ਹੋਮ / ਸਮਾਜਕ ਭਲਾਈ / ਵਿੱਤੀ ਦਖਲ / ਪ੍ਰਧਾਨ ਮੰਤਰੀ ਜਨ ਧਨ ਯੋਜਨਾ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪ੍ਰਧਾਨ ਮੰਤਰੀ ਜਨ ਧਨ ਯੋਜਨਾ

ਇਸ ਹਿੱਸੇ ਵਿੱਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਤੋਂ ਲੋਕ ਲਾਭ ਲੈ ਸਕਣ।

ਜਾਣ-ਪਛਾਣ

ਇਹ ਯੋਜਨਾ ਵਿੱਤੀ ਦਖਲ ਉੱਤੇ ਇੱਕ ਰਾਸ਼ਟਰੀ ਮਿਸ਼ਨ ਹੈ, ਜਿਸ ਦਾ ਉਦੇਸ਼ ਦੇਸ਼ ਵਿੱਚ ਸਭ ਪਰਿਵਾਰਾਂ ਨੂੰ ਬੈਂਕਿੰਗ ਸਹੂਲਤਾਂ ਮੁਹੱਈਆ ਕਰਾਉਣਾ ਅਤੇ ਹਰ ਪਰਿਵਾਰ ਦਾ ਇੱਕ ਬੈਂਕ ਖਾਤਾ ਖੋਲ੍ਹਣਾ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਬ ਕਾ ਸਾਥ ਸਬ ਕਾ ਵਿਕਾਸ ਦੀ ਸੋਚ ਦਾ ਅਹਿਮ ਹਿੱਸਾ ਹੈ। ਇੱਕ ਬੈਂਕ ਖਾਤਾ ਖੁੱਲ੍ਹਣ ਮਗਰੋਂ ਹਰ ਪਰਿਵਾਰ ਨੂੰ ਬੈਂਕਿੰਗ ਅਤੇ ਕਰਜ਼ੇ ਦੀਆਂ ਸਹੂਲਤਾਂ ਸੁਲਭ ਹੋ ਜਾਣਗੀਆਂ।

ਇਸ ਨਾਲ ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਚੰਗੁਲ ਤੋਂ ਬਾਹਰ ਕੱਢਣ, ਸੰਕਟਕਾਲੀਨ ਲੋੜਾਂ ਦੇ ਚਲਦੇ ਪੈਦਾ ਹੋਣ ਵਾਲੇ ਵਿੱਤੀ ਸੰਕਟਾਂ ਤੋਂ ਖੁਦ ਨੂੰ ਦੂਰ ਰੱਖਣ ਅਤੇ ਤਰ੍ਹਾਂ-ਤਰ੍ਹਾਂ ਦੇ ਵਿੱਤੀ ਉਤਪਾਦਾਂ ਤੋਂ ਲਾਭ ਲੈਣ ਦਾ ਮੌਕਾ ਮਿਲੇਗਾ। ਪਹਿਲੇ ਕਦਮ ਦੇ ਤਹਿਤ ਹਰ ਖਾਤਾਧਾਰਕ ਨੂੰ ਇੱਕ ਰੁਪੇ ਡੈਬਿਟ ਕਾਰਡ ਅਤੇ ਇੱਕ ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਦਿੱਤਾ ਜਾਵੇਗਾ। ਅੱਗੇ ਚੱਲ ਕੇ ਉਨ੍ਹਾਂ ਨੂੰ ਬੀਮਾ ਅਤੇ ਪੈਨਸ਼ਨ ਉਤਪਾਦਾਂ ਦੇ ਦਾਇਰੇ ਵਿੱਚ ਲਿਆਂਦਾ ਜਾਵੇਗਾ।

ਵਿੱਤੀ ਸਾਖਰਤਾ ਨੂੰ ਪਹਿਲ

‘ਪੀ.ਐੱਮ.ਜੇ.ਡੀ.ਵਾਈ.’ ਦੇ ਤਹਿਤ ਵਿੱਤੀ ਸਾਖਰਤਾ ਨੂੰ ਪਹਿਲ ਦਿੱਤੀ ਗਈ ਹੈ। ਇਸ ਯੋਜਨਾ ਦੇ ਪ੍ਰਤੀ ਜਾਗਰੂਕਤਾ ਦੇ ਲਈ ਦੇਸ਼ੀ ਭਾਸ਼ਾਵਾਂ ਵਿੱਚ ਇੱਕ ਮਾਪਦੰਡ ਵਿੱਤੀ ਸਾਖਰਤਾ ਸਮੱਗਰੀ ਵੀ ਤਿਆਰ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਘੱਟੋ-ਘੱਟ ਇੱਕ ਖਾਤੇ ਦੇ ਨਾਲ 7.5 ਕਰੋੜ ਪਰਿਵਾਰਾਂ ਨੂੰ ਕਵਰ ਕੀਤੇ ਜਾਣ ਦਾ ਅਨੁਮਾਨ ਹੈ।

ਯੋਜਨਾ ਦੀਆਂ ਮੁੱਖ ਗੱਲਾਂ

 • ਪ੍ਰਧਾਨ ਮੰਤਰੀ ਵਿੱਤੀ ਸਮਾਵੇਸ਼ ਉੱਤੇ 28 ਅਗਸਤ 2014 ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀ.ਐੱਮ.ਜੇ.ਡੀ.ਵਾਈ.) ਨਾਮਕ ਰਾਸ਼ਟਰੀ ਮਿਸ਼ਨ
 • ਇਹ ਮਿਸ਼ਨ ਦੋ ਗੇੜਾਂ ਵਿੱਚ ਲਾਗੂ ਹੋਵੇਗਾ।
 • ਪਹਿਲਾ ਗੇੜ 15 ਅਗਸਤ 2014 ਤੋਂ 14 ਅਗਸਤ 2015 ਤਕ ਸੀ, ਜਿਸ ਵਿੱਚ ਹੇਠ ਲਿਖਤ ਸ਼ਾਮਿਲ ਸੀ:-
  • ਪੂਰੇ ਦੇਸ਼ ਵਿੱਚ ਸਭ ਪਰਿਵਾਰਾਂ ਨੂੰ ਉਚਿਤ ਦੂਰੀ ਦੇ ਅੰਦਰ ਕਿਸੇ ਬੈਂਕ ਦੀ ਬ੍ਰਾਂਚ ਜਾਂ ਨਿਰਧਾਰਿਤ ਪੁਆਇੰਟ ਪੁਆਇੰਟ 'ਬਿਜਨਸ ਕਾਰਸਪੋਂਡੈਂਟ' ਦੇ ਮਾਧਿਅਮ ਨਾਲ ਬੈਂਕਿੰਗ ਸਹੂਲਤਾਂ ਦੀ ਵਿਸ਼ਵ ਪੱਧਰੀ ਪਹੁੰਚ ਉਪਲਬਧ ਕਰਾਉਣਾ।
  • ਸਭ ਪਰਿਵਾਰਾਂ ਨੂੰ ਇੱਕ ਲੱਖ ਰੁਪਏ ਦੇ ਦੁਰਘਟਨਾ ਬੀਮਾ ਕਵਰ ਸਹਿਤ ਰੁਪੇ ਡੈਬਿਟ ਕਾਰਡ ਦੇ ਨਾਲ ਘੱਟੋ-ਘੱਟ ਇੱਕ ਮੂਲ ਬੈਂਕਿੰਗ ਖਾਤਾ ਉਪਲਬਧ ਕਰਾਉਣਾ। ਇਸ ਤੋਂ ਇਲਾਵਾ ਖਾਤੇ ਨੂੰ ਛੇ ਮਹੀਨੇ ਤਕ ਸੰਤੋਸ਼ਜਨਕ ਚਲਾਉਣ ਦੇ ਬਾਅਦ ਆਧਾਰ ਨਾਲ ਜੁੜੇ ਖਾਤਿਆਂ ਉੱਤੇ ਪੰਜ ਹਜ਼ਾਰ ਰੁਪਏ ਤਕ ਦੀ ਓਵਰਡ੍ਰਾਫਟ ਸਹੂਲਤ ਦੀ ਪ੍ਰਵਾਨਗੀ ਵੀ ਦਿੱਤੀ ਜਾਵੇਗੀ।
  • ਵਿੱਤੀ ਸਾਖਰਤਾ ਪ੍ਰੋਗਰਾਮ ਸ਼ੁਰੂ ਕਰਨਾ, ਜਿਸ ਦਾ ਉਦੇਸ਼ ਵਿੱਤੀ ਸਾਖਰਤਾ ਨੂੰ ਪਿੰਡ ਪੱਧਰ ਤਕ ਲੈ ਜਾਣਾ ਹੈ।
  • ਇਸ ਮਿਸ਼ਨ ਵਿੱਚ ਲਾਭਾਰਥੀਆਂ ਦੇ ਬੈਂਕ ਖਾਤਿਆਂ ਦੇ ਮਾਧਿਅਮ ਰਾਹੀਂ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਅਧੀਨ ਪ੍ਰਤੱਖ ਲਾਭ ਤਬਾਦਲੇ ਦਾ ਵਿਸਥਾਰ ਵੀ ਸ਼ਾਮਿਲ ਹੈ।
 • ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਨੂੰ ਰੁਪੇ ਕਿਸਾਨ ਕਾਰਡ ਦੇ ਤੌਰ ਤੇ ਜਾਰੀ ਕਰਨਾ ਵੀ ਯੋਜਨਾ ਦੇ ਅਧੀਨ ਪ੍ਰਸਤਾਵਿਤ ਹੈ।
 • ਗੇੜ ਦੂਜਾ 15 ਅਗਸਤ 2015 ਤੋਂ 14 ਅਗਸਤ 2018 ਤਕ ਹੋਵੇਗਾ।
  • ਲੋਕਾਂ ਨੂੰ ਮਾਇਕਰੋ-ਬੀਮਾ ਉਪਲਬਧ ਕਰਾਉਣਾ।
  • ਬਿਜਨਸ ਕਾਰਸਪੋਂਡੈਂਟ (ਬੀਸੀ) ਦੇ ਮਾਧਿਅਮ ਰਾਹੀਂ ਸਵਾਵਲੰਬਨ ਜਿਹੀਆਂ ਗੈਰ-ਸੰਗਠਿਤ ਖੇਤਰ ਪੈਨਸ਼ਨ ਯੋਜਨਾਵਾਂ ਸ਼ੁਰੂ ਕਰਨਾ।

ਪੇਂਡੂ ਅਤੇ ਸ਼ਹਿਰੀ ਖੇਤਰ ਦੇ ਸਭ ਪਰਿਵਾਰਾਂ ਤਕ ਪਹੁੰਚਣਾ

ਇਸ ਯੋਜਨਾ ਵਿੱਚ ਮੁੱਖ ਗੱਲ ਇਹ ਹੈ ਕਿ ਪਹਿਲਾਂ ਦੀ ਤਰ੍ਹਾਂ ਨਿਰਧਾਰਿਤ ਪਿੰਡਾਂ ਦੀ ਬਜਾਏ ਇਸ ਵਾਰ ਪਰਿਵਾਰਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੇਂਡੂ ਅਤੇ ਸ਼ਹਿਰੀ ਦੋਨਾਂ ਖੇਤਰਾਂ ਨੂੰ ਇਸ ਵਾਰ ਯੋਜਨਾ ਵਿੱਚ ਕਵਰ ਕੀਤਾ ਜਾ ਰਿਹਾ ਹੈ, ਜਦ ਕਿ​ ਪਹਿਲਾਂ ਸਿਰਫ਼ ਪੇਂਡੂ ਖੇਤਰਾਂ ਨੂੰ ਹੀ ਟੀਚੇ ਵਿੱਚ ਰੱਖਿਆ ਗਿਆ ਸੀ। ਵਰਤਮਾਨ ਯੋਜਨਾ ਵਿੱਚ ਵਿੱਤ ਮੰਤਰੀ ਦੀ ਅਗਵਾਈ ਵਾਲੇ ਮਿਸ਼ਨ ਰਾਹੀਂ ਨਿਗਰਾਨੀ ਉੱਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਡਿਜੀਟਲ ਵਿੱਤੀ ਮੇਲ ਦਾ ਪ੍ਰਾਵਧਾਨ ਹੈ।

ਪ੍ਰਧਾਨ ਮੰਤਰੀ ਜਨ-ਧਨ ਯੋਜਨਾ - ਪਹਿਲੇ ਦਿਨ ਇੱਕ ਕਰੋੜ ਤੋਂ ਵੱਧ ਖਾਤੇ

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਤਹਿਤ 70000 ਤੋਂ ਵੱਧ ਕੈਂਪਾਂ ਵਿੱਚ 1,84,68,000 ਖਾਤੇ ਖੋਲ੍ਹੇ ਗਏ।

ਦੇਸ਼ ਭਰ ਵਿੱਚ ਕਰੀਬ 7.5 ਕਰੋੜ ਅਜਿਹੇ ਖਾਤਾ ਧਾਰਕ ਜੋ ਹਾਲੇ ਤਕ ਬੈਂਕਾਂ ਨਾਲ ਨਹੀਂ ਜੁੜੇ ਸਨ, ਉਨ੍ਹਾਂ ਦੀ ਵਿੱਤੀ ਭਾਗੀਦਾਰੀ ਕਰਨ ਲਈ ਇੱਕ ਮਹੱਤਵਾਕਾਂਕਸ਼ੀ ਪ੍ਰੋਗਰਾਮ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਯੋਜਨਾ ਦੇ ਤਹਿਤ 7.5 ਕਰੋੜ ਬੈਂਕ ਖਾਤੇ ਖੋਲ੍ਹਣ ਦਾ ਟੀਚਾ 26 ਜਨਵਰੀ, 2015 ਤਕ ਪੂਰਾ ਕੀਤਾ ਜਾਣਾ ਹੈ।

79 ਮੈਗਾ ਕੈਂਪਾਂ ਦੇ ਮਾਧਿਅਮ ਰਾਹੀਂ ਰਾਜ ਦੀਆਂ ਰਾਜਧਾਨੀਆਂ ਅਤੇ ਜ਼ਿਲ੍ਹਿਆਂ ਵਿੱਚ 70 ਹਜ਼ਾਰ ਤੋਂ ਵੱਧ ਕੈਂਪ ਆਯੋਜਿਤ ਕੀਤੇ ਗਏ ਅਤੇ 1,84,68,000 ਖਾਤੇ ਖੋਲ੍ਹੇ ਗਏ। ਇਹ ਨਿਰਣਾ ਲਿਆ ਗਿਆ ਕਿ ਇਸ ਦੇ ਬਾਅਦ ਬੈਂਕ ਇਸ ਪ੍ਰਕਾਰ ਦੇ ਕੈਂਪ ਹਫ਼ਤਾਵਾਰੀ ਆਧਾਰ ਉੱਤੇ ਹਰ ਸ਼ਨਿੱਚਰਵਾਰ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤਕ ਆਯੋਜਿਤ ਕਰਨਗੇ, ਜਿਸ ਨਾਲ ਉਨ੍ਹਾਂ ਪਰਿਵਾਰਾਂ, ਜਿਨ੍ਹਾਂ ਦਾ ਖਾਤਾ ਕਿਸੇ ਬੈਂਕ ਵਿੱਚ ਨਹੀਂ ਹੈ, ਉਨ੍ਹਾਂ ਨੂੰ ਬੈਂਕਾਂ ਨਾਲ ਜੋੜਨ ਦਾ ਟੀਚਾ ਸਮੇਂ ਸਿਰ ਪੂਰਾ ਕਰ ਲਿਆ ਜਾਵੇ।

ਯੋਜਨਾ ਦੇ ਤਹਿਤ, ਬਿਨਾਂ ਬੈਂਕ ਖਾਤੇ ਵਾਲੇ ਪਰਿਵਾਰ ਦਾ ਵਿਅਕਤੀ ਖਾਤਾ ਖੋਲ੍ਹਦਾ ਹੈ ਤਾਂ ਉਸ ਨੂੰ 1 ਲੱਖ ਰੁਪਏ ਦੀ ਦੁਰਘਟਨਾ ਬੀਮਾ ਦੇ ਨਾਲ 'ਰੁਪੇ' ਡੈਬਿਟ ਕਾਰਡ ਮਿਲੇਗਾ। 26 ਜਨਵਰੀ 2015 ਤਕ ਖੋਲ੍ਹੇ ਗਏ ਖਾਤਿਆਂ ਦੇ ਲਈ 30 ਹਜ਼ਾਰ ਰੁਪਏ ਦਾ ਵਾਧੂ ਜੀਵਨ ਬੀਮਾ ਕਵਰ ਦੇਣ ਦੀ ਵੀ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਸੀ। ਇਸ ਵਾਧੂ ਜੀਵਨ ਬੀਮਾ ਕਵਰ ਦੇ ਤੌਰ-ਤਰੀਕਿਆਂ ਉੱਤੇ ਵਿੱਤੀ ਸੇਵਾਵਾਂ ਵਿਭਾਗ ਕੰਮ ਕਰ ਰਿਹਾ ਹੈ।

ਲਾਭਾਰਥੀ, ਜਿਨ੍ਹਾਂ ਦਾ ਪਹਿਲਾਂ ਤੋਂ ਬੈਂਕ ਖਾਤਾ ਹੈ, ਉਹ ਵੀ ਇਸ ਯੋਜਨਾ ਦੇ ਤਹਿਤ 26 ਜਨਵਰੀ, 2015 ਤੋਂ ਪਹਿਲਾਂ ਆਪਣੇ ਬੈਂਕ ਦੀ ਬ੍ਰਾਂਚ ਤੋਂ ਜਾਰੀ 'ਰੁਪੇ' ਕਾਰਡ ਲੈ ਕੇ 1 ਲੱਖ ਰੁਪਏ ਦਾ ਦੁਰਘਟਨਾ ਬੀਮਾ ਅਤੇ 30 ਹਜ਼ਾਰ ਰੁਪਏ ਦਾ ਜੀਵਨ ਬੀਮਾ ਲੈਣ ਦੇ ਪਾਤਰ ਹਨ।

ਸਰੋਤ

 • ਪੱਤਰ ਸੂਚਨਾ ਦਫ਼ਤਰ (ਪਸੂਕਾ, ਪੀ.ਆਈ.ਬੀ.)
3.23417721519
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top