ਡਾਕਟਰ ਦੀ ਪਰਚੀ ਤੋਂ ਬਿਨਾਂ ਮਿਲਣ ਵਾਲੀਆਂ ਦਵਾਈਆਂ ਅਜਿਹੇ ਸ਼ੈਮਪੂ, ਕ੍ਰੀਮਾਂ, ਰਿੰਜ਼ ਅਤੇ ਸਪ੍ਰੇ ਜਿੰਨਾਂ ਵਿੱਚ ਜੂੰਆਂ ਨੂੰ ਮਾਰਨ ਵਾਲੀ ਸਮੱਗਰੀ ਹੈ ਜਿਆਦਤਰ ਫਾਰਮੇਸੀਆਂ ਵਿੱਚ ਡਾਕਟਰ ਦੀ ਪਰਚੀ ਤੋਂ ਬਿਨਾਂ ਉਪਲਬਧ ਹਨ। ਕੁਝ ਮਿਸਾਲਾਂ ਹਨ ਪਰਮੇਥਰਿੰਨ (ਫੲਰਮੲਟਹਰਨਿ), ਪਾਇਰੇਥ੍ਰਿੰਨਸ (ਫੇਰੲਟਹਰਨਿਸ),ਆਇਸੋਪ੍ਰੋਪੋਲ ਮਾਈਰੀਸਟੇਟ ਜਿਸ ਨੂੰ ਰਿਜ਼ਲਟਸ ਅਤੇ ਨਯਡਾ ਵੀ ਕਿਹਾ ਜਾਂਦਾ ਹੈ।
ਸੰਭਵ ਹੈ ਕਿ ਇਹ ਦਵਾਈਆਂ ਬੱਚਿਆਂ ਜਾਂ ਸਾਰੀਆਂ ਉਮਰਾਂ ਦੇ ਬਾਲਗਾਂ ਲਈ ਉਚੱਤ ਨਾ ਹੋਣ, ਇਸ ਲਈ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਇਹ ਪਤਾ ਕਰਨ ਲਈ ਗੱਲ ਕਰੋ ਕਿ ਤੁਹਾਡੇ ਜਾਂ ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਕਿਹੜੀ ਹੈ। ਲੇਬਲ ਤੇ ਦਿੱਤੇ ਗਏ ਵਰਤੋਂ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਹਮੇਸ਼ਾ ਧਿਆਨ ਨਾਲ ਕਰੋ।
ਇਲਾਜ ਦੇ ਬਾਅਦ, ਵਾਲਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਜੂੰਆਂ ਅਤੇ ਨਿਟਸ (ਨਟਿਸ) ਨੂੰ ਹਟਾਇਆ ਜਾਣਾ ਚਾਹੀਦਾ ਹੈ। ਜਿਆਦਾਤਰ ਇਲਾਜ ੭ ਤੋਂ ੧੦ ਦਿਨਾਂ ਦੇ ਅੰਦਰ ਇਹ ਯਕੀਨੀ ਬਣਾਉਣ ਲਈ ਦੁਹਰਾਏ ਜਾਂਦੇ ਹਨ ਕਿ ਪਹਿਲੇ ਇਲਾਜ ਤੋਂ ਬਾਅਦ ਪੈਦਾ ਹੋਈਆਂ ਸਿਰ ਦੀਆਂ ਕੋਈ ਵੀ ਜੂੰਆਂ ਨੂੰ ਅੰਡੇ ਦੇਣ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਏ। ਸਿਰ ਨੂੰ ਕੋਈ ਵੀ ਨਿਟਸ (ਨਟਿਸ) ਲਈ ਜਾਂਚਣਾ ਅਤੇ ਦੂਸਰੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਟਾਉਣਾ ਵੀ ਮਹੱਤਵਪੂਰਨ ਹੈ।
ਕਾਮਯਾਬ ਇਲਾਜ ਦੇ ਬਾਅਦ ਵੀ, ੭ ਤੋਂ ੧੦ ਦਿਨਾਂ ਤੱਕ ਖੁਜਲੀ ਜਾਰੀ ਰਹਿ ਸਕਦੀ ਹੈ। ਦਵਾਈਆਂ ਨੂੰ ਛੱਟੇ ਬੱਚਿਆਂ ਦੀ ਪਹੁੰਚ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਕੁਝ ਦਵਾਈਆਂ ਬਾਲਕਾਂ, ਛੱਟੇ ਬੱਚਿਆਂ, ਗਰਭਵਤੀ ਜਾਂ ਦੁੱਧ ਪਿਲਾ ਰਹੀਆਂ ਮਾਵਾਂ ਦੁਆਰਾ ਵਰਤੀਆਂ ਨਹੀਂ ਜਾ ਸਕਦੀਆਂ ਅਤੇ ਉਨ੍ਹਾਂ ਦੀ ਵਰਤੋਂ ਕੇਵਲ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਦੀ ਸਲਾਹ ਤੋਂ ਬਾਅਦ ਹੀ ਕੀਤੀ ਜਾਣੀ ਚਾਹੀਦੀ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/1/2020