟਲ ਗੇਨ ਟੈਕਸ, ਵੈਲਥ ਟੈਕਸ ਅਤੇ ਇਨਕਮ ਟੈਕਸ ਤੋਂ ਛੂਟ ਮਿਲਦੀ ਹੈ। ਡਿਪਾਜ਼ਿਟ ਕੀਤੇ ਗਏ ਗੋਲਡ ਦੀ ਵਧੀ ਹੋਈ ਕੀਮਤ ਉੱਤੇ ਜਾਂ ਉਸ ਤੋਂ ਤੁਰਾਨੂੰ ਮਿਲਣ ਵਾਲੇ ਵਿਆਜ ਉੱਤੇ ਵੀ ਕੈਪੀਟਲ ਗੇਨ ਟੈਕਸ ਨਹੀਂ ਲੱਗਦਾ ਹੈ।

ਸ਼ਾਮਿਲ ਮਿਆਦ (ਮਿਨੀਮਮ ਲਾਕ ਇਨ ਪੀਰੀਅਡ)

ਨਿਰਧਾਰਿਤ ਬੈਂਕ ਰਾਹੀਂ ਗੋਲਡ ਡਿਪਾਜ਼ਿਟ ਨੂੰ ਛੋਟੀ ਮਿਆਦ (1-3 ਸਾਲ) ਬੈਂਕ ਡਿਪਾਜ਼ਿਟ, ਮੱਧਮ (5-7 ਸਾਲ) ਅਤੇ ਦੀਰਘ ਮਿਆਦ ਬੈਂਕ ਡਿਪਾਜ਼ਿਟ (12-15 ਸਾਲ) ਦੀ ਸਰਕਾਰੀ ਡਿਪਾਜ਼ਿਟ ਸਕੀਮਾਂ ਵਿੱਚ ਜਮ੍ਹਾ ਕੀਤਾ ਜਾਂਦਾ ਹੈ।

ਗੋਲਡ ਦੀ ਪਿਓਰਿਟੀ ਨੂੰ ਜਾਂਚੋ (ਵੈਰੀਫਾਈ ਕਰੋ)

ਤੁਹਾਡੇ ਗੋਲਡ ਦੀ ਪਿਓਰਿਟੀ ਦੀ ਜਾਂਚ ਕਰਨੀ ਜ਼ਰੂਰੀ ਹੈ ਅਤੇ ਇਹ ਹੁਣ ਕਲੈਕਸ਼ਨ ਅਤੇ ਪਿਓਰਿਟੀ ਟੈਸਟਿੰਗ ਸੈਂਟਰਸ ਦੇ ਜ਼ਰੀਏ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਗੋਲਡ ਨੂੰ ਕਿਸੇ ਵੀ ਰੂਪ ਵਿੱਚ ਇਨ੍ਹਾਂ ਸੈਂਟਰਸ ਉੱਤੇ ਲਿਜਾ ਸਕਦੇ ਹੋ ਅਤੇ ਉਹ ਤੁਹਾਡੇ ਹੀ ਸਾਹਮਣੇ ਗੋਲਡ ਦੀ ਜਾਂਚ ਕਰੋਗੇ ਅਤੇ ਪਿਓਰਿਟੀ ਅਤੇ ਗੋਲਡ ਕੰਟੈਂਟ ਦਾ ਪ੍ਰਮਾਣ-ਪੱਤਰ ਦੇਣਗੇ, ਜਿਵੇਂ ਹੀ ਤੁਸੀਂ ਉਪਲਬਧ ਡਿਪਾਜ਼ਿਟ ਸਕੀਮਾਂ ਵਿੱਚੋ ਕਿਸੇ ਇੱਕ ਵਿੱਚ ਗੋਲਡ ਜਮ੍ਹਾ ਕਰਨਾ ਤੈਅ ਕਰਦੇ ਹੋ।

ਨਿਰਧਾਰਿਤ ਵੈਰੀਫਾਈ ਕੇਂਦਰ ਦੇ ਬਾਰੇ ਜਾਣਨ ਲਈ ਕਲਿਕ ਕਰੋ।

ਡਿਪਾਜ਼ੀਟਰ ਦੇ ਲਈ ਪਾਤਰਤਾ

ਭਾਰਤੀ ਨਿਵਾਸੀ {ਏਕਲ, ਹਿੰਦੂ ਅਵਿਭਾਜਿਤ ਪਰਿਵਾਰ, ਟਰੱਸਟ ਜਿਸ ਵਿੱਚ ਮਿਊਚੁਯਲ ਫੰਡ/ਐਕਸਚੇਂਜ ਟ੍ਰੇਡੇਡ ਫੰਡ ਜੋ ਕਿ SEBI (ਮਿਊਚੁਯਲ ਫੰਡ) ਨਿਯਾਮਕ ਅਤੇ ਕੰਪਨੀਆਂ} ਵਿੱਚ ਰਜਿਸਟਰਡ ਹੋਣ, ਇਸ ਸਕੀਮ ਵਿੱਚ ਡਿਪਾਜ਼ਿਟ ਕਰ ਸਕਦੇ ਹਨ। ਗਾਹਕ ਦੀ ਪਛਾਣ ਦੇ ਵਿਸ਼ੇ ਵਿੱਚ ਗੋਲਡ ਡਿਪਾਜ਼ਿਟ ਅਕਾਊਂਟਸ ਖੋਲ੍ਹਣਾ ਉਨ੍ਹਾਂ ਹੀ ਸਾਰਿਆਂ ਨਿਯਮਾਂ ਦੇ ਅਧੀਨ ਹੋਵੇਗਾ, ਜੋ ਕਿਸੇ ਵੀ ਹੋਰ ਡਿਪਾਜ਼ਿਟ ਅਕਾਊਂਟ ਉੱਤੇ ਲਾਗੂ ਹੁੰਦੇ ਹਨ।

ਬੈਂਕ ਦੁਆਰਾ ਗੋਲਡ ਦੇ ਨਾਲ ਕੀ ਕੀਤਾ ਜਾਵੇਗਾ

ਨਿਰਧਾਰਿਤ ਬੈਂਕ ਦੁਆਰਾ ਸ਼ਾਰਟ ਟਰਮ ਬੈਂਕ ਡਿਪਾਜ਼ਿਟ ਦੇ ਤਹਿਤ, ਸਵੀਕਾਰ ਕੀਤੇ ਜਾਣ ਵਾਲਾ ਗੋਲਡ ਐੱਮ.ਐੱਮ.ਟੀ.ਸੀ. (MMTC) ਨੂੰ ਇੰਡੀਆ ਗੋਲਡ ਕੁਆਇੰਸ ਮਿਨਟਿੰਗ ਦੇ ਲਈ ਜਾਂ ਜਵੈਲਰਸ ਨੂੰ ਜਾਂ ਉਨ੍ਹਾਂ ਬੈਂਕਾਂ ਨੂੰ ਵੇਚਿਆ ਜਾ ਸਕਦਾ ਹੈ, ਜੋ ਕਿ ਇਸ ਸਕੀਮ ਵਿੱਚ ਭਾਗੀਦਾਰ ਹਨ।

ਸਵਰਨ ਮੁਦਰੀਕਰਣ ਯੋਜਨਾ ਵਿੱਚ ਸੋਧ

  • ਛੋਟੀਆਂ ਅਤੇ ਦੀਰਘਕਾਲਿਕ ਮਿਆਦ ਦੀਆਂ ਸਰਕਾਰੀ ਬੱਚਤਾਂ (ਐੱਮ.ਐੱਲ.ਟੀ.ਜੀ.ਡੀ.) ਦੇ ਤਹਿਤ ਅਪਰਿਪਕਵ ਮੋਚਨ (ਰਿਡੈਂਪਸ਼ਨ) ਕਿਸੇ ਵੀ ਛੋਟੀ ਮਿਆਦ ਦੇ ਜਮ੍ਹਾ ਨੂੰ ਤਿੰਨ ਸਾਲ ਦੇ ਬਾਅਦ ਨਿਕਾਸੀ ਦੀ ਪ੍ਰਵਾਨਗੀ ਦਿੱਤੀ ਜਾਵੇਗੀ, ਜਦਕਿ ਦੀਰਘਕਾਲਿਕ ਮਿਆਦ ਦੀਆਂ ਬੱਚਤਾਂ ਨੂੰ ਪੰਜ ਸਾਲ ਦੇ ਬਾਅਦ ਨਿਕਾਸੀ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਇਹ ਅਦਾ ਕੀਤੇ ਜਾਣ ਵਾਲੇ ਵਿਆਜ ਵਿੱਚ ਕਟੌਤੀ ਦੇ ਵਿਸ਼ੇ ਹੋਣਗੇ।
  • ਬੈਂਕਾਂ ਨੂੰ ਛੋਟੀਆਂ ਅਤੇ ਦੀਰਘਕਾਲੀਨ ਮਿਆਦ ਸਵਰਨ ਬੱਚਤਾਂ ਉੱਤੇ ਉਨ੍ਹਾਂ ਦੀਆਂ ਸੇਵਾਵਾਂ ਅਰਥਾਤ ਸਵਰਨ ਸ਼ੁੱਧਤਾ ਜਾਂਚ ਨਿਰੀਖਣ ਫੀਸ, ਸ਼ੁੱਧ ਕਰਨ, ਭੰਡਾਰਣ ਅਤੇ ਮਾਲ ਢੁਆਈ ਯਾਨੀ ਟਰਾਂਸਪੋਰਟੇਸ਼ਨ ਫੀਸ ਆਦਿ ਦੇ ਲਈ ਅਦਾ ਕੀਤੇ ਜਾਣ ਵਾਲੀ ਫੀਸ। ਬੈਂਕਾਂ ਨੂੰ ਇਸ ਯੋਜਨਾ ਦੇ ਲਈ 2.5 ਫੀਸਦੀ ਕਮਿਸ਼ਨ ਪ੍ਰਾਪਤ ਹੋਣਗੇ, ਜਿਸ ਵਿੱਚ ਸੰਗ੍ਰਹਿ ਅਤੇ ਸ਼ੁੱਧਤਾ ਜਾਂਚ ਕੇਂਦਰ/ਰਿਫਾਇਨਰਸ ਦੇ ਲਈ ਅਦਾ ਕੀਤੇ ਜਾਣ ਵਾਲੀਆਂ ਫੀਸਾਂ ਸ਼ਾਮਿਲ ਹਨ।
  • ਸਵਰਨ ਜਮ੍ਹਾਕਰਤਾ ਆਪਣੇ ਸੋਨੇ ਨੂੰ ਸਿੱਧੇ ਪਰਿਸ਼ੋਧਕ ਨੂੰ ਵੀ ਦੇ ਸਕਦੇ ਹਨ, ਬਜਾਏ ਕਿ ਸਿਰਫ਼ ਸੰਗ੍ਰਹਿ ਅਤੇ ਸ਼ੁੱਧਤਾ ਜਾਂਚ ਕੇਂਦਰਾਂ (ਸੀ.ਪੀ.ਟੀ.ਐੱਸ.) ਦੇ ਜ਼ਰੀਏ ਦੇਣ ਦੇ। ਇਹ ਸੰਸਥਾਨਾਂ ਸਮੇਤ ਬਲਕ ਯਾਨੀ ਥੋਕ ਜਮ੍ਹਾਕਰਤਾ ਨੂੰ ਯੋਜਨਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗਾ।
  • ਭਾਰਤੀ ਮਾਪਦੰਡ ਬਿਊਰੋ (ਬੀ.ਆਈ.ਐੱਸ.) ਨੇ ਅਜਿਹੇ ਪਰਿਸ਼ੋਧਕਾਂ ਦੇ ਲਈ ਲਾਈਸੈਂਸ ਦੀਆਂ ਸ਼ਰਤਾਂ ਵਿੱਚ ਸੋਧ ਕੀਤੀ ਹੈ, ਜਿਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਰਾਸ਼ਟਰੀ ਜਾਂਚ ਅਤੇ ਵਿਆਸ ਮਿਣਤੀ ਪ੍ਰਯੋਗਸ਼ਾਲਾ ਮਾਨਤਾ ਬੋਰਡ (ਐੱਨ.ਏ.ਬੀ.ਐੱਲ.) ਦੀ ਮਾਨਤਾ ਹੈ। ਹੁਣ ਉਨ੍ਹਾਂ ਲਈ ਮੌਜੂਦਾ ਤਿੰਨ ਸਾਲ ਦੀ ਜਗ੍ਹਾ ਇੱਕ ਸਾਲ ਦੇ ਅਨੁਭਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨਾਲ ਲਾਈਸੈਂਸ ਪ੍ਰਾਪਤ ਪਰਿਸ਼ੋਧਕਾਂ ਦੀ ਸੰਖਿਆ ਵਿੱਚ ਵਾਧਾ ਹੋਣ ਦੀ ਉਮੀਦ ਹੈ।
  • ਬੀ.ਆਈ.ਐੱਸ. ਨੇ ਆਪਣੀ ਵੈੱਬਸਾਈਟ ਉੱਤੇ ਇੱਕ ਰੁਚੀ ਅਭਿਵਿਅਕਤੀ (ਈ.ਓ.ਆਈ.) ਪੱਤਰ ਪ੍ਰਕਾਸ਼ਿਤ ਕੀਤਾ ਹੈ, ਜਿਸ ਵਿੱਚ ਇਸ ਯੋਜਨਾ ਵਿੱਚ ਇੱਕ ਸੀ.ਪੀ.ਟੀ.ਸੀ. ਦੇ ਰੂਪ ਵਿਚ ਕੰਮ ਕਰਨ ਲਈ 13,000 ਤੋਂ ਵੱਧ ਲਾਈਸੈਂਸ ਪ੍ਰਾਪਤ ਜੌਹਰੀਆਂ ਤੋਂ ਅਰਜ਼ੀਆਂ ਨੂੰ ਮੰਗਵਾਇਆ ਗਿਆ ਹੈ, ਬਸ਼ਰਤੇ ਕਿ ਉਹ ਬੀ.ਆਈ.ਐੱਸ. ਦੇ ਲਾਈਸੈਂਸ ਪ੍ਰਾਪਤ ਪਰਿਸ਼ੋਧਕਾਂ ਨਾਲ ਕਰਾਰ ਹੋਵੇ।
  • ਇਸ ਯੋਜਨਾ ਦੇ ਤਹਿਤ ਸੰਗ੍ਰਹਿਤ ਸੋਨੇ ਦੀ ਮਾਤਰਾ ਨੂੰ ਇੱਕ ਗ੍ਰਾਮ ਦੇ ਤਿੰਨ ਦਸ਼ਮਲਵ ਤਕ ਜ਼ਾਹਿਰ ਕੀਤਾ ਜਾਵੇਗਾ। ਇਹ ਗਾਹਕ ਨੂੰ ਜਮ੍ਹਾ ਕੀਤੇ ਗਏ ਸੋਨੇ ਦੇ ਲਈ ਬਿਹਤਰ ਮੁੱਲ ਦੇਵੇਗਾ।
  • ਸੀ.ਪੀ.ਟੀ.ਸੀ./ਪਰਿਸ਼ੋਧਕ ਦੇ ਕੋਲ ਜਮ੍ਹਾ ਸੋਨਾ ਕਿੰਨਾ ਵੀ ਸ਼ੁੱਧ ਹੋ ਸਕਦਾ ਹੈ। ਸੀ.ਪੀ.ਟੀ.ਸੀ./ਪਰਿਸ਼ੋਧਕ ਸੋਨੇ ਦੀ ਜਾਂਚ ਕਰਨਗੇ ਅਤੇ ਇਸ ਦੀ ਸ਼ੁੱਧਤਾ ਦਾ ਨਿਰਧਾਰਣ ਕਰਨਗੇ, ਜੋ ਕਿ ਜਮ੍ਹਾ ਪ੍ਰਮਾਣ-ਪੱਤਰ ਜਾਰੀ ਕੀਤੇ ਜਾਣ ਦੇ ਲਈ ਆਧਾਰ ਹੋਵੇਗਾ।
  • ਅਲਪਕਾਲਿਕ ਮਿਆਦ ਦੀਆਂ ਬੱਚਤਾਂ ਦੇ ਮਾਮਲੇ ਵਿੱਚ ਬੈਂਕ ਆਪਣੀ ਸਥਿਤੀ ਨੂੰ ਹੇਜ ਕਰਨ (ਰੋਕੇ ਰੱਖਣ) ਦੇ ਲਈ ਮੁਕਤ ਹੋਣਗੇ।
  • ਵਿਆਜ ਗਣਨਾ ਦੀ ਪ੍ਰਣਾਲੀ ਅਤੇ ਜੀ.ਐੱਮ.ਐੱਸ. ਜਮ੍ਹਾ ਉੱਤੇ ਰਿਣ ਲੈਣ ਦੇ ਤੰਤਰ ਜਿਹੇ ਮੁੱਦਿਆਂ ਦਾ ਵੀ ਸਪੱਸ਼ਟੀਕਰਣ ਕਰ ਲਿਆ ਗਿਆ ਹੈ।
  • ਭਾਰਤੀ ਬੈਂਕ ਸੰਗਠਨ (ਆਈ.ਬੀ.ਏ.) ਬੈਂਕਾਂ ਨੂੰ ਬੀ.ਆਈ.ਐੱਸ. ਲਾਈਸੈਂਸ ਪ੍ਰਾਪਤ ਸੀ.ਪੀ.ਟੀ.ਐੱਸ. ਅਤੇ ਪਰਿਸ਼ੋਧਕਾਂ ਦੀ ਸੂਚੀ ਜਾਰੀ ਕਰੇਗਾ। 18. ਪ੍ਰਿੰਟ ਅਤੇ ਮੋਬਾਈਲ ਐੱਸ.ਐੱਮ.ਐੱਸ. ਅਭਿਆਨ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। 19. ਸਰਕਾਰ ਨੇ ਇੱਕ ਸਮਰਪਿਤ ਵੈੱਬਸਾਈਟ ਅਤੇ ਇੱਕ ਟੌਲ ਫ੍ਰੀ ਨੰਬਰ 18001800000 ਵੀ ਸ਼ੁਰੂ ਕੀਤਾ ਹੈ, ਜੋ ਇਨ੍ਹਾਂ ਯੋਜਨਾਵਾਂ ਦੇ ਬਾਰੇ ਸਾਰੀਆਂ ਜਾਣਕਾਰੀਆਂ ਮੁਹੱਈਆ ਕਰਾਉਂਦਾ ਹੈ।
  • ਇੱਕ ਵਾਰ ਇਹ ਫਿਰ ਤੋਂ ਸਪਸ਼ਟ ਕੀਤਾ ਜਾਂਦਾ ਹੈ ਕਿ ਜੀ.ਐੱਮ.ਐੱਸ. ਦੇ ਤਹਿਤ ਕਰ ਛੂਟ ਵਿੱਚ ਜਮ੍ਹਾ ਕੀਤੇ ਗਏ ਸੋਨੇ ਉੱਤੇ ਪ੍ਰਾਪਤ ਵਿਆਜ ਉੱਤੇ ਛੂਟ ਅਤੇ ਟ੍ਰੇਡਿੰਗ ਦੇ ਜ਼ਰੀਏ ਜਾਂ ਰਿਡੈਂਪਸ਼ਨ ਉੱਤੇ ਪ੍ਰਾਪਤ ਪੂੰਜੀਗਤ ਲਾਭਾਂ ਉੱਤੇ ਛੂਟ ਸ਼ਾਮਿਲ ਹੈ। 21. ਇਹ ਵੀ ਦੁਹਰਾਇਆ ਜਾਂਦਾ ਹੈ ਕਿ ਸੀ.ਬੀ.ਡੀ.ਟੀ. ਨਿਰਦੇਸ਼ ਸੰਖਿਆ 1916, ਮਿਤੀ 11 ਮਈ, 1994 ਦੇ ਤਹਿਤ ਆਈ.ਟੀ. ਸਰਚ ਯੂ/ਐੱਸ 132 ਦੇ ਦੌਰਾਨ ਪ੍ਰਤੀ ਵਿਆਹੁਤਾ 500 ਗ੍ਰਾਮ ਸੋਨੇ ਦੇ ਗਹਿਣੇ, ਪ੍ਰਤੀ ਅਣਵਿਆਹੁਤਾ 250 ਗ੍ਰਾਮ ਸੋਨੇ ਦੇ ਗਹਿਣੇ ਅਤੇ ਪਰਿਵਾਰ ਦੇ ਪ੍ਰਤੀ ਪੁਰਸ਼ ਮੈਂਬਰ 100 ਗ੍ਰਾਮ ਸੋਨੇ ਨੂੰ ਕਰ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਜਾਣ ਦੀ ਜ਼ਰੂਰਤ ਨਹੀਂ ਹੈ।

ਸਰੋਤ:ਵਿੱਤ ਮੰਤਰਾਲਾ, ਭਾਰਤ ਸਰਕਾਰ

ਆਖਰੀ ਵਾਰ ਸੰਸ਼ੋਧਿਤ : 6/20/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate