ਉੱਤਰ. 'ਰੀਫੰਡ' ਬਾਰੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 54 ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ ਹੈ।
'ਰੀਫੰਡ' ਵਿੱਚ ਇਹ ਸ਼ਾਮਲ ਹਨ
ਉੱਤਰ. ਉਪਯੋਗ ਵਿੱਚ ਨਾ ਲਿਆਂਦੇ ਗਏ ਇਨਪੁਟ ਟੈਕਸ ਕ੍ਰੈਡਿਟ ਦੀ ਇਜਾਜ਼ਤ ਰੀਫ਼ੰਡ ਵਜੋਂ ਨਿਮਨਲਿਖਤ ਸਥਿਤੀਆਂ ਵਿੱਚ ਸੈਕਸ਼ਨ 54 ਦੇ ਉੱਪ-ਸੈਕਸ਼ਨ (3) ਦੀਆਂ ਵਿਵਸਥਾਵਾਂ ਅਨੁਸਾਰ ਦਿੱਤੀ ਜਾ ਸਕਦੀ ਹੈ –
ਉਂਝ, ਉਪਯੋਗ ਵਿੱਚ ਨਾ ਲਿਆਂਦੇ ਇਨਪੁਟ ਟੈਕਸ ਕ੍ਰੈਡਿਟ ਦੇ ਕਿਸੇ ਰੀਫ਼ੰਡ ਦੀ ਇਜਾਜ਼ਤ ਉਨ੍ਹਾਂ ਮਾਮਲਿਆਂ ਵਿੱਚ ਨਹੀਂ ਹੋਵੇਗੀ, ਜਿੱਥੇ ਭਾਰਤ ਤੋਂ ਬਾਹਰ ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਉੱਤੇ ਬਰਾਮਦ ਡਿਊਟੀ ਲੱਗਦੀ ਹੈ ਅਤੇ ਉਸ ਮਾਮਲੇ ਵਿੱਚ ਜਿੱਥੇ ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦੇ ਸਪਲਾਇਰ ਕੇਂਦਰੀ ਟੈਕਸ ਜਾਂ ਅਜਿਹੀਆਂ ਸਪਲਾਈਜ਼ ਉੱਤੇ ਅਦਾ ਕੀਤੇ ਇੰਟੈਗਰੇਟਡ ਟੈਕਸ ਦੇ ਕਲੇਮਜ਼ ਰੀਫ਼ੰਡ ਦੇ ਸਬੰਧ ਵਿੱਚ ਡਰਾਅਬੈਕ ਦਾ ਲਾਭ ਲੈਂਦਾ ਹੈ।
ਉੱਤਰ. ਉਪਯੋਗ ਵਿੱਚ ਨਾ ਲਿਆਂਦੇ ਗਏ ਇਨਪੁਟ ਟੈਕਸ ਕ੍ਰੈਡਿਟ ਦੇ ਰੀਫ਼ੰਡ ਦੀ ਇਜਾਜ਼ਤ ਉਨ੍ਹਾਂ ਮਾਮਲਿਆਂ ਵਿੱਚ ਨਹੀਂ ਦਿੱਤੀ ਜਾਂਦੀ, ਜਿੱਥੇ ਭਾਰਤ ਤੋਂ ਬਾਹਰ ਬਰਾਮਦ ਕੀਤੀਆਂ ਵਸਾਂ ਉੱਤੇ ਬਰਾਮਦ ਡਿਊਟੀ ਲੱਗਣੀ ਹੁੰਦੀ ਹੈ – ਸੀ. ਜੀ. ਐਸ. ਟੀ./ਐੱਸ ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 54(3) ਦੀ ਦੂਜੀ ਵਿਵਸਥਾ ਅਨੁਸਾਰ।
ਉੱਤਰ. ਜੀ. ਐੱਸ. ਟੀ. ਕਾਨੂੰਨ ਵਿੱਚ ਵਿੱਤੀ ਵਰ੍ਹੇ ਦੇ ਅੰਤ ਉੱਤੇ ਅਜਿਹੇ ਵਰਤੋਂ ਵਿੱਚ ਨਾ ਲਿਆਂਦੇ ਗਏ ਆਈ ਟੀ. ਸੀ. ਦੇ ਰੀਫ਼ੰਡ ਦੀ ਇਜਾਜ਼ਤ ਦੇਣ ਜਿਹੀ ਕੋਈ ਵਿਵਸਥਾ ਨਹੀਂ ਹੈ। ਇਸ ਨੂੰ ਅਗਲੇ ਵਿੱਤੀ ਵਰ੍ਹੇ ਲਈ ਅੱਗੇ ਲਿਜਾਣਾ ਹੋਵੇਗਾ।
ਉੱਤਰ. ਟੈਕਸਯੋਗ ਵਿਅਕਤੀ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਜਾਂ ਆਈ. ਜੀ. ਐੱਸ. ਟੀ. ਨੂੰ ਗਲਤੀ ਨਾਲ ਅਦਾ ਕੀਤੇ ਆਈ. ਜੀ. ਐੱਸ. ਟੀ. ਜਾਂ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਨਾਲ ਐਡਜਸਟ ਨਹੀਂ ਕੀਤਾ ਜਾ ਸਕਦਾ ਪਰ ਉਹ ਗਲਤੀ ਨਾਲ ਅਦਾ ਕੀਤੇ ਟੈਕਸ ਦਾ ਰੀਫ਼ੰਡ ਲੈਣ ਦਾ ਹੱਕਦਾਰ ਹੈ - ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 77.
ਉੱਤਰ. ਸਫ਼ਾਰਤਖਾਨਿਆਂ ਭਾਵ ਦੂਤਾਵਾਸਾਂ ਜਾਂ ਸੰਯੁਕਤ ਰਾਸ਼ਟਰ ਦੀਆਂ ਇਕਾਈਆਂ ਨੂੰ ਹੋਣ ਵਾਲੀਆਂ ਸਪਲਾਈਜ਼ ਉੱਤੇ ਟੈਕਸ ਲੱਗੇਗਾ, ਜਿਨ੍ਹਾਂ ਦੇ ਬਾਅਦ ਵਿੱਚ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 54(2) ਦੀਆਂ ਮੱਦਾਂ ਅਨੁਸਾਰ ਰੀਫ਼ੰਡ ਲਈ ਕਲੇਮ ਕੀਤਾ ਜਾ ਸਕਦਾ ਹੈ। ਇਹ ਕਲੇਮ; ਜਿਸ ਮਹੀਨੇ ਅਜਿਹੀ ਕੋਈ ਸਪਲਾਈ ਹੋਈ ਹੋਵੇ, ਉਸ ਮਹੀਨੇ ਦੇ ਆਖ਼ਰੀ ਦਿਨ ਤੋਂ ਛੇ ਮਹੀਨੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਰੀਫ਼ੰਡ ਨਿਯਮਾਂ ਅਨੁਸਾਰ ਪੇਸ਼ ਕਰਨਾ ਹੋਵੇਗਾ।
(ਸੰਯੁਕਤ ਰਾਸ਼ਟਰ ਸੰਗਠਨ - ਯੂ. ਐਨ. ਓ. ਅਤੇ ਕੌਂਸਲੇਟ ਦਫ਼ਤਰ ਜਾਂ ਸਫ਼ਾਰਤਖਾਨਿਆਂ ਭਾਵ ਦੂਤਾਵਾਸਾਂ ਨੂੰ ਇੱਕ ਵਿਲੱਖਣ ਸ਼ਨਾਖ਼ਤ ਨੰਬਰ ਭਾਵ ਯੂ. ਆਈ. ਐਨ. (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 26(1) ਅਨੁਸਾਰ) ਲੈਣਾ ਹੋਵੇਗਾ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਖ਼ਰੀਦਦਾਰੀਆਂ ਸਪਲਾਇਰ ਦੀਆਂ ਬਾਹਰ-ਵੱਲ ਕੀਤੀਆਂ ਸਪਲਾਈਜ਼ ਦੀ ਰਿਟਰਨ ਵਿੱਚ ਉਨ੍ਹਾਂ ਦੇ ਨੰਬਰ ਸਾਹਮਣੇ ਪ੍ਰਤੀਬਿੰਬਤ ਕਰਨਾ (ਦਰਸਾਉਣਾ) ਹੋਵੇਗਾ।
ਉੱਤਰ. ਸਬੰਧਤ ਵਿਅਕਤੀ ਨੂੰ "ਵਾਜਬ ਮਿਤੀ" ਤੋਂ ਦੋ ਸਾਲ ਦੀ ਮਿਆਦ ਮੁਕੰਮਲ ਹੋਣ ਤੋਂ ਪਹਿਲਾਂ ਅਰਜ਼ੀ ਦੇਣ ਦੀ ਜ਼ਰੂਰਤ ਹੋਵੇਗੀ, ਜਿਵੇਂ ਕਿ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਅਨੁਛੇਦ 54 ਦੀ ਵਿਆਖਿਆ ਵਿੱਚ ਦਿੱਤਾ ਗਿਆ ਹੈ।
ਉੱਤਰ. ਨਿਮਨਲਿਖਤ ਮਾਮਲਿਆਂ ਨੂੰ ਛੱਡ ਕੇ ਰੀਫ਼ੰਡ ਦੇ ਸਾਰੇ ਮਾਮਲਿਆਂ ਵਿੱਚ 'ਅਨਜਸਟ ਐਨਰਿਚਿਮੈਂਟ' ਦਾ ਸਿਧਾਂਤ ਲਾਗੂ ਹੋਵੇਗਾ-
ਉੱਤਰ. ਜੀ ਹਾਂ, ਰੀਫ਼ੰਡ ਕੀਤੀ ਅਜਿਹੀ ਰਕਮ 'ਖਪਤਕਾਰ ਕਲਿਆਣ ਕੋਸ਼' (ਕੰਜ਼ਿਊਮਰ ਵੈਲਫੇਅਰ ਫ਼ੰਡ) ਦੇ ਖਾਤੇ ਪਾ ਦਿੱਤੀ ਜਾਵੇਗੀ - ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦਾ ਅਨੁਛੇਦ 57.
ਉੱਤਰ. ਜੀ ਹਾਂ, ਹਰ ਪ੍ਰਕਾਰ ਤੋਂ ਸੰਪੂਰਨ ਅਰਜ਼ੀ ਪ੍ਰਾਪਤ ਹੋਣ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਰੀਫ਼ੰਡ ਮਨਜ਼ੂਰ ਕਰ ਦਿੱਤਾ ਜਾਵੇਗਾ। ਜੇ 60 ਦਿਨਾਂ ਦੀ ਇਸ ਵਰਣਿਤ ਮਿਆਦ ਦੇ ਅੰਦਰ ਰੀਫ਼ੰਡ ਮਨਜ਼ੂਰ ਨਹੀਂ ਹੁੰਦਾ, ਤਾਂ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 56 ਅਨੁਸਾਰ ਅਧਿਸੂਚਿਤ ਦਰ ਅਨੁਸਾਰ ਵਿਆਜ ਦੀ ਅਦਾਇਗੀ ਕਰਨੀ ਹੋਵੇਗੀ।
ਉਂਝ, ਜੇ ਕਲੇਮ ਕੀਤੀ ਰਕਮ ਦੀ 90% ਰਾਸ਼ੀ ਦਾ ਅਸਥਾਈ ਫੰਡ; ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਸੈਕਸ਼ਨ 54 ਦੇ ਉੱਪ-ਅਨੁਛੇਦ (6) ਦੀਆਂ ਮੱਦਾਂ ਵਿੱਚ ਰਜਿਸਟਰਡ ਵਿਅਕਤੀਆਂ ਦੇ ਨਿਸ਼ਚਤ ਵਰਗਾਂ ਵੱਲੋਂ ਕੀਤੀਆਂ ਜ਼ੀਰੋ-ਰੇਟਡ ਸਪਲਾਈਜ਼ ਦੇ ਸਬੰਧ ਵਿੱਚ ਰੀਫ਼ੰਡੇਬਲ ਹੈ, ਤਾਂ ਅਸਥਾਈ ਰੀਫ਼ੰਡ ਰੀਫ਼ੰਡ ਦੇ ਕਲੇਮ ਦੀ ਪ੍ਰਾਪਤੀ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ ਦੇਣਾ ਹੋਵੇਗਾ।
ਉੱਤਰ. ਜੀ ਹਾਂ, ਨਿਮਨਲਿਖਤ ਪਰਿਸਥਿਤੀਆਂ ਵਿੱਚ ਰੀਫ਼ੰਡ ਰੋਕਿਆ ਜਾ ਸਕਦਾ ਹੈ:
ਉੱਤਰ. ਜੇ ਅਪੀਲ ਜਾਂ ਅਗਲੇਰੀ ਕਾਰਵਾਈ ਕਾਰਨ, ਟੈਕਸਯੋਗ ਵਿਅਕਤੀ ਰੀਫ਼ੰਡ ਦਾ ਹੱਕਦਾਰ ਬਣ ਜਾਂਦਾ ਹੈ, ਤਦ ਉਹ ਅਧਿਸੂਚਿਤ ਦਰ ਉੱਤੇ ਵਿਆਜ ਦਾ ਵੀ ਹੱਕਦਾਰ ਹੋਵੇਗਾ (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 54(12))।
ਉੱਤਰ. ਰੀਫ਼ੰਡ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ, ਜੇ ਰਕਮ 1,000 ਰੁਪਏ ਤੋਂ ਘੱਟ ਹੈ। (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 54(14)।
ਉੱਤਰ. ਮੌਜੂਦਾ ਕਾਨੂੰਨ ਦੇ ਆਧਾਰ ਉੱਤੇ ਨਿੱਕਲਣ ਵਾਲਾ ਫ਼ੰਡ ਮੌਜੂਦਾ ਕਾਨੂੰਨ ਦੇ ਅਨੁਸਾਰ ਅਦਾ ਕੀਤਾ ਜਾਵੇਗਾ ਅਤੇ ਉਸ ਦੀ ਅਦਾਇਗੀ ਨਕਦ ਕੀਤੀ ਜਾਵੇਗੀ ਅਤੇ ਆਈ. ਟੀ. ਸੀ. ਵਜੋਂ ਉਪਲਬਧ ਨਹੀਂ ਹੋਵੇਗਾ।
ਉੱਤਰ. ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦੀ ਜ਼ੀਰੋ ਰੇਟਡ ਸਪਲਾਈਜ਼ ਦੇ ਸਬੰਧ ਵਿੱਚ ਇੱਕ ਰਜਿਸਟਰਡ ਵਿਅਕਤੀ (ਰਜਿਸਟਰਡ ਵਿਅਕਤੀਆਂ ਤੋਂ ਇਲਾਵਾ ਹੋਰ ਵਿਅਕਤੀ, ਜਿਵੇਂ ਕਿ ਅਧਿਸੂਚਿਤ ਕੀਤਾ ਹੋ ਸਕਦਾ ਹੈਂ, ਨੂੰ ਰੀਫ਼ੰਡ ਦੇ ਕਿਸੇ ਕਲੇਮ ਦੇ ਮਾਮਲੇ 'ਚ; 90% ਰੀਫ਼ੰਡ ਅਸਥਾਈ ਆਧਾਰ ਉਤੇ ਅਤੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 54 ਦੇ ਉੱਪ- ਸੈਕਸ਼ਨ 6 ਅਨੁਸਾਰ ਨਿਰਧਾਰਤ ਕੀਤੇ ਅਨੁਸਾਰ ਅਜਿਹੀਆਂ ਸ਼ਰਤਾਂ ਤੇ ਪਾਬੰਦੀਆਂ ਅਨੁਸਾਰ ਪੁਸ਼ਟੀ ਤੋਂ ਪਹਿਲਾਂ ਮਨਜ਼ੂਰ ਕੀਤਾ ਜਾ ਸਕਦਾ ਹੈ।
ਉੱਤਰ. ਮਾਲ ਬਰਾਮਦ ਦੇ ਖਾਤੇ ਦੇ ਰੀਫ਼ੰਡ ਦੇ ਮਾਮਲੇ ਵਿੱਚ, ਰੀਫ਼ੰਡ ਦੇ ਨਿਯਮ; ਰੀਫ਼ੰਡ ਕਲੇਮ ਫਾਇਲ ਕਰਨ ਲਈ ਬੀ. ਆਰ. ਸੀ. ਨੂੰ ਇੱਕ ਜ਼ਰੂਰੀ ਦਸਤਾਵੇਜ਼ ਵਜੋਂ ਨਿਰਧਾਰਤ ਨਹੀਂ ਕਰਦੇ। ਉਂਝ, ਬੀ. ਆਰ. ਸੀ. ਦੀਆਂ ਸੇਵਾਵਾਂ ਦੇ ਬਰਾਮਦ ਵੇਰਵੇ ਰੀਫ਼ੰਡ ਲਈ ਅਰਜ਼ੀ ਦਿੰਦੇ ਸਮੇਂ ਨਾਲ ਜਮ੍ਹਾ ਕਰਵਾਉਣੇ ਹੋਣਗੇ।
ਉੱਤਰ. ਅਨਜਸਟ ਐਨਰਿਚਮੈਂਟ ਦਾ ਸਿਧਾਂਤ ਜ਼ੀਰੇ-ਰੇਟਡ ਸਪਲਾਈਜ਼ ਉੱਤੇ ਲਾਗੂ ਨਹੀਂ ਹੋਵੇਗਾ (ਭਾਵ ਵਿਸ਼ੇਸ਼ ਆਰਥਿਕ ਜ਼ੋਨ ਦੀਆਂ ਇਕਾਈਆਂ ਦੀਆਂ ਬਰਾਮਦਾਂ ਤੇ ਸਪਲਾਈਜ਼)।
ਉੱਤਰ. ਜਿੱਥੇ ਰੀਫ਼ੰਡ ਦਾ ਕਲੇਮ 2 ਲੱਖ ਰੁਪਏ ਤੋਂ ਘੱਟ ਹੈ, ਬਿਨੈਕਾਰ ਵੱਲੋਂ ਇੱਕ ਸਵੈ-ਘੋਸ਼ਣਾ ਦਸਤਾਵੇਜ਼ਾਂ ਜਾਂ ਉਸ ਕੋਲ ਮੌਜੂਦ ਹੋਰ ਸਬੂਤਾਂ ਦੇ ਆਧਾਰ ਉੱਤੇ ਕੀਤੀ ਜਾਵੇਗੀ, ਜਿਸ ਵਿੱਚ ਇਹ ਤਸਦੀਕ ਕੀਤਾ ਹੋਵੇਗਾ ਕਿ ਟੈਕਸ ਅੱਗੇ ਕਿਸੇ ਹੋਰ ਵਿਅਕਤੀ ਨੂੰ ਨਹੀਂ ਸੌਂਪਿਆ ਗਿਆ ਹੈ, ਇਸ ਲਈ ਉਹ ਰੀਫ਼ੰਡ ਲੈਣ ਦੇ ਯੋਗ ਹੋ ਜਾਵੇਗਾ। ਉਂਝ, ਜੇ ਰੀਫ਼ੰਡ ਦਾ ਕਲੇਮ 2 ਲੱਖ ਰੁਪਏ ਤੋਂ ਵੱਧ ਹੈ, ਤਾਂ ਬਿਨੈਕਾਰ ਨੂੰ ਇੱਕ ਚਾਰਟਰਡ ਅਕਾਊਂਟੈਂਟ ਜਾਂ ਕੌਸਟ ਅਕਾਊਂਟੈਂਟ ਵੱਲੋਂ ਜਾਰੀ ਇੱਕ ਸਰਟੀਫ਼ਿਕੇਟ ਜਮ੍ਹਾ ਕਰਵਾਉਣਾ ਹੋਵੇਗਾ ਕਿ ਟੈਕਸ ਅੱਗੇ ਕਿਸੇ ਹੋਰ ਵਿਅਕਤੀ ਨੂੰ ਨਹੀਂ ਸੌਂਪਿਆ ਗਿਆ ਹੈ।
ਉੱਤਰ. ਜੀ. ਐੱਸ. ਟੀ. ਕਾਨੂੰਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ। ਉਨ੍ਹਾਂ ਨੂੰ ਟੈਕਸ ਦੇ ਭੁਗਤਾਨ ਉੱਤੇ ਮਾਲ ਖ਼ਰੀਦਣਾ ਹੋਵੇਗਾ ਅਤੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 54(1)/54(3) ਅਨੁਸਾਰ ਉਪਯੋਗ ਵਿੱਚ ਨਾ ਲਿਆਂਦੇ ਗਏ ਇਨਪੁਟ ਟੈਕਸ ਕ੍ਰੈਡਿਟ ਜਾਂ ਰੀਫ਼ੰਡ ਲਈ ਕਲੇਮ ਕਰਨਾ ਹੋਵੇਗਾ।
ਉੱਤਰ. ਜੀ ਹਾਂ, ਆਈ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 16 ਦੀਆਂ ਮੱਦਾਂ ਵਿੱਚ, ਇੱਕ ਰਜਿਸਟਰਡ ਟੈਕਸਯੋਗ ਵਿਅਕਤੀ ਕੋਲ ਇਹ ਵਿਕਲਪ ਹੋਵੇਗਾ ਕਿ ਉਹ ਜਾਂ ਤਾਂ ਬਾਂਡ ਜਾਂ ਇਕਰਾਰ-ਪੱਤਰ ਅਧੀਨ ਆਈ. ਜੀ. ਐੱਸ. ਟੀ. ਦੇ ਭੁਗਤਾਨ ਤੋਂ ਬਗੈਰ ਮਾਲ/ਸੇਵਾਵਾਂ ਬਰਾਮਦ ਕਰ ਸਕਦਾ ਹੈ ਅਤੇ ਆਈ. ਟੀ. ਸੀ. ਦਾ ਰੀਫ਼ੰਡ ਕਲੇਮ ਕਰ ਸਕਦਾ ਹੈ ਜਾਂ ਉਹ ਆਈ. ਜੀ. ਐੱਸ. ਟੀ. ਦੇ ਭੁਗਤਾਨ ਉੱਤੇ ਮਾਲ/ਸੇਵਾਵਾਂ ਦੀ ਬਰਾਮਦ ਕਰ ਸਕਦਾ ਹੈ ਅਤੇ ਫਿਰ ਅਦਾ ਕੀਤੇ ਆਈ. ਜੀ. ਐੱਸ. ਟੀ. ਦੇ ਰੀਫ਼ੰਡ ਦਾ ਕਲੇਮ ਪਾ ਸਕਦਾ ਹੈ।
ਉੱਤਰ. ਜਿੱਥੇ ਇੱਕ ਅਰਜ਼ੀ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 49 ਦੇ ਸਬ-ਸੈਕਸ਼ਨ (6) ਅਨੁਸਾਰ ਇਲੈਕਟ੍ਰੌਨਿਕ ਕੈਸ਼ ਲੈਜਰ ਤੋਂ ਰੀਫ਼ੰਡ ਲਈ ਦਾਅਵੇ ਨਾਲ ਸਬੰਧਤ ਹੈ ਅਤੇ ਵਾਜਬ ਮਿਆਦ ਲਈ ਭਰੀ ਰਿਟਰਨ ਰਾਹੀਂ ਦਿੱਤੀ ਗਈ ਹੈ, ਤਾਂ ਉਸ ਦੀ ਪ੍ਰਾਪਤੀ-ਰਸੀਦ ਦੀ ਸੂਚਨਾ ਰਿਟਰਨ ਭਰੇ ਜਾਣ ਦੇ ਛੇਤੀ ਤੋਂ ਛੇਤੀ ਬਾਅਦ ਭਾਵ ਹਰ ਹਾਲਤ ਵਿੱਚ ਮੁਕੰਮਲ ਅਰਜ਼ੀ ਪ੍ਰਾਪਤ ਹੋਣ ਦੀ ਮਿਤੀ ਦੇ 15 ਦਿਨਾਂ ਦੇ ਅੰਦਰ ਬਿਨੈਕਾਰ ਨੂੰ ਦੇਣੀ ਹੋਵੇਗੀ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 54 ਦੇ ਸਬ-ਸੈਕਸ਼ਨ (6) ਦੀਆਂ ਮੱਦਾਂ ਵਿੱਚ ਜ਼ੀਰੋ-ਰੇਟਡ ਸਪਲਾਈਜ਼ ਦੇ ਖਾਤੇ ਵਿੱਚ ਕਲੇਮ ਕੀਤੀ ਗਈ ਰਾਸ਼ੀ ਦਾ 90 ਅਸਥਾਈ ਰੀਫ਼ੰਡ; ਇਹ ਰੀਫ਼ੰਡ ਕਲੇਮ ਦੀ ਮੁਕੰਮਲ ਅਰਜ਼ੀ ਪ੍ਰਾਪਤ ਹੋਣ ਦੀ ਮਿਤੀ ਦੇ 7 ਦਿਨਾਂ ਦੇ ਅੰਦਰ ਦੇਣਾ ਹੋਵੇਗਾ।
ਉੱਤਰ. ਰੀਫ਼ੰਡ ਦਾ ਹਰੇਕ ਕਲੇਮ ਫ਼ਾਰਮ ਜੀ. ਐੱਸ. ਟੀ. ਆਰ. ਐਫ. ਡੀ. 1 ਵਿੱਚ ਫਾਇਲ ਕਰਨਾ ਹੋਵੇਗਾ। ਉਂਝ, ਬਕਾਏ ਦੇ ਰੀਫ਼ੰਡ ਦਾ ਕਲੇਮ ਇਲੈਕਟ੍ਰੌਨਿਕ ਕੈਸ਼ ਲੈਜਰ ਵਿੱਚ ਫ਼ਾਰਮ ਜੀ. ਐੱਸ. ਟੀ. ਆਰ. 3, ਜੀ. ਐੱਸ. ਟੀ. ਆਰ. 4 ਜਾਂ ਜੀ. ਐੱਸ. ਟੀ. ਆਰ. 7 ਵਿੱਚ, ਜਿਵੇਂ ਵੀ ਮਾਮਲਾ ਹੋ ਸਕਦਾ ਹੈ, ਵਾਜਬ ਮਿਆਦ ਦੀਆਂ ਮਾਸਿਕ/ਤਿਮਾਹੀ ਰਿਟਰਨਾਂ ਭਰਦੇ ਸਮੇਂ ਕਲੇਮ ਕੀਤਾ ਜਾ ਸਕਦਾ ਹੈ।
ਉੱਤਰ. ਰੀਫ਼ੰਡ ਦਾ ਕਲੇਮ ਯੋਗ ਅਧਿਕਾਰੀ ਵੱਲੋਂ ਫ਼ਾਰਮ ਜੀ. ਐੱਸ. ਟੀ. ਆਰ. ਐਫ. ਡੀ.-06 ਵਿੱਚ ਮਨਜ਼ੂਰ ਕਰੇਗਾ, ਜੇ ਕਲੇਮ ਪੂਰੀ ਤਰ੍ਹਾਂ ਇੱਕ ਕ੍ਰਮ ਵਿੱਚ ਪਾਇਆ ਜਾਵੇਗਾ ਅਤੇ ਪੇਅਮੈਂਟ ਐਡਵਾਈਸ ਫ਼ਾਰਮ ਜੀ. ਐੱਸ. ਟੀ. ਆਰ. ਐੱਫ਼. ਡੀ.-05 ਵਿੱਚ ਜਾਰੀ ਕੀਤੀ ਜਾਵੇਗੀ। ਰੀਫ਼ੰਡ ਰਾਸ਼ੀ ਤਦ ਇਲੈਕਟ੍ਰੌਨਿਕ ਤਰੀਕੇ ਨਾਲ ਬਿਨੈਕਾਰਾਂ ਦੇ ਦਿੱਤੇ ਬੈਂਕ ਖਾਤੇ ਵਿੱਚ ਜਮ੍ਹਾ ਹੋ ਜਾਵੇਗੀ।
ਉੱਤਰ. ਜੇ ਰੀਫ਼ੰਡ ਕਲੇਮ ਵਿੱਚ ਕੋਈ ਕਮੀਆਂ ਹਨ, ਤਾਂ ਉਨ੍ਹਾਂ ਬਾਰੇ 15 ਦਿਨਾਂ ਦੇ ਅੰਦਰ ਦੱਸਣਾ ਹੋਵੇਗਾ। ਇੱਕ ਫ਼ਾਰਮ ਜੀ. ਐੱਸ. ਟੀ. ਆਰ. ਐੱਫ. ਡੀ.-03 ਯੋਗ ਅਧਿਕਾਰੀ ਵੱਲੋਂ ਬਿਨੈਕਾਰ ਨੂੰ ਕੌਮਨ ਪੋਰਟਲ ਰਾਹੀਂ ਇਲੈਕਟ੍ਰੌਨਿਕ ਤੌਰ ਉੱਤੇ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਕਮੀਆਂ ਬਾਰੇ ਜਾਣਕਾਰੀ ਦਰਜ ਹੋਵੇਗੀ ਅਤੇ ਅਜਿਹੀਆਂ ਕਮੀਆਂ ਨੂੰ ਦੂਰ ਜਾਂ ਸੋਧਣ ਤੋਂ ਬਾਅਦ ਇੱਕ ਰੀਫੰਡ ਅਰਜ਼ੀ ਉਸ ਵੱਲੋਂ ਫਾਇਲ ਕੀਤੀ ਜਾਵੇਗੀ।
ਉੱਤਰ. ਜੀ ਨਹੀਂ। ਜਦੋਂ ਯੋਗ ਅਧਿਕਾਰੀ ਨੂੰ ਸੰਤੁਸ਼ਟੀ ਹੋ ਜਾਂਦੀ ਹੈ ਕਿ ਕਲੇਮ ਪ੍ਰਵਾਨਗੀਯੋਗ ਨਹੀਂ ਹੈ, ਤਾਂ ਉਹ ਬਿਨੈਕਾਰ ਨੂੰ ਫ਼ਾਰਮ ਜੀ. ਐੱਸ. ਟੀ. ਆਰ. ਐੱਫ਼. ਡੀ.-08 ਵਿੱਚ ਇੱਕ ਨੋਟਿਸ ਜਾਰੀ ਕਰੇਗਾ ਅਤੇ ਉਸ ਨੂੰ 15 ਦਿਨਾਂ ਦੇ ਅੰਦਰ ਜੀ. ਐੱਸ. ਟੀ. ਆਰ. ਐੱਫ. ਡੀ.-09 ਵਿੱਚ ਇੱਕ ਜਵਾਬ ਜਮ੍ਹਾ ਕਰਵਾਉਣ ਲਈ ਕਹੇਗਾ ਅਤੇ ਬਿਨੈਕਾਰ ਦੇ ਜਵਾਬ ਉੱਤੇ ਵਿ ਬਿਨੈਕਾਰ ਦੇ ਜਵਾਬ ਉੱਤੇ ਵਿਚਾਰ-ਵਟਾਂਦਰੇ ਤੋਂ ਬਾਅਦ ਉਹ ਰੀਫ਼ੰਡ ਕਲੇਮ ਨੂੰ ਪ੍ਰਵਾਨ ਕਰ ਸਕਦਾ ਹੈ ਜਾਂ ਰੱਦ ਕਰ ਸਕਦਾ ਹੈ ਅਤੇ ਉਹ ਇਸ ਸਬੰਧੀ ਕੇਵਲ ਫ਼ਾਰਮ ਜੀ. ਐੱਸ. ਟੀ. ਆਰ. ਐੱਫ਼. ਡੀ.- 06 ਵਿੱਚ ਇਕ ਹੁਕਮ ਜਾਰੀ ਕਰੇਗਾ ।
ਉੱਤਰ. ਕਾਨੂੰਨ ਦੇ ਸ਼ਬਦ-ਕੋਸ਼ (ਡਿਕਸ਼ਨਰੀ) ਅਨੁਸਾਰ ਜਿਵੇਂ ਕਿ ਵਿਭਿੰਨ ਨਿਆਂਇਕ ਫ਼ੈਸਲਿਆਂ ਵਿੱਚ ਦੱਸਿਆ ਗਿਆ ਹੈ, ਮੱਦ 'ਤਲਾਸ਼ੀ' (ਸਰਚ) ਦਾ ਸਾਦੀ ਭਾਸ਼ਾ ਵਿੱਚ ਅਰਥ ਹੈ ਕਿਸੇ ਸਰਕਾਰੀ ਮਸ਼ੀਨਰੀ ਵੱਲੋਂ ਕਾਰਵਾਈ ਲਈ ਜਾਣਾ ਅਤੇ ਕਿਸੇ ਸਥਾਨ, ਖੇਤਰ, ਵਿਅਕਤੀ, ਵਸਤੂ ਆਦਿ ਦੀ ਬਹੁਤ ਧਿਆਨ ਨਾਲ ਪੁਣਛਾਣ ਜਾਂ ਨਿਰੀਖਣ ਕਰਨਾ, ਤਾਂ ਜੋ ਕੋਈ ਲੁਕਾਈ ਹੋਈ ਵਸਤੂ ਜਾਂ ਅਪਰਾਧ ਦਾ ਸਬੂਤ ਲੱਭਣ ਦੇ ਉਦੇਸ਼ ਲਈ ਅਜਿਹਾ ਕਰਨਾ। ਕਿਸੇ ਵਿਅਕਤੀ ਜਾਂ ਵਾਹਨ ਜਾਂ ਪਰਿਸਰ ਆਦਿ ਦੀ ਤਲਾਸ਼ੀ ਕੇਵਲ ਵਾਜਬ ਅਤੇ ਵੈਧ ਕਾਨੂੰਨੀ ਅਥਾਰਟੀ ਅਧੀਨ ਹੀ ਲਈ ਜਾ ਸਕਦੀ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧੀਨ 'ਨਿਰੀਖਣ' ਇੱਕ ਨਵੀਂ ਵਿਵਸਥਾ ਹੈ। ਇਹ ਤਲਾਸ਼ੀ ਨਾਲੋਂ ਕੁਝ ਨਰਮ ਵਿਵਸਥਾ ਹੈ, ਜਿਸ ਰਾਹੀਂ ਅਧਿਕਾਰੀ ਕਿਸੇ ਟੈਕਸਯੋਗ ਵਿਅਕਤੀ ਦੇ ਕਾਰੋਬਾਰ ਵਾਲੇ ਸਥਾਨ ਅਤੇ ਕਿਸੇ ਵਿਅਕਤੀ ਦੇ ਮਾਲ ਦੀ ਟਰਾਂਸਪੋਰਟਿੰਗ ਕਰਨ ਵਾਲੇ ਕਾਰੋਬਾਰੀ ਸਥਾਨ ਤੱਕ ਜਾਂ ਕਿਸੇ ਅਜਿਹੇ ਵਿਅਕਤੀ ਤੱਕ ਪੁੱਜਣ ਦੇ ਯੋਗ ਹੁੰਦੇ ਹਨ, ਜੋ ਕਿਸੇ ਵੇਅਰਹਾਊਸ ਜਾਂ ਗੁਦਾਮ ਦਾ ਮਾਲਕ ਜਾਂ ਆਪਰੇਟਰ ਹੁੰਦਾ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 67 ਅਨੁਸਾਰ, ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਕਿਸੇ ਅਧਿਕਾਰੀ ਵੱਲੋਂ ਨਿਰੀਖਣ ਕੇਵਲ ਜੁਆਇੰਟ ਕਮਿਸ਼ਨਰ ਜਾਂ ਕਿਸੇ ਹੋਰ ਉੱਚ ਅਧਿਕਾਰੀ ਦੇ ਲਿਖਤੀ ਅਧਿਕਾਰ-ਪੱਤਰ ਦੇ ਆਧਾਰ ਉੱਤੇ ਹੀ ਕੀਤਾ ਜਾ ਸਕਦਾ ਹੈ। ਇੱਕ ਜੁਆਇੰਟ ਕਮਿਸ਼ਨਰ ਜਾਂ ਉੱਚ ਦਰਜੇ ਦਾ ਕੋਈ ਅਧਿਕਾਰੀ ਅਜਿਹਾ ਅਧਿਕਾਰ-ਪੱਤਰ ਕੇਵਲ ਤਦ ਹੀ ਦੇ ਸਕਦਾ ਹੈ, ਜੇ ਉਸ ਕੋਲ ਅਜਿਹਾ ਯਕੀਨ ਕਰਨ ਲਈ ਕੋਈ ਕਾਰਨ ਹੋਵੇ ਕਿ ਸਬੰਧਤ ਵਿਅਕਤੀ ਨੇ ਨਿਮਨਲਿਖਤ ਵਿੱਚੋਂ ਕੋਈ ਇੱਕ ਕੀਤਾ ਹੈ:
ਉੱਤਰ. ਨਹੀਂ। ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਕਿਸੇ ਅਧਿਕਾਰੀ ਨੂੰ ਨਿਮਨਲਿਖਤ ਵਿੱਚੋਂ ਕਿਸੇ ਦਾ ਨਿਰੀਖਣ ਕਰਨ ਲਈ ਅਧਿਕਾਰ ਦਿੱਤਾ ਜਾ ਸਕਦਾ ਹੈ:
ਉੱਤਰ. ਜੁਆਇੰਟ ਕਮਿਸ਼ਨਰ ਜਾਂ ਉੱਚ ਦਰਜੇ ਦਾ ਕੋਈ ਅਧਿਕਾਰੀ ਲਿਖਤੀ ਰੂਪ ਵਿੱਚ ਕਿਸੇ ਅਧਿਕਾਰੀ ਨੂੰ ਤਲਾਸ਼ੀ ਲੈਣ ਅਤੇ ਮਾਲ, ਦਸਤਾਵੇਜ਼, ਪੁਸਤਕਾਂ ਜਾਂ ਚੀਜ਼ਾਂ ਜ਼ਬਤ ਕਰਨ ਦਾ ਅਧਿਕਾਰ ਦੇ ਸਕਦਾ ਹੈ। ਅਜਿਹਾ ਅਧਿਕਾਰ ਕੇਵਲ ਤਦ ਹੀ ਦਿੱਤਾ ਜਾ ਸਕਦਾ ਹੈ, ਜਿੱਥੇ ਜੁਆਇੰਟ ਕਮਿਸ਼ਨਰ ਕੋਲ ਵਿਸ਼ਵਾਸ ਕਰਨ ਲਈ ਅਜਿਹੇ ਕਾਰਨ ਹੋਣ ਕਿ ਜ਼ਬਤੀ ਕਰਨਯੋਗ ਬਣਦੀਆਂ ਕੋਈ ਵਸਤਾਂ ਜਾਂ ਕੋਈ ਦਸਤਾਵੇਜ਼ ਜਾਂ ਪੁਸਤਕਾਂ ਜਾਂ ਚੀਜ਼ਾਂ ਕਿਸੇ ਕਾਰਵਾਈਆਂ ਲਈ ਕਿਸੇ ਸਥਾਨ ਉੱਤੇ ਲੁਕਾ ਕੇ ਰੱਖੀਆਂ ਗਈਆਂ ਹਨ।
ਉੱਤਰ. 'ਯਕੀਨ ਦਾ ਕਾਰਨ' ਤੋਂ ਭਾਵ ਅਜਿਹੇ ਤੱਥਾਂ ਦੀ ਜਾਣਕਾਰੀ ਹੈ, ਜਿਨ੍ਹਾਂ ਬਾਰੇ ਭਾਵੇਂ ਸਿਧਾ ਗਿਆਨ ਨਹੀਂ ਵੀ ਹੋ ਸਕਦਾ, ਪਰ ਉਨ੍ਹਾਂ ਰਾਹੀਂ ਇੱਕ ਵਾਜਬ ਵਿਅਕਤੀ ਨੂੰ ਉਨ੍ਹਾਂ ਤੱਥਾਂ ਬਾਰੇ ਜਾਣਕਾਰੀ ਮਿਲੇਗੀ ਅਤੇ ਉਸੇ ਚੀਜ਼ ਬਾਰੇ ਉਹ ਵਾਜਬ ਢੰਗ ਨਾਲ ਕੋਈ ਫ਼ੈਸਲਾ ਲੈ ਸਕੇਗਾ। ਭਾਰਤੀ ਦੰਡ ਸੰਘਤਾ (ਆਈ. ਪੀ. ਸੀ.), 1860 ਦੇ ਅਨੁਛੇਦ 26 ਅਨੁਸਾਰ,"ਇਕ ਵਿਅਕਤੀ ਨੂੰ ਕਿਸੇ ਚੀਜ਼ ਵਿੱਚ 'ਯਕੀਨ ਕਰਨ ਦਾ ਕਾਰਨ' ਹੋ ਸਕਦਾ ਹੈ, ਜੇ ਉਸ ਕੋਲ ਯਕੀਨ ਕਰਨ ਲਈ ਅਜਿਹਾ ਵਾਜਬ ਕਾਰਨ ਮੌਜੂਦ ਹੋਵੇ ਕਿ ਉਹ ਚੀਜ਼ ਉਵੇਂ ਹੀ ਹੈ, ਹੋਰ ਕਿਸੇ ਤਰ੍ਹਾਂ ਨਹੀਂ।"
'ਯਕੀਨ ਕਰਨ ਦਾ ਕਾਰਨ' ਇੱਕ ਬਾਹਰਮੁਖੀ ਨਿਰਧਾਨ ਬਾਰੇ ਵਿਚਾਰ ਕਰਦਾ ਹੈ ਜੋ ਬਹੁਤ ਸੂਝਬੂਝ ਭਰਪੂਰ ਧਿਆਨ ਅਤੇ ਮੁਲਾਂਕਣ ਉੱਤੇ ਆਧਾਰਤ ਹੁੰਦਾ ਹੈ, ਅਤੇ ਸ਼ੁੱਧ ਅੰਤਰਮੁਖੀ ਵਿਚਾਰ ਤੋਂ ਵੱਖ ਹੁੰਦਾ ਹੈ। ਅਜਿਹਾ ਵਿਚਾਰ ਜ਼ਰੂਰ ਹੀ ਇੱਕ ਈਮਾਨਦਾਰ ਅਤੇ ਵਾਜਬ ਵਿਅਕਤੀ ਦੇ ਮਨ ਵਿੱਚ ਹੁੰਦਾ ਹੈ, ਜੋ ਵਾਜਬ ਸਮੱਗਰੀ ਅਤੇ ਹਾਲਾਤ ਉੱਤੇ ਆਧਾਰਤ ਹੁੰਦਾ ਹੈ।
ਉੱਤਰ. ਭਾਵੇਂ ਤਲਾਸ਼ੀ ਲਈ ਇੱਕ ਅਧਿਕਾਰ-ਪੱਤਰ ਜਾਰੀ ਕਰਨ ਤੋਂ ਪਹਿਲਾਂ ਅਜਿਹੇ ਵਿਸ਼ਵਾਸ ਦੇ ਕਾਰਨ ਦੱਸਣ ਦੀ ਅਧਿਕਾਰੀ ਨੂੰ ਕੋਈ ਜ਼ਰੂਰਤ ਨਹੀਂ ਹੈ, ਪਰ ਉਸ ਨੇ ਉਸ ਸਮੱਗਰੀ ਬਾਰੇ ਪ੍ਰਗਟਾਵਾ ਕਰਨਾ ਹੁੰਦਾ ਹੈ, ਜਿਸ ਦੇ ਆਧਾਰ ਉੱਤੇ ਉਸ ਦਾ ਵਿਸ਼ਵਾਸ ਕਾਇਮ ਹੋਇਆ ਹੈ। 'ਯਕੀਨ ਦੇ ਕਾਰਨ' ਨੂੰ ਹਰੇਕ ਮਾਮਲੇ ਵਿੱਚ ਪੱਕੇ ਤੌਰ ਤੇ ਰਿਕਾਰਡ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਉਂਝ, ਇਹ ਬਿਹਤਰ ਰਹੇਗਾ, ਜੇ ਸਮੱਗਰੀਆਂ/ਜਾਣਕਾਰੀ ਆਦਿ ਨੂੰ ਕੋਈ ਤਲਾਸ਼ੀ ਵਾਰੰਟ ਜਾਰੀ ਕੀਤੇ ਜਾਣ ਜਾਂ ਤਲਾਸ਼ੀ ਲੈਣ ਤੋਂ ਪਹਿਲਾਂ ਰਿਕਾਰਡ ਵਿੱਚ ਰੱਖਿਆ ਜਾਵੇ।
ਉੱਤਰ. ਤਲਾਸ਼ੀ ਲੈਣ ਦੇ ਲਿਖਤੀ ਅਧਿਕਾਰ-ਪੱਤਰ ਨੂੰ ਆਮ ਤੌਰ ਤੇ 'ਸਰਚ ਵਾਰੰਟ' ਭਾਵ ਤਲਾਸ਼ੀ ਵਾਰੰਟ ਆਖਿਆ ਜਾਂਦਾ ਹੈ। ਤਲਾਸ਼ੀ ਵਾਰੰਟ ਜਾਰੀ ਕਰਨ ਲਈ ਸਮਰੱਥ ਅਧਿਕਾਰੀ ਜੁਆਇੰਟ ਕਮਿਸ਼ਨਰ ਜਾਂ ਉੱਚ ਦਰਜੇ ਦਾ ਕੋਈ ਅਧਿਕਾਰੀ ਹੁੰਦਾ ਹੈ। ਤਲਾਸ਼ੀ ਦੇ ਵਾਰੰਟ ਵਿੱਚ ਇਹ ਜ਼ਰੂਰ ਦਰਸਾਇਆ ਗਿਆ ਹੋਣਾ ਚਾਹੀਦਾ ਹੈ ਕਿ ਉਹ ਕਿਹੜਾ ਵਾਜਬ ਵਿਸ਼ਵਾਸ ਮੌਜੂਦ ਹੈ, ਜਿਸ ਦੇ ਆਧਾਰ ਉੱਤੇ ਇਹ ਤਲਾਸ਼ੀ ਹੋ ਰਹੀ ਹੈ। 'ਸਰਚ ਵਾਰੰਟ' ਵਿੱਚ ਨਿਮਨਲਿਖਤ ਵੇਰਵੇ ਹੋਣੇ ਚਾਹੀਦੇ ਹਨ:
ਉੱਤਰ. ਸੀ. ਜੀ. ਐੱਸ. ਟੀ/ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 130 ਅਨੁਸਾਰ, ਮਾਲ ਉਦੋਂ ਜ਼ਬਤ ਕੀਤਾ ਜਾ ਸਕਦਾ ਹੈ, ਜਦੋਂ ਕੋਈ ਵਿਅਕਤੀ ਨਿਮਨਲਿਖਤ ਕਰਦਾ ਹੈ:
ਉੱਤਰ. ਤਲਾਸ਼ੀ ਲੈਣ ਵਾਲੇ ਇੱਕ ਅਧਿਕਾਰੀ ਕੋਲ ਤਲਾਸ਼ੀ ਲੈਣ ਅਤੇ ਉਸ ਪਰਿਸਰ, ਜਿਸ ਦੀ ਤਲਾਸ਼ੀ ਲਈ ਜਾ ਰਹੀ ਹੈ, ਵਿੱਚੋਂ ਮਾਲ ਭਾਵ ਵਸਤਾਂ (ਜਿਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾ ਸਕਦਾ ਹੈਂ, ਅਤੇ ਦਸਤਾਵੇਜ਼, ਕਿਤਾਬਾਂ ਜਾਂ ਚੀਜ਼ਾਂ (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧੀਨ ਕਿਸੇ ਕਾਰਵਾਈ ਲਈ ਵਾਜਬ) ਦਾ ਅਧਿਕਾਰ ਹੁੰਦਾ ਹੈ। ਤਲਾਸ਼ੀ ਦੌਰਾਨ, ਅਧਿਕਾਰੀ ਕੋਲ ਉਸ ਪਰਿਸਰ, ਜਿਸ ਦੀ ਤਲਾਸ਼ੀ ਲਈ ਅਧਿਕਾਰ ਮਿਲਿਆ ਹੈ ਅਤੇ ਜੇ ਉਸ ਤੱਕ ਪਹੁੰਚ ਨਹੀਂ ਹੋ ਪਾਉਦੀ, ਤਾਂ ਸਬੰਧਤ ਅਧਿਕਾਰੀ ਨੂੰ ਉਸ ਪਰਿਸਰ ਦਾ ਦਰਵਾਜ਼ਾ ਤੋੜ ਕੇ ਖੋਲ੍ਹਣ ਦਾ ਅਧਿਕਾਰ ਹੁੰਦਾ ਹੈ। ਇਸੇ ਤਰ੍ਹਾਂ ਉਸ ਪਰਿਸਰ ਵਿੱਚ ਤਲਾਸ਼ੀ ਲੈਂਦੇ ਸਮੇਂ, ਉਹ ਕੋਈ ਅਲਮਾਰੀ ਜਾਂ ਬਕਸਾ ਖੋਲ੍ਹਣ ਲਈ ਉਸ ਨੂੰ ਤੋੜ ਸਕਦਾ ਹੈ, ਜੇ ਅਜਿਹੀ ਅਲਮਾਰੀ ਜਾਂ ਬਕਸੇ ਅੰਦਰ ਲੁਕਾ ਕੇ ਰੱਖੇ ਗਏ ਸ਼ੱਕੀ ਸਾਮਾਨ, ਅਕਾਊਂਟ, ਰਜਿਸਟਰਜ਼ ਜਾਂ ਦਸਤਾਵੇਜ਼ ਤੱਕ ਪਹੁੰਚ ਨਾ ਕੀਤੀ ਜਾ ਸਕਦੀ ਹੋਵੇ। ਜੇ ਪਰਿਸਰ ਦੇ ਅੰਦਰ ਕਿਸੇ ਕਾਰਨ ਪਹੁੰਚ ਨਾ ਹੋ ਸਕੇ, ਤਾਂ ਉਹ ਉਸ ਨੂੰ ਸੀਲ ਕਰ ਸਕਦਾ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 67(1O) ਨਿਰਧਾਰਤ ਕਰਦਾ ਹੈ ਕਿ ਤਲਾਸ਼ੀ ਜ਼ਰੂਰ ਹੀ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ, 1973 ਦੀਆਂ ਵਿਵਸਥਾਵਾਂ ਅਨੁਸਾਰ ਕੀਤੀ ਜਾਵੇ। ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਦਾ ਅਨੁਛੇਦ 100 ਤਲਾਸ਼ੀ ਲਈ ਕਾਰਜ-ਵਿਧੀ ਦਾ ਵਰਣਨ ਕਰਦਾ ਹੈ।
ਉੱਤਰ. ਤਲਾਸ਼ੀ ਦੌਰਾਨ ਨਿਮਨਲਿਖਤ ਸਿਧਾਂਤਾਂ ਦਾ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ:
ਉੱਤਰ. ਹਾਂ। ਅਜਿਹੀ ਪਹੁੰਚ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 65 ਦੀਆਂ ਮੱਦਾਂ ਵਿੱਚ ਹਾਸਲ ਕੀਤੀ ਜਾ ਸਕਦੀ ਹੈ। ਕਾਨੂੰਨ ਦੀ ਇਸ ਵਿਵਸਥਾ ਦਾ ਅਰਥ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 66 ਅਧੀਨ ਨਾਮਜ਼ਦ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੀ ਆਡਿਟ ਪਾਰਟੀ ਜਾਂ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਜਾਂ ਕੌਸਟ ਅਕਾਊਂਟੈਂਟ ਜਾਂ ਚਾਰਟਰਡ ਅਕਾਊਂਟੈਂਟ ਨੂੰ ਰੈਵੇਨਿਊ (ਆਮਦਨ) ਦੇ ਹਿਤ ਦੀ ਰਾਖੀ ਲਈ ਜ਼ਰੂਰੀ ਸਮਝੀ ਜਾਣ ਵਾਲੀ ਕੋਈ ਆਡਿਟ, ਜਾਂਚ-ਪੜਤਾਲ, ਪੁਸ਼ਟੀ ਅਤੇ ਚੈੱਕ ਕਰਨ ਦੇ ਮੰਤਵਾਂ ਲਈ ਬਿਨਾਂ ਤਲਾਸ਼ੀ ਵਾਰੰਟ ਜਾਰੀ ਕੀਤੇ ਕਿਸੇ ਵੀ ਵਪਾਰਕ ਪਰਿਸਰ ਤੱਕ ਪਹੁੰਚ ਕਰਨ ਦੀ ਪ੍ਰਵਾਨਗੀ ਦੇਣਾ ਹੈ। ਉਂਝ, ਸੀ. ਜੀ. ਐੱਸ. ਟੀ. ਜਾਂ ਐੱਸ. ਜੀ. ਐੱਸ. ਟੀ. ਦੇ ਐਡੀਸ਼ਨਲ/ਜੁਆਇੰਟ ਕਮਿਸ਼ਨਰ ਦਰਜੇ ਦੇ ਕਿਸੇ ਅਧਿਕਾਰੀ ਵੱਲੋਂ ਇੱਕ ਲਿਖਤੀ ਅਧਿਕਾਰ-ਪੱਤਰ ਜਾਰੀ ਕੀਤਾ ਜਾ ਸਕਦਾ ਹੈ। ਇਹ ਵਿਵਸਥਾ ਕਿਸੇ ਅਜਿਹੇ ਟੈਕਸਯੋਗ ਵਿਅਕਤੀ ਕਾਰੋਬਾਰੀ ਪਰਿਸਰ ਤਕ ਪਹੁੰਚ ਕਰਨ ਦੀ ਸੁਵਿਧਾ ਦਿੰਦੀ ਹੈ, ਜਿਹੜਾ ਇੱਕ ਪ੍ਰਿੰਸੀਪਲ ਵਜੋਂ ਜਾਂ ਕਾਰੋਬਾਰ ਦੇ ਵਧੀਕ ਸਥਾਨ ਵਜੋਂ ਰਜਿਸਟਰਡ ਨਹੀਂ ਹੈ ਪਰ ਉਸ ਕੋਲ ਅਕਾਊਂਟਸ ਦੀਆਂ ਕਿਤਾਬਾਂ, ਦਸਤਾਵੇਜ਼, ਕੰਪਿਊਟਰਜ਼ ਆਦਿ ਹਨ, ਜਿਨ੍ਹਾਂ ਦੀ ਜ਼ਰੂਰਤ ਇੱਕ ਟੈਕਸਯੋਗ ਵਿਅਕਤੀ ਦੇ ਖਾਤਿਆਂ ਦੀ ਆਡਿਟ ਜਾਂ ਪੁਸ਼ਟੀ ਲਈ ਜ਼ਰੂਰੀ ਹੈ।
ਉੱਤਰ. ਮਾਡਲ ਜੀ. ਐੱਸ. ਟੀ. ਕਾਨੂੰਨ ਵਿੱਚ ਮੱਦ 'ਸੀਜ਼ਰ' (seizure) ਭਾਵ 'ਜ਼ਬਤੀ' ਨੂੰ ਵਿਸ਼ੇਸ਼ ਤੌਰ ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ। 'ਲਾਅ ਲੈਕਸੀਕਨ ਡਿਕਸ਼ਨਰੀ' ਵਿੱਚ 'ਸੀਜ਼ਰ' ਨੂੰ ਕਾਨੁੰਨੀ ਪ੍ਰਕਿਰਿਆ ਅਧੀਨ ਕਿਸੇ ਅਧਿਕਾਰੀ ਵੱਲੋਂ ਸੰਪਤੀ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕਾਰਵਾਈ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਆਮ ਤੌਰ ਤੇ ਇਸ ਦਾ ਮਤਲਬ ਉਸ ਸੰਪਤੀ ਦੇ ਮਾਲਕ ਜਾਂ ਜਿਸ ਦਾ ਕਬਜ਼ਾ ਹੈ ਅਤੇ ਜੋ ਆਪਣੇ ਕਬਜ਼ੇ ਹੇਠਲੀ ਚੀਜ਼ ਕਿਸੇ ਨਾਲ ਸਾਂਝੀ ਕਰਨ ਦਾ ਇੱਛੁਕ ਨਹੀਂ ਸੀ; ਦੀਆਂ ਇੱਛਾਵਾਂ ਦੇ ਉਲਟ ਜ਼ਬਰਦਸਤੀ ਉਸ ਉੱਤੇ ਕਬਜ਼ਾ ਕਰ ਲੈਣਾ।
ਉੱਤਰ. ਜੀ ਹਾਂ, ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 129 ਅਧੀਨ, ਕਿਸੇ ਅਧਿਕਾਰੀ ਨੂੰ ਮਾਲ ਲਿਜਾਣ ਵਾਲੇ ਵਾਹਨ (ਜਿਵੇਂ ਕੋਈ ਟਰੱਕ ਜਾਂ ਕਿਸੇ ਹੋਰ ਕਿਸਮ ਦਾ ਵਾਹਨ) ਸਮੇਤ ਮਾਲ ਹਿਰਾਸਤ ਵਿੱਚ ਲੈਣ ਦਾ ਅਧਿਕਾਰ ਹੁੰਦਾ ਹੈ। ਇਹ ਅਜਿਹੇ ਮਾਲ ਲਈ ਹੋ ਸਕਦਾ ਹੈ, ਜਿਸ ਨੂੰ ਲਿਜਾਂਦਾ ਜਾ ਰਿਹਾ ਹੈ ਜਾਂ ਜਿਸ ਨੂੰ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਦਿਆਂ ਲਾਂਘੇ (ਟ੍ਰਾਂਜ਼ਿਟ) ਵਿੱਚ ਸਟੋਰ ਕਰ ਕੇ ਰੱਖਿਆ ਗਿਆ ਹੈ। ਸਟੋਰ ਕਰ ਕੇ ਜਾਂ ਸਟਾਕ ਵਿੱਚ ਰੱਖੀਆਂ ਵਸਤਾਂ, ਪਰ ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ, ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਅਜਿਹੀਆਂ ਵਸਤਾਂ ਭਾਵ ਮਾਲ ਅਤੇ ਵਾਹਨ ਨੂੰ ਲਾਗੂ ਟੈਕਸ ਦੇ ਭੁਗਤਾਨ ਤੋਂ ਬਾਅਦ ਜਾਂ ਵਾਜਬ ਰਕਮ ਦੀ ਜ਼ਮਾਨਤ ਜਮ੍ਹਾ ਕਰਵਾ ਕੇ ਛੱਡਿਆ ਜਾ ਸਕਦਾ ਹੈ।
ਉੱਤਰ. ਸੰਪਤੀ ਦੇ ਮਾਲਕ ਜਾਂ ਜਿਸ ਵਿਅਕਤੀ ਕੋਲ ਸੰਪਤੀ ਹੈ, ਉਸ ਨੂੰ ਕਿਸੇ ਖ਼ਾਸ ਸਮੇਂ ਦੌਰਾਨ ਕਿਸੇ ਕਾਨੂੰਨੀ ਆਦੇਸ਼ ਨੋਟਿਸ ਦੁਆਰਾ ਆਪਣੀ ਸੰਪਤੀ ਤੱਕ ਪਹੁੰਚ ਕਰਨ ਤੋਂ ਇਨਕਾਰ ਕਰ ਦੇਣ ਨੂੰ 'ਡਿਟੈਂਸ਼ਨ' (ਹਿਰਾਸਤ ਵਿੱਚ ਲੈਣਾ) ਆਖਦੇ ਹਨ। ਵਿਭਾਗ ਵੱਲੋਂ ਜ਼ਬਤੀ ਕਿਸੇ ਮਾਲ ਨੂੰ ਅਸਲ ਰੂਪ ਵਿੱਚ ਕਬਜ਼ੇ ਵਿੱਚ ਲੈਣ ਦੁਆਰਾ ਹੁੰਦੀ ਹੈ। ਹਿਰਾਸਤ ਵਿੱਚ ਲੈਣ ਦਾ ਹੁਕਮ ਉਦੋਂ ਜਾਰੀ ਕੀਤਾ ਜਾਂਦਾ ਹੈ, ਜਦੋਂ ਇਹ ਸ਼ੱਕ ਹੋਵੇ ਕਿ ਮਾਲ ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਜ਼ਬਤੀ ਕੇਵਲ ਕਿਸੇ ਵਾਜਬ ਯਕੀਨ ਦੇ ਆਧਾਰ ਉੱਤੇ ਹੀ ਕੀਤੀ ਜਾ ਸਕਦੀ ਹੈ, ਅਤੇ ਇਹ ਯਕੀਨ ਜਾਂਚ/ਤਫ਼ਤੀਸ਼ ਤੋਂ ਬਾਅਦ ਹੀ ਕਾਇਮ ਹੁੰਦਾ ਹੈ ਕਿ ਮਾਲ ਨੂੰ ਜ਼ਬਤ ਕੀਤਾ ਜਾ ਸਕਦਾ ਹੈ।
ਉੱਤਰ. ਤਲਾਸ਼ੀ ਜਾਂ ਜ਼ਬਤੀ ਦੇ ਅਧਿਕਾਰ ਦੇ ਸਬੰਧ ਵਿੱਚ ਮਾਡਲ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 67 ਵਿੱਚ ਦਿੱਤੇ ਅਨੁਸਾਰ ਰੱਖਿਆ ਲਈ ਕੁਝ ਪ੍ਰਬੰਧ ਹਨ। ਇਹ ਨਿਮਨਲਿਖਤ ਅਨੁਸਾਰ ਹਨ:
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 68 ਅਧੀਨ, ਟਰਾਂਸਪੋਰਟ ਵਾਹਨ ਦੇ ਇੰਚਾਰਜ ਵਿਅਕਤੀ ਨੂੰ ਇੱਕ ਵਿਸ਼ੇਸ਼ ਰਕਮ ਤੋਂ ਵੱਧ ਮੁੱਲ ਦੇ ਮਾਲ ਦੀਆਂ ਅਜਿਹੀਆਂ ਖੱਪਾਂ ਦੇ ਸਬੰਧ ਵਿੱਚ ਇੱਕ ਨਿਰਧਾਰਤ ਦਸਤਾਵੇਜ਼ ਆਪਣੇ ਕੋਲ ਰੱਖਣਾ ਹੋ ਸਕਦਾ ਹੈ, ਜਿਵੇਂ ਨਿਰਧਾਰਤ ਹੋ ਸਕਦਾ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਵਿੱਚ ਮੱਦ 'ਗ੍ਰਿਫ਼ਤਾਰੀ' (ਅਰੈਸਟ) ਨੂੰ ਪਰਿਭਾਸ਼ਤ ਨਹੀਂ ਕੀਤਾ ਗਿਆ। ਉਂਝ ਨਿਆਂਇਕ ਫ਼ੈਸਲਿਆਂ ਅਨੁਸਾਰ, ਇਸ ਦਾ ਮਤਲਬ 'ਕਿਸੇ ਕਾਨੂੰਨੀ ਕਮਾਂਡ ਜਾਂ ਅਥਾਰਟੀ ਅਧੀਨ ਕਿਸੇ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਤੋਂ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਵਿਅਕਤੀ ਨੂੰ ਉਦੋਂ ਗ੍ਰਿਫ਼ਤਾਰ ਹੋਇਆ ਕਿਹਾ ਜਾਂਦਾ ਹੈ, ਜਦੋਂ ਉਸ ਨੂੰ ਕਾਨੂੰਨੀ ਵਾਰੰਟ ਦੀ ਸ਼ਕਤੀ ਜਾਂ ਰੰਗ ਦੁਆਰਾ ਉਸ ਦੀ ਆਜ਼ਾਦੀ ਨੂੰ ਲੈ ਲਿਆ ਜਾਂਦਾ ਹੈ ਅਤੇ ਨਿਯੰਤ੍ਰਣ ਵਿੱਚ ਰੱਖਿਆ ਜਾਂਦਾ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦਾ ਕਮਿਸ਼ਨਰ ਇੱਕ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀ ਨੂੰ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਦੇ ਸਕਦਾ ਹੈ, ਜੇ ਉਸ ਕੋਲ ਇਸ ਗੱਲ ਉੱਤੇ ਯਕੀਨ ਕਰਨ ਦੇ ਕਾਰਨ ਹੋਣ ਕਿ ਉਸ ਵਿਅਕਤੀ ਨੇ ਇੱਕ ਅਜਿਹਾ ਅਪਰਾਧ ਕੀਤਾ ਹੈ, ਜਿਸ ਲਈ ਸੀ. ਜੀ. ਐੱਸ.ਟੀ./ਐੱਸ. ਜੀ. ਐੱਸ.ਟੀ. ਕਾਨੂੰਨ ਦੇ ਅਨੁਛੇਦ 132(1) (ਏ), (ਬੀ), (ਸੀ), (ਡੀ) ਜਾਂ ਅਨੁਛੇਦ 132(2) ਅਧੀਨ ਨਿਰਧਾਰਤ ਸਜ਼ਾ ਮਿਲ ਸਕਦੀ ਹੈ। ਇਸ ਦਾ ਲਾਜ਼ਮੀ ਤੌਰ 'ਤੇ ਇਹ ਅਰਥ ਹੈ ਕਿ ਇੱਕ ਵਿਅਕਤੀ ਨੂੰ ਕੇਵਲ ਤਦ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਜਿਥੇ ਟੈਕਸ-ਚੋਰੀ 2 ਕਰੋੜ ਰੁਪਏ ਤੋਂ ਵੱਧ ਦੀ ਹੈ ਜਾਂ ਜਿੱਥੇ ਇੱਕ ਵਿਅਕਤੀ ਨੂੰ ਪਹਿਲਾਂ ਮਾਡਲ ਸੀ. ਜੀ. ਐੱਸ.ਟੀ. ਕਾਨੂੰਨ ਅਧੀਨ ਇੱਕ ਜੁਰਮ ਲਈ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ।
ਉੱਤਰ. ਹਿਰਾਸਤ ਵਿੱਚ ਰੱਖੇ ਗਏ ਵਿਅਕਤੀ ਲਈ ਅਨੁਛੇਦ 69 ਅਧੀਨ ਕੁਝ ਰੱਖਿਆ ਉਪਾਅ ਪ੍ਰਦਾਨ ਕੀਤੇ ਗਏ ਹਨ। ਇਹ ਹਨ:
(ੳ) ਜੇ ਇੱਕ ਵਿਅਕਤੀ ਨੂੰ ਕਿਸੇ ਪ੍ਰਤੱਖ ਅਪਰਾਧ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੂੰ ਉਸ ਦੀ ਗ੍ਰਿਫ਼ਤਾਰ ਦਾ ਆਧਾਰ ਜ਼ਰੂਰ ਹੀ ਲਿਖਤੀ ਰੂਪ ਵਿੱਚ ਸੁਚਿਤ ਕਰਨਾ ਹੋਵੇਗਾ ਅਤੇ ਉਸ ਦੀ ਗ੍ਰਿਫ਼ਤਾਰੀ ਦੇ 24 ਘੰਟਿਆਂ ਅੰਦਰ ਉਸ ਨੂੰ ਜ਼ਰੂਰ ਹੀ ਇੱਕ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਹੋਵੇਗਾ;
ਉੱਤਰ. ਗ੍ਰਿਫ਼ਤਾਰੀ ਨਾਲ ਸਬੰਧਤ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ, 1973 (1974 ਦਾ 2) ਦੀਆਂ ਵਿਵਸਥਾਵਾਂ ਅਤੇ ਉਸੇ ਅਨੁਸਾਰ ਕਾਰਜ-ਵਿਧੀ ਦੀ ਪਾਲਣਾ ਹਰ ਹਾਲਤ ਵਿੱਚ ਕਰਨੀ ਹੋਵੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੇ ਸਾਰੇ ਫੀਲਡ ਆਫ਼ੀਸਰਜ਼ ਨੂੰ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ, 1973 ਦੀਆਂ ਵਿਵਸਥਾਵਾਂ ਦੀ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈ।
ਕ੍ਰਿਮੀਨਲ ਪ੍ਰੋਸੀਜ਼ਰ ਕੋਡ, 1973 ਦੇ ਅਨੁਛੇਦ 57 ਦੀ ਇੱਕ ਅਹਿਮ ਵਿਵਸਥਾ ਦਾ ਖ਼ਾਸ ਖ਼ਿਆਲ ਰੱਖਿਆ ਜਾਣਾ ਚਾਹੀਦਾ ਹੈ, ਜਿਸ ਅਨੁਸਾਰ ਕਿਸੇ ਵਿਅਕਤੀ ਨੂੰ ਵਾਰੰਟ ਤੋਂ ਬਗੈਰ ਲੰਮਾ ਸਮਾਂ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ, ਜੇ ਕਿਸੇ ਮਾਮਲੇ ਦੇ ਹਾਲਾਤ ਕੁਝ ਵਾਜਬ ਹਨ, ਤਦ ਉਸ ਨੂੰ ਹਿਰਾਸਤ ਵਿੱਚ ਤਾਂ ਰੱਖਿਆ ਜਾ ਸਕਦਾ ਹੈ ਪਰ ਫਿਰ ਵੀ ਇਹ ਹਿਰਾਸਤ 24 ਘੰਟਿਆਂ ਤੋਂ ਵੱਧ ਨਹੀਂ ਹੋਵੇਗੀ (ਇਸ ਸਮੇਂ ਵਿੱਚ ਉਸ ਨੂੰ ਗ੍ਰਿਫ਼ਤਾਰੀ ਦੇ ਸਥਾਨ ਤੋਂ ਮੈਜਿਸਟਰੇਟ ਦੀ ਅਦਾਲਤ ਤੱਕ ਲਿਜਾਂਦੇ ਸਮੇਂ ਯਾਤਰਾ ਦਾ ਸਮਾਂ ਸ਼ਾਮਲ ਨਹੀਂ ਹੋਵੇਗਾ)। ਇਸ ਸਮਾਂ-ਮਿਆਦ ਦੌਰਾਨ, ਜਿਵੇਂ ਕਿ ਕ੍ਰਿਮੀਨਲ ਪ੍ਰੋਸੀਜ਼ਰ ਕੋਡ ਦੇ ਅਨੁਛੇਦ 56 ਅਧੀਨ ਵਿਵਸਥਾ ਹੈ, ਗ੍ਰਿਫ਼ਤਾਰੀ ਕਰਨ ਵਾਲਾ ਵਿਅਕਤੀ ਬਿਨਾ ਵਾਰੰਟ ਦੇ ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਮਾਮਲੇ ਦੇ ਅਧਿਕਾਰ-ਖੇਤਰ ਦੇ ਇੱਕ ਮੈਜਿਸਟਰੇਟ ਸਾਹਮਣੇ ਪੇਸ਼ ਕਰੇਗਾ।
ਡੀ ਕਿ. ਬਾਸੂ ਬਨਾਮ ਪੱਛਮੀ ਬੰਗਾਲ ਸਰਕਾਰ ਦੇ ਮਾਮਲੇ ਵਿੱਚ ਸੁਣਾਏ ਇੱਕ ਅਹਿਮ ਫ਼ੈਸਲੇ, ਜਿਸ ਬਾਰੇ 1997(1) ਐੱਸ. ਸੀ. ਸੀ. 416 ਵਿੱਚ ਰਿਪੋਰਟ ਕੀਤਾ ਗਿਆ ਹੈ, ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਕੁਝ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਸਨ, ਜਿਨ੍ਹਾਂ ਦਾ ਧਿਆਨ ਗ੍ਰਿਫਤਾਰੀਆਂ ਕਰਦੇ ਸਮੇਂ ਰੱਖਣਾ ਹੋਵੇਗਾ। ਇਹ ਭਾਵੇਂ ਪੁਲਿਸ ਦੇ ਸਬੰਧ ਵਿੱਚ ਹੈ, ਪਰ ਇਸ ਦੀ ਪਾਲਣਾ ਉਨ੍ਹਾਂ ਸਾਰੇ ਵਿਭਾਗਾਂ ਨੂੰ ਕਰਨੀ ਹੋਵੇਗੀ, ਜਿਨ੍ਹਾਂ ਕੋਲ ਗ੍ਰਿਫ਼ਤਾਰੀ ਕਰਨ ਦੇ ਅਧਿਕਾਰ ਹਨ। ਇਹ ਨਿਮਨਲਿਖਤ ਅਨੁਸਾਰ ਹਨ:
ਉੱਤਰ. ਗ੍ਰਿਫ਼ਤਾਰੀ ਦਾ ਫ਼ੈਸਲਾ ਹਰੇਕ ਮਾਮਲੇ ਦੇ ਆਧਾਰ ਉੱਤੇ ਲੈਣ ਦੀ ਲੋੜ ਹੁੰਦੀ ਹੈ, ਜਿਸ ਲਈ ਵੇੱਖੋ-ਵੱਖਰੇ ਤੱਤਾਂ, ਜਿਵੇਂ ਕਿ ਅਪਰਾਧ ਦੀ ਪ੍ਰਕਿਰਤੀ ਅਤੇ ਗੰਭੀਰਤਾ, ਚੋਰੀ ਕੀਤੀ ਗਈ ਡਿਊਟੀ ਦੀ ਮਾਤਰਾ ਜਾਂ ਗਲਤ ਤਰੀਕੇ ਲਿਆ ਗਿਆ ਕ੍ਰੈਡਿਟ ਦਾ ਲਾਭ, ਸਬੂਤ ਦੀ ਪ੍ਰਕਿਰਤੀ ਅਤੇ ਮਿਆਰ, ਸਬੂਤਾਂ ਨਾਲ ਛੇੜਖ਼ਾਨੀ ਕੀਤੇ ਜਾਣ ਦੀ ਸੰਭਾਵਨਾ ਜਾਂ ਗਵਾਹਾਂ ਉੱਤੇ ਪਾਏ ਜਾ ਸਕਣ ਵਾਲੇ ਪ੍ਰਭਾਵ, ਜਾਂਚ ਵਿੱਚ ਸਹਿਯੋਗ ਆਦਿ ਦਾ ਖ਼ਿਆਲ ਰੱਖਣਾ ਪੈਂਦਾ ਹੈ। ਗ੍ਰਿਫ਼ਤਾਰੀ ਦੇ ਅਧਿਕਾਰ ਦੀ ਵਰਤੋਂ ਮਾਮਲੇ ਦੇ ਤੱਥਾਂ ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਕਰਨੀ ਹੋਵੇਗੀ, ਇਨ੍ਹਾਂ ਤੱਥਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:
ਉੱਤਰ. ਆਮ ਤੌਰ ਉੱਤੇ, ਪ੍ਰਤੱਖ ਅਪਰਾਧ ਦਾ ਅਰਥ ਹੈ ਗੰਭੀਰ ਵਰਗ ਦੇ ਅਪਰਾਧ, ਜਿਨ੍ਹਾਂ ਦੇ ਸਬੰਧ ਵਿੱਚ ਇੱਕ ਪੁਲਿਸ ਅਧਿਕਾਰੀ ਕੋਲ ਬਿਨਾਂ ਵਾਰੰਟ ਦੇ ਗ੍ਰਿਫ਼ਤਾਰੀ ਕਰਨ ਅਤੇ ਅਦਾਲਤ ਦੀ ਪ੍ਰਵਾਨਗੀ ਨਾਲ ਜਾਂ ਉਸ ਤੋਂ ਬਿਨਾਂ ਜਾਂਚ ਕਰਨ ਦਾ ਅਧਿਕਾਰ ਹੁੰਦਾ ਹੈ।
ਉੱਤਰ. ਗ਼ੈਰ-ਪ੍ਰਤੱਖ (ਨਾਨ-ਕੌਗਨਿਜ਼ੇਬਲ) ਅਪਰਾਧ ਦਾ ਮਤਲਬ ਹੈ ਮੁਕਾਬਲਤਨ ਕੁਝ ਘੱਟ ਗੰਭੀਰ ਅਪਰਾਧ, ਜਿਸ ਵਿੱਚ ਕਿਸੇ ਪੁਲਿਸ ਅਧਿਕਾਰੀ ਨੂੰ ਵਾਰੰਟ ਤੋਂ ਬਗੈਰ ਗ੍ਰਿਫ਼ਤਾਰੀ ਕਰਨ ਦਾ ਅਧਿਕਾਰ ਨਹੀਂ ਹੁੰਦਾ ਅਤੇ ਇੱਕ ਅਦਾਲਤੀ ਆਦੇਸ਼ ਤੋਂ ਬਗੈਰ ਜਾਂਚ ਵੀ ਸ਼ੁਰੂ ਨਹੀਂ ਹੋ ਸਕਦੀ।
ਉੱਤਰ. ਸੀ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 132 'ਚ, ਇਹ ਵਿਵਸਥਾ ਹੈ ਕਿ ਟੈਕਸਯੋਗ ਮਾਲ ਅਤੇ/ਜਾਂ ਸੇਵਾਵਾਂ ਨਾਲ ਸਬੰਧਤ ਜੁਰਮਾਂ ਦੇ ਸਬੰਧ ਵਿੱਚ, ਜਿੱਥੇ 5 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਹੋਈ ਹੁੰਦੀ ਹੈ - ਉਸ ਨੂੰ ਪ੍ਰਤੱਖ (ਕੌਗਨਿਜ਼ੇਬਲ) ਅਤੇ ਗ਼ੈਰ-ਜ਼ਮਾਨਤੀ ਜੁਰਮ ਕਿਹਾ ਜਾਂਦਾ ਹੈ। ਬਾਕੀ ਦੇ ਜੁਰਮ ਇਸ ਕਾਨੂੰਨ ਅਧੀਨ ਅਪ੍ਰਤੱਖ ਅਤੇ ਜ਼ਮਾਨਤਯੋਗ ਹਨ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 70 ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀ ਨੂੰ ਬਾਕਾਇਦਾ ਇਹ ਅਧਿਕਾਰ ਦਿੰਦਾ ਹੈ ਕਿ ਉਹ ਇੱਕ ਸੰਮਨ ਜਾਰੀ ਕਰ ਕੇ ਕਿਸੇ ਵਿਅਕਤੀ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਸੱਦ ਸਕਦਾ ਹੈ; ਉਸ ਅਧਿਕਾਰੀ ਨੂੰ ਸੰਮਨ ਜਾਰੀ ਕਰਨ ਤੋਂ ਪਹਿਲਾਂ ਜਾਂ ਤਾਂ ਕੋਈ ਸਬੂਤ ਦੇਣਾ ਪੈਂਦਾ ਹੈ ਜਾਂ ਕੋਈ ਦਸਤਾਵੇਜ਼ ਜਾਂ ਜਾਂਚ ਦੌਰਾਨ ਸਾਹਮਣੇ ਆਈ ਅਜਿਹੀ ਕੋਈ ਹੋਰ ਚੀਜ਼ ਵਿਖਾ ਸਕਦਾ ਹੈ ਕਿ ਜਿਸ ਦੇ ਆਧਾਰ ਉੱਤੇ ਇਹ ਕਦਮ ਚੁੱਕਿਆ ਜਾ ਰਿਹਾ ਹੈ। ਇੱਕ ਸੰਮਨ ਵਿੱਚ ਦਸਤਾਵੇਜ਼ ਜਾਂ ਨਿਸ਼ਚਤ ਕਿਸਮ ਦੇ ਵਿਸ਼ੇਸ਼ ਦਸਤਾਵੇਜ਼ ਪੇਸ਼ ਕਰਨ ਲਈ ਆਖਿਆ ਜਾ ਸਕਦਾ ਹੈ ਜਾਂ ਕੋਈ ਚੀਜ਼ਾਂ ਜਾਂ ਕਿਸੇ ਖ਼ਾਸ ਵੇਰਵਿਆਂ ਨਾਲ ਸਬੰਧਤ ਸਾਰੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਜਾਂਦਾ ਹੈ, ਜਿਹੜੇ ਉਸ ਵਿਅਕਤੀ ਦੇ ਕਬਜ਼ੇ ਜਾਂ ਨਿਯੰਤ੍ਰਣ ਅਧੀਨ ਹੁੰਦੇ ਹਨ, ਜਿਸ ਨੂੰ ਸੰਮਨ ਜਾਰੀ ਕੀਤਾ ਗਿਆ ਹੈ।
ਉੱਤਰ. ਜਿਸ ਵਿਅਕਤੀ ਨੂੰ ਸੰਮਨ ਜਾਰੀ ਹੋਇਆ ਹੈ, ਉਸ ਲਈ ਕਾਨੂੰਨੀ ਤੌਰ ਤੇ ਇਹ ਲਾਜ਼ਮੀ ਹੁੰਦਾ ਹੈ ਕਿ ਉਹ ਜਾਂ ਤਾਂ ਖ਼ੁਦ ਪੇਸ਼ ਹੋਵੇ ਜਾਂ ਆਪਣਾ ਕੋਈ ਅਧਿਕਾਰਤ ਨੁਮਾਇੰਦਾ ਭੇਜੇ ਅਤੇ ਉਸ ਨੇ ਸੰਮਨ ਜਾਰੀ ਕਰਨ ਵਾਲੇ ਸਬੰਧਤ ਅਧਿਕਾਰੀ ਸਾਹਮਣੇ ਉਸ ਵਿਸ਼ੇ ਬਾਰੇ ਸੱਚ ਬਿਆਨ ਕਰਨਾ ਹੁੰਦਾ ਹੈ, ਜਿਸ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਉਸ ਮਾਮਲੇ ਲਈ ਲੋੜੀਂਦੇ ਅਜਿਹੇ ਦਸਤਾਵੇਜ਼ ਤੇ ਹੋਰ ਚੀਜ਼ਾਂ ਪੇਸ਼ ਕਰਨੀਆਂ ਹੁੰਦੀਆਂ ਹਨ।
ਉੱਤਰ. ਜਿਸ ਅਧਿਕਾਰੀ ਨੇ ਸੰਮਨ ਜਾਰੀ ਕੀਤਾ ਹੈ ਅਤੇ ਉਸ ਸਾਹਮਣੇ ਜੋ ਵੀ ਕਾਰਵਾਈ ਹੋ ਰਹੀ ਹੁੰਦੀ ਹੈ, ਉਸ ਨੂੰ ਇੱਕ ਨਿਆਂਇਕ ਪ੍ਰਕਿਰਿਆ ਸਮਝਿਆ ਜਾਂਦਾ ਹੈ। ਜੇ ਇੱਕ ਵਿਅਕਤੀ ਸੰਮਨ ਵਿੱਚ ਦਿੱਤੀ ਮਿਤੀ ਨੂੰ ਕੋਈ ਵਾਜਬ ਕਾਰਨ ਦੱਸਿਆਂ ਪੇਸ਼ ਨਹੀਂ ਹੁੰਦਾ, ਤਾਂ ਉਸ ਵਿਰੁੱਧ ਭਾਰਤੀ ਦੰਡ ਸੰਘਤਾ (ਆਈ. ਪੀ. ਸੀ.) ਦੇ ਅਨੁਛੇਦ 174 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜੇ ਉਹ ਸੰਮਨ ਦੀ ਤਾਮੀਲ ਹੋਣ ਤੋਂ ਬਚਣ ਲਈ ਫ਼ਰਾਰ ਹੋ ਜਾਂਦਾ ਹੈ, ਤਦ ਉਸ ਵਿਰੁੱਧ ਆਈ. ਪੀ. ਸੀ. ਦੇ ਅਨੁਛੇਦ 172 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਜੇ ਉਹ ਅਜਿਹੇ ਕੋਈ ਦਸਤਾਵੇਜ਼ ਜਾਂ ਇਲੈਕਟ੍ਰੌਨਿਕ ਰਿਕਾਰਡਜ਼ ਪੇਸ਼ ਨਹੀਂ ਕਰਦਾ, ਜਿਹੜੇ ਇਸ ਮਾਮਲੇ ਵਿੱਚ ਪੇਸ਼ ਕਰਨੇ ਜ਼ਰੂਰੀ ਹਨ, ਤਦ ਉਸ ਵਿਰੁੱਧ ਆਈ. ਪੀ. ਸੀ. ਦੇ ਅਨੁਛੇਦ 175 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜੇ ਉਹ ਕੋਈ ਝੂਠੀ ਗਵਾਹੀ ਦਿੰਦਾ ਹੈ, ਤਾਂ ਉਸ ਵਿਰੁੱਧ ਆਈ. ਪੀ. ਸੀ. ਦੇ ਅਨੁਛੇਦ 193 ਅਧੀਨ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ, ਜੇ ਇੱਕ ਵਿਅਕਤੀ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀ ਸਾਹਮਣੇ ਪੇਸ਼ ਨਹੀਂ ਹੁੰਦਾ, ਜਿਸ ਨੇ ਸੰਮਨ ਜਾਰੀ ਕੀਤੇ ਹਨ, ਤਾਂ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 122(3)(ਡੀ) ਅਧੀਨ ਉਸ ਨੂੰ 25, 000/- ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਉੱਤਰ. ਵਿੱਤ ਮੰਤਰਾਲੇ ਦੇ ਰੈਵੇਨਿਊ (ਮਾਲ) ਵਿਭਾਗ 'ਚ ਸੈਂਟਰਲ ਬੋਰਡ ਆਫ਼ ਐਕਸਾਈਜ਼ ਐਂਡ ਕਸਟਮਜ਼ (ਸੀ. ਬੀ. ਈ. ਸੀ.) ਨੇ ਸਮੇਂ-ਸਮੇਂ ਸਿਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਇਸ ਖੇਤਰ ਵਿੱਚ ਸੰਮਨ ਦੀਆਂ ਵਿਵਸਥਾਵਾਂ ਦੀ ਦੁਰਵਰਤੋਂ ਨਾ ਕਰ ਸਕੇ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ (ਹਦਾਇਤਾਂ) ਦੇ ਕੁਝ ਅਹਿਮ ਨੁਕਤੇ ਇਥੇ ਹੇਠਾਂ ਦਿੱਤੇ ਜਾਂਦੇ ਹਨ:
ਉੱਤਰ. ਕਿਸੇ ਵਿਅਕਤੀ ਸੰਮਨ ਭੇਜਦੇ ਸਮੇਂ ਆਮ ਤੌਰ ਤੇ ਨਿਮਨਲਿਖਤ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ –
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 72 ਅਧੀਨ, ਨਿਮਨਲਿਖਤ ਅਧਿਕਾਰੀਆਂ ਨੂੰ ਅਧਿਕਾਰ ਦਿੱਤੇ ਗਏ ਹਨ ਅਤੇ ਇਨ੍ਹਾਂ ਨੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਅਨੁਸਾਰ ਕਾਰਵਾਈ ਕਰਦੇ ਸਮੇਂ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਅਧਿਕਾਰੀਆਂ ਨਾਲ ਸਹਾਇਕਾਂ ਵਜੋਂ ਰਹਿਣਾ ਹੁੰਦਾ ਹੈ। ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਵਿੱਚ ਵਰਣਿਤ ਇਹ ਵਰਗ ਨਿਮਨਲਿਖਤ ਅਨੁਸਾਰ ਹਨ:
Source : Central Board of Excise and Customs
ਆਖਰੀ ਵਾਰ ਸੰਸ਼ੋਧਿਤ : 8/12/2020