ਐਕਉਟ ਕਿਡਨੀ ਫੇਲਿਉੁਰ ਹੌਣ ਦੇ ਕੀ ਕਾਰਨ ਹਨ?
(1) ਬਹੁਤ ਜ਼ਿਆਦਾ ਦਸਤ ਅਤੇ ਉਲਟੀ ਹੌਣ ਦੇ ਕਾਰਨ ਸਰੀਰ ਵਿਚ ਪਾਣੀ ਦੀ ਮਾਤਰਾ ਵਿਚ ਕੰਮੀ ਅਤੇ ਖ਼ੂਨ ਦੇ ਦਬਾਅ ਦਾ ਘਟ ਹੌਣਾ
(2) ਫਲਸੀਫੇਰਮ ਮਲੇਰੀਆ ਲੈਪਟੋਸਪਾਈਰੋਸਿਸ
(3) ਘ6ਫਧ ਧੲਡਚਿਇਨਚੇ ਦਾ ਹੌਣਾ, ਇਸ ਰੋਗ ਵਿਚ ਰਕਤਕਣ ਕਈ ਦਵਾਈਆਂ ਦੇ ਪ੍ਰਜੋਗ ਨਾਲ ਟੁਟਣ ਲਗਦੇ ਹਨ, ਜਿਸ ਕਰਦੇ ਕਿਡਨੀ ਅਚਾਨਕ ਫੇਲ ਹੋ ਸਕਦੀ ਹੈ।
(4) ਪਥਰੀ ਦੇ ਕਾਰਨ ਮੂਤਰਮਾਰਗ ਵਿਚ ਅਵਰੋਧ (ਰੁਕਾਵਟ) ਹੋਣੀ। ਇਸਦੇ ਇਲਾਵਾ ਖ਼ੂਨ ਵਿਚ ਗੰਭੀਰ ਸੰਕ੍ਰਮਣ (ਕਿਡਨੀ ਦੇ ਗੰਭੀਰ ਸੰਕ੍ਰਮਣ, ਕਿਡਨੀ ਵਿਚ ਵਿਸ਼ੇਸ਼ ਪ੍ਰਕਾਰ ਦੀ ਸੂਜਨ (ਘਲੋਮੲਰੁਲੋਨੲਪਹਰਟਿਸਿ) ਇਸਤ੍ਰੀਆਂ ਵਿਚ ਪ੍ਰਸਵ ਦੇ ਸਮੇਂ ਬਹੁਤ ਜ਼ਿਆਦਾ ਖ਼ੂਨ ਦਾ ਰਿਸਾਵ ਹੌਣਾ, ਦਵਾਈ ਦਾ ਵਿਪਰੀਤ ਅਸਰ ਹੌਣਾ, ਸਪ ਦਾ ਡਸਣਾ, ਸਨਾਯੂ ਦੇ ਜ਼ਿਆਦਾ ਦਬਾਅ ਨਾਲ ਉਤਪੰਨ ਜ਼ਹਿਰੀਲੇ ਪਦਾਰਥਾਂ ਦਾ ਕਿਡਨੀ ਤੇ ਗੰਭੀਰ ਅਸਰ ਹੌਣਾ ਆਦਿ ਐਕਉਟ ਕਿਡਨੀ ਫੇਲਿਉਰ ਦੇ ਕਾਰਨ ਹਨ।
ਇਸ ਪ੍ਰਕਾਰ ਦੇ ਕਿਡਨੀ ਫੇਲਿਉਰ ਵਿਚ ਸੰਪੂਰਨ ਕੰਮ ਕਰਦੀ ਕਿਡਨੀ ਦੇ ਅਚਾਨਕ ਖ਼ਰਾਬ ਹੋ ਜਾਣ ਦੀ ਵਜਾ੍ਹ ਕਰਕੇ ਇਸ ਰੋਗ ਦੇ ਲਛਣ ਜ਼ਿਆਦਾ ਮਾਤਰਾ ਵਿਚ ਉਤਪਨ (ਪੈਦਾ) ਹੁੰਦੇ ਹਨ। ਇਹ ਲਛਣ ਵਖ-ਵਖ ਮਰੀਜ਼ਾਂ ਵਿਚ ਕਈ ਪ੍ਰਕਾਰ ਦੇ, ਘਟ ਜਾਂ (ਜ਼ਿਆਦਾ) ਵਧ ਮਾਤਰਾ ਵਿਚ ਹੋ ਸਕਦੇ ਹਨ।
(1) ਭੁਖ ਘਟ ਲਗਣੀ, ਜੀ ਮਚਲਣਾ, ਉਲਟੀ ਹੌਣੀ, ਹਿਚਕੀ ਆਉਣੀ।
(2) ਪੇਸ਼ਾਬ ਘਟ ਹੌਣਾ ਜਾਂ ਬੰਦ ਹੋ ਜਾਣਾ।
(3) ਚਿਹਰੇ, ਪੈਰ ਅਤੇ ਸਰੀਰ ਵਿਚ ਸੂਜਨ ਹੌਣੀ, ਸਾਹ ਫੁਲਣਾ, ਬਲਡਪ੍ਰੇਸ਼ਰ ਦਾ ਵਧ ਜਾਣਾ।
(4) ਕਮਜ਼ੋਰੀ ਮਹਿਸੂਸ ਹੌਣਾ, ਉਨੀਂਦਰਾ ਹੌਣਾ, ਯਾਦ ਸ਼ਕਤੀ ਘਟ ਹੋ ਜਾਣੀ, ਸਰੀਰ ਵਿਚ ਆਕੜ ਹੌਣੀ ਆਦਿ (ਸਰੀਰ ਅਕੜਨਾ)
(5) ਖ਼ੂਨ ਦੀ ਉਲਟੀ ਹੌਣੀ ਅਤੇ ਖ਼ੂਨ ਵਿਚ ਪੋਟੇਸ਼ਿਯਮ ਦੀ ਮਾਤਰਾ ਵਧਣੀ (ਜਿਸਦੇ ਕਾਰਨ ਅਚਾਨਕ ਦਿਲ ਦੀ ਧੜਕਨ ਬੰਦ ਹੋ ਸਕਦੀ ਹੈ।) ਕਿਡਨੀ ਫੇਲਿਉਰ ਦੇ ਲਛਣਾਂ ਦੇ ਇਲਾਵਾ ਜਿਨਾਂ ਕਾਰਨਾ ਕਰਕੇ ਕਿਡਨੀ ਖ਼ਰਾਬ ਹੋਵੈ, ਉਸ ਰੋਗ ਦੇ ਲਛਣ ਵੀ ਮਰੀਜ਼ ਵਿਚ ਦਿਖਾਈ ਦੇਂਦੇ ਹਨ, ਜਿਵੇਂ ਜ਼ਹਿਰੀ ਮਲੇਰੀਆ ਵਿਚ ਠੰਢ ਦੇ ਨਾਲ ਬੁਖ਼ਾਰ ਹੌਣਾ।
ਜਦ ਕਿਸੀ ਰੋਗ ਦੇ ਕਾਰਨ ਕਿਡਨੀ ਖ਼ਰਾਬ ਹੌਣ ਦਾ ਸੰਦੇਹ (ਸ਼ਕ) ਹੋਵੈ ਅਤੇ ਮਰੀਜ਼ ਵਿਚ ਉਤਪਨ ਲ'ਛਣਾ ਦੀ ਵਜਾ੍ਹ ਨਾਲ ਕਿਡਨੀ ਫੇਲਿਉਰ ਦੀ ਅਸ਼ੰਕਾ ਹੋਵੈ ਤਦ ਤੁਰੰਤ (ਛੇਤੀ), ਖ਼ੂਨ ਦੀ ਜਾਂਚ ਕਰਾ ਲੈਣੀ ਚਾਹੀਦੀ ਹੈ। ਖ਼ੂਨ ਵਿਚ ਕ੍ਰੀਏਟੀਨਿਨ ਅਤੇ ਯੂਰੀਆ ਦੀ ਵਧ ਮਾਤਰਾ ਕਿਡਨੀ ਫੇਲਿਉਰ ਦਾ ਸਂਕੇਤ ਦੇਂਦੀ ਹੈ। ਪੇਸ਼ਾਬ ਅਤੇ ਖ਼ੂਨ ਦਾ ਪਰੀਖਣ, ਸੋਨੋਗਾਫੀ ਵਗੈਰਾ ਦੀ ਜਾਂਚ ਨਾਲ ਐਕਉਟ ਕਿਡਨੀ ਫੇਲਿਉਰ ਦਾ ਨਿਦਾਨ ਇਸਦੇ ਕਾਰਨ ਦਾ ਨਿਦਾਨ ਅਤੇ ਐਕਉਟ ਕਿਡਨੀ ਫੇਲਿਉਰ ਦੇ ਕਾਰਨ ਸਰੀਰ ਵਿਚ ਹੋਰ ਕਈ ਵਿਪਰੀਤ ਪ੍ਰਭਾਵ ਦੇ ਬਾਰੇ ਵਿਚ ਜਾਣਿਆ ਜਾ ਸਕਦਾ ਹੈ।
ਦਸਤ, ਉਲਟੀ, ਮਲੇਰੀਆ ਜਿਹੇ ਕਿਡਨੀ ਖ਼ਰਾਬ ਕਰਨ ਵਾਲੇ ਰੋਗਾਂ ਦਾ ਤੁਰੰਤ ਨਿਦਾਨ ਅਤੇ ਉਪਚਾਰ ਨਾਲ ਐਕਉਟ ਕਿਡਨੀ ਫੇਲਿਉਰ ਨੂੰ ਰੋਕਿਆ ਜਾ ਸਕਦਾ ਹੈ।
(1) ਰੋਗ ਦੇ ਸ਼ੂਰੁ ਵਿਚ ਪ੍ਰਯਾਪਤ (ਸ਼ੁਡਡਚਿਇਨਟ) ਮਾਤਰਾ ਵਿਚ ਪਾਣੀ ਚਾਹੀਦਾ ਹੈ।
(2) ਬਾਅਦ ਵਿਚ ਜੇਕਰ ਪੇਸ਼ਾਬ ਘਟ ਆ ਰਿਹਾ ਹੋਵੈ, ਤਾਂ ਡਾਕਟਰ ਨੂੰ ਇਸਦੀ ਤੁਰੰਤ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਪੇਸ਼ਾਬ ਦੀ ਮਾਤਰਾ ਜਿਨਾਂਹ ਹੀ ਪਾਣੀ ਪੀਣਾ ਚਾਹੀਦਾ ਹੈ।
(3) ਕੋਈ ਵੀ ਐਸੀ ਦਵਾਈ ਨਹੀਂ ਲੈਣੀ ਚਾਹੀਦੀ, ਜਿਸ ਨਾਲ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੋਵੈ (ਖਾਸ ਕਰਕੇ ਦਰਦਨਾਸ਼ਕ ਦਵਾਈਆਂ (ਫੳਨਿਕਲਿਲੲਰਸ)
ਯੋਘ ਉਪਚਾਰ ਲੈਣ ਨਾਲ ਲਗਭਗ ੧-੪ ਹਫ਼ਤਿਆਂ ਵਿਚ ਜ਼ਿਆਦਾਤਰ ਮਰੀਜ਼ਾਂ ਦੀ ਕਿਡਨੀ ਫਿਰ ਤੋਂ ਪੂਰੀ ਤਰ੍ਹਾਂ ਕੰਮ ਕਰਨ ਲਗਦੀ ਹੈ। ਅਜਿਹੇ ਮਰੀਜ਼ਾਂ ਨੂੰ ਇਲਾਜ ਪੂਰਾ ਹੌਣ ਦੇ ਬਾਅਦ ਦਵਾਈ ਲੈਣ ਜਾਂ ਡਾਇਲਿਸਿਸ ਕਰਾਣ ਦੀ ਲੋੜ ਨਹੀਂ ਰਹਿੰਦੀ।
ਸਰੋਤ : ਕਿਡਨੀ ਸਿੱਖਿਆ
ਆਖਰੀ ਵਾਰ ਸੰਸ਼ੋਧਿਤ : 6/16/2020