অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਮੇਨਿੰਨਜੋਕੋਕਲ ਸੀ ਕੌਨਜੁਗੇਟ (ਮੇਨ - ਸੀ) ਵੈਕਸੀਨ

ਆਪਣੇ ਬੱਚੇ ਨੂੰ ਸੁਰੱਖਿਅਤ ਰੱਖੋ। ਸਾਰੇ ਟੀਕੇ ਸਮੇਂ ਸਿਰ ਲਗਵਾਓ।

ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਤੁਹਾਡੇ ਬੱਚੇ ਦਾ ਜ਼ਿੰਦਗ਼ੀ - ਭਰ ਲਈ ਕਈ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ। ਬੀਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਨੇ ਪਿਛਲੇ ੫੦ ਸਾਲਾਂ ਵਿੱਚ ਸਿਹਤ ਸੰਬੰਧੀ ਕਿਸੇ ਵੀ ਹੋਰ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਮੇਨ ਸੀ ਵੈਕਸੀਨ ਕੀ ਹੈ?

ਮੇਨ - ਸੀ ਵੈਕਸੀਨ ਮੇਨਿੰਨਜੋਕੋਕਲ ਬੈਰਟੀਰੀਆ ਦੀਆਂ ਸਭ ਤੋਂ ਆਮ ਕਿਸਮਾਂ ਵਿੱਚੋਂ ਇੱਕ, ਟਾਇਪ ਸੀ ਦੇ ਵਿਰੁੱਧ ਰੱਖਿਆ ਕਰਦੀ ਹੈ। ਇਹ ਵੈਕਸੀਨ ਹੈਲਥ ਕੈਨੇਡਾ ਦੁਆਰਾ ਮਾਨਤਾ ਪ੍ਰਾਪਤ ਹੈ। ਮੇਨ - ਸੀ ਵੈਕਸੀਨ ਤੁਹਾਡੇ ਬੱਚੇ ਦੇ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਮੁਫਤ ਦਿੱਤੀ ਜਾਂਦੀ ਹੈ। ਮਿਲਣ ਦਾ ਸਮਾਂ ਤਹਿ ਕਰਨ ਲਈ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਫੋਨ ਕਰੋ।

ਮੇਨ ਸੀ ਵੈਕਸੀਨ ਕਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ?

ਮੇਨ - ਸੀ ਵੈਕਸੀਨ ਛੋਟੇ ਬੱਚਿਆਂ ਨੂੰ ੨ ਖੁਰਾਕਾਂ ਦੀ ਲੜੀ ਦੀ ਤਰ੍ਹਾਂ ਦਿੱਤੀ ਜਾਂਦੀ ਹੈ। ਪਹਿਲੀ ੨ ਮਹੀਨੇ ਦੀ ਉਮਰ ਤੇ ਦਿੱਤੀ ਜਾਂਦੀ ਹੈ ਅਤੇ ਦੂਸਰੀ ੧੨ ਮਹੀਨੇ ਤੇ। ਇਹ ਵੈਕਸੀਨ ਬਚਪਨ ਵਿੱਚ ਬੀਮਾਰੀਆਂ ਤੋਂ ਬਚਾਉਣ ਲਈ ਦਿੱਤੇ ਜਾਣ ਵਾਲੇ ਦੂਸਰੇ ਟੀਕਿਆਂ ਦੇ ਨਾਲ ਦਿੱਤੀ ਜਾਂਦੀ ਹੈ। ਵੈਕਸੀਨ ਦੀ ਇੱਕ ਖੁਰਾਕ ਗਰੇਡ ੬ ਵਿਚਲੇ ਸਾਰੇ ਬੱਚਿਆਂ ਨੂੰ ਵੀ ਦਿੱਤੀ ਜਾਂਦੀ ਹੈ। ਮੇਨ - ਸੀ ਵੈਕਸੀਨ ਬੀਮਾਰੀਆਂ ਤੋਂ ਬਚਾਉ ਲਈ ਦਿੱਤੇ ਜਾਣ ਵਾਲੇ ਟੀਕਿਆਂ ਸਮੇਂ ਬੱਚੇ ਦੀ ਉਮਰ ਪਹਿਲੀ ਖੁਰਾਕ ੨ ਮਹੀਨੇ ਦੂਸਰੀ ਖੁਰਾਕ ੧੨ ਮਹੀਨੇ ਪ੍ਰੀ-ਟੀਨ ਖੁਰਾਕ ੧੦  ੧੨ ਸਾਲ ੧੯੮੮ ਜਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੇ ਬਾਲਗ ਜਿਨਾਂ ਨੂੰ ਇਹ ਵੈਕਸੀਨ ਕਦੇ ਵੀ ਨਹੀਂ ਮਿਲੀ ਹੈ ਵੀ ਇਸ ਵੈਕਸੀਨ ਦੀ ਖੁਰਾਕ ਮੁਫਤ ਪ੍ਰਾਪਤ ਕਰ ਸਕਦੇ ਹਨ। ਮੇਨ - ਸੀ ਵੈਕਸੀਨ ਉਨ੍ਹਾਂ ਲੋਕਾਂ ਨੂੰ ਵੀ ਦਿੱਤੀ ਜਾਂਦੀ ਹੈ ਜਿੰਨ੍ਹਾਂ ਨੂੰ ਇਹ ਹੁੰਦੇ ਹਨ :

- ਤਿਲੀ ਨਾ ਹੋਣਾ, ਜਾਂ ਅਜਿਹੀ ਤਿਲੀ ਜੋ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ;

- ਸਰੀਰ ਨੂੰ ਬੀਮਾਰੀ ਤੋਂ ਸੁਰੱਖਿਅਤ ਰੱਖਣ ਵਾਲੀ ਪ੍ਰਣਾਲੀ ਦੀ ਬੀਮਾਰੀ ਜਿਵੇਂ ਕਿ ਕੌਮਪਲੀਮੈਂਟ, ਪ੍ਰੌਪੇਰਡਿੰਨ

ਅਤੇ ਫੈਕਟਰ ਡੀ ਡੇਫੀਸ਼ੈਂਸੀ ਜਾਂ ਪ੍ਰਾਇਮਰੀ ਐਂਟੀਬੌਡੀ ਡੇਫੀਸ਼ੈਂਸੀ ;

- ਪੈਨਕ੍ਰੀਐਟਿਕ ਇਸਲੈਟ ਸੈਲ ਜਾਂ ਠੋਸ ਇੰਦਰੀ ਟਰਾਂਸਪਲਾਂਟ, ਜਾਂ ਕੋਕਲੀਅਰ (ਇੰਨਰ ਈਅਰ) ਇੰਮਪਲਾਂਟ, ਜਾਂ ਉਸ ਲਈ ਇੰਤਜ਼ਾਰ ਕਰ ਰਹੇ ਹਨ; ਜਾਂ

- ਸਟੈਮ ਸੈਲ ਟਰਾਂਸਪਲਾਂਟ ਹੋ ਗਿਆ ਹੈ;

ਇਹ ਵੈਕਸੀਨ ਲੋਕਾਂ ਨੂੰ ਮੇਨਿੰਨਜੋਕੋਕਲ ਬੈਕਟੀਰੀਆ ਟਾਇਪ ਸੀ ਕਰਕੇ ਬੀਮਾਰ ਹੋਣ ਵਾਲੇ ਕਿਸੀ ਵਿਅਕਤੀ ਦੇ ਨਾਲ ਨਜਦੀਕੀ ਸੰਪਰਕ ਵਿੱਚ ਆਉਣ ਤੋਂ ਬਾਅਦ ਵੀ ਦਿੱਤੀ ਜਾ ਸਕਦੀ ਹੈ। ਬੀਮਾਰੀਆਂ ਤੋਂ ਬਚਾਉਣ ਲਈ ਲਗਾਏ ਗਏ ਸਾਰੇ ਟੀਕਿਆਂ ਦਾ ਰਿਕਾਰਡ ਰੱਖਣਾ ਮਹੱਤਵਪੂਰਨ ਹੈ।

ਵੈਕਸੀਨ ਦੇ ਕੀ ਲਾਭ ਹਨ?

ਮੇਨਿੰਨਜੋਕੋਕਲ ਟਾਇਪ ਸੀ ਵਿਗਾੜ ਦੇ ਵਿਰੁੱਧ ਰੱਖਿਆ ਕਰਨ ਵਾਲੀਆਂ ਵੈਕਸੀਨਾਂ ਤੁਹਾਡੇ ਬੱਚੇ ਦੀ ਇਸ ਗੰਭੀਰ ਅਤੇ ਕਈ ਵਾਰੀ ਜਾਨਲੇਵਾ ਬੀਮਾਰੀ ਦੇ ਵਿਰੁੱਧ ਰੱਖਿਆ ਕਰਨ ਦਾ ਸਭ ਤੋਂ ਚੰਗਾ ਢੰਗ ਹਨ। ਜਦੋਂ ਤੁਸੀਂ ਬੀਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਵਾਉਂਦੇ ਹੋ, ਤਾਂ ਤੁਸੀਂ ਦੂਜਿਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦੇ ਹੋ।

ਵੈਕਸੀਨ ਦੇ ਬਾਦ ਦੀਆਂ ਸੰਭਾਵੀ ਪ੍ਰਤੀਕ੍ਰਿਆਵਾਂ ਕੀ ਹਨ?

ਵੈਕਸੀਨਾਂ ਬਹੁਤ ਸੁਰੱਖਿਅਤ ਹੁੰਦੀਆਂ ਹਨ। ਵੈਕਸੀਨ ਲਗਵਾਉਣਾ ਨਿਯੂਮੋਕੋਕਲ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਜਿਆਦਾ ਸੁਰੱਖਿਅਤ ਹੈ। ਵੈਕਸੀਨ ਦੀਆਂ ਆਮ ਪ੍ਰਤੀਕ੍ਰਿਆਵਾਂ ਵਿੱਚ ਵੈਕਸੀਨ ਦਿੱਤੇ ਜਾਣ ਵਾਲੀ ਥਾਂ ਤੇ ਜਲਨ, ਲਾਲੀ, ਅਤੇ ਸੋਜ ਸ਼ਾਮਲ ਹੋ ਸਕਦੇ ਹਨ। ਵੈਕਸੀਨ ਪ੍ਰਾਪਤ ਕਰਨ ਦੇ ੨੪ ਘੰਟਿਆਂ ਦੇ ਬਾਦ ਬੁਖਾਰ, ਘੂਕੀ,  ਚਿੜਚਿੜਾਪਨ, ਭੁੱਖ ਨਾ ਲਗਣਾ ਜਾਂ ਹਲਕਾ ਸਿਰਦਰਦ ਵੀ ਹੋ ਸਕਦੇ ਹਨ। ਇਹ ਪ੍ਰਤੀਕ੍ਰਿਆਵਾਂ ਹਲਕੀਆਂ ਹੁੰਦੀਆਂ ਹਨ ਅਤੇ ਆਮਤੌਰ ਤੇ ੧ ਤੋਂ ੨ ਦਿਨ ਤੱਕ ਰਹਿੰਦੀਆਂ ਹਨ। ਰਾਈ ਸਿੰਡਰੋਮ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਹੈਲਥਲਿੰਕ ਬੀ.ਸੀ. ਫ਼ਾਈਲ ੍ਹੲੳਲਟਹਲ਼ਨਿਕਭਛ ਢਲਇ #੮੪ ਰਾਈ ਸਿੰਡਰੋਮ ਦੇਖੋ। ਕੋਈ ਵੀ ਵੈਕਸੀਨ ਲਗਵਾਉਣ ਤੋਂ ਬਾਦ ੧੫ ਮਿੰਟ ਤੱਕ ਕਲੀਨਿਕ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਐਨਾਫਲਾਕਸਿਸ ਨਾਮ ਦੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਦੀ ਅਤਿ ਵਿਰਲੀ ਸੰਭਾਵਨਾ ਹੋ ਸਕਦੀ ਹੈ। ਇਸ ਵਿੱਚ ਛਪਾਕੀ, ਸਾਹ ਲੈਣ ਵਿੱਚ ਤਕਲੀਫ, ਜਾਂ ਗਲੇ, ਜੀਭ ਜਾਂ ਬੁਲਾਂ ਦੀ ਸੋਜ ਸ਼ਾਮਲ ਹੋ ਸਕਦੇ ਹਨ। ਜੇ ਅਜਿਹਾ ਤੁਹਾਡੇ ਕਲੀਨਿਕ ਤੋਂ ਜਾਣ ਤੋਂ ਬਾਦ ਹੁੰਦਾ ਹੈ, ਤਾਂ ੯-੧-੧ ਜਾਂ ਸਥਾਨਕ ਐਮਰਜੈਂਸੀ ਨੰਬਰ ਉੱਤੇ ਫੋਨ ਕਰੋ। ਇਸ ਪ੍ਰਤੀਕ੍ਰਿਆ ਦਾ ਇਲਾਜ ਹੋ ਸਕਦਾ ਹੈ ਅਤੇ ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਵਿੱਚੋਂ ਇੱਕ ਮਿਲਿਅਨ ਵਿੱਚੋਂ ੧ ਤੋਂ ਵੀ ਘੱਟ ਵਿੱਚ ਹੁੰਦਾ ਹੈ।

ਸਾਰੀਆਂ ਗੰਭੀਰ ਜਾਂ ਅਣਿਆਈ ਪ੍ਰਤੀਕ੍ਰਿਆਵਾਂ ਬਾਰੇ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਹਮੇਸ਼ਾ ਦਸਣਾ ਮਹੱਤਵਪੂਰਨ ਹੈ।

ਮੇਨ ਸੀ ਵੈਕਸੀਨ ਕਿਸ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ?

ਜੇ ਤੁਹਾਨੂੰ ਪਹਿਲਾਂ ਲਈ ਗਈ ਨਿਯੂਮੋਕੋਕਲ ਵੈਕਸੀਨ ਦੀ ਖੁਰਾਕ, ਜਾਂ ਵੈਕਸੀਨ ਦੇ ਕਿਸੇ ਵੀ ਅੰਸ਼ ਜਾਂ ਲੇਟੈਕਸ ਪ੍ਰਤੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਲਰਜਿਕ ਪ੍ਰਤੀਕ੍ਰਿਆ ਹੋਈ ਹੈ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ। ਜ਼ੁਕਾਮ ਜਾਂ ਕਿਸੇ ਹੋਰ ਹਲਕੀ ਬੀਮਾਰੀ ਕਰਕੇ ਬੀਮਾਰੀਆਂ ਤੋਂ ਬਚਾਉਣ ਵਾਲੇ ਟੀਕੇ ਲਗਵਾਉਣ ਨੂੰ ਟਾਲਣ ਦੀ ਲੋੜ ਨਹੀਂ ਹੈ। ਪਰ, ਜੇ ਤੁਹਾਡੀਆਂ ਕੁਝ ਚਿੰਤਾਵਾਂ ਹਨ ਤਾਂ ਆਪਣੀ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨਾਲ ਗੱਲ ਕਰੋ।

ਮੇਨਿੰਨਜੋਕੋਕਲ ਸੀ ਵਿਗਾੜ ਕੀ ਹੈ?

ਮੇਨਿੰਨਜੋਕੋਕਲ  ਸੀ ਵਿਗਾੜ ਮੇਨਿੰਨਜੋਕੋਕਲ ਟਾਇਪ ਸੀ ਨਾਂ ਦੇ ਬੈਕਟੀਰੀਆ ਕਰਕੇ ਹੁੰਦਾ ਹੈ।ਇਹ ਬੈਕਟੀਰੀਆ, ਮੈਨਿੰਨਜਾਈਟਸ ਜੋ ਕਿ ਦਿਮਾਗ ਨੂੰ ਢੱਕਣ ਵਾਲੀ ਪਰਤ ਦਾ ਵਿਗਾੜ, ਸੈਪਟੀਸੀਮੀਆ - ਜੋ ਖੁਨ ਦਾ ਵਿਗਾੜ ਅਤੇ ਨਿਮੋਨੀਆ  ਜੋ ਫੇਫੜਿਆਂ ਦਾ ਵਿਗਾੜ ਹੈ, ਸਮੇਤ ਗੰਭੀਰ ਅਤੇ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਬੀਮਾਰ ਹੋਣ ਵਾਲੇ ਹਰੇਕ ੧੦੦ ਬੱਚਿਆਂ ਵਿੱਚੋਂ ੧੫ ਤੱਕ ਦੀ ਮੌਤ ਹੋ ਸਕਦੀ ਹੈ। ਵਿਗਾੜ ਦੀਆਂ ਸਥਾਈ ਜਟਿਲਤਾਵਾਂ ਵਿੱਚ ਸ਼ਾਮਲ ਹਨ ਦਿਮਾਗੀ ਨੁਕਸਾਨ ਅਤੇ ਬਹਿਰਾਪਨ।

ਮੇਨਿੰਨਜੋਕੋਕਲ ਵਿਗਾੜ ਖੰਘਣ, ਛਿੱਕਣ ਜਾਂ ਨਿਕਟੀ ਆਮ੍ਹੋ ਸਾਮ੍ਹਣੇ ਦੇ ਸੰਪਰਕ ਨਾਲ ਇੱਕ ਵਿਅਕਤੀ ਤੋਂ ਦੂਜੇ ਤੱਕ ਫੈਲਦਾ ਹੈ। ਇਹ ਥੁੱਕ ਰਾਹੀਂ ਵੀ ਫੈਲ ਸਕਦਾ ਹੈ। ਛੋਟੇ ਬੱਚੇ ਦੂਸਰੇ ਬੱਚਿਆਂ ਦੁਆਰਾ ਵਰਤੇ ਗਏ ਸੂਦਰ, ਬੋਤਲਾਂ ਜਾਂ ਖਿਡੌਣੇ ਸਾਂਝੇ ਕਰਨ ਨਾਲ ਬੀਮਾਰ ਹੋ ਸਕਦੇ ਹਨ। ਵੱਡੇ ਬੱਚੇ ਅਤੇ ਬਾਲਗ ਚੁੰਮਣ ਵਰਗੀਆਂ ਗਤੀਵਿਧੀਆਂ, ਜਾਂ ਖਾਣਾ, ਪੇਯ, ਸਿਗਰਟਾਂ, ਲਿਪਸਟਿਕਾਂ, ਪਾਣੀ ਦੀਆਂ ਬੋਤਲਾਂ, ਖੇਡਾਂ ਲਈ ਵਰਤੇ ਜਾਣ ਵਾਲੇ ਮਾਉਥ ਗਾਰਡ ਜਾਂ ਸੰਗੀਤ ਦੇ ਸਾਜਾਂ ਦੇ ਮੂੰਹ ਵਾਲੇ ਹਿੱਸਿਆਂ ਨੂੰ ਸਾਂਝਾ ਕਰਨ ਰਾਹੀਂ ਵਾਪਰ ਸਕਦਾ ਹੈ।

ਮੇਨਿੰਨਜੋਕੋਕਲ ਟਾਇਪ ਸੀ ਵਿਗਾੜ ਬਚਪਨ ਦੇ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਕਰਕੇ ਹੁਣ ਬੀ ਸੀ ਵਿੱਚ ਬੱਚਿਆਂ ਵਿਚਕਾਰ ਵਿਰਲਾ ਹੈ।

ਸਿਆਣੇ ਨਾਬਾਲਗ਼ਾਂ ਦੀ ਸਹਿਮਤੀ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਮਾਪੇ ਜਾਂ ਸਰਪ੍ਰਸਤ ਅਤੇ ਉਨ੍ਹਾਂ ਦੇ ਨਾਬਾਲਗ਼ ਬੱਚੇ ਇਮਿਊਨਾਈਜ਼ੇਸ਼ਨ ਦੀ ਸਹਿਮਤੀ ਬਾਰੇ ਪਹਿਲਾਂ ਗੱਲਬਾਤ ਕਰ ਲੈਣ। ਇਮਿਊਨਾਈਜ਼ੇਸ਼ਨ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ/ਸਰਪ੍ਰਸਤਾਂ ਜਾਂ ਨੁਮਾਇੰਦਿਆਂ ਦੀ ਸਹਿਮਤੀ ਲੈਣ ਲਈ ਯਤਨ ਕੀਤੇ ਜਾਂਦੇ ਹਨ। ਪਰ ਫਿਰ ਵੀ ੧੯ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹਰ ਵੈਕਸੀਨ ਦੇ ਫ਼ਾਇਦਿਆਂ ਅਤੇ ਸੰਭਵ ਖ਼ਤਰਿਆਂ ਨੂੰ ਸਮਝਣ ਦੇ ਯੋਗ ਹੋਣ ਅਤੇ ਇਮਿਊਨਾਈਜ਼ੇਸ਼ਨ ਨਾ ਕਰਵਾਉਣ ਦੇ ਖ਼ਤਰੇ ਨੂੰ ਸਮਝਦੇ ਹੋਣ ਉਹ ਕਾਨੂੰਨੀ ਤੌਰ ਤੇ ਇਮਿਊਨਾਈਜ਼ੇਸ਼ਨ ਲਈ ਸਹਿਮਤ ਹੋ ਸਕਦੇ ਜਾਂ ਇਨਕਾਰ ਕਰ ਸਕਦੇ ਹਨ।

ਐਸੀਟਾਮੀਨੋਫੇਨ ਜਾਂ ਟੈਲੀਨੋਲ ਬੁਖ਼ਾਰ ਲਈ ਅਤੇ ਦੁਖਣ ਤੋਂ ਦਿੱਤੀ ਜਾ ਸਕਦੀ ਹੈ। ਅਸ਼ਅ ਜਾਂ ਐਸਪਰੀਨ ਰਾਈ ਸਿੰਡਰੋਮ ਦੇ ਖ਼ਤਰੇ ਕਾਰਨ ੨੦ ਸਾਲਾਂ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ।

ਸਰੋਤ : ਸਿਹਤ ਵਿਭਾਗ

ਆਖਰੀ ਵਾਰ ਸੰਸ਼ੋਧਿਤ : 6/15/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate