ਹੋਮ / ਸਮਾਜਕ ਭਲਾਈ / ਘੱਟ ਗਿਣਤੀ ਕਲਿਆਣ / ਵਿਦਿਅਕ ਸਸ਼ਕਤੀਕਰਨ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਵਿਦਿਅਕ ਸਸ਼ਕਤੀਕਰਨ

ਇਸ ਭਾਗ ਵਿੱਚ ਘੱਟ ਗਿਣਤੀ ਵਾਲਿਆਂ ਦੇ ਵਿਦਿਅਕ ਸਸ਼ਕਤੀਕਰਨ ਲਈ ਚਲਾਈਆਂ ਜਾ ਰਹੀਆਂ ਵੱਖਰੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ - ਕਮਾਈ ਦੀ ਉੱਚਤਮ ਸੀਮਾ, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ - ਉਦੇਸ਼, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ- ਨਿਗਰਾਨੀ ਅਤੇ ਪਾਰਦਰਸ਼ਿਤਾ, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ- ਯੋਗਤਾ, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ- ਪ੍ਰਬੰਧਕੀ ਖ਼ਰਚ, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ- ਵਿਆਜ ਇਮਦਾਦ, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ- ਲੇਖਾ-ਜੋਖਾ, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ-ਹੁਸ਼ਿਆਰ ਵਿਦਿਆਰਥੀ, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ- ਵਿਦੇਸ਼ ਵਿੱਚ ਪੜ੍ਹਾਈ, ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ- ਵਿਦਿਅਕ ਕਰਜ਼ਾ

ਪੜ੍ਹੋ ਪ੍ਰਦੇਸ- ਵਿਦੇਸ਼ਾਂ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ਾ ਯੋਜਨਾ

ਘੱਟ ਗਿਣਤੀ ਸਮੁਦਾਇ ਨਾਲ ਸੰਬੰਧਤ ਵਿਦਿਆਰਥੀਆਂ ਦੇ ਲਈ ਵਿਦੇਸ਼ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ੇ ਉੱਤੇ ਵਿਆਜ ਇਮਦਾਦ ਦੀ ਯੋਜਨਾ

ਪਿੱਠ-ਭੂਮੀ

 • ਘੱਟ ਗਿਣਤੀ ਲੋਕਾਂ ਦੇ ਕਲਿਆਣ ਲਈ ਪ੍ਰਧਾਨ ਮੰਤਰੀ ਦੇ ਨਵੇਂ ੧੫ ਸੂਤਰੀ ਪ੍ਰੋਗਰਾਮ ਦਾ ਐਲਾਨ ਜੂਨ, ੨੦੦੬ ਵਿੱਚ ਕੀਤਾ ਗਿਆ ਸੀ। ਇਸ ਵਿੱਚ ਪ੍ਰਾਵਧਾਨ ਹੈ ਕਿ ਘੱਟ ਗਿਣਤੀ ਸਮੁਦਾਇਆਂ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਵਜ਼ੀਫ਼ਾ ਯੋਜਨਾਵਾਂ ਬਣਾਈਆਂ ਅਤੇ ਲਾਗੂ ਕੀਤੀਆਂ ਜਾਣਗੀਆਂ। ਵਿਦੇਸ਼ ਵਿੱਚ ਪੜ੍ਹਾਈ ਲਈ ਵਿਦਿਅਕ ਕਰਜ਼ੇ ਉੱਤੇ ਵਿਆਜ ਇਮਦਾਦ ਦੀ ਯੋਜਨਾ ਨਾਲ ਘੱਟ ਗਿਣਤੀ ਸਮੁਦਾਇ ਦੇ ਵਿਦਿਆਰਥੀਆਂ ਦੀ ਵਿਦਿਅਕ ਉੱਨਤੀ ਨੂੰ ਹੱਲਾਸ਼ੇਰੀ ਮਿਲੇਗੀ।

ਉਦੇਸ਼

 • ਇਸ ਯੋਜਨਾ ਦਾ ਉਦੇਸ਼ ਅਧਿਸੂਚਿਤ ਘੱਟ ਗਿਣਤੀ ਸਮੁਦਾਇਆਂ ਦੇ ਆਰਥਿਕ ਰੂਪ ਨਾਲ ਪੱਛੜੇ ਵਰਗਾਂ ਨਾਲ ਸੰਬੰਧਤ ਲਾਇਕ ਵਿਦਿਆਰਥੀਆਂ ਨੂੰ ਵਿਆਜ ਇਮਦਾਦ ਪ੍ਰਦਾਨ ਕਰਨਾ ਹੈ ਤਾਂ ਕਿ ਉਨ੍ਹਾਂ ਨੂੰ ਵਿਦੇਸ਼ ਵਿੱਚ ਉੱਚ ਸਿੱਖਿਆ ਦੇ ਬਿਹਤਰ ਮੌਕੇ ਦਿੱਤੇ ਜਾ ਸਕਣ ਅਤੇ ਉਨ੍ਹਾਂ ਦੀ ਰੁਜ਼ਗਾਰ ਸਮਰੱਥਾ ਵਿੱਚ ਵਾਧਾ ਕੀਤਾ ਜਾ ਸਕੇ।

ਵਿਸ਼ਾ ਖੇਤਰ

ਇਹ ਵਿਦੇਸ਼ ਵਿੱਚ ਪੋਸਟ ਗ੍ਰੈਜੁਏਟ ਅਤੇ ਪੀ.ਐੱਚ.ਡੀ ਪੱਧਰਾਂ ਉੱਤੇ ਮਨਜ਼ੂਰ ਪਾਠ‌ਕ੍ਰਮਾਂ ਵਿੱਚ ਪੜ੍ਹਾਈ ਕਰਨ ਲਈ ਵਿਆਜ ਇਮਦਾਦ ਦੀ

ਯੋਜਨਾ ਦੇ ਅੰਤਰਗਤ ਵਿਦਿਅਕ ਕਰਜ਼ਾ ਸਥਗਨ ਦੀ ਮਿਆਦ ਲਈ ਦੇਣਯੋਗ ਵਿਆਜ ਉੱਤੇ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਅਧਿਨਿਯਮ, ੧੯੯੨ ਦੀ ਧਾਰਾ ੨(ੲ) ਦੇ ਅਨੁਸਾਰ ਐਲਾਨੇ ਗਏ ਘੱਟ ਗਿਣਤੀ ਸਮੁਦਾਇਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਵਿਆਜ ਇਮਦਾਦ ਪ੍ਰਦਾਨ ਕਰਨ ਦੀ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ।

ਵਿਆਜ ਇਮਦਾਦ ਲਈ ਸ਼ਰਤਾਂ

 1. ਇਹ ਯੋਜਨਾ ਵਿਦੇਸ਼ ਵਿੱਚ ਉੱਚ ਸਿੱਖਿਆ ਦੇ ਅਧਿਐਨ ਲਈ ਲਾਗੂ ਹੈ। ਵਿਆਜ ਇਮਦਾਦ ਭਾਰਤੀ ਬੈਂਕ ਐਸੋਸੀਏਸ਼ਨ (ਆਈ.ਬੀ.ਏ.) ਦੀ ਮੌਜੂਦਾ ਵਿਦਿਅਕ ਕਰਜ਼ਾ ਯੋਜਨਾ ਦੇ ਨਾਲ ਜੋੜੀ ਜਾਵੇਗੀ ਅਤੇ ਕੇਵਲ ਪੋਸਟ ਗ੍ਰੈਜੂਏਟ, ਐੱਮ.ਫਿਲ., ਅਤੇ ਪੀ.ਐੱਚ.ਡੀ ਪੱਧਰਾਂ ਦੇ ਕੋਰਸਾਂ ਵਿੱਚ ਦਾਖਲ ਵਿਦਿਆਰਥੀਆਂ ਲਈ ਹੀ ਹੋਵੇਗੀ।
 2. ਇਸ ਯੋਜਨਾ ਦੇ ਅੰਤਰਗਤ ਵਿਆਜ ਇਮਦਾਦ ਯੋਗ ਵਿਦਿਆਰਥੀਆਂ ਨੂੰ ਇੱਕ ਵਾਰ ਲਈ ਹੀ ਜਾਂ ਤਾਂ ਪੋਸਟ ਗ੍ਰੈਜੂਏਟ, ਅਤੇ ਪੀ.ਐੱਚ.ਡੀ ਪੱਧਰਾਂ ਲਈ ਪ੍ਰਦਾਨ ਕੀਤੀ ਜਾਵੇਗੀ। ਵਿਆਜ ਇਮਦਾਦ ਉਨ੍ਹਾਂ ਵਿਦਿਆਰਥੀਆਂ ਨੂੰ ਨਹੀਂ ਦਿੱਤੀ ਜਾਵੇਗੀ ਜੋ ਕਿਸੇ ਕਾਰਨ ਵਜੋਂ ਵਿੱਚਕਾਰ ਹੀ ਕੋਰਸ ਛੱਡ ਦਿੰਦੇ ਹਨ ਅਤੇ ਜਿਨ੍ਹਾਂ ਨੂੰ ਅਨੁਸ਼ਾਸਨਾਤਮਕ ਅਤੇ ਵਿਦਿਅਕ ਆਧਾਰ ਉੱਤੇ ਅਦਾਰਿਆਂ ‘ਚੋਂ ਬਾਹਰ ਕੱਢਿਆ ਗਿਆ ਹੈ।
 3. ਕਰਜ਼ਾ ਸਥਗਨ ਮਿਆਦ ਦੇ ਦੌਰਾਨ ਸਧਾਰਨ ਕ੍ਰਮ ਵਿੱਚ ਪੂਰਵ ਭੁਗਤਾਨ ਉੱਤੇ ਬੈਂਕਾਂ ਦੁਆਰਾ ਦਿੱਤੇ ਜਾਣ ਵਾਲੀ ਵਿਆਜ ਦਰ ਵਿੱਚ ੧% ਵਿਆਜ ਦੀ ਕਮੀ ਦਾ ਫਾਇਦਾ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ।
 4. ਜੇਕਰ ਕੋਈ ਵਿਦਿਆਰਥੀ ਯੋਜਨਾ ਦੀ ਕਿਸੇ ਸ਼ਰਤ ਦੀ ਉਲੰਘਣਾ ਕਰਦਾ ਹੈ ਤਾਂ ਇਮਦਾਦ ਉਸੇ ਸਮੇਂ ਬੰਦ ਕਰ ਦਿੱਤੀ ਜਾਵੇਗੀ।
 5. ਜੇਕਰ ਕੋਈ ਵਿਦਿਆਰਥੀ ਝੂਠਾ ਵੇਰਵਾ/ਪ੍ਰਮਾਣ-ਪੱਤਰਾਂ ਨਾਲ ਇਮਦਾਦ ਪ੍ਰਾਪਤ ਕਰਦਾ ਹੋਇਆ ਪਾਇਆ ਜਾਂਦਾ ਹੈ, ਤਾਂ ਇਮਦਾਦ ਤੁਰੰਤ ਵਾਪਸ ਲੈ ਲਈ/ਰੱਦ ਕਰ ਦਿੱਤੀ ਜਾਵੇਗੀ ਅਤੇ ਭੁਗਤਾਨ ਕੀਤੀ ਗਈ ਇਮਦਾਦ ਦੀ ਰਾਸ਼ੀ ਕਾਨੂੰਨ ਦੇ ਅਨੁਸਾਰ ਕਾਨੂੰਨੀ ਕਾਰਵਾਈ ਦੇ ਇਲਾਵਾ ਦੰਡਿਕ ਵਿਆਜ ਦੇ ਨਾਲ ਵਸੂਲ ਕੀਤੀ ਜਾਵੇਗੀ।
 6. ਇਸ ਯੋਜਨਾ ਦੇ ਅਨੁਸਾਰ ਲਾਭ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਆਜ ਇਮਦਾਦ ਪ੍ਰਦਾਨ ਨਹੀਂ ਕੀਤੀ ਜਾਵੇਗੀ ਜੇਕਰ ਉਹ ਕਰਜ਼ਾ ਮਿਆਦ ਦੇ ਦੌਰਾਨ ਭਾਰਤੀ ਨਾਗਰਿਕਤਾ ਛੱਡ ਦਿੰਦੇ ਹਨ।
 7. ਦਰਸਾਏ ਹੋਏ ਬੈਂਕ ਇੱਕ ਵੱਖਰਾ ਖਾਤਾ ਅਤੇ ਮੰਤਰਾਲੇ ਤੋਂ ਪ੍ਰਾਪਤ ਫੰਡਾਂ ਨਾਲ ਸੰਬੰਧਤ ਰਿਕਾਰਡ ਰੱਖਣਗੇ ਅਤੇ ਇਹ ਮੰਤਰਾਲੇ  ਦੇ ਅਧਿਕਾਰੀਆਂ ਅਤੇ ਮੰਤਰਾਲਾ ਅਤੇ ਮਹਾਲੇਖਾ ਪਰੀਖਿਅਕ ਦੁਆਰਾ ਦਰਸਾਈਆਂ ਗਈਆਂ ਹੋਰ ਏਜੰਸੀਆਂ ਦੁਆਰਾ ਜਾਂਚ/ਲੇਖਾ ਪਰੀਖਿਆਵਾਂ ਦੇ ਅਧੀਨ ਹੋਣਗੇ।
 8. ਦੂਜੇ ਸਾਲ ਤੋਂ ਵਿਆਜ ਇਮਦਾਦ ਦੀ ਰਾਸ਼ੀ ਦਰਸਾਏ ਗਏ ਬੈਂਕ ਨੂੰ, ਜੀ.ਐੱਫ.ਆਰ. ਦੇ ਪ੍ਰਾਵਧਾਨਾਂ ਅਨੁਸਾਰ ਪਿਛਲੀਆਂ ਦੋਸ਼-ਮੁਕਤੀਆਂ ਦੇ ਉਪਯੋਗੀ ਪ੍ਰਮਾਣ-ਪੱਤਰ ਦੇ ਪ੍ਰਾਪਤ ਹੋ ਜਾਣ ਤੇ ਜਾਰੀ ਕੀਤੀ ਜਾਵੇਗੀ।
 9. ਨਿਸ਼ਚਿਤ ਬੈਂਕ ਮਾਲੀ ਅਤੇ ਵਾਸਤਵਿਕ ਉਪਲਬਧੀਆਂ ਦੇ ਸਾਰੇ ਉਪਯੋਗੀ ਵੇਰਵੇ ਆਪਣੀ ਵੈੱਬਸਾਈਟ ਉੱਤੇ ਪਾਵੇਗਾ ਅਤੇ ਯੋਜਨਾ ਦੀ ਤਾਮੀਲ ਦਰਸਾਏ ਗਏ ਬੈਂਕ ਅਤੇ ਘੱਟ-ਗਿਣਤੀ ਕਾਰਜ ਮੰਤਰਾਲਾ ਦੇ ਵਿੱਚ ਹਸਤਾਖਰ ਕੀਤੇ ਜਾਣ ਵਾਲੇ ਸਮਝੌਤਾ ਮੀਮੋ ਦੇ ਅਨੁਸਾਰ ਕਰੇਗਾ।
 10. ਨਿਸ਼ਚਿਤ ਬੈਂਕ ਇਹ ਪੱਕਾ ਕਰੇਗਾ ਕਿ ਘੱਟ-ਗਿਣਤੀ ਸਮੁਦਾਇਆਂ ਨਾਲ ਸੰਬੰਧਤ ਵਿਦਿਆਰਥੀ, ਜੋ ਅ.ਜਾ./ਅ.ਜਾ.ਜਾ./ਹੋਰ ਪਿਛੜਾ ਵਰਗ ਨਾਲ ਸੰਬੰਧਤ ਹੋ ਸਕਦੇ ਹਨ, ਉਸੇ ਪ੍ਰਯੋਜਨ ਦੇ ਲਈ ਹੋਰ ਸਰੋਤਾਂ ਤੋਂ ਵਿਆਜ ਇਮਦਾਦ ਪ੍ਰਾਪਤ ਨਾ ਕਰ ਸਕਣ।
 11. ਨਿਸ਼ਚਿਤ ਬੈਂਕ ਘੱਟ-ਗਿਣਤੀ ਕਾਰਜ ਮੰਤਰਾਲੇ ਦੀ ਸਲਾਹ ਨਾਲ ਯੋਗ ਵਿਦਿਆਰਥੀਆਂ ਨੂੰ ਵਿਆਜ ਇਮਦਾਦ ਪ੍ਰੋਸੈਸ ਕਰਨ ਅਤੇ ਮਨਜ਼ੂਰ ਕਰਨ ਲਈ ਵਿਸਤ੍ਰਿਤ ਪ੍ਰਕਿਰਿਆ ਨਿਰਧਾਰਤ ਕਰੇਗਾ।
 12. ਇਸ ਯੋਜਨਾ ਦਾ ਲੇਖਾ-ਜੋਖਾ ਨਿਯਮਤ ਵਕਫੇ ਤੇ ਮੰਤਰਾਲਾ ਅਤੇ ਮੰਤਰਾਲੇ ਦੁਆਰਾ ਦਰਸਾਈ ਗਈ ਕਿਸੇ ਹੋਰ ਏਜੰਸੀ ਦੁਆਰਾ ਕੀਤਾ ਜਾਵੇਗਾ ਅਤੇ ਮੁਲਾਂਕਣ ਅਧਿਐਨ ਉੱਤੇ ਆਉਣ ਵਾਲਾ ਖ਼ਰਚ ਯੋਜਨਾ ਦੇ ਪ੍ਰਾਵਧਾਨਾਂ ਦੇ ਅਨੁਸਾਰ ਮੰਤਰਾਲੇ ਦੁਆਰਾ ਕੀਤਾ ਜਾਵੇਗਾ।
 13. ਯੋਜਨਾ ਦੇ ਨੇਮ ਅਤੇ ਸ਼ਰਤਾਂ, ਕਾਰਜ ਪ੍ਰਣਾਲੀ ਦੀ ਬਿਹਤਰੀ ਅਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਘੱਟ-ਗਿਣਤੀ ਕਾਰਜ ਮੰਤਰਾਲੇ ਦੇ ਵਿਵੇਕ ਅਨੁਸਾਰ ਕਿਸੇ ਵੀ ਸਮੇਂ ਬਦਲੀਆਂ ਜਾ ਸਕਦੀਆਂ ਹਨ। ਤਦ ਵੀ, ਕੋਈ ਵਿੱਤੀ ਅੜਿੱਕਾ ਨਹੀਂ ਹੋਣਾ ਚਾਹੀਦਾ।

ਯੋਗਤਾ

 • ਵਿਦਿਆਰਥੀ ਨੇ ਪੈਰ੍ਹਾ - ੧੪ ਵਿੱਚ ਦਰਸ਼ਾਏ ਗਏ ਕੋਰਸਾਂ ਵਿੱਚ ਮਨਜ਼ੂਰ ਪੋਸਟ ਗ੍ਰੈਜੁਏਟ, ਐਮ.ਫਿਲ. ਅਤੇ ਪੀ.ਐੱਚ.ਡੀ ਕੋਰਸਾਂ ਵਿੱਚ ਵਿਦੇਸ਼ ਵਿੱਚ ਦਾਖ਼ਲਾ ਲੈ ਲਿਆ ਹੋਵੇ।
 • ਉਸ ਨੇ ਇਸ ਪ੍ਰਯੋਜਨ ਦੇ ਲਈ ਭਾਰਤੀ ਬੈਂਕ ਐਸੋਸੀਏਸਨ (ਆਈ.ਬੀ.ਏ.) ਦੀ ਵਿਦਿਅਕ ਕਰਜ਼ਾ ਯੋਜਨਾ ਦੇ ਅੰਤਰਗਤ ਕਿਸੇ ਨਿਸ਼ਚਿਤ ਬੈਂਕ ਤੋਂ ਕਰਜ਼ਾ ਪ੍ਰਾਪਤ ਕੀਤਾ ਹੋਵੇ।

ਕਮਾਈ ਦੀ ਉੱਚਤਮ ਸੀਮਾ

 • ਨਿਯੋਜਿਤ ਬਿਨੈਕਾਰ ਅਤੇ ਬੇਰੁਜ਼ਗਾਰ ਬਿਨੈਕਾਰਾਂ ਦੇ ਮਾਮਲੇ ਵਿੱਚ ਉਸ ਦੇ ਮਾਤਾ-ਪਿਤਾ/ਸਰਪ੍ਰਸਤਾਂ ਦੀ ਸਾਰੇ ਸਰੋਤਾਂ ਤੋਂ ਪ੍ਰਤੀ ਸਾਲ ਕਮਾਈ 6 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
 • ਆਮਦਨ ਪ੍ਰਮਾਣ-ਪੱਤਰ ਰਾਜ/ਸੰਘ ਰਾਜ ਖੇਤਰ ਵਿੱਚ ਸਮਰੱਥ ਪਦ-ਅਧਿਕਾਰੀ ਦੁਆਰਾ ਪੇਸ਼ ਕੀਤਾ ਜਾਣਾ ਚਾਹੀਦਾ ਹੈ।

ਅਨੁਸ਼ੰਸਾਤਮਕ ਕਮੇਟੀ

 • ਯੋਜਨਾ ਦੇ ਪ੍ਰਭਾਰੀ ਸੰਯੁਕਤ ਸਕੱਤਰ ਦੀ ਪ੍ਰਧਾਨਗੀ ਵਿੱਚ ਅਨੁਸ਼ੰਸਾਤਮਕ ਕਮੇਟੀ, ਜਿਸ ਵਿੱਚ ਵਿੱਤ ਵਿਭਾਗ ਦੇ ਪ੍ਰਤੀਨਿਧੀ, ਨੋਡਲ ਬੈਂਕ ਦੇ ਪ੍ਰਤੀਨਿਧੀ ਅਤੇ ਸੰਯੋਜਕ ਦੇ ਰੂਪ ਵਿੱਚ ਸੰਬੰਧਤ ਨਿਰਦੇਸ਼ਕ/ਉਪ ਸਕੱਤਰ ਹੋਣਗੇ, ਤਿਮਾਹੀ ਆਧਾਰ ਉੱਤੇ ਅਰਜ਼ੀਆਂ ਦੀ ਸਮੀਖਿਆ ਕਰੇਗੀ ਅਤੇ ਵਿਆਜ ਇਮਦਾਦ ਪ੍ਰਦਾਨ ਕਰਨ ਦੀ ਸਿਫਾਰਸ਼ ਕਰੇਗੀ।
 • ਆਰਥਿਕ ਇਮਦਾਦ ਦੇ ਲਾਭ ਜਿੰਨਾ ਹੋ ਸਕਣ ਅਧਿਸੂਚਿਤ ਘੱਟ-ਗਿਣਤੀ ਸਮੁਦਾਇਆਂ ਨੂੰ ਉਨ੍ਹਾਂ ਦੀ ਆਬਾਦੀ ਦੇ ਅਨੁਪਾਤ ਵਿੱਚ ਦਿੱਤੇ ਜਾਣਗੇ।
 • ਬਾਲਿਕਾ ਉਮੀਦਵਾਰਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।

ਆਰਥਿਕ ਇਮਦਾਦ ਦੀ ਦਰ

 • ਇਸ ਯੋਜਨਾ ਦੇ ਅੰਤਰਗਤ, ਆਈ.ਬੀ.ਏ. ਦੀ ਵਿਦਿਅਕ ਕਰਜ਼ਾ ਯੋਜਨਾ ਦੇ ਤਹਿਤ ਨਿਰਧਾਰਤ ਕਰਜ਼ਾ ਸਥਗਨ ਦੀ ਮਿਆਦ ਦੇ ਲਈ (ਅਰਥਾਤ‌ ਕੋਰਸ ਮਿਆਦ ਸਹਿਤ ਰੁਜ਼ਗਾਰ ਪਾਉਣ ਦੇ ੬ ਮਹੀਨੇ ਅਤੇ ੧ ਸਾਲ, ਜੋ ਵੀ ਪਹਿਲਾਂ ਹੋਵੇ) ਆਈ.ਬੀ.ਏ. ਦਾ ਵਿਦਿਅਕ ਕਰਜ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਭੁਗਤਾਨ ਕੀਤਾ ਜਾਣ ਵਾਲਾ ਵਿਆਜ ਭਾਰਤ ਸਰਕਾਰ ਦੁਆਰਾ ਦਿੱਤਾ ਜਾਵੇਗਾ।
 • ਕਰਜ਼ਾ ਸਥਗਨ ਦੀ ਮਿਆਦ ਦੇ ਪੂਰੇ ਹੋਣ ਤੇ, ਬਕਾਇਆ ਕਰਜ਼ਾ ਰਾਸ਼ੀ ਉੱਤੇ ਵਿਆਜ ਵਿਦਿਆਰਥੀ ਦੁਆਰਾ ਸਮੇਂ-ਸਮੇਂ ਤੇ ਸੰਸ਼ੋਧਿਤ ਮੌਜੂਦਾ ਵਿਦਿਅਕ ਕਰਜ਼ਾ ਯੋਜਨਾ ਦੇ ਅਨੁਸਾਰ ਦਿੱਤਾ ਜਾਵੇਗਾ।
 • ਕਰਜ਼ਾ ਸਥਗਨ ਦੀ ਮਿਆਦ ਦੇ ਬਾਅਦ ਮੂਲ ਧਨ ਕਿਸ਼ਤਾਂ ਅਤੇ ਵਿਆਜ ਉਮੀਦਵਾਰ ਦੁਆਰਾ ਦਿੱਤਾ ਜਾਵੇਗਾ।

ਲਾਗੂ ਕਰਨ ਵਾਲੀਆਂ ਏਜੰਸੀਆਂ

 • ਯੋਜਨਾ ਦੀ ਤਾਮੀਲ ਬੈਂਕ ਅਤੇ ਘੱਟ-ਗਿਣਤੀ ਕਾਰਜ ਮੰਤਰਾਲਾ ਦੇ ਵਿੱਚ ਸਮਝੌਤਾ ਮੀਮੋ ਦੇ ਅਨੁਸਾਰ ਨਿਸ਼ਚਿਤ ਬੈਂਕ ਦੁਆਰਾ ਕੀਤਾ ਜਾਵੇਗਾ।

ਪ੍ਰਬੰਧਕੀ ਖ਼ਰਚ

 • ਇਸ ਯੋਜਨਾ ਲਈ ਸਾਲਾਨਾ ਬਜਟ ਵੰਡ ਦੇ ੩: ਤੋਂ ਜ਼ਿਆਦਾ ਦਾ ਪ੍ਰਾਵਧਾਨ ਪ੍ਰਬੰਧਕੀ ਅਤੇ ਸੰਬੰਧਤ ਲਾਗਤ ਅਰਥਾਤ‌ ਕੰਪਿਊਟਰਾਂ ਅਤੇ ਸਹਾਇਕ ਉਪਕਰਨਾਂ ਸਮੇਤ ਦਫ਼ਤਰੀ ਉਪਕਰਨਾਂ, ਇਸ਼ਤਿਹਾਰਾਂ, ਕਰਮਚਾਰੀਆਂ ਨੂੰ ਲਗਾਉਣ ਲਈ ਮੰਤਰਾਲੇ ਦੇ ਖ਼ਰਚ ਨੂੰ ਪੂਰਾ ਕਰਨ ਲਈ ਕੀਤਾ ਜਾਵੇਗਾ।
 • ਇਸ ਪ੍ਰਾਵਧਾਨ ਦੀ ਵਰਤੋਂ ਯੋਜਨਾ ਦੇ ਮੁਲਾਂਕਣ ਅਤੇ ਨਿਗਰਾਨੀ ਲਈ ਘੱਟ-ਗਿਣਤੀ ਕਾਰਜ ਮੰਤਰਾਲਾ, ਭਾਰਤ ਸਰਕਾਰ ਦੁਆਰਾ ਕੰਮ ਵਿੱਚ ਲਗਾਏ ਗਏ ਬਾਹਰੀ ਪ੍ਰਸਿੱਧੀ ਪ੍ਰਾਪਤ ਅਦਾਰਿਆਂ/ਏਜੰਸੀਆਂ ਦੇ ਮਾਧਿਅਮ ਨਾਲ ਵੀ ਕੀਤਾ ਜਾਵੇਗਾ। ਬੈਂਕ ਦੀ ਪ੍ਰਬੰਧਕੀ ਲਾਗਤ ਦੀ ਹਿੱਸੇਦਾਰੀ ਸਮਝੌਤਾ ਮੀਮੋ ਦੇ ਅਨੁਸਾਰ ਕੀਤੀ ਜਾਵੇਗੀ।

ਅਲਪ ਸੰਸ਼ੋਧਨ/ਪਰਿਵਰਤਨ

 • ਲੇਖਾ-ਜੋਖਾ
 • ਇਸ ਯੋਜਨਾ ਦੇ ਮਾਲੀ ਅਤੇ ਵਾਸਤਵਿਕ ਤਾਮੀਲ ਦੀ ਨਿਗਰਾਨੀ ਸਮੇਂ-ਸਮੇਂ ਤੇ ਘੱਟ-ਗਿਣਤੀ ਕਾਰਜ ਮੰਤਰਾਲਾ, ਭਾਰਤ ਸਰਕਾਰ ਦੁਆਰਾ ਪ੍ਰਸਿੱਧੀ ਪ੍ਰਾਪਤ ਅਦਾਰਿਆਂ/ਏਜੰਸੀਆਂ ਦੁਆਰਾ ਲੇਖਾ-ਜੋਖਾ/ਪ੍ਰਭਾਵ ਅਧਿਐਨ ਕਰਕੇ ਕੀਤੀ ਜਾਵੇਗੀ।
 • ਯੋਜਨਾ ਦੇ ਅੰਤਰਗਤ ਸ਼ਾਮਿਲ ਸੂਚਕ ਵਿਸ਼ੇ/ਵਿਦਿਆ ਵਿਸ਼ੇਸ਼ (ਪੋਸਟ ਗ੍ਰੈਜੂਏਟ, ਐਮ.ਫਿਲ. ਅਤੇ ਪੀ.ਐੱਚ.ਡੀ. ਦੇ ਲਈ)

ਉਨ੍ਹਾਂ ਵਿਸ਼ਿਆਂ/ਵਿਦਿਆ ਵਿਸ਼ੇਸ਼ ਦੀ ਸੂਚੀ, ਜਿਨ੍ਹਾਂ ਕੋਰਸਾਂ ਵਿੱਚ ਵਿਆਜ ਇਮਦਾਦ ਲਿਆ ਜਾ ਸਕਦਾ ਹੈ, ਹੇਠ ਲਿਖੇ ਅਨੁਸਾਰ ਹੈ:

 • ਕਲਾ/ਹਿਊਮੈਨਿਟੀਜ਼/ਸਮਾਜਿਕ ਵਿਗਿਆਨ
 • ਵਣਜ
 • ਪਿਓਰ ਸਾਇੰਸ
 • ਇੰਜੀਨੀਅਰਿੰਗ
 • ਬਾਇਓ ਤਕਨਾਲੋਜੀ/ਜੈਨੇਟਿਕ ਇੰਜੀਨੀਅਰਿੰਗ
 • ਉਦਯੋਗਿਕ ਵਾਤਾਵਰਣੀ ਇੰਜੀਨੀਅਰਿੰਗ
 • ਨੈਨੋ-ਤਕਨਾਲੋਜੀ
 • ਮੈਰੀਨ ਇੰਜੀਨੀਅਰਿੰਗ
 • ਪੈਟਰੋ-ਰਸਾਇਣ ਇੰਜੀਨੀਅਰਿੰਗ
 • ਪਲਾਸਟਿਕ ਤਕਨਾਲੋਜੀ
 • ਕ੍ਰਾਯੋਜੇਨਿਕ ਇੰਜੀਨੀਅਰਿੰਗ
 • ਮੇਕਾਟ੍ਰਾਨਿਕਸ
 • ਆਰਟੀਫਿਸਲ ਇੰਟੈਲੀਜੈਂਸ ਸਹਿਤ ਆਟੋਮੇਚਨ ਰੋਬੋਟਿਕਸ
 • ਲੇਜ਼ਰ ਤਕਨਾਲੋਜੀ
 • ਲੋ ਟੈਂਪ੍ਰੇਚਰ ਥਰਮਲ ਡਾਇਨਾਮਿਕਸ
 • ਦ੍ਰਿਸ਼ਟੀਮਿਤੀ
 • ਆਰਟ ਰੇਸਟੋਰੇਚਨ ਤਕਨਾਲੋਜੀ
 • ਡਾਕ ਅਤੇ ਹਾਰਬਰ ਇੰਜੀਨੀਅਰਿੰਗ
 • ਇਮੇਜਿੰਗ ਸਿਸਟਮ ਤਕਨਾਲੋਜੀ
 • ਵਿਕੇਂਦਰੀਕ੍ਰਿਤ ਬਿਜਲੀ ਵੰਡ (ਸੌਰ ਤਾਪ ਦੇ ਲਈ) ਪ੍ਰਣਾਲੀ, ਊਰਜਾ ਭੰਡਾਰਣ ਇੰਜੀਨੀਅਰਿੰਗ, ਊਰਜਾ ਸੁਰੱਖਿਅਣ,
 • ਊਰਜਾ ਐਫੀਸੀਏਂਟ ਹੈਬੀਟੇਟ ਸਹਿਤ ਕੰਪੋਜਿਟ ਮੈਟੇਰੀਅਲ ਇੰਜੀਨੀਅਰਿੰਗ
 • ਪੈਕੇਜਿੰਗ ਇੰਜੀਨੀਅਰਿੰਗ/ਤਕਨਾਲੋਜੀ
 • ਨਿਊਕਲੀਅਰ ਇੰਜੀਨੀਅਰਿੰਗ
 • ਕੰਪਿਊਟਰ ਇੰਜੀਨੀਅਰਿੰਗ, ਸਾਫਟਵੇਅਰ, ਸਾਫਟਵੇਅਰ ਕਵਾਲਿਟੀ ਇਨਸ਼ਿਓਰੈਂਸ, ਨੈੱਟਵਰਕਿੰਗ/ਕਨੈਕਟਿਵਿਟੀ
 • ਇੰਜੀਨੀਅਰਿੰਗ, ਜੋਖਮਪੂਰਵ ਜਾਂ ਆਪਦਾ-ਪ੍ਰਬੰਧਨ ਦਸ਼ਾਵਾਂ ਦੇ ਤਹਿਤ ਸੰਚਾਰ ਪ੍ਰਣਾਲੀ, ਮਲਟੀ-ਮੀਡੀਆ ਸੰਚਾਰ
 • ਸਹਿਤ ਸੂਚਨਾ ਤਕਨਾਲੋਜੀ
 • ਉਦਯੋਗਿਕ ਸੁਰੱਖਿਆ ਇੰਜੀਨੀਅਰਿੰਗ
 • ਖੇਤੀ ਅਤੇ ਖੇਤੀਬਾੜੀ ਤਕਨਾਲੋਜੀ
 • ਖੇਤੀਬਾੜੀ ਵਿਗਿਆਨ
 • ਮੈਡੀਕਲ
 • ਫਲੋਰੀਕਲਚਰ ਅਤੇ ਲੈਂਡਸਕੇਪਿੰਗ
 • ਖਾਧ ਵਿਗਿਆਨ ਅਤੇ ਤਕਨਾਲੋਜੀ
 • ਜੰਗਲਾਤ ਅਤੇ ਕੁਦਰਤੀ ਸਰੋਤ
 • ਬਾਗਵਾਨੀ
 • ਬਨਸਪਤੀ ਰੋਗ ਵਿਗਿਆਨ
 • ਊਰਜਾ ਅਧਿਐਨ
 • ਫ਼ਾਰਮ ਪਾਵਰ ਅਤੇ ਮਸ਼ੀਨਰੀ
 • ਪਸ਼ੂ ਚਿਕਿਤਸਾ ਵਿਗਿਆਨ
 • ਭੂਮੀ ਅਤੇ ਜਲ ਪ੍ਰਬੰਧਨ
 • ਬਨਸਪਤੀ ਪ੍ਰਜਣਨ ਅਤੇ ਅਨੁਵੰਸ਼ਿਕੀ
 • ਲਘੂ ਗ੍ਰਾਮੀਣ ਤਕਨਾਲੋਜੀ
 • ਮਹਾਸਾਗਰ ਅਤੇ ਵਾਯੂਮੰਡਲੀ ਵਿਗਿਆਨ
 • ਐੱਮ.ਬੀ.ਏ.
 • ਐੱਮ.ਸੀ.ਏ.

ਸਰੋਤ: ਘੱਟ-ਗਿਣਤੀ ਕਾਰਜ ਮੰਤਰਾਲਾ, ਭਾਰਤ ਸਰਕਾਰ।

3.30065359477
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top