ਹੋਮ / ਸਿਹਤ / ਸ਼ੁਰੂਆਤੀ ਚਿਕਿਤਸਾ / ਦੁਰਘਟਨਾਵਾਂ ਅਤੇ ਆਕਸਮਿਕ ਘਟਨਾਵਾਂ ਵਿੱਚ ਸ਼ੁਰੂਆਤੀ ਇਲਾਜ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਦੁਰਘਟਨਾਵਾਂ ਅਤੇ ਆਕਸਮਿਕ ਘਟਨਾਵਾਂ ਵਿੱਚ ਸ਼ੁਰੂਆਤੀ ਇਲਾਜ

ਇਸ ਹਿੱਸੇ ਵਿੱਚ ਦੁਰਘਟਨਾਵਾਂ ਅਤੇ ਆਕਸਮਿਕ ਘਟਨਾਵਾਂ ਵਿੱਚ ਸ਼ੁਰੂਆਤੀ ਇਲਾਜ ਕਿਵੇਂ ਕਰੀਏ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਕ੍ਰ.

ਦੁਰਘਟਨਾਵਾਂ ਅਤੇ ਆਕਸਮਿਕ ਘਟਨਾਵਾਂ

ਸ਼ੁਰੂਆਤੀ ਇਲਾਜ

01

ਸੱਪ ਦਾ ਕੱਟਣਾ

ਹੱਥ ਜਾਂ ਪੈਰ ‘ਤੇ ਖੱਪਚੀ ਬੰਨ੍ਹ ਕੇ ਉਸ ਦਾ ਹਿਲਣਾ ਜੁਲਣਾ ਬੰਦ ਕਰ ਦਿਓ। ਸੱਪ  ਦੇ ਜ਼ਹਿਰ ਦਾ ਵਿਰੋਧੀ ਇੰਜੈਕਸ਼ਨ ਜ਼ਰੂਰੀ ਹੋਵੇ ਤਾਂ ਨਿਓਸਟਿਬਮਾਇਨ ਅਤੇ ਐਟਰੋਪਿਨ ਦੇ ਇੰਜੈਕਸ਼ਨ ਦਿਓ। ਇਸ ਤੋਂ ਬਾਅਦ ਹਸਪਤਾਲ ਭੇਜੋ।

02

ਬਿੱਛੂ ਦਾ ਕੱਟਣਾ

ਕੱਟੀ ਹੋਈ ਥਾਂ ਤੇ ਬਰਫ਼ ਲਗਾਓ। ਐਸਪਿਰਿਨ ਦੀ ਗੋਲੀ ਦਿਓ। ਡਾਕਟਰ ਦੇ ਕੋਲ ਲੈ ਜਾਓ।

03

ਜ਼ਖਮ

ਦਬਾ ਕੇ ਜਾਂ ਧਮਨੀ ਚਿਮਚੀ ਨਾਲ ਖੂਨ ਦਾ ਵਗਣਾ ਬੰਦ ਕਰੋ। ਅੰਦਰੂਨੀ ਸੱਟ ਦੀ ਜਾਂਚ ਕਰੋ (ਕਿਸੇ ਤਰ੍ਹਾਂ ਦਾ ਹਿਲਣਾ ਜੁਲਣਾ, ਸੰਵੇਦਨਾ ਜਾਂ ਧੜਕਨ ਬੰਦ ਹੋਣਾ) ਜਾਂ ਹੋਰ ਕੋਈ ਖਤਰਨਾਕ ਲੱਛਣ। ਚਮੜੀ ਦੇ ਦੋ ਕੱਟੇ ਹੋਏ ਸਿਰਿਆਂ ਨੂੰ ਪਲਾਸਟਰ ਜਾਂ ਟਾਂਕੇ ਲਗਾ ਕੇ ਸਿਲ ਦਿਓ।

04

ਹੱਡੀ ਟੁਟਣਾ

ਖਪੱਚੀ ਨਾਲ ਬੰਨ੍ਹ ਕੇ ਉਸ ਹਿੱਸੇ ਦਾ ਹਿਲਮਾ ਜੁਲਣਾ ਬੰਦ ਕਰ ਦਿਓ। ਖੂਨ ਰੋਕ ਲਵੋ।

05

ਦਿਲ ਦਾ ਦੌਰਾ ਪੈਣਾ

ਬਨਾਉਟੀ ਸਾਹ ਦਿਓ ਅਤੇ ਦਿਲ ਦੀ ਮਾਲਸ਼ ਕਰੋ। ਪੈਰਾਂ ਨੂੰ ਉੱਪਰ ਚੁੱਕ ਦਿਓ, ਜਿਸ ਨਾਲ ਦਿਲ ਤੱਕ ਖੂਨ ਜ਼ਿਆਦਾ ਆਸਾਨੀ ਨਾਲ ਪਹੁੰਚੇ।

06

ਡੁੱਬ ਜਾਣਾ

ਮੂੰਹ ਨਾਲ ਸਾਹ ਦਿਓ ਅਤੇ ਜ਼ਰੂਰੀ ਹੋਵੇ ਤਾਂ ਦਿਲ ਦੀ ਮਸਾਜ ਕਰੋ।

07

ਢਿੱਡ ਵਿੱਚ ਜ਼ਹਿਰ ਚਲਾ ਜਾਣਾ

ਬਹੁਤ ਸਾਰਾ ਨਮਕੀਨ ਪਾਣੀ ਪਿਲਾ ਕੇ ਉਲਟੀ ਕਰਵਾਓ। ਪਰ ਜੇਕਰ ਇਹ ਜ਼ਹਿਰ ਕਿਸੇ ਅਮਲ ਜਾਂ ਖਾਰ ਦਾ ਹੋਵੇ ਤਾਂ ਅਜਿਹਾ ਨਹੀਂ ਕਰਨਾ ਚਾਹੀਦਾ। ਆਰਗੇਨੋ ਫੌਸਫੋਰਸ ਦੇ ਜ਼ਹਿਰ ਤੋਂ ਪ੍ਰਭਾਵਿਤ ਹੋਣ ‘ਤੇ 4 ਤੋਂ 5 ਸ਼ੀਸ਼ੀਆਂ ਐਟਰੋਪਿਨ ਦਾ ਇੰਜੈਕਸ਼ਨ ਦਿਓ। ਬੱਚਿਆਂ ਨੂੰ ਉਲਟੀ ਕਰਵਾਉਣ ਦੇ ਲਈ ਇੱਕ ਕੱਪ ਪਾਣੀ ਦੇ ਨਾਲ ਟਿੰਚਰ ਆਇਪੇਕਾਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ (10 ਸਾਲ ਤੋਂ ਘੱਟ ਦੇ ਬੱਚਿਆਂ ਦੇ ਲਈ 5 ਮਿਲੀਲੀਟਰ ਕਾਫੀ ਹੁੰਦਾ ਹੈ।

08

ਗੰਭੀਰ ਨਿਰਜਲੀਕਰਣ

ਮੂੰਹ ਰਾਹੀਂ ਪਾਣੀ ਅਤੇ ਲੂਣ ਚੀਨੀ ਦਾ ਘੋਲ ਦਿਓ। ਨਾੜੀ ਰਾਹੀਂ ਸਲਾਈਨ ਵੀ ਦੇਣਾ ਸ਼ੁਰੂ ਕਰ ਦਿਓ।

09

ਤੇਜ਼ ਬੁਖਾਰ

ਗਿੱਲੇ ਕੱਪੜੇ ਨਾਲ ਵਾਰ ਵਾਰ ਸਰੀਰ ਪੂੰਝੋ।

10

ਕੁੱਤੇ ਦਾ ਕੱਟਣਾ

ਜ਼ਖਮ ਨੂੰ ਚੰਗੀ ਤਰ੍ਹਾਂ ਨਾਲ ਸਾਬਣ ਦੇ ਪਾਣੀ ਨਾਲ ਧੋ ਦਿਓ। ਸਾਫ਼ ਕੱਪੜੇ ਨਾਲ ਢੱਕ ਦਿਓ। ਜ਼ਖਮ ਨੂੰ ਸਾਫ ਕੱਪੜੇ ਨਾਲ ਢੱਕ ਦਿਓ। ਮੂੰਹ ਰਾਹੀਂ ਤਰਲ ਪਦਾਰਥ ਦੇਣਾ ਸ਼ੁਰੂ ਕਰ ਦਿਓ।

 

11

ਸੜ ਜਾਣਾ

ਅੱਗ ਬੁਝਾਉਣ ਅਤੇ ਜਲਣ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੇ ਲਈ ਤੁਰੰਤ ਪਾਣੀ ਪਾਓ।

12

ਬਿਜਲੀ ਦਾ ਝਟਕਾ

ਕਿਸੇ ਲੱਕੜੀ/ਲਾਠੀ ਦੀ ਮਦਦ ਨਾਲ ਵਿਅਕਤੀ ਨੂੰ ਤੁਰੰਤ ਬਿਜਲੀ ਤੋਂ ਹਟਾ ਦਿਉ। ਫਿਰ ਮੁੱਖ ਸਵਿਚ ਬੰਦ ਕਰ ਦਿਓ। ਸਾਹ ਲੈਣ ਵਿੱਚ ਮਦਦ ਕਰੋ ਅਤੇ ਦਿਲ ਦਾ ਚਲਾਉਣਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।

13

ਦੌਰੇ

ਵਿਅਕਤੀ ਨੂੰ ਨੁਕਸਾਨਦੇਹ ਚੀਜ਼ਾਂ ਤੋਂ ਦੂਰ ਇੱਕ ਪਾਸੇ ਕਰ ਦਿਓ। ਵਿਅਕਤੀ ਦੇ ਮੂੰਹ ਵਿੱਚ ਕੁਝ ਨਾ ਪਾਓ।

14

ਹਵਾ ਦੇ ਰਸਤੇ ਵਿੱਚ ਬਾਹਰੀ ਚੀਜ਼ ਫਸ ਜਾਣਾ

ਢਿੱਡ ਨੂੰ ਝਟਕੇ ਨਾਲ ਦਬਾਓ, ਜਦੋਂ ਤੱਕ ਕਿ ਚੀਜ਼ ਬਾਹਰ ਨਾ ਨਿਕਲ ਜਾਵੇ। ਬੱਚਿਆਂ ਦੇ ਲਈ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਪਿੱਠ ਠੋਕਣ ਨਾਲ ਵੀ ਚੀਜ਼ ਬਾਹਰ ਆ ਜਾਂਦੀ ਹੈ।

ਸਰੋਤ: ਭਾਰਤ ਸਵਾਸਥਯ

3.00884955752
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top