ਹੋਮ / ਸਮਾਜਕ ਭਲਾਈ / ਮਹਿਲਾ ਅਤੇ ਬਾਲ ਵਿਕਾਸ / ਬਾਲਿਕਾ ਕਲਿਆਣ / ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ

ਇਸ ਭਾਗ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੀ ਜਾਣਕਾਰੀ ਦਿੱਤੀ ਗਈ ਹੈ।

ਪਿੱਠ-ਭੂਮੀ

0-6 ਸਾਲ ਵਰਗ ਵਿੱਚ 1000 ਮੁੰਡਿ​ਆਂ ਦੇ ਵਿੱਚ ਪਰਿਭਾਸ਼ਿਤ ਬਾਲ ਲਿੰਗ ਅਨੁਪਾਤ ਵਿੱਚ ਪ੍ਰਤੀ ਲੜਕੀਆਂ ਦੀ ਸੰਖਿਆ ਵਿੱਚ ਗਿਰਾਵਟ ਦੀ ਪ੍ਰਵਿਰਤੀ, 1961 ਤੋਂ ਲਗਾਤਾਰ ਦੇਖੀ ਜਾ ਰਹੀ ਹੈ। 1991 ਦੇ 945 ਦੇ ਅੰਕੜੇ ਦੇ ਮੁਕਾਬਲੇ ਇਸ ਦੇ 2001 ਵਿੱਚ 927 ਤੇ ਪਹੁੰਚਣ ਅਤੇ 2011 ਵਿੱਚ ਇਸ ਸੰਖਿਆ ਦੇ 918 ਤੇ ਪਹੁੰਚਣ ਨਾਲ ਇਸ ਨੂੰ ਖਤਰਾ ਮੰਨਦੇ ਹੋਇਆਂ ਇਸ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਲਿੰਗ ਅਨੁਪਾਤ ਵਿੱਚ ਗਿਰਾਵਟ ਸਿੱਧੇ ਤੌਰ ਤੇ ਮਹਿਲਾਵਾਂ ਦੇ ਸਮਾਜ ਵਿੱਚ ਸਥਾਨ ਵੱਲ ਇਸ਼ਾਰਾ ਕਰਦਾ ਹੈ, ਜੋ ਜਨਮ ਪੂਰਵ ਲਿੰਗਕ ਭੇਦਭਾਵ ਅਤੇ ਉਸ ਦੀ ਚੋਣ ਨੂੰ ਲੈ ਕੇ ਕੀਤੇ ਜਾ ਰਹੇ ਪੱਖਪਾਤ ਦੀ ਗੱਲ ਕਰਦਾ ਹੈ। ਡਾਕਟਰੀ ਸਹੂਲਤਾਂ ਦੀ ਸਰਲ ਉਪਲਬਧਤਾ ਅਤੇ ਨਵੀਂ ਤਕਨੀਕ ਜਨਮ ਪੂਰਵ ਬੱਚੇ ਦੀ ਚੋਣ ਨੂੰ ਸੰਭਵ ਬਣਾ ਕੇ ਨਿਮਨ ਲਿੰਗ ਅਨੁਪਾਤ ਘਟਾਉਣ ਵਿੱਚ ਆਲੋਚਨਾਤਮਕ ਰੂਪ ਵਿੱਚ ਸਾਹਮਣੇ ਆਈ ਹੈ।

 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਸਿਹਤ ਮੰਤਰਾਲਾ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੀ ਇੱਕ ਸੰਯੁਕਤ ਪਹਿਲ ਦੇ ਰੂਪ ਵਿੱਚ ਕ੍ਰਮਬੱਧ ਅਤੇ ਸਮੂਹਿਕ ਯਤਨਾਂ ਦੇ ਅੰਤਰਗਤ ਬਾਲਿਕਾਵਾਂ ਦੀ ਹਿਫਾਜ਼ਤ ਅਤੇ ਉਨ੍ਹਾਂ ਨੂੰ ਸਮਰੱਥ ਬਣਾਉਣ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ (BBBP) ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਨਿਮਨ ਲਿੰਗ ਅਨੁਪਾਤ ਵਾਲੇ 100 ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ।

ਸਮੁੱਚਾ ਟੀਚਾ

ਬਾਲਿਕਾ ਦਾ ਗੁਣਗਾਨ ਕਰੋ ਅਤੇ ਉਸ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਸਮਰੱਥ ਬਣਾਓ।

ਜ਼ਿਲ੍ਹਿਆਂ ਦੀ ਪਛਾਣ

ਸਾਰੇ ਰਾਜਾਂ/ਸੰਘ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਨਿਮਨ ਬਾਲ ਲਿੰਗ ਅਨੁਪਾਤ ਦੇ ਆਧਾਰ ਤੇ ਹਰੇਕ ਰਾਜ ਵਿੱਚ ਘੱਟੋ-ਘੱਟ ਇੱਕ ਜ਼ਿਲ੍ਹੇ ਦੇ ਨਾਲ 100 ਜ਼ਿਲ੍ਹਿਆਂ ਦੀ ਇੱਕ ਪਾਇਲਟ ਜ਼ਿਲ੍ਹੇ ਦੇ ਰੂਪ ਵਿੱਚ ਚੋਣ ਕੀਤੀ ਗਈ ਹੈ ਅਤੇ ਜ਼ਿਲ੍ਹਿਆਂ ਦੀ ਚੋਣ ਲਈ ਤਿੰਨ ਪੈਮਾਨੇ ਇਸ ਪ੍ਰਕਾਰ ਹਨ : -

 • ਰਾਸ਼ਟਰੀ ਔਸਤ ਤੋਂ ਹੇਠਾਂ ਜ਼ਿਲ੍ਹੇ (87 ਜ਼ਿਲ੍ਹੇ/23 ਰਾਜ)
 • ਰਾਸ਼ਟਰੀ ਔਸਤ ਦੇ ਬਰਾਬਰ ਗਿਰਾਵਟ ਦਾ ਰੁਖ਼ (8 ਜ਼ਿਲ੍ਹੇ/8 ਰਾਜ)
 • ਰਾਸ਼ਟਰੀ ਔਸਤ ਤੋਂ ਅਤੇ ਲਿੰਗ ਅਨੁਪਾਤ ਦੀ ਵੱਧਦੀ ਪ੍ਰਵਿਰਤੀ ਵਾਲੇ ਰਾਜਾਂ ਦੇ ਜ਼ਿਲ੍ਹੇ(5 ਜ਼ਿਲ੍ਹੇ/5 ਰਾਜਾਂ ਦੀ ਚੋਣ ਜਿਨ੍ਹਾਂ ਨੇ ਆਪਣੇ ਲਿੰਗ ਅਨੁਪਾਤ ਦੇ ਪੱਧਰ ਨੂੰ ਬਣਾਈ ਰੱਖਿਆ ਅਤੇ ਜਿਨ੍ਹਾਂ ਦੇ ਅਨੁਭਵ ਤੋਂ ਸਿੱਖ ਕੇ ਹੋਰ ਸਥਾਨਾਂ ਤੇ ਦੁਹਰਾਇਆ ਜਾ ਸਕੇ।

ਉਦੇਸ਼

 • ਪੱਖਪਾਤੀ ਲਿੰਗ ਚੋਣ ਦੀ ਪ੍ਰਕਿਰਿਆ ਨੂੰ ਖਤਮ ਕਰਨਾ
 • ਬਾਲਿਕਾਵਾਂ ਦੀ ਹੋਂਦ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ
 • ਬਾਲਿਕਾਵਾਂ ਦੀ ਸਿੱਖਿਆ ਨੂੰ ਯਕੀਨੀ ਬਣਾਉਣਾ

ਰਣਨੀਤੀਆਂ

 • ਬਾਲਿਕਾ ਅਤੇ ਸਿੱਖਿਆ ਨੂੰ ਹੱਲਾਸ਼ੇਰੀ ਦੇਣ ਲਈ ਇੱਕ ਸਮਾਜਿਕ ਅੰਦੋਲਨ ਅਤੇ ਸਮਾਨ ਮੁੱਲ ਨੂੰ ਹੱਲਾਸ਼ੇਰੀ ਦੇਣ ਲਈ ਜਾਗਰੂਕਤਾ ਅਭਿਆਨ ਦੀ ਤਾਮੀਲ ਕਰਨਾ।
 • ਇਸ ਮੁੱਦੇ ਨੂੰ ਜਨਤਕ ਰਾਇ ਦਾ ਵਿਸ਼ਾ ਬਣਾਉਣਾ ਅਤੇ ਉਸ ਨੂੰ ਸੰਸ਼ੋਧਿਤ ਕਰਦੇ ਰਹਿਣ ਨਾਲ ਚੰਗੇ ਸ਼ਾਸਨ ਦਾ ਪੈਮਾਨਾ ਬਣੇਗਾ।
 • ਨਿਮਨ ਲਿੰਗ ਅਨੁਪਾਤ ਵਾਲੇ ਜ਼ਿਲ੍ਹਿਆਂ ਦੀ ਪਛਾਣ ਕਰਕੇ ਧਿਆਨ ਦਿੰਦੇ ਹੋਏ ਗੰਭੀਰ ਅਤੇ ਏਕੀਕ੍ਰਿਤ ਕਾਰਵਾਈ ਕਰਨਾ।
 • ਸਮਾਜਿਕ ਤਬਦੀਲੀ ਲਿਆਉਣ ਲਈ ਮਹੱਤਵਪੂਰਣ ਸਰੋਤ ਦੇ ਰੂਪ ਵਿੱਚ ਸਥਾਨਕ ਮਹਿਲਾ ਸੰਗਠਨਾਂ/ਨੌਜਵਾਨਾਂ ਦੀ ਭਾਗੀਦਾਰੀ ਨਾਲ ਪੰਚਾਇਤੀ ਰਾਜ ਸੰਸਥਾਵਾਂ ਸਥਾਨਕ ਸੰਸਥਾਵਾਂ ਅਤੇ ਜ਼ਮੀਨੀ ਪੱਧਰ ਤੇ ਜੁੜੇ ਕਾਰਜਕਰਤਾਵਾਂ ਨੂੰ ਪ੍ਰੇਰਿਤ ਅਤੇ ਸਿਖਲਾਈ ਯੁਕਤ ਕਰਦੇ ਹੋਏ ਸਮਾਜਿਕ ਤਬਦੀਲੀ ਦੇ ਪ੍ਰੇਰਕ ਦੀ ਭੂਮਿਕਾ ਵਿੱਚ ਢਾਲਣਾ।
 • ਜ਼ਿਲ੍ਹਾ/ਬਲਾਕ/ਜ਼ਮੀਨੀ ਪੱਧਰ ਤੇ ਅੰਤਰ-ਖੇਤਰੀ ਅਤੇ ਅੰਤਰ-ਸੰਸਥਾਗਤ ਸਮਾਯੋਜਨ ਨੂੰ ਸਮਰੱਥਾਵਾਨ ਬਣਾਉਣਾ।

ਸੰਘਟਕ

ਬੇਟੀ ਬਚਾਓ–ਬੇਟੀ ਪੜ੍ਹਾਓ ਉੱਤੇ ਜਨ-ਸੰਚਾਰ ਅਭਿਆਨ

ਦੇਸ਼ਵਿਆਪੀ ਅਭਿਆਨ ਬੇਟੀ ਬਚਾਓ, ਬੇਟੀ ਪੜ੍ਹਾਓ ਸ਼ੁਰੂ ਕਰਨ ਦੇ ਨਾਲ ਇਹ ਪ੍ਰੋਗਰਾਮ ਅਰੰਭ ਹੋਵੇਗਾ, ਜਿਸ ਵਿੱਚ ਕੁੜੀ ਦੇ ਜਨਮ ਨੂੰ ਜਸ਼ਨ ਦੇ ਰੂਪ ਵਿੱਚ ਮਨਾਉਣ ਦੇ ਨਾਲ ਉਸ ਨੂੰ ਸਿੱਖਿਆ ਗ੍ਰਹਿਣ ਕਰਨ ਵਿੱਚ ਸਮਰੱਥ ਬਣਾਇਆ ਜਾਵੇਗਾ। ਅਭਿਆਨ ਦਾ ਉਦੇਸ਼ ਲੜਕੀਆਂ ਦਾ ਜਨਮ, ਪੋਸ਼ਣ ਅਤੇ ਸਿੱਖਿਆ ਬਿਨਾਂ ਕਿਸੇ ਭੇਦਭਾਵ ਦੇ ਹੋਵੇ ਅਤੇ ਸਮਾਨ ਅਧਿਕਾਰਾਂ ਦੇ ਨਾਲ ਉਹ ਦੇਸ਼ ਦੀ ਬਹਾਦਰ ਨਾਗਰਿਕ ਬਣੇ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਮਨ ਲਿੰਗ ਅਨੁਪਾਤ ਵਾਲੇ 100 ਸੰਕਟਗ੍ਰਸਤ ਜ਼ਿਲ੍ਹਿਆਂ ਵਿੱਚ ਬਹੁ ਖੇਤਰੀ ਸ਼ੁਰੂਆਤ

ਔਰਤਾਂ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਮਨੁੱਖ ਸਰੋਤ ਵਿਕਾਸ ਮੰਤਰਾਲਾ ਦੀ ਸਲਾਹ ਨਾਲ ਬਹੁ ਖੇਤਰੀ ਕੰਮਾਂ ਨੂੰ ਤਿਆਰ ਕੀਤਾ ਗਿਆ ਹੈ। ਬਹੁ ਖੇਤਰੀ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਦਰਭਿਤ ਖੇਤਰਾਂ, ਰਾਜਾਂ ਅਤੇ ਜ਼ਿਲ੍ਹਿਆਂ ਵਿੱਚ ਨਿਮਨ ਲਿੰਗ ਅਨੁਪਾਤ ਨੂੰ ਸੁਧਾਰਨ ਲਈ ਕਿਆਸੇ ਹੋਏ ਨਤੀਜਿਆਂ ਅਤੇ ਸੰਕੇਤਕਾਂ ਨੂੰ ਇਕੱਠੇ ਵਰਤੋਂ ਵਿੱਚ ਲਿਆਂਦਾ ਜਾਵੇਗਾ।

ਪਰਿਯੋਜਨਾ ਨੂੰ ਲਾਗੂ ਕਰਨਾ

ਕੇਂਦਰੀ ਪੱਧਰ ਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਇਸ ਯੋਜਨਾ ਦੇ ਬਜਟ ਨਿਰਧਾਰਨ ਅਤੇ ਪ੍ਰਸ਼ਾਸਨ ਲਈ ਜ਼ਿੰਮੇਵਾਰ ਹੋਵੇਗਾ। ਸੂਬਾ ਪੱਧਰ ਤੇ, ਸਕੱਤਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਸੰਪੂਰਨ ਦਿਸ਼ਾ ਅਤੇ ਯੋਜਨਾ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ। ਪ੍ਰਸਤਾਵਿਤ ਯੋਜਨਾ ਦੀ ਸੰਰਚਨਾ ਨੂੰ ਹੇਠ ਲਿਖੇ ਅਨੁਸਾਰ ਦੇਖਿਆ ਜਾ ਸਕਦਾ ਹੈ:

ਰਾਸ਼ਟਰੀ ਪੱਧਰ ‘ਤੇ

ਮਹਿਲਾ ਅਤੇ ਬਾਲ ਕਲਿਆਣ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਰਾਸ਼ਟਰੀ ਕਾਨੂੰਨੀ ਸੇਵਾ ਅਥਾਰਟੀ, ਵਿਕਲਾਂਗਤਾ ਮਾਮਲਿਆਂ ਨਾਲ ਸੰਬੰਧਤ ਵਿਭਾਗ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਜੈਂਡਰ ਮਾਹਿਰਾਂ ਅਤੇ ਸਿਵਲ ਸੋਸਾਇਟੀ ਦੇ ਪ੍ਰਤੀਨਿਧੀਆਂ ਨੂੰ ਮਿਲਾ ਕੇ ਬੇਟੀ ਬਚਾਓ ਬੇਟੀ ਪੜ੍ਹਾਓ ਲਈ ਇੱਕ ਕਾਰਜ ਦਲ ਦਾ ਗਠਨ ਮਾਰਗ-ਦਰਸ਼ਨ, ਸਮਰਥਨ, ਸਿਖਲਾਈ, ਵਿਸ਼ਾ-ਸਮੱਗਰੀ ਅਤੇ ਰਾਜਾਂ ਦੀ ਯੋਜਨਾ ਤੇ ਨਿਗਰਾਨੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਕੀਤਾ ਗਿਆ ਹੈ।

ਸੂਬਾ ਪੱਧਰ ‘ਤੇ

ਸੂਬਾ ਪੱਧਰ ‘ਤੇ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦੀ ਤਾਮੀਲ ਵਿੱਚ ਬਿਹਤਰ ਤਾਲਮੇਲ ਦੇ ਲਈ ਰਾਜਾਂ ਨੂੰ ਸਿਹਤ ਅਤੇ ਪਰਿਵਾਰ ਕਲਿਆਣ, ਸਿੱਖਿਆ, ਪੰਚਾਇਤੀ ਰਾਜ/ਪੇਂਡੂ ਵਿਭਾਗਾਂ ਦੇ ਨਾਲ ਸੂਬਾ ਪੱਧਰੀ ਸੰਸਥਾਵਾਂ ਅਤੇ ਵਿਕਲਾਂਗਤਾ ਨਾਲ ਸੰਬੰਧਤ ਮਾਮਲਿਆਂ ਦੇ ਪ੍ਰਤੀਨਿਧੀਆਂ ਨੂੰ ਮਿਲਾ ਕੇ ਰਾਜ ਕਾਰਜ ਦਲ (ਐੱਸ.ਟੀ.ਐੱਫ.) ਦਾ ਗਠਨ ਕੀਤਾ ਜਾਵੇਗਾ। ਸੰਘ ਸ਼ਾਸਿਤ ਖੇਤਰਾਂ ਵਿੱਚ ਟਾਸਕ ਫੋਰਸ ਪ੍ਰਸ਼ਾਸਕ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਦੀ ਪ੍ਰਧਾਨਗੀ ਵਿੱਚ ਕੀਤਾ ਜਾਵੇਗਾ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੱਧਰ ‘ਤੇ ਇਸ ਦੇ ਪ੍ਰਧਾਨ ਉਨ੍ਹਾਂ ਦੇ ਪ੍ਰਸ਼ਾਸਨ ਦੇ ਪ੍ਰਸ਼ਾਸਕ ਹੋਣਗੇ।

ਜ਼ਿਲ੍ਹਾ ਪੱਧਰ ‘ਤੇ

ਜ਼ਿਲ੍ਹਾ ਪੱਧਰ ‘ਤੇ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦੇ ਪ੍ਰੋਗਰਾਮ ਨੂੰ ਲਾਗੂ ਕਰਨ, ਨਿਗਰਾਨੀ ਅਤੇ ਨਿਗਰਾਨੀ ਵਿੱਚ ਬਿਹਤਰ ਤਾਲਮੇਲ ਲਈ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਕਲਿਆਣ, ਪੀ.ਸੀ. ਅਤੇ ਪੀ.ਐੱਨ.ਡੀ.ਟੀ. ਦੇ ਲਈ ਨਿਯੁਕਤ ਯੋਗ ਅਥਾਰਟੀ ਸਿੱਖਿਆ, ਪੰਚਾਇਤੀ ਰਾਜ/ਪੇਂਡੂ ਵਿਭਾਗਾਂ ਦੇ ਨਾਲ ਜ਼ਿਲ੍ਹਾ ਪੱਧਰੀ ਵਿਧਾਨਕ ਅਥਾਰਟੀ ਦੇ ਪ੍ਰਤੀਨਿਧੀਆਂ ਦਾ ਅਤੇ ਵਿਕਲਾਂਗਤਾ ਨਾਲ ਸੰਬੰਧਤ ਮਾਮਲਿਆਂ ਦੇ ਪ੍ਰਤੀਨਿਧੀਆਂ ਨੂੰ ਮਿਲਾ ਕੇ ਜ਼ਿਲ੍ਹਾ ਕਾਰਜ ਦਲ (ਡੀ.ਟੀ.ਐੱਫ.) ਦਾ ਗਠਨ ਕੀਤਾ ਜਾਵੇਗਾ।

ਬਲਾਕ ਪੱਧਰ ‘ਤੇ

ਬਲਾਕ ਪੱਧਰ ‘ਤੇ ਪ੍ਰੋਗਰਾਮ ਨੂੰ ਲਾਗੂ ਕਰਨ, ਨਿਗਰਾਨੀ ਅਤੇ ਖੋਜ-ਪੜਤਾਲ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਉਪ ਡਿਵੀਜ਼ਨਲ ਮੈਜਿਸਟਰੇਟ/ਉਪ ਖੇਤਰੀ ਅਧਿਕਾਰੀ/ਖੰਡ ਵਿਕਾਸ ਅਧਿਕਾਰੀ ਦੀ ਪ੍ਰਧਾਨਗੀ ਵਿੱਚ ਇੱਕ ਬਲਾਕ ਪੱਧਰ ਨਿਗਰਾਨੀ ਕਮੇਟੀ (ਇਹ ਸੰਬੰਧਤ ਰਾਜ ਸਰਕਾਰਾਂ ਦੁਆਰਾ ਤੈਅ ਕੀਤਾ ਜਾ ਸਕਦਾ ਹੈ।) ਸਥਾਪਿਤ ਕੀਤੀ ਜਾਵੇਗੀ।

ਖੁਦ ਦੇ ਕਾਨੂੰਨੀ ਖੇਤਰ ਵਿੱਚ ਆਉਣ ਵਾਲੀ ਪੰਚਾਇਤ ਕਮੇਟੀ/ਵਾਰਡ ਲਈ ਸੰਦਰਭਿਤ ਪੰਚਾਇਤ ਕਮੇਟੀ/ਵਾਰਡ ਕਮੇਟੀ (ਜਿਵੇਂ ਕਿ ਸੰਬੰਧਤ ਰਾਜ ਸਰਕਾਰਾਂ ਦੁਆਰਾ ਤੈਅ ਕੀਤਾ ਜਾ ਸਕਦਾ ਹੈ) ਤਾਮੀਲ, ਨਿਗਰਾਨੀ ਅਤੇ ਖੋਜ-ਪੜਤਾਲ ਦੇ ਨਾਲ ਸਾਰੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਹੋਵੇਗੀ।

ਗ੍ਰਾਮ ਪੰਚਾਇਤ/ਵਾਰਡ ਪੱਧਰ ‘ਤੇ

ਗ੍ਰਾਮ ਸਿਹਤ, ਸਫਾਈ ਅਤੇ ਪੋਸ਼ਣ ਕਮੇਟੀ ਪੇਂਡੂ ਪੱਧਰ ‘ਤੇ ਯੋਜਨਾ ਨੂੰ ਲਾਗੂ ਕਰਨ ਅਤੇ ਨਿਗਰਾਨੀ ਦੇ ਲਈ ਸਲਾਹਕਾਰ ਅਤੇ ਸਮਰਥਨ ਦੇਵੇਗੀ।

ਅਨੁਸੂਚਿਤ ਸ਼ਹਿਰਾਂ/ਸ਼ਹਿਰੀ ਖੇਤਰਾਂ ਵਿੱਚ

ਯੋਜਨਾ ਨੂੰ ਨਗਰ ਨਿਗਮਾਂ ਦੇ ਸਾਰੇ ਮਾਰਗਦਰਸ਼ਨ ਅਤੇ ਅਗਵਾਈ ਦੇ ਅਨੁਸਾਰ ਲਾਗੂ ਕੀਤਾ ਜਾਵੇਗਾ।

ਸੋਸ਼ਲ ਮੀਡੀਆ

ਬੱਚੇ ਦੇ ਡਿਗਦੇ ਲਿੰਗ ਅਨੁਪਾਤ ਦੇ ਮੁੱਦੇ ਉੱਤੇ ਪ੍ਰਾਸੰਗਿਕ ਵੀਡੀਓ ਦੇ ਨਾਲ BBBP ਉੱਤੇ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ। ਜਾਗਰੂਕਤਾ ਪੈਦਾ ਕਰਨ ਲਈ ਅਤੇ ਆਸਾਨ ਵਰਤੋ ਅਤੇ ਪ੍ਰਸਾਰ ਲਈ ਲਗਾਤਾਰ ਵੀਡੀਓ ਅਪਲੋਡ ਕੀਤੀਆਂ ਗਈਆਂ ਅਤੇ ਇਸ ਮੰਚ ਦੇ ਮਾਧਿਅਮ ਨਾਲ ਉਸ ਨੂੰ ਸਾਂਝਾ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਦੇਸ਼ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਨਾਲ ਜੋੜਨ ਲਈ ਅਤੇ ਲੋਕਾਂ ਦੀ ਭਾਗੀਦਾਰੀ, ਸਮਰਥਨ ਪ੍ਰਾਪਤ ਕਰਨ ਲਈ MyGov ਪੋਰਟਲ ਰਾਹੀਂ ਲੋਕਾਂ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ।

ਬਜਟ

ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਦੇ ਅੰਤਰਗਤ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। 12ਵੀਂ ਯੋਜਨਾ ਵਿੱਚ ਦੇਖਭਾਲ ਅਤੇ ਬਾਲਿਕਾਵਾਂ ਦੀ ਸੁਰੱਖਿਆ ਦੇ ਲਈ ਮਲਟੀ ਸੈਕਟਰ ਕਾਰਜ-ਯੋਜਨਾ ਦੇ ਅੰਤਰਗਤ ਖ਼ਰਚੇ ਲਈ 100 ਕਰੋੜ ਰੁਪਏ ਜੁਟਾਏ ਜਾਣਗੇ। ਇਸ ਤੋਂ ਇਲਾਵਾ ਬਾਕੀ ਸਰੋਤ, ਰਾਸ਼ਟਰੀ ਅਤੇ ਸੂਬਾ ਪੱਧਰ ਅਤੇ ਕਾਰਪੋਰੇਟ ਪੱਧਰ ‘ਤੇ ਸਮਾਜਿਕ ਜ਼ਿੰਮੇਵਾਰੀ ਦੇ ਮਾਧਿਅਮ ਨਾਲ ਜੁਟਾਏ ਜਾ ਸਕਦੇ ਹਨ। ਯੋਜਨਾ ਦੀ ਅਨੁਮਾਨਿਤ ਲਾਗਤ 200 ਕਰੋੜ ਹੈ, ਜਿਸ ਵਿੱਚੋਂ 115 ਕਰੋੜ ਰੁਪਏ (ਛੇ ਮਹੀਨਿਆਂ ਲਈ) 2014-15 ਯਾਨੀ ਚਾਲੂ ਸਾਲ ਦੌਰਾਨ ਜਾਰੀ ਕੀਤੇ ਜਾਣਾ ਪ੍ਰਸਤਾਵਿਤ ਹੈ।

ਨਿਗਰਾਨੀ ਪ੍ਰਣਾਲੀ

ਇੱਕ ਨਿਗਰਾਨੀ ਪ੍ਰਣਾਲੀ ਦੇ ਅੰਤਰਗਤ ਨਿਗਰਾਨੀ ਟੀਚਾ, ਨਤੀਜਾ ਅਤੇ ਪ੍ਰਕਿਰਿਆ ਸੰਕੇਤਕਾਂ ਦੇ ਆਧਾਰ ’ਤੇ ਯੋਜਨਾ ਦੀ ਤਰੱਕੀ ਨੂੰ ਰਾਸ਼ਟਰੀ, ਰਾਜ, ਜ਼ਿਲ੍ਹਾ, ਬਲਾਕ ਅਤੇ ਗ੍ਰਾਮ ਪੱਧਰ ਟ੍ਰੈਕ ਕੀਤਾ ਜਾਵੇਗਾ। ਰਾਸ਼ਟਰੀ ਪੱਧਰ ’ਤੇ, ਸਕੱਤਰ MWCD ਦੀ ਪ੍ਰਧਾਨਗੀ ਵਿੱਚ ਇੱਕ ਰਾਸ਼ਟਰੀ ਟਾਸਕ ਫੋਰਸ, ਇੱਕ ਨਿਯਮਤ ਆਧਾਰ ’ਤੇ ਤਿਮਾਹੀ ਤਰੱਕੀ ਦੀ ਨਿਗਰਾਨੀ ਕਰੇਗੀ। ਸੂਬਾ ਪੱਧਰ ’ਤੇ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਰਾਜ ਟਾਸਕ ਫੋਰਸ ਪ੍ਰਗਤੀ ਦੀ ਨਿਗਰਾਨੀ ਕਰੇਗੀ। ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਕਲੈਕਟਰ (ਡੀ.ਸੀ.) ਅਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੇ ਮਾਧਿਅਮ ਨਾਲ ਸਾਰੇ ਵਿਭਾਗਾਂ ਦੀ ਕਾਰਵਾਈ ਦਾ ਤਾਲਮੇਲ ਕਰੇਗਾ।

ਸਰੋਤ : ਬੇਟੀ ਬਚਾਓ ਬੇਟੀ ਪੜ੍ਹਾਓ, ਮਹਿਲਾ ਅਤੇ ਬਾਲ ਕਲਿਆਣ ਮੰਤਰਾਲਾ, ਭਾਰਤ ਸਰਕਾਰ

3.22167487685
ਗੁਰਦਿਅਾਲ ਸਿੰਘ Mar 15, 2019 09:28 PM

ਬੇਟੀ ਬਚਾੳੁ ਬੇਟੀ ਪੜਾੳੁ ਦੀ ਦੋ ਲੱਖ ਦੀ ਸਕੀਮ ਸੱਚ ਹੈ ਜਾਂ ਝੂਠ ?

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top