ਕਿਡਨੀ, ਮੂਤਰਵਾਹਿਨੀ, ਮੂਤਰਾਸ਼ਯ ਅਤੇ ਮੂਤਰਨਲੀ ਮੂਤਰਮਾਰਗ ਬਣਾਂਦੀ ਹੈ। ਜਿਸ ਵਿਚ ਬੈਕਟੀਰੀਆ ਦੁਆਰਾ ਹੌਣ ਵਾਲੇ ਸੰਕ੍ਰਮਣ ਨੂੰ ਮੂਤਰ-ਮਾਰਗ ਕਹਿੰਦੇ ਹਨ।
ਮੂਤਰਮਾਰਗ ਦੇ ਵਖ-ਵਖ ਭਾਗ ਵਿਚ ਸੰਕ੍ਰਮਣ ਦੇ ਅਸਰ ਦੇ ਲਛਣ ਵੀ ਵਖ-ਵਖ ਹੁੰਦੇ ਹਨ। ਇਹ ਲਛਣ ਸੰਕ੍ਰਮਣ ਦੀ ਮਾਤਰਾ ਦੇ ਅਨੁਸਾਰ ਘਟ ਜਾਂ ਵਧ ਮਾਤਰਾ ਵਿਚ ਦਿਖਾਈ ਦੇ ਸਕਦੇ ਹਨ।
(1) ਪੇਸ਼ਾਬ ਕਰਦੇ ਸਮੇਂਜਲਨ ਜਾਂ ਦਰਦ ਹੌਣਾ।
(2) ਵਾਰ-ਵਾਰ ਪੇਸ਼ਾਬ ਜਾਣਾ ਅਤੇ ਬੂੰਦ-ਬੂੰਦ ਪੇਸ਼ਾਬ ਹੌਣਾ।
(3) ਬੁਖ਼ਾਰ ਆਣਾ।
(1) ਪੇਟ ਦੇ ਨੀਚੇ ਵਾਲੇ (ਹੇਠਾਂ ਵਾਲੇ) ਪੇਡੁ ਵਿਚ ਦਰਦ ਹੌਣਾ।
(2) ਲਾਲ ਰੰਗ ਦਾ ਪੇਸ਼ਾਬ ਆਣਾ।
(1) ਠੰਡ ਦੇ ਨਾਲ ਬੁਖ਼ਾਰ ਆਣਾ।
(2) ਕਮਰ ਵਿਚ ਦਰਦ ਹੌਣਾ ਅਤੇ ਕਮਜੋਰੀ ਦਾ ਅਹਿਸਾਸ ਹੌਣਾ।
(3) ਜੇ ਯੋਗਘ ਉਪਚਾਰ ਨਾ ਕਰਾਇਆ ਜਾਏ ਤਾਂ ਇਹ ਸੰਕ੍ਰਮਣ ਜਾਨਲੇਵਾ ਵੀ ਹੋ ਸਕਦਾ ਹੈ।
ਵਾਰ ਵਾਰ ਮੂਤਰ-ਮਾਰਗ ਵਿਚ ਸੰਕ੍ਰਮਣ ਹੌਣਾ ਅਤੇ ਯੋਗਘ ਉਪਚਾਰ ਦੇ ਬਾਅਦ ਵੀ ਸੰਕ੍ਰਮਣ ਨਿਅੰਤ੍ਰਣ ਵਿਚ ਨਾ ਆਣ ਦੇ ਕਾਰਨ ਨਿਮਨਲਿਖਤ ਹਨ:
(1) ਇਸਤ੍ਰੀਆਂ ਵਿਚ ਮੂਤਰਨਲੀ ਛੋਟੀ ਹੌਣ ਦੇ ਕਾਰਨ ਮੂਤਰਾਸ਼ਯ ਵਿਚ ਸੰਕ੍ਰਮਣ ਜਲਦੀ ਹੋ ਸਕਦਾ ਹੈ।
(2) ਡਾਇਬਿਟੀਜ਼ ਵਿਚ ਖ਼ੂਨ ਅਤੇ ਪੇਸ਼ਾਬ ਵਿਚ ਸ਼ਕਰ (ਗਲੋਕੋਜ਼) ਦੀ ਮਾਤਰਾ ਜ਼ਿਆਦਾ ਹੌਣ ਦੇ ਕਾਰਨ।
(3) ਵਡੀ ਉਮਰ ਦੇ ਕਈ ਪੁਰਸ਼ਾਂ ਵਿਚ ਪ੍ਰੋਸਟੇਟ ਗੰਥੀ ਵਧ ਜਾਣ ਦੇ ਕਾਰਨ ਅਤੇ ਵਡੀ ਉਮਰ ਦੀ ਕਈ ਔਰਤਾਂ ਵਿਚ ਮੂਤਰਨਲੀ ਸਿਕੁੜ ਜਾਣ ਦੇ ਕਾਰਨ ਪੇਸ਼ਾਬ ਕਰਨ ਵਿਚ ਤਕਲੀਫ ਹੁੰਦੀ ਹੈ ਅਤੇ ਮੂਤਰਾਸ਼ਯ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦਾ ਹੈ।
(4) ਮੂਤਰਮਾਰਗ ਵਿਚ ਪ'ਥਰੀ ਦੀ ਬਿਮਾਰੀ।
(5) ਮੂਤਰ-ਮਾਰਗ ਵਿਚ ਅਵਰੋਧ: ਮੂਤਰਨਲੀ ਸਿ'ਕੁੜ ਗਈ ਹੋਵੈ ਜਾਂ ਕਿਡਨੀ ਅਤੇ ਮੂਤਰਵਾਹਿਨੀ ਦੇ ਵਿਚ ਦਾ ਹਿਸਾ ਸਿਕੁੜ ਗਿਆ ਹੋਵੈ।
(6) ਅਨਯ ਕਾਰਨ: ਮੂਤਰਾਸ਼ਯ ਦੇ ਸਾਮਾਨਯ ਰੂਪ ਵਿਚ ਕੰਮ ਕਰਨ ਦੀ ਪ੍ਰਕਿਰਿਆ ਵਿਚ ਖ਼ਾਸੀ, ਜਨਮ ਤੋਂ ਮੂਤਰਮਾਰਗ ਵਿਚ ਹੌਣੀ ਜਿਸ ਕਰਕੇ ਪੇਸ਼ਾਬ ਮੂਤਰਸ਼ਯ ਤੋਂ ਮੂਤਰਵਾਹਿਨੀ ਵਿਚ ਉਲਟ ਜਾਂਵੈ ਮੂਤਰਮਾਰਗ ਵਿਚ ਟੀ.ਬੀ. ਦਾ ਅਸਰ ਹੌਣਾ।
ਆਮ ਤੌਰ ਤੇ ਬਾਲ ਅਵਸਥਾ ਦੇ ਬਾਅਦ ਮੂਤਰਮਾਰਗ ਵਿਚ ਸੰਕ੍ਰਮਣ ਵਾਰ ਵਾਰ ਹੌਣ ਤੇ ਵੀ ਕਿਡਨੀ ਨੂੰ ਨੁਕਸਾਨ ਨਹੀਂ ਹੁੰਦਾ ਹੈ। ਲੇਕਿਨ ਮੂਤਰਮਾਰਗ ਵਿਚ ਪਥਰੀ, ਅਵਰੋਧ ਜਾਂ ਟੀ.ਬੀ. ਦੀ ਬਿਮਾਰੀ ਵਗੈਰਾ੍ਹ ਦੀ ਉਪਸਥਿਤੀ ਹੋਵੈ, ਤਾਂ ਮੂਤਰ-ਮਾਰਗ ਸੰਕ੍ਰਮਣ ਨਾਲ ਕਿਡਨੀ ਨੂੰ ਨੁਕਸਾਨ ਹੌਣ ਦਾ ਡਰ ਰਹਿੰਦਾ ਹੈ। ਬਚਿਆਂ ਵਿਚ ਮੂਤਰ-ਮਾਰਗ ਦੇ ਸੰਕ੍ਰਮਣ ਦਾ ਇਲਾਜ ਜੇਕਰ ਉਚਿਤ ਸਮੇਂ ਤੇ ਨਾ ਕਰਾਇਆ ਜਾਏ, ਤਾਂ ਕਿਡਨੀ ਫਿਰ ਤੋਂ ਠੀਕ ਨਾ ਹੋ ਸਕੇ, ਇਸ ਪ੍ਰਕਾਰ ਨੁਕਸਾਨ ਹੋ ਸਕਦਾ ਹੈ। ਇਸ ਲਈ ਮੂਤਰ-ਮਾਰਗ ਸੰਕ੍ਰਮਣ ਦੀ ਸਮਸਿਆ ਬਾਕੀ ਉਮਰ ਦੇ ਮੁਖਾਬਲੇ ਬਚਿਆਂ ਵਿਚ ਜ਼ਿਆਦਾ ਗੰਭੀਰ ਹੁੰਦੀ ਹੈ।
ਪੇਸ਼ਾਬ ਦੀ ਸਾਮਾਨਯ (ਆਮ) ਜਾਂਚ: ਪੇਸ਼ਾਬ ਦੀ ਮਾਈਕ੍ਰੋਸਕੋਪ ਦੁਆਰਾ ਹੌਣ ਵਾਲੀ ਜਾਂਚ ਵਿਚ ਮਵਾਦ ਦਾ ਹੌਣਾ ਮੂਤਰ ਮਾਰਗ ਦੇ ਸੰਕ੍ਰਮਣ ਦਾ ਸੂਚਕ ਹੈ।
ਪੇਸ਼ਾਬ ਦੇ ਕਲਚਰ ਅਤੇ ਸੇੰਸਟਿਵਿਟੀ ਦੀ ਜਾਂਚ: ਪੇਸ਼ਾਬ ਦੇ ਕਲਚਰ ਅਤੇ ਸੇੰਸਟਿਵਿਟੀ ਦੀ ਜਾਂਚ ਸੰਕ੍ਰਮਣ ਦੇ ਲਈ ਜਿਮੇੰਦਾਰ ਬੈਕਟੀਰੀਆ ਦਾ ਪ੍ਰਕਾਰ ਅਤੇ ਉਸਦੇ ਉਪਚਾਰ ਦੇ ਲਈ ਅਸਰਕਾਰਕ ਦਵਾਈ ਦੀ ਪੂਰੀ ਜਾਣਕਾਰੀ ਦੇਂਦਾ ਹੈ।
ਅਨਯ ਜਾਂਚ: ਖ਼ੂਨ ਦੀ ਜਾਂਚ ਵਿਚ ਖ਼ੂਨ ਵਿਚ ਉਪਸਥਿਤ ਸ਼ਵੇਤਕਣ ਦੀ ਅ'ਧਕ ਮਾਤਰਾ ਸੰਕ੍ਰਮਣ ਦੀ ਗੰਭੀਰਤਾ ਦਰਸ਼ਾਦੀ ਹੈ।
ਪੇਸ਼ਾਬ ਵਿਚ ਵਾਰ-ਵਾਰ ਮਵਾਦ ਹੌਣ ਦੇ ਅਤੇ ਸੰਕ੍ਰਮਣ ਦੇ ਉਪਚਾਰ ਕਾਰਗਰ ਨਾ ਹੌਣ ਦੀ ਵਜਾ੍ਹ ਪਤਾ ਕਰਨ ਦੇ ਲਈ ਨਿਮਨਲਿਖਤ ਜਾਂਚਾਂ ਕੀਤੀਆਂ ਜਾਂਦੀਆ ਹਨ।
(1) ਪੇਟ ਦਾ ਐਕਸਰੇ ਅਤੇ ਸੋਨੋਗ੍ਰਾਫੀ।
(2) ਇੰਨਟ੍ਰਾਵੀਨਲ ਪਾਇਲੋਗ੍ਰਾਫੀ
(3) ਮਿਕਚੂਰੇਟਿਂਗ ਸਿਸਟੋਯੂਰੇਥੋ੍ਰਗ੍ਰਾਮ
(4) ਪੇਸ਼ਾਬ ਵਿਚ ਟੀ.ਬੀ. ਦੇ ਜੀਵਾਣੂ ਦੀ ਜਾਂਚ
(5) ਯੂਰੋਲਾਜਿਸਟ ਦੁਵਾਰਾ ਵਿਸ਼ੇਸ਼ ਪ੍ਰਕਾਰ ਦੀ ਦੂਰਬੀਨ ਨਾਲ ਮੂਤਰਨਲੀ ਅਤੇ ਮੂਤਰਾਸ਼ਯ ਦੇ ਅੰਦਰ ਦੇ ਹਿਸੇ ਦੀ ਜਾਂਚ
(6) ਇਸਤ੍ਰੀ ਰੋਗ ਸਪੈਸ਼ਲਿਸਟ ਦੁਆਰਾ ਜਾਂਚ ਦਾ ਨਿਦਾਨ।
(1) ਜ਼ਿਆਦਾ ਪਾਣੀ ਲੈਣਾ: ਪੇਸ਼ਾਬ ਦੇ ਸੰਕ੍ਰਮਣ ਵਿਚ ਮਰੀਜ਼ਾ ਨੂੰ ਜ਼ਿਆਦਾ ਮਾਤਰਾ ਵਿਚ ਪਾਣੀ ਲੈਣ ਦੀ ਖ਼ਾਸ ਸਲਾਹ ਦਿ'ਤੀ ਜਾਂਦੀ ਹੈ। ਕਿਡਨੀ ਵਿਚ ਸੰਕ੍ਰਮਣ ਦੇ ਕਾਰਨ ਕੁਝ ਮਰੀਜ਼ਾ ਨੂੰ ਬਹੁਤ ਜ਼ਿਆਦਾ ਉਲਟੀਆਂ ਹੁੰਦੀਆਂ ਹਨ। ਓਹਨਾ ਨੂੰ ਹਸਪਤਾਲ ਭਰਤੀ ਕਰਕੇ ਗਲੁਕੋਜ਼ ਦੀ ਬੋਤਲ ਚੜਾਣ ਦੀ ਲੋੜ ਵੀ ਪੈਂਦੀ ਹੈ।
(2) ਦਵਾਈ ਦੁਆਰਾ ਉਪਚਾਰ: ਮੂਤਰਾਸ਼ਯ ਵਿਚ ਸੰਕ੍ਰਮਣ ਦੀ ਤਕਲੀਫ ਵਾਲੇ ਮਰੀਜ਼ਾ ਵਿਚ (ਨਾਰਮਲੀ), ਸਾਮਾਨਯਤਾ ਕੋਟ੍ਰਾਈਮੇਕਸੇਜੋਲ, ਸਿਫੇਲੋਸਪੋਰੀਨ ਜਾਂ ਕਵੀਨੋਲੋੰਸ ਗਰੂਪ ਦੀ ਮਾਤਰਾ ਦਵਾਈ ਦੁਆਰਾ ੳੁਪਚਾਰ ਕੀਤਾ ਜਾਂਦਾ ਹੈ। ਇਹ ਦਵਾਈਆਂ ਆਮ ਤੌਰ ਤੇ ਸਤ ਦਿਨਾਂ ਲਈ ਦਿ'ਤੀਆਂ ਜਾਂਦੀਆ ਹਨ। ਜਿਨਾਂਹ ਮਰੀਜ਼ਾਂ ਵਿਚ ਕਿਡਨੀ ਦਾ ਸੰਕ੍ਰਮਣ ਬਹੁਤ ਗੰਭੀਰ (ਐਕਉਟ ਪਾਇਲੋਨੇਫ੍ਰਾਈਟਿਸ) ਹੁੰਦਾ ਹੈ, ਉਨਾਂ ਨੂੰ ਸ਼ੂਰੂ ਵਿਚ ਇੰਜੇਕਸ਼ਨ ਦੁਆਰਾ ਏੰਟੀਬਾਉਟਿਕਸ ਦਿਤੀਆਂ ਜਾਂਦੀਆ ਹਨ। ਸਾਧਾਰਨ ਤੌਰ ਤੇ ਸਿਫੇਲੋਸਪੋਰੀਨਜ਼, ਕਵੀਨੋਲੋੰਸ, ਏਮੀਨੋਗਲਾਈਕੋਸਾਈਡਸ ਗਰੂਪ ਦੇਇੰਨਜੇਕਸ਼ਨ ਇਸ ਉਪਚਾਰ ਵਿਚ ਪ੍ਰਯੋਗ ਕੀਤੇ ਜਾਂਦੇ ਹਨ। ਪੇਸ਼ਾਬ ਦੇ ਕ'ਲਚਰ ਰਿਪੋਰਟ ਦੀ ਮਦਦ ਨਾਲ ਜ਼ਿਆਦਾ ਅਸਰਕਾਰਕ ਦਵਾਈਆਂ ਅਤੇ ਇੰਨਜੇਕਸ਼ਨਜ਼ ਦਾ ਚੁਣਾਵ ਕੀਤਾ ਜਾਂਦਾ ਹੈ। ਤਬੀਅਤ ਵਿਚ ਸੁਧਾਰ ਹੌਣ ਦੇ ਬਾਵਜ਼ੂਦ ਇਹ ਉਪਚਾਰ 14 ਦਿਨ ਤਕ ਕੀਤਾ ਜਾਂਦਾ ਹੈ। ਉਪਚਾਰ ਦੇ ਬਾਅਦ ਕੀਤੀ ਜਾਣ ਵਾਲੀ ਪੇਸ਼ਾਬ ਦੀ ਜਾਂਚ ਨਾਲ, ਉਪਚਾਰ ਨਾਲ ਕਿਤਨਾ ਫਾਇਦਾ ਹੋਇਆ ਹੈ, ਇਸਦੀ ਜਾਣਕਾਰੀ ਮਿਲਦੀ ਹੈ। ਦਵਾਈ ਪੂਰੀ ਹੌਣ ਦੇ ਬਾਅਦ ਪੇਸ਼ਾਬ ਵਿਚ ਮਵਾਦ ਨਾ ਹੌਣਾ, ਸੰਕ੍ਰਮਣ ਤੇ ਕੰਨਟ੍ਰੋਲ ਨੂੰ ਦਰਸ਼ਾਂਦਾ ਹੈ।
(3) ਮੂਤਰਮਾਰਗ ਦੇ ਸੰਕ੍ਰਮਣ ਦੇ ਕਾਰਨਾਂ ਦਾ ਉਪਚਾਰ: ਜ਼ਰੂਰੀ ਜਾਂਚਾ ਦੀ ਮਦਦ ਨਾਲ ਮੂਤਰ-ਮਾਰਗ ਵਿਚ ਉਪਸਥਿਤ ਕਿਹੜੀ ਸਮਸਿਆ ਦੇ ਕਾਰਨ ਵਾਰ-ਵਾਰ ਸੰਕੰਮਣ ਹੋ ਰਿਹਾ ਹੈ, ਜਾਂ ਉਪਚਾਰ ਦਾ ਫਾਇਦਾ ਨਹੀਂ ਹੋ ਰਿਹਾ ਹੈ, ਇਸਦਾ ਨਿਦਾਨ ਕੀਤਾ ਜਾਂਦਾ ਹੈ। ਇਸ ਨਿਦਾਨ ਨੂੰ ਧਿਆਨ ਵਿਚ ਰਖਦੇ ਹੋੲੈ ਦਵਾਈ ਵਿਚ ਜ਼ਰੂਰੀ ਤਬਦੀਲੀ ਅਤੇ ਕੁਝ ਮਰੀਜ਼ਾਂ ਵਿਚ ਆਪਰੇਸ਼ਨ ਕੀਤਾ ਜਾਂਦਾ ਹੈ।
ਮੂਤਰ-ਮਾਰਗ ਦਾ ਖ਼ੈਆਹ (ਟੀ.ਬੀ): ਖ਼ੈਹਾ (ਟੀ.ਬੀ) ਸਰੀਰ ਦੇ ਵਖਰੇ-ਵਖਰੇ ਅੰਗਾਂ ਤੇ ਪ੍ਰਭਾਵ ਪਾਂਦਾ ਹੈ, ਜਿਸ ਵਿਚ ਕਿਡਨੀ ਤੇ ਹੌਣਵਾਲਾ ਅਸਰ 4 ਤੋਂ 8 ਪ੍ਰਤੀਸ਼ਤ ਮਰੀਜ਼ਾਂ ਵਿਚ ਹੁੰਦਾ ਹੈ। ਮੂਤਰਾ-ਮਾਰਗ ਵਿਚ ਵਾਰ - ਵਾਰ ਸੰਕ੍ਰਮਣ ਹੌਣ ਦਾ ਇਕ ਕਾਰਨ ਮੂਤਰ-ਮਾਰਗ ਦਾ ਟੀ.ਬੀ. ਵੀ ਹੈ।
(1) ਇਹ ਰੋਗ ਆਮ ਤੌਰ ਤੇ 25 ਤੋਂ 40 ਸਾਲ ਦੀ ਉਮਰ ਦੇ ਦੌਰਾਨ ਅਤੇ ਇਸਤ੍ਰੀਆ ਦੀ ਤੁਲਨਾ ਵਿਚ ਪੁਰਸ਼ਾਂ ਵਿਚ ਜ਼ਿਆਦਾ ਦੇਖਿਆ ਜਾਂਦਾ ਹੈ।
(2) 20 ਤੋਂ 30 ਪ੍ਰਤੀਸ਼ਤ ਮਰੀਜ਼ਾਂ ਵਿਚ ਇਸ ਰੋਗ ਦੇ ਕੋਈ ਲਛਣ ਨਹੀਂ ਦਿਖਦੇ ਹਨ। ਪਰ ਅਨਯ (ਹੋਰ ਕਈ) ਸਮਸਿਆ ਦੀ ਜਾਂਚ ਦੇ ਦੌਰਾਨ ਆਕਸਿਮਕ ਰੂਪ ਵਿਚ ਇਸ ਰੋਗ ਦਾ ਨਿਦਾਨ ਹੁੰਦਾ ਹੈ।
(3) ਪੇਸ਼ਾਬ ਵਿਚ ਜਲਨ ਹੌਣੀ, ਵਾਰ-ਵਾਰ ਪੇਸ਼ਾਬ ਦਾ ਆਣਾ ਅਤੇ ਨਾਰਮਲ ਉਪਚਾਰ ਨਾਲ ਫਾਇਦਾ ਨਾ ਮਿਲਣਾ।
(4) ਪੇਸ਼ਾਬ ਲਾਲ ਹੌਣਾ।
(5) ਮਸਾਂ 10 ਤੋਂ 20 ਪ੍ਰਤੀਸ਼ਤ ਮਰੀਜ਼ਾ ਨੂੰ ਸ਼ਾਮ ਨੂੰ ਬੁਖਾਰ ਹੋ ਜਾਣਾ, ਥਕਾਵਟ ਮਹਿਸੂਸ ਹੌਣੀ, ਵਜ਼ਨ ਦਾ ਘਟ ਹੌਣਾ, ਭੁਖ ਨਾ ਲਗਣਾ ਆਦਿ ਟੀ.ਬੀ. ਰੋਗ ਦੇ ਲਛਣ ਦਿਖਾਈ ਦੇਂਦੇ ਹਨ।
(6) ਮੂਤਰ-ਮਾਰਗ ਵਿਚ ਟੀ.ਬੀ. ਦੇ ਗੰਭੀਰ ਅਸਰ ਦੇ ਕਾਰਨ ਬਹੁਤ ਜ਼ਿਆਦਾ ਸੰਕ੍ਰਮਣ ਹੌਣਾ, ਪਥਰੀ ਹੌਣੀ, ਖ਼ੂਨ ਦਾ ਦਬਾਅ ਵਧਣਾ ਅਤੇ ਮੂਤਰ-ਮਾਰਗ ਦੇ ਅਵਰੋਧ ਨਾਲ ਕਿਡਨੀ ਫੁਲਣ ਦੇ ਕਾਰਨ ਕਿਡਨੀ ਖ਼ਰਾਬ ਹੌਣੀ ਆਦਿ ਸਮਸਿਆਵਾਂ ਵੀ ਸੰਭਵ ਹਨ।
(1) ਪੇਸ਼ਾਬ ਦੀ ਜਾਂਚ:
- ਇਹ ਸਭ ਤੋਂ ਮਹਤਵਪਰਨ ਜਾਂਚ ਹੁੰਦੀ ਹੈ। ਪੇਸ਼ਾਬ ਵਿਚ ਮਵਾਦ ਅਤੇ ਰਕਤਕਣ ਦੋਨੋਂ ਨਜ਼ਰ ਆਉੁਣੇ ਅਤੇ ਪੇਸ਼ਾਬ ਏਸਿਡਿਕ ਹੌਣਾ।
- ਵਿਸ਼ੇਸ਼ ਪ੍ਰਕਾਰ ਦੀ ਸਟੀਕ ਜਾਂਚ ਕਰਾਣ ਤੇ ਪੇਸ਼ਾਬ ਵਿਚ ਟੀ.ਬੀ. ਦੇ ਜੀਵਾਣੂ ਦਿਖਾਈ ਦੇਂਦੇ ਹਨ।
- ਪੇਸ਼ਾਬ ਦੀ ਕਲਚਰ ਦੀ ਜਾਂਚ ਵਿਚ ਕੋਈ ਜੀਵਾਣੂ ਦਿਖਾਈ ਨਾ ਦੇਣਾ
(2) ਸੋਨੋਗ੍ਰਾਫੀ:
ਸ਼ੂਰੁਆਤ ਵਿਚ ਇਸ ਜਾਂਚ ਵਿਚ ਕੋਈ ਜਾਣਕਾਰੀ ਨਹੀਂ ਮਿਲਦੀ ਹੈ। ਕਈ ਵਾਰ ਟੀ.ਬੀ. ਦੇ ਜ਼ਿਆਦਾ ਪ੍ਰਤੀਕੁਲ ਪ੍ਭਾਵ ਨਾਲ ਕਿਡਨੀ ਫੁਲੀ ਜਾਂ ਸਿਕੁੜੀ ਹੋਈ ਦਿਖਾਈ ਦੇਂਦੀ ਹੈ।
(3) ਆਈ.ਵੀ .ਪੀ:
ਭਹੁਤ ਹੀ ਉਪਯੋਗੀ ਇਸ ਜਾਂਚ ਵਿਚ ਟੀ.ਬੀ ਦੇ ਕਾਰਨ ਮੂਤਰ-ਵਾਹਿਨੀ ਸਿਕੁੜੀ ਹੋਈ, ਕਿਡਨੀ ਦੇ ਆਕਾਰ ਵਿਚ ਹੋਇਆਂ ਪਰਿਵਰਤਨ (ਫੁਲੀ ਹੋਈ ਜਾਂ ਸਿਕੁੜੀ ਹੋਈ) ਜਾਂ ਮੂਤਰਾਸ਼ਯ ਦਾ ਸਿਕੁੜ ਜਾਣਾ ਜਿਹੀਆਂ ਤਕਲੀਫਾਂ ਦੇਖੀਆ ਜਾਂਦੀਆ ਹਨ।
ਕਈ ਮਰੀਜ਼ਾਂ ਵਿਚ ਮੂਤਰਨਲੀ ਅਤੇ ਮੂਤਰਾਸ਼ਯ ਦੀ ਦੂਰਬੀਨ ਦੁਆਰਾ ਜਾਂਚ (ਸਿਸਟੋਸਕੋਪੀ) ਅਤੇ ਬਾਇਉਪਸੀ ਨਾਲ ਕਾਫੀ ਮਦਦ ਮਿਲਦੀ ਹੈ। ਮੂਤਰ-ਮਾਰਗ ਦੇ ਟੀ.ਬੀ ਦਾ ਉਪਚਾਰ:
(1) ਦਵਾਈਆਂ: ਮੂਤਰ-ਮਾਗਰ ਦੇ ਟੀ.ਬੀ ਵਿਚ ਪ੍ਰਯੋਗ ਕੀਤੀ ਜਾਣ ਵਾਲੀਆਂ ਦਵਾਈਆਂ ਹੀ ਦਿਤੀਆਂ ਜਾਂਦੀਆ ਹਨ। ਆਮ ਤੋਰ ਤੇ ਸ਼ੂਰੁ ਦੇ ਦੋ ਮਹੀਨਿਆਂ ਵਿਚ ਚਾਰ ਪ੍ਰਕਾਰ ਦੀਆਂ ਦਵਾਈਆਂ ਅਤੇ ਉਸਦੇ ਬਾਅਦ ਤਿੰਨ ਪ੍ਰਕਾਰ ਦੀਆਂ ਦਵਾਈਆਂ ਦਿਤੀਆਂ ਜਾਂਦੀਆਂ ਹਨ।
(2) ਅਨਯ ਉੁਪਚਾਰ: ਮੂਤਰ-ਮਾਰਗ ਦੀ ਟੀ.ਬੀ ਦੇ ਕਾਰਨ ਜੇਕਰ ਮੂਤਰ-ਮਾਰਗ ਵਿਚ ਅਵਰੋਧ (ਰੁਕਾਵਟ) ਹੋਵੈ, ਤਾਂ ਇਸਦਾ ਉਪਚਾਰ ਦੂਰਬੀਨ ਜਾਂ ਆਪਰੇਸ਼ਨ ਦੁਆਰਾ ਕੀਤਾ ਜਾਂਦਾ ਹੈ। ਕਿਸੀ ਮਰੀਜ਼ ਵਿਚ ਜੇਕਰ ਕਿਡਨੀ ਸੰਪੂਰਨ ਰੂਪ ਵਿਚ ਖ਼ਰਾਬ ਹੋ ਗਈ ਹੋਵੈ, ਤਾਂ ਐਸੀ ਕਿਡਨੀ ਨੂੰ ਆਪਰੇਸ਼ਨ ਦੁਆਰਾ ਕਢਿਆ ਜਾਂਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020