অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਖੂਨ ਦਾਨ

ਹਰੇਕ ਦੂਜੇ ਸਕਿੰਟ ਵਿੱਚ ਕਿਸੇ ਨਾ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਹੈ। ਤੁਹਾਡਾ ਖੂਨ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਜਿੰਦਗੀਆਂ ਬਚਾਉਣ ਵਿੱਚ ਮਦਦ ਕਰਦਾ ਹੈ। ਦੁਰਘਟਨਾ ਦਾ ਸ਼ਿਕਾਰ, ਪੀੜਤ, ਅਵਿਕਸਿਤ ਬੱਚੇ, ਜਟਿਲ ਆਪ੍ਰੇਸ਼ਨ ਤੋਂ ਗੁਜ਼ਰ ਰਹੇ ਮਰੀਜ਼ਾਂ ਨੂੰ ਪੂਰੇ ਖੂਨ ਦੀ ਲੋੜ ਹੁੰਦੀ ਹੈ, ਜਿੱਥੇ ਜਾਂਚ ਦੇ ਬਾਅਦ ਤੁਹਾਡਾ ਖੂਨ ਸਿੱਧੇ ਤੌਰ ‘ਤੇ ਇਸਤੇਮਾਲ ਹੁੰਦਾ ਹੈ। ਮਾਨਸਿਕ ਸੱਟ, ਖੂਨ ਦੀ ਕਮੀ ਅਤੇ ਹੋਰ ਸਰਜਰੀ ਦੇ ਲਈ ਮਰੀਜ਼ਾਂ ਨੂੰ ਕੇਵਲ ਲਾਲ ਖੂਨ ਕਣਿਕਾਵਾਂ ਦੀ ਲੋੜ ਹੁੰਦੀ ਹੈ, ਜੋ ਤੁਹਾਡੇ ਖੂਨ ਤੋਂ ਅਲੱਗ ਹੁੰਦੀਆਂ ਹਨ।

ਖੂਨ ਦਾਨ ਦੇ ਲਈ ਸੁਝਾਅ

  • ਖੂਨ ਦਾਨ ਕਰਨ ਤੋਂ 3 ਘੰਟੇ ਪਹਿਲਾਂ ਪੌਸ਼ਟਿਕ ਭੋਜਨ ਲਓ।
  • ਰਕਤ‍ਦਾਨ ਦੇ ਬਾਅਦ ਦਿੱਤੇ ਜਾਣ ਵਾਲ਼ੇ ਨਾਸ਼ਤੇ ਨੂੰ ਸਵੀਕਾਰ ਕਰੋ ਕਿਉਂਕਿ ਤੁਹਾਡਾ ਉਸ ਨੂੰ ਲੈਣਾ ਮਹਤਵਤਪੂਰਣ ਹੈ। ਇਸ ਦੇ ਬਾਅਦ ਤੁਹਾਨੂੰ ਚੰਗੇ ਖਾਣੇ ਦੀ ਸਲਾਹ ਦਿੱਤੀ ਜਾਂਦੀ ਹੈ।
  • ਖੂਨ ਦਾਨ ਤੋਂ ਪਹਿਲਾਂ ਸਿਗਰਟਨੋਸ਼ੀ ਨਾ ਕਰੋ। ਖੂਨ ਦਾਨ ਦੇ 3 ਘੰਟੇ ਬਾਅਦ ਤੁਸੀਂ ਸਿਗਰਟਨੋਸ਼ੀ ਕਰ ਸਕਦੇ ਹੋ।
  • ਜੇਕਰ 48 ਘੰਟੇ ਪਹਿਲਾਂ ਤੁਸੀਂ ਅਲਕੋਹਲ ਲਿਆ ਹੋਵੇ ਤਾਂ ਤੁਸੀਂ ਖੂਨ ਦਾਨ ਕਰਨ ਦੇ ਲਈ ਯੋਗੈ ਨਹੀਂ ਹੋਵੋਗੇ।

ਖੂਨ ਦਾਨ ਦੇ ਬਾਰੇ ਗਲਤ ਧਾਰਨਾਵਾਂ

  • ‘’ਖੂਨ ਦਾਨ ਦੇ ਬਾਅਦ ਮੈਂ ਕਮਜ਼ੋਰੀ ਅਤੇ ਥਕਾਨ ਮਹਿਸੂਸ ਕਰਾਂਗਾ’’ - ਤੁਸੀਂ ਕਮਜ਼ੋਰੀ ਅਤੇ ਥਕਾਨ ਮਹਿਸੂਸ ਨਹੀਂ ਕਰੋਗੇ ਜੇਕਰ ਤੁਸੀਂ ਲਗਾਤਾਰ ਦ੍ਰਵ ਅਤੇ ਵਧੀਆ ਭੋਜਨ ਲਵੋਗੇ।
  • ‘’ਮੈਂ ਆਪਣੀ ਰੋਜ਼ਾਨਾ ਦੀਆਂ ਗਤੀਵਿਧੀਆਂ ਨਹੀਂ ਕਰ ਸਕਦਾ’’ - ਤੁਸੀਂ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਕਰ ਸਕਦੇ ਹੋ, ਜਦੋਂ ਕਿ ਤੁਹਾਨੂੰ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
  • ‘’ਮੇਰਾ ਖੂਨ ਘੱਟ ਹੋ ਜਾਏਗਾ’’ - ਜੇਕਰ ਡਾਕਟਰ ਦੁਆਰਾ ਤੁਹਾਨੂੰ ਦਾਨ ਦੇ ਲਈ ਉਪਯੁਕਤ ਠਹਿਰਾਇਆ ਗਿਆ ਹੋਵੇ, ਤਾਂ ਖੂਨ ਦਾਨ ਦੇ ਬਾਅਦ ਵੀ ਤੁਹਾਡਾ ਖੂਨ ਜ਼ਿਆਦਾ ਹੀ ਹੋਵੇਗਾ।
  • ‘’ਮੈਂ ਸ਼ਰਾਬ ਨਹੀਂ ਲੈ ਸਕਦਾ’’ - ਤੁਸੀਂ ਅਗਲੇ ਦਿਨ ਲੈ ਸਕਦੇ ਹੋ।
  • ‘’ਖੂਨ ਦਾਨ ਕਰਨਾ ਦਰਦਨਾਕ ਹੋਵੇਗਾ’’ - ਨਹੀਂ, ਤੁਸੀਂ ਦਰਦ ਮਹਿਸੂਸ ਨਹੀਂ ਕਰੋਗੇ।
  • ‘’ਮੈਂ ਬੇ‍ਹੋਸ਼ੀ ਮਹਿਸੂਸ ਕਰਾਂਗਾ’’ – ਖੂਨ ਦਾਨ ਦੇ ਬਾਅਦ ਨਾ ਤਾਂ ਤੁਸੀਂ ਬੇਹੋਸ਼ੀ ਮਹਿਸੂਸ ਕਰੋਗੇ ਅਤੇ ਨਾ ਹੀ ਅਸਹਿਜਤਾ।
  • ‘’ਮੈਨੂੰ ਏਡਜ਼ ਹੋ ਸਕਦਾ ਹੈ’’ - ਨਹੀਂ, ਨਿਸ਼ਚਿਤ ਕਰੋ ਕਿ ਡਿਸਪੋਜੇਬਲ ਸਿਰਿੰਜ ਦਾ ਇਸਤੇਮਾਲ ਹੋਇਆ ਹੋਵੇ ਅਤੇ ਤੁਹਾਨੂੰ ਕੀਟਾਣੂਮੁਕਤ ਰੱਖਣ ਦੇ ਸਾਰੇ ਉਪਾਅ ਅਪਣਾਏ ਹੋਣ।
  • ‘’ਮੇਰਾ ਖੂਨ ਕਾਫੀ ਆਮ ਹੈ। ਮੈਨੂੰ ਨਹੀਂ ਲੱਗਦਾ ਕਿ ਉਸ ਦੀ ਮੰਗ ਹੋਵੇਗੀ’’ - ਇਸ ਲਈ ਤੁਹਾਡੇ ਖੂਨ ਦੀ ਮੰਗ ਹੋਰ ਖੂਨ ਤੋਂ ਜ਼ਿਆਦਾ ਹੁੰਦੀ ਹੈ।

ਖੂਨ ਨਾਲ ਜੁੜੇ ਤੱਥ

  • ਖੂਨ ਜੀਵਨ ਨੂੰ ਬਣਾਈ ਰੱਖਣ ਵਾਲਾ ਦ੍ਰਵ ਹੈ ਜੋ ਸਰੀਰ ਦੀਆਂ ਧਮਨੀਆਂ, ਦਿਲ ਅਤੇ ਨਾੜੀਆਂ ਵਿੱਚ ਪ੍ਰਵਾਹਿਤ ਹੁੰਦਾ ਰਹਿੰਦਾ ਹੈ।
  • ਖੂਨ ਦੇ ਮਾਧਿਆਮ ਨਾਲ ਸਰੀਰ ਦੇ ਅੰਦਰ ਪੋਸ਼ਣ, ਇਲੈਕਟਰੋਲਾਈਟ, ਹਾਰਮੋਨ, ਵਿਟਾਮਿਨ, ਐਂਟੀਬਾਡੀ, ਊਸ਼ਮਾ ਅਤੇ ਆਕਸੀਕਜਨ ਪਹੁੰਚਦੇ ਹਨ।
  • ਖੂਨ ਸਰੀਰ ‘ਚੋਂ ਅਪਸ਼ਿਸ਼ਟ ਤੱਤ ਅਤੇ ਕਾਰਬਨ ਡਾਈਆਕਸਾਈਡ ਨੂੰ ਕੱਢਦਾ ਹੈ।
  • ਖੂਨ ਸੰਕਰਮਣ ਨਾਲ ਲੜਦਾ ਹੈ ਅਤੇ ਜਖਮਾਂ ਨੂੰ ਭਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਤਰ੍ਹਾਂ ਤੁਹਾਨੂੰ ਸਿਹਤਮੰਦ ਬਣਾਈ ਰੱਖਦਾ ਹੈ।
  • ਤੁਹਾਡੇ ਸਰੀਰ ਦੇ ਭਾਰ ਦਾ 70 ਫੀਸਦੀ ਖੂਨ ਹੁੰਦਾ ਹੈ।
  • ਇੱਕ ਨਵਜਾਤ ਦੇ ਸਰੀਰ ਵਿੱਚ ਕਰੀਬ ਇਕ ਕੱਪ ਖੂਨ ਪਾਇਆ ਜਾਂਦਾ ਹੈ।
  • ਸਰੀਰ ਵਿੱਚ ਕਿਸੇ ਵੀ ਕਿਸਮ ਦੇ ਸੰਕਰਮਣ ਦੇ ਖਿਲਾਫ ਸਭ ਤੋਂ ਪਹਿਲੀ ਰੁਕਾਵਟ ਸ਼ਵੇਤ ਰਕਤ ਕਣਿਕਾਵਾਂ ਹੀ ਹੁੰਦੀਆਂ ਹਨ।
  • ਗ੍ਰੇਨੁਲੋਸਾਇਟ ਨਾਮਕ ਸ਼ਵੇਤ ਰੱਤ ਕਣਿਕਾਵਾਂ ਲਹੂ ਕੋ‍ਸ਼ਿਕਾਵਾਂ ਦੀਆਂ ਕੰਧਾਂ ਦੇ ਨਾਲ ਤੈਰਦੀਆਂ ਹਨ ਅਤੇ ਵਿਸ਼ਾਣੂ ਨੂੰ ਲੱਭ ਕੇ ਉਨ੍ਹਾਂ ਨੂੰ ਨਸ਼ਟ ਕਰਦੀਆਂ ਹਨ।
  • ਲਾਲ ਰੱਤ ਕਣਿਕਾਵਾਂ ਸਰੀਰ ਦੇ ਅੰਗਾਂ ਅਤੇ ਕੋਸ਼ਿਕਾਵਾਂ ਤੱਕ ਆਕਸੀਜਨ ਪਹੁੰਚਾਉਂਦੀਆਂ ਹਨ।
  • ਦੋ-ਤਿੰਨ ਬੂੰਦ ਖੂਨ ਵਿੱਚ ਕਰੀਬ ਇੱਕ ਅਰਬ ਲਾਲ ਰੱਤ ਕਣਿਕਾਵਾਂ ਹੁੰਦੀਆਂ ਹਨ।
  • ਰੱਤ ਪ੍ਰਵਾਹ ਤੰਤਰ ਵਿੱਚ ਲਾਲ ਰੱਤ ਕਣਿਕਾਵਾਂ ਕਰੀਬ 120 ਦਿਨ ਤੱਕ ਜਿੰਦਾ ਰਹਿੰਦੀਆਂ ਹਨ।
  • ਪਲੈਟੇਲੇਟ ਖੂਨ ਦੇ ਜੰਮਣ ਵਿੱਚ ਮਦਦਗਾਰ ਹੁੰਦੇ ਹਨ ਅਤੇ ਲਿਊਕੇਮੀਆ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਜਿਊਣ ਦਾ ਮੌਕਾ ਦਿੰਦੇ ਹਨ।

ਦੇਖੋ ਭਾਰਤ ਦੇ ਬਲੱਡ ਬੈਂਕ ਖੂਨ ਨਾਲ ਜੁੜੇ ਤੱਥਾਂ ਦੇ ਬਾਰੇ ਜ਼ਿਆਦਾ ਜਾਣਨ ਲਈ

ਖੂਨ ਦਾਨ ਕਿਉਂ ਕਰੀਏ ?

ਖੂਨ ਉਹ ਸਜੀਵ ਦ੍ਰਵ ਹੈ ਜਿਸ ਤੇ ਸਾਰਾ ਜੀਵਨ ਟਿਕਿਆ ਹੋਇਆ ਹੁੰਦਾ ਹੈ। ਇਸ ਦਾ 60 ਫੀਸਦੀ ਦ੍ਰਵ ਅਤੇ 40 ਫੀਸਦੀ ਠੋਸ ਹੁੰਦਾ ਹੈ। ਦ੍ਰਵ ਨੂੰ ਪਲਾਜਮਾ ਕਹਿੰਦੇ ਹਨ, ਜਿਸ ਵਿੱਚ 90 ਫੀਸਦੀ ਪਾਣੀ ਅਤੇ 10 ਫੀਸਦੀ ਪੋਸ਼ਕ ਤੱਤ, ਹਾਰਮੋਨ ਆਦਿ ਹੁੰਦੇ ਹਨ ਅਤੇ ਇਹ ਭੋਜਨ ਦਵਾਈਆਂ ਆਦਿ ਤੋਂ ਕਾਫੀ ਜਲਦੀ ਬਣ ਜਾਂਦਾ ਹੈ। ਪਰ ਖੂਨ ਦਾ ਠੋਸ ਹਿੱਸਾ, ਜਿਸ ਵਿੱਚ ਆਰਬੀਸੀ, ਡਬਲਿਊਬੀਸੀ ਅਤੇ ਪਲੈਟੇਲੇਟ ਹੁੰਦੇ ਹਨ, ਉਸ ਨੂੰ ਦੁਬਾਰਾ ਬਣਨ ‘ਚ ਕਾਫੀ ਵਕਤ ਲੱਗਦਾ ਹੈ।

ਇੱਥੇ ਹੀ ਤੁਹਾਡੀ ਭੂਮਿਕਾ ਬਣਦੀ ਹੈ। ਜਿੰਨਾ ਸਮਾਂ ਇੱਕ ਮਰੀਜ਼ ਨੂੰ ਇਨ੍ਹਾਂ ਤੱਤਾਂ ਨੂੰ ਵਾਪਸ ਲੈਣ ਵਿੱਚ ਲੱਗੇਗਾ, ਉਸ ਵਿੱਚ ਉਸ ਦੀ ਜਾਨ ਜਾ ਸਕਦੀ ਹੈ। ਕਦੀ-ਕਦਾਈਂ ਸਰੀਰ ਇਨ੍ਹਾਂ ਨੂੰ ਵਾਪਸ ਲਿਆਉਣ ਦੀ ਸਥਿਤੀ ਵਿੱਚ ਵੀ ਨਹੀਂ ਰਹਿੰਦਾ।

ਤੁਸੀਂ ਜਾਣਦੇ ਹੋ ਕਿ ਖੂਨ ਪੈਦਾ ਨਹੀਂ ਕੀਤਾ ਜਾ ਸਕਦਾ, ਸਿਰਫ ਉਸ ਦਾ ਦਾਨ ਸੰਭਵ ਹੈ। ਭਾਵ ਸਿਰਫ ਤੁਸੀਂ ਉਸ ਵਿਅਤਤੀ ਨੂੰ ਬਚਾ ਸਕਦੇ ਹੋ, ਜਿਸ ਨੂੰ ਖੂਨ ਦੀ ਜ਼ਰੂਰਤ ਹੈ।

ਹਰ ਸਾਲ ਭਾਰਤ ਨੂੰ 250 ਸੀਸੀ ਖੂਨ ਦੇ 4 ਕਰੋੜ ਯੂਨਿਟ ਦੀ ਜ਼ਰੂਰਤ ਹੁੰਦੀ ਹੈ ਜਿਸ ਵਿਚੋਂ ਸਿਰਫ 500,000 ਯੂਨਿਟ ਹੀ ਉਪਲਬਧ ਹੈ।

ਖੂਨ ਦਾਨ ਨਾਲ ਜੁੜੀਆਂ ਮਹੱਤਵਪੂਰਣ ਸੰਸਥਾਵਾਂ ਦੀ ਸੂਚੀ

  • ਫਰੇਂਡਸਪੋਰਟ
  • ਇੰਡੀਅਨ ਬਲੱਡ ਡੋਨਰ
  • ਹੈਦਰਾਬਾਦ ਬਲੱਡ ਡੋਨਰ
  • ਜੀਵਨ ਬਲੱਡ ਬੈਂਕ ਐਂਡ ਰਿਸਰਚ ਸੈਂਟਰ
  • ਬਲੱਡ ਡੋਨੇਸ਼ਨ
  • ਅਮੇਰੀਕਨ ਐਸੋਸੀਏਸ਼ਨ ਆਫ ਬਲੱਡ ਬੈਂਕਸ
  • ਰੈਡਕਰਾਸ
  • ਬਲੱਡ ਆਨਲਾਈਨ
  • ਭਾਰਤ ਬਲੱਡ ਬੈਂਕ
  • ਸੰਕਲਪ ਬਲੱਡ ਡੋਨੇਸ਼ਨ ਆਰਗੇਨਾਈਜੇਸ਼ਨ

ਸਰੋਤ: ਭਾਰਤ ਬਲੱਡ ਬੈਂਕ

ਆਖਰੀ ਵਾਰ ਸੰਸ਼ੋਧਿਤ : 8/12/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate