ਪਥਰੀ ਦੇ ਪ੍ਰਕਾਰ ਨੂੰ ਧਿਆਨ ਵਿਚ ਰਖਦੇ ਹੋਏ ਖਾਣ ਵਿਚ ਪੂਰੀ ਸਤ੍ਰਰਕਤਾ ਅਤੇ ਪਰਹੇਜ਼ ਰਖਣ ਨਾਲ ਪ'ਥਰੀ ਬਣਨ ਤੋਂ ਰੋਕਣ ਵਿਚ ਮਦਦ ਮਿਲਦੀ ਹੈ।
- ਖਾਣੇ ਵਿਚ ਨਮਕ ਘਟ ਮਾਤਰਾ ਵਿਚ ਲੈਣਾ ਚਾਹੀਦਾ ਹੈ, ਨਮਕੀਨ, ਪਾਪੜ, ਅਚਾਰ, ਜਿਹੇ ਜ਼ਿਆਦਾ ਨਮਕ ਵਾਲੇ ਖ਼ਾਦ ਪਦਾਰਥ ਨਹੀਂ ਖਾਣੇ ਚਾਹਿਦੇ। ਪਥਰੀ ਬਣਨ ਤੋਂ ਰੋਕਣ ਦੇ ਲਈ ਇਹ ਬਹੁਤ ਹੀ ਮਹਤਵਪੂਰਨ ਸੂਚਨਾ ਹੈ। ਦੁਰਭਾਗ ਨਾਲ ਜ਼ਿਆਦਾਤਰ ਮਰੀਜ਼ ਇਸ ਸੂਚਨਾ ਦੇ ਬਾਰੇ ਵਿਚ ਅਨਜਾਣ ਹੁੰਦੇ ਹਨ।
- ਨੀਂਬੂ ਪਾਣੀ, ਨਾਰੀਯਲ ਪਾਣੀ, ਮੌਸਬੀ ਦਾ ਰਸ, ਅਨਾਨਾਸ ਦਾ ਰਸ, ਗਾਜਰ, ਕਰੇਲਾ, ਬਿਨਾਂ ਬੀਜ ਦੇ ਟਮਾਟਰ, ਕੇਲਾ, ਜੌ, ਜਈ, ਬਾਦਾਮ ਇਤਆਦਿ ਦਾ ਸੇਵਨ ਪਥਰੀ ਬਣਨ ਤੋਂ ਰੋਕਣ ਵਿਚ ਮਦਦ ਕਰਦੇ ਹਨ। ਇਸ ਲਈ ਇਨਾਂ ਨੂੰ ਅਧਿਕ ਮਾਤਰਾ ਵਿਚ ਲੈਣ ਦੀ ਸਲਾਹ ਦਿਤੀ ਜਾਂਦੀ ਹੈ।
- ਪਥਰੀ ਦੇ ਮਰੀਜ਼ਾਂ ਨੂੰ ਦੁਧ ਦੇ ਉਤਪਾਦਨ ਜਿਵੇਂ ਉਚ ਕੈਲਸ਼ਿਯਮਯੁਕਤ ਖਾਦ ਪਦਾਰਥ ਖਾਣੇ ਨਹੀਂ ਚਾਹੀਦੇ ਇਹ ਧਾਰਨਾ ਗਲਤ ਹੈ। ਖਾਣੇ ਵਿਚ ਪ੍ਰਯਾਪਤ ਮਾਤਰਾ ਵਿਚ ਲਿਆ ਗਿਆ ਕੇਲਸ਼ਿਅਮ ਪਦਾਰਥ ਦੇ ਆਕਜਲੇਟ ਦੇ ਨਾਲ ਜੁੜ ਜਾਂਦਾ ਹੈ। ਇਸ ਨਾਲ ਪੇਟ ਵਿਚ ਆਂਤਾਂ ਦੁਆਰਾ ਆਕਜਲੇਟ ਦਾ ਸ਼ੋਸ਼ਨ ਘਟ ਹੋ ਜਾਂਦਾ ਹੈ। ਅਤੇ ਇਸ ਨਾਲ ਪਥਰੀ ਬਣਨ ਤੋਂ ਰੋਕਣ ਵਿਚ ਮਦਦ ਮਿਲਦੀ ਹੈ।
- ਵਿਟਾਮੀਨ 'ਸੀ' ਜ਼ਿਆਦਾ ਮਾਤਰਾ (4 ਗ੍ਰਾਮ ਜਾਂ ਉਸ ਤੋਂ ਜ਼ਿਆਦਾ) ਵਿਚ ਨਹੀ ਲੈਣਾ ਚਾਹੀਦਾ।
ਹੇਠਾਂ ਦਸੇ ਗਏ ਜ਼ਿਆਦਾ ਆਕਜਲੇਟ ਵਾਲੇ ਪਦਾਰਥ ਘਟ ਲੈਣੇ ਚਾਹਿਦੇ ਹਨ:
- ਸ਼ਾਗ-ਸਬਜ਼ੀ ਵਿਚ ਟਮਾਟਰ, ਭਿੰਡੀ, ਬੈਂਗਨ, ਸਹਜਨ, ਕਕੜੀ, ਪਾਲਕ, ਚੋਲਾਈ ਇਤਆਦਿ।
- ਫਲਾਂ ਵਿਚ ਚੀਕੂ, ਆਵਲਾ, ਅੰਗੂਰ, ਸਟ੍ਰਾਬਰੀ, ਰਸਭਰੀ ਸ਼ਰੀਫਾ ਅਤੇ ਕਾਜੂ।
- ਪੈਅ ਵਿਚ ਕੜਕ ਉਬਲੀ ਹੋਈ ਚਾ,ਅੰਗੂਰ ਦਾ ਜੂਸ, ਕੇਡਬਰੀ, ਕੋਕੋ, ਚਾਕਲੇਟ, ਥਮਸ਼ਅਪ, ਪੇਪਸੀ, ਕੋਕਾਕੋਲਾ।
ਨਿਮਨਲਿਖਤ ਖ਼ਾਦ ਪਦਾਰਥ ਜਿਸ ਤੋਂ ਯੂਰਕਿ ਏਸਿਡ ਵਧ ਜਾਂਦਾ ਹੈ, ਘਟ ਲੈਣੇ ਚਾਹਿਦੇ ਹਨ।
- ਸਵੀਟ ਬ੍ਰੇਡ, ਹੋਲ ਵੀਟ ਬ੍ਰੇਡ
- ਦਾਲਾਂ, ਮਟਰ, ਸੇਮ, ਮਸੂਰ ਦੀ ਦਾਲ
- ਸਬਜ਼ੀ, ਫੁਲਗੋਭੀ, ਬੈਂਗਨ, ਪਾਲਕ, ਮਸ਼ਰੂਮ
- ਫਲ: ਚੀਕੂ, ਸੀਤਾਫਲ, ਘੀਆ
- ਮਾਸਾਹਾਰ: ਮਾਸ, ਮੁਰਗਾ, ਮਛਲੀ, ਅੰਡਾ
- ਬੀਅਰ, ਸ਼ਰਾਬ
- ਜਿਸ ਮਰੀਜ਼ ਦੇ ਪੇਸ਼ਾਬ ਵਿਚ ਕੇਲਸ਼ਿਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਐਸੇ ਮਰੀਜ਼ਾਂ ਨੂੰ ਥਾਇਜਾਂਇਡਸ ਅਤੇ ਸਾਈਟ੍ਰੇਟ ਵਾਲੀ ਦਵਾਈ ਦਿਤੀ ਜਾਂਦੀ ਹੈ।
- ਯੁਰਿਕ ਏਸਿਡ ਦੀ ਪਥਰੀ ਦੇ ਲਈ ਏਲੋਪਯੁਰੀਨਾਲ ਅਤੇ ਪੇਸ਼ਾਬ ਨੂੰ ਖ਼ਾਰੀਯ (ਖ਼ਾਰਾ) ਬਣਾਣ ਵਾਲੀ ਦਵਾਈਆਂ ਦੇ ਸੇਵਨ ਦੀ ਸਲਾਹ ਦਿਤੀ ਜਾਂਦੀ ਹੈ।
(4) ਨਿਯਮਿਤ ਜ਼ਾਂਚ: ਪਥਰੀ ਅਪਣੇ-ਆਪ ਨਿਕਲ ਜਾਣ ਜਾਂ ਉਪਚਾਰ ਨਾਲ ਕਢੀ ਜਾਣ ਦੇ ਬਾਅਦ ਮੁੜ ਹੌਣ ਦੀ ਅਸ਼ੰਕਾ ਜ਼ਿਆਦਾਤਰ ਮਰੀਜ਼ਾ ਵਿਚ ਰਹਿੰਦੀ ਹੈ। ਅਤੇ ਕਈ ਮਰੀਜ਼ਾਂ ਵਿਚ ਪਥਰੀ ਹੌਣ ਤੇ ਵੀ ਪਥਰੀ ਦੇ ਲਛਣਾਂ ਦਾ ਅਭਾਵ ਹੁੰਦਾ ਹੈ। ਇਸ ਲਈ ਕੋਈ ਵੀ ਤਕਲੀਫ ਨਾ ਹੌਣ ਤੇ ਵੀ ਡਾਕਟਰ ਦੀ ਸਲਾਹ ਅਨੁਸਾਰ ਜਾਂ ਹਰ ਸਾਲ ਸੋਨੋਗ੍ਰਾਫੀ ਪ੍ਰੀਖਸ਼ਣ ਕਰਾਣਾ ਜ਼ਰੂਰੀ ਹੈ। ਸੋਨੋਗ੍ਰਾਫੀ ਪਰੀਖਸ਼ਣ ਪਥਰੀ ਨਾ ਹੌਣ ਦਾ ਪ੍ਰਮਾਣ ਜਾਂ ਪਥਰੀ ਦਾ ਪ੍ਰਾਰੰਭਿਕ ਅਵਸਥਾ ਵਿਚ ਨਿਦਾਨ ਹੋ ਸਕਦਾ ਹੈ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 2/6/2020