ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮਲੇਰੀਆ

ਵਿਸ਼ਾ ਮਲੇਰੀਆ ਸੰਬੰਧਿਤ ਮੁੱਦਿਆੰ ਦਾ ਵੇਰਵਾ ਦਿੰਦਾ ਹੈ।

ਜਾਣ-ਪਛਾਣ

ਮਲੇਰੀਆ ਠੰਡ ਅਤੇ ਸਿਰ ਦਰਦ ਦੇ ਨਾਲ ਮੁੜ-ਮੁੜ ਬੁਖ਼ਾਰ ਹੋਣ ਵਾਲਾ ਇੱਕ ਰੋਗ ਹੈ। ਬੁਖ਼ਾਰ ਦੀ ਸ਼ੁਰੂਆਤ ਹੋਣ ਤੋਂ ਬਾਅਦ ਕਦੇ ਬੁਖ਼ਾਰ ਉਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ। ਕਈ ਗੰਭੀਰ ਮਾਮਲਿਆਂ ਵਿੱਚ ਇਹ ਕੋਮਾ ਜਾਂ ਮੌਤ ਦਾ ਕਾਰਣ ਵੀ ਬਣ ਜਾਂਦਾ ਹੈ। ਇਹ ਰੋਗ ਪਲਾਸਮੋਡੀਅਮ ਦੇ ਤੌਰ ’ਤੇ ਜਾਣੇ ਜਾਂਦੇ ਪਰਜੀਵੀ ਦੇ ਕਾਰਨ ਹੁੰਦਾ ਹੈ। ਇਹ ਮਾਦਾ ਮੱਛਰ ਐਨੋਫਲੀਜ਼ ਦੇ ਕੱਟਣ ਨਾਲ ਸ਼ੁਰੂ ਹੁੰਦਾ ਹੈ ਜੋ ਪੈਰਾਸਾਈਟ ਹੈ।

ਇਹ ਬਿਮਾਰੀ, ਭੂਮੱਧ ਦੇ ਆਲੇ-ਦੁਆਲੇ ਖੰਡੀ ਅਤੇ ਉਪ-ਖੰਡੀ ਖੇਤਰ ਵਿੱਚ ਫੈਲੀ ਹੈ ਜਿਸ ਵਿਚ ਸਬ–ਸਹਾਰਾ, ਅਫ਼ਰੀਕਾ ਅਤੇ ਏਸ਼ੀਆ ਵੀ ਸ਼ਾਮਿਲ ਹਨ। ਭਾਰਤ ਦੇਸ਼ ਵਿਚ ਇਹ ਰੋਗ ਸਾਲ ਭਰ ਹੁੰਦਾ ਰਹਿੰਦਾ ਹੈ। ਪਰ ਬਰਸਾਤੀ ਮੌਸਮ ਦੌਰਾਨ ਅਤੇ ਬਾਅਦ ’ਚ ਮੱਛਰ ਦੇ ਪ੍ਰਜਨਨ ਕਾਰਣ ਇਹ ਵਿਆਪਕ ਰੂਪ ਵਿਚ ਫੈਲਦਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਅਨੁਸਾਰ, ਦੱਖਣ-ਪੂਰਬੀ ਏਸ਼ੀਆ ਵਿਚਲੇ ਕੁੱਲ ਮਲੇਰੀਆ ਕੇਸਾਂ ਦੀ ਗਿਣਤੀ ਵਿਚ ਭਾਰਤ ਦਾ  ਸਭ ਤੋਂ ਵੱਧ 77% ਯੋਗਦਾਨ ਹੈ। ਇਹ ਬਿਮਾਰੀ ਰਾਜਸਥਾਨ, ਗੁਜਰਾਤ, ਕਰਨਾਟਕ, ਗੋਆ, ਦੱਖਣੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਉੜੀਸਾ ਅਤੇ ਪੂਰਬੀ ਅਮਰੀਕਾ ਵਿਚ ਮੁੱਖ ਤੌਰ 'ਤੇ ਪ੍ਰਚਲਿਤ ਹੈ।

ਲੱਛਣ

ਮਲੇਰੀਆ ਦੇ ਲੱਛਣ, ਇਹ ਰੋਗ ਲਾਗ ਮੱਛਰ ਦੇ ਕੱਟਣ ਤੋਂ ਸੱਤ ਦਿਨ ਬਾਅਦ 'ਚ ਵਿਕਾਸ ਵੀ ਕਰ ਸਕਦਾ ਹੈ।

ਇਸ ਵਿਚ ਆਮ ਲੱਛਣ ਸ਼ਾਮਲ ਹਨ:

 • ਬੁਖ਼ਾਰ, ਸਿਰ ਦਰਦ, ਉਲਟੀ ਅਤੇ ਹੋਰ ਫ਼ਲੂ ਵਰਗੇ ਲੱਛਣ (ਬੁਖਾਰ ਜੋ ਚਾਰ ਤੋਂ ਅੱਠ ਘੰਟੇ ਦੇ ਚੱਕਰ ਵਿੱਚ ਹੁੰਦਾ ਹੈ।)
 • ਪੈਰਾਸਾਈਟ ਲਾਲ ਖ਼ੂਨ ਦੇ ਸੈੱਲ ਨੂੰ ਸੰਕ੍ਰਮਿਤ ਅਤੇ ਨਸ਼ਟ ਕਰਦਾ ਹੈ ਨਤੀਜੇ ਵਜੋਂ ਥਕਾਵਟ, ਡੋਬ/ਕੜਵੱਲ ਅਤੇ ਚੇਤਨਾ ਦਾ ਨੁਕਸਾਨ ਹੁੰਦਾ ਹੈ।

ਜੇਕਰ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮੇਂ ਰਹਿੰਦੇ ਨਾ ਹੋਵੇ ਤਾਂ, ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ।

ਕਾਰਣ

ਮਲੇਰੀਆ ਪਰਜੀਵੀ ਪਲਾਸਮੋਡੀਅਮ ਜੀਨਸ ਨਾਲ ਸੰਬੰਧਿਤ ਹੈ। ਮਨੁੱਖਾਂ ਵਿਚ ਮਲੇਰੀਆ ਦਾ ਕਾਰਣ ਪੀ. ਫ਼ਾਲਸੀਪੇਰਮ, ਪੀ.ਮਲੇਰੀ, ਪੀ.ਔਵੇਲ ਅਤੇ ਪੀ.ਵੈਵਾੱਕਸ ਹੈ।

ਪੈਰਾਸਾਈਟ ਦਾ ਜੀਵਨ ਚੱਕਰ ਮੱਛਰ ਅਤੇ ਮਨੁੱਖ ਵਿੱਚ ਮੁਕੰਮਲ ਹੁੰਦਾ ਹੈ।

ਬਿਮਾਰੀ ਦੀ ਪ੍ਰਕਿਰਿਆ

ਮਲੇਰੀਆ ਪਰਜੀਵੀ ਕਾਰਣ ਹੋਣ ਵਾਲਾ ਰੋਗ ਹੈ ਜਿਸ ਨੂੰ ਪਲਾਸਮੋਡੀਅਮ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਹ ਆਮ ਤੌਰ 'ਤੇ ਪੈਰਾਸਾਈਟ, ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਕਾਰਣ ਫੈਲਦਾ ਹੈ ਜਿਸ ਨੂੰ ਰਾਤੀ-ਕੱਟਣ ਵਾਲੇ ਮੱਛਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਆਮ ਤੌਰ 'ਤੇ ਸਵੇਰ ਤੋਂ ਸ਼ਾਮ ਵਿਚਕਾਰ ਕੱਟਦਾ ਹੈ। ਅਗਰ ਕੋਈ ਮੱਛਰ ਮਲੇਰੀਆ ਲਾਗ ਵਾਲੇ ਵਿਅਕਤੀ ਨੂੰ ਕੱਟਦਾ ਹੈ ਤਾਂ ਇਹ ਹੋਰਾਂ ਨੂੰ ਵੀ ਸੰਕ੍ਰਮਿਤ ਕਰ ਸਕਦਾ ਹੈ ਅਤੇ ਪੈਰਾਸਾਈਟ ਨੂੰ ਹੋਰਾਂ ਤੱਕ ਫੈਲਾ ਸਕਦਾ ਹੈ। ਮਾਦਾ ਮੱਛਰ ਦੇ ਕੱਟਣ ਦੌਰਾਨ ਮੱਛਰ ਦੇ ਥੁੱਕ (ਸਲਾਈਵਾ) ਤੋਂ ਅੱਧ-ਪ੍ਰੋੜ੍ਹ ਪੈਰਾਸਾਈਟ ਮੱਛਰ ਸਰੀਰ ਦੇ ਵਿਸ਼ੇਸ਼ ਹਿੱਸੇ ਰਾਹੀਂ ਜਿਸ ਨੂੰ ‘ਪ੍ਰਬੋਸਿਸ’ ਕਿਹਾ ਜਾਂਦਾ ਹੈ, ਮਨੁੱਖ ਦੀਆਂ ਨਿੱਕੀਆਂ-ਨਿੱਕੀਆਂ ਨਾੜਾਂ ਵਿਚ (ਸੰਚਾਰ ਸਿਸਟਮ) ਪ੍ਰਸਾਰਤ ਹੁੰਦਾ ਹੈ। ਪਰਜੀਵੀ ਖ਼ੂਨ ਵਿਚੋਂ ਹੁੰਦਾ ਹੋਇਆ ਜਿਗਰ ਸੈੱਲ ਵਿਚ ਪਹੁੰਚ ਕੇ  ਪ੍ਰੋੜ੍ਹ ਅਤੇ ਪੁਨਰਗਠਿਤ ਹੁੰਦਾ ਹੈ। ਖ਼ੂਨ ਦੇ ਪ੍ਰਵਾਹ ਅਤੇ ਖ਼ੂਨ ਸੈੱਲ ’ਤੇ ਹਮਲਾ ਕਰਨ ਤੋਂ ਪਹਿਲਾਂ ਲਾਗ ਜਿਗਰ ਵਿੱਚ ਵਿਕਸਤ ਹੁੰਦਾ ਹੈ। ਪਰਜੀਵੀ ਵਧਦਾ ਹੈ ਅਤੇ ਕਈ ਗੁਣਾ ਹੋ ਕੇ ਖ਼ੂਨ ਵਿਚ  ਮਿਲ ਜਾਂਦਾ ਹੈ। ਨਿਯਮਿਤ ਅੰਤਰਾਲ ਤੇ ਸੰਕ੍ਰਮਿਤ ਖ਼ੂਨ ਦੇ ਸੈੱਲਸ ਵਿਚ ਵਿਸਫੋਟ ਜਿਹਾ ਹੁੰਦਾ ਹੈ, ਜਿਸ ਕਰਕੇ ਖ਼ੂਨ ਵਿਚ ਹੋਰ ਪਰਜੀਵੀ ਸ਼ਾਮਿਲ ਹੋ ਜਾਂਦੇ ਹਨ। ਆਮ ਤੌਰ 'ਤੇ ਸੰਕ੍ਰਮਿਤ ਖ਼ੂਨ ਵਿਚ ਲਗਭਗ ਹਰ 48 ਤੋਂ 72 ਘੰਟੇ ਵਿਚਕਾਰ ਵਿਸਫੋਟ ਹੁੰਦਾ ਹੈ। ਜਦੋਂ ਵੀ ਇਹ ਪਰਿਵਰਤਨ ਵਾਪਰਦਾ ਹੈ ਤਾਂ ਬੁਖ਼ਾਰ ਦੇ ਨਾਲ ਸਰਦੀ ਅਤੇ ਪਸੀਨਾ ਆਉਂਦਾ ਹੈ। ਲਾਗ ਮੱਛਰ ਦੁਆਰਾ ਕੱਟੇ ਜਾਣ ਦੇ 10 ਤੋਂ 14 ਦਿਨ  ਦੀ ਪ੍ਰਫੁੱਲਤ ਮਿਆਦ ਤੋਂ ਬਾਅਦ ਮਨੁੱਖ ਵਿਚ ਇਹ ਬਿਮਾਰੀ ਵਿਕਸਤ ਹੁੰਦੀ ਹੈ। ਅਗਰ ਮਾਦਾ ਐਨੋਫਲੀਜ਼ ਮੱਛਰ ਮਲੇਰੀਆ ਦਾ ਕਾਰਣ ਨਾ ਹੋਵੇਂ।

ਨਿਦਾਨ

ਡਾਕਟਰ ਰਾਹੀਂ ਕਲੀਨੀਕਲ ਨਿਰਧਾਰਨ (ਜਿਗਰ ਅਤੇ ਤਿੱਲੀ ਵੱਧਣ) ਦੇ ਬਾਅਦ ਮਰੀਜ਼ ਦੇ ਇਤਿਹਾਸ (ਠੰਡ ਅਤੇ ਕੰਬਣੀ ਦੇ ਨਾਲ ਬੁਖ਼ਾਰ) ਨੂੰ ਆਧਾਰਿਤ ਬਣਾ ਕੇ ਮਲੇਰੀਏ ਦਾ ਪਤਾ ਕੀਤਾ ਜਾ ਸਕਦਾ ਹੈ।

ਸੂਖਮ ਪ੍ਰੀਖਿਆ :

ਮਲੇਰੀਆ ਦੀ ਸਭ ਤੋਂ ਤਰਜੀਹ ਅਤੇ ਭਰੋਸੇਯੋਗ ਤਸ਼ਖੀਸ ਖ਼ੂਨ ਫਿਲਮ ਦਾ ਸੂਖਮ ਨਿਰੀਖਣ ਦੇ ਨਾਲ ਚਾਰ ਮੁੱਖ ਪੈਰਾਸਾਈਟ ਸਪੀਸੀਜ਼ ਨੂੰ ਆਸਾਨੀ ਨਾਲ ਵੱਖ ਕੀਤਾ ਜਾ ਸਕਦਾ ਹੈ।

ਇਮਯੁਉਨੋ ਕ੍ਰੋਮਟੋਗ੍ਰਾਫ਼ਿਕ ਟੈਸਟ:

ਇਸ ਨੂੰ ਮਲੇਰੀਆ ਰੈਪਿਡ ਡਾਇਗਨੋਸਟਿਕ ਟੈਸਟ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਟੈਸਟ ਵਿਚ ਫਿੰਗਰ-ਸਟ੍ਰਿਕਸ ਅਤੇ ਸ਼ਿਰਾ ਸੰਬੰਧੀ ਖ਼ੂਨ ਦੀ ਇੱਕ ਬੂੰਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਡਿਪਸਟਿਕ ਤੇ ਰੰਗ ਦੇ ਟੁਕੜੇ ਦੀ ਮੌਜੂਦਗੀ ਤੌਰ ’ਤੇ ਅਦਿੱਖ ਨੂੰ ਪੜ੍ਹਨ ਦਾ ਜਾਇਜ਼ਾ ਕੀਤਾ ਜਾ ਸਕਦਾ ਹੈ। ਇਹ ਵਿਧੀ ਨੂੰ ਪੂਰਾ ਕਰਨ ਲਈ 15-20 ਮਿੰਟ ਦਾ ਸਮਾਂ ਲੱਗਦਾ ਹੈ।

ਅਣੂ ਢੰਗ :

ਅਣੂ ਢੰਗ ਪੋਲੀਮੇਰੇਸ ਚੇਨ ਦੇ ਪ੍ਰਤੀਕਰਮ (ਪੀ.ਸੀਆਰ ) ਵਜੋਂ ਉਪਲੱਬਧ ਹੈ। ਇਹ ਮਾਈਕਰੋਸਕੋਪੀ ਟੈਸਟ ਤੋਂ ਵੱਧ ਸਾਰਥਕ ਹੈ।

ਪ੍ਰਬੰਧਨ

ਮਰੀਜ ਦੇ ਖ਼ੂਨ ਟੈਸਟ ਤੋਂ ਪਤਾ ਲੱਗਣ ਦੇ ਬਾਅਦ ਹੀ ਕਿ ਉਸ ਨੂੰ ਵਾਇਵੈਕਸ ਜਾਂ ਫ਼ਾਲਸੀਪਰਮ ਮਲੇਰੀਆ ਹੈ, ਮਰੀਜ ਦੀ ਉਮਰ, ਔਰਤ ਦੇ ਗਰਭ ਦੀ ਸਥਿਤੀ ਅਤੇ ਮਰੀਜ਼ ਦੀ ਸਥਿਤੀ ਅਨੁਸਾਰ ਉਸ ਦਾ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।

ਇਲਾਜ ਦੀ ਅਨੁਸੂਚੀ, ਬਾਰੇ ਹੋਰ ਜਾਣਕਾਰੀ ਅਤੇ ਪਾਲਣਾ ਕਰੋ, ਲਿੰਕ ਦੀ ਪਾਲਣਾ ਕਰੋ:

ਜਟਿਲਤਾਏਂ

ਜੇਕਰ ਮਲੇਰੀਏ  ਦਾ ਇਲਾਜ ਸਮੇਂ ਰਹਿੰਦੇ ਨਾ ਕੀਤਾ ਜਾਵੇ ਤਾਂ ਮਲੇਰੀਆ ਇੱਕ ਬਹੁਤ ਹੀ ਗੰਭੀਰ ਬਿਮਾਰੀ ਹੈ। ਇਹ ਘਾਤਕ ਰੋਗ ਵੀ ਹੋ ਸਕਦਾ ਹੈ। ਮਲੇਰੀਏ ਦਾ ਪੈਰਾਸਾਈਟ ਰੂਪ ਮਲੇਰੀਏ ਦੇ ਗੰਭੀਰ ਰੂਪ ਦਾ ਕਾਰਨ ਬਣਦਾ ਹੈ, ਜੋ ਕਿ ਘਾਤਕ ਹੋ ਸਕਦਾ ਹੈ। ਮਲੇਰੀਆ ਨਾਲ ਸੰਬੰਧਿਤ ਪੇਚੀਦਗੀਆਂ ਹੇਠ ਲਿਖਤ ਹਨ:

ਅਨੀਮੀਆ: ਮਲੇਰੀਆ ਪੈਰਾਸਾਈਟ ਕਾਰਣ ਖ਼ੂਨ ਵਿਚਲੇ ਲਾਲ ਸੈੱਲਸ ਦੀ ਤਬਾਹੀ ਗੰਭੀਰ ਅਨੀਮੀਆ ਦਾ ਕਾਰਨ ਬਣ ਸਕਦੀ ਹੈ। ਅਨੀਮੀਆ ਅਜਿਹੀ ਸਥਿਤੀ ਹੈ ਜਿਸ ਵਿਚ ਖ਼ੂਨ ਦੇ ਲਾਲ ਸੈੱਲ ਸਰੀਰ ਦੇ ਮਾਸੇਸ਼ੀਆਂ ਅਤੇ ਹੋਰ ਅੰਗਾਂ ਵਿਚ ਉਚਿਤ ਮਾਤਰਾ ਵਿਚ ਆਕਸੀਜਨ ਪੂਰਾ ਕਰਨ ਲਈ ਅਸਮਰੱਥ ਹੁੰਦੇ ਹਨ। ਮਰੀਜ ਨੂੰ ਸੁਸਤ ਅਤੇ ਕਮਜੋਰੀ ਮਹਿਸੂਸ ਹੁੰਦੀ ਹੈ।

ਦਿਮਾਗੀ ਮਲੇਰੀਆ: ਦਿਮਾਗ ਦੇ ਪ੍ਰਭਾਵਿਤ ਹੋਣ ਦੇ ਅਤੇ ਦਿਮਾਗ ਵਿਚ ਸੋਜਸ ਹੋਣ ਦੇ ਕਾਰਣ ਦਿਮਾਗੀ ਮਲੇਰੀਆ ਹੁੰਦਾ ਹੈ। ਕਈ ਵਾਰੀ ਇਸ ਸਥਿਤੀ ਵਿਚ ਦਿਮਾਗ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ, ਇਹ ਦੌਰੇ (ਫਿਟ੍ਸ) ਅਤੇ ਕੋਮਾ (ਬੇਹੋਸ਼ੀ ਦੀ ਅਵਸਥਾ) ਦਾ ਕਾਰਨ ਵੀ  ਬਣ ਸਕਦਾ ਹੈ।

ਗਰਭਵਸਥਾ ਅਤੇ ਮਲੇਰੀਆ: ਗਰਭਵਤੀ ਔਰਤਾਂ ਵਿਚ ਇਸ ਬਿਮਾਰੀ ਪ੍ਰਤੀ ਜਟਿਲਤਾ ਦੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਸਿਫਾਰਸ਼ ਕਰਦਾ ਹੈ ਕਿ ਗਰਭਵਤੀ ਔਰਤਾਂ ਨੂੰ ਜਿਸ ਖੇਤਰ ਵਿਚ ਮਲੇਰੀਏ ਦਾ ਖਤਰਾ ਵੱਧ ਹੋਵੇ, ਉਸ ਜਗ੍ਹਾ ਦੀ ਯਾਤਰਾ ਕਰਨ ਤੋਂ ਬੱਚਣਾ ਚਾਹੀਦਾ ਹੈ। ਗਰਭ ਦੀ ਅਵਸਥਾ ਵਿਚ ਮਲੇਰੀਆ ਹੋਣਾ ਮਾਂ, ਉਸ ਦੇ ਭਰੂਣ ਅਤੇ ਨਵਜੰਮੇ ਬਾਲ ਲਈ ਖਤਰੇ ਦਾ ਕਾਰਣ ਹੋ ਸਕਦਾ ਹੈ। ਗਰਭਵਤੀ ਔਰਤਾਂ ਵਿਚ, ਮਲੇਰੀਏ ਦੇ ਲਾਗ ਦਾ ਸਾਮ੍ਹਣਾ ਕਾਰਣ ਦੀ ਸਮਰੱਥਾ ਘੱਟ ਹੁੰਦੀ ਹੈ ਜਿਸ ਦਾ ਭਰੂਣ ਤੇ ਬੁਰਾ ਅਸਰ ਪੈਂਦਾ ਹੈ।

ਹੋਰ ਜਟਿਲਤਾਵਾਂ:

ਮਲੇਰੀਆ ਕਾਰਣ ਹੋਣ ਵਾਲੀ ਹੋਣ ਵਾਲੀ ਜਟਿਲਤਾਵਾਂ ਵਿਚ ਸ਼ਾਮਿਲ ਹਨ:

 • ਸਾਹ ਲੈਣ ਵਿਚ ਤਕਲੀਫ਼, ਜਿਵੇਂ ਕਿ ਫੇਫੜਿਆਂ ਵਿਚੋਂ ਤਰਲ ਨਿਕਲਣਾ
 • ਜਿਗਰ ਫੇਲ੍ਹ ਹੋਣਾ ਅਤੇ ਪੀਲੀਆ (ਚਮੜੀ ਦਾ ਪੀਲਾਪਣ ਅਤੇ ਅੱਖਾਂ ਦਾ ਸਫ਼ੇਦ ਹੋਣਾ)
 • ਸਦਮਾ ਜਾਂ ਦੌਰਾ (ਪਿਸ਼ਾਬ ਵਿਚ ਖ਼ੂਨ ਆਉਣਾ)
 • ਆਪੇ ਖ਼ੂਨ ਵਗਣਾ
 • ਅਸਧਾਰਨ ਰੂਪ ਖ਼ੂਨ ਦਾ ਸ਼ੂਗਰ ਘੱਟ ਹੋਣਾ
 • ਗੁਰਦੇ ਫੇਲ੍ਹ ਹੋਣਾ
 • ਸੋਜ ਅਤੇ ਤਿੱਲੀ ਟੁੱਟ ਜਾਣਾ
 • ਡੀਹਾਈਡਰੇਸ਼ਨ (ਸਰੀਰ ਵਿੱਚ ਪਾਣੀ ਦੀ ਕਮੀ ਹੋਣਾ)

ਰੇਕਥਾਮ

ਮਲੇਰੀਆ ਦੀ ਰੋਕਥਾਮ ਮੱਛਰ ਦੇ ਕੱਟਣ ਤੋਂ ਬਚਣ ’ਤੇ ਨਿਰਭਰ ਕਰਦੀ ਹੈ। ਰੋਕਥਾਮ ਲਈ ਹੇਠ ਲਿਖਤ ਕੁਝ ਪ੍ਰਭਾਵਸ਼ਾਲੀ ਉਪਾਅ ਹਨ:

(ਅ) ਕੀੜਿਆਂ ਦੀ ਬਰੀਡਿੰਗ ਕੰਟ੍ਰੋਲ (ਲਾਰਵਾ ਅਤੇ ਪੀਉਪਾ ਦੇ ਪੱਧਰ ’ਤੇ)

ਸਾਰੇ ਪ੍ਰਜਨਨ ਸਥਾਨਾਂ ਨੂੰ ਭਰਿਆ ਜਾਂ ਢੱਕਿਆ ਜਾਣਾ ਚਾਹੀਦਾ ਹੈ।

ਟਾਇਰ, ਭਾਂਡੇ, ਕੂਲਰ ਅਤੇ ਤਲਾਅ ਵਿੱਚ ਪਾਣੀ ਦੀ ਸਟੋਰੇਜ਼ ਤੋਂ ਬਚੋ।  ਨਿਯਮਤ ਮਹੱਤਵਪੂਰਨ ਸਫਾਈ ਬਾਰੇ ਲੇਖ ( ਹਫ਼ਤਾਵਾਰੀ ) ਜੋ  ਮੱਛਰ ਪ੍ਰਜਨਨ ਨੂੰ ਰੋਕਣ ਲਈ ਜ਼ਰੂਰੀ ਹੈ, ਛਪਨੇ ਚਾਹੀਦੇ ਹਨ।

ਸਜਾਵਟੀ ਕੁੰਡ, ਝਰਨਿਆਂ ਅਤੇ ਹੋਰ ਸਥਾਨਾਂ ਵਿਚ ਲਾਰ੍ਵੈਰਿਆਸ, ਗੈਮਬੁਸੀਆ ਜਾਂ ਗੁੱਪੀ ਵਰਗੀ ਮੱਛੀ ਦੀ ਵਰਤੋ ਕਰੋ।

ਪੀਣ ਦੇ ਪਾਣੀ ਵਿਚ ਰਸਾਇਣ ਦੀ ਮਾਤਰਾ ਨੂੰ ਘਟਾਉਣਾ।

(ਬ) ਵਿਅਕਤੀਗਤ ਰੋਕਥਾਮ

ਸੌਣ ਵੇਲੇ ਮੱਛਰਦਾਨੀ ਦਾ ਪ੍ਰਯੋਗ ਕਰੋ।

ਮੱਛਰ ਭਜਾਉਣ ਵਾਲੀ ਕਰੀਮ, ਤਰਲ ਪਦਾਰਥ, ਕੁੰਡਲਦਾਰ ਅਤੇ ਮੈਟ ਦੀ ਵਰਤੋ ਕਰਨੀ ਚਾਹੀਦੀ ਹੈ।

ਇਨਡੋਰ ਕੀਟਨਾਸ਼ਕ ਸਪ੍ਰੇ (ਆਈ.ਆਰ.ਐਸ)ਦਾ ਪ੍ਰਯੋਗ ਕਰੋ।

ਦਿਨ ਵੇਲੇ ਏਅਰੋਸੋਲ ਸਪ੍ਰੇ ਦੀ ਵਰਤੋ ਕਰੋ।

ਬਾਇਉਸਾਈਡਸ ਦਾ ਪ੍ਰਯੋਗ ਕਰੋ।

ਜਾਲ ਲੱਗੇ ਹੋਏ ਘਰ ਲਵੋ।

ਕੀਟਨਾਸ਼ਕ ਵਾਲੀ ਮੱਛਰਦਾਨੀ ਦਾ ਪ੍ਰਯੋਗ ਕਰੋ।

ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰਖੋ।

(ਸ) ਸਮਾਜ ਵਿਚ ਰੋਕਥਾਮ

ਮੇਲਾਥਿਆਨ ਮਾਡ਼ਾ ਦੌਰਾਨ ਫੋਗਿੰਗ

ਹੱਥ ਪੰਪ ਦੇ ਆਲੇ-ਦੁਆਲੇ ਦੀ ਜਗ੍ਹਾ ਨੂੰ ਠੀਕ ਅਤੇ ਪੱਕਾ ਕਰੋ, ਡਰੇਨੇਜ ਸਿਸਟਮ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ।

ਐਨੋਫਲੀਜ਼ ਦੇ ਪ੍ਰਜਨਨ ਸਥਾਨ ਨੂੰ ਖਤਮ ਕਰਨ ਲਈ ਸੁਗਰਾਹੀ ਅਤੇ ਸਮਾਜ ਨੂੰ ਜਾਗਰੂਕ ਕਰਨਾ।

(ਮ) ਯਾਤਰਾ ਦੌਰਾਨ ਰੋਕਥਾਮ:

ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਇਹ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਮਲੇਰੀਏ ਦੇ ਖਤਰੇ ਵਾਲੇ ਖੇਤਰ ਕਹਿੜੇ ਹਨ, ਉਥੇ ਜਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਵੋ।

(ਕ)  ਗਰਭਵਸਥਾ ਦੌਰਾਨ ਮਲੇਰੀਏ ਦੀ ਰੋਕਥਾਮ

ਇਲਾਜ ਵਾਲੀ ਨੇਟ/ਐਲ.ਐਲ.ਆਈ.ਐਨ.ਐਸ (ਲਾੰਗ ਲਾਸਟਿੰਗ ਇੰਸੇਕਟੀਸਾਇਡ ਨੇਟਸ) ਦਾ ਪ੍ਰਯੋਗ ਕਰੋ।

ਉਪਰੋਕਤ ਪੇਸ਼ ਸਾਰੇ ਨਿੱਜੀ ਰੋਕਥਾਮ ਉਪਾਅ ਦਾ ਪ੍ਰਯੋਗ ਕਰੋ।

ਸ੍ਰੋਤ: ਭਾਰਤ ਸਰਕਾਰ ਰਾਟ੍ਰੀਯ ਸ੍ਵਾਸਸ੍ਥਿਯ ਪੋਰ੍ਟਲ

3.56164383562
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top