ਪਲੱਸਤਰ ਸਰੀਰ ਦੇ ਹਿੱਸੇ ਨੂੰ ਥਾਂ ਸਿਰ ਪਕੜ ਕੇ ਰੱਖਦਾ ਹੈ। ਪਲੱਤਰ ਆਰਥੋਪੀਡਕ ਟੈਕਨੌਲੋਜਿਸਟ, ਡਾਕਟਰ, ਜਾਂ ਨਰਸ ਵੱਲੋਂ ਲਾਏ ਜਾਂਦੇ ਹਨ। ਮੁੱਢ ਵਿੱਚ ਹਲ਼ਕੀ ਬੁਣੀ ਹੋਈ ਚੀਜ਼, ਉੱਤੇ ਕੂਲ਼ੀ ਰੂੰ, ਅਤੇ ਅੰਤ ਵਿੱਚ ਪਲੱਸਤਰ ਜਾਂ ਪਲੱਤਸਰ ਲਾਉਣ ਲਈ ਫ਼ਾਇਬਰਗਲਾਸ ਦੀ ਸਮੱਗਰੀ ਲਾਈ ਜਾਂਦੀ ਹੈ।
ਪਲੱਸਤਰ ਲੱਗ ਜਾਣ ਨਾਲ ਤੁਹਾਡਾ ਬੱਚਾ ਬਾਂਹ ਅਤੇ ਲੱਤ ਨੂੰ ਵਰਤਣ ਦੇ ਢੰਗ ਵਿੱਚ ਤਬਦੀਲੀ ਵਾਪਰੇਗੀ। ਉਹ ਇਨ੍ਹਾਂ ਨੂੰ ਆਮ ਵਾਂਗ ਨਹੀਂ ਵਰਤੇਗੀ। ਪਲੱਸਤਰ ਲਵਾਉਣ ਪਿੱਛੋਂ ਤੁਹਾਡੇ ਬੱਚੇ ਨੂੰ ਕਿੰਨੀ ਕੁ ਸਰੀਰਕ ਕਿਰਿਆ ਕਰਨੀ ਚਾਹੀਦੀ ਹੈ ਕ੍ਰਿਪਾ ਕਰ ਕੇ, ਜਹੜੀਆਂ ਹਦਾਇਤਾਂ ਤੁਹਾਨੂੰ ਦਿੱਤੀਆਂ ਗੱਈਆਂ ਹਨ ਉਨ੍ਹਾਂ ਦੀ ਪਾਲਣਾ ਕਰੋ।
ਆਪਣੇ ਬੱਚੇ ਨੂੰ ਲੱਗੇ ਪਲੱਸਤਰ ਨੂੰ ਦਿਨ ਵਿੱਚ 4 ਜਾਂ 5 ਵਾਰੀ ਵੇਖੋ। ਜੇ ਤੁਹਾਡੇ ਬੱਚੇ ਵਿੱਚ ਹੇਠ ਦਰਜ ਵਿੱਚੋਂ ਕੋਈ ਲੱਛਣ ਦਿੱਸੇ ਤਾਂ ਆਪਣੇ ਡਾਕਟਰ, ਨਰਸ, ਜਾਂ ਆਰਥੋਪੀਡਕ ਟੈਕਨੀਸ਼ਨ ਨੂੰ ਫ਼ੋਨ ਕਰੋ, ਜਾਂ ਹਸਪਤਾਲ ਪਹੁੰਚੋ:
ਜੇ ਪਲੱਸਤਰ ਬਹੁਤਾ ਹੀ ਘੁਟਦਾ ਹੋਵੇ, ਜਦੋਂ ਚਮੜੀ ਜਿੱਥੇ ਸੱਟ ਨਾ ਲੱਗੀ ਹੋਵੇ ਦੀ ਤੁਲਨਾ ਵਿੱਚ ਪਲੱਸਤਰ ਦੇ ਸਿਰੇ ਤੋਂ ਬਾਹਰ ਦੀ ਚਮੜੀ ਪੇਤਲੀ ਜਾਂ ਨੀਲੀ ਜਿਹੀ ਜਾਪਦੀ ਹੋਵੇ। ਤੁਹਾਡੇ ਬੱਚੇ ਦੀਆਂ ਹੱਥਾਂ ਦੀਆਂ ਉਂਗਲੀਆਂ ਜਾਂ ਪੈਰਾਂ ਦੀਆਂ ਉਂਗਲੀਆਂ ਗਰਮ ਅਤੇ ਪਿਆਜ਼ੀ ਲੱਗਣ। ਤੁਸੀਂ ਇਸ ਦਾ ਪਤਾ ਦੂਜੀ ਬਾਂਹ ਜਾਂ ਲੱਤ ਦੇ ਤਾਪਮਾਨ, ਰੰਗ, ਅਤੇ ਆਕਾਰ ਨਾਲ ਟਾਕਰਾ ਕਰ ਕੇ ਲਾ ਸਕਦੇ ਹੋ। ਪਲੱਸਤਰ ਦੀ ਹਾਲਤ ਵਿੱਚ ਤੁਹਾਡੀ ਬੱਚੀ ਨੇਲ ਪਾਲਸ਼ ਨਹੀਂ ਲਾ ਸਕੇਗੀ ਜਾਂ ਅੰਗੂਠੀਆਂ ਨਹੀਂ ਪਾ ਸਕੇਗੀ। ਤੁਹਾਡੇ ਵੇਖਣ ਦੀ ਲੋੜ ਹੈ ਕਿ ਉਸ ਦੇ ਨੌਂਹ ਨੀਲੇ ਤਾਂ ਨਹੀਂ ਪੈ ਗਏ। |
ਜਦੋਂ ਲੱਤ ਉੱਤੇ ਪਲੱਸਤਰ ਲੱਗਾ ਹੋਵੇ ਤਾਂ ਬੱਚਾ ਅੰਗੂਠਿਆਂ ਨੂੰ ਹੇਠਾਂ ਵੱਲ ਮੋੜ ਸਕਦਾ ਹੈ, ਅਤੇ ਉਨ੍ਹਾਂ ਨੂੰ ਉਤਾਂਹ ਜਾਂ ਪਲੱਸਤਰ ਤੋਂ ਬਾਹਰ ਵੱਲ ਕਰ ਸਕਦਾ ਹੈ। ਜਦੋਂ ਪਲੱਸਤਰ ਬਾਂਹ ਨੂੰ ਲੱਗਾ ਹੋਵੇ ਤਾਂ ਤੁਹਾਡਾ ਬੱਚਾ ਆਪਣੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਨੂੰ ਸਿੱਧਾ ਕਰ ਸਕਦਾ ਹੈ। ਆਪਣੇ ਬੱਚੇ ਨੂੰ ਕਹੋ ਕਿ ਉਹ ਦਿਨ ਵਿੱਚ ਕਈ ਵਾਰੀ ਆਪਣੇ ਪੈਰਾਂ ਦੀਆਂ ਸਾਰੀਆਂ ਉਂਗਲੀਆਂ ਅਤੇ ਹੱਥ ਦੀਆਂ ਉਂਗਲੀਆਂ ਨੂੰ ਹਿਲਾਂਦਾ ਰਹੇ। ਜੇ ਹੱਡੀ ਹੁਣੇ ਹੁਣੇ ਟੁੱਟੀ ਹੋਵੇ ਤਾਂ ਕਈ ਵਾਰੀ ਇਸ ਨਾਲ ਤੁਹਾਡੇ ਬੱਚੇ ਦੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਪੂਰੀਆਂ ਨਹੀਂ ਖੁੱਲ੍ਹਦੀਆਂ।
ਤੁਹਾਡੇ ਬੱਚੇ ਨੂੰ ਸਾਰੀ ਬਾਂਹ ਅਤੇ ਲੱਤ ਨੂੰ ਮਹਿਸੂਸ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਜਿਸ ਬਾਂਹ ਜਾਂ ਲੱਤ ਨੂੰ ਸੱਟ ਵੱਜੀ ਹੋਵੇ ਉਸ ਨੂੰ ਸੁੰਨ ਹੋ ਜਾਣ, ਜਾਂ ਝਰਨਾਹਟ (ਪਿੰਨ ਅਤੇ ਸੂਈਆਂ), ਵਾਲਾ ਅਹਿਸਾਸ ਨਹੀਂ ਹੋਣਾ ਚਾਹੀਦਾ, ਜਾਂ ਉਸ ਵਿੱਚ ਨੀਂਦ ਆਉਣ ਵਾਲੀ ਭਾਵਨਾ ਨਹੀਂ ਹੋਣੀ ਚਾਹੀਦੀ।
ਜੇ ਪਲੱਸਤਰ ਲੰਮਾ ਸਮਾਂ ਲੱਗਾ ਰਹੇ ਤਾਂ ਉਸ ਵਿੱਚੋਂ ਬੂ ਆਉਣੀ ਸਾਧਾਰਨ ਗੱਲ ਹੁੰਦੀ ਹੈ। ਸਾਨੂੰ ਮੰਦੀ ਜਾਂ ਬਦਬੂ ਤੋਂ ਚਿੰਤਾ ਹੋ ਜਾਂਦੀ ਹੈ ਕਿ ਇਹ ਕਿਤੇ ਪਲੱਸਤਰ ਥੱਲੇ ਕਿਸੇ ਲਾਗ ਕਾਰਨ ਨਾ ਆਉਂਦੀ ਹੋਵੇ।
ਜੇ ਤੁਹਾਡੇ ਬੱਚੇ ਨੂੰ ਪਲੱਸਤਰ ਘੁਟਦਾ ਹੋਵੇ ਤਾਂ ਇਸ ਦਾ ਭਾਵ ਹੈ ਕਿ ਉਸ ਪਲੱਸਤਰ ਅੰਦਰ ਬਾਂਹ ਜਾਂ ਲੱਤ ਸੁਜੀ ਹੋਈ ਹੈ।
ਜੇ ਪਲੱਸਤਰ ਨਰਮ ਹੋ ਚੁੱਕਿਆ ਹੋਵੇ ਜਾਂ ਟੁੱਟ ਚੁੱਕਿਆ ਹੋਵੇ ਤਾਂ ਇਸ ਦੀ ਮੁਰੰਮਤ ਕਰਵਾਉਣ ਜਾਂ ਇਸ ਨੂੰ ਬਦਲਣ ਦੀ ਲੋੜ ਹੁੰਦੀ ਹੈ।
ਪਲੱਸਤਰ ਬਿਜਲੀ ਦੇ ਪਲੱਸਤਰ ਉਤਾਰਨ ਵਾਲੀ ਆਰੀ ਨਾਲ ਉਤਾਰੇ ਜਾਂਦੇ ਹਨ। ਇਸ ਕਾਰਨ ਵਿਧੀ ਦੌਰਾਨ ਤੁਹਾਡੇ ਬੱਚੇ ਦੇ ਕੰਨਾਂ ਦੀ ਸੁਰੱਖਿਆ ਲਈ ਕੰਨ ਬੰਦ ਕਰਨ ਲਈ ਕੰਨ ਢੱਕ ਦਿੱਤੇ ਜਾਂਦੇ ਹਨ।
ਟੁੱਟੀ ਹੋਈ ਹੱਡੀ ਕਿਵੇਂ ਠੀਕ ਹੋ ਰਹੀ ਹੈ ਜਾਂ ਠੀਕ ਹੋ ਚੁੱਕੀ ਹੈ ਬਾਰੇ ਤੁਹਾਨੂੰ ਕੋਈ ਚਿੰਤਾ ਹੋਵੇ ਤਾਂ ਬੱਚੇ ਨੂੰ ਆਪਣੇ ਫ਼ੈਮਲੀ ਡਾਕਟਰ ਜਾਂ ਪੀਡੀਐਟ੍ਰੀਸ਼ਨ (ਬੇਬੀਆਂ ਦੇ ਮਾਹਰ) ਕੋਲ ਲਿਜਾਣਾ ਚਾਹੀਦਾ ਹੈ।
ਆਖਰੀ ਵਾਰ ਸੰਸ਼ੋਧਿਤ : 2/6/2020