অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਈ. ਕੋਲਾਈ ਦੇ ਲੱਛਣਾਂ ਵਿਚ ਇਹ ਸ਼ਾਮਲ ਹਨ ?

ਈ. ਕੋਲਾਈ ਦੇ ਲੱਛਣਾਂ ਵਿਚ ਇਹ ਸ਼ਾਮਲ ਹਨ ?

(੧) ਪਾਣੀ ਵਰਗੇ ਦਸਤ ਜੋ ਗੰਭੀਰ ਹਾਲਤਾਂ ਵਿਚ ਖ਼ੂਨੀ ਹੋ ਸਕਦੇ ਹਨ

(੨) ਉਲਟੀਆਂ

(੩) ਪੇਟ ਵਿਚ ਕੜਵੱਲ ਪੈਣੇ

(੪) ਹਲਕਾ ਬੁਖ਼ਾਰ

ਈ. ਕੋਲਾਈ ਨਾਲ ਦੂਸ਼ਿਤ ਭੋਜਨ ਖਾਣ ਤੋਂ ੨ ਤੋਂ ੧੦ ਦਿਨਾਂ ਬਾਅਦ ਇਸ ਦੇ ਲੱਛਣ ਸ਼ੁਰੂ ਹੋ ਸਕਦੇ ਹਨ ਪਰ ਆਮ ਤੌਰ ਤੇ ਲੱਛਣ ੩ ਤੋਂ ਦਿਨਾਂ ਵਿਚ ਸ਼ੁਰੂ ਹੋ ਜਾਂਦੇ ਹਨ। ਇਹ ਲੱਛਣ ੫ ਤੋਂ ੧੦ ਦਿਨਾਂ ਤੱਕ ਰਹਿ ਸਕਦੇ ਹਨ। ਕੁੱਝ ਹਾਲਤਾਂ ਵਿਚ ਈ. ਕੋਲਾਈ ਕਾਰਨ ਗੰਭੀਰ ਅਤੇ ਕਦੇ ਕਦਾਈਂ ਜਾਨ - ਲੇਵਾ ਬਿਮਾਰੀ ਹੀਮੋਲਾਈਟਿਕ ਯੂਰੇਮਿਕ ਸਿੰਡਰੋਮ (ਐੱਚ.ਯੂ.ਐੱਸ.) ਵੀ ਹੋ ਸਕਦੀ ਹੈ। ਇਸ ਕਾਰਨ ਗੁਰਦੇ ਫ਼ੇਲ੍ਹ ਹੋ ਸਕਦੇ ਹਨ, ਖ਼ੂਨ ਦੀ ਕਮੀ ਅਤੇ ਅੰਦਰੂਨੀ ਖ਼ੂਨ ਵਗਣਾ ਸ਼ੁਰੂ ਹੋ ਸਕਦਾ ਹੈ। ਐੱਚ.ਯੂ.ਐੱਸ.ਖ਼ਾਸ ਕਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ, ਖ਼ਰਾਬ ਇਮਿਊਨ ਪ੍ਰਣਾਲੀ ਵਾਲੇ ਲੋਕਾਂ ਅਤੇ ਗਰਭਵਤੀ ਔਰਤਾਂ ਲਈ ਹਾਨੀਕਾਰਕ ਹੋ ਸਕਦੀ ਹੈ।

ਹੋਰ ਖਾਣਿਆਂ ਵਿਚ ਈ. ਕੋਲਾਈ ਦੇ ਪ੍ਰਦੂਸ਼ਣ ਨੂੰ ਫੈਲਣ ਤੋਂ ਰੋਕਣ ਲਈ ਕੱਚੇ ਮੀਟ ਨੂੰ ਛੂਹਣ ਵਾਲੇ ਸਾਰੇ ਬਰਤਨ, ਮੀਟ ਕੱਟਣ ਵਾਲੇ ਬੋਰਡ ਅਤੇ ਕਾਊਂਟਰ ਸਭ ਨੂੰ ਧੋਵੋ ਅਤੇ ਜਰਮ ਰਹਿਤ ਕਰੋ। ੫ ਮਿ.ਲਿ. (੧ ਛੋਟਾ ਚਮਚ) ਬਲੀਚ ਇੱਕ ਲਿਟਰ (੪ ¼ ਕੱਪ) ਪਾਣੀ ਵਿਚ ਮਿਲਾ ਕੇ ਅਸਰਦਾਰ ਜਰਮ ਨਾਸ਼ਕ ਘੋਲ ਬਣਾਓ।

ਸ੍ਰੋਤ : ਏ ਬੂਕਸ ਓਨ੍ਲਿਨੇ



© 2006–2019 C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate