ਸਵੱਛ ਭਾਰਤ ਮਿਸ਼ਨ ਇਕ ਵੱਡੇ ਪੈਮਾਨੇ 'ਤੇ ਜਨ ਅੰਦੋਲਨ ਹੈ, ਜਿਸ ਦਾ ਯਤਨ 2019 ਤਕ ਭਾਰਤ ਨੂੰ ਸਾਫ ਬਣਾਉਣਾ ਹੈ। ਇਸ ਮਿਸ਼ਨ ਵਿੱਚ ਸਾਰੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਮਿਸ਼ਨ ਦਾ ਉਦੇਸ਼ 1.04 ਕਰੋੜ ਪਰਿਵਾਰਾਂ ਨੂੰ ਲਕਸ਼ਿਤ ਕਰਦੇ ਹੋਏ 2.5 ਲੱਖ ਸਮੁਦਾਇਕ ਪਖਾਨੇ, 2.6 ਲੱਖ ਜਨਤਕ ਪਖਾਨੇ, ਅਤੇ ਹਰੇਕ ਸ਼ਹਿਰ ਵਿੱਚ ਇੱਕ ਠੋਸ ਅਪਸ਼ਿਸ਼ਟ ਵਿਵਸਥਾ ਦੀ ਸਹੂਲਤ ਪ੍ਰਦਾਨ ਕਰਨਾ ਹੈ। ਇਸ ਪ੍ਰੋਗਰਾਮ ਦੇ ਤਹਿਤ ਰਿਹਾਇਸ਼ੀ ਖੇਤਰਾਂ ਵਿੱਚ ਜਿੱਥੇ ਵਿਅਕਤੀਗਤ ਘਰੇਲੂ ਪਖਾਨਿਆਂ ਦਾ ਨਿਰਮਾਣ ਕਰਨਾ ਮੁਸ਼ਕਿਲ ਹੈ ਉੱਥੇ ਸਮੁਦਾਇਕ ਪਖਾਨਿਆਂ ਦਾ ਨਿਰਮਾਣ ਕਰਨਾ। ਸੈਰ-ਸਪਾਟਾ ਸਥਾਨਾਂ, ਬਜ਼ਾਰਾਂ, ਬੱਸ ਸਟੇਸ਼ਨ, ਰੇਲਵੇ ਸਟੇਸ਼ਨਾਂ ਜਿਹੇ ਪ੍ਰਮੁੱਖ ਸਥਾਨਾਂ 'ਤੇ ਵੀ ਜਨਤਕ ਪਖਾਨੇ ਦਾ ਨਿਰਮਾਣ ਕੀਤਾ ਜਾਵੇਗਾ। ਇਹ ਪ੍ਰੋਗਰਾਮ ਪੰਜ ਸਾਲ ਦੀ ਮਿਆਦ ਵਿੱਚ 4401 ਸ਼ਹਿਰਾਂ ਵਿਚ ਲਾਗੂ ਕੀਤਾ ਜਾਏਗਾ। ਪ੍ਰੋਗਰਾਮ 'ਤੇ ਖਰਚ ਕੀਤੇ ਜਾਣ ਵਾਲੇ 62,009 ਕਰੋੜ ਰੁਪਏ ਵਿੱਚ ਕੇਂਦਰ ਸਰਕਾਰ ਵੱਲੋਂ 14623 ਰੁਪਏ ਮੁਹੱਈਆ ਕਰਵਾਏ ਜਾਣਗੇ। ਕੇਂਦਰ ਸਰਕਾਰ ਦੁਆਰਾ ਪ੍ਰਾਪਤ ਹੋਣ ਵਾਲੇ 14623 ਕਰੋੜ ਰੁਪਏ ਵਿਚੋਂ 7366 ਕਰੋੜ ਰੁਪਏ ਠੋਸ ਅਪਸ਼ਿਸ਼ਟ ਵਿਵਸਥਾ 'ਤੇ, 4,165 ਕਰੋੜ ਰੁਪਏ ਵਿਅਕਤੀਗਤ ਘਰੇਲੂ ਪਖਾਨੇ 'ਤੇ, 1828 ਕਰੋੜ ਰੁਪਏ ਜਨ-ਜਾਗਰੂਕਤਾ 'ਤੇ ਅਤੇ ਸਮੁਦਾਇ ਪਖਾਨੇ ਬਣਵਾਏ ਜਾਣ ਤੇ 655 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਖੁੱਲ੍ਹੇ ਵਿੱਚ ਮਲ-ਤਿਆਗ, ਦੂਸ਼ਿਤ ਪਖਾਨਿਆਂ ਨੂੰ ਫ਼ਲੱਸ਼ ਪਖਾਨੇ ਵਿੱਚ ਤਬਦੀਲ ਕਰਨ, ਮੈਲਾ ਢਾਹੁਣ ਦੀ ਪ੍ਰਥਾ ਨੂੰ ਬੰਦ ਕਰਨ, ਨਗਰਪਾਲਿਕਾ ਠੋਸ ਅਪਸ਼ਿਸ਼ਟ ਵਿਵਸਥਾ ਅਤੇ ਸਿਹਤਮੰਦ ਅਤੇ ਸਵੱਛਤਾ ਨਾਲ ਜੁੜੀਆਂ ਪ੍ਰਥਾਵਾਂ ਦੇ ਸੰਬੰਧ ਵਿੱਚ ਲੋਕਾਂ ਦੇ ਸੁਭਾਅ ਵਿੱਚ ਤਬਦੀਲੀ ਲਿਆਉਣਾ ਆਦਿ ਸ਼ਾਮਿਲ ਹਨ।
ਸਰੋਤ: ਸਵੱਛ ਭਾਰਤ ਮਿਸ਼ਨ
ਨਿਰਮਲ ਭਾਰਤ ਅਭਿਆਨ ਪ੍ਰੋਗਰਾਮ ਭਾਰਤ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਪੇਂਡੂ ਖੇਤਰ ਵਿੱਚ ਲੋਕਾਂ ਦੇ ਲਈ ਮੰਗ ਆਧਾਰਿਤ ਅਤੇ ਜਨ ਕੇਂਦਰਿਤ ਅਭਿਆਨ ਹੈ, ਜਿਸ ਵਿੱਚ ਲੋਕਾਂ ਦੀ ਸਫਾਈ ਸੰਬੰਧੀ ਆਦਤਾਂ ਨੂੰ ਬਿਹਤਰ ਬਣਾਉਣਾ, ਸਵੈ ਸਹੂਲਤਾਂ ਦੀ ਮੰਗ ਪੈਦਾ ਕਰਨਾ ਅਤੇ ਸਾਫ-ਸਫਾਈ ਸਹੂਲਤਾਂ ਨੂੰ ਉਪਲਬਧ ਕਰਨਾ, ਜਿਸ ਨਾਲ ਪਿੰਡ ਵਾਸੀਆਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਇਆ ਜਾ ਸਕੇ।
ਅਭਿਆਨ ਦਾ ਉਦੇਸ਼ 5 ਸਾਲਾਂ ਵਿਚ ਭਾਰਤ ਨੂੰ ਖੁੱਲ੍ਹਾ ਮਲ ਤਿਆਗ ਤੋਂ ਮੁਕਤ ਦੇਸ਼ ਬਣਾਉਣਾ ਹੈ। ਅਭਿਆਨ ਦੇ ਤਹਿਤ ਦੇਸ਼ ਵਿੱਚ ਲਗਭਗ 11 ਕਰੋੜ 11 ਲੱਖ ਪਖਾਨਿਆਂ ਦੇ ਨਿਰਮਾਣ ਦੇ ਲਈ ਇੱਕ ਲੱਖ ਚੌਂਤੀ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਵੱਡੇ ਪੈਮਾਨੇ 'ਤੇ ਤਕਨਾਲੋਜੀ ਦਾ ਉਪਯੋਗ ਕਰਕੇ ਪੇਂਡੂ ਭਾਰਤ ਵਿੱਚ ਕਚਰੇ ਦਾ ਇਸਤੇਮਾਲ ਉਸ ਨੂੰ ਪੂੰਜੀ ਦਾ ਰੂਪ ਦਿੰਦੇ ਹੋਏ ਜੈਵ ਉਰਵਰਕ ਅਤੇ ਊਰਜਾ ਦੇ ਵਿਭਿੰਨ ਰੂਪਾਂ ਵਿੱਚ ਤਬਦੀਲ ਕਰਨ ਦੇ ਲਈ ਕੀਤਾ ਜਾਵੇਗਾ। ਅਭਿਆਨ ਨੂੰ ਜੰਗੀ ਪੱਧਰ 'ਤੇ ਸ਼ੁਰੂ ਕਰਕੇ ਪੇਂਡੂ ਆਬਾਦੀ ਅਤੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵੱਡੇ ਵਰਗਾਂ ਦੇ ਇਲਾਵਾ ਹਰ ਪੱਧਰ 'ਤੇ ਇਸ ਉਪਰਾਲੇ ਵਿੱਚ ਦੇਸ਼ ਭਰ ਦੀਆਂ ਪੇਂਡੂ ਪੰਚਾਇਤ, ਪੰਚਾਇਤ ਕਮੇਟੀ ਅਤੇ ਜ਼ਿਲ੍ਹਾ ਪਰਿਸ਼ਦ ਨੂੰ ਵੀ ਇਸ ਨਾਲ ਜੋੜਨਾ ਹੈ।
ਅਭਿਆਨ ਦੇ ਇੱਕ ਹਿੱਸੇ ਦੇ ਰੂਪ ਵਿੱਚ ਹਰੇਕ ਪਰਿਵਾਰਕ ਇਕਾਈ ਦੇ ਅੰਤਰਗਤ ਵਿਅਕਤੀਗਤ ਘਰੇਲੂ ਪਖਾਨੇ ਦੀ ਇਕਾਈ ਲਾਗਤ ਨੂੰ 10 ਤੋਂ ਵਧਾ ਕੇ 12,000 ਰੁਪਏ ਕਰ ਦਿੱਤਾ ਗਿਆ ਹੈ ਅਤੇ ਇਸ ਵਿੱਚ ਹੱਥ ਧੋਣੇ, ਸ਼ੌਚਾਲਯ ਦੀ ਸਫਾਈ ਅਤੇ ਭੰਡਾਰਣ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਪਖਾਨੇ ਦੇ ਲਈ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ 9,000 ਰੁਪਏ ਅਤੇ ਇਸ ਵਿੱਚ ਰਾਜ ਸਰਕਾਰ ਦਾ ਯੋਗਦਾਨ 3000 ਰੁਪਏ ਹੋਵੇਗਾ। ਜੰਮੂ ਅਤੇ ਕਸ਼ਮੀਰ ਅਤੇ ਉੱਤਰ-ਪੂਰਬ ਰਾਜਾਂ ਅਤੇ ਵਿਸ਼ੇਸ਼ ਦਰਜਾ ਪ੍ਰਾਪਤ ਰਾਜਾਂ ਨੂੰ ਮਿਲਣ ਵਾਲੀ ਸਹਾਇਤਾ 10800 ਹੋਵੇਗੀ, ਜਿਸ ਵਿੱਚ ਰਾਜ ਦਾ ਯੋਗਦਾਨ 1200 ਰੁਪਏ ਹੋਵੇਗਾ। ਹੋਰ ਸਰੋਤਾਂ ਤੋਂ ਇਲਾਵਾ ਯੋਗਦਾਨ ਕਰਨ ਦੀ ਸਵੀਕਾਰਤਾ ਹੋਵੇਗੀ।
ਸਰੋਤ: ਪਾਣੀ ਅਤੇ ਸਵੱਛਤਾ ਮੰਤਰਾਲਾ
ਇਸ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹਨ-
ਇਸ ਦੇ ਇਲਾਵਾ, ਫਿਲਮ ਸ਼ੋਅ, ਸਵੱਛਤਾ 'ਤੇ ਲੇਖ/ਪੇਂਟਿੰਗ ਅਤੇ ਹੋਰ ਪ੍ਰਤੀਯੋਗਤਾਵਾਂ, ਨਾਟਕਾਂ ਆਦਿ ਦੇ ਆਯੋਜਨ ਦੁਆਰਾ ਸਾਫ-ਸਫਾਈ ਅਤੇ ਚੰਗੀ ਸਿਹਤ ਦਾ ਸੰਦੇਸ਼ ਪ੍ਰਸਾਰਿਤ ਕਰਨਾ। ਮੰਤਰਾਲੇ ਨੇ ਇਸ ਦੇ ਇਲਾਵਾ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਸਰਪ੍ਰਸਤਾਂ ਅਤੇ ਸਮੁਦਾਇ ਦੇ ਮੈਂਬਰਾਂ ਨੂੰ ਸ਼ਾਮਿਲ ਕਰਦੇ ਹੋਏ ਹਫ਼ਤੇ ਵਿੱਚ ਦੋ ਵਾਰ ਅੱਧੇ ਘੰਟੇ ਸਫਾਈ ਅਭਿਆਨ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ ਹੈ।
ਆਖਰੀ ਵਾਰ ਸੰਸ਼ੋਧਿਤ : 6/15/2020