ਖਸਰਾ (ਮੀਜ਼ਲਜ਼) ਜਿਨਾਂ ਨੂੰ ਰੇਡ ਮੀਜ਼ਲਜ਼ ਵੀ ਕਿਹਾ ਜਾਂਦਾ ਹੈ, ਵਾਇਰਸ ਕਰਕੇ ਹੋਣ ਵਾਲੀ ਇ'ਕ ਗੰਭੀਰ ਬੀਮਾਰੀ ਹੈ। ਖਸਰੇ ਕਰਕੇ, ਏਨ ਸਿਫਾਲਾਇਟਸ, ਦਿਮਾਗ ਦੀ ਸੋਜ ਹੋ ਸਕਦੀ ਹੈ, ਜਿਸ ਦਾ ਨਤੀਜਾ ਦੌਰੇ, ਬੋਲਾਪਨ, ਜਾਂ ਦਿਮਾਗੀ ਨੁਕਸਾਨ ਹੋ ਸਕਦਾ ਹੈ। ਖਸਰੇ ਵਾਲੇ ੩,੦੦੦ ਲੋਕਾਂ ਵਿਵਿੱਚੋਂ ਲਗਭਗ ਇ'ਕ ਦੀ ਜਟਿਲਤਾਵਾਂ ਕਰਕੇ ਮੌਤ ਹੋ ਸਕਦੀ ਹੈ। ਜਟਿਲਤਾਵਾਂ ਅਤੇ ਮੌਤ ਸਭ ਤੋਂ ਆਮ ੧੨ ਮਹੀਨਿਆਂ ਤੋਂ ਘੱਟ ਉਮਰ ਦੇ ਬਚਿਆਂ ਅਤੇ ਬਾਲਗਾਂ ਵਿਵਿੱਚ ਹੁੰਦੀਆਂ ਹਨ। ਖਸਰੇ ਦੀਆਂ ਜਟਿਲਤਾਵਾਂ ਵਿੱਚ ਸ਼ਾਮਲ ਹੋ ਸਕਦੇ ਹਨ: ਕੰਨ ਦੇ ਵਿਗਾੜ (੧੦ ਕੇਸਾਂ ਵਿੱਚੋਂ ੧) ਦਸਤ (੧੦੦ ਕੇਸਾਂ ਵਿੱਚੋਂ ੮) ਨਿਮੋਨੀਆ (੧੦ ਕੇਸਾਂ ਵਿੱਚੋਂ ੧) ਹਸਪਤਾਲ ਵਿੱਚ ਰਹਿਣਾ (੧੦ ਕੇਸਾਂ ਵਿੱਚੋਂ ੧ ਤੋਂ ੨) ਏਨਸਿਫਾਲਾਇਟਸ (ਹਰੇਕ ੧,੦੦੦ ਕੇਸਾਂ ਵਿੱਚੋਂ ੧) ਬੀਮਾਰੀ ਤੋਂ ਬਚਾਓ ਵਾਸਤੇ ਟੀਕਾਕਰਣ ਕਰਕੇ, ਖਸਰਾ ਕੈਨੇਡਾ ਵਿੱਚ ਇੱਕ ਵਿਰਲੀ ਬੀਮਾਰੀ ਹੈ। ਜਿਆਦਾਤਰ ਕੇਸ, ਕੈਨੇਡਾ ਵਿੱਚ ਮਹਿਮਾਨ ਵਜੋਂ ਆਉਣ ਵਾਲੇ ਲੋਕਾਂ ਸਮੇਤ, ਬੀਮਾਰੀ ਤੋਂ ਬਚਾਓ ਵਾਸਤੇ ਟੀਕਾਕਰਣ ਨਾ ਕੀਤੇ ਗਏ ਲੋਕਾਂ ਵਿੱਚ ਵਾਪਰਦੇ ਹਨ, ਜੋ ਦੂਸਰੇ ਦੇਸ਼ਾਂ ਵਿੱਚ ਗਏ ਹੋਣ।
ਬੀ ਸੀ ਵਿੱਚ ਅਜਿਹੀਆਂ ੨ ਵੈਕਸੀਨਾਂ ਉਪਲਬਧ ਹਨ ਜੋ ਖਸਰੇ ਦੇ ਵਿਰੁੱਧ ਰੱਖਿਆ ਕਰਦੀਆਂ ਹਨ:
(੧) ਮੀਜ਼ਲਜ਼, ਮੰਮਪਸ, ਰੁਬੈਲਾ (ਐਮ ਐਮ ਆਰ) ਵੈਕਸੀਨ
(੨) ਮੀਜ਼ਲਜ਼, ਮੰਮਪਸ, ਰੁਬੈਲਾ ਅਤੇ ਵੈਰੀਸੈਲਾ (ਐਮ ਐਮ ਆਰ ਵੀ) ਵੈਕਸੀਨ
ਇਹ ਵੈਕਸੀਨਾਂ ਤੁਹਾਡੇ ਬਵਿੱਚੇ ਦੇ ਬੀਮਾਰੀਆਂ ਤੋਂ ਬਚਾਉਣ ਲਈ ਨੇਮਕ ਟੀਕਾਕਰਣ ਦੇ ਹਿੱਸੇ ਵਜੋਂ ਅਤੇ ਖਸਰੇ ਦੇ ਵਿਰੁਧ ਰੱਖਿਆ ਦੀ ਲੋੜ ਵਾਲੇ ਲੋਕਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ।
ਖਸਰਾ ਬਹੁਤ ਛੂਤਕਾਰੀ ਹੈ ਅਤੇ ਅਸਾਨੀ ਨਾਲ ਫੈਲਦਾ ਹੈ। ਜਦੋਂ ਇੱਕ ਵਿਗਾੜਗ੍ਰਸਤ ਵਿਅਕਤੀ ਸਾਹ ਲੈਂਦਾ, ਖੰਘਦਾ ਜਾਂ ਛਿੱਕਦਾ ਹੈ, ਤਾਂ ਵਾਇਰਸ ਹਵਾ ਦੇ ਰਾਹੀਂ ਫੈਲਦਾ ਹੈ। ਖਸਰਾ ਵਾਇਰਸ ਕਈ ਘੰਟਿਆਂ ਲਈ ਹਵਾ ਵਿੱਚ ਛੋਟੀਆਂ ਬੂੰਦਾਂ ਵਿੱਚ ਜ਼ਿੰਦਾ ਰਹਿ ਸਕਦਾ ਹੈ। ਤੁਸੀਂ ਵਿਗਾੜਗ੍ਰਸਤ ਹੋ ਸਕਦੇ ਹੋ ਜਦੋਂ ਤੁਸੀਂ ਇੰਨਾਂ ਬੂੰਦਾਂ ਨੂੰ ਸਾਹ ਰਾਹੀਂ ਅੰਦਰ ਲੈਂਦੇ ਹੋ ਜਾਂ ਵਾਇਰਸ ਨਾਲ ਦੂਸ਼ਿਤ ਵਸਤਾਂ ਨੂੰ ਛੂਂਦੇ ਹੋ। ਹਵਾ ਰਾਹੀਂ ਖਸਰਾ ਵਾਇਰਸ ਦਾ ਫੈਲਣਾ ਇਸ ਬੀਮਾਰੀ ਨੂੰ ਬਹੁਤ ਛੂਤਕਾਰੀ ਬਣਾਉਂਦਾ ਹੈ। ਭੋਜਨ, ਪੇਯ ਪਦਾਰਥ ਜਾਂ ਸਿਗਰਟਾਂ ਸਾਂਝੀਆਂ ਕਰਨੀਆਂ, ਜਾਂ ਵਾਇਰਸ ਵਾਲੇ ਕਿਸੀ ਵਿਅਕਤੀ ਨੂੰ ਚੁੰਮਣਾ ਵੀ ਤੁਹਾਨੂੰ ਖਤਰੇ ਵਿੱਚ ਪਾ ਸਕਦਾ ਹੈ।
ਖਸਰੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਬੁਖਾਰ, ਖੰਘ, ਵਗਦਾ ਨਕ, ਅਤੇ ਲਾਲ, ਜਲਣ ਵਾਲੀਆਂ ਅਖਾਂ ਜੋ ਅਕਸਰ ਰੋਸ਼ਨੀ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ। ਇੰਨਾਂ ਲ'ਛਣਾਂ ਤੋਂ ਬਾਅਦ ਰੈਸ਼ ਹੁੰਦਾ ਹੈ ਜੋ ਪਹਿਲਾਂ ਮੂੰਹ ਅਤੇ ਗਲੇ ਤੇ ਸ਼ੁਰੂ ਹੁੰਦਾ ਹੈ, ਅਤੇ ਛਾਤੀ, ਬਾਹਵਾਂ ਅਤੇ ਲੱਤਾਂ ਤੱਕ ਫੈਲ ਜਾਂਦਾ ਹੈ, ਅਤੇ ੪ ਤੋਂ ੭ ਦਿਨਾਂ ਲਈ ਰਹਿੰਦਾ ਹੈ। ਮੂੰਹ ਦੇ ਅੰਦਰ ਛੋਟੇ ਚਿੱਟੇ ਧੱਬੇ ਵੀ ਹੋ ਸਕਦੇ ਹਨ। ਲੱਛਣ ਵਿਅਕਤੀ ਦੇ ਖਸਰੇ ਦੇ ਵਾਇਰਸ ਨਾਲ ਵਿਗਾੜਗ੍ਰਸਤ ਹੋਣ ਦੇ ੭ ਦਿਨਾਂ ਦੇ ਅੰਦਰ ਜਿੰਨੇ ਜਲਦੀ ਸ਼ੁਰੂ ਹੋ ਸਕਦੇ ਹਨ।
ਜੇ ਤੁਹਾਡਾ ਸੰਪਰਕ ਖਸਰੇ ਦੇ ਵਾਇਰਸ ਨਾਲ ਹੋ ਗਿਆ ਹੈ ਅਤੇ ਤੁਹਾਨੂੰ ਇਹ ਬੀਮਾਰੀ ਨਹੀਂ ਹੋ ਚੁੱਕੀ ਹੈ ਜਾਂ ਤੁਹਾਨੂੰ ਖਸਰੇ ਦੀ ਵੈਕਸੀਨ ਦੀਆਂ ੨ ਖੁਰਾਕਾਂ ਮਿਲ ਚੁੱਕੀਆਂ ਹਨ, ਤਾਂ ਤੁਹਾਨੂੰ ਬੀਮਾਰੀ ਨੂੰ ਰੋਕਣ ਲਈ ਟੀਕਾ ਲਗਵਾ ਲੈਣਾ ਚਾਹੀਦਾ ਹੈ। ਤੁਹਾਨੂੰ ਖਸਰੇ ਦੇ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸੰਪਰਕ ਹੋਣ ਦੇ ੭੨ ਘੰਟਿਆਂ ਦੇ ਅੰਦਰ ਵੈਕਸੀਨ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ੧੯੭੦ ਤੋਂ ਪਹਿਲਾਂ ਪੈਦਾ ਹੋਏ ਲੋਕਾਂ ਨੂੰ ਵੈਕਸੀਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਸੰਭਵ ਹੈ ਕਿ ਉਨ੍ਹਾਂ ਨੂੰ ਖਸਰਾ ਹੋ ਚੁੱਕਿਆ ਹੈ।
ਸਮੇਂ ਸਿਰ ਵੈਕਸੀਨ ਨਹੀਂ ਦਿੱਤੀ ਜਾ ਸਕਦੀ ਜਾਂ ਇਹ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿ ਤੁਸੀਂ ਵੈਕਸੀਨ ਲਓ, ਤਾਂ ਸੰਭਵ ਹੈ ਕਿ ਤੁਹਾਨੂੰ ਰੱਖਿਆ ਲਈ ਇੰਮਯੂਨ ਗਲੋਬਿਯੂਲਿਨ ਦਿੱਤਾ ਜਾਏ। ਇੰਮਯੂਨ ਗਲੋਬਿਯੂਲਿਨ ਵਿੱਚ ਦਾਨ ਦਿੱਤੇ ਗਏ ਮਨੁੱਖੀ ਖੂਨ ਵਿੱਚੋਂ ਲਈਆਂ ਗਈਆਂ ਐਂਟੀਬਾਡੀਆਂ ਹੁੰਦੀਆਂ ਹਨ। ਐਂਟੀਬਾਡੀਆਂ (ੳਨਟਬਿੋਦਇਸ) ਉਹ ਪ੍ਰੋਟੀਨ ਹਨ ਜੋ ਇੱਕ ਵਿਅਕਤੀ ਦੇ ਸਰੀਰ ਨੂੰ ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ਵਾਲੀ ਪ੍ਰਣਾਲੀ, ਬੈਕਟੀਰੀਆ ਜਾਂ ਵਾਇਰਸਾਂ ਵਰਗੇ ਰੋਗਾਣੂਆਂ ਦਾ ਸਾਮ੍ਹਣਾ ਕਰਨ ਲਈ ਬਣਾਉਂਦੀ ਹੈ। ਖਸਰੇ ਨਾਲ ਸੰਪਰਕ ਹੋਣ ਦੇ ੬ ਦਿਨਾਂ ਦੇ ਅੰਦਰ ਦਿੱਤਾ ਗਿਆ ਇੰਮਯੂਨ ਗਲੋਬਿਯੂਲਿਨ ਖਸਰੇ ਸੰਬੰਧੀ ਵਿਗਾੜਾਂ ਤੋਂ ਰੱਖਿਆ ਕਰ ਸਕਦਾ ਹੈ ਜਾਂ ਬੀਮਾਰੀ ਨੂੰ ਘੱਟ ਤੀਬਰ ਬਣਾ ਸਕਦਾ ਹੈ|
ਜੇ ਤੁਹਾਨੂੰ ਬੁਖਾਰ ਅਤੇ ਰੈਸ਼ ਹੈ ਅਤੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਖਸਰਾ ਹੋ ਸਕਦਾ ਹੈ, ਖਾਸ ਕਰਕੇ ਜੇ ਤੁਸੀਂ ਖਸਰੇ ਵਾਲੇ ਕਿਸੇ ਵਿਅਕਤੀ ਦੇ ਨਾਲ ਸੰਪਰਕ ਵਿੱਚ ਰਹੇ ਹੋ ਜਾਂ ਖਸਰੇ ਦੀ ਆਉਟਬ੍ਰੇਕ ਵਾਲੇ ਖੇਤਰ ਵਿੱਚ ਸਫਰ ਕੀਤਾ ਹੈ, ਤਾਂ ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਕੋਲੋਂ ਆਪਣਾ ਨਿਰੀਖਣ ਕਰਵਾਓ। ਇਹ ਸਭ ਤੋਂ ਚੰਗਾ ਹੈ ਜੇ ਤੁਸੀਂ ਪਹਿਲਾਂ ਫੋਨ ਕਰਕੇ ਜਾਓ ਤਾਂ ਕਿ ਤੁਹਾਨੂੰ ਜਲਦੀ ਅਤੇ ਦੂਸਰੇ ਲੋਕਾਂ ਨੂੰ ਵਿਗਾੜਗ੍ਰਸਤ ਕੀਤੇ ਬਿਨਾਂ ਦੇਖਿਆ ਜਾ ਸਕੇ। ਖਸਰਾ ਵੇਟਿੰਗ ਰੂਮਾਂ ਅਤੇ ਐਮਰਜੈਂਸੀ ਰੂਮਾਂ ਵਰਗੀਆਂ ਥਾਵਾਂ ਵਿੱਚ ਅਸਾਨੀ ਨਾਲ ਫੈਲ ਸਕਦਾ ਹੈ। ਡਾਕਟਰ ਜਾਂ ਟ੍ਰੀਆਜ (ਟਰੳਿਗੲ) ਨਰਸ ਯਕੀਨੀ ਬਣਾ ਸਕਦੇ ਹਨ ਕਿ ਤੁਹਾਨੂੰ ਨਿਰੀਖਣ ਲਈ ਬੰਦ ਖੇਤਰ ਵਿੱਚ ਲਿਜਾਇਆ ਜਾਂਦਾ ਹੈ ਅਤੇ ਤੁਸੀਂ ਉਸ ਵੇਲੇ ਕਲੀਨਿਕ ਵਿੱਚ ਆਉਂਦੇ ਹੋ ਜਦੋਂ ਉਹ ਖਾਲੀ ਹੈ। ਆਪਣਾ ਬੀਮਾਰੀਆਂ ਤੋਂ ਬਚਾਓ ਲਈ ਲਗਾਏ ਗਏ ਟੀਕਿਆਂ ਦਾ ਰਿਕਾਰਡ ਆਪਣੇ ਨਾਲ ਲੈਕੇ ਆਓ। ਖਸਰੇ ਦੀ ਪਛਾਣ ਕਰਨ ਲਈ ਸਰੀਰਕ ਨਿਰੀਖਣ, ਖੂਨ ਦਾ ਟੈਸਟ ਅਤੇ ਰੂੰ ਦੇ ਫਹੇ ਨਾਲ ਗਲੇ ਵਿੱਚੋਂ ਲਿਆ ਜਾਣ ਵਾਲਾ ਨਮੂਨਾ (ਟਹਰੋੳਟ ਸਾੳਬ) ਜਾਂ ਪੇਸ਼ਾਬ ਦਾ ਨਮੂਨਾ ਇਕੱਠਾ ਕੀਤਾ ਜਾਏਗਾ।
ਖਸਰੇ ਵਾਲਾ ਵਿਅਕਤੀ ਉਨ੍ਹਾਂ ਦੇ ਪਹਿਲੇ ਰੈਸ਼ ਦੇ ਉਭਰਨ ਤੋਂ ੪ ਦਿਨ ਪਹਿਲਾਂ ਤੋਂ ੪ ਦਿਨ ਬਾਅਦ ਤੱਕ ਵਾਇਰਸ ਨੂੰ ਦੂਸਰਿਆਂ ਤੱਕ ਫੈਲਾ ਸਕਦਾ ਹੈ। ਜੇ ਤੁਹਾਨੂੰ ਖਸਰਾ ਹੈ ਤਾਂ ਤੁਸੀਂ ਇਹ ਕਰਕੇ ਉਸ ਨੂੰ ਦੂਜਿਆਂ ਤੱਕ ਫੈਲਣ ਤੋਂ ਰੋਕਣ ਵਿੱਚ ਸਹਾਇਤਾ ਕਰ ਸਕਦੇ ਹੋ|
(੧) ਰੈਸ਼ ਦੇ ਪਹਿਲੀ ਵਾਰੀ ਉਭਰਨ ਤੋਂ ਬਾਅਦ ਘੱਟੋ - ਘੱਟ ੪ ਦਿਨ ਘਰ ਰਹਿਣਾ।
(੨) ਆਪਣੇ ਹੱਥ ਨੇਮਕ ਤੌਰ ਨਾਲ ਧੋਣਾ।
(੩) ਆਪਣੇ ਹੱਥਾਂ ਦੀ ਜਗ੍ਹਾ ਇੱਕ ਟਿਸ਼ੂ ਜਾਂ ਆਪਣੀ ਬਾਂਹ ਵਿੱਚ ਖੰਘਣਾ ਜਾਂ ਛਿੱਕਣਾ।
(੪) ਭੋਜਨ, ਪੇਯ ਪਦਾਰਥ ਜਾਂ ਸਿਗਰਟਾਂ ਸਾਂਝੀਆਂ ਨਾ ਕਰਨੀਆਂ ਜਾਂ ਦੂਸਰਿਆਂ ਨੂੰ ਨਾ ਚੁੰਮਣਾ।
ਸਿਹਤ ਦੀ ਦੇਖਭਾਲ ਦਾ ਪ੍ਰਬੰਧ ਕਰਨ ਵਾਲੇ ਨੂੰ ਮਿਲਣ ਤੋਂ ਬਾਅਦ, ਹੋ ਸਕਦਾ ਹੈ ਹੇਠਾਂ ਦਿੱਤੇ ਗਏ ਘਰੇਲੂ ਇਲਾਜ ਦੇ ਨੁਮਖੇ ਅਰਾਮ ਕਰਦੇ ਅਤੇ ਠੀਕ ਹੋਣ ਦੇ ਦੌਰਾਨ ਤੁਹਾਨੂੰ ਜਿਆਦਾ ਸੁਖਾਵਾਂਰਹਿਣ ਵਿੱਚ ਸਹਾਇਤਾ ਕਰਨ।
(੧) ਬਹੁਤ ਸਾਰੇ ਤਰਲ ਪਦਾਰਥ ਜਿਵੇਂ ਕਿ ਪਾਣੀ, ਜੂਸ, ਅਤੇ ਸੂਪ ਪਿਓ, ਖਾਸ ਕਰਕੇ ਜੇ ਤੁਹਾਨੂੰ ਬੁਖਾਰ ਹੈ।
(੨) ਖੂਬ ਅਰਾਮ ਕਰੋ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 6/22/2020