ਮਾਲ ਤੇ ਸੇਵਾ ਟੈਕਸ (ਜੀ. ਐੱਸ. ਟੀ.) ਅਧੀਨ ਰਜਿਸਟਰੇਸ਼ਨ ਸ਼ਾਸਨ ਦੇ ਕਾਰੋਬਾਰੀ ਅਦਾਰਿਆਂ ਨੂੰ ਹੇਠਾਂ ਲਿਖੇ ਲਾਭ ਮਿਲਣਗੇ:
ਨਹੀਂ। ਕੋਈ ਵਿਅਕਤੀ ਜੀ. ਐੱਸ. ਟੀ. ਰਜਿਸਟਰੇਸ਼ਨ ਤੋਂ ਬਗੈਰ ਨਾ ਤਾਂ ਆਪਣੇ ਗਾਹਕਾਂ ਤੋਂ ਜੀ. ਐੱਸ. ਟੀ. ਇਕੱਠਾ ਕਰ ਸਕਦਾ ਹੈ ਅਤੇ ਨਾ ਹੀ ਉਸ ਵੱਲੋਂ ਅਦਾ ਕੀਤੇ ਜੀ. ਐੱਸ. ਟੀ. ਦੀ ਕਿਸੇ ਇਨਪੁਟ ਟੈਕਸ ਛੋਟ ਲਈ ਕੋਈ ਦਾਅਵਾ (ਕਲੇਮ) ਕਰ ਸਕਦਾ ਹੈ।
ਜਿੱਥੇ ਰਜਿਸਟਰੇਸ਼ਨ ਲਈ ਅਰਜ਼ੀ ਉਸ ਮਿਤੀ ਦੇ ਤੀਹ ਦਿਨਾਂ ਦੇ ਅੰਦਰ ਜਮ੍ਹਾ ਕਰਵਾਈ ਗਈ ਹੈ, ਜਿਸ ਤਾਰੀਖ਼ ਨੂੰ ਉਸ ਨੂੰ ਰਜਿਸਟਰੇਸ਼ਨ ਕਰਵਾਉਣ ਦੀ ਜ਼ਿੰਮੇਵਾਰੀ ਬਣਦੀ ਹੈ, ਰਜਿਸਟਰੇਸ਼ਨ ਦੀ ਪ੍ਰਭਾਵੀ ਮਿਤੀ; ਰਜਿਸਟਰੇਸ਼ਨ ਲਈ ਉਸ ਦੀ ਜ਼ਿੰਮੇਵਾਰੀ ਦੀ ਮਿਤੀ ਹੋਵੇਗੀ।
ਜਿੱਥੇ ਬਿਨੈਕਾਰ ਵੱਲੋਂ ਰਜਿਸਟਰੇਸ਼ਨ ਲਈ ਅਰਜ਼ੀ ਇਸ ਜ਼ਿੰਮੇਵਾਰੀ ਦੇ ਤੈਅ ਹੋਣ ਤੋਂ 30 ਦਿਨਾਂ ਤੋਂ ਬਾਅਦ ਦਿੱਤੀ ਗਈ ਹੈ, ਤਾਂ ਰਜਿਸਟਰੇਸ਼ਨ ਦੀ ਪ੍ਰਭਾਵੀ ਮਿਤੀ ਉਹ ਰਜਿਸਟਰੇਸ਼ਨ ਮਨਜ਼ੂਰ ਹੋਣ ਦੀ ਮਿਤੀ ਹੋਵੇਗੀ।
ਆਪਣੇ-ਆਪ ਰਜਿਸਟਰੇਸ਼ਨ ਕਰਵਾ ਲੈਣ ਦੇ ਮਾਮਲੇ ਵਿੱਚ ਭਾਵ ਜੇ ਰਜਿਸਟਰੇਸ਼ਨ ਆਪਣੀ ਇੱਛਾ ਅਨੁਸਾਰ ਟੈਕਸ ਅਦਾਇਗੀ ਲਈ ਛੋਟ ਦੀ ਨਿਸ਼ਚਤ ਸੀਮਾ ਦੇ ਅੰਦਰ ਕਰਵਾ ਲਈ ਗਈ ਹੈ, ਤਦ ਰਜਿਸਟਰੇਸ਼ਨ ਦੀ ਪ੍ਰਭਾਵੀ ਮਿਤੀ ਰਜਿਸਟਰੇਸ਼ਨ ਦੇ ਆਦੇਸ਼ ਦੀ ਮਿਤੀ ਹੋਵੇਗੀ।
ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ 2017 ਦੇ ਸੈਕਸ਼ਨ 22 ਅਨੁਸਾਰ, ਹਰੇਕ ਸਪਲਾਇਰ (ਉਸ ਦੇ ਏਜੰਟ ਸਮੇਤ) ਜੋ ਟੈਕਸਯੋਗ ਸਪਲਾਈ ਕਰਦਾ ਹੈ ਭਾਵ ਉਹ ਮਾਲ ਅਤੇ/ਜਾਂ ਸੇਵਾਵਾਂ ਦੀ ਸਪਲਾਈ, ਜਿਸ ਉੱਤੇ ਜੀ. ਐੱਸ. ਟੀ. ਕਾਨੂੰਨ ਅਧੀਨ ਟੈਕਸ ਲਾਇਆ ਜਾ ਸਕਦਾ ਹੈ, ਅਤੇ ਉਸ ਦੀ ਕੁੱਲ ਟਰਨਓਵਰ ਇੱਕ ਵਿੱਤੀ ਸਾਲ ਦੌਰਾਨ 20 ਲੱਖ ਰੁਪਏ ਦੀ ਨਿਸ਼ਚਤ ਸੀਮਾ ਤੋਂ ਵਧ ਜਾਂਦੀ ਹੈ, ਤਾਂ ਉਹ ਰਾਜ ਜਾਂ ਦਿੱਲੀ ਜਾਂ ਪੁੱਦੂਚੇਰੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਖ਼ੁਦ ਨੂੰ ਰਜਿਸਟਰ ਕਰਵਾਉਣ ਲਈ ਜ਼ਿੰਮੇਵਾਰ ਹੈ, ਜਿੱਥੋਂ ਉਹ ਟੈਕਸਯੋਗ ਸਪਲਾਈ ਕਰਦਾ ਹੈ।
ਗਿਆਰਾਂ ਵਿਸ਼ੇਸ਼ ਵਰਗ ਵਾਲੇ ਰਾਜਾਂ ਦੇ ਮਾਮਲੇ ਵਿੱਚ (ਜਿਵੇਂ ਕਿ ਭਾਰਤੀ ਸੰਵਿਧਾਨ ਦੀ ਧਾਰਾ 27ਏ(4)(ਜੀ) ਵਿੱਚ ਵਰਣਿਤ ਹੈ, ਰਜਿਸਟਰੇਸ਼ਨ ਦੇਣਦਾਰੀ ਦੀ ਇਹ ਨਿਸ਼ਚਤ ਸੀਮਾ 10 ਲੱਖ ਰੁਪਏ ਹੈ।
ਇਸ ਤੋਂ ਇਲਾਵਾ ਇਸ ਕਾਨੂੰਨ ਦੇ ਸੈਕਸ਼ਨ 24 ਵਿੱਚ ਸਪਲਾਇਰਾਂ ਦੇ ਕੁਝ ਖ਼ਾਸ ਵਰਗ ਵਰਣਨ ਕੀਤੇ ਗਏ ਹਨ, ਜੋ ਰਜਿਸਟਰੇਸ਼ਨ ਕਰਵਾਉਣ ਲਈ ਜ਼ਿੰਮੇਵਾਰ ਹਨ, ਭਾਵੇਂ ਉਨ੍ਹਾਂ ਦੀ ਕੁੱਲ ਟਰਨਓਵਰ ਨਿਸ਼ਚਤ ਸੀਮਾ 20 ਲੱਖ ਰੁਪਏ ਤੋਂ ਘੱਟ ਕਿਉਂ ਨਾ ਹੋਵੇ।
ਦੂਜੇ ਪਾਸੇ, ਕਾਨੂੰਨ ਦੇ ਸੈਕਸ਼ਨ 23 ਅਨੁਸਾਰ ਇੱਕ ਕਾਸ਼ਤਕਾਰ ਆਪਣੇ ਖੇਤੀ ਉਤਪਾਦ ਦੀ ਸਪਲਾਈ ਦੇ ਸਬੰਧ ਵਿੱਚ; ਅਤੇ ਕੋਈ ਅਜਿਹਾ ਵਿਅਕਤੀ ਜੋ ਜੀ. ਐੱਸ. ਟੀ. ਕਾਨੂੰਨ ਅਧੀਨ ਕੇਵਲ ਗ਼ੈਰ-ਟੈਕਸਯੋਗ ਜਾਂ ਪੂਰੀ ਤਰ੍ਹਾਂ ਛੋਟ-ਪ੍ਰਾਪਤ ਮਾਲ ਅਤੇ/ਜਾਂ ਸੇਵਾਵਾਂ ਦੀ ਸਪਲਾਈ ਕਰਦਾ ਹੈ, ਉਹ ਰਜਿਸਟਰੇਸ਼ਨ ਦੇ ਯੋਗ ਨਹੀਂ ਹੋਵੇਗਾ।
ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 2(6) ਅਨੁਸਾਰ ਕੁੱਲ ਟਰਨਓਵਰ ਵਿੱਚ ਇਨ੍ਹਾਂ ਦੀ ਕੁੱਲ ਕੀਮਤ ਸ਼ਾਮਲ ਕੀਤੀ ਜਾਂਦੀ ਹੈ:
ਇੱਕੋ ‘ਪੈਨ’ ਵਾਲੇ ਵਿਅਕਤੀ ਦੀਆਂ।
ਉਪਰੋਕਤ ਦੀ ਗਣਨਾ ਸਰਬ-ਭਾਰਤੀ ਆਧਾਰ ਉੱਤੇ ਕੀਤੀ ਜਾਵੇਗੀ ਅਤੇ ਇਸ ਵਿੱਚੋਂ ਸੀ. ਜੀ. ਐੱਸ. ਟੀ. ਕਾਨੂੰਨ, ਐਸ ਜੀ. ਐਸ ਟੀ ਕਾਨੂੰਨ ਅਤੇ ਆਈ. ਜੀ. ਐੱਸ. ਟੀ. ਕਾਨੂੰਨ ਅਧੀਨ ਵਸੂਲੇ ਗਏ ਟੈਕਸ ਕੱਢ ਦਿੱਤੇ ਜਾਣਗੇ।
ਕੁੱਲ ਟਰਨਓਵਰ ਵਿੱਚ ਉਨ੍ਹਾਂ ਸਪਲਾਈਜ਼ ਦੀ ਕੀਮਤ ਸ਼ਾਮਲ ਨਹੀਂ ਹੁੰਦੀ, ਜਿਨ੍ਹਾਂ ਉੱਤੇ ਟੈਕਸ ਰਿਵਰਸ ਚਾਰਜ ਆਧਾਰ ਉੱਤੇ ਵਸੂਲ ਕੀਤਾ ਗਿਆ ਹੈ ਅਤੇ ਅੰਦਰੂਨੀ ਸਪਲਾਈਜ਼ ਦੀ ਕੀਮਤ ਵੀ ਸ਼ਾਮਲ ਨਹੀਂ ਹੁੰਦੀ।
ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਸੈਕਸ਼ਨ 24 ਅਨੁਸਾਰ ਨਿਮਨਲਿਖਤ ਵਰਗ ਦੇ ਵਿਅਕਤੀਆਂ ਲਈ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ, ਉਸ ਦੀ ਨਿਸ਼ਚਤ ਸੀਮਾ ਭਾਵੇਂ ਕੋਈ ਵੀ ਹੋਵੇ:
ਕੋਈ ਵਿਅਕਤੀ ਜਿਸ ਨੂੰ ਉਸ ਮਿਤੀ ਦੇ 30 ਦੇ ਅੰਦਰ ਰਜਿਸਟਰੇਸ਼ਨ ਲੈਣੀ ਚਾਹੀਦੀ ਹੈ, ਜਿਸ ਮਿਤੀ ਤੋਂ ਉਹ ਰਜਿਸਟਰੇਸ਼ਨ ਲੈਣ ਲਈ ਜ਼ਿੰਮੇਵਾਰ ਹੁੰਦਾ/ਹੁੰਦੀ ਹੈ, ਇਸ ਤਰੀਕੇ ਨਾਲ ਅਤੇ ਅਜਿਹੀਆਂ ਸ਼ਰਤਾਂ ਅਨੁਸਾਰ ਜੋ ਰਜਿਸਟਰੇਸ਼ਨ ਨਿਯਮਾਂ ਅਧੀਨ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਕਦੀ-ਕਦਾਈਂ ਟੈਕਸਯੋਗ ਵਿਅਕਤੀ ਅਤੇ ਇੱਕ ਗ਼ੈਰ-ਰਿਹਾਇਸ਼ੀ ਟੈਕਸਯੋਗ ਵਿਅਕਤੀ ਕਾਰੋਬਾਰ ਸ਼ੁਰੂ ਹੋਣ ਤੋਂ ਘੱਟੇ-ਘੱਟ 5 ਦਿਨ ਪਹਿਲਾਂ ਰਜਿਸਟਰੇਸ਼ਨ ਲਈ ਅਰਜ਼ੀ ਦੇਣੀ ਚਾਹੀਦੀ ਹੈ।
ਉੱਤਰ. ਨਹੀਂ, ਹਰੇਕ ਅਜਿਹਾ ਵਿਅਕਤੀ ਜੋ ਰਜਿਸਟਰੇਸ਼ਨ ਲੈਣ ਲਈ ਜ਼ਿੰਮੇਵਾਰ ਹੈ, ਨੂੰ ਹਰੇਕ ਉਸ ਸੂਬੇ ਲਈ ਵੱਖਰੇ ਤੌਰ ਉੱਤੇ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ, ਜਿੱਥੇ ਵੀ ਉਸ ਦਾ ਕਾਰੋਬਾਰ ਚਲਦਾ ਹੈ ਅਤੇ ਉਹ ਮਾਡਲ ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 19 ਦੇ ਉੱਪ-ਅਨੁਛੇਦ (1) ਦੀਆਂ ਮੱਦਾਂ ਅਨੁਸਾਰ ਜੀ. ਐੱਸ. ਟੀ. ਅਦਾ ਕਰਨ ਲਈ ਜ਼ਿੰਮੇਵਾਰ ਹੈ।
ਜੀ ਹਾਂ। ਅਨੁਛੇਦ 25 ਦੇ ਉੱਪ-ਅਨੁਛੇਦ (2) ਦੀਆਂ ਵਿਵਸਥਾਵਾਂ ਅਨੁਸਾਰ, ਜਿਸ ਵਿਅਕਤੀ ਦੇ ਕਿਸੇ ਇੱਕ ਸੂਬੇ ਵਿੱਚ ਕਈ ਵਪਾਰਕ ਵਰਟੀਕਲਜ਼ ਹਨ, ਉਹ ਹਰੇਕ ਕਾਰੋਬਾਰੀ ਵਰਟੀਕਲ ਲਈ ਵੱਖਰੀ ਰਜਿਸਟਰੇਸ਼ਨ ਲੈ ਸਕਦਾ ਹੈ, ਇਸ ਮਾਮਲੇ ਵਿੱਚ ਅਜਿਹੀਆਂ ਸ਼ਰਤਾਂ ਲਾਗੂ ਹੋਣਗੀਆਂ, ਜੋ ਨਿਰਧਾਰਤ ਕੀਤੀਆਂ ਜਾ ਸਕਦੀਆਂ ਹਨ।
ਜੀ ਹਾਂ। ਅਨੁਛੇਦ 25 ਦੇ ਉੱਪ-ਸੈਕਸ਼ਨ (3) ਦੀਆਂ ਮੱਦਾਂ ਵਿੱਚ ਕੋਈ ਵਿਅਕਤੀ ਭਾਵੇਂ ਉਹ ਸੈਕਸ਼ਨ 22 ਅਧੀਨ ਰਜਿਸਟਰੇਸ਼ਨ ਕਰਵਾਉਣ ਲਈ ਜ਼ਿੰਮੇਵਾਰ ਵੀ ਨਹੀਂ ਹੈ, ਉਹ ਆਪਣੀ ਮਰਜ਼ੀ ਨਾਲ ਆਪਣੇ-ਆਪ ਨੂੰ ਰਜਿਸਟਰਡ ਕਰਵਾ ਸਕਦਾ/ਸਕਦੀ ਹੈ ਅਤੇ ਇਸ ਕਾਨੂੰਨ ਦੀਆਂ ਸਾਰੀਆਂ ਵਿਵਸਥਾਵਾਂ ਉਸ ਵਿਅਕਤੀ ਉੱਤੇ ਵੀ ਲਾਗੂ ਹੋਣਗੀਆਂ, ਜੋ ਇੱਕ ਰਜਿਸਟਰਡ ਟੈਕਸਯੋਗ ਵਿਅਕਤੀ ਉੱਤੇ ਲਾਗੂ ਹੁੰਦੀਆਂ ਹਨ।
ਜੀ ਹਾਂ, ਸੀ ਜੀ. ਐੱਸ. ਟੀ/ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 25(6) ਅਨੁਸਾਰ ਰਜਿਸਟਰੇਸ਼ਨ ਦੀ ਮਨਜ਼ੂਰੀ ਵਾਸਤੇ ਯੋਗ ਹੋਣ ਹਿਤ ਹਰੇਕ ਵਿਅਕਤੀ ਕੋਲ ਆਮਦਨ ਟੈਕਸ ਕਾਨੂੰਨ, 1961 (1961 ਦਾ 43) ਅਧੀਨ ਜਾਰੀ ਪਰਮਾਨੈਂਟ ਅਕਾਊਟ ਨੰਬਰ ਹੋਵੇਗਾ।
ਉਂਝ, ਉਪਰੋਕਤ ਵਰਣਿਤ ਸੈਕਸ਼ਨ 25(6) ਦੀ ਵਿਵਸਥਾ ਅਨੁਸਾਰ, ਸੈਕਸ਼ਨ 51 ਅਧੀਨ ਟੈਕਸ ਕਟੌਤੀ ਵਾਲਾ ਕੋਈ ਵਿਅਕਤੀ, ਰਜਿਸਟਰੇਸ਼ਨ ਦੀ ਮਨਜ਼ੂਰੀ ਲਈ ਯੋਗ ਹੋਣ ਹਿਤ ‘ਪੈਨ’ ਦੀ ਥਾਂ, ਵਰਣਿਤ ਆਮਦਨ ਟੈਕਸ ਕਾਨੂੰਨ ਅਧੀਨ ਇੱਕ ਟੈਕਸ ਡਿਡੱਕਸ਼ਨ ਐਂਡ ਕੁਲੈਕਸ਼ਨ ਅਕਾਊਂਟ ਨੰਬਰ ਰੱਖ ਸਕਦਾ ਹੈ।
ਸੈਕਸ਼ਨ 25(7) ਅਨੁਸਾਰ ਇੱਕ ਰਿਹਾਇਸ਼ੀ ਟੈਕਸਯੋਗ ਵਿਅਕਤੀ ਲਈ' ਪੈਨ, ਕਾਨੂੰਨੀ ਤੌਰ ਉੱਤੇ ਲਾਜ਼ਮੀ ਨਹੀਂ ਹੈ, ਜਿਸ ਨੂੰ ਕਿਸੇ ਹੋਰ ਨਿਰਧਾਰਤ ਦਸਤਾਵੇਜ਼ ਦੇ ਆਧਾਰ ਉੱਤੇ ਰਜਿਸਟਰੇਸ਼ਨ ਦਿੱਤੀ ਜਾ ਸਕਦੀ ਹੈ।
ਜੀ ਹਾਂ। ਅਨੁਛੇਦ 25 ਦੇ ਉੱਪ-ਸੈਕਸ਼ਨ (8) ਦੀਆਂ ਮੱਦਾਂ ਵਿੱਚ, ਜਿੱਥੇ ਕੋਈ ਵਿਅਕਤੀ ਇਸ ਕਾਨੂੰਨ ਅਧੀਨ ਰਜਿਸਟਰੇਸ਼ਨ ਕਰਵਾਉਣ ਲਈ ਜ਼ਿੰਮੇਵਾਰ ਹੈ, ਪਰ ਉਹ ਰਜਿਸਟਰੇਸ਼ਨ ਲੈਣ ਤੋਂ ਨਾਕਾਮ ਰਹਿੰਦਾ ਹੈ, ਤਾਂ ਯੋਗ ਤੇ ਵਾਜਬ ਅਧਿਕਾਰੀ ਬਿਨਾ ਕਿਸੇ ਪੱਖਪਾਤ ਦੇ ਇਸ ਕਾਨੂੰਨ ਅਧੀਨ ਜਾਂ ਕਿਸੇ ਹੋਰ ਕਾਨੂੰਨ ਅਧੀਨ ਜੋ ਉਸ ਸਮੇਂ ਲਾਗੂ ਕੀਤਾ ਹੋ ਸਕਦਾ ਹੈ, ਅਜਿਹੇ ਵਿਅਕਤੀ ਦੀ ਰਜਿਸਟਰੇਸ਼ਨ ਲਈ ਉਸ ਵਿਧੀ ਅਨੁਸਾਰ ਕੋਈ ਕਾਰਵਾਈ ਕਰ ਸਕਦਾ ਹੈ, ਜੋ ਨਿਰਧਾਰਤ ਕੀਤੀ ਹੋ ਸਕਦੀ ਹੈ।
ਹਾਂ। ਸੀ. ਜੀ. ਐੱਸ. ਈ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 25 ਦੇ ਉੱਪ-ਸੈਕਸ਼ਨ 10 ਦੀਆਂ ਮੱਦਾਂ ਵਿੱਚ, ਕੋਈ ਯੋਗ ਜਾਂ ਵਾਜਬ ਅਧਿਕਾਰੀ ਬਣਦੀ ਪੁਸ਼ਟੀ ਕਰਨ ਤੋਂ ਬਾਅਦ ਰਜਿਸਟਰੇਸ਼ਨ ਲਈ ਆਈ ਅਰਜ਼ੀ ਨੂੰ ਰੱਦ ਕਰ ਸਕਦਾ ਹੈ।
ਜੀ ਹਾਂ। ਇੱਕ ਵਾਰ ਜਾਰੀ ਹੋਇਆ ਰਜਿਸਟਰੇਸ਼ਨ ਸਰਟੀਫ਼ਿਕੇਟ ਸਥਾਈ ਭਾਵ ਪੱਕਾ ਹੈ, ਜਦੋਂ ਤੱਕ ਉਸ ਨੂੰ ਵਾਪਸ (ਸਰੈਂਡਰ), ਰੱਦ, ਮੁਲਤਵੀ ਜਾਂ ਮਨਸੂਖ਼ ਨਾ ਕਰ ਦਿੱਤਾ ਜਾਵੇ।
ਜੀ ਹਾਂ। ਸੀ ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 25(9) ਦੀਆਂ ਮੱਦਾਂ ਵਿੱਚ, ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਇਕਾਈਆਂ ਕੌਂਸਲੇਟ ਜਾਂ ਦੂਜੇ ਦੇਸ਼ਾਂ ਦਾ ਸਫ਼ਾਰਤਖਾਨਾ ਅਤੇ ਵਿਅਕਤੀਆਂ ਦਾ ਕੋਈ ਹੋਰ ਵਰਗ, ਜਿਨ੍ਹਾਂ ਬਾਰੇ ਅਧਿਸੂਚਿਤ ਕੀਤਾ ਗਿਆ ਹੋਵੇ, ਨੂੰ ਜੀ. ਐੱਸ. ਟੀ. ਪੋਰਟਲ ਤੋਂ ‘ਵਿਲੱਖਣ ਸ਼ਨਾਖ਼ਤ ਨੰਬਰ’ (ਯੂ. ਆਈ. ਐਨ.) ਲੈਣਾ ਹੋਵੇਗਾ। ਵਰਣਿਤ ਆਈ. ਡੀ. ਭਾਵ ਸ਼ਨਾਖ਼ਤ ਦਾ ਢਾਂਚਾ ਸਾਰੇ ਰਾਜਾਂ ਵਿੱਚ ਜੀ. ਐੱਸ. ਟੀ. ਆਈ. ਐਨ. ਢਾਂਚੇ ਦੇ ਅਨੁਸਾਰ ਇਕਸਮਾਨ ਹੀ ਹੋਵੇਗਾ ਅਤੇ ਉਹ ਕੇਂਦਰ ਤੇ ਸੂਬਿਆਂ ਲਈ ਸਾਂਝਾ ਹੋਵੇਗਾ। ਇਹ ਯੂ. ਆਈ. ਐਨ. ਉਨ੍ਹਾਂ ਵੱਲੋਂ ਅਦਾ ਕੀਤੇ ਟੈਕਸਾਂ ਦੇ ਰੀਫ਼ੰਡ ਲਈ ਦਾਅਵਾ (ਕਲੇਮ) ਪੇਸ਼ ਕਰਨ ਅਤੇ ਹੋਰ ਕਿਸੇ ਅਜਿਹੇ ਉਦੇਸ਼ ਵਾਸਤੇ ਜ਼ਰੂਰੀ ਹੋਵੇਗਾ, ਜੋ ਜੀ. ਐੱਸ. ਟੀ. ਨੇਮਾਂ ਵਿੱਚ ਨਿਰਧਾਰਤ ਕੀਤਾ ਹੋ ਸਕਦਾ ਹੈ।
ਅਜਿਹੇ ਸੰਗਠਨਾਂ ਨੂੰ ਸਪਲਾਈ ਕਰਨ ਵਾਲੇ ਟੈਕਸਯੋਗ ਸਪਲਾਇਰ ਨੂੰ ਇਨਵੁਆਇਸਜ਼ ਉੱਤੇ ਯੂ. ਆਈ. ਐਨ. ਦਾ ਵਰਨਣ ਕਰਨ ਦੀ ਸੰਭਾਵਨਾ ਕੀਤੀ ਜਾਵੇਗੀ ਅਤੇ ਅਜਿਹੀਆਂ ਸਪਲਾਈਜ਼ ਨੂੰ ਕਿਸੇ ਹੋਰ ਰਜਿਸਟਰਡ ਵਿਅਕਤੀ (ਬੀ2ਬੀ) ਨੂੰ ਕੀਤੀਆਂ ਸਪਲਾਈਜ਼ ਮੰਨਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਇਨਵੁਆਇਸਜ਼ ਨੂੰ ਸਪਲਾਇਰ ਵੱਲੋਂ ਅਪਲੋਡ ਕੀਤਾ ਜਾਵੇਗਾ।
ਸਬੰਧਤ ਸੂਬਾਈ ਟੈਕਸ ਅਥਾਰਟੀਜ਼ ਵੱਲੋਂ ਜੀ. ਐੱਸ. ਟੀ. ਪੋਰਟਲ ਰਾਹੀਂ ਸਰਕਾਰੀ ਅਥਾਰਟੀਜ਼/ਜਨਤਕ ਖੇਤਰ ਦੇ ਅਦਾਰਿਆਂ ਨੂੰ ਇਕ ‘ਯੂਨੀਕ ਆਇਡੈਂਟੀਫ਼ਿਕੇਸ਼ਨ ਨੰਬਰ (ਆਈ. ਡੀ.) ਦੇਣਾ ਹੋਵੇਗਾ ਕਿ ਉਹ ਜੀ. ਐੱਸ. ਟੀ. ਮਾਲ ਦੀ ਬਾਹਰ ਵੱਲ ਸਪਲਾਈਜ਼ ਨਾ ਕਰਨ (ਇੰਝ ਉਹ ਜੀ. ਐੱਸ. ਟੀ. ਰਜਿਸਟਰੇਸ਼ਨ ਲਈ ਜ਼ਿੰਮੇਵਾਰ ਨਹੀਂ) ਪਰ ਉਹ ਅੰਤਰ-ਰਾਜੀ ਦੂਜੇ ਸੂਬਿਆਂ ਤੋਂ) ਖ਼ਰੀਦਦਾਰੀਆਂ ਕਰ ਰਹੇ ਹਨ।
ਕੈਜ਼ੂਅਲ ਟੈਕਸਯੋਗ ਵਿਅਕਤੀ ਦੀ ਪਰਿਭਾਸ਼ਾ ਸੀ ਜੀ. ਐੱਸ ਟੀ./ਐੱਸ. ਜੀ. ਐੱਸ. ਟੀ. ਦੇ ਅਨੁਛੇਦ 2(20) ਵਿੱਚ ਦਿੱਤੀ ਗਈ ਹੈ। ਇਸ ਦਾ ਅਰਥ ਉਸ ਵਿਅਕਤੀ ਤੋਂ ਹੈ, ਜੋ ਟੈਕਸਯੋਗ ਖੇਤਰ ਵਿੱਚ ਕਦੀ-ਕਦਾਈਂ ਕਿਸੇ ਮੌਕੇ ਤੇ ਕੋਈ ਅਜਿਹਾ ਲੈਣ-ਦੇਣ ਕਰਦਾ ਹੈ, ਜਿਸ ਵਿੱਚ ਵਸਤਾਂ/ਮਾਲ ਅਤੇ/ਜਾਂ ਸੇਵਾਵਾਂ ਦੀ ਸਪਲਾਈ ਸ਼ਾਮਲ ਹੈ ਜਾਂ ਉਹ ਕਾਰੋਬਾਰ ਅੱਗੇ ਵਧਾਉਣ ਲਈ ਕੀਤਾ ਗਿਆ ਹੈ, ਭਾਵੇਂ ਪ੍ਰਿੰਸੀਪਲ ਵਜੋਂ ਜਾਂ ਏਜੰਟ ਵਜੋਂ ਜਾਂ ਕਿਸੇ ਹੋਰ ਸਮਰੱਥਾ ਵਿੱਚ ਕਿਸੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਅੰਦਰ ਕੀਤਾ ਗਿਆ ਹੋਵੇ, ਜਿੱਥੇ ਉਸ ਦੇ ਕਾਰੋਬਾਰ ਦਾ ਕੋਈ ਨਿਸ਼ਚਤ ਸਥਾਨ ਨਾ ਹੋਵੇ।
ਸੀ ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 2(77) ਦੀਆਂ ਮੱਦਾਂ ਵਿੱਚ, ਭਾਰਤ ਤੋਂ ਬਾਹਰ ਰਹਿ ਰਿਹਾ ਇੱਕ ਟੈਕਸਯੋਗ ਵਿਅਕਤੀ ਅਤੇ ਜੋ ਕਦੀ-ਕਦਾਈਂ ਮਾਲ ਅਤੇ/ਜਾਂ ਸੇਵਾਵਾਂ ਦੀ ਸਪਲਾਈ ਰਾਹੀਂ ਦੇਸ਼ ਵਿੱਚ ਕੋਈ ਲੈਣ-ਦੇਣ ਕਰਦਾ ਹੈ, ਭਾਵੇਂ ਪ੍ਰਿੰਸੀਪਲ ਵਜੋਂ ਜਾਂ ਏਜੰਟ ਵਜੋਂ ਜਾਂ ਕਿਸੇ ਹੋਰ ਸਮਰੱਥਾ ਵਿੱਚ ਅਜਿਹਾ ਕੀਤਾ ਗਿਆ ਹੋਵੇ, ਪਰ ਉਸ ਦਾ ਭਾਰਤ ਵਿੱਚ ਕਾਰੋਬਾਰ ਦਾ ਕੋਈ ਨਿਸ਼ਚਤ ਸਥਾਨ ਜਾਂ ਰਿਹਾਇਸ਼ ਨਹੀਂ ਹੈ।
ਸੈਕਸ਼ਨ 27(1) ਦੀਆਂ ਵਿਵਸਥਾਵਾਂ ਦੀਆਂ ਮੱਦਾਂ ਵਿੱਚ, ਕਿਸੇ ‘ਕੈਜ਼ੂਅਲ ਟੈਕਸਯੋਗ ਵਿਅਕਤੀ’ ਜਾਂ ‘ਗ਼ੈਰ- ਰਿਹਾਇਸ਼ੀ ਟੈਕਸਯੋਗ ਵਿਅਕਤੀ’ ਨੂੰ ਜਾਰੀ ਕੀਤਾ ਰਜਿਸਟਰੇਸ਼ਨ ਦਾ ਪ੍ਰਮਾਣ-ਪੱਤਰ (ਸਰਟੀਫ਼ਿਕੇਟ) ਰਜਿਸਟਰੇਸ਼ਨ ਦੀ ਅਰਜ਼ੀ ਵਿੱਚ ਵਰਣਿਤ ਮਿਆਦ ਲਈ ਜਾਂ ਰਜਿਸਟਰੇਸ਼ਨ ਪ੍ਰਭਾਵੀ ਹੋਣ ਦੀ ਮਿਤੀ ਤੋਂ 9o ਦਿਨਾਂ ਦੀ ਮਿਆਦ, ਜੋ ਵੀ ਪਹਿਲਾਂ ਹੋਵੇਗਾ, ਲਈ ਵੈਧ ਹੋਵੇਗਾ। ਫਿਰ ਵੀ, ਯੋਗ ਜਾਂ ਵਾਜਬ ਅਧਿਕਾਰੀ, ਵਰਣਿਤ ਟੈਕਸਯੋਗ ਵਿਅਕਤੀ ਦੀ ਬੇਨਤੀ ਉੱਤੇ ਉਪਰੋਕਤ ਵਰਣਿਤ 90 ਦਿਨਾਂ ਦੀ ਵਰਣਿਤ ਵੈਧਤਾ ਨੂੰ ਅੱਗੇ ਵਧਾ ਸਕਦਾ ਹੈ ਪਰ 90 ਦਿਨਾਂ ਤੋਂ ਵੱਧ ਨਹੀਂ।
ਜੀ ਹਾਂ। ਉਂਝ ਇੱਕ ਆਮ ਟੈਕਸਯੋਗ ਵਿਅਕਤੀ ਨੂੰ ਰਜਿਸਟਰੇਸ਼ਨ ਪ੍ਰਾਪਤ ਕਰਨ ਲਈ ਕੋਈ ਧਨ ਜਮ੍ਹਾ ਕਰਵਾਉਣ ਦੀ ਜ਼ਰੂਰਤ ਨਹੀਂ ਹੈ, ਪਰ ਇੱਕ ਕੈਜ਼ੂਅਲ ਟੈਕਸਯੋਗ ਵਿਅਕਤੀ ਜਾਂ ਇੱਕ ਗ਼ੈਰ-ਰਿਹਾਇਸ਼ੀ ਟੈਕਸਯੋਗ ਵਿਅਕਤੀ ਨੂੰ ਅਨੁਛੇਦ 27(2) ਅਧੀਨ ਰਜਿਸਟਰੇਸ਼ਨ ਲਈ ਅਰਜ਼ੀ ਦਿੰਦੇ ਸਮੇਂ ਓਨੀ ਰਾਸ਼ੀ ਦਾ ਟੈਕਸ ਐਡਵਾਂਸ (ਅਗਾਊਂ) ਜਮ੍ਹਾ ਕਰਵਾਉਣਾ ਹੋਵੇਗਾ, ਜਿੰਨੀ ਉਸ ਮਿਆਦ ਲਈ ਉਸ ਦੀ ਅਨੁਮਾਨਤ ਟੈਕਸ ਦੇਣਦਾਰੀ ਬਣਦੀ ਹੋਵੇਗੀ, ਜਿੰਨੀ ਮਿਆਦ ਲਈ ਰਜਿਸਟਰੇਸ਼ਨ ਮੰਗੀ ਗਈ ਹੈ। ਜੇ ਰਜਿਸਟਰੇਸ਼ਨ ਮੁਢਲੇ 9o ਦਿਨਾਂ ਦੀ ਮਿਆਦ ਤੋਂ ਅਗਾਂਹ ਵਧਾਈ ਜਾਂਦੀ ਹੈ, ਤਾਂ ਅਨੁਮਾਨਤ ਟੈਕਸ ਦੇਣਦਾਰੀ ਦੇ ਸਮਾਨ ਵਾਧੂ ਟੈਕਸ ਰਾਸ਼ੀ ਉਸ ਮਿਆਦ ਲਈ ਜਮ੍ਹਾ ਕਰਵਾਉਣੀ ਹੋਵੇਗੀ, ਜਿਸ ਲਈ 90 ਦਿਨਾਂ ਤੋਂ ਬਾਅਦ ਮਿਆਦ ਹੋਰ ਅੱਗੇ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਜੀ ਹਾਂ। ਅਨੁਛੇਦ 28 ਦੀਆਂ ਮੱਦਾਂ ਅਨੁਸਾਰ, ਯੋਗ ਜਾਂ ਵਾਜਬ ਅਧਿਕਾਰੀ. ਰਜਿਸਟਰੇਸ਼ਨ ਕਰਵਾਉਣ ਵਾਲੇ ਵਿਅਕਤੀ ਵੱਲੋਂ ਦਿੱਤੀ ਜਾਂ ਉਸ ਵੱਲੋਂ ਸੁਨਿਸ਼ਚਤ ਕੀਤੀ ਅਜਿਹੀ ਜਾਣਕਾਰੀ ਦੇ ਆਧਾਰ ਉੱਤੇ ਸੋਧ ਲਈ ਅਰਜ਼ੀ ਮਿਲਣ ਦੀ ਮਿਤੀ ਤੋਂ 15 ਆਮ ਕੰਮਕਾਜੀ ਦਿਨਾਂ ਦੀ ਮਿਆਦ ਦੇ ਅੰਦਰ ਰਜਿਸਟਰੇਸ਼ਨ ਦੇ ਵੇਰਵਿਆਂ ਵਿੱਚ ਸੋਧਾਂ ਨੂੰ, ਉਸ ਢੰਗ ਅਜਿਹੀ ਮਿਆਦ ਦੇ ਅੰਦਰ ਪ੍ਰਵਾਨ ਜਾਂ ਰੱਦ ਕਰ ਸਕਦਾ ਹੈ, ਜੋ ਨਿਰਧਾਰਤ ਕੀਤੀ ਹੋ ਸਕਦੀ ਹੈ।
ਇਹ ਗੱਲ ਨੋਟ ਕਰਨੀ ਹੋਵੇਗੀ ਕਿ ਸੂਚਨਾ/ਜਾਣਕਾਰੀ ਦੇ ਕੇਵਲ ਕੁਝ ਮੁੱਖ ਨਿਸ਼ਚਤ ਖੇਤਰਾਂ ਵਿਚ ਕੀਤੀਆਂ ਜਾਣ ਵਾਲੀਆਂ ਸੋਧਾਂ ਲਈ ਯੋਗ ਜਾਂ ਵਾਜਬ ਅਧਿਕਾਰੀ ਦੀ ਪ੍ਰਵਾਨਗੀ ਲੈਣੀ ਹੋਵੇਗੀ, ਜਦ ਕਿ ਹੋਰਨਾਂ ਖੇਤਰਾਂ ਲਈ, ਰਜਿਸਟਰੇਸ਼ਨ ਦਾ ਸਰਟੀਫ਼ਿਕੇਟ ਜੀ. ਐੱਸ. ਟੀ. ਆਮ ਪੋਰਟਲ ਵਿੱਚ ਅਰਜ਼ੀ ਜਮ੍ਹਾ ਕਰਵਾਉਂਦੇ ਸਮੇਂ ਸੋਧਿਆ ਜਾ ਸਕੇਗਾ।
ਜੀ ਹਾਂ। ਇਸ ਕਾਨੁੰਨ ਅਧੀਨ ਪ੍ਰਵਾਨਿਤ ਕੀਤੀ ਕੋਈ ਵੀ ਰਜਿਸਟਰੇਸ਼ਨ ਯੋਗ ਜਾਂ ਵਾਜਬ ਅਧਿਕਾਰੀ ਵੱਲੋਂ, ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 29 ਵਿੱਚ ਵਰਣਿਤ ਹਾਲਾਤ ਵਿੱਚ ਰੱਦ ਕੀਤੀ ਜਾ ਸਕਦੀ ਹੈ। ਯੋਗ ਜਾਂ ਵਾਜਬ ਅਧਿਕਾਰੀ, ਖ਼ੁਦ ਆਪਣੇ ਪੱਧਰ ਤੇ ਜਾਂ ਰਜਿਸਟਰਡ ਟੈਕਸਯੋਗ ਵਿਅਕਤੀ ਵੱਲੋਂ ਜਾਂ ਉਸ ਦੇ ਕਾਨੂੰਨੀ ਵਾਰਿਸਾਂ ਵੱਲੋਂ, ਅਜਿਹੇ ਵਿਅਕਤੀ ਦਾ ਦੇਹਾਂਤ ਹੋਣ ਦੀ ਹਾਲਤ ਵਿੱਚ, ਦਾਇਰ ਕੀਤੀ ਗਈ ਅਰਜ਼ੀ ਦੇ ਆਧਾਰ ਤੇ, ਨਿਰਧਾਰਤ ਤਰੀਕੇ ਨਾਲ ਰਜਿਸਟਰੇਸ਼ਨ ਨੂੰ ਅਜਿਹੇ ਤਰੀਕੇ ਨਾਲ ਅਤੇ ਉਸ ਮਿਆਦ ਦੇ ਅੰਦਰ ਰੱਦ ਕਰ ਸਕਦਾ ਹੈ, ਜੋ ਕਿ ਨਿਰਧਾਰਤ ਹੋ ਸਕਦੀ ਹੈ। ਰਜਿਸਟਰੇਸ਼ਨ ਦੇ ਨਿਯਮਾਂ ਅਨੁਸਾਰ ਰੱਦ ਕੀਤੇ ਜਾਣ ਲਈ ਇੱਕ ਆਦੇਸ਼ ਐੱਸ. ਸੀ. ਐੱਨ. ਨੂੰ ਜਵਾਬ ਪ੍ਰਾਪਤੀ ਦੀ ਮਿਤੀ ਤੋਂ (ਉਨ੍ਹਾਂ ਮਾਮਲਿਆਂ ਵਿੱਚ, ਜਿੱਥੇ ਰੱਦ ਹੋਣਾ ਵਾਜਬ ਅਧਿਕਾਰੀ ਵੱਲੋਂ ਆਪਣੇ ਆਧਾਰ ਉੱਤੇ ਕੀਤੀ ਕਾਰਵਾਈ ਅਧੀਨ ਕਰਨਾ ਪ੍ਰਸਤਾਵਿਤ ਹੈ) ਜਾਂ ਰੱਦ ਕੀਤੇ ਜਾਣ ਲਈ ਅਰਜ਼ੀ ਪ੍ਰਾਪਤੀ ਦੀ ਮਿਤੀ ਤੋਂ (ਜਿੱਥੇ ਟੈਕਸਯੋਗ ਵਿਅਕਤੀ/ਕਾਨੂੰਨੀ ਵਾਰਸ ਇੰਝ ਰੱਦ ਕੀਤੇ ਜਾਣ ਲਈ ਅਰਜ਼ੀ ਦਿੰਦਾ ਹੈ) 30 ਦਿਨਾਂ ਦੇ ਅੰਦਰ ਜਾਰੀ ਕਰਨਾ ਹੋਵੇਗਾ।
ਜੀ ਹਾਂ, ਇੱਕ ਕਾਨੂੰਨ ਅਧੀਨ ਰਜਿਸਟਰੇਸ਼ਨ ਦਾ ਰੱਦ ਹੋਣਾ (ਸੀ. ਜੀ. ਐੱਸ. ਟੀ. ਕਾਨੂੰਨ) ਹੋਰ ਕਾਨੂੰਨ (ਭਾਵ ਐੱਸ. ਜੀ. ਐੱਸ. ਟੀ. ਕਾਨੂੰਨ) ਅਧੀਨ ਵੀ ਰੱਦ ਸਮਝਿਆ ਜਾਵੇਗਾ। (ਸੈਕਸ਼ਨ 29(4)।
ਜੀ ਹਾਂ। ਐਮ.ਜੀ.ਐਲ. ਦੇ ਅਨੁਛੇਦ 21(2) ਅਧੀਨ ਵਰਣਿਤ ਨਿਸ਼ਚਤ ਪਰਿਸਥਿਤੀਆਂ ਵਿੱਚ, ਯੋਗ ਜਾਂ ਵਾਜਬ ਅਧਿਕਾਰੀ ਆਪਣੇ ਪੱਧਰ 'ਤੇ ਰਜਿਸਟਰੇਸ਼ਨ ਰੱਦ ਕਰ ਸਕਦਾ ਹੈ। ਅਜਿਹੇ ਹਾਲਾਤ (ਪਰਿਸਥਿਤੀਆਂ) ਵਿੱਚ ਇਹ ਕੁਝ ਸ਼ਾਮਲ ਹੈ - ਜਿਵੇਂ ਛੇ ਮਹੀਨਿਆਂ ਦੇ ਲਗਾਤਾਰ ਸਮੇਂ ਲਈ ਰਿਟਰਨ ਨਾ ਭਰਵਾਉਣਾ (ਕਿਉਂਕਿ ਇੱਕ ਆਮ ਟੈਕਸਯੋਗ ਵਿਅਕਤੀ) ਜਾਂ ਤਿੰਨ ਮਹੀਨਿਆਂ ਲਈ ਰਿਟਰਨ ਨਾ ਭਰਵਾਉਣਾ (ਇਕ ਕੰਪਾਊਂਡਿੰਗ ਟੈਕਸਦਾਤੇ ਲਈ), ਅਤੇ ਰਜਿਸਟਰੇਸ਼ਨ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ ਕਾਰੋਬਾਰ ਸ਼ੁਰੂ ਨਹੀਂ ਕੀਤਾ ਜਾਂਦਾ। ਉਂਝ, ਰਜਿਸਟਰੇਸ਼ਨ ਰੱਦ ਕੀਤੇ ਜਾਣ ਤੋਂ ਪਹਿਲਾਂ, ਯੋਗ ਜਾਂ ਵਾਜਬ ਅਧਿਕਾਰੀ ਨੂੰ ਕੁਦਰਤੀ ਨਿਆਂ (ਅਨੁਛੇਦ 21(4) ਦੇ ਸਿਧਾਂਤਾਂ ਦੀ ਪਾਲਣਾ ਕਰਨੀ ਪੈਂਦੀ ਹੈ।
ਅਜਿਹੇ ਮਾਮਲਿਆਂ ਵਿੱਚ, ਯੋਗ ਜਾਂ ਵਾਜਬ ਅਧਿਕਾਰੀ ਵੱਲੋਂ ਰਜਿਸਟਰੇਸ਼ਨ ਨੂੰ ਪਿਛਲੀ ਤਾਰੀਖ਼ ਤੋਂ ਰੱਦ ਕੀਤਾ ਜਾ ਸਕਦਾ ਹੈ। ਅਨੁਛੇਦ 29(2)(ਈ)।
ਨਹੀਂ, ਟੈਕਸਦਾਤੇ ਨੂੰ ਹਰੇਕ ਸੂਬੇ ਵਿੱਚ ਵੱਖਰੀ ਰਜਿਸਟਰੇਸ਼ਨ ਲੈਣੀ ਹੋਵੇਗੀ, ਜਿੱਥੋਂ ਉਹ ਟੈਕਸਯੋਗ ਸਪਲਾਈਜ਼ ਕਰਦਾ ਹੈ।
ਨਹੀਂ। ਉਂਝ, ਟੈਕਸਦਾਤੇ ਕੋਲ ਅਜਿਹੇ ਵੱਖਰੇ ਕਾਰੋਬਾਰੀ ਵਰਟੀਕਲਜ਼ ਨੂੰ ਸੀ. ਜੀ. ਐੱਸ. ਟੀ. ਕਾਨੂੰਨ, 2017 ਦੇ ਅਨੁਛੇਦ 25(2) ਦੀਆਂ ਮੱਦਾਂ ਅਨੁਸਾਰ ਸੁਤੰਤਰ ਤੌਰ ਉੱਤੇ ਰਜਿਸਟਰ ਕਰਵਾਉਣ ਦਾ ਵਿਕਲਪ ਹੁੰਦਾ ਹੈ।
ਆਈ. ਐਸ. ਡੀ. ਦਾ ਮਤਲਬ ਹੈ ‘ਇਨਪੁਟ ਸਰਵਿਸ ਡਿਸਟ੍ਰੀਬਿਊਟਰ’ (ਆਗਤ ਸੇਵਾ ਵਿਤਰਕ) ਅਤੇ ਇਸ ਨੂੰ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਅਨੁਛੇਦ 2(61) ਅਧੀਨ ਪਰਿਭਾਸ਼ਿਤ ਕੀਤਾ ਗਿਆ ਹੈ। ਬੁਨਿਆਦੀ ਤੌਰ 'ਤੇ ਇਹ ਇੱਕ ਅਜਿਹਾ ਦਫ਼ਤਰ ਹੁੰਦਾ ਹੈ, ਜੋ ਇਨਪੁਟ ਸਰਵਿਸੇਜ਼ ਦੀ ਪ੍ਰਾਪਤੀ ਲਈ ਟੈਕਸ ਇਨਵੁਆਇਸਜ਼ ਪ੍ਰਾਪਤ ਕਰਦਾ ਹੈ ਅਤੇ ਫਿਰ ਸਪਲਾਇਰ ਇਕਾਈਆਂ (ਜਿਨ੍ਹਾਂ ਦਾ ਇਕੋ ‘ਪੈਨ’ ਹੁੰਦਾ ਹੈ) ਨੂੰ ਉਸੇ ਅਨੁਪਾਤ ਨਾਲ ਕ੍ਰੈਡਿਟ ਵੰਡ ਦਿੰਦਾ ਹੈ।
ਹਾਂ। ਆਈ. ਐਸ. ਡੀ. ਰਜਿਸਟਰੇਸ਼ਨ ਟੈਕਸਦਾਤੇ ਦੇ ਇੱਕ ਦਫ਼ਤਰ ਲਈ ਹੈ, ਜੋ ਆਮ ਰਜਿਸਟਰੇਸ਼ਨ ਤੋਂ ਵੱਖਰਾ ਹੋਵੇਗਾ।
ਜੀ ਹਾਂ। ਟੈਕਸਦਾਤੇ ਦੇ ਵਿਭਿੰਨ ਦਫ਼ਤਰ ਆਈ. ਐਸ. ਡੀ. ਲਈ ਬਿਨੈਪੱਤਰ ਦੇ ਸਕਦੇ ਹਨ।
ਟ੍ਰਾਂਸਫ਼ਰ ਕਰਵਾਉਣ ਵਾਲਾ ਜਾਂ ਉੱਤਰ-ਅਧਿਕਾਰੀ ਅਜਿਹੀ ਟ੍ਰਾਂਸਫ਼ਰ ਜਾਂ ਉੱਤਰਾਧਿਕਾਰ ਦੇ ਪ੍ਰਭਾਵੀ ਹੋਣ ਤੋਂ ਰਜਿਸਟਰੇਸ਼ਨ ਕਰਵਾਉਣ ਲਈ ਜ਼ਿੰਮੇਵਾਰ ਹੋਵੇਗਾ ਅਤੇ ਉਸ ਨੂੰ ਅਜਿਹੀ ਮਿਤੀ ਤੋਂ ਤਾਜ਼ਾ ਰਜਿਸਟਰੇਸ਼ਨ ਲੈਣੀ ਹੋਵੇਗੀ। (ਸੈਕਸ਼ਨ 22(3))
ਨਹੀਂ। ਜੀ. ਐੱਸ. ਟੀ. ਐਨ. ਅਜਿਹੇ ਸਾਰੇ ਮੁਲੰਕਣ ਕਰਵਾਉਣ ਵਾਲੇ ਵਿਅਕਤੀਆਂ/ਡੀਲਰਾਂ ਨੂੰ ਜੀ. ਐੱਸ. ਟੀ. ਐਨ. ਨੋਟਵਰਕ ਵਿੱਚ ਮਾਈਗ੍ਰੇਟ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਦਿਨ ਜੀ. ਐੱਸ. ਟੀ. ਆਈ. ਐਨ. ਨੰਬਰ ਨਾਲ ਇੱਕ ਅਸਥਾਈ ਰਜਿਸਟਰੇਸ਼ਨ ਸਰਟੀਫ਼ਿਕੇਟ ਜਾਰੀ ਹੋਵੇਗਾ, ਜੋ ਛੇ ਮਹੀਨਿਆਂ ਅੰਦਰ ਵਿਭਾਗੀ ਅਧਿਕਾਰੀਆਂ ਵੱਲੋਂ ਵਾਜਬ ਪੁਸ਼ਟੀ ਤੋਂ ਬਾਅਦ ਅੰਤਿਮ ਰਜਿਸਟਰੇਸ਼ਨ ਸਰਟੀਫ਼ਿਕੇਸ਼ਨ ਵਿੱਚ ਤਬਦੀਲ ਹੋ ਜਾਵੇਗਾ। ਅਸਥਾਈ ਰਜਿਸਟਰੇਸ਼ਨ ਨੂੰ ਅੰਤਿਮ ਰਜਿਸਟਰੇਸ਼ਨ ਵਿੱਚ ਤਬਦੀਲ ਕਰਨ ਲਈ, ਰਜਿਸਟਰੇਸ਼ਨ ਕਰਵਾਉਣ ਵਾਲਿਆਂ ਨੂੰ ਸਾਰੇ ਲੋੜੀਂਦੇ ਦਸਤਾਵੇਜ਼ ਅਤੇ ਜਾਣਕਾਰੀ ਇੱਕ ਨਿਸ਼ਚਤ ਸਮਾਂ-ਸੀਮਾ ਅੰਦਰ ਜਮ੍ਹਾ ਕਰਵਾਉਣ ਲਈ ਆਖਿਆ ਜਾਵੇਗਾ। ਅਜਿਹਾ ਕਰਨ ਤੋਂ ਨਾਕਾਮ ਰਹਿਣ ਦੀ ਹਾਲਤ ਵਿੱਚ, ਜੀ. ਐੱਸ. ਟੀ. ਆਈ. ਐਨ. ਨੰਬਰ ਰੱਦ ਹੋ ਜਾਵੇਗਾ।
ਸੇਵਾ ਟੈਕਸ ਦਾ ਮੁਲਾਂਕਣ ਕਰਵਾਉਣ ਵਾਲੇ ਵਿਅਕਤੀਆਂ, ਜਿਨ੍ਹਾਂ ਕੋਲ ਕੇਂਦਰੀਕ੍ਰਿਤ ਰਜਿਸਟਰੇਸ਼ਨ ਹੋਵੇ, ਨੂੰ ਉਨ੍ਹਾਂ ਸਬੰਧਤ ਸੂਬਿਆਂ ਵਿੱਚ ਨਵੇਂ ਤੌਰ ਤੇ ਅਰਜ਼ੀ ਦੇਣੀ ਹੋਵੇਗੀ, ਜਿੱਥੇ ਉਨ੍ਹਾਂ ਦਾ ਕਾਰੋਬਾਰ ਹੈ।
ਨਹੀਂ, ਇੱਕ ਜੌਬ ਵਰਕਰ; ਸੇਵਾਵਾਂ ਦਾ ਇੱਕ ਸਪਲਾਇਰ ਹੈ ਅਤੇ ਉਹ ਕੇਵਲ ਰਜਿਸਟਰੇਸ਼ਨ ਲੈਣ ਲਈ ਹੋਵੇਗਾ, ਜਦੋਂ ਉਸ ਦੀ ਟਰਨਓਵਰ ਨਿਰਧਾਰਤ ਸੀਮਾ 20/10 ਲੱਖ ਨੂੰ ਪਾਰ ਕਰ ਜਾਂਦੀ ਹੈ।
ਜੀ ਹਾਂ। ਪਰ ਉਨ੍ਹਾਂ ਮਾਮਲਿਆਂ ਵਿੱਚ, ਜਿੱਥੇ ਜੌਬ ਵਰਕਰ ਰਜਿਸਟਰਡ ਹੈ ਜਾਂ ਪ੍ਰਿੰਸੀਪਲ ਉਸ ਜੌਬ ਵਰਕਰ ਦੇ ਕਾਰੋਬਾਰ ਦੇ ਸਥਾਨ ਦਾ ਐਲਾਨ ਆਪਣੇ ਕਾਰੋਬਾਰ ਦੇ ਇੱਕ ਵਧੀਕ (ਐਡੀਸ਼ਨਲ) ਸਥਾਨ ਵਜੋਂ ਕਰਦਾ ਹੈ।
ਹਾਂ। ਕਾਰੋਬਾਰ ਦਾ ਪ੍ਰਮੁੱਖ ਸਥਾਨ ਅਤੇ ਕਾਰੋਬਾਰ ਦਾ ਸਥਾਨ ਵੱਖਰੇ ਤੌਰ ਉੱਤੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਅਨੁਛੇਦ 2(89) ਅਤੇ 2(85) ਅਧੀਨ ਪਰਿਭਾਸ਼ਿਤ ਕੀਤਾ ਗਿਆ ਹੈ। ਟੈਕਸਦਾਤੇ ਨੂੰ ਕਾਰੋਬਾਰ ਦੇ ਪ੍ਰਮੁੱਖ ਸਥਾਨ ਦੇ ਨਾਲ-ਨਾਲ ਕਾਰੋਬਾਰ ਦੇ ਵਧੀਕ ਸਥਾਨਾਂ ਦੇ ਵੇਰਵੇ ਵੀ ਰਜਿਸਟਰੇਸ਼ਨ ਫ਼ਾਰਮ ਵਿੱਚ ਐਲਾਨਣੇ ਹੋਣਗੇ।
ਅਜਿਹੇ ਟੈਕਸ-ਦਾਤਿਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ, ਜਿਨ੍ਹਾਂ ਦੀ ਆਈ. ਟੀ. ਉੱਤੇ ਮੁਹਾਰਤ ਹਾਸਲ ਨਹੀਂ ਹੈ, ਨਿਮਨਲਿਖਤ ਸਹੂਲਤਾਂ ਉਪਲਬਧ ਹੋਣਗੀਆਂ–
ਟੈਕਸ ਰਿਟਰਨ ਤਿਆਰਕਰਤਾ (ਟੀ. ਆਰ. ਪੀ.): ਇੱਕ ਟੈਕਸਯੋਗ ਵਿਅਕਤੀ ਆਪਣੀ ਰਜਿਸਟਰੇਸ਼ਨ ਅਰਜ਼ੀ/ਰਿਟਰਨਜ਼ ਆਪ ਤਿਆਰ ਕਰ ਸਕਦਾ ਹੈ ਜਾਂ ਸਹਾਇਤਾ ਲਈ ਟੀ. ਆਰ. ਪੀ. ਤੱਕ ਪਹੁੰਚ ਕਰ ਸਕਦਾ ਹੈ। ਟੀ. ਆਰ. ਪੀ. ਵਰਣਿਤ ਰਜਿਸਟਰੇਸ਼ਨ ਦਸਤਾਵੇਜ਼/ਰਿਟਰਨ ਨੂੰ ਨਿਰਧਾਰਤ ਫ਼ਾਰਮੈਟ ਵਿੱਚ, ਉਸ ਟੈਕਸਦਾਤੇ ਵਿਅਕਤੀ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਤਿਆਰ ਕਰੇਗਾ। ਟੀ. ਆਰ. ਪੀ. ਵੱਲੋਂ ਤਿਆਰ ਕੀਤੇ ਗਏ ਫ਼ਾਰਮਾਂ ਵਿੱਚ ਦਰਜ ਸੂਚਨਾ ਦੀ ਦਰੁਸਤਗੀ ਦੀ ਕਾਨੂੰਨੀ ਜ਼ਿੰਮੇਵਾਰੀ ਕੇਵਲ ਟੈਕਸਯੋਗ ਵਿਅਕਤੀ ਦੀ ਹੋਵੇਗੀ ਅਤੇ ਟੀ. ਆਰ. ਪੀ. ਕਿਸੇ ਵੀ ਤਰ੍ਹਾਂ ਦੀਆਂ ਗਲਤੀਆਂ ਜਾਂ ਗਲਤ ਜਾਣਕਾਰੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
ਸੁਵਿਧਾ ਕੇਂਦਰ (ਫ਼ੈਸਿਲੀਟੇਸ਼ਨ ਸੈਂਟਰ - ਐਫ਼. ਸੀ.): ਅਧਿਕਾਰਤ ਹਸਤਾਖਰਕਰਤਾ ਅਤੇ ਟੈਕਸਯੋਗ ਵਿਅਕਤੀ ਵੱਲੋਂ ਬਾਕਾਇਦਾ ਹਸਤਾਖਰ ਕਰ ਕੇ ਦਿੱਤੀ ‘ਸਮਰੀ ਸ਼ੀਟ’ ਸਮੇਤ ਫ਼ਾਰਮਾਂ ਅਤੇ ਦਸਤਾਵੇਜ਼ਾਂ ਦਾ ਡਿਜੀਟਲਕਰਨ ਅਤੇ/ਜਾਂ ਉਨ੍ਹਾਂ ਨੂੰ ਅਪਲੋਡ ਕਰਨ ਲਈ ਜ਼ਿੰਮੇਵਾਰ ਹੋਵੇਗਾ। ਐਫ. ਸੀ. ਦੀ ਆਈ. ਡੀ. ਅਤੇ ਪਾਸਵਰਡ ਦੀ ਵਰਤੋਂ ਕਰ ਕੇ ਸਾਂਝੇ ਪੋਰਟਲ ਉੱਤੇ ਡਾਟਾ ਅਪਲੋਡ ਕਰਨ ਤੋਂ ਬਾਅਦ, ਉਸ ਦੀ ਪ੍ਰਾਪਤੀ ਦਾ ਇੱਕ ਪ੍ਰਿੰਟ-ਆਊਟ ਲਿਆ ਜਾਵੇਗਾ ਅਤੇ ਐਫ. ਸੀ. ਉਸ ਉੱਤੇ ਹਸਤਾਖਰ ਕਰੇਗਾ ਤੇ ਟੈਕਸਯੋਗ ਵਿਅਕਤੀ ਨੂੰ ਉਸ ਦੇ ਰਿਕਾਰਡਾਂ ਲਈ ਦੇ ਦਿੱਤਾ ਜਾਵੇਗਾ। ਐਫ. ਸੀ. ਤਦ ਅਧਿਕਾਰਤ ਹਸਤਾਖਰਕਰਤਾ ਦੇ ਹਸਤਾਖਰਾਂ ਵਾਲੀ ਸਮਰੀ ਸ਼ੀਟ ਸਕੈਨ ਕਰ ਕੇ ਅਪਲੋਡ ਕਰ ਦੇਵੇਗਾ।
ਟੈਕਸਦਾਤਿਆਂ ਕੋਲ ਵੈਧ ਡਿਜੀਟਲ ਹਸਤਾਖਰਾਂ ਦੀ ਵਰਤੋਂ ਕਰਦਿਆਂ ਜਮ੍ਹਾ ਕਰਵਾਈ ਗਈ ਅਰਜ਼ੀ ਉੱਤੇ ਹਸਤਾਖਰ ਕਰਨ ਦਾ ਵਿਕਲਪ ਹੋਵੇਗਾ। ਅਰਜ਼ੀ ਉੱਤੇ ਇਲੈਕਟ੍ਰੌਨਿਕ ਢੰਗ ਨਾਲ ਹਸਤਾਖਰ ਕਰਨ ਜਾਂ ਹੋਰ ਅਰਜ਼ੀਆਂ ਦੇਣ ਦੇ ਦੋ ਵਿਕਲਪ ਹੋਣਗੇ - ਆਧਾਰ ਨੰਬਰ ਰਾਹੀਂ ਈ- ਸਾਈਨਿੰਗ ਦੁਆਰਾ ਜਾਂ ਡੀ. ਐੱਸ. ਸੀ. ਦੁਆਰਾ ਭਾਵ ਜੀ. ਐੱਸ. ਟੀ. ਪੋਰਟਲ ਨਾਲ ਟੈਕਸਦਾਤੇ ਦਾ ਡਿਜੀਟਲ ਹਸਤਾਖਰ ਸਰਟੀਫ਼ਿਕੇਟ ਰਜਿਸਟਰ ਕਰਕੇ। ਉਂਝ, ਕੰਪਨੀਆਂ ਜਾਂ ਸੀਮਤ ਦੇਣਦਾਰੀ ਭਾਈਵਾਲੀ ਇਕਾਈਆਂ ਨੂੰ ਕੇਵਲ ਡੀ. ਐੱਸ. ਸੀ. ਰਾਹੀਂ ਲਾਜ਼ਮੀ ਤੌਰ ਉੱਤੇ ਸਾਈਨ ਕਰਨਾ ਹੋਵੇਗਾ। ਹਸਤਾਖਰ ਉਦੇਸ਼ਾਂ ਲਈ ਕੇਵਲ ਲੈਵਲ 2 ਅਤੇ ਲੈਵਲ 3 ਡੀ. ਐੱਸ. ਸੀ. ਸਰਟੀਫ਼ਿਕੇਟਸ ਹੀ ਪ੍ਰਵਾਨ ਹੋਣਗੇ।
ਜੇ ਸੂਚਨਾ ਅਤੇ ਅਪਲੋਡ ਕੀਤੇ ਦਸਤਾਵੇਜ਼ ਬਿਲਕੁਲ ਸਹੀ ਵਿਵਸਥਾ ਵਿੱਚ ਪਾਏ ਜਾਂਦੇ ਹਨ, ਤਾਂ ਸੂਬਾਈ ਤੇ ਕੇਂਦਰੀ ਅਥਾਰਟੀਜ਼ ਤਿੰਨ ਆਮ ਕੰਮਕਾਜੀ ਦਿਨਾਂ ਦੇ ਅੰਦਰ ਉਸ ਅਰਜ਼ੀ ਦਾ ਜਵਾਬ ਦੇਣਗੀਆਂ। ਜੇ ਉਹ ਅਜਿਹੇ ਸਮੇਂ ਦੌਰਾਨ ਕਮੀ ਜਾਂ ਕਿਸੇ ਉਕਾਈ ਬਾਰੇ ਦੱਸਦੇ ਹਨ, ਤਾਂ ਬਿਨੈਕਾਰ ਨੂੰ ਉਸ ਗਲਤੀ ਜਾਂ ਉਕਾਈ/ਕਮੀ ਨੂੰ ਅਜਿਹੀ ਸੂਚਨਾ ਮਿਲਣ ਦੇ 7 ਦਿਨਾਂ ਅੰਦਰ ਠੀਕ ਕਰਵਾਉਣਾ ਹੋਵੇਗਾ।
ਉਸ ਤੋਂ ਬਾਅਦ ਜਦੋਂ ਟੈਕਸਯੋਗ ਵਿਅਕਤੀ ਉਹੀ ਕਮੀਆਂ ਦੂਰ ਕਰਨ ਬਾਰੇ ਸੂਚਿਤ ਕਰੇਗਾ, ਤਾਂ ਉਸ ਦੇ 7 ਦਿਨਾਂ ਅੰਦਰ ਸੂਬਾ ਤੇ ਕੇਂਦਰ ਦੇ ਅਧਿਕਾਰੀਆਂ ਜਾਂ ਤਾਂ ਉਸ ਅਰਜ਼ੀ ਨੂੰ ਪ੍ਰਵਾਨ ਕਰ ਲੈਣਗੀਆਂ ਤੇ ਜਾਂ ਰੱਦ ਕਰ ਦੇਣਗੀਆਂ। ਜੇ ਇਸ ਵਰਣਿਤ ਸਮਾਂ ਸੀਮਾ ਦੇ ਅੰਦਰ ਵਿਭਾਗੀ ਅਧਿਕਾਰੀਆਂ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਜਾਂਦਾ, ਤਾਂ ਪੋਰਟਲ ਆਪਣੇ-ਆਪ ਇਹ ਰਜਿਸਟਰੇਸ਼ਨ ਕਰ ਦੇਵੇਗਾ।
ਜੇ ਪੁਸ਼ਟੀ ਦੀ ਪ੍ਰਕਿਰਿਆ ਦੌਰਾਨ, ਕੋਈ ਟੈਕਸ ਅਥਾਰਟੀ ਕੋਈ ਸੁਆਲ ਪੁੱਛਦੀ ਹੈ ਜਾਂ ਕਿਸੇ ਗਲਤੀ ਬਾਰੇ ਨੋਟਿਸ ਦਿੰਦੀ ਹੈ, ਤਾਂ ਉਸ ਬਾਰੇ 3 ਸਾਂਝੇ ਕੰਮਕਾਜੀ ਦਿਵਸਾਂ ਦੇ ਅੰਦਰ ਜੀ. ਐੱਸ. ਟੀ. ਕਾਮਨ ਪੋਰਟਲ ਰਾਹੀਂ ਬਿਨੈਕਾਰ ਅਤੇ ਦੂਜੀ ਟੈਕਸ ਅਥਾਰਟੀ ਨੂੰ ਸੂਚਿਤ ਕੀਤਾ ਜਾਵੇਗਾ। ਬਿਨੈਕਾਰ ਕਮੀ ਦੀ ਸੂਚਨਾ ਪ੍ਰਾਪਤ ਹੋਣ ਦੀ ਮਿਤੀ ਤੋਂ ਸੱਤ ਦਿਨਾਂ ਦੇ ਸਮੇਂ ਅੰਦਰ ਉਸ ਪ੍ਰਸ਼ਨ/ਗਲਤੀ ਠੀਕ ਕਰਨ/ਪ੍ਰਸ਼ਨ ਦਾ ਉੱਤਰ ਉਸੇ ਸਮਾਂ-ਮਿਆਦ ਅੰਦਰ ਦੇਵੇਗਾ।
ਵਧੀਕ ਦਸਤਾਵੇਜ਼ ਜਾਂ ਪੁਸ਼ਟੀ ਦੀ ਪ੍ਰਾਪਤੀ ਤੋਂ ਬਾਅਦ, ਵਾਜਬ ਟੈਕਸ ਅਥਾਰਟੀ ਸੱਤ ਆਮ ਕੰਮਕਾਜੀ ਦਿਵਸਾਂ ਦੇ ਅੰਦਰ ਹੁੰਗਾਰਾ ਦੇਵੇਗੀ।
ਜੇ ਰਜਿਸਟਰੇਸ਼ਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਤਾਂ ਬਿਨੈਕਾਰ ਨੂੰ ਅਜਿਹੇ ਇਨਕਾਰ ਦੇ ਕਾਰਨਾਂ ਬਾਰੇ ਬੋਲਣ ਦੀ ਵਿਵਸਥਾ ਰਾਹੀਂ ਸੂਚਿਤ ਕੀਤਾ ਜਾਵੇਗਾ। ਬਿਨੈਕਾਰ ਨੂੰ ਅਥਾਰਟੀ ਦੇ ਫ਼ੈਸਲੇ ਵਿਰੁੱਧ ਅਪੀਲ ਕਰਨ ਦਾ ਅਧਿਕਾਰ ਹੋਵੇਗਾ। ਸੀ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 26 ਦੇ ਅਨੁਛੇਦ 19 ਦੇ ਉੱਪ-ਅਨੁਛੇਦ (2) ਅਨੁਸਾਰ, ਕਿਸੇ ਅਥਾਰਟੀ ਵੱਲੋਂ ਰਜਿਸਟਰੇਸ਼ਨ ਦੀ ਅਰਜ਼ੀ ਰੱਦ ਕੀਤੇ ਜਾਣ (ਭਾਵ ਸੀ. ਜੀ. ਐੱਸ. ਟੀ. ਕਾਨੂੰਨ/ਐਸ. ਜੀ. ਐੱਸ. ਟੀ. ਅਧੀਨ) ਦੀ ਹਾਲਤ ਵਿੱਚ, ਰਜਿਸਟਰੇਸ਼ਨ ਲਈ ਅਰਜ਼ੀ ਨੂੰ ਦੂਜੀ ਟੈਕਸ ਅਥਾਰਟੀ (ਭਾਵ ਐੱਸ. ਜੀ. ਐੱਸ. ਟੀ. ਕਾਨੂੰਨ/ਯੂ. ਟੀ. ਜੀ. ਐੱਸ. ਟੀ./ਸੀ. ਜੀ. ਐੱਸ. ਟੀ. ਕਾਨੂੰਨਾਂ ਵੱਲੋਂ ਵੀ ਰੱਦ ਕੀਤਾ ਮੰਨਿਆ ਜਾਵੇਗਾ।
ਬਿਨੈਕਾਰ ਨੂੰ ਉਸ ਦੀ ਰਜਿਸਟਰੇਸ਼ਨ ਅਰਜ਼ੀ ਦੇ ਪ੍ਰਵਾਨ ਜਾਂ ਰੱਦ ਹੋਣ ਬਾਰੇ ਜੀ. ਐੱਸ. ਟੀ. ਕੌਮਨ ਪੋਰਟਲ ਵੱਲੋਂ ਈ-ਮੇਲ ਅਤੇ ਐਸ. ਐਮ. ਐਸ. ਰਾਹੀਂ ਸੂਚਿਤ ਕੀਤਾ ਜਾਵੇਗਾ। ਇਸ ਪੜਾਅ ਉੱਤੇ ਬਿਨੈਕਾਰ ਨੂੰ ਅਧਿਕਾਰ-ਖੇਤਰ ਦੇ ਵੇਰਵਿਆਂ ਬਾਰੇ ਸੂਚਿਤ ਕੀਤਾ ਜਾਵੇਗਾ।
ਜੇ ਰਜਿਸਟਰੇਸ਼ਨ ਪ੍ਰਵਾਨ ਹੋ ਗਈ, ਤਦ ਬਿਨੈਕਾਰ ਜੀ. ਐਸ ਟੀ. ਦੇ ਸਾਂਝੇ ਪੋਰਟਲ ਤੋਂ ਰਜਿਸਟਰੇਸ਼ਨ ਸਰਟੀਫ਼ਿਕੇਟ ਡਾਊਨਲੋਡ ਕਰ ਸਕਦਾ ਹੈ।
ਜੀ ਹਾਂ, ਪਰ ਕੇਵਲ ਉਨ੍ਹਾਂ ਮਾਮਲਿਆਂ ਵਿੱਚ, ਜਿੱਥੇ ਮੁਢਲੇ ਤੌਰ ਉੱਤੇ ਵਾਜਬ ਅਧਿਕਾਰੀ ਨੇ ਆਪਣੇ-ਆਪ ਕਾਰਵਾਈ ਕਰਦਿਆਂ ਰੱਦ ਕੀਤਾ ਹੋਵੇ ਅਤੇ ਅਜਿਹਾ ਕਰਨ ਲਈ ਟੈਕਸਯੋਗ ਵਿਅਕਤੀ ਜਾਂ ਉਸ ਦੇ ਕਾਨੂੰਨੀ ਵਾਰਸਾਂ ਨੇ ਬੇਨਤੀ ਨਾ ਕੀਤੀ ਹੋਵੇ। ਉਹ ਵਿਅਕਤੀ, ਜਿਸ ਦੀ ਰਜਿਸਟਰੇਸ਼ਨ ਆਪਣੇ-ਆਪ ਹੀ ਰੱਦ ਕਰ ਦਿੱਤੀ ਗਈ ਹੈ, ਉਹ ਰੱਦ ਕੀਤੇ ਜਾਣ ਦੇ ਆਦੇਸ਼ ਦੀ ਸੂਚਨਾ ਮਿਲਣ ਦੀ ਮਿਤੀ ਦੇ 30 ਦਿਨਾਂ ਦੇ ਸਮੇਂ ਅੰਦਰ ਰਜਿਸਟਰੇਸ਼ਨ ਰੱਦ ਕੀਤੇ ਜਾਣ ਨੂੰ ਮਨਸੂਖ ਕਰਵਾਉਣ ਲਈ ਵਾਜਬ ਅਧਿਕਾਰੀ ਕੋਲ ਅਰਜ਼ੀ ਦੇ ਸਕਦਾ ਹੈ। ਵਾਜਬ ਅਧਿਕਾਰੀ ਰੱਦ ਕਰਨ ਨੂੰ ਮਨਸੂਖ ਕਰਨ ਦੀ ਅਰਜ਼ੀ ਪ੍ਰਾਪਤ ਹੋਣ ਦੀ ਮਿਤੀ ਜਾਂ ਸੂਚਨਾ/ਪੁਸ਼ਟੀ ਪ੍ਰਾਪਤ ਹੋਣ ਦੀ ਮਿਤੀ ਦੇ 30 ਦਿਨਾਂ ਦੇ ਸਮੇਂ ਅੰਦਰ ਜਾਂ ਤਾਂ ਉਸ ਰੱਦ ਕਰਨ ਦੇ ਹੁਕਮ ਨੂੰ ਮਨਸੂਖ਼ ਕਰ ਸਕਦਾ ਹੈ ਭਾਵ ਰੱਦ ਕਰ ਸਕਦਾ ਹੈ ਜਾਂ ਬਿਨੈਕਾਰ ਦੀ ਅਜਿਹੀ ਅਰਜ਼ੀ ਰੱਦ ਕਰ ਸਕਦਾ ਹੈ।
ਜੀ ਹਾਂ, ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 29(5) ਅਨੁਸਾਰ ਹਰੇਕ ਅਜਿਹਾ ਰਜਿਸਟਰਡ ਟੈਕਸਯੋਗ ਵਿਅਕਤੀ ਜਿਸ ਦੀ ਰਜਿਸਟਰੇਸ਼ਨ ਰੱਦ ਹੋਈ ਹੈ, ਉਹ ਇਲੈਕਟ੍ਰੌਨਿਕ ਕੈਸ਼/ਕ੍ਰੈਡਿਟ ਲੈਜਰ ਵਿੱਚ ਡੇਬਿਟ ਦੁਆਰਾ ਇੱਕ ਰਾਸ਼ੀ ਦਾ ਭੁਗਤਾਨ ਕਰੇਗਾ, ਜੋ ਅਜਿਹੀ ਰਜਿਸਟਰੇਸ਼ਨ ਰੱਦ ਹੋਣ ਦੀ ਮਿਤੀ ਤੋਂ ਤੁਰੰਤ ਪਹਿਲਾਂ ਦੇ ਦਿਨ ਸਟੌਕ ਜਾਂ ਪੂੰਜੀ ਵਸਤਾਂ ਜਾਂ ਪਲਾਂਟ ਤੇ ਮਸ਼ੀਨਰੀ ਵਿੱਚ ਮੌਜੂਦ ਸਟਾਕ ਤੇ ਇਨਪੁਟਸ ਵਿੱਚ ਰੱਖੀਆਂ ਇਨਪੁਟਸ ਦੇ ਸਬੰਧ ਵਿੱਚ ਇਨਪੁਟ ਟੈਕਸ ਦੇ ਕ੍ਰੈਡਿਟ ਦੇ ਸਮਾਨ ਹੋਵੇਗੀ ਜਾਂ ਅਜਿਹੀਆਂ ਵਸਤਾਂ ਉੱਤੇ ਅਦਾਇਗੀਯੋਗ ਉਤਪਾਦਨ ਟੈਕਸ ਦੇ ਸਮਾਨ, ਜੋ ਵੀ ਵੱਧ ਹੋਵੇ, ਅਦਾ ਕਰਨਾ ਹੋਵੇਗਾ।
ਕੈਜ਼ੂਅਲ ਅਤੇ ਗ਼ੈਰ-ਰਿਹਾਇਸ਼ੀ ਟੈਕਸਯੋਗ ਵਿਅਕਤੀ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਕ੍ਰਮਵਾਰ ਸੈਕਸ਼ਨਾਂ 2(20) ਅਤੇ 2(77) ਵਿੱਚ ਵੱਖੋ-ਵੱਖਰੇ ਤੌਰ ਉੱਤੇ ਪਰਿਭਾਸ਼ਿਤ ਹੈ। ਕੁਝ ਫ਼ਰਕ ਇਥੇ ਹੇਠਾਂ ਦਰਸਾਏ ਗਏ ਹਨ:
ਕੈਜ਼ੂਅਲ ਟੈਕਸਯੋਗ ਵਿਅਕਤੀ |
ਗ਼ੈਰ-ਰਿਹਾਇਸ਼ੀ ਟੈਕਸਯੋਗ ਵਿਅਕਤੀ |
ਕਿਸੇ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕਦੀ-ਕਦਾਈਂ ਮਾਲ ਜਾਂ ਸੇਵਾਵਾਂ ਦੀ ਸਪਲਾਈ ਦੇ ਲੈਣ-ਦੇਣ ਕਰਦਾ ਹੈ, ਜਿੱਥੇ ਉਸ ਦੇ ਕਾਰੋਬਾਰ ਦਾ ਕੋਈ ਸਥਾਈ ਟਿਕਾਣਾ ਨਹੀਂ ਹੈ |
ਕਦੀ-ਕਦਾਈਂ ਮਾਲ ਜਾਂ ਸੇਵਾਵਾਂ ਦੀ ਸਪਲਾਈ ਦੇ ਲੈਣ-ਦੇਣ ਕਰਦਾ ਹੈ, ਭਾਰਤ ਵਿੱਚ ਉਸ ਦੀ ਕਾਰੋਬਾਰੀ ਰਿਹਾਇਸ਼ ਦਾ ਕੋਈ ਸਥਾਈ ਟਿਕਾਣਾ ਨਹੀਂ ਹੈ |
ਉਸ ਦਾ ਇੱਕ ‘ਪੈਨ’ (PAN ) ਹੁੰਦਾ |
ਕੋਈ ‘ਪੈਨ’ ਨਹੀਂ ਹੁੰਦਾ. ਇੱਕ ਗੈਰ-ਰਿਹਾਇਸ਼ੀ ਵਿਅਕਤੀ ਕੋਲ ਜੇ ‘ਪੈਨ’ ਹੋਵੇ, ਤਾਂ ਉਹ ਇੱਕ ਕੈਜ਼ੂਅਲ ਟੈਕਸਯੋਗ ਵਿਅਕਤੀ ਵਜੋਂ ਰਜਿਸਟਰੇਸ਼ਨ ਲੈ ਸਕਦਾ ਹੈ |
ਰਜਿਸਟਰੇਸ਼ਨ ਲਈ ਉਹੀ ਬਿਨੈ-ਪੱਤਰ ਫ਼ਾਰਮ ਜੋ ਆਮ ਟੈਕਸਯੋਗ ਵਿਅਕਤੀਆਂ ਲਈ ਹਨ ਭਾਵ GST REG-01 |
ਗ਼ੈਰ-ਰਿਹਾਇਸ਼ੀ ਟੈਕਸਯੋਗ ਵਿਅਕਤੀ ਵੱਲੋਂ ਰਜਿਸਟਰੇਸ਼ਨ ਲਈ ਵੱਖਰਾ ਬਿਨੈ-ਪੱਤਰ ਫ਼ਾਰਮ ਭਾਵ GST REG-9 |
ਉਸ ਨੂੰ ਕੋਰਸ ਵਿੱਚ ਜਾਂ ਕਾਰੋਬਾਰ ਵਧਾਉਣ ਲਈ ਲੈਣ-ਦੇਣ ਕਰਨੇ ਪੈਂਦੇ ਹਨ |
ਪਰਿਭਾਸ਼ਾ ਵਿੱਚ ਬਿਜ਼ਨੇਸ ਟੈਸਟ ਗਾਇਬ |
ਆਮ GSTR-।, GSTR-2 ਅਤੇ GSTR-3 ਰਿਟਰਨਾਂ ਭਰਨੀਆਂ ਹੁੰਦੀਆਂ ਹਨ |
ਫ਼ਾਰਮੈਟ GSTR-5 ਵਿੱਚ ਵੱਖਰੀ ਸਰਲੀਕ੍ਰਿਤ ਰਿਟਰਨ ਭਰਨੀ ਹੁੰਦੀ ਹੈ |
ਅੰਦਰ ਆਉਣ ਵਾਲੀਆਂ ਸਾਰੀਆਂ ਸਪਲਾਈਜ਼ ਦਾ ਆਈ. ਟੀ. ਸੀ. ਕਲੇਮ ਕਰ ਸਕਦਾ ਹੈ |
ਕੇਵਲ ਮਾਲ ਤੇ/ਜਾਂ ਸੇਵਾਵਾਂ ਦੀ ਦਰਾਮਦ ਦੇ ਸਬੰਧ ਵਿੱਚ ਹੀ ਆਈ. ਟੀ. ਸੀ. ਲੈ ਸਕਦਾ ਹੈ। |
Source : Central Board of Excise and Customs
ਆਖਰੀ ਵਾਰ ਸੰਸ਼ੋਧਿਤ : 2/6/2020