ਉੱਤਰ. ਮਾਲ ਅਤੇ ਸੇਵਾਵਾਂ ਦੀ ਟੈਕਸਯੋਗ ਸਪਲਾਈ ਦਾ ਮੁੱਲ ਆਮ ਤੌਰ ਤੇ ‘ਲੈਣ-ਦੇਣ ਦੀ ਕੀਮਤ’ ਹੋਵੇਗਾ, ਜੋ ਕਿ ਅਸਲ ਵਿੱਚ ਅਦਾ ਕੀਤੀ ਗਈ ਜਾਂ ਭੁਗਤਾਨਯੋਗ ਕੀਮਤ ਹੋਵੇਗੀ, ਜਦੋਂ ਧਿਰਾਂ ਸਬੰਧਤ ਨਾ ਹੋਣ ਅਤੇ ਕੇਵਲ ਕੀਮਤ ਦੇ ਆਧਾਰ ਉੱਤੇ ਹੀ ਵਿਚਾਰ ਹੋਣਾ ਹੈ। ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਦਾ ਸੈਕਸ਼ਨ 15 ਅੱਗੇ ਇਹ ਵਿਸਥਾਰ ਨਾਲ ਦੱਸਦਾ ਹੈ ਕਿ ਲੈਣ-ਦੇਣ ਦੀ ਕੀਮਤ ਦੇ ਘੇਰੇ ਵਿੱਚੋਂ ਕਿਹੜੀਆਂ ਵਿਭਿੰਨ ਗੱਲਾਂ ਨੂੰ ਸ਼ਾਮਲ ਕੀਤਾ ਜਾਣਾ ਹੈ ਤੇ ਬਾਹਰ ਰੱਖਿਆ ਜਾਣਾ ਹੈ। ਉਦਾਹਰਣ ਵਜੋਂ, ਲੈਣ-ਦੇਣ ਦੀ ਕੀਮਤ ਵਿੱਚ ਰੀਫ਼ੰਡੇਬਲ ਡਿਪਾਜ਼ਿਟ, ਸਪਲਾਈ ਤੋਂ ਪਹਿਲਾਂ ਜਾਂ ਸਪਲਾਈ ਦੇ ਸਮੇਂ ਪ੍ਰਵਾਨਿਤ ਕਟੌਤੀ ਸ਼ਾਮਲ ਨਹੀਂ ਹੋਣਗੇ।
ਉੱਤਰ. ਲੈਣ-ਦੇਣ (ਟ੍ਰਾਂਜ਼ੈਕਸ਼ਨ) ਦੀ ਕੀਮਤ ਦਾ ਮਤਲਬ ਉਸ ਕੀਮਤ ਤੋਂ ਹੈ, ਜਿਹੜੀ ਮਾਲ ਭਾਵ ਵਸਤਾਂ ਜਾਂ ਸੇਵਾਵਾਂ ਦੀ ਸਪਲਾਈ ਲਈ ਅਸਲ ਵਿੱਚ ਕੀਤੀ ਗਈ ਹੈ ਜਾਂ ਅਦਾਇਗੀਯੋਗ ਹੈ, ਜਿੱਥੇ ਸਪਲਾਇਰ ਅਤੇ ਪ੍ਰਾਪਤਕਰਤਾ ਦਾ ਕੋਈ ਸਬੰਧ ਨਹੀਂ ਹੁੰਦਾ ਅਤੇ ਸਪਲਾਈ ਲਈ ਕੀਮਤ ਹੀ ਇੱਕੋ-ਇੱਕ ਵਿਚਾਰਨਯੋਗ ਹੁੰਦੀ ਹੈ। ਇਸ ਵਿੱਚ ਅਜਿਹੀ ਕੋਈ ਵੀ ਕੀਮਤ ਸ਼ਾਮਲ ਹੁੰਦੀ ਹੈ, ਜਿਹੜੀ ਸਪਲਾਇਰ ਵੱਲੋਂ ਭੁਗਤਾਨਯੋਗ ਹੈ ਪਰ ਜਿਸ ਨੂੰ ਸਪਲਾਈ ਦੇ ਪ੍ਰਾਪਤਕਰਤਾ ਨੇ ਅਦਾ ਕਰਨਾ ਹੁੰਦਾ ਹੈ।
ਉੱਤਰ. ਨਹੀਂ, ਸਾਰੇ ਤਿੰਨ ਟੈਕਸਾਂ ਲਈ ਸੈਕਸ਼ਨ 15 ਸਾਂਝਾ ਹੈ ਅਤੇ ਮਾਲ ਤੇ ਸੇਵਾਵਾਂ ਲਈ ਵੀ ਸਾਂਝਾ ਹੈ।
ਉੱਤਰ. ਠੇਕਾ (ਕੰਟਰੈਕਟ) ਕੀਮਤ ਨੂੰ ਜ਼ਿਆਦਾ ਸਪੱਸ਼ਟ ਤਰੀਕੇ ਨਾਲ ‘ਲੈਣ-ਦੇਣ ਦੀ ਕੀਮਤ’ (ਟ੍ਰਾਂਜ਼ੈਕਸ਼ਨ ਵੈਲਿਯੂ) ਆਖਿਆ ਜਾਂਦਾ ਹੈ ਅਤੇ ਟੈਕਸ ਦੀ ਗਣਨਾ ਲਈ ਆਧਾਰ ਉਹੀ ਹੈ।
ਉਂਝ, ਜਦੋਂ ਕੀਮਤ ਉੱਤੇ ਧਿਰਾਂ ਦੇ ਸਬੰਧ ਜਿਹੇ ਕੁਝ ਤੱਤਾਂ ਦਾ ਪ੍ਰਭਾਵ ਪੈਂਦਾ ਹੈ ਜਾਂ ਕੁਝ ਲੈਣ-ਦੇਣਾਂ ਨੂੰ ਸਪਲਾਈ ਸਮਝਿਆ ਜਾਂਦਾ ਹੈ, ਜਿਸ ਦੀ ਕੋਈ ਕੀਮਤ ਨਹੀਂ ਹੁੰਦੀ; ਤਦ ਲੈਣ-ਦੇਣ ਦੀ ਸਹੀ ਕੀਮਤ ਦਾ ਨਿਰਧਾਰਨ ਜੀ. ਐੱਸ. ਟੀ. ਮੁਲਾਂਕਣ ਦੇ ਨਿਯਮਾਂ ਅਨੁਸਾਰ ਕਰਨਾ ਹੋਵੇਗਾ।
ਉੱਤਰ. ਨਹੀਂ। ਜੀ. ਐੱਸ. ਟੀ. ਮੁਲਾਂਕਣ ਨਿਯਮਾਂ ਦਾ ਹਵਾਲਾ ਕੇਵਲ ਉਨ੍ਹਾਂ ਮਾਮਲਿਆਂ ਲਈ ਜ਼ਰੂਰੀ ਹੁੰਦਾ ਹੈ, ਜਿੱਥੇ ਕੀਮਤ ਅਨੁਛੇਦ 15 ਦੇ ਉਪ-ਅਨੁਛੇਦਾਂ(।) ਅਧੀਨ ਨਿਰਧਾਰਤ ਨਹੀਂ ਕੀਤੀ ਜਾ ਸਕਦੀ।
ਉੱਤਰ. ਹਾਂ, ਇਸ ਨੂੰ ਅਨੁਛੇਦ 15(2) ਵਿੱਚ ਸ਼ਮੂਲੀਅਤਾਂ ਲਈ ਨਿਰੀਖਣ ਤੋਂ ਬਾਅਦ ਪ੍ਰਵਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਲੈਣ-ਦੇਣ ਦੀ ਕੀਮਤ ਨੂੰ ਪ੍ਰਵਾਨ ਕੀਤਾ ਜਾ ਸਕਦਾ ਹੈ, ਜਿੱਥੇ ਸਪਲਾਇਰ ਅਤੇ ਪ੍ਰਾਪਤਕਰਤਾ ਸਬੰਧਤ ਹਨ, ਬਸ਼ਰਤੇ ਸਬੰਧ ਨੇ ਕੀਮਤ ਉੱਤੇ ਅਸਰ ਨਾ ਪਾਇਆ ਹੋਵੇ।
ਉੱਤਰ. ਹਾਂ। ਜਦੋਂ ਤੱਕ ਸਮਝੌਤੇ ਅਨੁਸਾਰ ਸਪਲਾਈ ਤੋਂ ਬਾਅਦ ਕਟੌਤੀ ਸਥਾਪਤ ਨਹੀਂ ਹੋ ਜਾਂਦੀ, ਅਤੇ ਸਪਲਾਈ ਸਮੇਂ ਜਾਂ ਪਹਿਲਾਂ ਇਸ ਬਾਰੇ ਪਤਾ ਲਗਦਾ ਹੈ ਅਤੇ ਖ਼ਾਸ ਤੌਰ ਉੱਤੇ ਵਾਜਬ ਇਨਵੁਆਇਸ ਨਾਲ ਸਬੰਧਤ ਹੈ ਅਤੇ ਪ੍ਰਾਪਤਕਰਤਾ ਨੇ ਅਜਿਹੀ ਕਟੌਤੀ ਦੇ ਸਬੰਧ ਵਿੱਚ ਇਨਪੁਟ ਟੈਕਸ ਕ੍ਰੈਡਿਟ ਨੂੰ ਪਲਟ ਦਿੱਤਾ ਹੈ, ਤਾਂ ਕਟੌਤੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿੰਨੀ ਮਾਡਲ ਜੀ. ਐੱਸ. ਟੀ. ਕਾਨੂੰਨ ਦੇ ਸੈਕਸ਼ਨ 15 ਅਧੀਨ ਕਟੌਤੀਯੋਗ ਹੈ।
ਉੱਤਰ. ਨਹੀਂ, ਬਸ਼ਰਤੇ ਇਸ ਦੀ ਇਜਾਜ਼ਤ ਆਮ ਵਪਾਰਕ ਅਭਿਆਸ 'ਚ ਕੀਤੀ ਗਈ ਹੋਵੇ ਅਤੇ ਇਸ ਦਾ ਜ਼ਿਕਰ ਬਾਕਾਇਦਾ ਇਨਵੁਆਇਸ ਵਿੱਚ ਕੀਤਾ ਗਿਆ ਹੋਵੇ।
ਉੱਤਰ. ਮੁਲਾਂਕਣ ਨਿਯਮ ਲਾਗੂ ਹੁੰਦੇ ਹਨ ਜਦੋਂ (i) ਮੁਕੰਮਲ ਜਾਂ ਅੰਸ਼ ਤੌਰ ਉੱਤੇ ਧਨ ਦੀਆਂ ਮੱਦਾਂ ਵਿੱਚ ਨਹੀਂ ਵਿਚਾਰਿਆ ਜਾਂਦਾ; (ii) ਧਿਰਾਂ ਸਬੰਧਤ ਹਨ ਜਾਂ ਸਪਲਾਈ ਕਿਸੇ ਵਿਸ਼ੇਸ਼ ਵਰਗ ਦੇ ਸਪਲਾਇਰ ਤੋਂ ਆਈ ਹੈ; ਅਤੇ (iii) ਲੈਣ-ਦੇਣ ਦੀ ਐਲਾਨੀ ਕੀਮਤ ਭਰੋਸੇਯੋਗ ਨਹੀਂ।
ਉੱਤਰ. ਅਨੁਛੇਦ 15(2) ਵਿੱਚ ਵਰਣਿਤ ਸੰਮਿਲਨ, ਜਿਹੜੇ ਲੈਣ-ਦੇਣ (ਟ੍ਰਾਂਜ਼ੈਕਸ਼ਨ) ਵਿੱਚ ਜੋੜੇ ਜਾ ਸਕਦੇ ਹਨ, ਨਿਮਨਲਿਖਤ ਅਨੁਸਾਰ ਹਨ:
ੳ) ਐੱਸ. ਜੀ. ਐੱਸ. ਟੀ./ਸੀ. ਜੀ. ਐੱਸ. ਟੀ. ਕਾਨੂੰਨ ਅਤੇ ਸੇਵਾ ਟੈਕਸ (ਸੂਬਿਆਂ ਨੂੰ ਆਮਦਨ ਦੇ ਨੁਕਸਾਨ ਲਈ ਮੁਆਵਜ਼ਾ) ਕਾਨੂੰਨ 2016 ਤੋਂ ਇਲਾਵਾ ਕੋਈ ਟੈਕਸ, ਡਿਊਟੀਆਂ, ਸੈੱਸਜ਼, ਫ਼ੀਸਾਂ ਤੇ ਚਾਰਜਿਸ ਜੋ ਕਿਸੇ ਕਾਨੂੰਨ ਅਧੀਨ ਲਾਉਣਯੋਗ ਹੁੰਦੇ ਹਨ, ਜੇ ਸਪਲਾਇਰ ਵੱਲੋਂ ਪ੍ਰਾਪਤਕਰਤਾ ਤੋਂ ਵੱਖਰੇ ਤੌਰ ਉੱਤੇ ਵਸੂਲ ਕੀਤੇ ਜਾਂਦੇ ਹਨ;
ਅ) ਕੋਈ ਅਜਿਹੀ ਰਕਮ ਜੋ ਸਪਲਾਇਰ ਅਜਿਹੀ ਸਪਲਾਈ ਦੇ ਸਬੰਧ ਵਿੱਚ ਦੇਣ ਲਈ ਜ਼ਿੰਮੇਵਾਰ ਹੁੰਦਾ ਹੈ ਪਰ ਜੋ ਸਪਲਾਈ ਦੇ ਪ੍ਰਾਪਤਕਰਤਾ ਵੱਲੋਂ ਦਿੱਤਾ ਜਾਣਾ ਹੈ ਅਤੇ ਉਸ ਅਸਲ ਅਦਾ ਕੀਤੀ ਕੀਮਤ ਜਾਂ ਵਸਤਾਂ'/ਮਾਲ ਅਤੇ/ਜਾਂ ਸੇਵਾਵਾਂ ਲਈ ਭੁਗਤਾਨਯੋਗ ਰਕਮ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ;
ੲ) ਮੌਕੇ 'ਤੇ ਹੋਣ ਵਾਲੇ ਖ਼ਰਚੇ, ਜਿਵੇਂ ਕਿ ਕਮਿਸ਼ਨ ਅਤੇ ਪੈਕਿੰਗ ਸਪਲਾਈ ਦੇ ਪ੍ਰਾਪਤਕਰਤਾ ਨੂੰ ਸਪਲਾਇਰ ਵੱਲੋਂ ਅਦਾ ਕੀਤੇ ਜਾਂਦੇ ਹਨ, ਮਾਲ ਦੀ ਡਿਲੀਵਰੀ ਜਾਂ ਸੇਵਾਵਾਂ ਦੀ ਸਪਲਾਈ (ਜਿਵੇਂ ਵੀ ਮਾਮਲਾ ਹੋਵੇ) ਸਮੇਂ ਜਾਂ ਉਸ ਤੋਂ ਪਹਿਲਾਂ ਮਾਲ ਅਤੇ/ਜਾਂ ਸੇਵਾਵਾਂ ਦੀ ਸਪਲਾਈ ਦੇ ਸਬੰਧ ਵਿੱਚ ਸਪਲਾਇਰ ਵੱਲੋਂ ਕੁਝ ਕੀਤੇ ਹੋਣ ਲਈ ਵਸੂਲੀ ਜਾਣ ਵਾਲੀ ਕੋਈ ਰਕਮ ਸਮੇਤ;
ਸ) ਕਿਸੇ ਸਪਲਾਈ ਹਿਤ ਦੇਰੀ ਨਾਲ ਭੁਗਤਾਨ ਲਈ ਵਿਆਜ ਜਾਂ ਲੇਟ ਫ਼ੀਸ ਜਾਂ ਜੁਰਮਾਨਾ; ਅਤੇ
ਹ) ਕੀਮਤ ਨਾਲ ਸਿੱਧੀਆਂ ਜੁੜੀਆਂ ਸਬਸਿਡੀਆਂ, ਕੇਂਦਰ ਤੇ ਸੂਬਾ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਬਸਿਡੀਆਂ ਨੂੰ ਛੱਡ ਕੇ।
ਉੱਤਰ. ਜੀ. ਐੱਸ. ਟੀ. ਸ਼ਾਸਨ ਵਿੱਚ, ਕਿਸੇ ਰਾਜ ਦੀ ਅੰਦਰੂਨੀ ਸਪਲਾਈ ਲਈ, ਅਦਾ ਕੀਤੇ ਜਾਣ ਵਾਲੇ ਟੈਕਸ ਕੇਂਦਰੀ ਜੀ. ਐੱਸ. ਟੀ. (ਸੀ. ਜੀ. ਐੱਸ. ਟੀ., ਕੇਂਦਰ ਸਰਕਾਰ ਦੇ ਖਾਤੇ ਵਿੱਚ ਜਾ ਰਿਹਾ ਹੈ) ਅਤੇ ਸੂਬਾਈ/ਯੂ. ਟੀ. ਜੀ. ਐੱਸ ਟੀ. (ਐੱਸ. ਜੀ. ਐੱਸ. ਟੀ., ਜੋ ਸਬੰਧਤ ਸੂਬਾ ਸਰਕਾਰ ਦੇ ਖਾਤੇ ਵਿੱਚ ਜਾ ਰਿਹਾ ਹੈ)। ਕਿਸੇ ਅੰਤਰ-ਰਾਜੀ ਸਪਲਾਈ ਲਈ, ਅਦਾ ਕੀਤਾ ਜਾਣ ਵਾਲਾ ਟੈਕਸ ਸੰਗਠਤ ਜੀ. ਐੱਸ. ਟੀ. (ਆਈ. ਜੀ. ਐੱਸ. ਟੀ.) ਹੈ, ਜਿਸ ਵਿੱਚ ਸੀ. ਜੀ. ਐੱਸ. ਟੀ. ਅਤੇ ਐੱਸ. ਜੀ. ਐੱਸ. ਟੀ. ਦੋਵਾਂ ਦੇ ਤੱਤ ਹੋਣਗੇ। ਇਸ ਤੋਂ ਇਲਾਵਾ, ਰਜਿਸਟਰਡ ਵਿਅਕਤੀਆਂ ਦੇ ਕੁਝ ਨਿਸ਼ਚਤ ਵਰਗਾਂ ਨੂੰ ਸਰਕਾਰੀ ਖਾਤੇ ਵਿੱਚ ‘ਸਰੋਤ ਉੱਤੇ ਕੱਟਿਆ ਟੈਕਸ’ (ਟੀ. ਡੀ. ਐਸ.) ਅਤੇ 'ਸਰੋਤ ਉੱਤੇ ਇਕੱਠਾ ਕੀਤਾ ਟੈਕਸ’ (ਟੀ. ਸੀ. ਐਸ.) ਅਦਾ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਜਿੱਥੇ ਵੀ ਲਾਗੂ ਹੁੰਦਾ ਹੈ, ਵਿਆਜ, ਜੁਰਮਾਨਾ, ਫ਼ੀਸ ਅਤੇ ਹੋਰ ਕੋਈ ਭੁਗਤਾਨ ਵੀ ਕਰਨ ਦੀ ਜ਼ਰੂਰਤ ਹੋਵੇਗੀ।
ਉੱਤਰ. ਆਮ ਤੌਰ ਤੇ, ਮਾਲ ਜਾਂ ਸੇਵਾ ਦਾ ਸਪਲਾਇਰ ਜੀ. ਐੱਸ. ਟੀ. ਅਦਾ ਕਰਨ ਲਈ ਜ਼ਿੰਮੇਵਾਰ ਹੈ। ਉਂਝ, ਕੁਝ ਵਿਸ਼ੇਸ਼ ਮਾਮਲਿਆਂ ਜਿਵੇਂ ਦਰਾਮਦਾਂ ਅਤੇ ਹੋਰ ਅਧਿਸੂਚਿਤ ਸਪਲਾਈਜ਼ ਵਿੱਚ, ਰਿਵਰਸ ਚਾਰਜ ਪ੍ਰਬੰਧ ਅਧੀਨ ਇਹ ਜ਼ਿੰਮੇਵਾਰੀ ਪ੍ਰਾਪਤਕਰਤਾ ਉੱਤੇ ਪੈ ਸਕਦੀ ਹੈ। ਸੇਵਾਵਾਂ ਦੀ ਰਾਜ ਦੇ ਅੰਦਰ ਕੁਝ ਅਧਿਸੂਚਿਤ ਮਾਮਲਿਆਂ ਵਿੱਚ, ਜੀ. ਐੱਸ. ਟੀ. ਅਦਾ ਕਰਨ ਦੀ ਜ਼ਿੰਮੇਵਾਰੀ ਈ-ਕਾਮਰਸ ਆਪਰੇਟਰਜ਼ ਉੱਤੇ ਜਾ ਸਕਦੀ ਹੈ, ਜਿਨ੍ਹਾਂ ਰਾਹੀਂ ਅਜਿਹੀਆਂ ਸੇਵਾਵਾਂ ਦੀ ਸਪਲਾਈ ਕੀਤੀ ਜਾਂਦੀ ਹੈ। ਵਿਕਰੇਤਾਵਾਂ ਨੂੰ ਭੁਗਤਾਨ ਕਰਨ ਵਾਲੇ ਸਰਕਾਰੀ ਵਿਭਾਗ ਵੀ ਜਦੋਂ ਉਪਰ ਦਰਸਾਈ ਇੱਕ ਵਿਸ਼ੇਸ਼ ਸੀਮਾ (2.5 ਲੱਖ ਇੱਕ ਕੰਟਰੈਕਟ ਅਧੀਨ ਐੱਸ.51(1)(ਡੀ) ਅਨੁਸਾਰ) ਤੋਂ ਵੱਧ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਟੈਕਸ ਕਟੌਤੀ (ਟੀ. ਡੀ. ਐੱਸ.) ਕਰਨੀ ਹੁੰਦੀ ਹੈ ਅਤੇ ਈ-ਕਾਮਰਸ ਆਪਰੇਟਰਜ਼ ਨੇ ਸਪਲਾਈਜ਼ ਦੀ ਸ਼ੁੱਧ ਕੀਮਤ (ਭਾਵ ਮਾਲ ਅਤੇ/ਸੇਵਾਵਾਂ ਦੀ ਟੈਕਸਯੋਗ ਸਪਲਾਈਜ਼ ਦੀ ਕੁੱਲ ਕੀਮਤ ਪਰ ਅਜਿਹੀਆਂ ਸੇਵਾਵਾਂ ਦੀ ਕੀਮਤ ਨੂੰ ਛੱਡ ਕੇ, ਜਿਸ ਉੱਤੇ ਆਪਰੇਟਰ ਨੇ ਸੀ. ਜੀ. ਐੱਸ. ਟੀ. ਕਾਨੂੰਨ 2017 ਦੇ ਸੈਕਸ਼ਨ 9(5) ਅਧੀਨ ਜੀ. ਐੱਸ. ਟੀ. ਅਦਾ ਕਰਨਾ ਹੁੰਦਾ ਹੈ) ਉੱਤੇ ਟੈਕਸ (ਟੀ. ਸੀ. ਐੱਸ.) ਇਕੱਠਾ ਕਰਨਾ ਹੁੰਦਾ ਹੈ ਅਤੇ ਸਰਕਾਰ ਕੋਲ ਜਮ੍ਹਾ ਕਰਵਾਉਣਾ ਹੁੰਦਾ ਹੈ।
ਉੱਤਰ. ਮਾਲ ਦੀ ਸਪਲਾਈ ਦੇ ਸਮੇਂ ਇਹ ਦੇਣਦਾਰੀ ਬਣਦੀ ਹੈ, ਜਿਵੇਂ ਕਿ ਅਨੁਛੇਦ 12 ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਅਤੇ ਸੇਵਾਵਾਂ ਦੀ ਸਪਲਾਈ ਦੇ ਸਮੇਂ ਜਿਵੇਂ ਕਿ ਅਨੁਛੇਦ 13 ਵਿੱਚ ਵਿਸਥਾਰ ਦਿੱਤਾ ਗਿਆ ਹੈ।
ਤਿੰਨੇ ਈਵੈਂਟਸ - ਭੁਗਤਾਨ ਪ੍ਰਾਪਤ ਕਰਨ ਦਾ, ਇਨਵੁਆਇਸ ਜਾਰੀ ਕਰਨ ਦਾ ਜਾਂ ਸਪਲਾਈ ਮੁਕੰਮਲ ਹੋਣ ਦਾ - ਵਿੱਚੋਂ ਆਮ ਤੌਰ ਉੱਤੇ ਸਭ ਤੋਂ ਪਹਿਲਾਂ ਵਾਲਾ ਇੱਕ ਸਮਾਂ ਗਿਣਿਆ ਜਾਂਦਾ ਹੈ। ਵਿਭਿੰਨ ਸਥਿਤੀਆਂ ਬਾਰੇ ਵਿਚਾਰ ਕੀਤਾ ਗਿਆ ਹੈ ਅਤੇ ਵਿਭਿੰਨ ਟੈਕਸ ਨੁਕਤਿਆਂ ਦਾ ਵਿਸਥਾਰ ਉਪਰੋਕਤ ਵਰਣਿਤ ਅਨੁਛੇਦਾਂ (ਸੈਕਸ਼ਨਜ਼) ਵਿੱਚ ਦਿੱਤਾ ਗਿਆ ਹੈ।
ਉੱਤਰ. ਪ੍ਰਸਤਾਵਿਤ ਜੀ. ਐੱਸ. ਟੀ. ਕਾਨੂੰਨ ਅਧੀਨ ਭੁਗਤਾਨ ਦੀ ਪ੍ਰਕਿਰਿਆ ਦੀਆਂ ਨਿਮਨਲਿਖਤ ਵਿਸ਼ੇਸ਼ਤਾਵਾਂ ਹੋਣਗੀਆਂ:
ਉੱਤਰ. ਭੁਗਤਾਨ ਨਿਮਨਲਿਖਤ ਵਿਧੀਆਂ ਨਾਲ ਕੀਤਾ ਜਾ ਸਕਦਾ ਹੈ:
(i) ਟੈਕਸਦਾਤੇ ਦੇ ਕ੍ਰੈਡਿਟ ਲੈਜਰ ਦੇ ਡੇਬਿਟ ਰਾਹੀਂ ਜਿਸ ਦਾ ਹਿਸਾਬ ਕੌਮਨ ਪੋਰਟਲ ਉੱਤੇ ਰੱਖਿਆ ਜਾਂਦਾ ਹੈ - ਕੇਵਲ ਟੈਕਸ ਅਦਾ ਕੀਤਾ ਜਾ ਸਕਦਾ ਹੈ। ਵਿਆਜ, ਜੁਰਮਾਨਾ ਅਤੇ ਫ਼ੀਸ ਦੀ ਅਦਾਇਗੀ ਕ੍ਰੈਡਿਟ ਲੈਜਰ ਵਿੱਚ ਡੇਬਿਟ ਰਾਹੀਂ ਨਹੀਂ ਕੀਤੀ ਜਾ ਸਕਦੀ। ਟੈਕਸ-ਦਾਤਿਆਂ ਨੂੰ ਇਨਪੁਟਸ (ਇਨਪੁਟ ਟੈਕਸ ਕ੍ਰੈਡਿਟ੍ਹ ਉੱਤੇ ਅਦਾ ਕੀਤੇ ਟੈਕਸਾਂ ਦੀ ਛੋਟ ਲੈਣ ਅਤੇ ਉਤਪਾਦਨ ਟੈਕਸ ਦੇ ਭੁਗਤਾਨ ਲਈ ਉਨ੍ਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ। ਉਂਝ, ਸੀ. ਜੀ. ਐੱਸ. ਟੀ. ਦੇ ਖਾਤੇ ਵਿੱਚ ਕਿਸੇ ਇਨਪੁਟ ਟੈਕਸ ਕ੍ਰੈਡਿਟ ਦੀ ਉਪਯੋਗਤਾ ਐੱਸ. ਜੀ. ਐੱਸ. ਟੀ. ਦੇ ਭੁਗਤਾਨ ਲਈ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੇ ਉਲਟ (vice versa)। ਆਈ. ਜੀ. ਐੱਸ. ਟੀ. ਦੀ ਛੋਟ ਨੂੰ ਆਈ. ਜੀ. ਐੱਸ. ਟੀ., ਸੀ. ਜੀ. ਐੱਸ. ਟੀ. ਅਤੇ ਐੱਸ. ਜੀ. ਐੱਸ. ਟੀ. ਦੇ ਭੁਗਤਾਨ ਲਈ ਉਸੇ ਕ੍ਰਮ ਵਿੱਚ ਉਪਯੋਗ ਕਰਨ ਦੀ ਇਜਾਜ਼ਤ ਹੋਵੇਗੀ।
(ii) ਕੌਮਨ ਪੋਰਟਲ ਉੱਤੇ ਕਾਇਮ ਰੱਖੇ ਗਏ ਟੈਕਸ-ਦਾਤੇ ਦੇ ਕੈਸ਼ ਲੈਜਰ ਵਿੱਚ ਡੇਬਿਟ ਦੁਆਰਾ ਨਕਦ ਰੂਪ ਵਿੱਚ। ਕੈਸ਼ ਲੈਜਰ ਵਿੱਚ ਧਨ ਵੱਖੋ-ਵੱਖਰੀਆਂ ਵਿਧੀਆਂ ਰਾਹੀਂ ਜਮ੍ਹਾ ਕਰਵਾਇਆ ਜਾ ਸਕਦਾ ਹੈ; ਜਿਵੇਂ ਈ-ਭੁਗਤਾਨ (ਇੰਟਰਨੈੱਟ ਬੈਂਕਿੰਗ, ਕ੍ਰੈਡਿਟ ਕਾਰਡ, ਡੇਬਿਟ ਕਾਰਡ); ਰੀਅਲ ਟਾਈਮ ਰ੍ਰੀਸ ਸੈਟਲਮੈਂਟ (ਆਰ. ਟੀ. ਜੀ. ਐਸ.)/ਨੈਸ਼ਨਲ ਇਲੈਕਟ੍ਰੌਨਿਕ ਫ਼ੰਡ ਟ੍ਰਾਂਸਫ਼ਰ (ਐਨ. ਈ. ਐਫ. ਟੀ.); ਜੀ. ਐਸ. ਦਾ ਡਿਪਾਜ਼ਿਟ ਪ੍ਰਵਾਨ ਕਰਨ ਲਈ ਅਧਿਕਾਰਤ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਕਾਊਂਟਰ ਤੇ ਭੁਗਤਾਨ ਦੁਆਰਾ।
ਉੱਤਰ. ਆਮ ਟੈਕਸ-ਦਾਤੇ ਵੱਲੋਂ ਟੈਕਸਾਂ ਦਾ ਭੁਗਤਾਨ ਮਾਸਿਕ ਆਧਾਰ ਤੇ ਅਗਲੇ ਮਹੀਨੇ ਦੀ 20 ਤਾਰੀਖ਼ ਤੱਕ ਕਰਨਾ ਹੁੰਦਾ ਹੈ। ਨਕਦ ਭੁਗਤਾਨ ਪਹਿਲਾਂ ਕੈਸ਼ ਲੈਜਰ ਵਿੱਚ ਜਮ੍ਹਾ ਕਰਵਾਉਣੇ ਹੋਣਗੇ ਅਤੇ ਟੈਕਸਦਾਤਾ ਮਾਸਿਕ ਰਿਟਰਨਾਂ ਵਿੱਚ ਭੁਗਤਾਨ ਕਰਦੇ ਸਮੇਂ ਲੈਜਰ ਡੇਬਿਟ ਕਰੇਗਾ ਅਤੇ ਆਪਣੀ ਰਿਟਰਨ ਵਿੱਚ ਵਾਜਬ ਡੇਬਿਟ ਇੰਦਰਾਜ਼ ਨੰਬਰ ਪ੍ਰਤੀਬਿੰਬਤ ਕਰੇਗਾ। ਜਿਵੇਂ ਕਿ ਪਹਿਲਾਂ ਵਰਣਨ ਕੀਤਾ ਜਾ ਗਿਆ ਹੈ, ਭੁਗਤਾਨ ਕ੍ਰੈਡਿਟ ਲੈਜਰ ਵਿੱਚੋਂ ਵੀ ਡੇਬਿਟ ਕੀਤਾ ਜਾ ਸਕਦਾ ਹੈ। ਮਾਰਚ ਮਹੀਨੇ ਲਈ ਟੈਕਸਾਂ ਦਾ ਭੁਗਤਾਨ 20 ਅਪ੍ਰੈਲ ਤੱਕ ਕੀਤਾ ਜਾਵੇਗਾ। ਕੰਪੋਜ਼ੀਸ਼ਨ ਟੈਕਸਦਾਤਿਆਂ ਨੂੰ ਤਿਮਾਹੀ ਆਧਾਰ ਉੱਤੇ ਟੈਕਸ ਅਦਾ ਕਰਨ ਦੀ ਜ਼ਰੂਰਤ ਹੋਵੇਗੀ।
ਉੱਤਰ. ਨਹੀਂ, ਸਵੈ-ਮੁਲਾਂਕਿਤ ਜ਼ਿੰਮੇਵਾਰੀ/ਦੇਣਦਾਰੀ ਦੇ ਮਾਮਲੇ ਵਿੱਚ ਇਸ ਦੀ ਇਜਾਜ਼ਤ ਨਹੀਂ ਹੈ। ਹੋਰ ਮਾਮਲਿਆਂ ਵਿੱਚ, ਸਮਰੱਥ ਅਧਿਕਾਰੀ ਨੂੰ ਸਮਾਂ-ਮਿਆਦ ਅੱਗੇ ਵਧਾਉਣ ਜਾਂ ਕਿਸ਼ਤਾਂ ਵਿੱਚ ਭੁਗਤਾਨ ਦੀ ਇਜਾਜ਼ਤ ਦੇਣ ਦੇ ਅਧਿਕਾਰ ਹੋਣਗੇ। (ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦਾ ਸੈਕਸ਼ਨ 80)।
ਉੱਤਰ. ਅਜਿਹੇ ਮਾਮਲਿਆਂ ਵਿੱਚ, ਰਿਟਰਨ ਨੂੰ ਵੈਧ ਰਿਟਰਨ ਨਹੀਂ ਮੰਨਿਆ ਜਾਂਦਾ। ਅਨੁਛੇਦ 2(।17) ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਸੈਕਸ਼ਨ 39 ਦੇ ਉੱਪ-ਸੈਕਸ਼ਨ (1) ਅਧੀਨ ਦਰਜ ਕਰਵਾਉਣ ਵਾਲੀ ਵੈਧ ਰਿਟਰਨ ਉਹ ਹੈ, ਜਿਸ ਉੱਤੇ ਸਵੈ-ਮੁਲਾਂਕਿਤ ਟੈਕਸ ਪੂਰੀ ਤਰ੍ਹਾਂ ਅਦਾ ਕੀਤਾ ਗਿਆ ਹੈ। ਕੇਵਲ ਵੈਧ ਰਿਟਰਨ ਨੂੰ ਹੀ ਪ੍ਰਾਪਤਕਰਤਾ ਲਈ ਇਨਪੁਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਲਈ ਵਰਤਣ ਦੀ ਇਜਾਜ਼ਤ ਹੋਵੇਗੀ। ਦੂਜੇ ਸ਼ਬਦਾਂ ਵਿੱਚ, ਜਦੋਂ ਤੱਕ ਸਪਲਾਇਰ ਨੇ ਪੂਰਾ ਸਵੈ-ਮੁਲਾਂਕਿਤ ਟੈਕਸ ਅਦਾ ਨਾ ਕਰ ਦਿੱਤਾ ਹੋਵੇ ਅਤੇ ਆਪਣੀ ਰਿਟਰਨ ਫਾਇਲ ਨਾ ਕਰ ਦਿੱਤੀ ਹੋਵੇ ਅਤੇ ਪ੍ਰਾਪਤਕਰਤਾ ਨੇ ਆਪਣੀ ਰਿਟਰਨ ਨਾ ਭਰ ਦਿੱਤੀ ਹੋਵੇ, ਪ੍ਰਾਪਤਕਰਤਾ ਦੀ ਆਈ. ਟੀ. ਸੀ. ਦੀ ਪੁਸ਼ਟੀ ਨਹੀਂ ਹੋਵੇਗੀ।
ਉੱਤਰ. ਇਹ ਸਰਕਾਰੀ ਖਾਤੇ ਵਿੱਚ ਕ੍ਰੈਡਿਟ ਹੋਣ ਦੀ ਮਿਤੀ ਹੈ।
ਉੱਤਰ. ਹਰੇਕ ਰਜਿਸਟਰਡ ਟੈਕਸਦਾਤੇ ਦੇ ਸਬੰਧ ਵਿੱਚ ਇਲੈਕਟ੍ਰੌਨਿਕ ਲੈਜਰਸ ਜਾਂ ਈ-ਲੈਜਰਸ; ਨਕਦ ਅਤੇ ਇਨਪੁਟ ਟੈਕਸ ਕ੍ਰੈਡਿਟ ਦੀਆਂ ਸਟੇਟਮੈਂਟਸ ਹਨ। ਇਸ ਤੋਂ ਇਲਾਵਾ, ਹਰੇਕ ਟੈਕਸਦਾਤੇ ਨੂੰ ਆਪਣੇ ਕੋਲ ਇੱਕ ਇਲੈਕਟ੍ਰੌਨਿਕ ਟੈਕਸ ਦੇਣਦਾਰੀ ਰਜਿਸਟਰ ਰੱਖਣਾ ਹੋਵੇਗਾ। ਜਦੋਂ ਕੋਈ ਟੈਕਸਦਾਤਾ ਕੌਮਨ ਪੋਰਟਲ (ਜੀ. ਐੱਸ. ਟੀ. ਐਨ.) ਉੱਤੇ ਰਜਿਸਟਰਡ ਹੋ ਜਾਂਦਾ ਹੈ, ਤਾਂ 2 ਈ-ਲੈਜਰਸ (ਕੈਸ਼ ਅਤੇ ਇਨਪੁਟ ਟੈਕਸ ਕ੍ਰੈਡਿਟ੍ਹ ਅਤੇ ਇੱਕ ਇਲੈਕਟ੍ਰੌਨਿਕ ਟੈਕਸ ਦੇਣਦਾਰੀ ਰਜਿਸਟਰ ਆਪਣੇ-ਆਪ ਹੀ ਖੁੱਲ੍ਹ ਜਾਂਦੇ ਹਨ ਅਤੇ ਹਰ ਸਮੇਂ ਉਸ ਦੇ ਡੈਸ਼ਬੋਰਡ ਉੱਤੇ ਪ੍ਰਦਰਸ਼ਿਤ ਹੁੰਦੇ ਹਨ।
ਉੱਤਰ. ਟੈਕਸ ਦੇਣਦਾਰੀ ਰਜਿਸਟਰ ਵਿੱਚ ਕਿਸੇ ਟੈਕਸਦਾਤੇ ਦੀ ਵਿਸ਼ੇਸ਼ ਮਹੀਨੇ ਲਈ ਕੁੱਲ ਟੈਕਸ ਦੇਣਦਾਰੀ (ਨੋਟਿੰਗ ਤੋਂ ਬਾਅਦ) ਪ੍ਰਤੀਬਿੰਬਤ ਹੋਵੇਗੀ।
ਉੱਤਰ. ਕੈਸ਼ ਲੈਜਰ; ਟੈਕਸਦਾਤੇ ਦੇ ਖਾਤੇ ਵਿੱਚ ਨਕਦ ਵਿੱਚ ਕੀਤੇ ਸਾਰੇ ਡਿਪਾਜ਼ਿਟਸ ਅਤੇ ਟੀ. ਡੀ. ਐੱਸ./ਟੀ. ਸੀ. ਐੱਸ. ਪ੍ਰਤੀਬਿੰਬਤ ਕਰੇਗਾ। ਉਹ ਜਾਣਕਾਰੀ ਉਸੇ ਸਮੇਂ ਦੇ ਆਧਾਰ ਉੱਤੇ ਪ੍ਰਤੀਬਿੰਬਤ ਹੋਵੇਗੀ। ਇਸ ਲੈਜਰ ਦੀ ਵਰਤੋਂ ਜੀ. ਐੱਸ. ਟੀ. ਦੇ ਖਾਤੇ ਵਿੱਚ ਕੋਈ ਵੀ ਭੁਗਤਾਨ ਲਈ ਕੀਤੀ ਜਾ ਸਕਦੀ ਹੈ।
ਉੱਤਰ. ਮਾਸਿਕ ਰਿਟਰਨਾਂ ਵਿੱਚ ਸਵੈ-ਮੁਲਾਂਕਿਤ ਵਜੋਂ ਇਨਪੁਟ ਟੈਕਸ ਕ੍ਰੈਡਿਟ ਨੂੰ ਆਈ. ਟੀ. ਸੀ. ਲੈਜਰ ਵਿੱਚ ਪ੍ਰਤੀਬਿੰਬਤ ਕੀਤਾ ਜਾਵੇਗਾ। ਇਸ ਲੈਜਰ ਵਿੱਚ ਕ੍ਰੈਡਿਟ ਦੀ ਵਰਤੋਂ ਕੇਵਲ ਟੈਕਸ ਦੇ ਭੁਗਤਾਨ ਲਈ ਕੀਤੀ ਜਾ ਸਕਦੀ ਹੈ ਅਤੇ ਹੋਰ ਕਿਸੇ ਰਕਮਾਂ ਦੇ ਭੁਗਤਾਨ ਜਿਵੇਂ ਵਿਆਜ, ਜੁਰਮਾਨਾ, ਫ਼ੀਸ ਆਦਿ ਲਈ ਨਹੀਂ।
ਉੱਤਰ. ਜੀ. ਐੱਸ. ਟੀ. ਐਨ. ਅਤੇ ਬੈਂਕ ਦੇ ਕੋਰ ਬੈਂਕਿੰਗ ਸਾਲਿਯੂਸ਼ਨ (ਸੀ. ਬੀ. ਐਸ.) ਵਿਚਾਲੇ ਬਿਲਕੁਲ ਰੀਅਲ ਟਾਈਮ ਦੋ ਤਰਫਾ ਲਿੰਕੇਜ ਹੋਵੇਗਾ। ਪੁਸ਼ਟੀ ਅਤੇ ਭੁਗਤਾਨ ਪ੍ਰਾਪਤ ਕਰਨ ਲਈ ਇਲੈਕਟ੍ਰੌਨਿਕ ਸਟ੍ਰਿੰਗ ਰਾਹੀਂ ਸੀ. ਪੀ. ਆਈ. ਐਨ. ਆਪਣੇ-ਆਪ ਹੀ ਬੈਂਕ ਵੱਲ ਜਾਵੇਗਾ ਅਤੇ ਬੈਂਕ ਵੱਲੋਂ ਆਪਣੇ-ਆਪ ਇੱਕ ਚਲਾਨ ਸ਼ਨਾਖ਼ਤ ਨੰਬਰ (ਸੀ. ਆਈ. ਐਨ.) ਕੌਮਨ ਪੋਰਟਲ ਨੂੰ ਭੇਜਿਆ ਜਾਵੇਗਾ, ਜਿਸ ਵਿੱਚ ਭੁਗਤਾਨ ਪ੍ਰਾਪਤੀ ਦੀ ਪੁਸ਼ਟੀ ਹੋਵੇਗੀ। ਇਸ ਪ੍ਰਕਿਰਿਆ ਵਿੱਚ ਬੈਂਕ ਦੇ ਖ਼ਜ਼ਾਨਚੀ ਜਾਂ ਟੈਲਰ ਜਾਂ ਟੈਕਸਦਾਤੇ ਸਮੇਤ ਕਿਸੇ ਦਾ ਵੀ ਕੋਈ ਹੱਥੀਂ-ਦਖ਼ਲ ਨਹੀਂ ਹੋਵੇਗਾ।
ਉੱਤਰ. ਜੀ ਹਾਂ, ਇੱਕ ਟੈਕਸਦਾਤਾ ਅੰਸ਼ਕ ਤੌਰ ਤੇ ਚਲਾਨ ਫ਼ਾਰਮ ਭਰ ਸਕਦਾ ਹੈ ਅਤੇ ਅਸਥਾਈ ਤੌਰ ਉੱਤੇ ਉਸ ਚਲਾਨ ਨੂੰ ‘ਸੇਵ’ ਕਰ ਸਕਦਾ ਹੈ, ਤਾਂ ਜੋ ਉਹ ਬਾਅਦ ਦੇ ਪੜਾਅ ਤੇ ਉਸ ਨੂੰ ਭਰ ਸਕੇ। ਅੰਤਿਮ ਰੂਪ ਦੇਣ ਤੋਂ ਪਹਿਲਾਂ, ਸੇਵ ਕੀਤੇ ਚਲਾਨ ਨੂੰ ‘ਸੰਪਾਦਿਤ’ ਕੀਤਾ ਜਾ ਸਕਦਾ ਹੈ। ਟੈਕਸਦਾਤੇ ਵੱਲੋਂ ਚਲਾਨ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ, ਉਹ ਟੈਕਸਾਂ ਦੇ ਭੁਗਤਾਨ ਦੀ ਵਰਤੋਂ ਲਈ ਚਲਾਨ ਬਣਾਏਗਾ (ਜੈਨਰੇਟ ਕਰੇਗਾ)। ਜਮ੍ਹਾ ਕਰਵਾਉਣ ਵਾਲੇ ਕੋਲ ਆਪਣੇ ਰਿਕਾਰਡ ਲਈ ਉਸ ਚਲਾਨ ਦਾ ਪ੍ਰਿੰਟ ਲੈਣ ਦਾ ਵਿਕਲਪ ਹੋਵੇਗਾ।
ਉੱਤਰ. ਨਹੀਂ। ਜੀ. ਐੱਸ. ਟੀ. ਐਨ. ਪੋਰਟਲ ਵਿੱਚ ਚਲਾਨ ਦੀ ਜੈਨਰੇਸ਼ਨ ਲਈ ਲੌਗਿੰਗ ਤੋਂ ਬਾਅਦ ਟੈਕਸਦਾਤੇ ਜਾਂ ਉਸ ਦੇ ਅਧਿਕਾਰਤ ਵਿਅਕਤੀ ਨੂੰ ਭੁਗਤਾਨ ਦੇ ਵੇਰਵੇ ਭਰਨੇ ਹੋਣਗੇ। ਉਹ ਭਵਿੱਖ ਵਿੱਚ ਅਪਡੇਸ਼ਨ ਲਈ ਚਲਾਨ ਨੂੰ ਅੱਧ-ਵਿਚਕਾਰ ਸੇਵ ਕਰ ਸਕਦਾ ਹੈ। ਉਂਝ, ਇੱਕ ਵਾਰ ਚਲਾਨ ਨੂੰ ਜਦੋਂ ਅੰਤਿਮ ਰੂਪ ਮਿਲ ਜਾਂਦਾ ਹੈ ਅਤੇ ਸੀ. ਪੀ. ਆਈ. ਐਨ (ਸੀਪਿੰਨ - CP।N) ਜੈਨਰੇਟ ਹੋ ਜਾਂਦਾ ਹੈ, ਤਾਂ ਟੈਕਸਦਾਤਾ ਉਸ ਤੋਂ ਬਾਅਦ ਉਸ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦਾ।
ਉੱਤਰ. ਹਾਂ, ਇੱਕ ਚਲਾਨ ਉਸ ਨੂੰ ਜੈਨਰੇਟ ਕੀਤੇ ਜਾਣ ਤੋਂ ਬਾਅਦ 15 ਦਿਨਾਂ ਲਈ ਵੈਧ ਹੋਵੇਗਾ ਅਤੇ ਉਸ ਤੋਂ ਬਾਅਦ ਸਿਸਟਮ ਤੋਂ ਹਟ ਜਾਵੇਗਾ। ਫਿਰ ਵੀ, ਟੈਕਸਦਾਤਾ ਆਪਣੀ ਸੁਵਿਧਾ ਲਈ ਇੱਕ ਹੋਰ ਚਲਾਨ ਜੈਨਰੇਟ ਕਰ ਸਕਦਾ ਹੈ।
ਉੱਤਰ. ਸੀ. ਪੀ. ਆਈ. ਐਨ. ਦਾ ਮਤਲਬ ਹੈ 'ਕੌਮਨ ਪੋਰਟਲ ਆਇਡੈਂਟੀਫ਼ਿਕੇਸ਼ਨ ਨੰਬਰ' (ਸੀਪਿੰਨ - ਸਾਂਝਾ ਪੋਰਟਲ ਸ਼ਨਾਖ਼ਤ ਨੰਬਰ), ਜੋ ਚਲਾਨ ਜੈਨਰੇਸ਼ਨ ਸਮੇਂ ਦਿੱਤਾ ਜਾਂਦਾ ਹੈ। ਇਹ ਚਲਾਨ ਦੀ ਸ਼ਨਾਖ਼ਤ ਕਰਨ ਲਈ 14 ਅੰਕਾਂ ਦਾ ਇੱਕ ਵਿਲੱਖਣ ਨੰਬਰ ਹੁੰਦਾ ਹੈ। ਜਿਵੇਂ ਕਿ ਉਪਰ ਦੱਸਿਆ ਗਿਆ ਹੈ, ਸੀ. ਪੀ. ਆਈ ਐਨ. 15 ਦਿਨਾਂ ਲਈ ਵੈਧ ਰਹਿੰਦਾ ਹੈ।
ਉੱਤਰ. ਸੀ. ਆਈ. ਐਨ. ਦਾ ਮਤਲਬ ਹੈ 'ਚਲਾਨ ਆਇਡੈਂਟੀਫ਼ਿਕੇਸ਼ਨ ਨੰਬਰ'। ਇਹ 17 ਅੰਕਾਂ ਦਾ ਨੰਬਰ ਹੁੰਦਾ ਹੈ, ਜਿਸ ਵਿੱਚ 14 ਅੰਕਾਂ ਦਾ 'ਸੀਪਿੰਨ' (ਸੀ. ਪੀ. ਆਈ. ਐਨ.) + 3 ਅੰਕਾਂ ਦਾ ਬੈਂਕ ਕੋਡ ਹੁੰਦਾ ਹੈ। ਸੀ. ਆਈ. ਐਨ. ਅਧਿਕਾਰਤ ਬੈਂਕਾਂ/ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜੈਨਰੇਟ ਕੀਤਾ ਜਾਂਦਾ ਹੈ, ਜਦੋਂ ਅਜਿਹੇ ਅਧਿਕਾਰਤ ਬੈਂਕਾਂ ਜਾਂ ਆਰ ਬੀ ਆਈ ਵੱਲੋਂ ਭੁਗਤਾਨ ਸੱਚਮੁਚ ਪ੍ਰਾਪਤ ਕਰ ਲਿਆ ਜਾਂਦਾ ਹੈ ਅਤੇ ਉਹ ਉਨ੍ਹਾਂ ਕੋਲ ਮੌਜੂਦ ਵਾਜਬ ਸਰਕਾਰੀ ਖਾਤੇ ਵਿੱਚ ਜਾਂਦਾ ਹੈ। ਇਹ ਇਸ ਗੱਲ ਦਾ ਸੂਚਕ ਹੈ ਕਿ ਭੁਗਤਾਨ ਹੋ ਗਿਆ ਹੈ ਅਤੇ ਵਾਜਬ ਸਰਕਾਰੀ ਖਾਤੇ ਵਿੱਚ ਕ੍ਰੈਡਿਟ ਹੋ ਗਿਆ ਹੈ। ਅਧਿਕਾਰਤ ਬੈਂਕ ਵੱਲੋਂ ਸੀ. ਆਈ. ਐਨ. ਬਾਰੇ ਸੂਚਨਾ ਟੈਕਸਦਾਤੇ ਦੇ ਨਾਲ-ਨਾਲ ਜੀ. ਐੱਸ. ਟੀ. ਐਨ. ਨੂੰ ਭੇਜੀ ਜਾਂਦੀ ਹੈ।
ਉੱਤਰ. ਅਨੁਛੇਦ 49(8) ਭੁਗਤਾਨ ਦਾ ਇੱਕ ਕ੍ਰਮ ਨਿਰਧਾਰਤ ਕਰਦਾ ਹੈ, ਜਿੱਥੇ ਟੈਕਸਦਾਤੇ ਦੀ ਮੌਜੂਦਾ ਰਿਟਰਨ ਮਿਆਦ ਤੋਂ ਅਗਾਂਹ ਵੀ ਟੈਕਸ ਦੇਣਦਾਰੀ ਹੈ। ਅਜਿਹੀ ਹਾਲਤ ਵਿੱਚ, ਭੁਗਤਾਨ ਦਾ ਕ੍ਰਮ ਨਿਮਨਲਿਖਤ ਅਨੁਸਾਰ ਹੋਵੇਗਾ ਪਹਿਲਾਂ ਸਵੈ-ਮੁਲਾਂਕਿਤ ਟੈਕਸ ਅਤੇ ਪਿਛਲੇ ਮਹੀਨੇ ਦਾ ਵਿਆਜ; ਉਸ ਤੋਂ ਬਾਅਦ ਵਰਤਮਾਨ ਮਿਆਦ ਲਈ ਸਵੈ-ਮੁਲਾਂਕਿਤ ਟੈਕਸ ਅਤੇ ਵਿਆਜ; ਅਤੇ ਉਸ ਤੋਂ ਬਾਅਦ ਅਨੁਛੇਦ 51 ਅਧੀਨ ਕਿਸੇ ਪੁਸ਼ਟੀ-ਪ੍ਰਾਪਤ ਮੰਗਾਂ ਸਮੇਤ ਅਦਾਇਗੀਯੋਗ ਹੋਰ ਰਕਮਾਂ। ਕਾਨੂੰਨ ਅਨੁਸਾਰ ਇਸ ਕ੍ਰਮ ਦੀ ਪਾਲਣਾ ਕਰਨਾ ਜ਼ਰੂਰੀ ਹੁੰਦੀ ਹੈ।
ਉੱਤਰ. ਪ੍ਰਗਟਾਵੇ "ਹੋਰ ਬਕਾਇਆਂ" ਦਾ ਅਰਥ ਹੈ ਵਿਆਜ, ਜੁਰਮਾਨਾ, ਫ਼ੀਸ ਜਾਂ ਕਾਨੂੰਨ ਜਾਂ ਉਨ੍ਹਾਂ ਦੇ ਆਧਾਰ ਉੱਤੇ ਬਣਾਏ ਗਏ ਨਿਯਮਾਂ ਅਧੀਨ ਹੋਰ ਕੋਈ ਭੁਗਤਾਨਯੋਗ ਰਾਸ਼ੀ।
ਉੱਤਰ. ਈ.-ਐਫ.ਪੀ.ਬੀ. ਦਾ ਮਤਲਬ ਹੈ 'ਇਲੈਕਟ੍ਰੌਨਿਕ ਫੋਕਲ ਪੁਆਇੰਟ ਬ੍ਰਾਂਚ'। ਇਹ ਅਜਿਹੇ ਅਧਿਕਾਰਤਾਂ ਬੈਂਕਾਂ ਦੀਆਂ ਸ਼ਾਖਾਵਾਂ ਹਨ, ਜੋ ਜੀ. ਐੱਸ. ਟੀ. ਭੁਗਤਾਨ ਇਕੱਠਾ ਕਰਨ ਲਈ ਅਧਿਕਾਰਤ ਹਨ। ਹਰੇਕ ਅਧਿਕਾਰਤ ਬੈਂਕ; ਪੈਨ ਇੰਡੀਆ ਟ੍ਰਾਂਜ਼ੈਕਸ਼ਨਜ਼ ਲਈ ਆਪਣੇ ਈ-ਐਫ.ਪੀ.ਬੀ. ਵਜੋਂ ਕੇਵਲ ਇੱਕ ਸ਼ਾਖਾ ਨਾਮਜ਼ਦ ਕਰੇਗਾ। ਈ.-ਐਫ.ਪੀ.ਬੀ. ਨੂੰ ਸਾਰੀਆਂ ਸਰਕਾਰਾਂ ਲਈ ਅਜਿਹੇ ਹਰੇਕ ਮੇਜਰ ਹੈੱਡ ਅਧੀਨ ਖਾਤੇ ਖੋਲ੍ਹਣੇ ਹੋਣਗੇ। ਕੁੱਲ 38 ਖਾਤੇ (ਸੀ. ਜੀ. ਐੱਸ. ਟੀ., ਆਈ. ਜੀ. ਐੱਸ. ਟੀ. ਲਈ ਇੱਕ-ਇੱਕ ਅਤੇ ਹਰੇਕ ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰ ਲਈ ਐੱਸ. ਜੀ. ਐੱਸ. ਟੀ. ਵਾਸਤੇ ਇਕ-ਇਕ) ਖੋਲ੍ਹਣੇ ਹੋਣਗੇ। ਜੀ. ਐੱਸ. ਟੀ. ਲਈ ਅਜਿਹੇ ਈ-ਐਫ.ਪੀ.ਬੀ. ਵੱਲੋਂ ਪ੍ਰਾਪਤ ਕੋਈ ਵੀ ਰਕਮ ਅਜਿਹੇ ਈ-ਐਫ.ਪੀ.ਬੀ. ਕੋਲ ਮੌਜੂਦ ਵਾਜਬ ਖਾਤੇ ਵਿੱਚ ਕ੍ਰੈਡਿਟ ਕਰ ਦਿੱਤੀ ਜਾਵੇਗੀ।
ਐਨ. ਈ. ਐਫ. ਟੀ./ਆਰ. ਟੀ. ਜੀ. ਐਸ. ਲੈਣ-ਦੇਣਾਂ ਲਈ, ਆਰ. ਬੀ. ਆਈ. ਈ-ਐਫ.ਪੀ.ਬੀ. ਵਜੋਂ ਕੰਮ ਕਰੇਗਾ।
ਉੱਤਰ. ਟੀ. ਡੀ. ਐਸ. ਦਾ ਮਤਲਬ ਹੈ 'ਟੈਕਸ ਡਿਡਕਟਡ ਐਟ ਸੋਰਸ' (ਟੀ ਡੀ. ਐਸ. - ਸਰੋਤ ਉੱਤੇ ਕੀਤੀ ਟੈਕਸ ਕਟੌਤੀ)। ਅਨੁਛੇਦ 51 ਅਨੁਸਾਰ, ਇਹ ਵਿਵਸਥਾ ਸਰਕਾਰੀ ਅਤੇ ਸਰਕਾਰੀ ਉਪਕ੍ਰਮਾਂ ਤੇ ਹੋਰ ਅਧਿਸੂਚਿਤ ਇਕਾਈਆਂ ਲਈ ਹੈ, ਜਿਹੜੀਆਂ ਸਪਲਾਇਰਜ਼ ਨੂੰ 2.5 ਲੱਖ ਰੁਪਏ ਤੋਂ ਵੱਧ ਦੇ ਠੇਕਾ-ਭੁਗਤਾਨ ਕਰਦੇ ਹਨ। ਅਜਿਹਾ ਕੋਈ ਭੁਗਤਾਨ ਕਰਦੇ ਸਮੇਂ, ਸਬੰਧਤ ਸਰਕਾਰੀ/ਅਥਾਰਟੀ ਨੂੰ ਕੁੱਲ ਅਦਾਇਗੀਯੋਗ ਰਕਮ ਵਿੱਚੋਂ 1 ਫ਼ੀਸਦੀ ਰਕਮ ਕੱਟ ਲੈਣੀ ਹੋਵੇਗੀ ਅਤੇ ਉਸ ਨੂੰ ਜੀ. ਐੱਸ. ਟੀ. ਦੇ ਵਾਜਬ ਖਾਤੇ ਵਿੱਚ ਜਮ੍ਹਾ ਕਰਵਾ ਦੇਣਾ ਹੋਵੇਗਾ।
ਉੱਤਰ. ਟੀ. ਡੀ. ਐਸ. ਵਜੋਂ ਦਰਸਾਈ ਗਈ ਕੋਈ ਵੀ ਰਕਮ ਸਬੰਧਤ ਸਪਲਾਇਰ ਦੇ ਇਲੈਕਟ੍ਰੌਨਿਕ ਕੈਸ਼ ਲੈਜਰ ਵਿੱਚ ਪ੍ਰਤੀਬਿੰਬਤ ਹੋਵੇਗੀ। ਉਹ ਇਸ ਰਕਮ ਦੀ ਉਪਯੋਗਤਾ ਟੈਕਸ, ਵਿਆਜ, ਫ਼ੀਸ ਤੇ ਹੋਰ ਕਿਸੇ ਰਕਮ ਦੀ ਆਪਣੀ ਦੇਣਦਾਰੀ ਅਦਾ ਕਰਨ ਲਈ ਕਰ ਸਕਦਾ ਹੈ।
ਉੱਤਰ. ਟੀ. ਡੀ. ਐਸ. ਕਟੌਤੀਕਾਰ (ਡਿਡਕਟਰ) ਅਜਿਹੇ ਟੀ. ਡੀ. ਐਸ. ਦਾ ਹਿਸਾਬ ਨਿਮਨਲਿਖਤ ਤਰੀਕਿਆਂ ਨਾਲ ਕਰੇਗਾ:
ਉੱਤਰ. ਇਹ ਵਿਵਸਥਾ ਸੀ. ਜੀ. ਐੱਸ. ਟੀ./ਐੱਸ. ਜੀ. ਐੱਸ. ਟੀ. ਕਾਨੂੰਨ ਦੇ ਅਨੁਛੇਦ 52 ਅਧੀਨ ਕੇਵਲ ਈ-ਕਾਮਰਸ ਆਪਰੇਟਰ ਲਈ ਲਾਗੂ ਹੈ। ਹਰੇਕ ਈ-ਕਾਮਰਸ ਆਪਰੇਟਰ, ਜੋ ਇੱਕ ਏਜੰਟ ਨਹੀਂ ਹੋਵੇਗਾ, ਨੂੰ ਇੱਕ ਰਾਸ਼ੀ ਰੋਕ ਕੇ ਰੱਖਣ ਦੀ ਲੋੜ ਹੋਵੇਗੀ, ਜਿਸ ਦੀ ਗਿਣਤੀ ਇਸ ਰਾਹੀਂ ਕੀਤੀਆਂ ‘ਟੈਕਸਯੋਗ ਸਪਲਾਈਜ਼ ਦੀ ਸ਼ੁੱਧ ਕੀਮਤ’ ਦੇ ਵੱਧ ਤੋਂ ਵੱਧ ਇੱਕ ਫ਼ੀਸਦੀ ਦੀ ਦਰ ਨਾਲ ਕੀਤੀ ਜਾਵੇਗੀ, ਜਿੱਥੇ ਅਜਿਹੀਆਂ ਸਪਲਾਈਜ਼ ਦੇ ਸਬੰਧ ਵਿੱਚ ਇਹ ਆਪਰੇਟਰ ਵੱਲੋਂ ਇਕੱਤਰ ਕੀਤੀ ਜਾਵੇਗੀ। ਅਜਿਹੀ ਰੋਕ ਕੇ ਰੱਖੀ ਰਾਸ਼ੀ ਈ-ਕਾਮਰਸ ਆਪਰੇਟਰ ਵੱਲੋਂ ਅਗਲੇ ਮਹੀਨੇ ਦੀ 10 ਤਾਰੀਖ਼ ਤੱਕ ਵਾਜਬ ਜੀ. ਐੱਸ. ਟੀ. ਖਾਤੇ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ। ਟੀ. ਸੀ. ਐੱਸ. ਵਜੋਂ ਜਮ੍ਹਾ ਕਰਵਾਈ ਗਈ ਰਾਸ਼ੀ ਨੂੰ ਸਪਲਾਇਰ ਦੇ ਇਲੈਕਟ੍ਰੌਨਿਕ ਕੈਸ਼ ਲੈਜਰ ਵਿੱਚ ਪ੍ਰਤੀਬਿੰਬਤ ਕੀਤਾ ਜਾਵੇਗਾ।
ਉੱਤਰ. ਪ੍ਰਗਟਾਵੇ ‘ਟੈਕਸਯੋਗ ਸਪਲਾਈਜ਼ ਦੀ ਸ਼ੁੱਧ ਕੀਮਤ’ ਦਾ ਅਰਥ ਹੈ ਸਾਰੇ ਰਜਿਸਟਰਡ ਟੈਕਸਯੋਗ ਵਿਅਕਤੀਆਂ ਵੱਲੋਂ ਕਿਸੇ ਮਹੀਨੇ ਦੌਰਾਨ ਮਾਲ ਜਾਂ ਸੇਵਾਵਾਂ (ਜੋ ਸੈਕਸ਼ਨ 9(5) ਅਧੀਨ ਅਧਿਸੂਚਿਤ ਹੋਰ ਸੇਵਾਵਾਂ ਤੋਂ ਇਲਾਵਾ ਹੋਣ) ਦੀਆਂ ਆਪਰੇਟਰ ਦੁਆਰਾ ਕੀਤੀਆਂ ਟੈਕਸਯੋਗ ਸਪਲਾਈਜ਼ ਦੀ ਕੁੱਲ ਕੀਮਤ ਜੋ ਵਰਣਿਤ ਮਹੀਨੇ ਦੌਰਾਨ ਸਪਲਾਇਰਜ਼ ਨੂੰ ਮੋੜੀਆਂ ਗਈਆਂ ਟੈਕਸਯੋਗ ਸਪਲਾਈਜ਼ ਦੀ ਕੁੱਲ ਕੀਮਤ ਨਾਲ ਘਟਾਈਆਂ ਗਈਆਂ ਹੋਣ।
ਉੱਤਰ. ਜੀ ਹਾਂ। ਟੈਕਸਦਾਤੇ ਨੂੰ ਆਪਣਾ ਉਹ ਕ੍ਰੈਡਿਟ ਕਾਰਡ ਪੂਰਵ-ਰਜਿਸਟਰ ਕਰਵਾਉਣ ਦੀ ਜ਼ਰੂਰਤ ਹੋਵੇਗੀ, ਜਿਸ ਵਿੱਚੋਂ ਟੈਕਸ ਭੁਗਤਾਨ; ਜੀ. ਐਸ. ਟੀ. ਐਨ. ਨਾਲ ਜੁੜੇ ਕੌਮਨ ਪੋਰਟਲ ਰਾਹੀਂ ਕੀਤਾ ਜਾਣਾ ਹੈ। ਜੀ. ਐੱਸ. ਟੀ. ਐਨ. ਇੱਕ ਅਜਿਹੀ ਪ੍ਰਣਾਲੀ ਸਥਾਪਤ ਕਰਨ ਦਾ ਜਤਨ ਵੀ ਕਰ ਸਕਦਾ ਹੈ, ਜਿਸ ਰਾਹੀਂ ਕ੍ਰੈਡਿਟ ਕਾਰਡ ਸੇਵਾ ਪ੍ਰਦਾਤਾ ਤੋਂ ਕ੍ਰੈਡਿਟ ਕਾਰਡ ਦੀ ਪੁਸ਼ਟੀ ਵੀ ਹੋ ਸਕੇ। ਕ੍ਰੈਡਿਟ ਕਾਰਡ ਰਾਹੀਂ ਕੀਤੇ ਭੁਗਤਾਨਾਂ ਕਰ ਕੇ ਬਾਅਦ ਵਿੱਚ ਬਿਨਾਂ ਕਿਸੇ ਮੁਦਰਕ ਸੀਮਾ ਦੀ ਇਜਾਜ਼ਤ ਹੋਵੇਗੀ, ਤਾਂ ਜੋ ਕਾਰੋਬਾਰ ਕਰਨਾ ਸੁਖਾਲਾ ਬਣਾਇਆ ਜਾ ਸਕੇ।
ਉੱਤਰ. ਇਲੈਕਟ੍ਰੌਨਿਕ ਕਾਮਰਸ ਨੂੰ ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦੀ ਡਿਜੀਟਲ ਜਾਂ ਇਲੈਕਟ੍ਰੌਨਿਕ ਨੈੱਟਵਰਕ ਰਾਹੀਂ ਡਿਜੀਟਲ ਉਤਪਾਦਾਂ ਸਮੇਤ ਸਪਲਾਈ।
ਉੱਤਰ. ਇੱਕ 'ਇਲੈਕਟ੍ਰੌਨਿਕ ਕਾਮਰਸ ਆਪਰੇਟਰ’ (ਆਪਰੇਟਰ) ਨੂੰ ਅਜਿਹੇ ਉਸ ਵਿਅਕਤੀ ਵਜੋਂ ਪਰਿਭਾਸ਼ਿਤ ਕਰਦਾ ਹੈ, ਜਿਸ ਦਾ ਆਪਣਾ ਖ਼ੁਦ ਦੀ ਡਿਜੀਟਲ ਜਾਂ ਇਲੈਕਟ੍ਰੌਨਿਕ ਸੁਵਿਧਾ ਜਾਂ ਇਲੈਕਟ੍ਰੌਨਿਕ ਵਣਜ ਲਈ ਮੰਚ ਹੈ, ਜਿਸ ਦਾ ਉਹ ਸੰਚਾਲਨ ਕਰਦਾ/ਕਰਦੀ ਹੈ ਤੇ ਉਸਦਾ ਪ੍ਰਬੰਧ ਵੇਖਦਾ/ਵੇਖਦੀ ਹੈ।
ਉੱਤਰ. ਜੀ ਹਾਂ। ਈ-ਕਾਮਰਸ ਆਪਰੇਟਰਜ਼ ਲਈ ਕਿਸੇ ਸੀਮਾ ਤੱਕ ਛੋਟ ਉਪਲਬਧ ਨਹੀਂ ਹੈ ਅਤੇ ਉਹ ਰਜਿਸਟਰੇਸ਼ਨ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ, ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਸਪਲਾਈ ਦੀ ਕੀਮਤ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ।
ਉੱਤਰ. ਨਹੀਂ। ਅਜਿਹੇ ਸਪਲਾਇਰਜ਼ ਨੂੰ ਕਿਸੇ ਸੀਮਾ ਤੱਕ ਛੋਟ ਉਪਲਬਧ ਨਹੀਂ ਹੈ ਅਤੇ ਉਹ ਰਜਿਸਟਰੇਸ਼ਨ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ, ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਸਪਲਾਈ ਦੀ ਕੀਮਤ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ। ਉਂਝ, ਇਹ ਆਵੱਸ਼ਕਤਾ ਕੇਵਲ ਤਦ ਹੀ ਲਾਗੂ ਹੁੰਦੀ ਹੈ, ਜੇ ਸਪਲਾਈ ਅਜਿਹੇ ਇਲੈਕਟ੍ਰੌਨਿਕ ਕਾਮਰਸ ਆਪਰੇਟਰ ਰਾਹੀਂ ਕੀਤੀ ਗਈ ਹੋਵੇ, ਜਿਸ ਨੂੰ ਸਰੋਤ ਉੱਤੇ ਟੈਕਸ ਇਕੱਤਰ ਕਰਨ ਦੀ ਜ਼ਰੂਰਤ ਹੁੰਦੀ ਹੈ।
ਉੱਤਰ. ਜੀ ਹਾਂ, ਪਰ ਕੇਵਲ ਕੁਝ ਖ਼ਾਸ ਅਧਿਸੂਚਿਤ ਸੇਵਾਵਾਂ ਦੇ ਮਾਮਲੇ ਵਿੱਚ। ਅਜਿਹੇ ਮਾਮਲਿਆਂ ਵਿੱਚ ਇਲੈਕਟ੍ਰੌਨਿਕ ਕਾਮਰਸ ਆਪਰੇਟਰ ਵੱਲੋਂ ਟੈਕਸ ਦੀ ਅਦਾਇਗੀ ਕੀਤੀ ਜਾਵੇਗੀ, ਜੇ ਅਜਿਹੀਆਂ ਸੇਵਾਵਾਂ ਦੀ ਸਪਲਾਈ ਇਸ ਰਾਹੀਂ ਕੀਤੀ ਜਾਂਦੀ ਹੈ ਅਤੇ ਕਾਨੂੰਨ ਦੀਆਂ ਸਾਰੀਆਂ ਵਿਵਸਥਾਵਾਂ ਅਜਿਹੇ ਇਲੈਕਟ੍ਰੌਨਿਕ ਕਾਮਰਸ ਆਪਰੇਟਰ ਉੱਤੇ ਲਾਗੂ ਹੋਣਗੀਆਂ, ਜਿਵੇਂ ਉਹ ਵਿਅਕਤੀ ਅਜਿਹੀਆਂ ਸੇਵਾਵਾਂ ਦੀ ਸਪਲਾਈ ਦੇ ਸਬੰਧ ਵਿੱਚ ਟੈਕਸ ਅਦਾ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ।
ਉੱਤਰ. ਜੀ ਨਹੀਂ। ਨਿਸ਼ਚਤ ਸੀਮਾ ਤੱਕ ਛੋਟ ਈ-ਕਾਮਰਸ ਆਪਰੇਟਰਾਂ ਲਈ ਉਪਲਬਧ ਨਹੀਂ ਹੈ, ਜਿਨ੍ਹਾਂ ਨੇ ਉਨ੍ਹਾਂ ਰਾਹੀਂ ਪ੍ਰਦਾਨ ਹੋਈਆਂ ਅਧਿਸੂਚਿਤ ਸੇਵਾਵਾਂ ਉੱਤੇ ਟੈਕਸ ਅਦਾ ਕਰਨ ਦੀ ਲੋੜ ਹੈ।
ਉੱਤਰ. ਈ- ਕਾਮਰਸ ਆਪਰੇਟਰ ਨੂੰ ਅਜਿਹੇ ਆਪਰੇਟਰ ਰਾਹੀਂ ਹੋਈਆਂ ਮਾਲ ਤੇ/ਜਾਂ ਸੇਵਾਵਾਂ ਦੀ ਸਪਲਾਈਜ਼ ਦੇ ਸਬੰਧ ਵਿੱਚ ਮਾਲ ਜਾਂ ਸੇਵਾਵਾਂ ਦੇ ਅਸਲ ਸਪਲਾਇਰ ਨੂੰ ਅਦਾ ਕੀਤੀ ਜਾਂ ਅਦਾਇਗੀਯੋਗ ਰਕਮ ਵਿੱਚੋਂ ਟੈਕਸਯੋਗ ਸਪਲਾਈਜ਼ ਦੀ ਸ਼ੁੱਧ ਕੀਮਤ ਦੇ ਵੱਧ ਤੋਂ ਵੱਧ ਇੱਕ ਫ਼ੀਸਦੀ ਦੀ ਦਰ ਨਾਲ ਇੱਕ ਰਾਸ਼ੀ ਨੂੰ ਇਕੱਤਰ (ਭਾਵ ਕਟੌਤੀ ਕਰਨੀ) ਕਰਨਾ ਹੋਵੇਗਾ। ਇੰਝ ਕਟੌਤੀ/ਇਕੱਤਰ ਕੀਤੀ ਗਈ ਰਕਮ ਨੂੰ 'ਟੈਕਸ ਕੁਲੈਕਸ਼ਨ ਐਟ ਸੋਰਸ' (ਟੀ. ਸੀ. ਐਸ.) ਕਿਹਾ ਜਾਂਦਾ ਹੈ।
ਉੱਤਰ. ਇੱਕ ਈ-ਕਾਮਰਸ ਕੰਪਨੀ ਨੂੰ ਕੇਵਲ ਟੈਕਸਯੋਗ ਸਪਲਾਈਜ਼ ਦੀ ਸ਼ੁੱਧ ਕੀਮਤ ਉੱਤੇ ਟੈਕਸ ਇਕੱਠਾ ਕਰਨ ਦੀ ਜ਼ਰੂਰਤ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ, ਵਾਪਸ ਆਉਣ ਵਾਲੀਆਂ ਸਪਲਾਈਜ਼ ਦੀ ਕੀਮਤ ਨੂੰ ਟੈਕਸਯੋਗ ਸਪਲਾਈਜ਼ ਦੀ ਕੁੱਲ ਕੀਮਤ ਵਿੱਚ ਐਡਜਸਟ ਕੀਤਾ ਜਾਂਦਾ ਹੈ।
ਉੱਤਰ. "ਟੈਕਸਯੋਗ ਸਪਲਾਈਜ਼ ਦੀ ਸ਼ੁੱਧ ਕੀਮਤ" ਦਾ ਅਰਥ ਹੈ ਕਿਸੇ ਮਹੀਨੇ ਦੌਰਾਨ ਵਸਤਾਂ/ਮਾਲ ਜਾਂ ਸੇਵਾਵਾਂ ਜਾਂ ਦੋਵਾਂ (ਉਨ੍ਹਾਂ ਸੇਵਾਵਾਂ ਤੋਂ ਇਲਾਵਾ ਜਿਨ੍ਹਾਂ ਉੱਤੇ ਈ-ਕਾਮਰਸ ਆਪਰੇਟਰ ਨੇ ਸਮੁੱਚਾ ਟੈਕਸ ਦੇਣਾ ਹੁੰਦਾ ਹੈ) ਦੀਆਂ ਟੈਕਸਯੋਗ ਸਪਲਾਈਜ਼ ਦੀ ਕੁੱਲ ਕੀਮਤ ਉੱਤੇ ਅਜਿਹੇ ਆਪਰੇਟਰ ਰਾਹੀਂ ਸਾਰੇ ਰਜਿਸਟਰਡ ਵਿਅਕਤੀਆਂ ਵੱਲੋਂ ਦਿੱਤੀ ਜਾਂਦੀ ਹੈ ਅਤੇ ਜਿਸ ਵਿੱਚੋਂ ਵਰਣਿਤ ਮਹੀਨੇ ਦੌਰਾਨ ਸਪਲਾਇਰਜ਼ ਕੋਲ ਵਾਪਸ ਆਈਆਂ ਟੈਕਸਯੋਗ ਸਪਲਾਈਜ਼ ਦੀ ਕੁੱਲ ਕੀਮਤ ਘਟਾਈ ਜਾਂਦੀ ਹੈ।
ਉੱਤਰ. ਜੀ ਹਾਂ, ਹਰੇਕ ਈ-ਕਾਮਰਸ ਆਪਰੇਟਰ ਨੂੰ ਟੈਕਸ ਇਕੱਤਰ ਕਰਨ ਦੀ ਆਵਸ਼ੱਕਤਾ ਹੁੰਦੀ ਹੈ, ਜਿੱਥੇ ਈ-ਕਾਮਰਸ ਆਪਰੇਟਰ ਵੱਲੋਂ ਸਪਲਾਈ ਇਕੱਤਰ ਕੀਤੀ ਜਾਂਦੀ ਹੈ।
ਉੱਤਰ. ਈ-ਕਾਮਰਸ ਆਪਰੇਟਰ ਨੂੰ ਉਸ ਮਹੀਨੇ ਦੌਰਾਨ ਕੁਲੈਕਸ਼ਨ ਕਰਨੀ ਚਾਹੀਦੀ ਹੈ, ਜਿਸ ਵਿੱਚ ਸਪਲਾਈ ਕੀਤੀ ਗਈ ਸੀ।
ਉੱਤਰ. ਆਪਰੇਟਰ ਵੱਲੋਂ ਇਕੱਠੀ ਕੀਤੀ ਗਈ ਰਕਮ ਵਾਜਬ ਸਰਕਾਰੀ ਖਾਤੇ ਵਿੱਚ ਉਸ ਮਹੀਨੇ ਦੇ ਅੰਤ ਤੋਂ ਬਾਅਦ 10 ਦਿਨਾਂ ਅੰਦਰ ਜਮ੍ਹਾ ਕਰਵਾਉਣੀ ਹੋਵੇਗੀ, ਜਿਸ ਵਿੱਚ ਇਸ ਨੂੰ ਇਕੱਤਰ ਕੀਤਾ ਗਿਆ ਸੀ।
ਉੱਤਰ. ਟੀ. ਸੀ. ਐਸ. ਦੀ ਰਾਸ਼ੀ ਜੋ ਆਪਰੇਟਰ ਵੱਲੋਂ ਵਾਜਬ ਸਰਕਾਰ ਕੋਲ ਜਮ੍ਹਾ ਕਰਵਾਈ ਗਈ ਹੈ, ਉਹ ਆਪਰੇਟਰ ਵੱਲੋਂ ਫਾਇਲ ਕੀਤੀ ਸਟੇਟਮੈਂਟ ਦੇ ਆਧਾਰ ਉੱਤੇ ਅਸਲ ਰਜਿਸਟਰਡ ਸਪਲਾਇਰ (ਜਿਸ ਦੇ ਖਾਤੇ ਵਿੱਚ ਅਜਿਹੀ ਕੁਲੈਕਸ਼ਨ ਕੀਤੀ ਗਈ ਹੈ) ਦੇ ਕੈਸ਼ ਲੈਜਰ ਵਿੱਚ ਪ੍ਰਤੀਬਿੰਬਤ ਹੋਵੇਗਾ। ਉਸ ਦੀ ਵਰਤੋਂ ਅਸਲ ਸਪਲਾਇਰ ਵੱਲੋਂ ਸਪਲਾਈ ਦੇ ਸਬੰਧ ਵਿੱਚ ਟੈਕਸ ਦੇਣਦਾਰੀ ਅਦਾ ਕਰਨ ਸਮੇਂ ਕੀਤੀ ਜਾ ਸਕਦੀ ਹੈ।
ਉੱਤਰ. ਜੀ ਹਾਂ, ਹਰੇਕ ਆਪਰੇਟਰ ਨੂੰ ਇੱਕ ਸਟੇਟਮੈਂਟ ਇਲੈਕਟ੍ਰੌਨਿਕ ਤੌਰ ਉੱਤੇ ਜਮ੍ਹਾ ਕਰਵਾਉਣ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਉਸ ਰਾਹੀਂ ਮਾਲ ਜਾਂ ਸੇਵਾਵਾਂ ਦੀਆਂ ਬਾਹਰ ਕੀਤੀਆਂ ਗਈਆਂ ਸਪਲਾਈਜ਼ ਦੇ ਵੇਰਵੇ ਦਰਜ ਹੋਣ ਅਤੇ ਉਸ ਵਿੱਚ ਵਾਪਸ ਆਏ ਮਾਲ ਜਾਂ ਸੇਵਾਵਾਂ ਦੀ ਸਪਲਾਈਜ਼ ਦੇ ਨਾਲ-ਨਾਲ ਇੱਕ ਮਹੀਨੇ ਦੌਰਾਨ ਟੀ. ਸੀ. ਐੱਸ. ਵਜੋਂ ਇਕੱਤਰ ਕੀਤੀ ਰਾਸ਼ੀ ਦੇ ਵੇਰਵੇ ਵੀ ਹੋਣੇ ਚਾਹੀਦੇ ਹਨ। ਆਪਰੇਟਰ ਨੇ ਉਸ ਵਿੱਤੀ ਸਾਲ ਦੇ ਅੰਤ ਤੋਂ ਬਾਅਦ 31 ਦਸੰਬਰ ਤੱਕ ਸਾਲਾਨਾ ਸਟੇਟਮੈਂਟ ਫਾਇਲ ਕਰਨੀ ਹੁੰਦੀ ਹੈ, ਜਿਸ ਵਿੱਚ ਟੈਕਸ ਇਕੱਤਰ ਕੀਤਾ ਗਿਆ ਸੀ।
ਉੱਤਰ. ਸਪਲਾਈਜ਼ ਦੇ ਵੇਰਵੇ ਅਤੇ ਇੱਕ ਕੈਲੰਡਰ ਮਹੀਨੇ ਦੌਰਾਨ ਇਕੱਠੀ ਕੀਤੀ ਰਕਮ, ਅਤੇ ਹਰੇਕ ਆਪਰੇਟਰ ਵੱਲੋਂ ਆਪਣੀ ਸਟੇਟਮੈਂਟ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਸਬੰਧਤ ਸਪਲਾਇਰ ਵੱਲੋਂ ਉਸੇ ਕੈਲੰਡਰ ਮਹੀਨੇ ਜਾਂ ਪਿਛਲੇ ਮਹੀਨੇ ਫ਼ਾਇਲ ਕੀਤੀ ਆਪਣੀ ਵੈਧ ਰਿਟਰਨ ਵਿੱਚ ਦਿੱਤੇ ਬਾਹਰ ਕੀਤੀਆਂ ਸਪਲਾਈਜ਼ ਦੇ ਵੇਰਵਿਆਂ ਨਾਲ ਮੇਲ (ਮੈਚ ਕਰ) ਕੇ ਵੇਖਿਆ ਜਾਵੇਗਾ। ਜਿੱਥੇ ਬਾਹਰ ਕੀਤੀ ਸਪਲਾਈ ਦੇ ਵੇਰਵੇ, ਜਿਨ੍ਹਾਂ ਉੱਤੇ ਟੈਕਸ ਇਕੱਠਾ ਕੀਤਾ ਗਿਆ ਹੈ, ਜਿਵੇਂ ਕਿ ਆਪਰੇਟਰ ਨੇ ਆਪਣੀ ਸਟੇਟਮੈਂਟ ਵਿੱਚ ਐਲਾਨ ਕੀਤਾ ਹੈ, ਸਪਲਾਇਰ ਵੱਲੋਂ ਐਲਾਨੇ ਵੇਰਵਿਆਂ ਨਾਲ ਮੇਲ ਨਹੀਂ ਖਾਂਦੇ, ਤਾਂ ਅਜਿਹੀ ਗਲਤੀ ਬਾਰੇ ਦੋਵੇਂ ਵਿਅਕਤੀਆਂ ਨੂੰ ਸੂਚਿਤ ਕੀਤਾ ਜਾਵੇਗਾ।
ਉੱਤਰ. ਕਿਸੇ ਭੁਗਤਾਨ ਨਾਲ ਸਬੰਧਤ ਕਿਸੇ ਸਪਲਾਈ ਦੀ ਕੀਮਤ, ਜਿਸ ਬਾਰੇ ਗਲਤੀ ਸੂਚਿਤ ਕੀਤੀ ਗਈ ਹੈ ਅਤੇ ਸਪਲਾਇਰ ਨੇ ਉਸ ਨੂੰ ਉਸ ਮਹੀਨੇ ਦੀ ਆਪਣੀ ਵੈਧ ਰਿਟਰਨ ਵਿੱਚ ਸੋਧਿਆ ਨਹੀਂ ਹੈ, ਜਿਸ ਬਾਰੇ ਗਲਤੀ ਸੂਚਿਤ ਕੀਤੀ ਗਈ ਸੀ; ਤਦ ਉਸ ਨੂੰ ਉਸ ਵਰਣਿਤ ਸਪਲਾਇਰ ਦੇ ਉਸ ਗਲਤੀ ਵਾਲੇ ਮਹੀਨੇ ਤੋਂ ਅਗਲੇ ਕੈਲੰਡਰ ਮਹੀਨੇ ਦੀ ਉਤਪਾਦਨ ਦੇਣਦਾਰੀ ਵਿੱਚ ਸ਼ਾਮਲ ਕਰ ਦਿੱਤਾ ਜਾਵੇਗਾ। ਸਬੰਧਤ ਸਪਲਾਇਰ, ਜਿਸ ਦੀ ਉਤਪਾਦਨ ਟੈਕਸ ਦੇਣਦਾਰੀ ਵਿੱਚ ਕੋਈ ਰਕਮ ਜੋੜੀ ਗਈ ਹੈ, ਉਹ ਅਜਿਹੀ ਸਪਲਾਈ ਦੇ ਸਬੰਧ ਵਿੱਚ ਭੁਗਤਾਨਯੋਗ ਟੈਕਸ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ ਸਮੇਤ ਵਿਆਜ, ਜਿਸ ਦੀ ਦਰ ਵਰਣਿਤ ਕੀਤੀ ਗਈ ਹੈ, ਜੋ ਜੋੜੀ ਗਈ ਰਾਸ਼ੀ ਉੱਤੇ ਹੋਵੇਗਾ ਅਤੇ ਅਜਿਹਾ ਟੈਕਸ ਉਸ ਦੇ ਭੁਗਤਾਨ ਦੀ ਮਿਤੀ ਤੱਕ ਬਕਾਇਆ ਬਣਿਆ ਰਹੇਗਾ।
ਉੱਤਰ. ਘੱਟੇ-ਘੱਟ ਡਿਪਟੀ ਕਮਿਸ਼ਨਰ ਦਰਜੇ ਦਾ ਅਧਿਕਾਰੀ ਇਲੈਕਟ੍ਰੌਨਿਕ ਆਪਰੇਟਰ ਨੂੰ ਵਿਸ਼ੇਸ਼ ਵੇਰਵੇ ਪੇਸ਼ ਕਰਨ ਲਈ ਇੱਕ ਨੋਟਿਸ ਜਾਰੀ ਕਰ ਸਕਦਾ ਹੈ, ਜਿਸ ਦਾ ਜਵਾਬ ਉਸ ਨੇ ਅਜਿਹਾ ਨੋਟਿਸ ਮਿਲਣ ਦੀ ਮਿਤੀ ਤੋਂ 15 ਕੰਮਕਾਜੀ ਦਿਨਾਂ ਦੇ ਸਮੇਂ ਅੰਦਰ ਜਮ੍ਹਾ ਕਰਵਾਉਣਾ ਹੁੰਦਾ ਹੈ।
ਉੱਤਰ. 'ਜੌਬ-ਵਰਕ' ਦਾ ਅਰਥ ਹੈ ਕਿਸੇ ਹੋਰ ਰਜਿਸਟਰਡ ਟੈਕਸਯੋਗ ਵਿਅਕਤੀ ਨਾਲ ਸਬੰਧਤ ਮਾਲ ਦੀ ਪ੍ਰਕਿਰਿਆ ਜਾਂ ਕੋਈ ਵਿਵਹਾਰ ਇੱਕ ਵਿਅਕਤੀ ਵੱਲੋਂ ਕਿਸੇ ਹੋਰ ਰਜਿਸਟਰਡ ਟੈਕਸਯੋਗ ਵਿਅਕਤੀ ਨੂੰ ਕੀਤਾ ਜਾਂਦਾ ਹੈ। ਜੋ ਵਿਅਕਤੀ ਦੂਜੇ ਵਿਅਕਤੀ ਨੂੰ ਵਸਤਾਂ ਜਾਂ ਮਾਲ ਦੇਣ ਦੀ ਪ੍ਰਕਿਰਿਆ ਕਰਦਾ ਹੈ ਜਾਂ ਅਜਿਹਾ ਵਿਵਹਾਰ ਕਰਦਾ ਹੈ, ਉਸ ਨੂੰ 'ਜੌਬ ਵਰਕਰ' ਕਿਹਾ ਜਾਂਦਾ ਹੈ ਅਤੇ ਉਹ ਵਿਅਕਤੀ, ਜਿਸ ਦੀਆਂ ਵਸਤਾਂ ਹੁੰਦੀਆਂ ਹਨ, ਉਸ ਨੂੰ 'ਪ੍ਰਿੰਸੀਪਲ' ਕਿਹਾ ਜਾਂਦਾ ਹੈ।
ਇਹ ਪਰਿਭਾਸ਼ਾ ਉਸ ਪਰਿਭਾਸ਼ਾ ਨਾਲੋਂ ਵਧੇਰੇ ਵਿਆਪਕ ਹੈ, ਜਿਹੜੀ ਨੋਟੀਫਿਕੇਸ਼ਨ ਨੰਬਰ 214/86 - ਸੀ. ਈ. ਮਿਤੀ 23 ਮਾਰਚ, 1986 ਵਿੱਚ ਸੋਧ ਕੇ ਦਿੱਤੀ ਗਈ ਹੈ, ਜਿਸ ਵਿੱਚ ਜੌਬ-ਵਰਕ ਨੂੰ ਇਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੌਬ-ਵਰਕ ਦੀ ਗਤੀਵਿਧੀ ਜ਼ਰੂਰ ਹੀ ਨਿਰਮਾਣ ਨਾਲ ਸਬੰਧਤ ਹੋ ਸਕੇ। ਇਸ ਪ੍ਰਕਾਰ ਜੌਬ-ਵਰਕ ਦੀ ਪਰਿਭਾਸ਼ਾ ਆਪਣੇ ਹੀ ਪ੍ਰਸਤਾਵਿਤ ਜੀ. ਐੱਸ. ਟੀ. ਸ਼ਾਸਨ ਵਿੱਚ ਜੌਬ-ਵਰਕ ਨਾਲ ਸਬੰਧਤ ਟੈਕਸੇਸ਼ਨ (ਕਰਾਧਾਨ) ਦੀ ਬੁਨਿਆਦੀ ਯੋਜਨਾ ਵਿੱਚ ਤਬਦੀਲੀ ਨੂੰ ਪ੍ਰਤੀਬਿੰਬਤ ਕਰਦੀ ਹੈ।
ਉੱਤਰ. ਇਸ ਨੂੰ ਸਪਲਾਈ ਮੰਨਿਆ ਜਾਵੇਗਾ ਕਿਉਂਕਿ ਸਪਲਾਈ ਵਿੱਚ ਹਰ ਪ੍ਰਕਾਰ ਦੀ ਸਪਲਾਈ ਸ਼ਾਮਲ ਹੁੰਦੀ ਹੈ, ਜਿਵੇਂ ਕਿ ਵਿਕਰੀ, ਟ੍ਰਾਂਸਫ਼ਰ ਆਦਿ। ਫਿਰ ਵੀ, ਰਜਿਸਟਰਡ ਟੈਕਸਯੋਗ ਵਿਅਕਤੀ (ਪ੍ਰਿੰਸੀਪਲ), ਸੂਚਨਾ ਅਧੀਨ ਅਤੇ ਅਜਿਹੀਆਂ ਸ਼ਰਤਾਂ ਦੇ ਆਧਾਰ ਉੱਤੇ, ਜੋ ਨਿਰਧਾਰਤ ਕੀਤੀਆਂ ਜਾ ਸਕਦੀਆਂ ਹਨ, ਕੋਈ ਇਨਪੁਟਸ ਅਤੇ/ਜਾਂ ਪੂੰਜੀ ਵਸਤਾਂ; ਟੈਕਸ ਦਾ ਭੁਗਤਾਨ ਕੀਤੇ ਬਿਨਾਂ ਇੱਥ ਜੌਬ ਵਰਕਰ ਨੂੰ ਜੌਬ ਵਰਕ ਲਈ ਭੇਜੇਗਾ ਅਤੇ ਉੱਥੋਂ ਬਾਅਦ ਵਿੱਚ ਕਿਸੇ ਹੋਰ ਜੌਬ ਵਰਕਰ ਨੂੰ ਭੇਜੇਗਾ ਅਤੇ ਜੌਬ ਵਰਕ ਮੁਕੰਮਲ ਹੋਣ ਤੋਂ ਬਾਅਦ ਅਜਿਹੀਆਂ ਇਨਪੁਟਸ/ਪੂੰਜੀ ਵਸਤਾਂ ਵਾਪਸ ਲਿਆਵੇਗਾ ਜਾਂ ਦੂਜੀ ਤਰ੍ਹਾਂ ਅਜਿਹੀਆਂ ਵਸਤਾਂ ਜਾਂ ਅਜਿਹੀਆਂ ਇਨਪੁਟਸ/ਪੂੰਜੀ ਵਸਤਾਂ ਭੇਜੇ ਜਾਣ ਦੇ 1ਸਾਲ/3 ਸਾਲਾਂ ਦੇ ਅੰਦਰ ਭਾਰਤ ਅੰਦਰ ਟੈਕਸ ਭੁਗਤਾਨ ਉੱਤੇ ਜਾਂ ਬਰਾਮਦ ਲਈ ਟੈਕਸ ਭੁਗਤਾਨ ਤੋਂ ਬਿਨਾਂ ਕਿਸੇ ਜੌਬ ਵਰਕਰ ਦੇ ਵਪਾਰਕ ਸਥਾਨ ਤੋਂ ਵਾਪਸ ਲਿਆਵੇਗਾ।
ਉੱਤਰ. ਜੀ ਹਾਂ, ਇੱਕ ਜੌਬ-ਵਰਕਰ ਸੇਵਾਵਾਂ ਦਾ ਸਪਲਾਇਰ ਹੋਵੇਗਾ, ਉਸ ਨੂੰ ਰਜਿਸਟਰੇਸ਼ਨ ਲੈਣ ਦੀ ਜ਼ਰੂਰਤ ਹੋਵੇਗੀ, ਜੇ ਉਸ ਦੀ ਕੁੱਲ ਟਰਨਓਵਰ ਨਿਰਧਾਰਤ ਸੀਮਾ ਨੂੰ ਪਾਰ ਕਰਦੀ ਹੈ।
ਉੱਤਰ. ਨਹੀਂ। ਇਸ ਨੂੰ ਪ੍ਰਿੰਸੀਪਲ ਦੀ ਕੁੱਲ ਟਰਨਓਵਰ ਵਿੱਚ ਸ਼ਾਮਲ ਕੀਤਾ ਜਾਵੇਗਾ। ਉਂਝ, ਜੌਬ ਵਰਕਰ ਵੱਲੋਂ ਉਹ ਜੌਬ ਵਰਕ ਕਰਨ ਲਈ ਵਰਤੇ ਮਾਲ ਜਾਂ ਸੇਵਾਵਾਂ ਦੀ ਕੀਮਤ ਨੂੰ ਜੌਬ ਵਰਕਰ ਵੱਲੋਂ ਸਪਲਾਈ ਕੀਤੀਆਂ ਸੇਵਾਵਾਂ ਦੀ ਕੀਮਤ ਵਿੱਚ ਸ਼ਾਮਲ ਕੀਤਾ ਜਾਵੇਗਾ।
ਉੱਤਰ. ਜੀ ਹਾਂ, ਪ੍ਰਿੰਸੀਪਲ ਨੂੰ ਅਜਿਹਾ ਕਰਨ ਦੀ ਇਜਾਜ਼ਤ ਹੈ। ਇਨਪੁਟਸ ਜਾਂ ਪੂੰਜੀ ਵਸਤਾਂ ਉੱਤੇ ਅਦਾ ਕੀਤੇ ਟੈਕਸ ਦਾ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਵੀ ਪ੍ਰਿੰਸੀਪਲ ਅਜਿਹੇ ਦ੍ਰਿਸ਼ ਵਿੱਚ ਲੈ ਸਕਦਾ ਹੈ। ਇਨਪੁਟਸ ਜਾਂ ਪੂੰਜੀ ਵਸਤਾਂ ਜ਼ਰੂਰ ਹੀ ਇੱਥ ਸਾਲ ਜਾਂ ਤਿੰਨ ਸਾਲਾਂ ਦੇ ਸਮੇਂ ਅੰਦਰ ਜ਼ਰੂਰ ਵਾਪਸ ਲੈਣੀਆਂ ਹੋਣਗੀਆਂ, ਅਜਿਹਾ ਨਾ ਕਰਨ ਦੀ ਸਥਿਤੀ ਵਿੱਚ ਅਸਲ ਲੈਣ-ਦੇਣ ਨੂੰ ਸਪਲਾਈ ਮੰਨਿਆ ਜਾਵੇਗਾ ਅਤੇ ਪ੍ਰਿੰਸੀਪਲ ਨੂੰ ਉਸੇ ਹਿਸਾਬ ਨਾਲ ਟੈਕਸ ਅਦਾ ਕਰਨਾ ਹੋਵੇਗਾ।
ਉੱਤਰ. ਜੀ ਹਾਂ। ਪਰ ਪ੍ਰਿੰਸੀਪਲ ਨੇ ਇੱਕ ਅਣਰਜਿਸਟਰਡ ਜੌਬ ਵਰਕਰ ਦੇ ਪਰਿਸਰ ਨੂੰ ਆਪਣੇ ਕਾਰੋਬਾਰ ਦਾ ਵਧੀਕ ਸਥਾਨ ਐਲਾਨਿਆ ਹੋਣਾ ਚਾਹੀਦਾ ਹੈ। ਜੇ ਜੌਬ ਵਰਕਰ ਇੱਕ ਰਜਿਸਟਰਡ ਵਿਅਕਤੀ ਹੈ, ਤਦ ਮਾਲ ਦੀ ਸਪਲਾਈ ਸਿੱਧੇ ਜੌਬ ਵਰਕਰ ਦੇ ਪਰਿਸਰ ਤੋਂ ਕੀਤੀ ਜਾ ਸਕਦੀ ਹੈ। ਕਮਿਸ਼ਨਰ ਵੀ ਅਜਿਹੇ ਮਾਲ ਨੂੰ ਅਧਿਸੂਚਿਤ ਕਰ ਸਕਦਾ ਹੈ, ਜਿਸ ਵਿੱਚ ਜੌਬ ਵਰਕ ਲਈ ਭੇਜਿਆ ਮਾਲ ਸਿੱਧਾ ਜੌਬ ਵਰਕਰ ਦੇ ਪਰਿਸਰ ਤੋਂ ਸਿੱਧਾ ਸਪਲਾਈ ਕੀਤਾ ਜਾ ਸਕਦਾ ਹੈ।
ਉੱਤਰ. ਮਾਲ ਦੀ ਸਪਲਾਈ ਸਿੱਧੀ ਜੌਬ ਵਰਕਰ ਦੇ ਸਥਾਨ ਤੋਂ ਉਸ ਨੂੰ ਕਾਰੋਬਾਰ ਦਾ ਵਧੀਕ ਸਥਾਨ ਐਲਾਨੇ ਬਗੈਰ ਵੀ ਦੋ ਪਰਿਸਥਿਤੀਆਂ ਵਿੱਚ ਕੀਤੀ ਜਾ ਸਕਦੀ ਹੈ; ਜਿੱਥੇ ਜੌਬ ਵਰਕਰ ਇੱਕ ਰਜਿਸਟਰਡ ਟੈਕਸਯੋਗ ਵਿਅਕਤੀ ਹੈ ਜਾਂ ਜਿੱਥੇ ਪ੍ਰਿੰਸੀਪਲ ਕਿਸੇ ਅਜਿਹੀਆਂ ਵਸਤਾਂ ਜਾਂ ਮਾਲ ਦੀ ਸਪਲਾਈ ਵਿੱਚ ਸ਼ਾਮਲ ਹੈ, ਜਿਹੜੀਆਂ ਕਮਿਸ਼ਨਰ ਵੱਲੋਂ ਅਧਿਸੂਚਿਤ ਕੀਤੀਆਂ ਗਈਆਂ ਹੋ ਸਕਦੀਆਂ ਹਨ।
ਉੱਤਰ. ਪ੍ਰਿੰਸੀਪਲ ਨੂੰ ਇੱਕ ਜੌਬ ਵਰਕਰ ਨੂੰ ਭੇਜੀਆਂ ਇਨਪੁਟਸ ਜਾਂ ਪੂੰਜੀ ਵਸਤਾਂ ਉੱਤੇ ਅਦਾ ਕੀਤੇ ਟੈਕਸਾਂ ਦਾ ਕ੍ਰੈਡਿਟ ਲੈਣ ਦਾ ਹੱਕ ਹੋਵੇਗਾ ਭਾਵੇਂ ਉਨ੍ਹਾਂ ਨੂੰ ਆਪਣੇ ਕਾਰੋਬਾਰੀ ਸਥਾਨ ਤੇ ਪ੍ਰਾਪਤ ਕਰਨ ਤੋਂ ਬਾਅਦ ਭੇਜਿਆ ਗਿਆ ਹੋਵੇ ਜਾਂ ਅਜਿਹੀਆਂ ਇਨਪੁਟਸ ਜਾਂ ਪੂੰਜੀ ਵਸਤਾਂ ਨੂੰ ਆਪਣੇ ਕਾਰੋਬਾਰੀ ਸਥਾਨ ਉੱਤੇ ਲਿਆਏ ਬਿਨਾਂ ਸਿੱਧੇ ਇੱਕ ਜੌਬ ਵਰਕਰ ਕੋਲ ਭੇਜਿਆ ਗਿਆ ਹੋਵੇ। ਉਂਝ, ਇਨਪੁਟਸ ਜਾਂ ਪੂੰਜੀ ਵਸਤਾਂ, ਉਹ ਜੌਬ ਵਰਕ ਮੁਕੰਮਲ ਹੋਣ ਤੋਂ ਬਾਅਦ ਇੱਕ ਸਾਲ ਦੇ ਸਮੇਂ ਅੰਦਰ ਜਾਂ ਉਨ੍ਹਾਂ ਨੂੰ ਭੇਜਣ ਦੇ ਤਿੰਨ ਸਾਲਾਂ ਦੇ ਸਮੇਂ ਅੰਦਰ ਵਾਪਸ ਲੈਣਾ ਹੋਵੇਗਾ ਜਾਂ ਜੌਬ ਵਰਕਰ ਦੇ ਪਰਿਸਰ ਤੋਂ ਸਪਲਾਈ ਕਰਨਾ ਹੋਵੇਗਾ, ਜਿਵੇਂ ਵੀ ਮਾਮਲਾ ਹੋਵੇ।
ਉੱਤਰ. ਜੇ ਪ੍ਰਿੰਸੀਪਲ ਵੱਲੋਂ ਇਨਪੁਟਸ ਜਾਂ ਪੂੰਜੀ ਵਸਤਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਜਾਂ ਉਨ੍ਹਾਂ ਨੂੰ ਨਿਸ਼ਚਤ ਸਮਾਂ ਸੀਮਾ ਦੇ ਅੰਦਰ ਜੌਬ ਵਰਕਰ ਦੇ ਕਾਰੋਬਾਰੀ ਸਥਾਨ ਤੋਂ ਹੀ ਸਪਲਾਈ ਕਰ ਦਿੱਤਾ ਜਾਂਦਾ ਹੈ, ਇਸ ਨੂੰ ਇਹ ਮੰਨਿਆ ਜਾਵੇਗਾ ਕਿ ਅਜਿਹੀਆਂ ਇਨਪੁਟਸ ਜਾਂ ਪੂੰਜੀ ਵਸਤਾਂ ਪ੍ਰਿੰਸੀਪਲ ਵੱਲੋਂ ਜੌਬ ਵਰਕਰ ਨੂੰ ਉਸ ਦਿਨ ਸਪਲਾਈ ਕੀਤੀਆਂ ਗਈਆਂ ਸਨ, ਜਦੋਂ ਵਰਣਿਤ ਇਨਪੁਟਸ ਜਾਂ ਪੂੰਜੀ ਵਸਤਾਂ ਨੂੰ ਪ੍ਰਿੰਸੀਪਲ ਵੱਲੋਂ ਭੇਜਿਆ ਗਿਆ ਸੀ (ਜਾਂ ਜੌਬ ਵਰਕਰ ਵੱਲੋਂ ਪ੍ਰਾਪਤੀ ਦੀ ਮਿਤੀ, ਜਿੱਥੇ ਇਨਪੁਟਸ ਜਾਂ ਪੂੰਜੀ ਵਸਤਾਂ ਜੌਬ ਵਰਕਰ ਦੇ ਕਾਰੋਬਾਰੀ ਸਥਾਨ ਉੱਤੇ ਸਿੱਧੀਆਂ ਭੇਜੀਆਂ ਗਈਆਂ ਸਨ)। ਇਸ ਪ੍ਰਕਾਰ ਪ੍ਰਿੰਸੀਪਲ ਉਸੇ ਅਨੁਸਾਰ ਟੈਕਸ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ।
ਉੱਤਰ. ਮੋਲਡਜ਼, ਡਾਈਆਂ, ਜਿਗਸ ਅਤੇ ਫ਼ਿਕਸਚਰਜ਼ ਜਾਂ ਟੂਲਜ਼ ਉੱਤੇ ਤਿੰਨ ਸਾਲਾਂ ਅੰਦਰ ਪੂੰਜੀ ਵਸਤਾਂ ਵਾਪਸ ਲਿਆਉਣ ਦੀ ਸ਼ਰਤ ਲਾਗੂ ਨਹੀਂ ਹੁੰਦੀ।
ਉੱਤਰ. ਜੌਬ ਵਰਕ ਦੌਰਾਨ ਇਕੱਠਾ ਹੋਣ ਵਾਲਾ ਫਾਲਤੂ ਕਬਾੜ ਜੌਬ ਵਰਕਰ ਵੱਲੋਂ ਆਪਣੇ ਕਾਰੋਬਾਰੀ ਸਥਾਨ ਤੋਂ ਟੈਕਸ ਭੁਗਤਾਨ ਉੱਤੇ ਸਿੱਧਾ ਸਪਲਾਈ ਕੀਤਾ ਜਾ ਸਕਦਾ ਹੈ, ਜੇ ਉਹ ਰਜਿਸਟਰਡ ਹੈ। ਜੇ ਉਹ ਰਜਿਸਟਰਡ ਨਹੀਂ ਹੈ, ਤਾਂ ਅਜਿਹਾ ਸਮਾਨ ਟੈਕਸ ਦੇ ਭੁਗਤਾਨ ਊੜੇ ਪ੍ਰਿੰਸੀਪਲ ਵੱਲੋਂ ਸਪਲਾਈ ਕੀਤਾ ਜਾ ਸਕਦਾ ਹੈ।
ਉੱਤਰ. ਜੀ ਹਾਂ। ਜੌਬ ਵਰਕ ਦੇ ਮੰਤਵ ਲਈ ਮੱਦ ਇਨਪੁਟਸ ਵਿੱਚ ਕਿਸੇ ਵਿਵਹਾਰ ਜਾਂ ਪ੍ਰਕਿਰਿਆ ਰਾਹੀਂ ਪੈਦਾ ਹੋਈਆਂ ਮੱਧਵਰਤੀ ਵਸਤਾਂ ਸ਼ਾਮਲ ਹਨ, ਜਿਹੜੀਆਂ ਪ੍ਰਿੰਸੀਪਲ ਜਾਂ ਜੌਬ ਵਰਕਰ ਵੱਲੋਂ ਇਨਪੁਟਸ ਉੱਤੇ ਲਈਆਂ ਜਾਂਦੀਆਂ ਹਨ।
ਉੱਤਰ. ਇਹ ਜ਼ਿੰਮੇਵਾਰੀ ਪੂਰੀ ਤਰ੍ਹਾਂ ਪ੍ਰਿੰਸੀਪਲ ਦੀ ਹੈ ਕਿ ਉਹ ਇਨਪੁਟਸ ਅਤੇ ਪੂੰਜੀ ਵਸਤਾਂ ਨਾਲ ਸਬੰਧਤ ਜੌਬ ਵਰਕ ਦੇ ਵਾਜਬ ਖਾਤਿਆਂ ਦਾ ਰੱਖ-ਰਖਾਅ ਕਰੇ।
ਉੱਤਰ. ਜੀ ਨਹੀਂ। ਜੌਬ ਵਰਕ ਨਾਲ ਸਬੰਧਤ ਵਿਵਸਥਾਵਾਂ ਕੇਵਲ ਉਦੋਂ ਹੀ ਲਾਗੂ ਹੁੰਦੀਆਂ ਹਨ, ਜਦੋਂ ਰਜਿਸਟਰਡ ਟੈਕਸਯੋਗ ਵਿਅਕਤੀ ਦੀ ਇੱਛਾ ਟੈਕਸਯੋਗ ਵਸਤਾਂ ਭੇਜਣ ਦੀ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ, ਅਜਿਹੀਆਂ ਵਿਵਸਥਾਵਾਂ ਛੋਟ ਪ੍ਰਾਪਤ ਜਾਂ ਗ਼ੈਰ-ਟੈਕਸਯੋਗ ਵਸਤਾਂ ਜਾਂ ਮਾਲ ਉੱਤੇ ਲਾਗੂ ਨਹੀਂ ਹੁੰਦੀਆਂ ਜਾਂ ਜਦੋਂ ਭੇਜਣ ਵਾਲਾ ਵਿਅਕਤੀ ਰਜਿਸਟਰਡ ਟੈਕਸਯੋਗ ਵਿਅਕਤੀ ਤੋਂ ਇਲਾਵਾ ਕੋਈ ਹੋਰ ਹੈ।
ਉੱਤਰ. ਜੀ ਨਹੀਂ। ਪ੍ਰਿੰਸੀਪਲ ਇਨਪੁਟਸ ਜਾਂ ਪੂੰਜੀ ਵਸਤਾਂ ਨੂੰ ਜੀ. ਐੱਸ. ਟੀ. ਦੇ ਭੁਗਤਾਨ ਤੋਂ ਬਾਅਦ ਬਿਨਾਂ ਕਿਸੇ ਵਿਸ਼ੇਸ਼ ਕਾਰਜ ਵਿਧੀ ਦੀ ਪਾਲਣਾ ਕੀਤਿਆਂ ਭੇਜ ਸਕਦਾ ਹੈ। ਅਜਿਹੇ ਮਾਮਲੇ ਵਿੱਚ ਜੌਬ ਵਰਕਰ ਇਨਪੁਟ ਟੈਕਸ ਕ੍ਰੈਡਿਟ ਲਵੇਗਾ ਅਤੇ ਪ੍ਰੋਸੈਸ ਕੀਤੀਆਂ ਵਸਤਾਂ ਜਾਂ ਮਾਲ ਦੀ ਸਪਲਾਈ ਜੀ. ਐੱਸ. ਟੀ. ਦੇ ਭੁਗਤਾਨ ਤੇ ਵਾਪਸ ਭੇਜੇਗਾ (ਜੌਬ ਵਰਕ ਮੁਕੰਮਲ ਹੋਣ ਤੋਂ ਬਾਅਦ)।
ਉੱਤਰ. ਜੀ ਨਹੀਂ, ਇਹ ਜ਼ਰੂਰੀ ਨਹੀਂ ਹੈ ਕਿਉਂਕਿ ਜੌਬ ਵਰਕ ਨਾਲ ਸਬੰਧਤ ਵਿਵਸਥਾਵਾਂ ਆਈ. ਜੀ. ਐੱਸ. ਟੀ. ਕਾਨੂੰਨ ਦੇ ਨਾਲ ਨਾਲ ਯੂ. ਟੀ. ਜੀ. ਐੱਸ. ਟੀ. ਵਿੱਚ ਵੀ ਅਪਣਾਈਆਂ ਗਈਆਂ ਹਨ ਅਤੇ ਜੌਬ ਵਰਕਰ ਅਤੇ ਪ੍ਰਿੰਸੀਪਲ ਇੱਕੋ ਰਾਜ ਜਾਂ ਇੱਕੋ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਥਿਤ ਹੋ ਸਕਦੇ ਹਨ ਜਾਂ ਵੱਖੋ-ਵੱਖਰੇ ਰਾਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੀ ਰਹਿੰਦੇ ਹੋ ਸਕਦੇ ਹਨ।
ਉੱਤਰ. ਇਨਪੁਟ ਟੈਕਸ ਦਾ ਅਰਥ ਕੇਂਦਰੀ ਟੈਕਸ (ਸੀ. ਜੀ. ਐੱਸ. ਟੀ.), ਸੂਬਾਈ ਟੈਕਸ (ਐੱਸ. ਜੀ. ਐੱਸ. ਟੀ.), ਇੰਟੈਗਰੇਟਡ ਟੈਕਸ (ਆਈ, ਜੀ. ਐੱਸ. ਟੀ.) ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਟੈਕਸ (ਯੂ. ਟੀ. ਜੀ. ਐੱਸ. ਟੀ.) ਹੈ, ਜੋ ਅਜਿਹੇ ਮਾਲ ਅਤੇ/ਜਾਂ ਸੇਵਾਵਾਂ ਜਾਂ ਦੋਵਾਂ ਦੀ ਇੱਕ ਰਜਿਸਟਰਡ ਵਿਅਕਤੀ ਨੂੰ ਕੀਤੀ ਸਪਲਾਈ ਉੱਤੇ ਵਸੂਲ ਕੀਤਾ ਜਾਂਦਾ ਹੈ। ਇਸ ਵਿੱਚ ਰਿਵਰਸ ਚਾਰਜ ਆਧਾਰ ਉੱਤੇ ਅਦਾ ਕੀਤਾ ਟੈਕਸ, ਮਾਲ ਦੀ ਦਰਾਮਦ ਉੱਤੇ ਵਸੂਲ ਕੀਤਾ ਇੰਟੈਗਰੇਟਡ ਟੈਕਸ ਮਾਲ ਤੇ ਸੇਵਾਵਾਂ ਟੈਕਸ ਵੀ ਸ਼ਾਮਲ ਹੁੰਦਾ ਹੈ। ਇਸ ਵਿੱਚ ਕੰਪੋਜ਼ੀਸ਼ਨ ਲੇਵੀ ਅਧੀਨ ਅਦਾ ਕੀਤਾ ਟੈਕਸ ਸ਼ਾਮਲ ਨਹੀਂ ਹੁੰਦਾ।
ਉੱਤਰ. ਜੀ ਹਾਂ। ਇਨਪੁਟ ਟੈਕਸ ਦੀ ਪਰਿਭਾਸ਼ਾ ਵਿੱਚ ਰਿਵਰਸ ਚਾਰਜ ਅਧੀਨ ਭੁਗਤਾਨਯੋਗ ਟੈਕਸ ਸ਼ਾਮਲ ਹੈ।
ਉੱਤਰ. ਜੀ ਹਾਂ, ਇਸ ਵਿੱਚ ਇਨਪੁਟ ਵਸਤਾਂ, ਇਨਪੁਟ ਸੇਵਾਵਾਂ ਅਤੇ ਪੂੰਜੀ ਵਸਤਾਂ ਉੱਤੇ ਅਦਾ ਕੀਤਾ ਟੈਕਸ ਸ਼ਾਮਲ ਹੈ। ਪੂੰਜੀ ਵਸਤਾਂ ਉੱਤੇ ਅਦਾ ਕੀਤੇ ਟੈਕਸ ਦੇ ਕ੍ਰੈਡਿਟ ਦਾ ਲਾਭ ਇੱਕ ਕਿਸ਼ਤ ਵਿੱਚ ਲੈਣ ਦੀ ਇਜਾਜ਼ਤ ਹੁੰਦੀ ਹੈ।
ਉੱਤਰ. ਇੱਕ ਰਜਿਸਟਰਡ ਵਿਅਕਤੀ ਨੂੰ ਅਜਿਹੇ ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦੀ ਆਪਣੇ ਕੋਲ ਹੋਈ ਸਪਲਾਈ ਉੱਤੇ ਵਸੂਲ ਕੀਤੇ ਗਏ ਇਨਪੁਟ ਟੈਕਸ ਦਾ ਕ੍ਰੈਡਿਟ ਲੈਣ ਦਾ ਅਧਿਕਾਰ ਹੁੰਦਾ ਹੈ, ਜਿਨ੍ਹਾਂ ਦੀ ਵਰਤੋਂ ਵਪਾਰਕ ਪ੍ਰਕਿਰਿਆ ਜਾਂ ਉਸ ਨੂੰ ਅੱਗੇ ਵਧਾਉਣ ਲਈ ਕੀਤੀ ਜਾਂਦੀ ਹੈ, ਬਸ਼ਰਤੇ ਹੋਰ ਸ਼ਰਤਾਂ ਤੇ ਪਾਬੰਦੀਆਂ ਦੀ ਪਾਲਣਾ ਕੀਤੀ ਜਾਵੇ।
ਉੱਤਰ. ਆਈ. ਟੀ. ਸੀ. ਹਾਸਲ ਕਰਨ ਲਈ ਰਜਿਸਟਰਡ ਟੈਕਸਯੋਗ ਵਿਅਕਤੀ ਨੂੰ ਨਿਮਨਲਿਖਤ ਚਾਰ ਸ਼ਰਤਾਂ ਦੀ ਤਸੱਲੀ ਕਰਵਾਉਣੀ ਹੋਵੇਗੀ:
(ੳ) ਉਸ ਕੋਲ ਟੈਕਸ ਇਨਵੁਆਇਸ ਜਾਂ ਡੇਬਿਟ ਨੋਟ ਜਾਂ ਅਜਿਹੇ ਹੋਰ ਟੈਕਸ ਅਦਾਇਗੀ ਦਸਤਾਵੇਜ਼ ਹਨ, ਜਿਹੜੇ ਨਿਰਧਾਰਤ ਕੀਤੇ ਹੋ ਸਕਦੇ ਹਨ;
(ਅ) ਉਸ ਨੇ ਮਾਲ ਜਾਂ ਸੇਵਾਵਾਂ ਜਾਂ ਦੋਵੇਂ ਪ੍ਰਾਪਤ ਕੀਤੀਆਂ ਹਨ;
(ੲ) ਸਪਲਾਇਰ ਨੇ ਸੱਚਮੁਚ ਸਪਲਾਈ ਦੇ ਸਬੰਧ ਵਿੱਚ ਟੈਕਸ ਸਰਕਾਰ ਨੂੰ ਅਦਾ ਕਰ ਦਿੱਤਾ ਹੈ; ਅਤੇ
(ਸ) ਉਸ ਨੇ ਸੈਕਸ਼ਨ 39 ਅਧੀਨ ਰਿਟਰਨ ਭਰ ਦਿੱਤੀ ਹੈ।
ਉੱਤਰ. ਰਜਿਸਟਰਡ ਵਿਅਕਤੀ ਕੇਵਲ ਆਖ਼ਰੀ ਲੌਟ ਜਾਂ ਕਿਸ਼ਤ ਦੀ ਪ੍ਰਾਪਤੀ ਤੇ ਹੀ ਕ੍ਰੈਡਿਟ ਲੈਣ ਦਾ ਹੱਕਦਾਰ ਹੋਵੇਗਾ।
ਉੱਤਰ. ਜੀ ਹਾਂ, ਪ੍ਰਾਪਤਕਰਤਾ ਆਈ. ਟੀ. ਸੀ. ਲੈ ਸਕਦਾ ਹੈ। ਪਰ ਉਸ ਨੂੰ ਇਨਵੁਆਇਸ ਜਾਰੀ ਹੋਣ ਦੀ ਮਿਤੀ ਦੇ 180 ਦਿਨਾਂ ਦੇ ਅੰਦਰ ਟੈਕਸ ਨਾਲ ਵਿਚਾਰ ਦਾ ਭੁਗਤਾਨ ਕਰਨਾ ਹੋਵੇਗਾ। ਇਹ ਸ਼ਰਤ ਤਦ ਲਾਗੂ ਨਹੀਂ ਹੁੰਦੀ, ਜਿੱਥੇ ਟੈਕਸ ਰਿਵਰਸ ਚਾਰਜ ਆਧਾਰ ਉੱਤੇ ਅਦਾਇਗੀਯੋਗ ਹੈ।
ਉੱਤਰ. ਆਈ. ਟੀ. ਸੀ. ਦੀ ਰਕਮ ਉਸ ਵਿਅਕਤੀ ਦੀ ਉਤਪਾਦਨ ਟੈਕਸ ਦੇਣਦਾਰੀ ਵਿੱਚ ਜੁੜ ਜਾਵੇਗੀ। ਉਸ ਨੂੰ ਵਿਆਜ ਦੀ ਅਦਾਇਗੀ ਵੀ ਕਰਨੀ ਹੋਵੇਗੀ। ਉਂਝ, ਉਹ ਟੈਕਸ ਭੁਗਤਾਨ ਉੱਤੇ ਮੁੜ ਆਈ. ਟੀ. ਸੀ. ਲੈ ਸਕਦਾ ਹੈ।
ਉੱਤਰ. ਇਹ ਸਮਝਿਆ ਜਾਵੇਗਾ ਕਿ ਰਜਿਸਟਰਡ ਵਿਅਕਤੀ ਨੇ ਮਾਲ ਦੀ ਪ੍ਰਾਪਤੀ ਕੀਤੀ ਹੈ ਜਦੋਂ ਮਾਲ ਅਜਿਹੇ ਟੈਕਸਯੋਗ ਵਿਅਕਤੀ ਦੀ ਹਦਾਇਤ ਉੱਤੇ ਕਿਸੇ ਤੀਜੀ ਧਿਰ ਕੋਲ ਡਿਲਿਵਰ ਕਰ ਦਿੱਤਾ ਜਾਂਦਾ ਹੈ। ਇਸ ਲਈ ਆਈ. ਟੀ. ਸੀ. ਉਸ ਵਿਅਕਤੀ ਲਈ ਉਪਲਬਧ ਹੋਵੇਗੀ, ਜਿਸ ਦੇ ਹੁਕਮ ਉੱਤੇ ਮਾਲ ਜਾਂ ਵਸਤਾਂ ਤੀਜੇ ਵਿਅਕਤੀ ਕੋਲ ਡਿਲਿਵਰ ਕੀਤੀਆਂ ਗਈਆਂ ਹਨ।
ਉੱਤਰ. ਇੱਕ ਰਜਿਸਟਰਡ ਵਿਅਕਤੀ ਮਾਲ ਜਾਂ ਸੇਵਾਵਾਂ ਦੀ ਸਪਲਾਈ ਲਈ ਕਿਸੇ ਇਨਵੁਆਇਸ ਜਾਂ ਡੇਬਿਟ ਨੋਟ ਦੇ ਸਬੰਧ ਵਿੱਚ, ਡੇਬਿਟ ਨਾਲ ਸਬੰਧਤ ਅਜਿਹੀ ਇਨਵੁਆਇਸ/ਇਨਵੁਆਇਸ ਵਾਲਾ ਵਿੱਤੀ ਸਾਲ ਖ਼ਤਮ ਹੋਣ ਤੋਂ ਬਾਅਦ ਸਤੰਬਰ ਮਹੀਨੇ ਸੈਕਸ਼ਨ 39 ਅਧੀਨ ਰਿਟਰਨ ਭਰਨ ਦੀ ਬਣਦੀ ਮਿਤੀ ਤੋਂ ਬਾਅਦ ਜਾਂ ਵਾਜਬ ਸਾਲਾਨਾ ਰਿਟਰਨ ਭਰਨ ਤੋਂ ਬਾਅਦ, ਜੋ ਵੀ ਪਹਿਲਾਂ ਹੋਵੇ, ਆਈ. ਟੀ. ਸੀ. ਨਹੀਂ ਲੈ ਸਕਦਾ। ਇਸ ਲਈ, ਆਈ. ਟੀ. ਸੀ. ਲੈਣ ਲਈ ਉੱਪਰਲੀ ਸਮਾਂ ਸੀਮਾ ਅਗਲੇ ਵਿੱਤੀ ਸਾਲ ਦੀ 20 ਅਕਤੂਬਰ ਜਾਂ ਸਾਲਾਨਾ ਰਿਟਰਨ ਭਰਨ ਦੀ ਮਿਤੀ, ਜੋ ਵੀ ਪਹਿਲਾਂ ਹੋਵੇ, ਹੈ।
ਇਸ ਪਾਬੰਦੀ ਲਈ ਪ੍ਰਮੁੱਖ ਤਰਕ ਇਹ ਹੈ ਕਿ ਅਗਲੇ ਵਿੱਤੀ ਵਰ੍ਹੇ ਦੇ ਸਤੰਬਰ ਮਹੀਨੇ ਤੋਂ ਬਾਅਦ ਰਿਟਰਨ ਵਿੱਚ ਕੋਈ ਤਬਦੀਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜੇ ਸਤੰਬਰ ਮਹੀਨੇ ਤੋਂ ਬਾਅਦ ਸਾਲਾਨਾ ਰਿਟਰਨ ਭਰੀ ਜਾਂਦੀ ਹੈ, ਤਾਂ ਸਾਲਾਨਾ ਰਿਟਰਨ ਭਰਨ ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ।
ਉੱਤਰ. ਇਨਪੁਟ ਟੈਕਸ ਕ੍ਰੈਡਿਟ ਦੀ ਇਜਾਜ਼ਤ ਉਸ ਟੈਕਸ ਕੰਪੋਨੈਂਟ ਉੱਤੇ ਨਹੀਂ ਹੋਵੇਗੀ, ਜਿਸ ਦੇ ਸਬੰਧ ਵਿੱਚ ਅਵਮੁੱਲਣ ਕਲੇਮ ਕੀਤਾ ਗਿਆ ਹੈ।
ਉੱਤਰ. ਜੀ ਹਾਂ, ਕਾਨੂੰਨ ਵਿੱਚ ਦਿੱਤੀਆਂ ਵਸਤਾਂ ਦੀ ਇੱਕ ਛੋਟੀ ਸੂਚੀ ਨੂੰ ਛੱਡ ਕੇ ਸਾਰੀਆਂ ਵਸਤਾਂ ਉੱਤੇ ਕ੍ਰੈਡਿਟ ਦੀ ਇਜਾਜ਼ਤ ਹੈ। ਇਸ ਸੂਚੀ ਵਿੱਚ ਮੁੱਖ ਤੌਰ ਉੱਤੇ ਨਿਜੀ ਖਪਤ ਦੀਆਂ ਵਸਤਾਂ ਸ਼ਾਮਲ ਹਨ, ਜਿਨ੍ਹਾਂ ਦੀ ਇਨਪੁਟਸ ਵਰਤੋਂ ਇੱਕ ਅਚੱਲ ਜਾਇਦਾਦ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ (ਪਲਾਂਟ ਅਤੇ ਮਸ਼ੀਨਰੀ ਤੋਂ ਇਲਾਵਾ), ਦੂਰਸੰਚਾਰ ਟਾਵਰਜ਼, ਫ਼ੈਕਟਰੀ ਪਰਿਸਰਾਂ ਦੇ ਬਾਹਰ ਵਿਛਾਈਆਂ ਜਾਣ ਵਾਲੀਆਂ ਪਾਈਪਲਾਈਨਜ਼ ਅਤੇ ਟੈਕਸ ਚੋਰੀ ਦੀ ਸ਼ਨਾਖ਼ਤ ਦੇ ਨਤੀਜੇ ਵਜੋਂ ਭਰੇ ਗਏ ਟੈਕਸ।
ਉੱਤਰ. ਨਹੀਂ। ਮੋਟਰ ਵਾਹਨਾਂ ਉੱਤੇ ਆਈ. ਟੀ. ਸੀ. ਦਾ ਲਾਭ ਕੇਵਲ ਤਦ ਲਿਆ ਜਾ ਸਕਦਾ ਹੈ, ਜੇ ਟੈਕਸਯੋਗ ਵਿਅਕਤੀ ਯਾਤਰੀਆਂ ਮਾਲ ਦੇ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਹੈ ਜਾਂ ਮੋਟਰ ਵਾਹਨਾਂ ਦੀ ਸਿਖਲਾਈ ਦੀਆਂ ਸੇਵਾਵਾਂ ਦਿੰਦਾ ਹੈ।
ਉੱਤਰ. ਜੀ ਨਹੀਂ। ਇੱਕ ਵਿਅਕਤੀ ਗੁਆਚੀਆਂ, ਚੋਰੀ, ਨਸ਼ਟ ਜਾਂ ਖ਼ਤਮ ਹੋਈਆਂ ਵਸਤਾਂ ਦੇ ਸਬੰਧ ਵਿੱਚ ਆਈ. ਟੀ. ਸੀ. ਨਹੀਂ ਲੈ ਸਕਦਾ। ਇਸ ਤੋਂ ਇਲਾਵਾ, ਤੋਹਫ਼ਿਆਂ ਜਾਂ ਮੁਫ਼ਤ ਸੈਂਪਲਾਂ ਵਜੋਂ ਦਿੱਤੀਆਂ ਵਸਤਾਂ ਦੇ ਸਬੰਧ ਵਿੱਚ ਵੀ ਆਈ. ਟੀ. ਸੀ. ਦੀ ਇਜਾਜ਼ਤ ਨਹੀਂ ਹੁੰਦੀ।
ਉੱਤਰ. ਨਹੀਂ। ਇੱਕ ਵਿਅਕਤੀ ਵੱਲੋਂ ਪਲਾਂਟ ਤੇ ਮਸ਼ੀਨਰੀ ਤੋਂ ਇਲਾਵਾ ਹੋਰ ਅਚੱਲ ਸੰਪਤੀ ਦੇ ਨਿਰਮਾਣ ਲਈ ਮਾਲ ਜਾਂ ਸੇਵਾਵਾਂ ਉੱਤੇ ਆਈ. ਟੀ. ਸੀ. ਦੀ ਇਜਾਜ਼ਤ ਨਹੀਂ ਹੈ। ਪਲਾਂਟ ਅਤੇ ਮਸ਼ੀਨਰੀ ਵਿੱਚ ਕੇਵਲ ਧਰਤੀ ਵਿੱਚ ਇੱਕ ਥਾਂ ਫਿਕਸ ਕਰ ਕੇ ਰੱਖਣ ਵਾਲੇ ਯੰਤਰ, ਉਪਕਰਨ ਅਤੇ ਮਸ਼ੀਨਰੀ ਹੀ ਕਵਰ ਹੁੰਦੇ ਹਨ ਅਤੇ ਹੋਰਨਾਂ ਚੀਜ਼ਾਂ ਤੋਂ ਇਲਾਵਾ ਜ਼ਮੀਨ ਤੇ ਇਮਾਰਤ ਨੂੰ ਬਾਹਰ ਰੱਖਿਆ ਜਾਂਦਾ ਹੈ।
ਉੱਤਰ. ਰਜਿਸਟਰੇਸ਼ਨ ਲਈ ਅਰਜ਼ੀ ਦੇਣ ਵਾਲਾ ਇੱਕ ਵਿਅਕਤੀ; ਰਜਿਸਟਰੇਸ਼ਨ ਮਨਜ਼ੂਰ ਹੋਣ ਦੀ ਮਿਤੀ ਦੇ ਨਾਲ ਲਗਦੇ ਪਿਛਲੇ ਦਿਨ ਤੋਂ ਸਟਾਕ ਵਿੱਚ ਰੱਖੀਆਂ ਅਰਧ-ਬਣੀਆਂ ਜਾਂ ਬਣੀਆਂ ਵਸਤਾਂ ਵਿੱਚ ਦਰਜ ਇਨਪੁਟਸ ਅਤੇ ਸਟਾਕ ਵਿੱਚ ਰੱਖੀਆਂ ਇਨਪੁਟਸ ਦਾ ਇਨਪੁਟ ਟੈਕਸ ਕ੍ਰੈਡਿਟ ਲੈ ਸਕਦਾ ਹੈ। ਜੇ ਉਹ ਵਿਅਕਤੀ ਰਜਿਸਟਰੇਸ਼ਨ ਲਈ ਜ਼ਿੰਮੇਵਾਰ ਸੀ ਅਤੇ ਉਸ ਨੇ ਰਜਿਸਟਰੇਸ਼ਨ ਲਈ ਜ਼ਿੰਮੇਵਾਰ ਬਣਨ ਦੀ ਮਿਤੀ ਤੋਂ ਤੀਹ ਦਿਨਾਂ ਦੇ ਅੰਦਰ ਰਜਿਸਟਰੇਸ਼ਨ ਲਈ ਅਰਜ਼ੀ ਦੇ ਦਿੱਤੀ ਹੈ, ਤਦ ਉਹ ਜਿਸ ਮਿਤੀ ਨੂੰ ਟੈਕਸ ਅਦਾ ਕਰਨ ਲਈ ਜ਼ਿੰਮੇਵਾਰ ਹੋਇਆ ਸੀ, ਉਸ ਮਿਤੀ ਤੋਂ ਤੁਰੰਤ ਪਹਿਲਾਂ ਦੇ ਇੱਕ ਦਿਨ 'ਚ ਮੌਜੂਦ ਸਟਾਕ ਵਿੱਚ ਰੱਖੀਆਂ ਅਰਧ ਤੌਰ ਉੱਤੇ ਤਿਆਰ ਜਾਂ ਤਿਆਰ ਵਸਤਾਂ ਵਿੱਚ ਦਰਜ ਇਨਪੁਟਸ ਅਤੇ ਸਟਾਕ ਵਿੱਚ ਮੋਜੂਦ ਇਨਪੁਟਸ ਦਾ ਇਨਪੁਟ ਟੈਕਸ ਕ੍ਰੈਡਿਟ ਲੈ ਸਕਦਾ ਹੈ।
ਪ੍ਰਸ਼ਨ 18. ਜਿਹੜਾ ਵਿਅਕਤੀ ਆਪਣੀ ਮਰਜ਼ੀ ਨਾਲ ਰਜਿਸਟਰੇਸ਼ਨ ਲੈਂਦਾ ਹੈ, ਉਸ ਲਈ ਸਟਾਕ ਵਿੱਚ ਇਨਪੁਟਸ ਉੱਤੇ ਇਨਪੁਟ ਟੈਕਸ ਕ੍ਰੈਡਿਟ ਦੀ ਯੋਗਤਾ ਕੀ ਹੈ ?
ਉੱਤਰ. ਜਿਹੜਾ ਵਿਅਕਤੀ ਆਪਣੀ ਮਰਜ਼ੀ ਨਾਲ ਰਜਿਸਟਰੇਸ਼ਨ ਲੈਂਦਾ ਹੈ, ਉਹ ਰਜਿਸਟਰੇਸ਼ਨ ਦੀ ਮਿਤੀ ਤੋਂ ਤੁਰੰਤ ਪਹਿਲਾਂ ਦੇ ਦਿਨ ਦੌਰਾਨ ਸਟਾਕ ਵਿੱਚ ਅਰਧ-ਨਿਰਮਤ ਮਾਲ ਤੇ ਤਿਆਰ ਮਾਲ ਵਿੱਚ ਇਨਪੁਟਸ, ਸਟਾਕ ਵਿੱਚ ਇਨਪੁਟਸ ਉੱਤੇ ਇਨਪੁਟ ਟੈਕਸ ਦਾ ਇਨਪੁਟ ਟੈਕਸ ਲੈਣ ਦਾ ਹੱਕਦਾਰ ਹੈ।
ਉੱਤਰ. ਰਜਿਸਟਰਡ ਵਿਅਕਤੀ ਨੂੰ ਇਨਪੁਟ ਟੈਕਸ ਕ੍ਰੈਡਿਟ ਟ੍ਰਾਂਸਫ਼ਰ ਕਰਨ ਦੀ ਇਜਾਜ਼ਤ ਹੋਵੇਗੀ, ਜੋ ਉਸ ਦੇ ਇਲੈਕਟ੍ਰੌਨਿਕ ਕ੍ਰੈਡਿਟ ਵਿੱਚ ਨਵੀਂ ਸੰਪਤੀ ਵਿੱਚ ਜਾਣ ਤੋਂ ਅਣਉਪਯੋਗੀ ਰਹਿ ਜਾਂਦਾ ਹੈ, ਬਸ਼ਰਤੇ ਦੇਣਦਾਰੀਆਂ ਦੀ ਟ੍ਰਾਂਸਫ਼ਰ ਲਈ ਵਿਸ਼ੇਸ਼ ਵਿਵਸਥਾ ਹੋਵੇ।
ਉੱਤਰ. ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦਾ ਇਨਪੁਟ ਟੈਕਸ ਕ੍ਰੈਡਿਟ ਰਜਿਸਟਰਡ ਵਿਅਕਤੀ ਵੱਲੋਂ ਕੇਵਲ ਟੈਕਸਯੋਗ ਸਪਲਾਈਜ਼ ਉੱਤੇ ਲਿਆ ਜਾ ਸਕਦਾ ਹੈ। ਯੋਗ ਕ੍ਰੈਡਿਟ ਦੀ ਗਣਨਾ ਦਾ ਢੰਗ ਨਿਯਮਾਂ ਦੁਆਰਾ ਦਿੱਤਾ ਜਾਵੇਗਾ।
ਉੱਤਰ. ਜ਼ੀਰੋ-ਰੇਟਡ ਸਪਲਾਈਜ਼; ਇਨਪੁਟ ਟੈਕਸ ਕ੍ਰੈਡਿਟ ਦੀ ਇਜਾਜ਼ਤ ਦੇਣ ਦੇ ਮੰਤਵ ਲਈ ਟੈਕਸਯੋਗ ਸਪਲਾਈਜ਼ ਦੇ ਅੰਦਰ ਕਵਰ ਕੀਤੀਆਂ ਗਈਆਂ ਹਨ। ਜ਼ੀਰੋ-ਰੇਟਡ ਦਾ ਖੇਤਰ ਸੰਗਠਤ ਮਾਲ ਤੇ ਸੇਵਾਵਾਂ ਟੈਕਸ ਕਾਨੂੰਨ ਵਿੱਚ ਦਿੱਤਾ ਗਿਆ ਹੈ, ਜਿਸ ਵਿੱਚ ਛੋਟ ਪ੍ਰਾਪਤ ਸਪਲਾਈਜ਼ ਵੀ ਸ਼ਾਮਲ ਹਨ।
(ੳ) ਜ਼ੀਰੇ- ਰੇਟਡ ਸਪਲਾਈਜ਼
(ਅ) ਛੋਟ ਪ੍ਰਾਪਤ ਸਪਲਾਈਜ਼
(ੲ) ਦੋਵੇਂ
ਉੱਤਰ. ਜ਼ੀਰੋ-ਰੇਟਡ ਸਪਲਾਈਜ਼
ਉੱਤਰ. ਰਜਿਸਟਰਡ ਵਿਅਕਤੀ ਵੱਲੋਂ ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦਾ ਇਨਪੁਟ ਟੈਕਸ ਕ੍ਰੈਡਿਟ ਜੋ ਕੇਵਲ ਕਾਰੋਬਾਰੀ ਉਦੇਸ਼ ਲਈ ਹੈ, ਹੀ ਲਿਆ ਜਾ ਸਕਦਾ ਹੈ। ਯੋਗ ਕ੍ਰੈਡਿਟ ਦੀ ਗਿਣਤੀ ਦਾ ਢੰਗ ਨਿਯਮਾਂ ਦੇ ਆਧਾਰ ਉੱਤੇ ਕੀਤੀ ਜਾਵੇਗੀ।
ਉੱਤਰ. ਉਹ ਜਿਸ ਦਿਨ ਕੰਪੋਜ਼ੀਸ਼ਨ ਸਕੀਮ ਲਈ ਆਪਣੀ ਯੋਗਤਾ ਖ਼ਤਮ ਕਰ ਲੈਂਦਾ ਹੈ, ਉਸ ਮਿਤੀ ਤੋਂ ਤੁਰੰਤ ਇੱਕ ਦਿਨ ਪਹਿਲਾਂ ਪੂੰਜੀ ਵਸਤਾਂ (ਨਿਰਧਾਰਤ ਪ੍ਰਤੀਸ਼ਤਤਾ ਨੁਕਤਿਆਂ ਨਾਲ ਘਟਾਈ) ਉੱਤੇ ਅਤੇ ਸਟਾਕ ਵਿੱਚ ਮੌਜੂਦ ਅਰਧ- ਨਿਰਮਤ ਜਾਂ ਨਿਰਮਤ ਮਾਲ ਵਿੱਚ ਦਰਜ ਇਨਪੁਟਸ ਅਤੇ ਸਟਾਕ ਵਿੱਚ ਮੌਜੂਦ ਇਨਪੁਟਸ ਦੇ ਸਬੰਧ ਵਿੱਚ ਆਈ ਟੀ. ਸੀ. ਦਾ ਲਾਭ ਉਠਾ ਸਕਦਾ ਹੈ। ਯੋਗ ਕ੍ਰੈਡਿਟ ਦੀ ਗਿਣਤੀ ਦਾ ਢੰਗ ਨਿਯਮਾਂ ਦੇ ਆਧਾਰ ਉੱਤੇ ਹੀ ਹੋਵੇਗਾ।
ਉੱਤਰ. ਵਿਸ਼ੇਸ਼ ਸੇਵਾਵਾਂ ਦੀ ਸਪਲਾਈ ਵਿੱਚ ਲੱਗੀ ਇੱਕ ਗ਼ੈਰ-ਬੈਂਕਿੰਗ ਵਿੱਤੀ ਕੰਪਨੀ ਸਮੇਤ ਇੱਕ ਬੈਂਕਿੰਗ ਕੰਪਨੀ ਜਾਂ ਇੱਕ ਵਿੱਤੀ ਸੰਸਥਾਨ ਜਾਂ ਤਾਂ ਅਨੁਪਾਤਕ ਕ੍ਰੈਡਿਟ ਦਾ ਲਾਭ ਉਠਾਏਗਾ ਜਾਂ 50 ਯੋਗ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਉਠਾਏਗਾ।
ਉੱਤਰ. ਸ੍ਰੀਮਾਨ ਏ 30 ਜੁਲਾਈ, 2017 ਨੂੰ ਸਟਾਕ ਅਤੇ ਪੂੰਜੀ ਵਸਤਾਂ (ਅਜਿਹੇ ਪ੍ਰਤੀਸ਼ਤਤਾ ਅੰਕਾਂ ਨਾਲ ਘਟਾਏ ਹੋਏ, ਜਿਵੇਂ ਕਿ ਨਿਰਧਾਰਤ ਕੀਤਾ ਹੋ ਸਕਦਾ ਹੈ) ਵਿੱਚ ਮੌਜੂਦ ਅਰਧ-ਨਿਰਮਤ ਜਾਂ ਨਿਰਮਤ ਵਸਤਾਂ ਵਿੱਚ ਮੌਜੂਦ ਇਨਪੁਟਸ ਅਤੇ ਸਟਾਕ ਵਿੱਚ ਮੌਜੂਦ ਇਨਪੁਟਸ ਉੱਤੇ ਇਨਪੁਟ ਟੈਕਸ ਕ੍ਰੈਡਿਟ ਲਈ ਯੋਗ ਹਨ।
ਉੱਤਰ. ਸ੍ਰੀਮਾਨ ਬੀ 21 ਜੂਨ, 2017 ਨੂੰ ਸਟਾਕ ਵਿੱਚ ਮੌਜੂਦ ਅਰਧ-ਨਿਰਮਤ ਜਾਂ ਨਿਰਮਤ ਵਸਤਾਂ/ਮਾਲ ਵਿੱਚ ਮੌਜੂਦ ਇਨਪੁਟਸ ਅਤੇ ਸਟਾਕ ਵਿੱਚ ਮੌਜੂਦ ਇਨਪੁਟਸ ਉੱਤੇ ਇਨਪੁਟ ਟੈਕਸ ਕ੍ਰੈਡਿਟ ਲਈ ਯੋਗ ਹਨ। ਸ੍ਰੀਮਾਨ ਬੀ ਪੂੰਜੀ ਵਸਤਾਂ ਦੇ ਸਬੰਧ ਵਿੱਚ ਇਨਪੁਟ ਟੈਕਸ ਕ੍ਰੈਡਿਟ ਨਹੀਂ ਲੈ ਸਕਦੇ।
ਉੱਤਰ. ਰਜਿਸਟਰਡ ਵਿਅਕਤੀ ਨੂੰ ਛੋਟ ਮਿਲਣ ਦੀ ਮਿਤੀ ਜਾਂ ਵਿਕਲਪ ਚੁਣਨ ਦੀ ਮਿਤੀ ਤੋਂ ਤੁਰੰਤ ਪਹਿਲਾਂ ਦੇ ਇੱਕ ਦਿਨ ਦੌਰਾਨ ਮੌਜੂਦ ਸਟਾਕਸ ਦੇ ਸਬੰਧ ਵਿੱਚ ਇਨਪੁਟ ਟੈਕਸ ਕ੍ਰੈਡਿਟ ਦੇ ਸਮਾਨ ਰਾਸ਼ੀ ਅਦਾ ਕਰਨੀ ਹੋਵੇਗੀ। ਪੂੰਜੀ ਵਸਤਾਂ ਦੇ ਸਬੰਧ ਵਿੱਚ, ਅਦਾਇਗੀਯੋਗ ਰਾਸ਼ੀ ਦੀ ਗਣਨਾ ਇੱਕ ਨਿਰਧਾਰਤ ਪ੍ਰਤੀਸ਼ਤਤਾ ਬਿੰਦੂ ਘਟਾ ਕੇ ਕੀਤੀ ਜਾਵੇਗੀ। ਇਹ ਭੁਗਤਾਨ ਇਲੈਕਟ੍ਰੌਨਿਕ ਕ੍ਰੈਡਿਟ ਲੈਜਰ ਡੇਬਿਟ ਕਰ ਕੇ ਕੀਤੀ ਜਾ ਸਕਦੀ ਹੈ, ਜੇ ਕ੍ਰੈਡਿਟ ਲੈਜਰ ਵਿੱਚ ਕਾਫ਼ੀ ਬਕਾਇਆ ਹੈ ਜਾਂ ਅਜਿਹਾ ਇਲੈਕਟ੍ਰੌਨਿਕ ਕੈਸ਼ ਲੈਜਰ ਵਿੱਚ ਡੇਬਿਟ ਕਰ ਕੇ ਕੀਤਾ ਜਾ ਸਕਦਾ ਹੈ। ਜੇ ਕ੍ਰੈਡਿਟ ਲੈਜਰ ਵਿੱਚ ਕੋਈ ਬਕਾਇਆ ਰਹਿੰਦਾ ਹੈ, ਤਾਂ ਇਹ ਖ਼ਤਮ ਹੋ ਜਾਵੇਗਾ।
ਉੱਤਰ. ਨਵੀਂ ਰਜਿਸਟਰੇਸ਼ਨ ਦੇ ਮਾਮਲਿਆਂ ਵਿੱਚ ਕੰਪੋਜ਼ੀਸ਼ਨ ਤੋਂ ਆਮ ਯੋਜਨਾ ਵਿੱਚ ਤਬਦੀਲੀ, ਛੋਟ ਪ੍ਰਾਪਤ ਤੋਂ ਟੈਕਸ ਸਪਲਾਈਜ਼ ਦੀ ਤਬਦੀਲੀ, ਸਬੰਧਤ ਵਿਅਕਤੀ ਅਜਿਹੀ ਸਪਲਾਈ ਨਾਲ ਸਬੰਧਤ ਟੈਕਸ ਇਨਵੁਆਇਸ ਜਾਰੀ ਹੋਣ ਦੀ ਮਿਤੀ ਤੋਂ ਇੱਕ ਸਾਲ ਖ਼ਤਮ ਹੋਣ ਤੋਂ ਬਾਅਦ ਆਈ. ਟੀ. ਸੀ. ਦਾ ਲਾਭ ਨਹੀਂ ਲੈ ਸਕਦਾ।
ਉੱਤਰ. ਮੇਲ ਨਾ ਖਾਣ ਦੇ ਮਾਮਲੇ ਵਿੱਚ, ਦੋਵੇਂ ਧਿਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਜੇ ਇਸ ਬੇਮੇਲ ਵਿੱਚ ਸੋਧ ਨਹੀਂ ਕੀਤੀ ਜਾਂਦੀ, ਤਾਂ ਜਿਸ ਮਹੀਨੇ ਇਸ ਗਲਤੀ ਬਾਰੇ ਸੂਚਿਤ ਕੀਤਾ ਗਿਆ ਹੈ, ਉਸ ਤੋਂ ਅਗਲੇ ਮਹੀਨੇ ਦੀ ਰਿਟਰਨ ਵਿੱਚ ਪ੍ਰਾਪਤਕਰਤਾ ਦੀ ਉਤਪਾਦਨ ਦੇਣਦਾਰੀ ਵਿੱਚ ਉਹ ਰਕਮ ਜੋੜ ਦਿੱਤੀ ਜਾਵੇਗੀ।
ਉੱਤਰ. ਜੀ ਨਹੀਂ। ਇਨਪੁਟ ਟੈਕਸ ਕ੍ਰੈਡਿਟ ਦੀ ਇਜਾਜ਼ਤ ਅਸਥਾਈ ਤੌਰ ਉੱਤੇ ਦੋ ਮਹੀਨਿਆਂ ਲਈ ਦਿੱਤੀ ਜਾਂਦੀ ਹੈ। ਸਪਲਾਈ ਦੇ ਵੇਰਵੇ ਸਿਸਟਮ ਦੁਆਰਾ ਮਿਲਾਏ ਜਾਂਦੇ ਹਨ ਅਤੇ ਗਲਤੀਆਂ ਬਾਰੇ ਸਬੰਧਤ ਸਪਲਾਇਰ ਤੇ ਪ੍ਰਾਪਤਕਰਤਾ ਨੂੰ ਸੂਚਿਤ ਕੀਤਾ ਜਾਂਦਾ ਹੈ। ਜੇ ਇਹ ਬੇਮੇਲ ਜਾਰੀ ਰਹਿੰਦਾ ਹੈ, ਤਾਂ ਲਿਆ ਆਈ. ਟੀ. ਸੀ. ਆਪਣੇ-ਆਪ ਹੀ ਰਿਵਰਸ ਹੋ ਜਾਵੇਗਾ।
ਉੱਤਰ. ਜੀ ਨਹੀਂ, ਅਸਥਾਈ ਮਨਜ਼ੂਰੀ ਪ੍ਰਾਪਤ ਆਈ. ਟੀ. ਸੀ. ਦੀ ਵਰਤੋਂ ਕੇਵਲ ਰਿਟਰਨ ਵਿੱਚ ਸਵੈ-ਮੁਲਾਂਕਿਤ ਉਤਪਾਦਨ ਟੈਕਸ ਦੇ ਭੁਗਤਾਨ ਲਈ ਵਰਤੀ ਜਾ ਸਕਦੀ ਹੈ।
ਉੱਤਰ. ਜੇ ਪੂੰਜੀ ਵਸਤਾਂ ਜਾਂ ਪਲਾਂਟ ਅਤੇ ਮਸ਼ੀਨਰੀ ਜਿਸ ਉੱਤੇ ਇਨਪੁਟ ਟੈਕਸ ਕ੍ਰੈਡਿਟ ਲਿਆ ਗਿਆ ਹੈ, ਰਜਿਸਟਰਡ ਵਿਅਕਤੀ ਅਜਿਹੀਆਂ ਪੂੰਜੀ ਵਸਤਾਂ ਦੇ ਲੈਣ-ਦੇਣ ਦੀ ਕੀਮਤ ਉੱਤੇ ਟੈਕਸ ਜਾਂ ਇਸ ਦੀ ਤਰਫ਼ੋਂ ਵਰਣਿਤ ਪ੍ਰਤੀਸ਼ਤਤਾ ਬਿੰਦੂਆਂ ਦੁਆਰਾ ਘਟਾਈਆਂ ਵਰਣਿਤ ਪੂੰਜੀ ਵਸਤਾਂ ਜਾਂ ਪਲਾਂਟ ਤੇ ਮਸ਼ੀਨਰੀ ਉੱਤੇ ਲਏ ਇਨਪੁਟ ਟੈਕਸ ਕ੍ਰੈਡਿਟ ਦੇ ਸਮਾਨ ਰਾਸ਼ੀ, ਜੋ ਵੀ ਵੱਧ ਹੋਵੇ, ਅਦਾ ਕਰੇਗਾ।
ਉੱਤਰ. ਰਜਿਸਟਰਡ ਵਿਅਕਤੀ ਆਈ. ਟੀ. ਸੀ. ਦੇ ਸਮਾਨ ਹੀ ਰਕਮ ਅਦਾ ਕਰੇਗਾ, ਜੋ ਨਿਰਧਾਰਤ ਪ੍ਰਤੀਸ਼ਤਤਾ ਬਿੰਦੂ ਦੁਆਰਾ ਘਟਾਈ ਗਈ ਹੋਵੇਗੀ ਜਾਂ ਜਿੰਨੀ ਲੈਣ-ਦੇਣ ਦੀ ਕੀਮਤ ਹੋਵੇਗੀ, ਇਨ੍ਹਾਂ ਵਿੱਚੋਂ ਜੋ ਵੀ ਵੱਧ ਹੋਵੇ। ਪਰ ਰਿਫ਼ਰੈਕਟਰੀ ਇੱਟਾਂ, ਮੋਲਡਜ਼ ਤੇ ਡਾਈਜਆਂ, ਜਿਗਸ ਤੇ ਫ਼ਿਕਸਚਰਜ਼ ਦੇ ਮਾਮਲੇ ਵਿੱਚ ਜਦੋਂ ਇਨ੍ਹਾਂ ਦੀ ਸਪਲਾਈ ਕਬਾੜ ਵਜੋਂ ਕੀਤੀ ਜਾਂਦੀ ਹੈ, ਤਾਂ ਉਹ ਵਿਅਕਤੀ ਲੈਣ-ਦੇਣ ਦੀ ਕੀਮਤ ਉੱਤੇ ਟੈਕਸ ਅਦਾ ਕਰ ਸਕਦਾ ਹੈ।
ਉੱਤਰ. ਆਈ. ਐੱਸ. ਡੀ. ਦਾ ਅਰਥ ਹੈ ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦੇ ਸਪਲਾਇਰ ਦਾ ਦਫ਼ਤਰ, ਜੋ ਇਨਪੁਟ ਸੇਵਾਵਾਂ ਦੀ ਪ੍ਰਾਪਤੀ ਲਈ ਟੈਕਸ ਇਨਵੁਆਇਸਜ਼ ਪ੍ਰਾਪਤ ਕਰਦਾ ਹੈ ਅਤੇ ਟੈਕਸ ਇਨਵੁਆਇਸ ਜਾਂ ਟੈਕਸਯੋਗ ਮਾਲ ਜਾਂ ਸੇਵਾਵਾਂ ਜਾਂ ਦੋਵਾਂ ਦੇ ਸਪਲਾਇਰ, ਜਿਸ ਕੋਲ ਕੋਈ ਪੈਨ ਜਿਵੇਂ ਆਈ. ਐੱਸ. ਡੀ. ਹੁੰਦਾ ਹੈ, ਨੂੰ ਵਰਣਿਤ ਸੇਵਾਵਾਂ ਲਈ ਅਦਾ ਕੀਤੇ ਗਏ ਕੇਂਦਰੀ ਟੈਕਸ (ਸੀ. ਜੀ. ਐੱਸ. ਟੀ.), ਸੂਬਾਈ ਟੈਕਸ (ਐੱਸ. ਜੀ. ਐੱਸ. ਟੀ.)/ਕੇਂਦਰ ਸ਼ਾਸਤ ਪ੍ਰਦੇਸ਼ ਟੈਕਸ (ਯੂ. ਟੀ. ਜੀ. ਐੱਸ. ਟੀ.) ਜਾਂ ਇੰਟੈਗਰੇਟਡ ਟੈਕਸ (ਆਈ. ਜੀ. ਐੱਸ. ਟੀ.) ਦਾ ਕ੍ਰੈਡਿਟ ਵੰਡਣ ਦੇ ਉਦੇਸ਼ ਲਈ ਕੋਈ ਅਜਿਹਾ ਹੋਰ ਦਸਤਾਵੇਜ਼ ਜਾਰੀ ਕਰਦਾ ਹੈ।
ਉੱਤਰ. ਇੱਕ ਆਈ. ਐੱਸ. ਡੀ. ਨੂੰ ਵੱਖਰੀ ਰਜਿਸਟਰੇਸ਼ਨ ਲੈਣੀ ਪੈਂਦੀ ਹੈ, ਭਾਵੇਂ ਉਹ ਵੱਖਰੇ ਤੌਰ ਉੱਤੇ ਰਜਿਸਟਰਡ ਹੋ ਸਕਦਾ ਹੈ। ਆਈ. ਐੱਸ. ਡੀ. ਲਈ ਰਜਿਸਟਰੇਸ਼ਨ ਦੀ ਕੋਈ ਪ੍ਰਵੇਸ਼ ਵਰਗੀ ਸੀਮਾ ਨਹੀਂ ਹੁੰਦੀ। ਵਰਤਮਾਨ ਸ਼ਾਸਨ (ਭਾਵ ਸਰਵਿਸ ਟੈਕਸ ਅਧੀਨ) ਅਧੀਨ ਆਈ. ਐੱਸ. ਡੀ. ਦੀ ਰਜਿਸਟਰੇਸ਼ਨ; ਜੀ. ਐੱਸ. ਟੀ. ਸ਼ਾਸਨ ਵਿੱਚ ਮਾਈਗ੍ਰੇਟ ਨਹੀਂ ਹੋਵੇਗੀ। ਸਾਰੀਆਂ ਮੌਜੂਦਾ ਆਈ. ਐੱਸ. ਡੀਜ਼ ਨੂੰ ਨਵੇਂ ਸ਼ਾਸਨ ਅਧੀਨ ਤਾਜ਼ਾ ਰਜਿਸਟਰੇਸ਼ਨਾਂ ਪ੍ਰਾਪਤ ਕਰਨੀਆਂ ਹੋਣਗੀਆਂ, ਜੇ ਉਹ ਇੱਕ ਆਈ. ਐੱਸ. ਡੀ. ਵਜੋਂ ਆਪਰੇਟ ਕਰਨਾ ਚਾਹੁੰਦੇ ਹਨ।
ਉੱਤਰ. ਕ੍ਰੈਡਿਟ ਦੀ ਵੰਡ ਇੱਕ ਦਸਤਾਵੇਜ਼ ਰਾਹੀਂ ਕੀਤੀ ਜਾਵੇਗੀ, ਜੋ ਇਸ ਉਦੇਸ਼ ਲਈ ਖ਼ਾਸ ਤੌਰ ਉੱਤੇ ਡਿਜ਼ਾਇਨ ਕੀਤਾ ਗਿਆ ਹੈ। ਵਰਣਿਤ ਦਸਤਾਵੇਜ਼ ਵਿੱਚ ਵੰਡੀ ਜਾਣ ਵਾਲੀ ਇਨਪੁਟ ਟੈਕਸ ਕ੍ਰੈਡਿਟ ਦੀ ਰਾਸ਼ੀ ਹੋਵੇਗੀ।
ਉੱਤਰ. ਜੀ ਨਹੀਂ। ਇਨਪੁਟ ਸੇਵਾਵਾਂ ਦਾ ਇਨਪੁਟ ਟੈਕਸ ਕ੍ਰੈਡਿਟ ਕੇਵਲ ਉਨ੍ਹਾਂ ਰਜਿਸਟਰਡ ਵਿਅਕਤੀਆਂ ਵਿਚਾਲੇ ਵੰਡਿਆ ਜਾਵੇਗਾ, ਜਿਨ੍ਹਾਂ ਨੇ ਕਾਰੋਬਾਰ ਦੌਰਾਨ ਜਾਂ ਉਸ ਨੂੰ ਅੱਗੇ ਵਧਾਉਣ ਲਈ ਇਨਪੁਟ ਸੇਵਾਵਾਂ ਦੀ ਵਰਤੋਂ ਕੀਤੀ ਹੈ।
ਉੱਤਰ. ਅਜਿਹੇ ਹਾਲਾਤ ਵਿੱਚ, ਵੰਡ ਇੱਕ ਫ਼ਾਰਮੂਲੇ ਉੱਤੇ ਆਧਾਰਤ ਹੋਵੇਗੀ। ਸਭ ਤੋਂ ਪਹਿਲਾਂ ਤਾਂ, ਵੰਡ ਕੇਵਲ ਇਨਪੁਟ ਟੈਕਸ ਕ੍ਰੈਡਿਟ ਦੇ ਉਨ੍ਹਾਂ ਪ੍ਰਾਪਤਕਰਤਾਵਾਂ ਵਿਚਾਲੇ ਹੋਵੇਗੀ, ਜਿਨ੍ਹਾਂ ਨੂੰ ਇਨਪੁਟ ਸੇਵਾ ਵੰਡੀ ਜਾ ਰਹੀ ਹੈ, ਫਲਸਰੂਪ ਹਨ। ਦੂਜੇ, ਵੰਡ ਕੇਵਲ ਆਪਰੇਸ਼ਨਲ ਇਕਾਈਆਂ ਵਿਚਾਲੇ ਹੋਵੇਗੀ। ਤੀਜੇ, ਵੰਡ; ਇੱਕ ਸਮੇਂ ਦੌਰਾਨ ਪ੍ਰਾਪਤਕਰਤਾ ਦੇ ਇੱਕ ਸੂਬੇ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਾਰੇ ਪ੍ਰਾਪਤਕਰਤਾਵਾਂ ਦੇ ਕੁੱਲ ਜੋੜ ਟਰਨਓਵਰ ਦਾ ਅਨੁਪਾਤ ਹੋਵੇਗੀ, ਜਿਨ੍ਹਾਂ ਨੂੰ ਇਨਪੁਟ ਸੇਵਾ ਵੰਡੀ ਜਾ ਰਹੀ ਹੈ, ਫਲਸਰੂਪ ਹੈ। ਅੰਤ ‘ਚ, ਵੰਡਿਆ ਕ੍ਰੈਡਿਟ ਵੰਡ ਲਈ ਉਪਲਬਧ ਕ੍ਰੈਡਿਟ ਤੋਂ ਵਧਣਾ ਨਹੀਂ ਚਾਹੀਦਾ।
ਉੱਤਰ. ਆਈ. ਐੱਸ. ਡੀ. ਦੇ ਮੰਤਵ ਲਈ ਟਰਨਓਵਰ ਵਿੱਚ ਕੋਈ ਡਿਊਟੀ ਜਾਂ ਟੈਕਸ ਸ਼ਾਮਲ ਨਹੀਂ ਹੈ, ਜੋ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੀ ਸੂਚੀ 2 ਦੀ ਐਂਟਰੀ 51 ਅਤੇ 54 ਅਧੀਨ ਵਸੂਲ ਕੀਤਾ ਜਾਂਦਾ ਹੈ।
ਉੱਤਰ. ਜੀ ਹਾਂ, ਅਗਲੇ ਮਹੀਨੇ ਦੀ 13 ਤਾਰੀਖ਼ ਤੱਕ ਮਾਸਿਕ ਰਿਟਰਨ ਭਰਨ ਲਈ ਆਈ. ਐੱਸ. ਡੀ. ਲੋੜੀਂਦੀ ਹੈ।
ਉੱਤਰ. ਜੀ ਹਾਂ, ਮਾਰਕਿਟਿੰਗ ਡਿਵੀਜ਼ਨ, ਸਕਿਓਰਿਟੀ ਡਿਵੀਜ਼ਨ ਆਦਿ ਜਿਹੇ ਵੱਖੋ-ਵੱਖਰੇ ਦਫ਼ਤਰ ਵੱਖੋ-ਵੱਖਰੀ ਆਈ. ਐੱਸ. ਡੀ. ਲਈ ਅਰਜ਼ੀ ਦੇ ਸਕਦੇ ਹਨ।
ਉੱਤਰ. ਸੈਕਸ਼ਨ 73 ਤੇ 74 ਅਧੀਨ ਕਾਰਵਾਈ ਕਰਦਿਆਂ; ਵੱਧ/ਗਲਤ ਤਰੀਕੇ ਵੰਡਿਆ ਕ੍ਰੈਡਿਟ; ਕ੍ਰੈਡਿਟ ਦੇ ਪ੍ਰਾਪਤਕਰਤਾਵਾਂ ਤੋਂ ਵਾਪਸ ਲਿਆ ਜਾ ਸਕਦਾ ਹੈ।
ਉੱਤਰ. ਜੀ ਹਾਂ, ਇੱਕ ਆਈ. ਐੱਸ. ਡੀ. ਵੱਲੋਂ ਸੀ ਜੀ. ਐੱਸ. ਟੀ. ਕ੍ਰੈਡਿਟ; ਆਈ. ਜੀ. ਐੱਸ. ਟੀ. ਵਜੋਂ ਅਤੇ ਆਈ. ਜੀ. ਐੱਸ. ਟੀ. ਕ੍ਰੈਡਿਟ ਵੱਖੋ-ਵੱਖਰੇ ਸੂਬਿਆਂ ਵਿੱਚ ਸਥਿਤ ਪ੍ਰਾਪਤਕਰਤਾਵਾਂ ਲਈ ਸੀ. ਜੀ. ਐੱਸ. ਟੀ. ਵਜੋਂ ਵੰਡਿਆ ਜਾ ਸਕਦਾ ਹੈ।
ਉੱਤਰ. ਜੀ ਹਾਂ, ਇੱਕ ਆਈ. ਐੱਸ. ਡੀ. ਵੱਖੋ-ਵੱਖਰੇ ਰਾਜਾਂ ਵਿੱਚ ਸਥਿਤ ਪ੍ਰਾਪਤਕਰਤਾਵਾਂ ਲਈ ਆਈ. ਜੀ. ਐੱਸ. ਟੀ. ਵਜੋਂ ਐੱਸ. ਜੀ. ਐੱਸ. ਟੀ./ਯੂ. ਟੀ. ਜੀ. ਐੱਸ. ਟੀ. ਵੰਡ ਸਕਦਾ ਹੈ।
ਉੱਤਰ. ਜੀ ਹਾਂ, ਸੀ. ਜੀ. ਐੱਸ. ਟੀ. ਅਤੇ ਆਈ. ਜੀ. ਐੱਸ. ਟੀ. ਦੀ ਵੰਡ ਇੱਕ ਆਈ. ਐੱਸ. ਡੀ. ਵੱਲੋਂ ਸੀ. ਜੀ. ਐੱਸ. ਟੀ. ਵਜੋਂ ਇੱਕੋ ਰਾਜ ਵਿੱਚ ਸਥਿਤ ਪ੍ਰਾਪਤਕਰਤਾਵਾਂ ਲਈ ਕੀਤੀ ਜਾ ਸਕਦੀ ਹੈ ?
ਉੱਤਰ. ਜੀ ਹਾਂ, ਆਈ. ਐੱਸ. ਡੀ.; ਐੱਸ. ਜੀ. ਐੱਸ. ਟੀ. ਅਤੇ ਆਈ. ਜੀ. ਐੱਸ. ਟੀ. ਕ੍ਰੈਡਿਟ ਦੀ ਵੰਡ ਇੱਕੋ ਰਾਜ ਵਿੱਚ ਸਥਿਛ ਪ੍ਰਾਪਤਕਰਤਾਵਾਂ ਲਈ ਐੱਸ. ਜੀ. ਐੱਸ. ਟੀ./ਯੂ. ਟੀ. ਜੀ. ਐੱਸ. ਟੀ. ਕ੍ਰੈਡਿਟ ਵਜੋਂ ਕੀਤੀ ਜਾ ਸਕਦੀ ਹੈ।
ਉੱਤਰ. ਸਾਰੇ ਪ੍ਰਾਪਤਕਰਤਾਵਾਂ ਵੱਲੋਂ ਵਰਤਿਆ ਜਾਣ ਵਾਲਾ ਆਮ ਕ੍ਰੈਡਿਟ ਆਈ. ਐੱਸ. ਡੀ. ਵੱਲੋਂ ਪ੍ਰੋ ਰੈਟਾ ਆਧਾਰ ਉੱਤੇ ਭਾਵ ਜਿਨ੍ਹਾਂ ਵਿੱਚ ਕ੍ਰੈਡਿਟ ਵੰਡਿਆ ਜਾਂਦਾ ਹੈ, ਉਨ੍ਹਾਂ ਸਾਰੇ ਪ੍ਰਾਪਤਕਰਤਾਵਾਂ ਦੀ ਕੁੱਲ ਟਰਨਓਵਰ ‘ਚੋਂ ਹਰੇਕ ਪ੍ਰਾਪਤਕਰਤਾ ਦੀ ਟਰਨਓਵਰ ਦੇ ਆਧਾਰ ਉੱਤੇ ਵੰਡਿਆ ਜਾ ਸਕਦਾ ਹੈ।
(ੳ) ਆਈ. ਜੀ. ਐੱਸ. ਟੀ.
(ਅ) ਸੀ. ਜੀ. ਐੱਸ. ਟੀ.
(ੲ) ਐੱਸ. ਜੀ. ਐੱਸ. ਟੀ.
ਉੱਤਰ. (ੳ) ਆਈ. ਜੀ. ਐੱਸ. ਟੀ.
(ੳ) ਆਈ. ਜੀ. ਐੱਸ. ਟੀ.
(ਅ) ਸੀ. ਜੀ. ਐੱਸ. ਟੀ.
(ੲ) ਐੱਸ. ਜੀ. ਐੱਸ. ਟੀ.
(ਸ) ਉਪਰੋਕਤ ਵਿੱਚੋਂ ਕੋਈ ਵੀ
ਉੱਤਰ. (ਅ) ਸੀ. ਜੀ. ਐੱਸ. ਟੀ.
(ੳ) ਉਨ੍ਹਾਂ ਸਪਲਾਇਰਜ਼ ਵਿੱਚ ਵੰਡੀ, ਜਿਨ੍ਹਾਂ ਨੇ ਅਜਿਹੇ ਰਾਜ ਵਿੱਚ ਅਜਿਹੀ ਇਨਪੁਟ ਸੇਵਾ ਦੀ ਵਰਤੋਂ ਟਰਨਓਵਰ ਦੇ ਪ੍ਰੋ ਰੈਟਾ ਆਧਾਰ ਉੱਤੇ ਕੀਤੀ
(ਅ) ਸਾਰੇ ਸਪਲਾਇਰਾਂ ਵਿਚਾਲੇ ਸਮਾਨ ਢੰਗ ਨਾਲ ਵੰਡੀ
(ੲ) ਕੇਵਲ ਇੱਕ ਸਪਲਾਇਰ ਨੂੰ ਵੰਡੀ
(ਸ) ਵੰਡੀ ਨਹੀਂ ਜਾ ਸਕਦੀ
ਉੱਤਰ. (ੳ) ਉਨ੍ਹਾਂ ਸਪਲਾਇਰਜ਼ ਵਿੱਚ ਵੰਡੀ, ਜਿਨ੍ਹਾਂ ਨੇ ਅਜਿਹੇ ਰਾਜ ਵਿੱਚ ਅਜਿਹੀ ਇਨਪੁਟ ਸੇਵਾ ਦੀ ਵਰਤੋਂ ਟਰਨਓਵਰ ਦੇ ਪ੍ਰੋ ਰੈਟਾ ਆਧਾਰ ਉੱਤੇ ਕੀਤੀ।
ਉੱਤਰ. ਨਹੀਂ। ਵਾਧੂ ਕ੍ਰੈਡਿਟ ਵੰਡਿਆ ਵਿਆਜ ਸਮੇਤ ਕੇਵਲ ਪ੍ਰਾਪਤਕਰਤਾ ਤੋਂ ਵਿਆਜ ਸਮੇਤ ਵਾਪਸ ਲਿਆ ਜਾ ਸਕਦਾ ਹੈ ਤੇ ਆਈ. ਐੱਸ. ਡੀ. ਤੋਂ ਨਹੀਂ। ਸੈਕਸ਼ਨ 73 ਜਾਂ 74 ਦੀਆਂ ਵਿਵਸਥਾਵਾਂ ਕ੍ਰੈਡਿਟ ਦੀ ਰੀਕਵਰੀ ਲਈ ਲਾਗੂ ਹੋਣਗੀਆਂ।
ਉੱਤਰ. ਕਾਨੂੰਨ ਦੀ ਉਲੰਘਣਾ ਕਰ ਕੇ ਵੰਡਿਆ ਕ੍ਰੈਡਿਟ ਉਸ ਪ੍ਰਾਪਤਕਰਤਾ ਤੋਂ ਵਿਆਜ ਸਮੇਤ ਵਾਪਸ ਲਿਆ ਜਾ ਸਕਦਾ ਹੈ, ਜਿਸ ਨੂੰ ਇਹ ਵੰਡਿਆ ਗਿਆ ਸੀ।
Source : Central Board of Excise and Customs
ਆਖਰੀ ਵਾਰ ਸੰਸ਼ੋਧਿਤ : 8/12/2020