ਉੱਤਰ. ਅਨੁਛੇਦ 73 ਅਜਿਹੇ ਮਾਮਲਿਆਂ ਨਾਲ ਨਿਪਟਦਾ ਹੈ, ਜਿੱਥੇ ਕੋਈ ਧੋਖਾਧੜੀ/ਕੁਝ ਲੁਕਾਏ ਜਾਣ/ਗਲਤ ਬਿਆਨੀ ਆਦਿ ਦਾ ਮਾਮਲਾ ਨਹੀਂ ਹੈ। ਅਨੁਛੇਦ 74 ਅਜਿਹੇ ਮਾਮਲਿਆਂ ਨਾਲ ਨਿਪਟਦਾ ਹੈ, ਜਿੱਥੇ ਧੋਖਾਧੜੀ/ਕੁਝ ਲੁਕਾਏ ਜਾਣ/ਗਲਤ ਬਿਆਨੀ ਆਦਿ ਨਾਲ ਸਬੰਧਤ ਵਿਵਸਥਾਵਾਂ ਲਾਗੂ ਹੁੰਦੀਆਂ ਹਨ।
ਉੱਤਰ. ਅਜਿਹੇ ਮਾਮਲਿਆਂ ਵਿੱਚ ਵਾਜਬ ਅਧਿਕਾਰੀ ਵੱਲੋਂ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾ ਸਕਦਾ। (ਸੈਕਸ਼ਨ 73(6))
ਪ੍ਰਸ਼ਨ 3. ਜੇ ਅਨੁਛੇਦ 73 ਅਧੀਨ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਹ ਵਿਅਕਤੀ ਵਿਆਜ ਸਮੇਤ ਭੁਗਤਾਨ ਕਰ ਦਿੰਦਾ ਹੈ, ਕੀ ਇਸ ਮਾਮਲੇ ਬਾਰੇ ਫ਼ੈਸਲਾ ਦੇਣ ਦੀ ਕੋਈ ਜ਼ਰੂਰਤ ਹੈ ?
ਉੱਤਰ. ਜੇ ਉਹ ਵਿਅਕਤੀ ਨੋਟਿਸ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਵਿਆਜ ਸਮੇਤ ਟੈਕਸ ਅਦਾ ਕਰ ਦਿੰਦਾ ਹੈ, ਤਦ ਕੋਈ ਜੁਰਮਾਨਾ ਅਦਾਇਗੀਯੋਗ ਨਹੀਂ ਹੋਵੇਗਾ ਅਤੇ ਅਜਿਹੇ ਨੋਟਿਸ ਦੇ ਸਬੰਧ ਵਿੱਚ ਸਾਰੀਆਂ ਕਾਰਵਾਈਆਂ ਖ਼ਤਮ ਹੋਈਆਂ ਮੰਨੀਆਂ ਜਾਣਗੀਆਂ। (ਸੈਕਸ਼ਨ 73(8))
ਉੱਤਰ. (i) ਸੈਕਸ਼ਨ 73 (ਧੋਖਾਧੜੀ/ਕੁਝ ਲੁਕਾਏ ਜਾਣ/ਗਲਤ ਬਿਆਨੀ ਤੋਂ ਇਲਾਵਾ ਹੋਰ ਮਾਮਲੇ) ਦੇ ਮਾਮਲੇ ਵਿੱਚ, ਵਾਜਬ ਮਿਤੀ ਨੂੰ ਜਿਸ ਵਿੱਤੀ ਵਰ੍ਹੇ ਨਾਲ ਮੰਗ ਸਬੰਧਤ ਹੈ, ਉਸ ਦੀ ਸਾਲਾਨਾ ਰਿਟਰਨ ਭਰਨ ਦੀ ਬਣਦੀ ਯੋਗ ਮਿਤੀ ਤੋਂ ਗਿਣਿਆ ਜਾਵੇਗਾ। ਇਸ 'ਕਾਰਨ ਦੱਸੋ' ਨੋਟਿਸ ਬਾਰੇ ਫ਼ੈਸਲਾ ਸਾਲਾਨਾ ਰਿਟਰਨ ਭਰਨ ਦੀ ਬਣਦੀ ਯੋਗ ਮਿਤੀ ਤੋਂ ਤਿੰਨ ਸਾਲਾਂ ਦੇ ਸਮੇਂ ਅੰਦਰ ਦੇਣਾ ਹੋਵੇਗਾ। ਅਜਿਹਾ 'ਕਾਰਨ ਦੱਸੋ' ਨੋਟਿਸ; ਫ਼ੈਸਲਾ ਸੁਣਾਉਣ ਦੀ ਸਮਾਂ ਸੀਮਾ ਤੋਂ ਘੱਟੋ-ਘੱਟ ਤਿੰਨ ਮਹੀਨੇ ਪਹਿਲਾਂ ਜਾਰੀ ਕਰਨਾ ਹੋਵੇਗਾ। (ਸੈਕਸ਼ਨ 73(2 ਅਤੇ 10))
(ii) ਸੈਕਸ਼ਨ 74 (ਧੋਖਾਧੜੀ/ਕੁਝ ਲੁਕਾਏ ਜਾਣ/ਗਲਤ ਬਿਆਨੀ ਨਾਲ ਸਬੰਧਤ ਮਾਮਲੇ) ਦੇ ਮਾਮਲੇ ਵਿੱਚ, ਵਾਜਬ ਮਿਤੀ ਨੂੰ ਜਿਸ ਵਿੱਤੀ ਵਰ੍ਹੇ ਨਾਲ ਮੰਗ ਸਬੰਧਤ ਹੈ, ਉਸ ਦੀ ਸਾਲਾਨਾ ਰਿਟਰਨ ਭਰਨ ਦੀ ਬਣਦੀ ਯੋਗ ਮਿਤੀ ਤੋਂ ਗਿਣਿਆ ਜਾਵੇਗਾ। ਇਸ 'ਕਾਰਨ ਦੱਸੋ, ਨੋਟਿਸ ਬਾਰੇ ਫ਼ੈਸਲਾ ਸਾਲਾਨਾ ਰਿਟਰਨ ਭਰਨ ਦੀ ਬਣਦੀ ਯੋਗ ਮਿਤੀ ਤੋਂ ਪੰਜ ਸਾਲਾਂ ਦੇ ਸਮੇਂ ਅੰਦਰ ਦੇਣਾ ਹੋਵੇਗਾ। ਅਜਿਹਾ 'ਕਾਰਨ ਦੱਸੋ' ਨੋਟਿਸ ਸਬੰਧੀ ਫ਼ੈਸਲਾ ਸੁਣਾਉਣ ਦੀ ਸਮਾਂ ਸੀਮਾ ਤੋਂ ਘੱਟੋ-ਘੱਟ ਤਿੰਨ ਮਹੀਨੇ ਪਹਿਲਾਂ ਹੋਵੇਗੀ। ਅਜਿਹਾ 'ਕਾਰਨ ਦੱਸੋ' ਨੋਟਿਸ; ਫ਼ੈਸਲਾ ਸੁਣਾਉਣ ਦੀ ਸਮਾਂ ਸੀਮਾ ਤੋਂ ਘੱਟੋ-ਘੱਟ ਛੇ ਮਹੀਨੇ ਪਹਿਲਾਂ ਜਾਰੀ ਕਰਨਾ ਹੋਵੇਗਾ। (ਸੈਕਸ਼ਨ 74 (2 ਅਤੇ 10))
ਉੱਤਰ. (i) ਸੈਕਸ਼ਨ 73 (ਧੋਖਾਧੜੀ/ਕੁਝ ਲੁਕਾਏ ਜਾਣ/ਗਲਤ ਬਿਆਨੀ ਤੋਂ ਇਲਾਵਾ ਹੋਰ ਮਾਮਲੇ) ਦੇ ਮਾਮਲੇ ਵਿੱਚ, ਫ਼ੈਸਲਾ ਸੁਣਾਏ ਜਾਣ ਦੀ ਸਮਾਂ ਸੀਮਾ ਉਸ ਵਿੱਤੀ ਵਰ੍ਹੇ ਸਾਲਾਨਾ ਰਿਟਰਨ ਭਰਨ ਦੀ ਬਣਦੀ ਯੋਗ ਮਿਤੀ ਤੋਂ 3 ਸਾਲਾਂ ਦਾ ਸਮਾਂ ਹੈ, ਜਿਸ ਨਾਲ ਮੰਗ ਸਬੰਧਤ ਹੈ ਜਾਂ ਗਲਤ ਤਰੀਕੇ ਲਿਆ ਰੀਫ਼ੰਡ/ਆਈ. ਟੀ. ਸੀ. ਗਲਤ ਤਰੀਕੇ ਨਾਲ ਲਾਭ ਲਏ ਹੋਣ ਦੀ ਮਿਤੀ ਤੋਂ ਇਹ ਸਮਾਂ ਗਿਣਿਆ ਜਾਂਦਾ ਹੈ। (ਸੈਕਸ਼ਨ 73(10))
(ii) ਸੈਕਸ਼ਨ 74 (ਧੋਖਾਧੜੀ/ਕੁਝ ਲੁਕਾਏ ਜਾਣ/ਗਲਤ ਬਿਆਨੀ ਨਾਲ ਸਬੰਧਤ ਮਾਮਲੇ) ਦੇ ਮਾਮਲੇ ਵਿੱਚ, ਫ਼ੈਸਲਾ ਸੁਣਾਏ ਜਾਣ ਦੀ ਸਮਾਂ ਸੀਮਾ ਉਸ ਵਿੱਤੀ ਵਰ੍ਹੇ ਸਾਲਾਨਾ ਰਿਟਰਨ ਭਰਨ ਦੀ ਬਣਦੀ ਯੋਗ ਮਿਤੀ ਤੋਂ 5 ਸਾਲਾਂ ਦਾ ਸਮਾਂ ਹੈ, ਜਿਸ ਨਾਲ ਮੰਗ ਸਬੰਧਤ ਹੈ ਜਾਂ ਗਲਤ ਤਰੀਕੇ ਲਿਆ ਰੀਫ਼ੰਡ/ਆਈ. ਟੀ. ਸੀ. ਗਲਤ ਤਰੀਕੇ ਨਾਲ ਲਾਭ ਲਏ ਹੋਣ ਦੀ ਮਿਤੀ ਤੋਂ ਇਹ ਸਮਾਂ ਗਿਣਿਆ ਜਾਂਦਾ ਹੈ। (ਸੈਕਸ਼ਨ 74(10))
ਉੱਤਰ. ਜੀ ਹਾਂ। ਟੈਕਸ ਲਈ ਵਸੂਲੀਯੋਗ ਵਿਅਕਤੀ ਕੋਲ ਵਿਆਜ ਅਤੇ ਟੈਕਸ ਦੀ ਰਕਮ ਦੇ 15% ਦੇ ਸਮਾਨ ਰਾਸ਼ੀ ਦੇ ਜੁਰਮਾਨੇ ਸਮੇਤ ਟੈਕਸ ਦੀ ਰਕਮ ਅਦਾ ਕਰਨ ਦਾ ਇੱਕ ਵਿਕਲਪ ਹੋਵੇਗਾ, ਇਸ ਸਬੰਧੀ ਰਕਮ ਜਾਂ ਤਾਂ ਉਹ ਖ਼ੁਦ ਨਿਸ਼ਚਤ ਕਰ ਸਕਦਾ ਹੈ ਤੇ ਜਾਂ ਯੋਗ ਅਧਿਕਾਰੀ ਅਜਿਹਾ ਕਰ ਸਕਦਾ ਹੈ ਅਤੇ ਅਜਿਹੇ ਭੁਗਤਾਨ ਤੋਂ ਬਾਅਦ ਟੈਕਸ ਦੇ ਸਬੰਧ ਵਿੱਚ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ। (ਸੈਕਸ਼ਨ 74 (6))
ਉੱਤਰ. ਜਿੱਥੇ ਵਿਅਕਤੀ ਨੂੰ ਅਨੁਛੇਦ 74 ਦੇ ਉੱਪ-ਅਨੁਛੇਦ (।) ਅਧੀਨ ਕੋਈ ਨੋਟਿਸ ਜਾਰੀ ਕੀਤਾ ਗਿਆ ਹੈ, ਉਹ ਇਹ ਨੋਟਿਸ ਜਾਰੀ ਹੋਣ ਦੇ 30 ਦਿਨਾਂ ਅੰਦਰ 25 ਫ਼ੀ ਸਦੀ ਜੁਰਮਾਨੇ ਸਮੇਤ ਵਿਆਜ ਨਾਲ ਟੈਕਸ ਅਦਾ ਕਰ ਦਿੰਦਾ ਹੈ, ਤਦ ਅਜਿਹੇ ਨੋਟਿਸ ਨਾਲ ਸਬੰਧਤ ਸਾਰੀਆਂ ਕਾਰਵਾਈਆਂ ਖ਼ਤਮ ਹੋਈਆਂ ਮੰਨੀਆਂ ਜਾਣਗੀਆਂ। (ਸੈਕਸ਼ਨ 74(8))
ਉੱਤਰ. ਜੀ ਹਾਂ। ਜੇ ਕੋਈ ਵਿਅਕਤੀ ਹੁਕਮ ਮਿਲਣ ਦੇ 30 ਦਿਨਾਂ ਦੇ ਅੰਦਰ ਅਜਿਹੇ ਟੈਕਸ ਦੇ 50 ਫ਼ੀਸਦੀ ਦੇ ਸਮਾਨ ਜੁਰਮਾਨਾ ਅਤੇ ਵਿਆਜ ਸਮੇਤ ਟੈਕਸ ਅਦਾ ਕਰ ਦਿੰਦਾ ਹੈ, ਤਦ ਅਜਿਹੇ ਟੈਕਸ ਦੇ ਸਬੰਧ ਵਿੱਚ ਸਾਰੀਆਂ ਕਾਰਵਾਈਆਂ ਖ਼ਤਮ ਹੋਈਆਂ ਮੰਨੀਆਂ ਜਾਣਗੀਆਂ। (ਸੈਕਸ਼ਨ 74 (।।))
ਉੱਤਰ. ਸੈਕਸ਼ਨ 75(10) ਦੀ ਵਿਵਸਥਾ ਹੈ ਕਿ ਫ਼ੈਸਲਾ ਲੈਣ ਦੀਆਂ ਕਾਰਜ-ਵਿਧੀਆਂ ਦੇ ਸਮਝੇ ਜਾਣ ਵਾਲੇ ਸੰਭਾਵੀ ਫ਼ੈਸਲੇ ਲਈ ਜੇ ਇਨ੍ਹਾਂ ਸੈਕਸ਼ਨਾਂ ਅਧੀਨ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਆਦੇਸ਼ ਜਾਰੀ ਨਹੀਂ ਕੀਤਾ ਜਾਂਦਾ।
ਉੱਤਰ. ਇਸ ਕਾਨੂੰਨ ਅਧੀਨ ਟੈਕਸ ਨੁਮਾਇੰਦਗੀ ਕਰ ਰਹੇ ਹੋਰ ਵਿਅਕਤੀ ਤੋਂ ਇਕੱਠੀ ਕੀਤੀ ਰਕਮ ਸਰਕਾਰ ਨੂੰ ਅਦਾ ਕਰਨੀ ਜ਼ਰੂਰੀ ਹੈ। ਅਜਿਹੀ ਕੋਈ ਰਕਮ, ਜੋ ਅਦਾ ਨਹੀਂ ਕੀਤੀ ਗਈ ਹੈ, ਉਸ ਨੂੰ ਅਜਿਹੀ ਰਾਸ਼ੀ ਦੇ ਸਮਾਨ ਜੁਰਮਾਨਾ ਵਾਪਸ ਲੈਣ ਲਈ ਯੋਗ ਅਧਿਕਾਰੀ 'ਕਾਰਨ ਦੱਸੋ, ਨੋਟਿਸ ਜਾਰੀ ਕਰ ਸਕਦਾ ਹੈ। (ਸੈਕਸ਼ਨ 76 (1 ਅਤੇ 2))
ਉੱਤਰ. 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਜਾ ਸਕਦਾ ਹੈ ਅਤੇ ਅਜਿਹਾ ਨੋਟਿਸ ਜਾਰੀ ਹੋਣ ਦੀ ਮਿਤੀ ਦੇ ਇੱਕ ਸਾਲ ਦੇ ਸਮੇਂ ਅੰਦਰ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ ਇੱਕ ਹੁਕਮ ਜਾਰੀ ਕੀਤਾ ਜਾਵੇਗਾ। ਕੁਦਰਤੀ ਜਾਂ ਸੁਭਾਵਕ ਇਨਸਾਫ਼ ਦੇ ਸਿਧਾਂਤਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਆਦੇਸ਼ ਜਾਰੀ ਕੀਤਾ ਜਾਵੇਗਾ। (ਸੈਕਸ਼ਨ 76(2 ਤੋਂ 6))
ਉੱਤਰ. ਇਸ ਦੀ ਕੋਈ ਸਮਾਂ ਸੀਮਾ ਨਹੀਂ ਹੈ। ਅਜਿਹੇ ਮਾਮਲਿਆਂ ਦਾ ਪਤਾ ਲੱਗਦਿਆਂ ਹੀ ਬਿਨਾ ਕਿਸੇ ਸਮਾਂ ਸੀਮਾ ਦੇ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ।
ਉੱਤਰ. ਅਜਿਹੀ ਕੋਈ ਬੇਨਤੀ ਮਿਲਣ ਤੇ, ਕਮਿਸ਼ਨਰ/ਚੀਫ਼ ਕਮਿਸ਼ਨਰ ਕਾਨੂੰਨ ਅਧੀਨ ਕਿਸੇ ਰਿਟਰਨ ਵਿੱਚ ਸਵੈ-ਮੁਲਾਂਕਿਤ ਦੇਣਦਾਰੀ ਅਨੁਸਾਰ ਬਕਾਇਆ ਰਹਿੰਦੀ ਰਕਮ ਤੋਂ ਇਲਾਵਾ ਕਾਨੂੰਨ ਅਧੀਨ ਹੋਰ ਬਕਾਇਆ ਕਿਸੇ ਰਾਸ਼ੀ ਦੇ ਭੁਗਤਾਨ ਲਈ ਸਮਾਂ ਅੱਗੇ ਵਧਾ ਸਕਦਾ ਹੈ, ਕਿਸੇ ਰਿਟਰਨ ਵਿੱਚ ਸਵੈ-ਮੁਲਾਂਕਿਤ ਦੇਣਦਾਰੀ ਅਨੁਸਾਰ ਬਕਾਇਆ ਰਾਸ਼ੀ ਤੋਂ ਇਲਾਵਾ, ਅਜਿਹੇ ਵਿਅਕਤੀ ਨੂੰ ਵੱਧ ਤੋਂ ਵੱਧ 24 ਕਿਸ਼ਤਾਂ ਵਿੱਚ ਭੁਗਤਾਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਬਸ਼ਰਤੇ ਸੈਕਸ਼ਨ 50 ਅਧੀਨ ਵਿਆਜ ਦਾ ਭੁਗਤਾਨ ਅਜਿਹੀਆਂ ਸੀਮਾਵਾਂ ਤੇ ਸ਼ਰਤਾਂ ਨਾਲ ਕੀਤਾ ਜਾਵ, ਜੋ ਨਿਰਧਾਰਤ ਕੀਤੀਆਂ ਜਾ ਸਕਦੀਆਂ ਹਨ। ਫਿਰ ਵੀ, ਜੇ ਬਣਦੀ ਯੋਗ ਮਿਤੀ ਉੱਤੇ ਕਿਸੇ ਇੱਕ ਕਿਸ਼ਤ ਦੇ ਭੁਗਤਾਨ ਵਿੱਚ ਕੋਈ ਕੋਤਾਹੀ ਹੁੰਦੀ ਹੈ, ਤਾਂ ਅਜਿਹੀ ਮਿਤੀ ਨੂੰ ਭੁਗਤਾਨਯੋਗ ਸਮੁੱਚੀ ਬਕਾਇਆ ਰਾਸ਼ੀ ਅਦਾਇਗੀਯੋਗ ਹੋ ਜਾਵੇਗੀ ਅਤੇ ਉਸ ਨੂੰ ਬਿਨਾ ਕਿਸੇ ਅਗਲੇਰੇ ਨੋਟਿਸ ਦੇ ਵਸੂਲ ਕੀਤਾ ਜਾ ਸਕੇਗਾ। (ਸੈਕਸ਼ਨ 80)
ਉੱਤਰ. ਮੰਗ ਦਾ ਨੋਟਿਸ ਕੇਵਲ ਵਧੇ ਬਕਾਇਆਂ ਦੇ ਸਬੰਧ ਵਿੱਚ ਜਾਰੀ ਕਰਨ ਦੀ ਜ਼ਰੂਰਤ ਹੁੰਦੀ ਹੈ। ਅਪੀਲ/ਰਿਵੀਜ਼ਨ ਦਾ ਨਿਬੇੜਾ ਕੀਤੇ ਜਾਣ ਤੋਂ ਪਹਿਲਾਂ ਪਹਿਲਾਂ ਤੋਂ ਪੁਸ਼ਟੀ ਕੀਤੀ ਰਕਮ, ਰੀਕਵਰੀ ਦੀਆਂ ਕਾਰਵਾਈਆਂ ਉਸ ਪੜਾਅ ਤੋਂ ਜਾਰੀ ਹੋ ਸਕਦੀਆਂ ਹਨ, ਜਿੱਥੇ ਅਜਿਹੀਆਂ ਕਾਰਵਾਈਆਂ ਅਜਿਹੀ ਅਪੀਲ/ਸੋਧ ਦੇ ਨਿਬੇੜੇ ਤੋਂ ਠੀਕ ਪਹਿਲਾਂ ਖੜ੍ਹੀਆਂ ਰਹਿੰਦੀਆਂ ਹਨ। (ਸੈਕਸ਼ਨ 84(ਏੰ)
ਉੱਤਰ. ਅਜਿਹਾ ਵਿਅਕਤੀ ਅਤੇ ਜਿਸ ਵਿਅਕਤੀ ਨੂੰ ਕਾਰੋਬਾਰ ਟ੍ਰਾਂਸਫ਼ਰ ਕੀਤਾ ਗਿਆ ਹੈ, ਸਾਂਝੇ ਤੌਰ ਉੱਤੇ ਅਤੇ ਵੱਖਰੇ ਤੌਰ ਤੇ ਉਹ ਟੈਕਸ, ਵਿਆਜ ਜਾਂ ਟੈਕਸਯੋਗ ਵਿਅਕਤੀ ਤੋਂ ਬਕਾਇਆ ਜੁਰਮਾਨਾ ਅਜਿਹੇ ਟ੍ਰਾਂਸਫ਼ਰ ਦੇ ਸਮੇਂ ਤੱਕ ਅਦਾ ਕਰਨ ਲਈ ਜ਼ਿੰਮੇਵਾਰ ਹੋਣਗੇ, ਭਾਵੇਂ ਅਜਿਹੇ ਬਕਾਇਆਂ ਦਾ ਨਿਰਧਾਰਨ ਅਜਿਹੀ ਟ੍ਰਾਂਸਫ਼ਰ ਤੋਂ ਪਹਿਲਾਂ ਹੋ ਗਿਆ ਹੋਵੇ, ਪਰ ਉਨ੍ਹਾਂ ਦਾ ਹਾਲੇ ਭੁਗਤਾਨ ਨਾ ਹੋਇਆ ਹੋਵੇ ਜਾਂ ਉਸ ਤੋਂ ਬਾਅਦ ਨਿਰਧਾਰਨ ਕੀਤਾ ਗਿਆ ਹੋਵੇ। (ਸੈਕਸ਼ਨ 85(1))
ਉੱਤਰ. ਜਦੋਂ ਕੋਈ ਕੰਪਨੀ ਬੰਦ ਹੋ ਜਾਂਦੀ ਹੈ, ਤਦ ਸੰਪਤੀਆਂ ਲਈ ਨਿਯੁਕਤ ਹਰੇਕ ਰਿਸੀਵਰ ("ਲਿਕੁਈਡੇਟਰ") ਆਪਣੀ ਨਿਯੁਕਤੀ ਬਾਰੇ 30 ਦਿਨਾਂ ਦੇ ਅੰਦਰ ਕਮਿਸ਼ਨਰ ਨੂੰ ਸੂਚਿਤ ਕਰੇਗਾ। ਅਜਿਹੀ ਸੂਚਨਾ ਮਿਲਣ ਤੇ ਕਮਿਸ਼ਨਰ ਉਸ ਲਿਕੁਈਡੇਟਰ ਨੂੰ ਤਿੰਨ ਮਹੀਨਿਆਂ ਦੇ ਅੰਦਰ ਟੈਕਸ ਦੇਣਦਾਰੀਆਂ/ਬਕਾਇਆਂ ਦੀ ਵਾਜਬ ਰਾਸ਼ੀ ਬਾਰੇ ਅਧਿਸੂਚਿਤ ਕਰ ਸਕਦਾ ਹੈ। (ਸੈਕਸ਼ਨ 88(।, 2))
ਉੱਤਰ. ਜਦੋਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਬੰਦ ਕੀਤਾ ਜਾਂਦਾ ਹੈ ਅਤੇ ਕਿਸੇ ਟੈਕਸ ਜਾਂ ਹੋਰ ਬਕਾਇਆਂ ਦਾ ਫ਼ੈਸਲਾ ਕਰ ਲਿਆ ਜਾਂਦਾ ਹੈ, ਉਹ ਭਾਵੇਂ ਲਿਕੁਈਡੇਸ਼ਨ ਤੋਂ ਪਹਿਲਾਂ ਦੇ ਹੋਣ ਤੇ ਜਾਂ ਬਾਅਦ ਦੇ, ਜੋ ਵਸੂਲਣੇ ਰਹਿੰਦੇ ਹਨ, ਤਾਂ ਹਰੇਕ ਅਜਿਹਾ ਵਿਅਕਤੀ ਜੋ ਉਸ ਸਮਾਂ-ਮਿਆਦ ਦੌਰਾਨ ਕੰਪਨੀ ਦਾ ਡਾਇਰੈਕਟਰ ਸੀ, ਜਿਸ ਲਈ ਟੈਕਸ ਬਕਾਇਆ ਹੈ, ਉਸ ਤੋਂ ਉਦੋਂ ਤੱਕ ਬਕਾਇਆਂ ਦਾ ਭੁਗਤਾਨ ਸਾਂਝੇ ਤੌਰ ਉੱਤੇ ਸਖ਼ਤੀ ਨਾਲ ਲਿਆ ਜਾਵੇਗਾ, ਜਦੋਂ ਤੱਕ ਕਿ ਉਹ ਇਹ ਸਿਧ ਨਹੀਂ ਕਰ ਦਿੰਦਾ ਕਿ ਅਜਿਹੀ ਗ਼ੈਰ-ਵਸੂਲੀ; ਕੰਪਨੀ ਦੇ ਆਪਣੇ ਮਾਮਲਿਆਂ ਨਾਲ ਸਬੰਧਤ ਉਸ ਦੀ ਆਪਣੀ ਕਿਸੇ ਘੋਰ ਲਾਪਰਵਾਹੀ, ਭ੍ਰਿਸ਼ਟਾਚਾਰ ਜਾਂ ਡਿਊਟੀਆਂ ਦੀ ਉਲੰਘਣਾ ਕਰ ਕੇ ਨਹੀਂ ਹੋਈ। (ਸੈਕਸ਼ਨ 88(3), 89)
ਉੱਤਰ. ਕਿਸੇ ਫ਼ਰਮ ਦੇ ਭਾਈਵਾਲ ਸਾਂਝੇ ਤੌਰ ਉੱਤੇ ਸਖ਼ਤੀ ਨਾਲ ਕਿਸੇ ਵੀ ਤਰ੍ਹਾਂ ਦਾ ਟੈਕਸ, ਵਿਆਜ ਜਾਂ ਜੁਰਮਾਨੇ ਦੇ ਭੁਗਤਾਨ ਲਈ ਜ਼ਿੰਮੇਵਾਰ ਹੋਣਗੇ। ਫ਼ਰਮ/ਭਾਈਵਾਲ ਆਪਣੇ ਕਿਸੇ ਭਾਈਵਾਲ ਦੀ ਸੇਵਾ-ਮੁਕਤੀ ਬਾਰੇ ਕਮਿਸ਼ਨਰ ਨੂੰ ਲਿਖਤੀ ਤੌਰ ਉੱਤੇ ਸੂਚਿਤ ਕਰਨਗੇ। ਟੈਕਸ, ਵਿਆਜ ਜਾਂ ਜੁਰਮਾਨੇ ਦੀ ਦੇਣਦਾਰੀ ਅਜਿਹੀ ਸੇਵਾ-ਮੁਕਤੀ ਦੀ ਮਿਤੀ ਤੱਕ, ਕੀ ਉਸ ਮਿਤੀ ਨੂੰ ਜਾਂ ਬਾਅਦ ਵਿੱਚ ਦ੍ਰਿੜ੍ਹ ਹੈ, ਇਹ ਅਜਿਹੇ ਭਾਈਵਾਲ ਉੱਤੇ ਹੋਵੇਗਾ।
ਜੇ ਕੋਈ ਸੂਚਨਾ ਸੇਵਾ-ਮੁਕਤੀ ਦੇ ਇੱਕ ਮਹੀਨੇ ਦੇ ਅੰਦਰ ਦਿੱਤੀ ਜਾਂਦੀ ਹੈ, ਤਾਂ ਅਜਿਹੇ ਭਾਈਵਾਲ ਦੀ ਦੇਣਦਾਰੀ ਉਸ ਮਿਤੀ ਤੱਕ ਜਾਰੀ ਰਹੇਗੀ, ਜਦੋਂ ਅਜਿਹੀ ਸੂਚਨਾ ਕਮਿਸ਼ਨਰ ਵੱਲੋਂ ਪ੍ਰਾਪਤ ਨਹੀਂ ਕਰ ਲਈ ਜਾਂਦੀ। (ਸੈਕਸ਼ਨ 90)
ਉੱਤਰ. ਅਜਿਹੇ ਕਾਰੋਬਾਰ ਵੱਲੋਂ ਅਦਾਇਗੀਯੋਗ ਕਿਸੇ ਟੈਕਸ ਦੇ ਸਬੰਧ ਵਿੱਚ ਜਿਸ ਨੂੰ ਕੋਈ ਸਰਪ੍ਰਸਤ/ਟਰੱਸਟੀ/ਨਾਬਾਲਗ ਜਾਂ ਅਸਮਰੱਥ ਵਿਅਕਤੀ ਦਾ ਕੋਈ ਏਜੰਟ ਅਜਿਹੇ ਨਾਬਾਲਗ਼/ਅਸਮਰੱਥ ਵਿਅਕਤੀ ਦੇ ਲਾਭ ਲਈ ਅਤੇ ਉਨ੍ਹਾਂ ਦੀ ਤਰਫ਼ੋਂ ਚਲਾਉਂਦਾ ਹੈ, ਤਦ ਟੈਕਸ, ਵਿਆਜ ਜਾਂ ਜੁਰਮਾਨਾ ਅਜਿਹੇ ਸਰਪ੍ਰਸਤ/ਟਰੱਸਟੀ/ਏਜੰਟ ਉੱਤੇ ਲਾਇਆ ਜਾਵੇਗਾ ਅਤੇ ਉਨ੍ਹਾਂ ਤੋਂ ਹੀ ਵਸੂਲੀਯੋਗ ਹੋਵੇਗਾ। (ਸੈਕਸ਼ਨ 91)
ਉੱਤਰ. ਜਿੱਥੇ ਇੱਕ ਕਾਰੋਬਾਰ ਦੇ ਮਾਲਕ ਟੈਕਸਯੋਗ ਵਿਅਕਤੀ ਦੀ ਸੰਪਤੀ, ਜਿਸ ਉੱਤੇ ਕੋਈ ਟੈਕਸ, ਵਿਆਜ ਜਾਂ ਜੁਰਮਾਨਾ ਭੁਗਤਾਨਯੋਗ ਹੈ, ਉਹ ਕਿਸੇ ਕੋਰਟ ਅਧੀਨ ਨਿਯੁਕਤ ਕੋਰਟ ਆਫ਼ ਵਾਰਡਜ਼/ਪ੍ਰਸ਼ਾਸਕ ਜਨਰਲ/ਅਧਿਕਾਰਤ ਟਰੱਸਟੀ/ਰਿਸੀਵਰ ਜਾਂ ਮੈਨੇਜਰ ਦੇ ਨਿਯੰਤ੍ਰਣ ਅਧੀਨ ਹੈ; ਤਦ ਅਜਿਹੀ ਹਾਲਤ ਵਿੱਚ ਟੈਕਸ, ਵਿਆਜ ਜਾਂ ਜੁਰਮਾਨਾ ਅਜਿਹੀ ਕੋਰਟ ਆਫ਼ ਵਾਰਡਜ਼/ਪ੍ਰਸ਼ਾਸਕ ਜਨਰਲ/ਅਧਿਕਾਰਤ ਟਰੱਸਟੀ/ਰਿਸੀਵਰ ਜਾਂ ਮੈਨੇਜਰ ਉੱਤੇ ਹੀ ਲਾਇਆ ਜਾਵੇਗਾ ਤੇ ਉਨ੍ਹਾਂ ਤੋਂ ਹੀ ਉਸ ਹੱਦ ਤੱਕ ਵਸੂਲੀਯੋਗ ਹੋਵੇਗਾ, ਜਿਵੇਂ ਨਿਰਧਾਰਤ ਕੀਤਾ ਜਾਵੇਗਾ ਅਤੇ ਜਿਵੇਂ ਕਿਸੇ ਟੈਕਸਯੋਗ ਵਿਅਕਤੀ ਤੋਂ ਵਸੂਲੀਯੋਗ ਹੋਵੇਗਾ।
ਉੱਤਰ. ਜਦੋਂ ਇੱਕ ਟੈਕਸਯੋਗ ਵਿਅਕਤੀ ਦੀ ਜਾਇਦਾਦ ਦਾ ਇੱਥ ਕਾਰੋਬਾਰ, ਜਿਸ ਦੇ ਸਬੰਧ ਵਿੱਚ ਕੋਈ ਟੈਕਸ, ਵਿਆਜ ਜਾਂ ਜੁਰਮਾਨਾ 'ਕੋਰਟ ਆਫ਼ ਵਾਰਡਜ਼'/ਪ੍ਰਸ਼ਾਸਕ ਜਨਰਲ/ਅਧਿਕਾਰਤ ਟਰੱਸਟੀ/ਰਿਸੀਵਰ ਜਾਂ ਅਦਾਲਤ ਦੇ ਕਿਸੇ ਹੁਕਮ ਨਾਲ ਨਿਯੁਕਤ ਮੈਨੇਜਰ ਵੱਲੋਂ ਦੇਣਯੋਗ ਹੋਵੇ, ਤਾਂ ਟੈਕਸ, ਵਿਆਜ ਜਾਂ ਜੁਰਮਾਨਾ ਅਜਿਹੇ 'ਕੋਰਟ ਆਫ਼ ਵਾਰਡਜ਼'/ਪ੍ਰਸ਼ਾਸਕ ਜਨਰਲ/ਅਧਿਕਾਰਤ ਟਰੱਸਟੀ ਰਿਸੀਵਰ ਜਾਂ ਮੈਨੇਜਰ ਉੱਤੇ ਲਾਇਆ ਜਾਵੇਗਾ ਜਾਂ ਉਨ੍ਹਾਂ ਤੋਂ ਵਸੂਲ ਕੀਤਾ ਜਾਵੇਗਾ ਕਿਉਂਕਿ ਇਹ ਇੱਕ ਟੈਕਸਯੋਗ ਵਿਅਕਤੀ ਤੋਂ ਵਸੂਲ ਕੀਤਾ ਜਾਵੇਗਾ। (ਸੈਕਸ਼ਨ 92)
Source : Central Board of Excise and Customs
ਆਖਰੀ ਵਾਰ ਸੰਸ਼ੋਧਿਤ : 8/9/2020