ਉੱਤਰ. ਕਾਨੂੰਨ ਅਧੀਨ ਰਜਿਸਟਰਡ ਹਰੇਕ ਵਿਅਕਤੀ ਆਪਣੇ ਵੱਲੋਂ ਇੱਕ ਟੈਕਸ-ਮਿਆਦ ਲਈ ਅਦਾਇਗੀਯੋਗ ਟੈਕਸ ਦਾ ਮੁਲਾਂਕਣ ਕਰੇਗਾ ਅਤੇ ਅਜਿਹੇ ਮੁਲਾਂਕਣ ਤੋਂ ਬਾਅਦ ਉਹ ਅਨੁਛੇਦ 39 ਅਧੀਨ ਲੋੜੀਂਦੀ ਰਿਟਰਨ ਫਾਇਲ ਕਰੇਗਾ।
ਉੱਤਰ. ਇੱਕ ਟੈਕਸਦਾਤੇ ਨੂੰ ਕਿਉਂਕਿ ਸਵੈ-ਮੁਲਾਂਕਣ ਦੇ ਆਧਾਰ ਉੱਤੇ ਟੈਕਸ ਅਦਾ ਕਰਨਾ ਹੁੰਦਾ ਹੈ, ਇਸ ਲਈ ਅਸਥਾਈ ਆਧਾਰ ਉੱਤੇ ਟੈਕਸ ਅਦਾ ਕਰਨ ਦੀ ਬੇਨਤੀ ਟੈਕਸਦਾਤੇ ਵੱਲੋਂ ਆਉਣੀ ਚਾਹੀਦੀ ਹੈ, ਜਿਸ ਨੂੰ ਇੱਕ ਵਾਜਬ ਅਧਿਕਾਰੀ ਵੱਲੋਂ ਇਜਾਜ਼ਤ ਦਿੱਤੀ ਜਾਵੇਗੀ। ਦੂਜੇ ਸ਼ਬਦਾਂ ਵਿੱਚ, ਕੋਈ ਵੀ ਟੈਕਸ ਅਧਿਕਾਰੀ ਅਸਥਾਈ ਆਧਾਰ ਉੱਤੇ ਟੈਕਸ ਭੁਗਤਾਨ ਲਈ ਖ਼ੁਦ ਹੀ ਆਦੇਸ਼ ਜਾਰੀ ਨਹੀਂ ਕਰ ਸਕਦਾ। ਇਹ ਸੀ ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 60 ਦੁਆਰਾ ਸ਼ਾਸਤ ਹੁੰਦਾ ਹੈ। ਟੈਕਸ ਅਸਥਾਈ ਆਧਾਰ ਉੱਤੇ ਕੇਵਲ ਤਦ ਹੀ ਅਦਾ ਕੀਤਾ ਜਾ ਸਕਦਾ ਹੈ, ਜੇ ਯੋਗ ਅਧਿਕਾਰੀ ਨੇ ਅਜਿਹਾ ਕਰਨ ਲਈ ਉਸ ਨੂੰ ਬਾਕਾਇਦਾ ਹੁਕਮ ਜਾਰੀ ਕੀਤਾ ਹੋਵੇ। ਇਸ ਮੰਤਵ ਲਈ, ਟੈਕਸਯੋਗ ਵਿਅਕਤੀ ਨੂੰ ਯੋਗ ਅਧਿਕਾਰੀ ਨੂੰ ਇੱਕ ਲਿਖਤੀ ਬੇਨਤੀ ਕਰਨੀ ਹੋਵੇਗੀ ਅਤੇ ਉਸ ਵਿੱਚ ਅਸਥਾਈ ਆਧਾਰ ਉੱਤੇ ਟੈਕਸ ਭੁਗਤਾਨ ਦੇ ਕਾਰਨ ਦੇਣੇ ਹੋਣਗੇ। ਟੈਕਸਯੋਗ ਵਿਅਕਤੀ ਵੱਲੋਂ ਅਜਿਹੀ ਬੇਨਤੀ ਕੇਵਲ ਅਜਿਹੇ ਮਾਮਲਿਆਂ ਵਿੱਚ ਕੀਤੀ ਜਾ ਸਕਦੀ ਹੈ, ਜਿੱਥੇ ਉਹ ਇਹ ਨਿਰਧਾਰਨ ਦੇ ਅਯੋਗ ਹੋਵੋ:
ੳ) ਉਸ ਵੱਲੋਂ ਸਪਲਾਈ ਕੀਤੇ ਮਾਲ ਜਾਂ ਸੇਵਾਵਾਂ ਦੀ ਕੀਮਤ, ਜਾਂ
ਅ) ਉਸ ਵੱਲੋਂ ਸਪਲਾਈ ਕੀਤੇ ਮਾਲ ਜਾਂ ਸੇਵਾਵਾਂ ਲਈ ਲਾਗੂ ਟੈਕਸ ਦਰ ਨਿਰਧਾਰਨ ਕਰਨਾ।
ਅਜਿਹੇ ਮਾਮਲਿਆਂ ਵਿੱਚ ਟੈਕਸਯੋਗ ਵਿਅਕਤੀ ਨੂੰ ਨਿਰਧਾਰਤ ਫ਼ਾਰਮ ਵਿੱਚ ਇੱਕ ਬਾਂਡ ਭਰਨਾ ਹੋਵੇਗਾ ਅਤੇ ਯੋਗ ਅਧਿਕਾਰੀ ਵੱਲੋਂ ਠੀਕ ਸਮਝੀ ਜਾਣ ਵਾਲੀ ਜ਼ਮਾਨਤ ਜਾਂ ਸਕਿਓਰਿਟੀ ਵੀ ਦੇਣੀ ਹੋਵੇਗੀ।
ਉੱਤਰ. ਇੱਕ ਯੋਗ ਭਾਵ ਵਾਜਬ ਅਧਿਕਾਰੀ ਵੱਲੋਂ ਅਸਥਾਈ ਮੁਲਾਂਕਣ ਦੇ ਆਦੇਸ਼ ਦੀ ਸੂਚਨਾ ਮਿਲਣ ਦੀ ਮਿਤੀ ਤੋਂ ਛੇ ਮਹੀਨਿਆਂ ਅੰਦਰ ਅੰਤਿਮ ਮੁਲਾਂਕਣ ਆਦੇਸ਼ ਜਾਰੀ ਕਰਨਾ ਹੁੰਦਾ ਹੈ। ਉਂਝ, ਲਿਖਤੀ ਰੂਪ ਵਿੱਚ ਇੱਕ ਵਾਜਬ ਕਾਰਨ ਵਿਖਾਉਣ ਲਈ ਰਿਕਾਰਡ ਵਿੱਚ ਰੱਖਣਾ ਹੋਵੇਗਾ, ਛੇ ਮਹੀਨਿਆਂ ਦੀ ਉਪਰੋਕਤ ਮਿਆਦ ਨੂੰ ਇਸ ਤਰ੍ਹਾਂ ਅੱਗੇ ਵਧਾਇਆ ਜਾ ਸਕਦਾ ਹੈ:
ੳ) ਸੰਯੁਕਤ/ਵਧੀਕ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ ਛੇ ਮਹੀਨਿਆਂ ਦੇ ਹੋਰ ਸਮੇਂ ਲਈ, ਅਤੇ
ਅ) ਕਮਿਸ਼ਨਰ ਵੱਲੋਂ ਅਜਿਹੀ ਹੋਰ ਮਿਆਦ ਲਈ, ਜਿਵੇਂ ਵੀ ਸਹੀ ਸਮਝਿਆ ਜਾ ਸਕੇ। ਇਸ ਪ੍ਰਕਾਰ ਇੱਕ ਅਸਥਾਈ ਮੁਲਾਂਕਣ ਵੱਧ ਤੋਂ ਵੱਧ ਪੰਜ ਸਾਲਾਂ ਲਈ ਅਸਥਾਈ ਰਹਿ ਸਕਦਾ ਹੈ।
ਉੱਤਰ. ਹਾਂ। ਉਹ ਉਸ ਮਿਤੀ ਤੋਂ ਵਿਆਜ ਦੀ ਅਦਾਇਗੀ ਲਈ ਜ਼ਿੰਮੇਵਾਰ ਹੋਵੇਗਾ, ਜੋ ਅਸਲ ਭੁਗਤਾਨ ਦੀ ਮਿਤੀ ਤੱਕ ਅਸਲ ਵਿੱਚ ਭੁਗਤਾਨਯੋਗ ਹੋਵੇਗਾ।
ਉੱਤਰ. ਜੇ ਟੈਕਸਯੋਗ ਵਿਅਕਤੀ ਸੂਚਨਾ ਮਿਲਣ ਦੇ 30 ਦਿਨਾਂ ਅੰਦਰ (ਸਬੰਧਤ ਅਧਿਕਾਰੀ ਇਸ ਮਿਆਦ ਨੂੰ ਅੱਗੇ ਵਧਾ ਸਕਦਾ ਹੈ) ਤਸੱਲੀਬਖ਼ਸ਼ ਵਿਆਖਿਆ ਪ੍ਰਦਾਨ ਨਹੀਂ ਕਰਦਾ ਜਾਂ ਗਲਤੀਆਂ ਪ੍ਰਵਾਨ ਕਰ ਲੈਣ ਦੇ ਬਾਵਜੂਦ ਵਾਜਬ ਸਮਾਂ-ਸੀਮਾ ਦੇ ਅੰਦਰ ਉਨ੍ਹਾਂ ਨੂੰ ਠੀਕ ਕਰਨ ਲਈ ਕੋਈ ਕਾਰਵਾਈ ਨਹੀਂ ਕਰਦਾ, ਤਾਂ ਯੋਗ ਭਾਵ ਵਾਜਬ ਅਧਿਕਾਰੀ ਨਿਮਨਲਿਖਤ ਵਿਵਸਥਾ ਵਿਚੋਂ ਕਿਸੇ ਇੱਕ ਅਧੀਨ ਕੋਈ ਕਦਮ ਚੁੱਕ (ਚਾਰਾਜੋਈ ਕਰ) ਸਕਦਾ ਹੈ:
(ੳ) ਕਾਨੂੰਨ ਦੇ ਅਨੁਛੇਦ 65 ਅਧੀਨ ਆਡਿਟ ਕਰਨ ਦੀ ਕਾਰਵਾਈ ਸ਼ੁਰੂ ਕਰ ਸਕਦਾ ਹੈ;
(ਅ) ਅਨੁਛੇਦ 66 ਅਧੀਨ ਇੱਕ ਵਿਸ਼ੇਸ਼ ਆਡਿਟ ਕਰਨ ਦੀ ਹਦਾਇਤ ਜਾਰੀ ਕਰ ਸਕਦਾ ਹੈ, ਜੋ ਕਿ ਕਮਿਸ਼ਨਰ ਵੱਲੋਂ ਇਸ ਮੰਤਵ ਲਈ ਨਾਮਜ਼ਦ ਕਿਸੇ ਚਾਰਟਰਡ ਅਕਾਊਟੈਂਟ ਜਾਂ ਕੌਸਟ ਅਕਾਊਟੈਂਟ ਵੱਲੋਂ ਕੀਤੀ ਜਾਵੇਗੀ; ਜਾਂ
(ੲ) ਕਾਨੂੰਨ ਅਧੀਨ ਅਨੁਛੇਦ 67 ਅਧੀਨ ਨਿਰੀਖਣ ਕਰਨ, ਤਲਾਸ਼ੀ ਲੈਣ ਅਤੇ ਕੋਈ ਚੀਜ਼ ਜ਼ਬਤ ਕਰਨ ਦੀਆਂ ਕਾਰਜ-ਵਿਧੀਆਂ ਦੀ ਸ਼ੁਰੂਆਤ ਕਰ ਸਕਦਾ ਹੈ; ਜਾਂ
(ਸ) ਕਾਨੂੰਨ ਦੇ ਅਨੁਛੇਦ 73 ਜਾਂ 74 ਅਧੀਨ ਟੈਕਸ ਨਿਰਧਾਰਣ ਅਤੇ ਹੋਰ ਬਕਾਇਆਂ ਲਈ ਕਾਰਵਾਈ ਅਰੰਭ ਕਰ ਸਕਦਾ ਹੈ।
ਉੱਤਰ. ਵਾਜਬ ਅਧਿਕਾਰੀ ਨੇ ਪਹਿਲਾਂ ਕੋਤਾਹੀਕਰਤਾ ਟੈਕਸਯੋਗ ਵਿਅਕਤੀ ਨੂੰ ਇੱਕ ਨੋਟਿਸ ਜਾਰੀ ਕਰਨਾ ਹੁੰਦਾ ਹੈ ਕਿ ਤਾਂ ਜੋ ਉਹ ਇੱਕ ਨਿਸ਼ਚਤ ਸਮਾਂ ਸੀਮਾ ਦੇ ਅੰਦਰ ਆਪਣੀ ਰਿਟਰਨ ਫਾਇਲ ਕਰ ਸਕੇ, ਇਹ ਸਮਾਂ-ਸੀਮਾ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 46 ਅਧੀਨ ਘੱਟ ਤੋਂ ਘੱਟ 15 ਦਿਨ ਹੋਵੇਗੀ। ਜੇ ਟੈਕਸਯੋਗ ਵਿਅਕਤੀ ਦਿੱਤੇ ਗਏ ਇਸ ਸਮੇਂ ਅੰਦਰ ਰਿਟਰਨ ਫਾਇਲ ਕਰਨ ਤੋਂ ਅਸਫ਼ਲ ਰਹਿੰਦਾ ਹੈ, ਤਾਂ ਵਾਜਬ ਅਧਿਕਾਰੀ ਉਸ ਰਿਟਰਨ-ਡੀਫ਼ਾਲਟਰ ਦੀ ਟੈਕਸ ਦੇਣਦਾਰੀ ਦਾ ਮੁਲਾਂਕਣ ਆਪਣੇ ਕੋਲ ਉਪਲਬਧ ਹਰ ਪ੍ਰਕਾਰ ਦੀ ਵਾਜਬ ਸਮੱਗਰੀ ਅਤੇ ਆਪਣੇ ਬਿਹਤਰੀਨ ਫ਼ੈਸਲੇ (ਬੈਸਟ ਜੱਜਮੈਂਟ) ਦੇ ਆਧਾਰ ਉੱਤੇ ਕਰੇਗਾ (ਸੈਕਸ਼ਨ 62)।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 62 ਅਧੀਨ ਵਾਜਬ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ 'ਬਿਹਤਰੀਨ ਫ਼ੈਸਲੇ ਵਾਲਾ ਹੁਕਮ' ਉਸ ਹਾਲਤ ਵਿੱਚ ਆਪਣੇ-ਆਪ ਹੀ ਵਾਪਸ ਹੋ ਜਾਵੇਗਾ, ਜਦੋਂ ਟੈਕਸਯੋਗ ਵਿਅਕਤੀ ਡੀਫ਼ਾਲਟ ਸਮੇਂ ਲਈ ਇੱਕ ਵੈਧ ਰਿਟਰਨ; ਬਿਹਤਰੀਨ ਫ਼ੈਸਲਾ ਆਦੇਸ਼ ਪ੍ਰਾਪਤ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਫਾਇਲ ਕਰ ਦਿੰਦਾ ਹੈ (ਭਾਵ ਰਿਟਰਨ ਫਾਇਲ ਕਰ ਦਿੰਦਾ ਹੈ ਅਤੇ ਉਸ ਵੱਲੋਂ ਮੁਲਾਂਕਿਤ ਟੈਕਸ ਅਦਾ ਕਰ ਦਿੰਦਾ ਹੈ)।
ਉੱਤਰ. ਅਨੁਛੇਦ 62 ਜਾਂ 63 ਅਧੀਨ ਇੱਕ ਮੁਲਾਂਕਣ ਹੁਕਮ ਜਾਰੀ ਕਰਨ ਲਈ ਸਮਾਂ-ਸੀਮਾ; ਸਾਲਾਨਾ ਰਿਟਰਨ ਭਰਨ ਦੀ ਬਣਦੀ ਮਿਤੀ ਤੋਂ ਪੰਜ ਸਾਲ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 63 ਦੀ ਵਿਵਸਥਾ ਅਨੁਸਾਰ ਅਜਿਹੇ ਮਾਮਲੇ ਵਿੱਚ, ਵਾਜਬ ਅਧਿਕਾਰੀ ਟੈਕਸ ਦੇਣਦਾਰੀ ਦਾ ਮੁਲਾਂਕਣ ਕਰ ਸਕਦਾ ਹੈ ਅਤੇ ਵਾਜਬ ਟੈਕਸ ਸਮਾਂ-ਮਿਆਦਾਂ ਲਈ ਆਪਣੇ ਬਿਹਤਰੀਨ ਫ਼ੈਸਲੇ ਦੇ ਆਧਾਰ ਉੱਤੇ ਹੁਕਮ ਜਾਰੀ ਕਰ ਸਕਦਾ ਹੈ। ਉਂਝ ਅਜਿਹਾ ਇੱਕ ਹੁਕਮ ਜ਼ਰੂਰ ਹੀ ਉਸ ਵਿੱਤੀ ਵਰ੍ਹੇ ਦੀ ਸਾਲਾਨਾ ਰਿਟਰਨ ਫਾਇਲ ਕੀਤੇ ਹੋਣ ਦੀ ਬਣਦੀ ਮਿਤੀ ਤੋਂ ਪੰਜ ਸਾਲਾਂ ਦੀ ਮਿਆਦ ਦੇ ਅੰਦਰ ਜਾਰੀ ਹੋਣਾ ਚਾਹੀਦਾ ਹੈ, ਜਿਸ ਵਿੱਤੀ ਵਰ੍ਹੇ ਲਈ ਟੈਕਸ ਭੁਗਤਾਨ ਨਹੀਂ ਕੀਤਾ ਗਿਆ ਹੈ।
ਉੱਤਰ. ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 64 ਅਨੁਸਾਰ, 'ਸਮਰੀ ਅਸੈੱਸਮੈਂਟਸ' ਆਮਦਨ ਦੇ ਵਿਆਜ ਦੀ ਸੁਰੱਖਿਆ ਲਈ ਅਰੰਭੇ ਜਾ ਸਕਦੇ ਹਨ, ਜਦੋਂ:
ੳ) ਵਾਜਬ ਅਧਿਕਾਰੀ ਕੋਲ ਅਜਿਹਾ ਸਬੂਤ ਹੁੰਦਾ ਹੈ ਕਿ ਇੱਕ ਟੈਕਸਯੋਗ ਵਿਅਕਤੀ ਕਾਨੂੰਨ ਅਧੀਨ ਟੈਕਸ ਅਦਾ ਕਰਨ ਲਈ ਜ਼ਿੰਮੇਵਾਰ ਹੈ, ਅਤੇ
ਅ) ਵਾਜਬ ਅਧਿਕਾਰੀ ਇਹ ਮੰਨਦਾ ਹੈ ਕਿ ਕੋਈ ਮੁਲਾਂਕਣ ਆਦੇਸ਼ ਜਾਰੀ ਕਰਨ ਵਿੱਚ ਦੇਰੀ ਨਾਲ ਆਮਦਨ ਦੇ ਵਿਆਜ ਉੱਤੇ ਮਾੜਾ ਅਸਰ ਪਵੇਗਾ।
ਅਜਿਹਾ ਆਦੇਸ਼ ਐਡੀਸ਼ਨ ਕਮਿਸ਼ਨਰ/ਜੁਆਇੰਟ ਕਮਿਸ਼ਨਰ ਦੀ ਇਜਾਜ਼ਤ ਨਾਲ ਜਾਰੀ ਕੀਤਾ ਜਾ ਸਕਦਾ ਹੈ।
ਉੱਤਰ. ਅਜਿਹਾ ਟੈਕਸਯੋਗ ਵਿਅਕਤੀ, ਜਿਸ ਵਿਰੁੱਧ ਇੱਕ 'ਸਮਰੀ ਅਸੈੱਸਮੈਂਟ' ਆਦੇਸ਼ ਜਾਰੀ ਕੀਤਾ ਗਿਆ ਹੈ, ਅਜਿਹਾ ਆਦੇਸ਼ ਪ੍ਰਾਪਤ ਹੋਣ ਦੀ ਮਿਤੀ ਦੇ ਤੀਹ ਦਿਨਾਂ ਦੇ ਅੰਦਰ ਸਬੰਧਤ ਅਧਿਕਾਰ-ਖੇਤਰ ਦੇ ਐਡੀਸ਼ਨਲ/ਜੁਆਇੰਟ ਕਮਿਸ਼ਨਰ ਕੋਲ ਇਸ ਆਦੇਸ਼ ਦੀ ਵਾਪਸੀ ਲਈ ਆਪਣੀ ਅਰਜ਼ੀ ਦੇ ਸਕਦਾ ਹੈ। ਜੇ ਵਰਣਿਤ ਅਧਿਕਾਰੀ ਆਦੇਸ਼ ਵਿੱਚ ਕੋਈ ਗਲਤੀ ਪਾਉਦਾ ਹੈ, ਤਾਂ ਉਹ ਇਸ ਨੂੰ ਵਾਪਸ ਲੈ ਸਕਦਾ ਹੈ ਅਤੇ ਵਾਜਬ ਅਧਿਕਾਰੀ ਨੂੰ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 73 ਜਾਂ 74 ਦੀਆਂ ਮੱਦਾਂ ਵਿੱਚ ਟੈਕਸ ਦੇਣਦਾਰੀ ਨਿਰਧਾਰਨ ਕਰਨ ਲਈ ਵਾਜਬ ਅਧਿਕਾਰੀ ਨੂੰ ਹਦਾਇਤ ਜਾਰੀ ਕਰ ਸਕਦਾ ਹੈ। ਐਡੀਸ਼ਨਲ/ਜੁਆਇੰਟ ਕਮਿਸ਼ਨਰ ਆਪਣੇ ਮੋਸ਼ਨ ਉੱਤੇ ਕਾਰਵਾਈ ਲਈ ਅਜਿਹਾ ਹੀ ਕਦਮ ਚੁੱਕ ਸਕਦਾ ਹੈ, ਜੇ ਉਸ ਨੂੰ ਲੱਗੇ ਕਿ ਸਮਰੀ ਅਸੈੱਸਮੈਂਟ ਆਦੇਸ਼ ਵਿੱਚ ਗਲਤੀ ਹੈ (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 64)।
ਉੱਤਰ. ਨਹੀਂ। ਕੁਝ ਖ਼ਾਸ ਮਾਮਲਿਆਂ ਵਿੱਚ, ਜਦੋਂ ਮਾਲ ਟਰਾਂਸਪੋਰਟੇਸ਼ਨ ਅਧੀਨ ਹੈ ਜਾਂ ਕਿਸੇ ਗੁਦਾਮ ਵਿੱਚ ਪਿਆ ਹੈ, ਅਤੇ ਅਜਿਹੇ ਮਾਲ ਦੇ ਸਬੰਧ ਵਿੱਚ ਟੈਕਸਯੋਗ ਵਿਅਕਤੀ ਬਾਰੇ ਨਿਸ਼ਚਤ ਨਹੀਂ ਕੀਤਾ ਜਾ ਸਕਦਾ, ਅਜਿਹੇ ਮਾਲ ਦੇ ਇੰਚਾਰਜ ਵਿਅਕਤੀ ਨੂੰ ਟੈਕਸਯੋਗ ਵਿਅਕਤੀ ਮੰਨਿਆ ਜਾਵੇਗਾ ਅਤੇ ਟੈਕਸ ਦਾ ਮੁਲਾਂਕਣ ਕੀਤਾ ਜਾਵੇਗਾ (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਅਨੁਛੇਦ 64)।
ਉੱਤਰ. ਜੀ. ਐੱਸ. ਟੀ. ਕਾਨੂੰਨ ਵਿੱਚ ਨਿਰਧਾਰਤ ਆਡਿਟ ਦੀਆਂ ਤਿੰਨ ਕਿਸਮਾਂ ਹਨ, ਜੋ ਇਥੇ ਹੇਠਾਂ ਦਿੱਤੀਆਂ ਗਈਆਂ ਹਨ:
(ੳ) ਅਕਾਊਂਟੈਂਟ ਜਾਂ ਕੌਸਟ ਅਕਾਊਂਟੈਂਟ ਵੱਲੋਂ ਆਡਿਟ: ਹਰੇਕ ਰਜਿਸਟਰਡ ਵਿਅਕਤੀ, ਜਿਸ ਦੀ ਟਰਨਓਵਰ ਨਿਰਧਾਰਤ ਸੀਮਾ ਤੋਂ ਵੱਧ ਹੈ, ਆਪਣੇ ਖਾਤਿਆਂ ਦੀ ਆਡਿਟ (ਲੇਖਾ-ਪੜਤਾਲ) ਇੱਕ ਚਾਰਟਰਡ ਅਕਾਊਂਟੈਂਟ ਜਾਂ ਕੌਸਟ ਅਕਾਊਂਟੈਂਟ ਤੋਂ ਕਰਵਾਏਗਾ। (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 35(5))
(ਅ) ਵਿਭਾਗ ਵੱਲੋਂ ਆਡਿਟ : ਸੀ. ਜੀ. ਐੱਸ. ਟੀ. ਜਾਂ ਐੱਸ. ਜੀ. ਐੱਸ. ਟੀ. ਜਾਂ ਯੂ. ਟੀ. ਜੀ. ਐੱਸ. ਟੀ. ਦਾ ਕਮਿਸ਼ਨਰ ਜਾਂ ਉਨ੍ਹਾਂ ਵੱਲੋਂ ਆਮ ਜਾਂ ਵਿਸ਼ੇਸ਼ ਹੁਕਮ ਰਾਹੀਂ ਕੋਈ ਅਧਿਕਾਰਤ ਅਧਿਕਾਰੀ ਕਿਸੇ ਰਜਿਸਟਰਡ ਵਿਅਕਤੀ ਦੀ ਆਡਿਟ ਕਰ ਸਕਦਾ ਹੈ। ਆਡਿਟ ਦੀ ਬਾਰੰਬਾਰਤਾ ਤੇ ਤਰੀਕਾ ਯੋਗ ਸਮੇਂ ਅੰਦਰ ਨਿਰਧਾਰਤ ਕੀਤਾ ਜਾਵੇਗਾ। (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 65)।
(ੲ) ਵਿਸ਼ੇਸ਼ ਆਡਿਟ: ਜੇ ਪੜਤਾਲ, ਜਾਂਚ, ਜਾਂਚਾਂ ਜਾਂ ਕਿਸੇ ਹੋਰ ਕਾਰਵਾਈਆਂ ਦੇ ਕਿਸੇ ਪੜਾਅ ਤੇ, ਜੇ ਵਿਭਾਗ ਦਾ ਇਹ ਵਿਚਾਰ ਹੋਵੇ ਕਿ ਕੀਮਤ ਦਾ ਐਲਾਨ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਹੈ ਜਾਂ ਕ੍ਰੈਡਿਟ ਦਾ ਲਾਭ ਆਮ ਸੀਮਾਵਾਂ ਵਿੱਚ ਨਹੀਂ ਹੈ, ਤਾਂ ਵਿਭਾਗ ਆਪਣੇ ਵੱਲੋਂ ਨਾਮਜ਼ਦ ਕਿਸੇ ਚਾਰਟਰਡ ਅਕਾਊਂਟੈਂਟ ਜਾਂ ਕੌਸਟ ਅਕਾਊਂਟੈਂਟ ਵੱਲੋਂ ਵਿਸ਼ੇਸ਼ ਆਡਿਟ ਕਰਵਾਉਣ ਦੇ ਆਦੇਸ਼ ਜਾਰੀ ਕਰ ਸਕਦਾ ਹੈ (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 66)।
ਉੱਤਰ. ਜੀ ਹਾਂ, ਪਹਿਲਾਂ ਸੂਚਨਾ ਦੇਣੀ ਜ਼ਰੂਰੀ ਹੈ ਅਤੇ ਟੈਕਸਯੋਗ ਵਿਅਕਤੀ ਨੂੰ ਆਡਿਟ ਕਰਨ ਲਈ ਘੱਟੋ-ਘੱਟ 15 ਦਿਨ ਪਹਿਲਾਂ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਉੱਤਰ. ਆਡਿਟ ਨੂੰ ਆਡਿਟ ਅਰੰਭ ਹੋਣ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਜਾਂ ਕਮਿਸ਼ਨਰ ਦੀ ਪ੍ਰਵਾਨਗੀ ਨਾਲ ਵੱਧ ਤੋਂ ਵੱਧ 6 ਮਹੀਨਿਆਂ ਦੇ ਹੋਰ ਸਮੇਂ ਤੱਕ ਦੇ ਅੰਦਰ ਮੁਕੰਮਲ ਕਰਨਾ ਹੋਵੇਗਾ। ਇਹ ਮਿਆਦ ਕਮਿਸ਼ਨਰ ਵੱਲੋਂ ਵੱਧ ਤੋਂ ਵੱਧ 6 ਮਹੀਨਿਆਂ ਦੇ ਸਮੇਂ ਲਈ ਅੱਗੇ ਵਧਾਈ ਜਾ ਸਕਦੀ ਹੈ।
ਉੱਤਰ. 'ਆਡਿਟ ਦੀ ਸ਼ੁਰੂਆਤ' ਮੱਦ ਅਹਿਮ ਹੈ ਕਿਉਂਕਿ ਆਡਿਟ ਨੂੰ ਇਸ ਦੀ ਸ਼ੁਰੂਆਤ ਦੀ ਮਿਤੀ ਦੇ ਹਵਾਲੇ ਵਿੱਚ ਇੱਕ ਨਿਸ਼ਚਤ ਸਮਾਂ-ਸੀਮਾ ਵਿੱਚ ਮੁਕੰਮਲ ਕਰਨਾ ਹੁੰਦਾ ਹੈ। ਆਡਿਟ ਦੀ ਸ਼ੁਰੂਆਤ ਦਾ ਅਰਥ ਹੈ ਨਿਮਨਲਿਖਤ ਵਿੱਚੋਂ ਜੋ ਵੀ ਬਾਅਦ 'ਚ ਵਾਪਰਦਾ ਹੈ:
ੳ) ਉਹ ਮਿਤੀ, ਜਦੋਂ ਆਡਿਟ ਅਥਾਰਟੀਜ਼ ਸਾਰੇ ਰਿਕਾਰਡਜ਼/ਅਕਾਊਂਟਸ ਆਪਣੇ ਸਾਹਮਣੇ ਉਪਲਬਧ ਕਰਵਾਉਣ ਲਈ ਆਖਦੇ ਹਨ, ਜਾਂ
ਅ) ਟੈਕਸਦਾਤੇ ਦੇ ਕਾਰੋਬਾਰ ਵਾਲੇ ਸਥਾਨ ਤੇ ਆਡਿਟ ਦੀ ਅਸਲ ਸਥਾਪਨਾ
ਉੱਤਰ. ਟੈਕਸਯੋਗ ਵਿਅਕਤੀ ਲਈ ਇਹ ਕਰਨਾ ਜ਼ਰੂਰੀ ਹੁੰਦਾ ਹੈ:
ੳ) ਉਪਲਬਧ ਜਾਂ ਅਥਾਰਟੀਜ਼ ਵੱਲੋਂ ਮੰਗੇ ਗਏ ਅਕਾਊਂਟਸ/ਰਿਕਾਰਡਜ਼ ਦੀ ਪੁਸ਼ਟੀ ਵਿੱਚ ਸੁਵਿਧਾ ਦੇਣਾ।
ਅ) ਅਜਿਹੀ ਜਾਣਕਾਰੀ ਪ੍ਰਦਾਨ ਕਰਵਾਉਣਾ, ਜਿਹੜੀ ਅਥਾਰਟੀਜ਼ ਨੂੰ ਆਡਿਟ ਕਰਨ ਲਈ ਜ਼ਰੂਰੀ ਹੋ ਸਕਦੀ ਹੈ, ਅਤੇ
ੲ) ਆਡਿਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਹਾਇਤਾ ਦੇਣਾ।
ਉੱਤਰ. ਵਾਜਬ ਅਧਿਕਾਰੀ ਨੂੰ ਆਡਿਟ ਮੁਕੰਮਲ ਹੋਣ ਦੇ 30 ਦਿਨਾਂ ਅੰਦਰ ਟੈਕਸਯੋਗ ਵਿਅਕਤੀ ਨੂੰ ਉਸ ਆਡਿਟ ਦੇ ਨਤੀਜਿਆਂ, ਉਨ੍ਹਾਂ ਨਤੀਜਿਆਂ ਦੇ ਕਾਰਨ ਤੇ ਟੈਕਸਯੋਗ ਵਿਅਕਤੀ ਦੇ ਅਜਿਹੇ ਨਤੀਜਿਆਂ ਸਬੰਧੀ ਅਧਿਕਾਰ ਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣੀ ਹੋਵੇਗੀ।
ਉੱਤਰ. ਸੀਮਤ ਹਾਲਾਤ ਵਿੱਚ ਇੱਕ ਵਿਸ਼ੇਸ਼ ਆਡਿਟ ਕੀਤੀ ਜਾ ਸਕਦੀ ਹੈ, ਜਿੱਥੇ ਜਾਂਚ-ਪੜਤਾਲ, ਤਫ਼ਤੀਸ਼ ਆਦਿ ਦੌਰਾਨ, ਇਹ ਗੱਲ ਸਾਹਮਣੇ ਆਉਦੀ ਹੈ ਕਿ ਇਹ ਮਾਮਲਾ ਗੁੰਝਲਦਾਰ ਹੈ ਜਾਂ ਆਮਦਨ ਕਾਫ਼ੀ ਜ਼ਿਆਦਾ ਹੋਈ ਹੈ। ਇਹ ਸ਼ਕਤੀ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 66 ਅਧੀਨ ਦਿੱਤੀ ਜਾਂਦੀ ਹੈ।
ਉੱਤਰ. ਕੇਵਲ ਕਮਿਸ਼ਨਰ ਦੀ ਅਗਾਊਂ ਮਨਜ਼ੂਰੀ ਤੋਂ ਬਾਅਦ ਹੀ ਸਹਾਇਕ/ਡਿਪਟੀ ਕਮਿਸ਼ਨਰ ਵਿਸ਼ੇਸ਼ ਆਡਿਟ ਲਈ ਨੋਟਿਸ ਜਾਰੀ ਕਰ ਸਕਦਾ ਹੈ।
ਉੱਤਰ. ਇੱਕ ਚਾਰਟਰਡ ਅਕਾਊਂਟੈਂਟ ਜਾਂ ਇੱਕ ਕੌਸਟ ਅਕਾਊਂਟੈਂਟ, ਜਿਸ ਨੂੰ ਕਮਿਸ਼ਨਰ ਵੱਲੋਂ ਆਡਿਟ ਕਰਨ ਲਈ ਨਾਮਜ਼ਦ ਕੀਤਾ ਜਾਵੇ, ਆਡਿਟ ਕਰ ਸਕਦਾ ਹੈ।
ਉੱਤਰ. ਆਡੀਟਰ ਨੂੰ 90 ਦਿਨਾਂ ਦੇ ਅੰਦਰ ਜਾਂ 90 ਦਿਨਾਂ ਦੀ ਹੋਰ ਅੱਗੇ ਵਧਾਈ ਗਈ ਸਮਾਂ-ਮਿਆਦ ਦੇ ਅੰਦਰ ਰਿਪੋਰਟ ਕਰਨਾ ਹੋਵੇਗਾ।
ਉੱਤਰ. ਆਡੀਟਰ ਨੂੰ ਅਦਾਇਗੀਯੋਗ ਮਿਹਨਤਾਨੇ ਸਮੇਤ ਨਿਰੀਖਣ ਅਤੇ ਆਡਿਟ ਦੇ ਖ਼ਰਚੇ ਕਮਿਸ਼ਨਰ ਵੱਲੋਂ ਨਿਰਧਾਰਤ ਕੀਤੇ ਜਾਣਗੇ ਅਤੇ ਉਹੀ ਇਸ ਨੂੰ ਝੱਲਣਗੇ।
ਉੱਤਰ. ਵਿਸ਼ੇਸ਼ ਆਡਿਟ ਦੇ ਨਤੀਜਿਆਂ/ਟਿੱਪਣੀਆਂ ਦੇ ਆਧਾਰ ਉੱਤੇ ਸੀ ਜੀ. ਐੱਸ ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 74 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।
ਆਖਰੀ ਵਾਰ ਸੰਸ਼ੋਧਿਤ : 8/14/2020