ਹੋਮ / ਸਮਾਜਕ ਭਲਾਈ / ਵਿੱਤੀ ਦਖਲ / ਜੀ.ਐੱਸ.ਟੀ. ਵਿੱਚ ਸਪਲਾਈ ਦਾ ਅਰਥ ਅਤੇ ਖੇਤਰ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜੀ.ਐੱਸ.ਟੀ. ਵਿੱਚ ਸਪਲਾਈ ਦਾ ਅਰਥ ਅਤੇ ਖੇਤਰ

ਇਸ ਵਿੱਚ ਜੀ.ਐੱਸ.ਟੀ. ਅਧੀਨ ਟੈਕਸਯੋਗ ਮਾਲ ਅਤੇ ਸੇਵਾਵਾਂ ਦੀ ਸਪਲਾਈ ਦੇ ਅਰਥ ਅਤੇ ਖੇਤਰ ਨੂੰ ਵਿਚਾਰਿਆ ਗਿਆ ਹੈ

ਜੀ. ਐੱਸ. ਟੀ. ਅਧੀਨ ਟੈਕਸਯੋਗ ਈਵੈਂਟ ਕੀ ਹੈ ?

ਜੀ. ਐੱਸ. ਟੀ. ਅਧੀਨ ਟੈਕਸਯੋਗ ਈਵੈਂਟ ਅਜਿਹੇ ਮਾਲ ਅਤੇ/ਜਾਂ ਸੇਵਾਵਾਂ ਦੀ ਸਪਲਾਈ ਹੋਵੇਗੀ, ਜਿਸ ਨੂੰ ਕਾਰੋਬਾਰ ਦੇ ਘੇਰੇ ਵਿੱਚ ਵਿਚਾਰਿਆ ਜਾ ਸਕਦਾ ਹੈ ਜਾਂ ਉਸ ਤੋਂ ਅੱਗੇ ਕੋਈ ਹੋਰ ਕਾਰੋਬਾਰ ਕੀਤਾ ਜਾ ਸਕਦਾ ਹੈ। ਨਿਰਮਾਣ, ਵਿਕਰੀ ਜਾਂ ਸੇਵਾਵਾਂ ਦੀ ਵਿਵਸਥਾ ਜਿਹੇ ਮੌਜੂਦਾ ਅਸਿੱਧੇ ਟੈਕਸ ਕਾਨੂੰਨ ਅਧੀਨ ਟੈਕਸਯੋਗ ਈਵੈਂਟਸ ਨੂੰ ‘ਸਪਲਾਈ’ ਵਜੋਂ ਜਾਣੇ ਜਾਂਦੇ ਟੈਕਸਯੋਗ ਈਵੈਂਟ ਵਿੱਚ ਸ਼ਾਮਲ ਕੀਤਾ ਮੰਨਿਆ ਜਾਵੇਗਾ।

ਜੀ. ਐੱਸ. ਟੀ. ਕਾਨੂੰਨ ਅਧੀਨ 'ਸਪਲਾਈ' ਦਾ ਕਾਰਜ-ਖੇਤਰ ਕੀ ਹੈ ?

'ਸਪਲਾਈ’ ਦੀ ਮੱਦ ਆਪਣੀ ਦਰਾਮਦ ਵਿੱਚ ਬਹੁਤ ਵਿਆਪਕ ਹੈ ਅਤੇ ਇਸ ਵਿੱਚ ਇਹ ਸਾਰੀਆਂ ਵਸਤਾਂ ਅਤੇ/ਜਾਂ ਸੇਵਾਵਾਂ ਦੀ ਸਪਲਾਈਆਂ ਦੀਆਂ ਸਾਰੀਆਂ ਕਿਸਮਾਂ ਆ ਜਾਂਦੀਆਂ ਹਨ; ਜਿਵੇਂ ਕਿ ਵਿਕਰੀ, ਟ੍ਰਾਂਸਫ਼ਰ, ਬਾਰਟਰ, ਵਟਾਂਦਰਾ, ਲਾਇਸੈਂਸ, ਕਿਰਾਏ ਤੇ, ਪੱਟੇ ਭਾਵ ਲੀਜ਼ ਜਾਂ ਨਿਬੇੜਾ ਜੋ ਕਿਸੇ ਵਿਅਕਤੀ ਵੱਲੋਂ ਕਾਰੋਬਾਰ ਲਈ ਜਾਂ ਕੋਈ ਅਗਲੇਰਾ ਕਾਰੋਬਾਰ ਕਰਨ ਲਈ ਕੀਤਾ ਜਾਂਦਾ/ਕੀਤੀ ਜਾਂਦੀ ਹੈ। ਇਸ ਵਿੱਚ ਸੇਵਾ ਦੀ ਦਰਾਮਦ ਸ਼ਾਮਲ ਹੈ। ਮਾਡਲ ਜੀ. ਐੱਸ. ਟੀ. ਕਾਨੂੰਨ ਵਿੱਚ ਕੁਝ ਅਜਿਹੇ ਖ਼ਾਸ ਲੈਣ-ਦੇਣ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਵਿਵਸਥਾ ਹੈ, ਜੋ ਸਪਲਾਈ ਦੇ ਖੇਤਰ ਵਿੱਚ ਨਹੀਂ ਵਿਚਾਰੇ ਜਾਂਦੇ।

ਟੈਕਸਯੋਗ ਸਪਲਾਈ ਕੀ ਹੈ ?

ਇੱਕ 'ਟੈਕਸਯੋਗ ਸਪਲਾਈ’ ਦਾ ਅਰਥ ਹੈ ਅਜਿਹੀਆਂ ਵਸਤਾਂ ਅਤੇ/ਜਾਂ ਸੇਵਾਵਾਂ ਦੀ ਸਪਲਾਈ, ਜੋ ਜੀ. ਐੱਸ. ਟੀ. ਕਾਨੂੰਨ ਅਧੀਨ ਮਾਲ ਤੇ ਸੇਵਾ ਟੈਕਸ ਲਈ ਵਸੂਲੀਯੋਗ ਹੈ।

ਉਹ ਕਿਹੜੇ ਜ਼ਰੂਰੀ ਤੱਤ ਹਨ, ਜਿਨ੍ਹਾਂ ਨਾਲ ਐਮ. ਜੀ. ਐਲ. ਅਧੀਨ ਸਪਲਾਈ ਬਣਦੀ ਹੈ ?

ਇੱਕ 'ਸਪਲਾਈ’ ਦੇ ਗਠਨ ਲਈ, ਨਿਮਨਲਿਖਤ ਤੱਤਾਂ ਦੀ ਸੰਤੁਸ਼ਟੀ ਕਰਨੀ ਆਵੱਸ਼ਕ ਹੋਵੇਗੀ, ਭਾਵ-

 1. ਮਾਲ (ਵਸਤਾਂ) ਜਾਂ ਸੇਵਾਵਾਂ ਜਾਂ ਦੋਵਾਂ ਦੀ ਸਪਲਾਈ ਵਿੱਚ ਸ਼ਾਮਲ ਗਤੀਵਿਧੀ;
 2. ਸਪਲਾਈ ਕਿਸੇ ਵਿਚਾਰ ਲਈ ਹੈ ਜਾਂ ਜੇ ਦੂਜੀ ਤਰ੍ਹਾਂ ਵਿਸ਼ੇਸ਼ ਤੌਰ ਉੱਤੇ ਵਿਵਸਥਾ ਦਿੱਤੀ ਹੋਵੇ;
 3. ਸਪਲਾਈ ਕਿਸੇ ਕਾਰੋਬਾਰ ਲਈ ਜਾਂ ਕਾਰੋਬਾਰ ਨੂੰ ਅੱਗੇ ਵਧਾਉਣ ਭਾਵ ਅਗਲੇਰੇ ਕਾਰੋਬਾਰ ਲਈ ਕੀਤੀ ਗਈ ਹੈ;
 4. ਸਪਲਾਈ ਟੈਕਸਯੋਗ ਖੇਤਰ ਵਿੱਚ ਕੀਤੀ ਜਾਂਦੀ ਹੈ;
 5. ਸਪਲਾਈ ਇੱਕ ਟੈਕਸਯੋਗ ਸਪਲਾਈ ਹੈ; ਅਤੇ
 6. ਸਪਲਾਈ ਕਿਸੇ ਟੈਕਸਯੋਗ ਵਿਅਕਤੀ ਵੱਲੋਂ ਕੀਤੀ ਗਈ ਹੈ।

ਕੀ ਅਜਿਹੇ ਕਿਸੇ ਲੈਣ-ਦੇਣ, ਜਿਸ ਵਿੱਚ ਉਪਰੋਕਤ ਵਰਣਿਤ ਮਾਪਦੰਡਾਂ ਵਿੱਚ ਕੋਈ ਜਾਂ ਵਧੇਰੇ ਦੀ ਪੂਰਤੀ ਨਹੀੰ ਹੁੰਦੀ, ਤਾਂ ਕੀ ਫਿਰ ਵੀ ਉਸ ਨੂੰ ਜੀ. ਐੱਸ. ਟੀ. ਅਧੀਨ ਸਪਲਾਈ ਮੰਨਿਆ ਜਾਵੇਗਾ ?

ਉੱਤਰ. ਜੀ ਹਾਂ। ਕੁਝ ਖ਼ਾਸ ਹਾਲਾਤ ਵਿੱਚ, ਜਿਵੇਂ ਸੇਵਾਵਾਂ ਨੂੰ ਦਰਾਮਦ ਕਰਨ (ਸੈਕਸ਼ਨ 7(1) (ਬੀ)) ਜਾਂ ਬਿਨਾਂ ਵਿਚਾਰ ਦੇ ਕੀਤੀਆਂ ਸਪਲਾਈਜ਼, ਜਿਵੇਂ ਕਿ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦੀ ਅਨੁਸੂਚੀ-1 ਅਧੀਨ ਵਰਣਿਤ ਹੈ, ਜਿੱਥੇ ਪ੍ਰਸ਼ਨ ਨੰਬਰ 4 ਦੇ ਜਵਾਬ ਵਿੱਚ ਵਰਣਿਤ ਇੱਕ ਜਾਂ ਵਧੇਰੇ ਸੰਘਟਕਾਂ ਦੀ ਸੰਤੁਸ਼ਟੀ ਨਹੀਂ ਹੁੰਦੀ, ਉਸ ਨੂੰ ਜੀ. ਐੱਸ. ਟੀ. ਕਾਨੂੰਨ ਅਧੀਨ ਫਿਰ ਵੀ ਸਪਲਾਈ ਵਜੋਂ ਵਿਚਾਰਿਆ ਜਾਵੇਗਾ।

ਵਸਤਾਂ ਜਾਂ ਮਾਲ ਦੀ ਦਰਾਮਦ ਸੈਕਸ਼ਨ 7 ਵਿੱਚ ਇਸ ਦੀ ਅਣਹੋਂਦ ਦੁਆਰਾ ਸਪੱਸ਼ਟ ਹੈ, ਕਿਉਂ ?

ਵਸਤਾਂ ਜਾਂ ਮਾਲ ਦੀ ਦਰਾਮਦ ਨਾਲ ਕਸਟਮਜ਼ ਕਾਨੂੰਨ, 1962 ਅਧੀਨ ਵੱਖਰੇ ਤੌਰ ਤੇ ਸਿੱਝਿਆ ਜਾਂਦਾ ਹੈ, ਜਿਸ ਵਿੱਚ ਕਸਟਮਜ਼ ਟੈਰਿਫ ਐਕਟ, 1975 ਅਧੀਨ ਬੁਨਿਆਦੀ ਕਸਟਮਜ਼ ਡਿਊਟੀ ਤੋਂ ਇਲਾਵਾ ਆਈ. ਜੀ. ਐੱਸ. ਟੀ. ਦੀ ਵਸੂਲੀ ਕਸਟਮਜ਼ ਦੀ ਵਧੀਕ ਡਿਊਟੀ ਵਜੋਂ ਕੀਤੀ ਜਾਂਦੀ ਹੈ।

ਕੀ ਜੀ. ਐੱਸ. ਟੀ. ਅਧੀਨ ਸਵੈ-ਸਪਲਾਈਜ਼ ਟੈਕਸਯੋਗ ਹਨ ?

ਕਿਸੇ ਦੂਜੇ ਰਾਜ ਵਿੱਚ ਸਵੈ-ਸਪਲਾਈਜ਼ ਜਿਵੇਂ ਕਿ ਸਟਾਕ ਟ੍ਰਾਂਸਫ਼ਰਜ਼, ਬ੍ਰਾਂਚ ਟ੍ਰਾਂਸਫ਼ਰਜ਼ ਜਾਂ ਕਨਸਾਈਨਮੈਂਟ ਵਿਕਰੀਆਂ ਨੂੰ ਆਈ. ਜੀ. ਐਸ. ਟੀ. ਅਧੀਨ ਟੈਕਸਯੋਗ ਮੰਨਿਆ ਜਾਵੇਗਾ; ਭਾਵੇਂ ਅਜਿਹੇ ਲੈਣ-ਦੇਣਾਂ ਉੱਤੇ ਵਿਚਾਰ ਦਾ ਭੁਗਤਾਨ ਸ਼ਾਮਲ ਨਹੀਂ ਹੋ ਸਕਦਾ। ਜੀ. ਐੱਸ. ਟੀ. ਕਾਨੂੰਨ ਅਧੀਨ ਹਰੇਕ ਸਪਲਾਇਰ ਨੂੰ ਉਸ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਰਜਿਸਟਰ ਕਰਵਾਉਣਾ ਪੈਂਦਾ ਹੈ, ਜਿੱਥੋਂ ਉਹ ਮਾਡਲ ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 22 ਦੀਆਂ ਮੱਦਾਂ ਵਿੱਚ ਵਸਤਾਂ ਜਾਂ ਸੇਵਾਵਾਂ ਜਾਂ ਦੋਵਾਂ ਦੀ ਟੈਕਸਯੋਗ ਸਪਲਾਈ ਕਰਦਾ ਹੈ। ਉਂਝ, ਰਾਜ ਦੇ ਅੰਦਰ ਸਵੈ-ਸਪਲਾਈਜ਼ ਟੈਕਸਯੋਗ ਨਹੀਂ ਹਨ ਬਸ਼ਰਤੇ ਬਿਜ਼ਨਸ ਵਰਟੀਕਲ ਵਜੋਂ ਰਜਿਸਟਰੇਸ਼ਨ ਦਾ ਵਿਕਲਪ ਨਹੀਂ ਲਿਆ ਗਿਆ ਹੈ।

ਅਜਿਹੇ ਲੈਣ-ਦੇਣ ਟੈਕਸਯੋਗ ਹੋਣਗੇ, ਭਾਵੇਂ ਇਹ ਕਿਤੇ ਵਿਚਾਰਨਯੋਗ ਨਹੀਂ ਹਨ। ਉਂਝ, ਇੱਕੋ ਰਾਜ ਦੇ ਅੰਦਰ ਕੀਤੀਆਂ ਜਾਣ ਵਾਲੀਆਂ ਸਵੈ-ਸਪਲਾਈਜ਼ ਟੈਕਸਯੋਗ ਨਹੀਂ ਹਨ।

ਮਾਲ ਦੀ ਸਪਲਾਈ ਦੇ ਗਠਨ ਲਈ ਲੈਣ-ਦੇਣ ਵਾਸਤੇ ਕੀ ਟਾਈਟਲ ਅਤੇ/ਜਾਂ ਕਬਜ਼ੇ ਦੀ ਟ੍ਰਾਂਸਫ਼ਰ ਜ਼ਰੂਰੀ ਹੈ ?

ਜੇ ਕਿਸੇ ਲੈਣ-ਦੇਣ ਨੂੰ 'ਵਸਤਾਂ ਜਾਂ ਮਾਲ ਦੀ ਸਪਲਾਈ' ਵਜੋਂ ਵਿਚਾਰ ਕੀਤਾ ਜਾਣਾ ਹੈ, ਤਾਂ ਟਾਈਟਲ ਅਤੇ ਕਬਜ਼ੇ ਦੋਵਾਂ ਦੀ ਟ੍ਰਾਂਸਫ਼ਰ ਜ਼ਰੂਰੀ ਹੈ। ਜੇ ਟਾਈਟਲ ਨੂੰ ਟ੍ਰਾਂਸਫ਼ਰ ਨਹੀਂ ਕੀਤਾ ਜਾਂਦਾ, ਤਾਂ ਉਸ ਲੈਣ-ਦੇਣ ਨੂੰ ਅਨੁਸੂਚੀ II(1) ਦੀਆਂ ਮੱਦਾਂ ਵਿੱਚ ਸੇਵਾ ਦੀ ਸਪਲਾਈ ਮੰਨਿਆ ਜਾਵੇਗਾ। ਕੁਝ ਮਾਮਲਿਆਂ ਵਿੱਚ, ਕਬਜ਼ਾ ਤੁਰੰਤ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ ਪਰ ਟਾਈਟਲ ਨੂੰ ਪ੍ਰਵਾਨਗੀ ਜਾਂ ਕਿਰਾਇਆ ਖ਼ਰੀਦ ਵਿਵਸਥਾ ਦੇ ਆਧਾਰ ਉੱਤੇ ਵਿਕਰੀ ਦੇ ਮਾਮਲੇ ਵਿੱਚ ਭਵਿੱਖ ਦੀ ਕਿਸੇ ਮਿਤੀ ਵਿੱਚ ਟ੍ਰਾਂਸਫ਼ਰ ਕੀਤਾ ਜਾ ਸਕਦਾ ਹੈ। ਅਜਿਹੇ ਲੈਣ-ਦੇਣ ਵੀ ਮਾਲ ਦੀ ਸਪਲਾਈ ਸਮਝੇ ਜਾਣਗੇ।

'ਕਾਰੋਬਾਰ ਲਈ ਜਾਂ ਕਾਰੋਬਾਰ ਨੂੰ ਅੱਗੇ ਵਧਾਉਣ ਭਾਵ ਅਗਲੇਰੇ ਕਾਰੋਬਾਰ ਲਈ ਕੀਤੀ ਸਪਲਾਈ' ਦਾ ਕੀ ਅਰਥ ਹੈ ?

'ਬਿਜ਼ਨੇਸ' ਭਾਵ 'ਵਪਾਰ' ਨੂੰ ਸੈਕਸ਼ਨ 2(17) ਅਧੀਨ ਕਿਸੇ ਵਪਾਰ, ਵਣਜ, ਨਿਰਮਾਣ, ਕਿੱਤੇ, ਪੇਸ਼ੇ ਆਦਿ ਸਮੇਤ ਪਰਿਭਾਸ਼ਿਤ ਕੀਤਾ ਗਿਆ ਹੈ; ਭਾਵੇਂ ਆਰਥਿਕ ਲਾਭ ਲਈ ਕੀਤਾ ਗਿਆ ਹੋਵੇ ਜਾਂ ਨਾ। ਵਪਾਰ ਵਿੱਚ ਕੋਈ ਅਜਿਹੀ ਗਤੀਵਿਧੀ ਜਾਂ ਲੈਣ-ਦੇਣ ਵੀ ਸ਼ਾਮਲ ਹੈ, ਜੋ ਕਦੇ-ਕਦੇ ਹੁੰਦੀ ਹੈ ਜਾਂ ਉਪਰੋਕਤ ਵਰਣਿਤ ਸੂਚੀਬੱਧ ਗਤੀਵਿਧੀਆਂ ਵਿੱਚ ਸਹਾਇਕ ਹੈ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਜਾਂ ਕਿਸੇ ਸਥਾਨਕ ਅਥਾਰਟੀ ਵੱਲੋਂ ਕੀਤੀ ਗਈ ਕੋਈ ਗਤੀਵਿਧੀ, ਜਿਸ ਵਿੱਚ ਉਹ ਜਨਤਕ ਅਥਾਰਟੀ ਵਜੋਂ ਸ਼ਾਮਲ ਹੁੰਦੇ ਹਨ, ਉਹ ਵੀ ਬਿਜਨੇਸ ਮੰਨੇ ਜਾਣਗੇ। ਉਪਰੋਕਤ ਤੋਂ ਇਹ ਨੋਟ ਕੀਤਾ ਜਾ ਸਕਦਾ ਹੈ ਕਿ ਅਜਿਹੀ ਕੋਈ ਵੀ ਗਤੀਵਿਧੀ ਜੋ ਕੋਈ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਜਾਂ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਹੈ, ਉਸ ਨੂੰ ਜੀ. ਐੱਸ. ਟੀ. ਕਾਨੂੰਨ ਅਧੀਨ ਇੱਕ ਸਪਲਾਈ ਸਮਝਿਆ ਜਾਵੇਗਾ।

ਕੋਈ ਵਿਅਕਤੀ ਆਪਣੀ ਨਿਜੀ ਵਰਤੋਂ ਲਈ ਇੱਕ ਕਾਰ ਖ਼ਰੀਦਦਾ ਹੈ ਅਤੇ ਇੱਕ ਸਾਲ ਬਾਅਦ ਉਸ ਨੂੰ ਕਿਸੇ ਕਾਰ ਡੀਲਰ ਕੋਲ ਵੇਚ ਦਿੰਦਾ ਹੈ। ਕੀ ਇਹ ਲੈਣ-ਦੇਣ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੀਆਂ ਮੱਦਾਂ ਵਿੱਚ ਇੱਕ ਸਪਲਾਈ ਹੋਵੇਗੀ ? ਉੱਤਰ ਲਈ ਕਾਰਨ ਦੇਵੋ।

ਉੱਤਰ. ਨਹੀਂ, ਕਿਉਂਕਿ ਕਿਸੇ ਵਿਅਕਤੀ ਵੱਲੋਂ ਸਪਲਾਈ ਵਪਾਰ ਲਈ ਜਾਂ ਵਪਾਰ ਨੂੰ ਅੱਗੇ ਵਧਾਉਣ ਜਾਂ ਅਗਲੇਰੇ ਕਾਰੋਬਾਰ ਲਈ ਨਹੀਂ ਕੀਤੀ ਜਾਂਦੀ। ਇਸ ਲਈ, ਅਜਿਹੀ ਕਾਰ ਦੀ ਪ੍ਰਾਪਤੀ ਵੇਲੇ ਉਸ ਉੱਤੇ ਕੋਈ ਇਨਪੁਟ ਟੈਕਸ ਕ੍ਰੈਡਿਟ ਪ੍ਰਵਾਨਗੀਯੋਗ ਨਹੀਂ ਹੈ ਕਿਉਂਕਿ ਇਹ ਗ਼ੈਰ-ਕਾਰੋਬਾਰੀ ਵਰਤੋਂ ਲਈ ਕੀਤਾ ਗਿਆ ਹੈ।

ਏਅਰ-ਕੰਡੀਸ਼ਨਰਜ਼ ਦਾ ਇੱਕ ਡੀਲਰ ਆਪਣੇ ਵਪਾਰਕ ਸਟਾਕ ਵਿੱਚੋਂ ਇੱਕ ਕੰਡੀਸ਼ਨਰ ਆਪਣੀ ਨਿਜੀ ਵਰਤੋਂ ਲਈ ਆਪਣੀ ਰਿਹਾਇਸ਼ਗਾਹ ਤੇ ਟ੍ਰਾਂਸਫ਼ਰ ਕਰ ਦਿੰਦਾ ਹੈ। ਕੀ ਉਹ ਲੈਣ-ਦੇਣ ਇੱਕ ਸਪਲਾਈ ਮੰਨਿਆ ਜਾਵੇਗਾ ?

ਜੀ ਹਾਂ। ਅਨੁਸੂਚੀ-।(1) ਅਨੁਸਾਰ ਵਪਾਰਕ ਸੰਪਤੀਆਂ ਦੀ ਸਥਾਈ ਟ੍ਰਾਂਸਫ਼ਰ ਜਾਂ ਨਿਬੇੜਾ, ਜਿੱਥੇ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਅਜਿਹੀਆਂ ਸੰਪਤੀਆਂ ਉੱਤੇ ਲਿਆ ਗਿਆ ਹੈ, ਨੂੰ ਜੀ. ਐੱਸ. ਟੀ. ਅਧੀਨ ਇੱਕ ਸਪਲਾਈ ਮੰਨਿਆ ਜਾਵੇਗਾ, ਭਾਵੇਂ ਕੋਈ ਵਿਚਾਰ ਸ਼ਾਮਲ ਨਾ ਹੋਵੇ।

ਕੀ ਕਿਸੇ ਕਲੱਬ ਜਾਂ ਐਸੋਸੀਏਸ਼ਨ ਜਾਂ ਸੁਸਾਇਟੀ ਜਾਂ ਉਸ ਦੇ ਮੈਂਬਰਾਂ ਵੱਲੋਂ ਕਿਸੇ ਸੇਵਾ ਜਾਂ ਮਾਲ ਦੀ ਵਿਵਸਥਾ ਨੂੰ ਸਪਲਾਈ ਮੰਨਿਆ ਜਾਵੇਗਾ ਕਿ ਨਹੀਂ ?

ਹਾਂ। ਕਿਸੇ ਕਲੱਬ, ਐਸੋਸੀਏਸ਼ਨ, ਸੁਸਾਇਟੀ ਜਾਂ ਕੋਈ ਅਜਿਹੀ ਇਕਾਈ ਜਾਂ ਸੰਸਥਾ ਆਪਣੇ ਮੈਂਬਰਾਂ ਲਈ ਸੁਵਿਧਾਵਾਂ ਦੀ ਵਿਵਸਥਾ ਕਰਦੀ ਹੈ, ਤਾਂ ਉਸ ਨੂੰ ਸਪਲਾਈ ਮੰਨਿਆ ਜਾਵੇਗਾ। ਇਹ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ ਟੀ. ਦੇ ਅਨੁਛੇਦ 2(17) ਵਿੱਚ 'ਕਾਰੋਬਾਰ' ਦੀ ਪਰਿਭਾਸ਼ਾ ਵਿੱਚ ਸ਼ਾਮਲ ਹੈ।

ਜੀ. ਐੱਸ. ਟੀ. ਕਾਨੁੰਨ ਅਧੀਨ ਵਿਭਿੰਨ ਪ੍ਰਕਾਰ ਦੀਆਂ ਸਪਲਾਈਜ਼ ਕੀ ਹਨ ?

(1) ਟੈਕਸਯੋਗ ਅਤੇ ਛੋਟ-ਪ੍ਰਾਪਤ ਸਪਲਾਈਜ਼, (2) ਅੰਤਰਰਾਜੀ ਅਤੇ ਰਾਜ ਦੇ ਅੰਦਰ ਸਪਲਾਈਜ਼, (3) ਸੰਗਠਤ ਤੇ ਮਿਸ਼ਰਤ ਸਪਲਾਈਜ਼ ਅਤੇ (4) ਜ਼ੀਰੋ ਰੇਟਡ ਸਪਲਾਈਜ਼

ਅੰਤਰ-ਰਾਜੀ (ਇੰਟਰ-ਸਟੇਟ) ਸਪਲਾਈਜ਼ ਅਤੇ ਕਿਸੇ ਰਾਜ ਦੇ ਅੰਦਰ (ਇੰਟਰਾ-ਸਟੇਟ) ਸਪਲਾਈਜ਼ ਕੀ ਹਨ ?

ਅੰਤਰ-ਰਾਜੀ ਅਤੇ ਕਿਸੇ ਰਾਜ ਦੇ ਅੰਦਰ ਸਪਲਾਈਜ਼ ਨੂੰ ਵਿਸ਼ੇਸ਼ ਤੌਰ ਤੇ ਆਈ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 7(1), 7(2) ਅਤੇ 8(1) ਵਿੱਚ ਕ੍ਰਮਵਾਰ ਪ੍ਰਭਾਸ਼ਿਤ ਕੀਤਾ ਗਿਆ ਹੈ। ਵਿਆਪਕ ਰੂਪ ਵਿੱਚ, ਜਿੱਥੇ ਸਪਲਾਇਰ ਦਾ ਸਥਾਨ ਅਤੇ ਸਪਲਾਈ ਦਾ ਸਥਾਨ ਇੱਕੋ ਰਾਜ ਹੁੰਦੇ ਹਨ, ਤਾਂ ਉਸ ਨੂੰ ਉਸੇ ਜਾਂ ਕਿਸੇ ਇੱਕ ਰਾਜ ਦੇ ਅੰਦਰ (ਇੰਟਰਾ-ਸਟੇਟ) ਅਤੇ ਜਿੱਥੇ ਸਪਲਾਈਜ਼ ਵੱਖਰੇ ਰਾਜਾਂ ਵਿੱਚ ਹੁੰਦੀਆਂ ਹਨ, ਤਦ ਉਹ ਅੰਤਰ-ਰਾਜੀ (ਇੰਟਰ-ਸਟੇਟ) ਸਪਲਾਈਜ਼ ਹੁੰਦੀਆਂ ਹਨ।

ਕੀ ਮਾਲ ਦੀ ਵਰਤੋਂ ਦੇ ਅਧਿਕਾਰ ਦੇ ਟ੍ਰਾਂਸਫ਼ਰ ਨੂੰ ਉਸ ਮਾਲ ਦੀ ਸਪਲਾਈ ਜਾਂ ਸੇਵਾ ਦੀ ਸਪਲਾਈ ਮੰਨਿਆ ਜਾਵੇਗਾ ?

ਮਾਲ ਵਰਤਣ ਦਾ ਅਧਿਕਾਰ ਟ੍ਰਾਂਸਫ਼ਰ ਕੀਤੇ ਜਾਣ ਨੂੰ ਸੇਵਾ ਦੀ ਸਪਲਾਈ ਮੰਨਿਆ ਜਾਵੇਗਾ ਕਿਉਂਕਿ ਅਜਿਹੀਆਂ ਸਪਲਾਈਜ਼ ਵਿੱਚ ਟਾਈਟਲ ਦਾ ਕੋਈ ਟ੍ਰਾਂਸਫ਼ਰ ਨਹੀਂ ਹੁੰਦਾ। ਅਜਿਹੇ ਲੈਣ-ਦੇਣ ਨੂੰ ਵਿਸ਼ੇਸ਼ ਤੌਰ ਤੇ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੀ ਅਨੁਸੂਚੀ-।। ਵਿੱਚ ਸੇਵਾ ਦੀ ਸਪਲਾਈ ਮੰਨਿਆ ਗਿਆ ਹੈ।

ਕੀ ਕੰਮਾਂ ਦੇ ਠੇਕੇ ਅਤੇ ਕੇਟਰਿੰਗ ਸਰਵਿਸੇਜ਼ ਨੂੰ ਮਾਲ ਦੀ ਸਪਲਾਈ ਜਾਂ ਸੇਵਾਵਾਂ ਦੀ ਸਪਲਾਈ ਮੰਨਿਆ ਜਾਵੇਗਾ ? ਕਿਉਂ ?

ਕੰਮਾਂ ਦੇ ਠੇਕੇ ਅਤੇ ਕੇਟਰਿੰਗ ਸੇਵਾਵਾਂ ਨੂੰ ਸੇਵਾ ਦੀ ਸਪਲਾਈ ਮੰਨਿਆ ਜਾਵੇਗਾ, ਜਿਵੇਂ ਕਿ ਦੋਵੇਂ ਮਾਡਲ ਜੀ ਐੱਸ. ਟੀ. ਕਾਨੂੰਨ ਦੀ ਅਨੁਸੂਚੀ-।। ਵਿੱਚ ਲੜੀ ਨੰਬਰ 6(ਏ) ਅਤੇ (ਬੀ) ਵਿੱਚ ਵਰਣਿਤ ਹੈ।

ਕੀ ਸਾਫਟਵੇਅਰ ਦੀ ਸਪਲਾਈ ਨੂੰ ਜੀ. ਐੱਸ. ਟੀ. ਕਾਨੁੰਨ ਅਧੀਨ ਮਾਲ ਦੀ ਸਪਲਾਈ ਜਾਂ ਸੇਵਾਵਾਂ ਦੀ ਸਪਲਾਈ ਸਮਝਿਆ ਜਾਵੇਗਾ ?

ਡਿਵੈਲਪਮੈਂਟ ਡਿਜ਼ਾਇਨ, ਪ੍ਰੋਗਰਾਮਿੰਗ, ਕਸਟਮਾਇਜ਼ੇਸ਼ਨ, ਐਡਾਪਟੇਸ਼ਨ, ਅਪਗ੍ਰੇਡੇਸ਼ਨ, ਵਾਧਾ, ਸੂਚਨਾ ਤਕਨਾਲੋਜੀ ਸਾਫ਼ਟਵੇਅਰ ਲਾਗੂ ਕਰਨ ਨੂੰ ਮਾਡਲ ਜੀ. ਐੱਸ. ਟੀ. ਕਾਨੂੰਨ ਦੀ ਅਨੁਸੂਚੀ-।। ਦੇ ਲੜੀ ਨੰਬਰ 5(2)(ਡੀ) ਵਿੱਚ ਸੇਵਾਵਾਂ ਦੀ ਸਪਲਾਈ ਮੰਨਿਆ ਗਿਆ ਹੈ।

ਕੀ ਕਿਰਾਇਆ-ਖ਼ਰੀਦ (ਹਾਇਰ ਪਰਚੇਜ਼) ਦੇ ਆਧਾਰ ਉੱਤੇ ਸਪਲਾਈ ਕੀਤੇ ਗਏ ਮਾਲ ਨੂੰ ਮਾਲ ਦੀ ਸਪਲਾਈ ਜਾਂ ਸੇਵਾਵਾਂ ਦੀ ਸਪਲਾਈ ਮੰਨਿਆ ਜਾਵੇਗਾ ? ਕਿਉਂ ?

ਕਿਰਾਇਆ-ਖ਼ਰੀਦ ਦੇ ਆਧਾਰ ਉੱਤੇ ਮਾਲ ਦੀ ਸਪਲਾਈ ਨੂੰ ਮਾਲ ਦੀ ਸਪਲਾਈ ਮੰਨਿਆ ਜਾਵੇਗਾ ਕਿਉਂਕਿ ਟਾਈਟਲ ਦਾ ਟ੍ਰਾਂਸਫ਼ਰ ਮੌਜੂਦ ਹੈ, ਭਾਵੇਂ ਉਹ ਭਵਿੱਖ ਦੀ ਕਿਸੇ ਮਿਤੀ ਨੂੰ ਹੋਵੇ।

ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ./ਯੂ. ਟੀ. ਜੀ. ਐੱਸ. ਟੀ. ਕਾਨੂੰਨ ਅਧੀਨ ਸੰਯੁਕਤ ਸਪਲਾਈ ਕੀ ਹੈ ?

ਸਾਝੀ ਸਪਲਾਈ ਦਾ ਅਰਥ ਹੈ ਕਿਸੇ ਟੈਕਸਯੋਗ ਵਿਅਕਤੀ ਵੱਲੋਂ ਕਿਸੇ ਪ੍ਰਾਪਤਕਰਤਾ ਨੂੰ ਕੀਤੀ ਗਈ ਇੱਥ ਸਪਲਾਈ, ਜਿਸ ਵਿੱਚ ਦੋ ਜਾਂ ਵਧੇਰੇ ਵਸਤਾਂ ਜਾਂ ਸੇਵਾਵਾਂ ਜਾਂ ਉਨ੍ਹਾਂ ਦੇ ਕਿਸੇ ਸੁਮੇਲ ਦੀ ਸਪਲਾਈ ਸ਼ਾਮਲ ਹੈ ਜੋ ਕੁਦਰਤੀ ਤੌਰ ਉੱਤੇ ਜੁੜੇ ਹੋਏ ਹਨ ਅਤੇ ਇੱਕ ਦੂਜੇ ਨਾਲ ਜੋੜ ਕੇ ਕਾਰੋਬਾਰ ਦੀ ਆਮ ਪ੍ਰਕਿਰਿਆ ਵਿੱਚ ਸਪਲਾਈ ਕੀਤੇ ਜਾਂਦੇ ਹਨ, ਜਿਸ ਵਿੱਚੋਂ ਇੱਕ ਪ੍ਰਮੁੱਖ ਸਪਲਾਈ ਹੈ। ਉਦਾਹਰਨ ਵਜੋਂ, ਜਿੱਥੇ ਵਸਤਾਂ ਪੈਕ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਬੀਮੇ ਨਾਲ ਟਰਾਂਸਪੋਰਟ ਕੀਤਾ ਜਾਂਦਾ ਹੈ, ਵਸਤਾਂ ਦੀ ਸਪਲਾਈ, ਪੈਕਿੰਗ ਸਮੱਗਰੀਆਂ, ਟਰਾਂਸਪੋਰਟ ਤੇ ਬੀਮਾ ਇੱਕ ਸੰਯੁਕਤ ਸਪਲਾਈ ਹੈ ਅਤੇ ਵਸਤਾਂ ਦੀ ਸਪਲਾਈ ਪ੍ਰਮੁੱਖ ਸਪਲਾਈ ਹੈ।

ਜੀ. ਐੱਸ. ਟੀ. ਅਧੀਨ ਨਿਰਧਾਰਤ ਕਿਸੇ ਸੰਯੁਕਤ ਸਪਲਾਈ ਉੱਤੇ ਟੈਕਸ ਦੇਣਦਾਰੀ ਕਿਵੇਂ ਹੋਵੇਗੀ ?

ਇੱਕ ਸਾਂਝੀ ਸਪਲਾਈ ਵਿੱਚ ਦੋ ਜਾਂ ਵਧੇਰੇ ਸਪਲਾਈਜ਼ ਹੋਣਗੀਆਂ, ਇਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਸਪਲਾਈ ਹੈ, ਉਸ ਨੂੰ ਅਜਿਹੀ ਪ੍ਰਮੁੱਖ ਸਪਲਾਈ ਮੰਨਿਆ ਜਾਵੇਗਾ।

ਇੱਕ ਮਿਸ਼ਰਤ ਸਪਲਾਈ ਕੀ ਹੈ ?

ਮਿਸ਼ਰਤ ਸਪਲਾਈ ਦਾ ਅਰਥ ਮਾਲ ਜਾਂ ਸੇਵਾਵਾਂ ਜਾਂ ਉਨ੍ਹਾਂ ਦੇ ਕਿਸੇ ਸੁਮੇਲ ਦੀ ਜਾਂ ਵਧੇਰੇ ਵਿਅਕਤੀਗਤ ਸਪਲਾਈਜ਼ ਹੁੰਦਾ ਹੈ, ਜੋ ਕਿਸੇ ਟੈਕਸਯੋਗ ਵਿਅਕਤੀ ਵੱਲੋਂ ਇੱਕ ਦੂਜੇ ਨਾਲ ਜੋੜ ਕੇ ਇਕਹਿਰੀ ਕੀਮਤ ਉੱਤੇ ਕੀਤੀ ਜਾਂਦੀ ਹੈ, ਜਿੱਥੇ ਅਜਿਹੀ ਸਪਲਾਈ ਇੱਕ ਸਾਂਝੀ ਸਪਲਾਈ ਨਹੀਂ ਬਣਦੀ। ਉਦਾਹਰਨ ਵਜੋਂ ਡੱਬਾ ਬੰਦ ਭੋਜਨਾਂ, ਮਿਠਾਈਆਂ, ਚਾਕਲੇਟਾਂ, ਕੇਕਾਂ, ਡ੍ਰਾਈ ਫਰੂਟਾਂ, ਏਅਰੇਟਡ ਡ੍ਰਿੰਕ ਤੇ ਫਲਾਂ ਦੇ ਜੂਸ ਵਾਲੇ ਪੈਕੇਜ ਦੀ ਸਪਲਾਈ ਜਦੋਂ ਇੱਕ ਇਕਹਿਰੀ ਕੀਮਤ ਲਈ ਕੀਤੀ ਜਾਂਦੀ ਹੈ, ਤਾਂ ਇਹ ਮਿਸ਼ਰਤ ਸਪਲਾਈ ਹੈ। ਅਜਿਹੀ ਹਰੇਕ ਵਸਤੂ ਵੇਖੇ ਵੱਖਰੇ ਤੌਰ ਉੱਤੇ ਸਪਲਾਈ ਕੀਤੀ ਜਾ ਸਕਦੀ ਹੈ ਅਤੇ ਇਹ ਇੱਕ ਦੂਜੇ ਉੱਤੇ ਨਿਰਭਰ ਨਹੀਂ ਹੈ। ਇਹ ਇੱਕ ਮਿਸ਼ਰਤ ਸਪਲਾਈ ਨਹੀਂ ਹੋਵੇਗੀ, ਜੇ ਇਨ੍ਹਾਂ ਵਸਤਾਂ ਨੂੰ ਵੱਖਰੇ ਤੌਰ ਉੱਤੇ ਸਪਲਾਈ ਕੀਤਾ ਜਾਂਦਾ ਹੈ।

ਜੀ. ਐੱਸ. ਟੀ. ਅਧੀਨ ਇੱਕ ਮਿਸ਼ਰਤ ਸਪਲਾਈ ਉੱਤੇ ਟੈਕਸ ਦੇਣਦਾਰੀ ਕਿਵੇਂ ਨਿਰਧਾਰਤ ਕੀਤੀ ਜਾਵੇਗੀ ?

ਦੋ ਜਾਂ ਵਧੇਰੇ ਸਪਲਾਈਜ਼ ਵਾਲੀ ਇੱਕ ਮਿਸ਼ਰਤ ਸਪਲਾਈ ਨੂੰ ਉਸ ਵਿਸ਼ੇਸ਼ ਸਪਲਾਈ ਦੀ ਸਪਲਾਈ ਮੰਨਿਆ ਜਾਵੇਗਾ, ਜੋ ਸਭ ਤੋਂ ਵੱਧ ਟੈਕਸ ਦੀ ਦਰ ਖਿੱਚਦੀ ਹੈ।

ਕੀ ਕੋਈ ਅਜਿਹੀਆਂ ਗਤੀਵਿਧੀਆਂ ਹਨ, ਜੋ ਨਾ ਤਾਂ ਵਸਤਾਂ ਦੀ ਸਪਲਾਈ ਸਮਝੀਆਂ ਜਾਂਦੀਆਂ ਹਨ ਅਤੇ ਨਾ ਹੀ ਸੇਵਾਵਾਂ ਦੀ ਸਪਲਾਈ ?

ਜੀ ਹਾਂ। ਮਾਡਲ ਜੀ ਐੱਸ. ਟੀ. ਕਾਨੂੰਨ ਦੀ ਅਨੁਸੂਚੀ-।।। ਵਿੱਚ ਉਹ ਗਤੀਵਿਧੀਆਂ ਸ਼ਾਮਲ ਹਨ, ਜਿਵੇਂ ਕਿ (1) ਇੱਕ ਮੁਲਾਜ਼ਮ ਦੀਆਂ ਰੋਜ਼ਗਾਰਦਾਤਾ/ਨਿਯੋਕਤਾ ਨੂੰ ਸੇਵਾਵਾਂ ਆਪਣੇ ਰੋਜ਼ਗਾਰ ਦੇ ਸਬੰਧ ਵਿੱਚ (2) ਕਿਸੇ ਕਾਨੂੰਨ ਅਧੀਨ ਸਥਾਪਤ ਕਿਸੇ ਕੋਰਟ ਜਾਂ ਟ੍ਰਿਬਿਊਨਲ ਦੀਆਂ ਸੇਵਾਵਾਂ (3) ਸੰਸਦ, ਵਿਧਾਨ ਸਭਾਵਾਂ ਦੇ ਮੈਂਬਰਾਂ, ਸਥਾਨਕ ਅਥਾਰਟੀਆਂ ਦੇ ਮੈਂਬਰਾਂ, ਸੰਵਿਧਾਨਕ ਅਹੁਦਿਆਂ (4) ਅਰਥੀ, ਦਫ਼ਨਾਉਣ, ਅੰਤਿਮ ਸਸਕਾਰ ਜਾਂ ਮੁਰਦਾਖਾਨੇ ਦੀਆਂ ਸੇਵਾਵਾਂ ਅਤੇ (5) ਜ਼ਮੀਨ ਦੀ ਵਿਕਰੀ ਅਤੇ (6) ਲਾਟਰੀ, ਸ਼ਰਤ ਤੇ ਜੂਏਬਾਜ਼ੀ ਤੋਂ ਇਲਾਵਾ ਕਾਰਵਾਈਯੋਗ ਦਾਅਵਿਆਂ ਨੂੰ ਨਾ ਤਾਂ ਮਾਲ ਦੀ ਸਪਲਾਈ ਅਤੇ ਨਾ ਹੀ ਸੇਵਾਵਾਂ ਦੀ ਸਪਲਾਈ ਮੰਨਿਆ ਜਾਵੇਗਾ।

ਜੀ. ਐੱਸ. ਟੀ. ਅਧੀਨ ਜ਼ੀਰੋ ਰੇਟਡ ਸਪਲਾਈ ਦਾ ਕੀ ਅਰਥ ਹੈ ?

ਜ਼ੀਰੋ ਰੇਟਡ ਸਪਲਾਈ ਦਾ ਅਰਥ ਹੈ ਮਾਲ ਅਤੇ/ਜੀ ਸੇਵਾਵਾਂ ਦੀ ਬਰਾਮਦ ਜਾਂ ਮਾਲ ਅਤੇ/ਸੇਵਾਵਾਂ ਦੀ ਵਿਸ਼ੇਸ਼ ਆਰਥਿਕ ਜ਼ੋਨ ਦੇ ਡਿਵੈਲਪਰ ਜਾਂ ਵਿਸ਼ੇਸ਼ ਆਰਥਿਕ ਜ਼ੋਨ ਦੀ ਇਾਈ ਨੂੰ ਸਪਲਾਈ।

ਕੀ ਬਿਨਾਂ ਵਿਚਾਰ ਦੇ ਸੇਵਾਵਾਂ ਦੀ ਦਰਾਮਦ ਜੀ. ਐੱਸ. ਟੀ. ਅਧੀਨ ਟੈਕਸਯੋਗ ਹੋਵੇਗੀ ?

ਆਮ ਸਿਧਾਂਤ ਦੇ ਤੌਰ ਉੱਤੇ, ਬਿਨਾਂ ਵਿਚਾਰਾ ਦੇ ਸੇਵਾਵਾਂ ਦੀ ਦਰਾਮਦ ਨੂੰ ਸੈਕਸ਼ਨ 7 ਦੀਆਂ ਮੱਦਾਂ ਵਿੱਚ ਜੀ. ਐੱਸ. ਟੀ. ਕਾਨੂੰਨ ਅਧੀਨ ਸਪਲਾਈ ਨਹੀਂ ਮੰਨਿਆ ਜਾਵੇਗਾ। ਉਂਝ, ਇੱਕ ਟੈਕਸਯੋਗ ਵਿਅਕਤੀ ਵੱਲੋਂ ਇੱਕ ਸਬੰਧਤ ਵਿਅਕਤੀ ਤੋਂ ਸੇਵਾਵਾਂ ਦੀ ਦਰਾਮਦ ਜਾਂ ਭਾਰਤ ਤੋਂ ਬਾਹਰ ਉਸ ਦੀ ਹੋਰ ਸਥਾਪਨਾ ਤੋਂ ਅਜਿਹੀ ਦਰਾਮਦ, ਕੋਰਸ ਵਿੱਚ ਜਾਂ ਕਾਰੋਬਾਰ ਵਧਾਉਣ ਲਈ ਕੀਤੀ ਜਾਂਦੀ ਹੈ, ਤਾਂ ਬਿਨਾਂ ਵਿਚਾਰ ਦੇ ਵੀ ਉਸ ਨੂੰ ਅਨੁਸੂਚੀ 1 ਦੇ ਲੜੀ ਨੰਬਰ 4 ਦੀਆਂ ਮੱਦਾਂ ਵਿੱਚ ਸਪਲਾਈ ਮੰਨਿਆ ਜਾਵੇਗਾ।

ਸਪਲਾਈ ਦਾ ਸਮਾਂ

ਸਪਲਾਈ ਦਾ ਸਮਾਂ ਕੀ ਹੈ ?

ਸਪਲਾਈ ਦਾ ਸਮਾਂ ਉਹ ਨੁਕਤਾ ਨਿਰਧਾਰਤ ਕਰਦਾ ਹੈ, ਜਦੋਂ ਜੀ. ਐੱਸ. ਟੀ. ਵਸੂਲੀ ਦੀ ਜ਼ਿੰਮੇਵਾਰੀ ਪੈਦਾ ਹੁੰਦੀ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ, ਕਿ ਕੋਈ ਸਪਲਾਈ ਕਦੋਂ ਕੀਤੀ ਗਈ ਹੈ। ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਮਾਲ ਤੇ ਸੇਵਾਵਾਂ ਲਈ ਸਪਲਾਈ ਲਈ ਵੱਖਰਾ ਸਮਾਂ ਪ੍ਰਦਾਨ ਕਰਦਾ ਹੈ।

ਮਾਲ ਦੀ ਸਪਲਾਈ ਦੇ ਸਬੰਧ ਵਿੱਚ ਜੀ. ਐੱਸ. ਟੀ. ਭੁਗਤਾਨ ਦੀ ਜ਼ਿੰਮੇਵਾਰੀ ਕਦੋਂ ਪੈਦਾ ਹੁੰਦੀ ਹੈ ?

ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 12 ਅਤੇ 13 ਵਿੱਚ ਮਾਲ ਦੀ ਸਪਲਾਈ ਦੇ ਸਮੇਂ ਲਈ ਵਿਵਸਥਾ ਹੈ। ਮਾਲ ਦੇ ਸਪਲਾਈ ਦਾ ਸਮਾਂ ਨਿਮਨਲਿਖਤ ਦਾ ਸਭ ਤੋਂ ਪਹਿਲਾ ਸਮਾਂ ਹੋਵੇਗਾ, ਜਿਵੇਂ,

 • ਸਪਲਾਇਰ ਵੱਲੋਂ ਇਨਵੁਆਇਸ ਜਾਰੀ ਕੀਤੇ ਜਾਣ ਦੀ ਮਿਤੀ ਜਾਂ ਆਖ਼ਰੀ ਮਿਤੀ, ਜਦੋਂ ਤੱਕ ਉਸ ਨੇ ਸੈਕਸ਼ਨ 31 ਅਧੀਨ ਸਪਲਾਈ ਦੇ ਸਬੰਧ ਵਿੱਚ ਇਨਵੁਆਇਸ ਜਾਰੀ ਕਰਨ ਦੀ ਜ਼ਰੂਰਤ ਹੁੰਦੀ ਹੈ; ਜਾਂ
 • ਉਹ ਮਿਤੀ, ਜਦੋਂ ਸਪਲਾਇਰ ਨੂੰ ਸਪਲਾਈ ਦੇ ਸਬੰਧ ਵਿੱਚ ਭੁਗਤਾਨ ਪ੍ਰਾਪਤ ਹੁੰਦਾ ਹੈ।

ਮਾਲ ਤੇ ਸੇਵਾਵਾਂ ਦੇ ਸਬੰਧ ਵਿੱਚ ਵਾਊਚਰਾਂ ਦੀ ਸਪਲਾਈ ਦੇ ਮਾਮਲੇ ਵਿੱਚ ਸਪਲਾਈ ਦਾ ਸਮਾਂ ਕੀ ਹੈ ?

ਉੱਤਰ. ਮਾਲ ਤੇ ਸੇਵਾਵਾਂ ਦੇ ਸਬੰਧ ਵਿੱਚ ਵਾਊਚਰ ਦੀ ਸਪਲਾਈ ਦਾ ਸਮਾਂ ਹੋਵੇਗਾ;

ੳ) ਵਾਊਚਰ ਜਾਰੀ ਹੋਣ ਦੀ ਮਿਤੀ, ਜੇ ਸਪਲਾਈ ਉਸ ਬਿੰਦੂ ਉੱਤੇ ਸ਼ਨਾਖ਼ਤਯੋਗ ਹੈ. ਜਾਂ

ਅ) ਵਾਊਚਰ ਦੀ ਰਿਡੈਂਪਸ਼ਨ ਦੀ ਮਿਤੀ, ਹੋਰ ਸਾਰੇ ਮਾਮਲਿਆਂ ਵਿੱਚ।

ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 12 ਦੇ ਉੱਪ-ਅਨੁਛੇਦ 2, 3 , 4 ਜਾਂ ਅਨੁਛੇਦ 13 ਦੀਆਂ ਮੱਦਾਂ ਵਿੱਚ ਸਪਲਾਈ ਦਾ ਸਮਾਂ ਨਿਰਧਾਰਨ ਜਿੱਥੇ ਸੰਭਵ ਨਹੀ ਹੁੰਦਾ, ਉੱਥੇ ਸਪਲਾਈ ਦਾ ਸਮਾਂ ਕਿਵੇਂ ਨਿਰਧਾਰਤ ਕੀਤਾ ਜਾਵੇਗਾ ?

ਅਨੁਛੇਦ 12(5) ਦੇ ਨਾਲ-ਨਾਲ 13(5) ਵਿੱਚ ਬਕਾਇਆ ਇੰਦਰਾਜ਼ (ਐਂਟਰੀ) ਹੈ, ਜੋ ਦੱਸਦਾ ਹੈ ਕਿ ਜੇ ਸਮੇਂ-ਸਮੇਂ ਤੇ ਰਿਟਰਨ ਭਰੀ ਜਾਂਦੀ ਹੈ, ਤਾਂ ਅਜਿਹੀ ਨਿਯਤ-ਕਾਲੀ ਰਿਟਰਨ ਭਰਨ ਦੀ ਬਣਦੀ ਮਿਤੀ ਉਸ ਸਪਲਾਈ ਦਾ ਸਮਾਂ ਹੋਵੇਗਾ। ਦੂਜੇ ਮਾਮਲਿਆਂ ਵਿੱਚ, ਇਹ ਉਹ ਮਿਤੀ ਹੋਵੇਗੀ, ਜਦੋਂ ਸੀ. ਜੀ. ਐੱਸ. ਟੀ./ਐੱਸ ਜੀ. ਐੱਸ. ਟੀ./ਆਈ. ਜੀ. ਐੱਸ. ਟੀ. ਅਸਲ ਵਿੱਚ ਅਦਾ ਕੀਤਾ ਜਾਂਦਾ ਹੈ।

"ਭੁਗਤਾਨ ਦੀ ਪ੍ਰਾਪਤੀ ਦੀ ਮਿਤੀਂ" ਤੋਂ ਕੀ ਅਰਥ ਹੈ ?

ਇਹ ਉਹ ਛੇਤੀ ਤੋਂ ਛੇਤੀ ਵਾਲੀ ਮਿਤੀ ਹੈ, ਜਿਸ ਦਿਨ ਭੁਗਤਾਨ ਨੂੰ ਸਪਲਾਇਰ ਦੀਆਂ ਖਾਤਾ-ਪੁਸਤਕਾਂ ਵਿੱਚ ਦਰਜ ਕੀਤਾ ਜਾਂਦਾ ਹੈ ਜਾਂ ਉਹ ਮਿਤੀ, ਜਿਸ ਦਿਨ ਉਹ ਭੁਗਤਾਨ ਉਸ ਦੇ ਬੈਂਕ ਖਾਤੇ ਵਿੱਚ ਪਾਇਆ ਜਾਂਦਾ ਹੈ।

ਮੰਨ ਲਓ, ਅੰਸ਼ਕ ਪੇਸ਼ਗੀ ਭੁਗਤਾਨ ਕਰ ਦਿੱਤਾ ਜਾਂਦਾ ਹੈ ਜਾਂ ਅੰਸ਼ਕ ਭੁਗਤਾਨ ਲਈ ਇਨਵੁਆਇਸ ਜਾਰੀ ਕਰ ਦਿੱਤੀ ਜਾਂਦੀ ਹੈ, ਕੀ ਸਪਲਾਈ ਦਾ ਸਮਾਂ ਮੁਕੰਮਲ ਸਪਲਾਈ ਕਵਰ ਕਰੇਗਾ ?

ਜੀ ਨਹੀਂ। ਸਪਲਾਈ ਉਸ ਮਾਤਰਾ ਵਿੱਚ ਹੋ ਗਈ ਮੰਨੀ ਜਾਵੇਗੀ, ਜਿੰਨੀ ਕਿ ਇਨਵੁਆਇਸ ਜਾਂ ਅੰਸ਼ਕ ਭੁਗਤਾਨ ਦੁਆਰਾ ਕਵਰ ਹੁੰਦੀ ਹੈ।

ਰਿਵਰਸ ਚਾਰਜ ਅਧੀਨ ਅਦਾਇਗੀਯੋਗ ਟੈਕਸ ਦੇ ਮਾਮਲੇ ਵਿੱਚ ਵਸਤਾਂ/ਮਾਲ ਦੀ ਸਪਲਾਈ ਦਾ ਸਮਾਂ ਕੀ ਹੈ ?

ਸਪਲਾਈ ਦਾ ਸਮਾਂ ਨਿਮਨਲਿਖਤ ਮਿਤੀਆਂ ਦਾ ਛੇਤੀ ਤੋਂ ਛੇਤੀ ਵਾਲਾ ਸਮਾਂ ਹੋਵੇਗਾ;

 • ਮਾਲ ਪ੍ਰਾਪਤੀ ਦੀ ਮਿਤੀ; ਜਾਂ
 • ਉਹ ਮਿਤੀ ਜਦੋਂ ਭੁਗਤਾਨ ਕੀਤਾ ਜਾਂਦਾ ਹੈ. ਜਾਂ
 • ਸਪਲਾਇਰ ਵੱਲੋਂ ਇਨਵੁਆਇਸ ਜਾਰੀ ਕਰਨ ਦੀ ਮਿਤੀ ਤੋਂ ਤੁਰੰਤ ਬਾਅਦ ਦੇ 30 ਦਿਨਾਂ ਦੀ ਮਿਤੀ।

ਰਿਵਰਸ ਚਾਰਜ ਅਧੀਨ ਅਦਾਇਗੀਯੋਗ ਟੈਕਸ ਦੇ ਮਾਮਲੇ ਵਿੱਚ ਸੇਵਾ ਦੀ ਸਪਲਾਈ ਦਾ ਸਮਾਂ ਕੀ ਹੈ?

ਸਪਲਾਈ ਦਾ ਸਮਾਂ ਨਿਮਨਲਿਖਤ ਮਿਤੀਆਂ ਦਾ ਜਲਦੀ ਤੋਂ ਜਲਦੀ ਦਾ ਸਮਾਂ ਹੋਵੇਗਾ;

 • ਉਹ ਮਿਤੀ ਜਦੋਂ ਭੁਗਤਾਨ ਕੀਤਾ ਜਾਂਦਾ ਹੈ; ਜਾਂ
 • ਸਪਲਾਇਰ ਵੱਲੋਂ ਇਨਵੁਆਇਸ ਜਾਰੀ ਹੋਣ ਦੀ ਮਿਤੀ ਤੋਂ ਤੁਰੰਤ 60 ਦਿਨ ਬਾਅਦ ਦੀ ਮਿਤੀ।

ਵਿਆਜ ਦੇ ਢੰਗ, ਲੇਟ ਫ਼ੀਸ ਜਾਂ ਜੁਰਮਾਨਾ ਜਾਂ ਦੇਰੀ ਨਾਲ ਭੁਗਤਾਨ ਦੁਆਰਾ ਕੀਮਤ ਵਿੱਚ ਵਾਧੇ ਦੇ ਸਬੰਧ ਵਿੱਚ ਸਪਲਾਈ ਦਾ ਕੀ ਸਮਾਂ ਲਾਗੂ ਹੁੰਦਾ ਹੈ ?

ਵਿਆਜ, ਲੇਟ ਫ਼ੀਸ ਜਾਂ ਜੁਰਮਾਨਾ ਜਾਂ ਦੇਰੀ ਨਾਲ ਭੁਗਤਾਨ ਕਾਰਨ ਕੀਮਤ ਵਿੱਚ ਵਾਧੇ ਦੇ ਸਬੰਧ ਵਿੱਚ ਸਪਲਾਈ ਦਾ ਸਮਾਂ ਉਹ ਮਿਤੀ ਹੋਵੇਗੀ, ਜਦੋਂ ਸਪਲਾਇਰ ਨੇ ਅਜਿਹਾ ਵਧੀਕ ਵਿਚਾਰ ਪ੍ਰਾਪਤ ਕੀਤਾ ਹੋਵੇਗਾ।

ਕੀ ਸਪਲਾਈ ਦੇ ਸਮੇਂ ਵਿੱਚ ਕੋਈ ਤਬਦੀਲੀ ਹੋਈ ਹੈ, ਜਿੱਥੇ ਟੈਕਸ ਦੀ ਦਰ ਵਿੱਚ ਤਬਦੀਲੀ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਸਪਲਾਈ ਮੁਕੰਮਲ ਹੋ ਜਾਂਦੀ ਹੈ ?

ਜੀ ਹਾਂ। ਅਜਿਹੇ ਮਾਮਲਿਆਂ ਵਿੱਚ ਸੈਕਸ਼ਨ 14 ਦੀਆਂ ਵਿਵਸਥਾਵਾਂ ਲਾਗੂ ਹੋਣਗੀਆਂ।

ਸਪਲਾਈ ਦਾ ਸਮਾਂ ਕੀ ਹੈ, ਜਿੱਥੇ ਟੈਕਸ ਦੀ ਦਰ ਵਿੱਚ ਤਬਦੀਲੀ ਤੋਂ ਪਹਿਲਾਂ ਸਪਲਾਈ ਮੁਕੰਮਲ ਹੋ ਜਾਂਦੀ ਹੈ ?

 • ਅਜਿਹੇ ਮਾਮਲਿਆਂ ਵਿੱਚ ਸਪਲਾਈ ਦਾ ਸਮਾਂ ਹੋਵੇਗਾ
 • ਜਿੱਥੇ ਕੁਝ ਲਈ ਇਨਵੁਆਇਸ ਜਾਰੀ ਕੀਤੀ ਗਈ ਹੈ ਅਤੇ ਭੁਗਤਾਨ ਟੈਕਸ ਦੀ ਦਰ ਵਿੱਚ ਤਬਦੀਲੀ ਤੋਂ ਬਾਅਦ ਵੀ ਪ੍ਰਾਪਤ ਕੀਤਾ ਜਾਂਦਾ ਹੈ, ਤਾਂ ਸਪਲਾਈ ਦਾ ਸਮਾਂ ਭੁਗਤਾਨ ਦੀ ਪ੍ਰਾਪਤੀ ਦੀ ਮਿਤੀ ਜਾਂ ਇਨਵੁਆਇਸ ਜਾਰੀ ਹੋਣ ਦੀ ਮਿਤੀ, ਜੋ ਵੀ ਪਹਿਲਾਂ ਹੋਵੇਗਾ, ਹੋਵੇਗੀ; ਜਾਂ
 • ਜਿੱਥੇ ਇਨਵੁਆਇਸ ਟੈਕਸ ਦੀ ਦਰ ਵਿੱਚ ਕੋਈ ਤਬਦੀਲੀ ਆਉਣ ਤੋਂ ਪਹਿਲਾਂ ਜਾਰੀ ਹੋਈ ਹੈ, ਪਰ ਭੁਗਤਾਨ ਟੈਕਸ ਦਰ ਵਿੱਚ ਤਬਦੀਲੀ ਤੋਂ ਬਾਅਦ ਪ੍ਰਾਪਤ ਹੁੰਦਾ ਹੈ, ਤਾਂ ਸਪਲਾਈ ਦਾ ਸਮਾਂ ਇਨਵੁਆਇਸ ਜਾਰੀ ਹੋਣ ਦੀ ਮਿਤੀ ਹੋਵੇਗੀ; ਜਾਂ
 • ਜਿੱਥੇ ਭੁਗਤਾਨ, ਟੈਕਸ ਦਰ ਵਿੱਚ ਤਬਦੀਲੀ ਤੋਂ ਪਹਿਲਾਂ ਪ੍ਰਾਪਤ ਹੁੰਦਾ ਹੈ, ਪਰ ਉਸ ਦੀ ਇਨਵੁਆਇਸ ਟੈਕਸ ਦਰ ਵਿੱਚ ਤਬਦੀਲੀ ਤੋਂ ਬਾਅਦ ਜਾਰੀ ਹੁੰਦੀ ਹੈ, ਉਥੇ ਸਪਲਾਈ ਦਾ ਸਮਾਂ ਭੁਗਤਾਨ ਪ੍ਰਾਪਤੀ ਦੀ ਮਿਤੀ ਹੋਵੇਗਾ।

ਸਪਲਾਈ ਦਾ ਸਮਾਂ ਕੀ ਹੈ, ਜਿੱਥੇ ਸਪਲਾਈ ਟੈਕਸ ਦਰ ਵਿੱਚ ਤਬਦੀਲੀ ਤੋਂ ਬਾਅਦ ਮੁਕੰਮਲ ਹੁੰਦੀ ਹੈ ?

 • ਅਜਿਹੇ ਮਾਮਲਿਆਂ ਵਿੱਚ ਸਪਲਾਈ ਦਾ ਸਮਾਂ ਹੋਵੇਗਾ
 • ਜਿੱਥੇ ਭੁਗਤਾਨ; ਟੈਕਸ ਦਰ ਵਿੱਚ ਤਬਦੀਲੀ ਤੋਂ ਬਾਅਦ ਪ੍ਰਾਪਤ ਹੁੰਦਾ ਹੈ ਪਰ ਇਨਵੁਆਇਸ ਟੈਕਸ ਦਰ ਵਿੱਚ ਤਬਦੀਲੀ ਤੋਂ ਪਹਿਲਾਂ ਜਾਰੀ ਹੋ ਚੁੱਕੀ ਹੈ, ਸਪਲਾਈ ਦਾ ਸਮਾਂ ਭੁਗਤਾਨ ਪ੍ਰਾਪਤੀ ਦੀ ਮਿਤੀ ਹੋਵੇਗਾ; ਜਾਂ
 • ਜਿੱਥੇ ਇਨਵੁਆਇਸ ਜਾਰੀ ਹੋ ਚੁੱਕੀ ਹੈ ਅਤੇ ਭੁਗਤਾਨ ਟੈਕਸ ਦਰ ਵਿੱਚ ਤਬਦੀਲੀ ਤੋਂ ਪਹਿਲਾਂ ਪ੍ਰਾਪਤ ਹੋ ਜਾਂਦਾ ਹੈ, ਤਾਂ ਸਪਲਾਈ ਦਾ ਸਮਾਂ ਭੁਗਤਾਨ ਪ੍ਰਾਪਤੀ ਦੀ ਮਿਤੀ ਹੋਵੇਗਾ ਜਾਂ ਇਨਵੁਆਇਸ ਜਾਰੀ ਹੋਣ ਦੀ ਮਿਤੀ, ਜੋ ਵੀ ਪਹਿਲਾਂ ਹੋਵੇ, ਹੋਵੇਗਾ; ਜਾਂ
 • ਜਿੱਥੇ ਇਨਵੁਆਇਸ; ਟੈਕਸ ਦਰ ਵਿੱਚ ਤਬਦੀਲੀ ਤੋਂ ਬਾਅਦ ਜਾਰੀ ਹੋਈ ਹੈ ਪਰ ਭੁਗਤਾਨ ਉਸ ਟੈਕਸ ਦਰ ਵਿੱਚ ਤਬਦੀਲੀ ਤੋਂ ਪਹਿਲਾਂ ਪ੍ਰਾਪਤ ਕਰ ਲਿਆ ਜਾਂਦਾ ਹੈ, ਤਾਂ ਸਪਲਾਈ ਦਾ ਸਮਾਂ ਇਨਵੁਆਇਸ ਜਾਰੀ ਹੋਣ ਦੀ ਮਿਤੀ ਹੋਵੇਗਾ।

ਮੰਨ ਲਵੋ ਕਿ 1 ਜੂਨ, 2017 ਤੋਂ ਟੈਕਸ ਦਰ ਨੂੰ 18% ਤੋਂ ਵਧਾ ਕੇ 20% ਕਰ ਦਿੱਤਾ ਗਿਆ ਸੀ। ਉੱਥੇ ਕਿਹੜੀ ਟੈਕਸ ਦਰ ਲਾਗੂ ਹੋਵੇਗੀ, ਜਦੋਂ ਅਪ੍ਰੈਲ 2017 ਵਿੱਚ ਦਰ ਵਿੱਚ ਕਿਸੇ ਤਬਦੀਲੀ ਤੋਂ ਪਹਿਲਾਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਇਨਵੁਆਇਸ ਜਾਰੀ ਕੀਤਾ ਗਿਆ, ਪਰ ਭੁਗਤਾਨ ਜੂਨ 2017 ਵਿੱਚ ਦਰ ਵਿੱਚ ਤਬਦੀਲੀ ਤੋਂ ਬਾਅਦ ਪ੍ਰਾਪਤ ਕੀਤਾ ਗਿਆ ?

18% ਦੀ ਪੁਰਾਣੀ ਦਰ ਲਾਗੂ ਹੋਵੇਗੀ ਕਿਉਂਕਿ ਸੇਵਾਵਾਂ 1 ਜੂਨ, 2017 ਤੋਂ ਪਹਿਲਾਂ ਪ੍ਰਦਾਨ ਕੀਤੀਆਂ ਗਈਆਂ ਸਨ।

ਮੰਨ ਲਵੋ ਕਿ 1 ਜੂਨ, 2017 ਤੋਂ ਟੈਕਸ ਦਰ ਨੂੰ 18% ਤੋਂ ਵਧਾ ਕੇ 20% ਕਰ ਦਿੱਤਾ ਗਿਆ ਸੀ। ਉੱਥੇ ਕਿਹੜੀ ਟੈਕਸ ਦਰ ਲਾਗੂ ਹੋਵੇਗੀ, ਜਦੋਂ ਜੂਨ 2017 ਵਿੱਚ ਦਰ ਵਿੱਚ ਕਿਸੇ ਤਬਦੀਲੀ ਤੋਂ ਬਾਅਦ ਇਨਵੁਆਇਸ ਜਾਰੀ ਕੀਤੀ ਗਈ, ਪਰ ਮੁਕੰਮਲ ਪੇਸ਼ਗੀ ਭੁਗਤਾਨ ਅਪ੍ਰੈਲ 2017 ਵਿੱਚ ਪ੍ਰਾਪਤ ਕੀਤਾ ਗਿਆ ਸੀ ?

20 ਫ਼ੀਸਦੀ ਦੀ ਨਵੀਂ ਦਰ ਲਾਗੂ ਹੋਵੇਗੀ, ਕਿਉਂਕਿ ਮਾਲ ਦੀ ਸਪਲਾਈ ਤੇ ਇਨਵੁਆਇਸ 1 ਜੂਨ, 2017 ਤੋਂ ਬਾਅਦ ਜਾਰੀ ਕੀਤੀ ਗਈ ਹੈ।

ਉਹ ਸਮਾਂ ਮਿਆਦ ਕੀ ਹੈ, ਜਿਸ ਦੇ ਅੰਦਰ ਮਾਲ ਦੀ ਸਪਲਾਈ ਲਈ ਇਨਵੁਆਇਸ ਜਾਰੀ ਕੀਤੀ ਜਾਣੀ ਹੈ ?

ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 31 ਅਨੁਸਾਰ ਇੱਕ ਰਜਿਸਟਰਡ ਟੈਕਸਯੋਗ ਵਿਅਕਤੀ ਵਿਆਖਿਆ, ਮਾਤਰਾ ਤੇ ਮਾਲ ਦੀ ਕੀਮਤ, ਉਸ ਉੱਤੇ ਵਸੂਲ ਕੀਤਾ ਟੈਕਸ ਅਤੇ ਹੋਰ ਨਿਰਧਾਰਤ ਵੇਰਵੇ ਦਰਸਾਉਦਿਆਂ ਇੱਕ ਟੈਕਸ ਇਨਵੁਆਇਸ ਇਸ ਸਮੇਂ ਤੋਂ ਪਹਿਲਾਂ ਜਾਂ ਇਸ ਸਮੇਂ ਮੌਕੇ ਜਾਰੀ ਕਰੇਗਾ

 • ਪ੍ਰਾਪਤਕਰਤਾ ਦੀ ਸਪਲਾਈ ਲਈ ਮਾਲ ਨੂੰ ਹਟਾਉਣਾ, ਜਿੱਥੇ ਸਪਲਾਈ ਵਿੱਚ ਵਸਤਾਂ ਦੀ ਹਿਲਜੁੱਲ ਸ਼ਾਮਲ ਹੈ ਜਾਂ
 • ਮਾਲ ਦੀ ਡਿਲੀਵਰੀ ਜਾਂ ਹੋਰ ਮਾਮਲਿਆਂ ਵਿੱਚ ਪ੍ਰਾਪਤਕਰਤਾ ਨੂੰ ਉਹ ਉਪਲਬਧ ਕਰਵਾਉਣਾ।

ਉਹ ਸਮਾਂ ਮਿਆਦ ਕੀ ਹੈ, ਜਿਸ ਦੇ ਅੰਦਰ ਸੇਵਾਵਾਂ ਦੀ ਸਪਲਾਈ ਲਈ ਇਨਵੁਆਇਸ ਜਾਰੀ ਕੀਤੀ ਜਾਣੀ ਹੈ ?

ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 31 ਅਨੁਸਾਰ ਇੱਕ ਰਜਿਸਟਰਡ ਟੈਕਸਯੋਗ ਵਿਅਕਤੀ ਸੇਵਾ ਦੀ ਵਿਵਸਥਾ ਤੋਂ ਪਹਿਲਾਂ ਜਾਂ ਬਾਅਦ ਵਿੱਚ, ਪਰ ਇਸ ਦੀ ਤਰਫ਼ੋਂ ਨਿਰਧਾਰਤ ਸਮੇਂ ਅੰਦਰ ਇੱਕ ਟੈਕਸ ਇਨਵੁਆਇਸ ਜਾਰੀ ਕਰੇਗਾ ਤੇ ਉਸ ਵਿੱਚ ਵਿਆਖਿਆ, ਮਾਲ ਦੀ ਕੀਮਤ, ਉਨ੍ਹਾਂ ਉੱਤੇ ਭੁਗਤਾਨਯੋਗ ਟੈਕਸ ਅਤੇ ਹੋਰ ਨਿਰਧਾਰਤ ਵੇਰਵੇ ਦੇਵੇਗਾ।

ਉਹ ਸਮਾਂ-ਮਿਆਦ ਕੀ ਹੈ, ਜਿਸ ਦੇ ਅੰਦਰ ਮਾਲ ਦੀ ਨਿਰੰਤਰ ਸਪਲਾਈ ਦੇ ਮਾਮਲੇ ਵਿੱਚ ਇਨਵੁਆਇਸ ਜਾਰੀ ਕੀਤੀ ਜਾਣੀ ਹੈ ?

ਮਾਲ ਜਾਂ ਵਸਤਾਂ ਦੀ ਨਿਰੰਤਰ ਸਪਲਾਈ ਦੇ ਮਾਮਲੇ ਵਿੱਚ, ਜਿੱਥੇ ਖਾਤਿਆਂ ਦੀਆਂ ਬਾਅਦ ਦੀਆਂ ਸਟੇਟਮੈਂਟਸ ਜਾਂ ਬਾਅਦ ਦੇ ਭੁਗਤਾਨ ਸ਼ਾਮਲ ਹੁੰਦੇ ਹਨ, ਇਨਵੁਆਇਸ ਅਜਿਹੀ ਹਰੇਕ ਸਟੇਟਮੈਂਟ ਜਾਰੀ ਹੋਣ ਤੋਂ ਪਹਿਲਾਂ ਜਾਂ ਉਸ ਸਮੇਂ ਜਾਰੀ ਹੋਵੇਗੀ, ਜਿਵੇਂ ਵੀ ਉਹ ਮਾਮਲਾ ਹੋਵੇਗਾ, ਜਦੋਂ ਅਜਿਹਾ ਹਰੇਕ ਭੁਗਤਾਨ ਹਾਸਲ ਕੀਤਾ ਜਾਂਦਾ ਹੈ।

ਉਹ ਸਮਾਂ ਮਿਆਦ ਕੀ ਹੈ, ਜਿਸ ਦੇ ਅੰਦਰ ਸੇਵਾਵਾਂ ਦੀ ਨਿਰੰਤਰ ਸਪਲਾਈ ਦੇ ਮਾਮਲੇ ਵਿੱਚ ਇਨਵੁਆਇਸ ਜਾਰੀ ਕੀਤੀ ਜਾਣੀ ਹੈ ?

 • ਸੇਵਾਵਾਂ ਦੀ ਨਿਰੰਤਰ ਸਪਲਾਈ ਦੇ ਮਾਮਲੇ ਵਿੱਚ,
 • ਜਿੱਥੇ ਕੰਟਰੈਕਟ ਤੋਂ ਭੁਗਤਾਨ ਦੀ ਬਣਦੀ ਮਿਤੀ ਯਕੀਨੀ ਬਣਾਈ ਜਾ ਸਕਦੀ ਹੋਵੇ, ਤਾਂ ਇਨਵੁਆਇਸ ਪ੍ਰਾਪਤਕਰਤਾ ਵੱਲੋਂ ਦਿੱਤੇ ਜਾਣ ਵਾਲੇ ਭੁਗਤਾਨ ਦੀ ਤੈਅਸ਼ੁਦਾ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਾਰੀ ਹੋਵੇਗੀ ਪਰ ਇਸ ਵਿੱਚ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਸੇਵਾ ਲਈ ਸਪਲਾਇਰ ਵੱਲੋਂ ਕੋਈ ਭੁਗਤਾਨ ਭਾਵੇਂ ਪ੍ਰਾਪਤ ਕੀਤਾ ਜਾਵੇ ਚਾਹੇ ਨਾ;
 • ਜਿੱਥੇ ਭੁਗਤਾਨ ਦੀ ਬਣਦੀ ਮਿਤੀ ਕੰਟਰੈਕਟ ਤੋਂ ਯਕੀਨੀ ਨਹੀਂ ਬਣ ਸਕਦੀ, ਤਾਂ ਇਨਵੁਆਇਸ ਅਜਿਹੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ, ਜਦੋਂ ਸੇਵਾ ਦੇ ਸਪਲਾਇਰ ਨੂੰ ਭੁਗਤਾਨ ਪ੍ਰਾਪਤ ਹੁੰਦਾ ਹੈ ਪਰ ਇਸ ਦੀ ਤਰਫ਼ੋਂ ਨਿਰਧਾਰਤ ਸਮਾਂ-ਸੀਮਾ ਦੇ ਅੰਦਰ;
 • ਜਿੱਥੇ ਭੁਗਤਾਨ ਕੋਈ ਸਮਾਰੋਹ/ਈਵੈਂਟ ਮੁਕੰਮਲ ਹੋਣ ਨਾਲ ਜੁੜਿਆ ਹੁੰਦਾ ਹੈ, ਉਥੇ ਇਨਵੁਆਇਸ ਉਸ ਦੇ ਮੁਕੰਮਲ ਹੋਣ ਦੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ ਪਰ ਇਸ ਦੀ ਤਰਫ਼ੋਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ।

ਉਹ ਸਮਾਂ-ਮਿਆਦ ਕੀ ਹੈ, ਜਿਸ ਦੇ ਅੰਦਰ ਇਨਵੁਆਇਸ ਜਾਰੀ ਕੀਤੀ ਜਾਣੀ ਹੈ ਜਿੱਥੇ ਵਸਤਾਂ ਜਾਂ ਮਾਲ ਨੂੰ ਭੇਜਿਆ ਜਾ ਰਿਹਾ ਹੈ ਜਾਂ ਵਿਕਰੀ ਵਾਸਤੇ ਮਨਜ਼ੂਰੀ ਲਈ ਜਾਂਦੀ ਹੈ ?

ਉੱਤਰ. ਭੇਜੇ ਮਾਲ ਜਾਂ ਵਿਕਰੀ ਲਈ ਮਨਜ਼ੂਰੀ ਲੈਣ ਜਾਂ ਵਾਪਸੀ ਦੇ ਸਬੰਧ ਵਿੱਚ ਇਨਵੁਆਇਸ ਸਪਲਾਈ ਦੇ ਸਮੇਂ ਤੋਂ ਪਹਿਲਾਂ ਜਾਂ ਸਪਲਾਈ ਸਮੇਂ; ਪ੍ਰਵਾਨਗੀ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ, ਜੋ ਵੀ ਪਹਿਲਾਂ ਹੋਵੇਗਾ, ਜਾਰੀ ਹੋਵੇਗੀ।

Source : Central Board of Excise and Customs

2.94230769231
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top