ਜੇ ਤੁਹਾਡਾ ਬਾਲ (ਬੇਬੀ) ਠੋਸ ਭੋਜਨ ਖਾਂਦਾ ਹੈ ਅਤੇ ਉਸ ਨੂੰ ਦਸਤ ਲੱਗ ਜਾਂਦੇ ਹਨ, ਉਸ ਦੀ ਸਧਾਰਨ ਖ਼ੁਰਾਕ ਜਾਰੀ ਰੱਖੋ। ਜੇ ਉਹ ਉਲਟੀਆਂ ਕਰ ਰਿਹਾ ਹੋਵੇ, ਫ਼ਾਰਮੂਲਾ ਜਾਂ ਉੱਪਰ ਦਰਸਾਏ ਅਨੁਸਾਰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦਿਉ। ਜਦੋਂ ਉਲਟੀਆਂ ਆਉਣੀਆਂ ੪ ਘੰਟਿਆਂ ਲਈ ਬੰਦ ਹੋ ਜਾਣ, ਤੁਸੀਂ ਉਸ ਨੂੰ ਸਾਦਾ ਭੋਜਨ ਦੇ ਸਕਦੇ ਹੋ। ਇਨ੍ਹਾਂ ਵਿੱਚ ਘੱਟ ਸ਼ੱਕਰ ਵਾਲੇ ਅਤੇ ਸੌਖੇ ਹਜ਼ਮ ਹੋ ਜਾਣ ਵਾਲੇ ਭੋਜਨ ਸ਼ਾਮਲ ਹਨ, ਜਿਵੇਂ ਕਿ ਸੀਰੀਅਲ ਜਾਂ ਫੇਹੇ ਹੋਏ ਕੇਲੇ। ਬਾਲ (ਬੇਬੀ) ਅਗਲੇ ਦਿਨ ਵਾਪਸ ਆਪਣੀ ਸਧਾਰਨ ਖ਼ੁਰਾਕ ਖਾਣ ਦੇ ਯੋਗ ਹੋ ਸਕਦੇ ਹਨ।
ਜੇ ਦਸਤ ਹਲਕੇ ਹੋਣ, ਤੁਸੀਂ ਆਪਣੇ ਬੱਚੇ ਦੇ ਪੀਣ ਵਾਲੇ ਜੂਸ, ਜਿੰਜਰ ਏਲ, ਅਤੇ ਹੋਰ ਸਾਫਟ ਡਰਿੰਕਸ ਦੀ ਮਾਤਰਾ ਸੀਮਤ ਕਰ ਸਕਦੇ ਹੋ। ਪੀਣ ਵਾਲੇ ਇਨ੍ਹਾਂ ਪਦਾਰਥਾਂ ਵਿੱਚ ਸ਼ੱਕਰ ਹੁੰਦੀ ਹੈ ਜੋ ਦਸਤਾਂ ਨੂੰ ਵਿਗਾੜ ਦਿੰਦੀ ਹੈ। ਪੀਣ ਵਾਲੇ ਪਦਾਰਥ ਜਿਨ੍ਹਾਂ ਵਿੱਚ ਕੈਫ਼ੀਨ ਹੁੰਦੀ ਹੈ ਜਿਵੇਂ ਕਿ ਕੋਲਾ, ਵੀ ਦਸਤਾਂ ਨੂੰ ਵਿਗਾੜ ਦਿੰਦੇ ਹਨ।
ਜੇ ਦਸਤ ਵਾਰ ਵਾਰ ਆਉਂਦੇ ਹੋਣ ਅਤੇ ਪਾਣੀ ਵਾਂਗ ਪਤਲੇ ਹੋਣ, ਆਪਣੇ ਬੱਚੇ ਨੂੰ ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਦਿਉ। ਜੇ ਤੁਹਾਡੇ ਬੱਚੇ ਵਿੱਚ ਡੀਹਾਇਡਰੇਸ਼ਨ ਦੀਆਂ ਨਿਸ਼ਾਨੀਆਂ ਵਿਖਾਈ ਦੇਣ, ਤੁਸੀਂ ਉਸ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇ ਸਕਦੇ ਹੋ (ਜਿਵੇਂ ਕਿ ਪੀਡੀਆਲਾਈਟ, ਇਨਫ਼ੇਲਾਇਟ, ਜਾਂ ਪੀਡੀਏਟਰਿਕ ਇਲੈਕਟਰੋਲਾਈਟ)। ਬਹੁਤੇ ਬੱਚੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਪੀਣਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਦਾ ਸੁਆਦ ਨਮਕੀਨ ਹੁੰਦਾ ਹੈ। ਜੇ ਇਹ ਘੋਲ ਬਹੁਤ ਠੰਢਾ ਕੀਤਾ ਹੋਵੇ ਤਾਂ ਬੱਚੇ ਪਸੰਦ ਕਰ ਸਕਦੇ ਹਨ। ਕੁਝ ਬੱਚੇ ਓਰਲ ਰੀਹਾਈਡਰੇਸ਼ਨ ਦੇ ਪੌਪਸੀਕਲ (ਕੁਲਫ਼ੀਆਂ) ਪਸੰਦ ਕਰਦੇ ਹਨ। ਤੁਸੀਂ ਇਹ ਗਰਾਸਰੀ ਸਟੋਰਾਂ ਜਾਂ ਫ਼ਾਰਮੇਸੀਆਂ ਤੋਂ ਖ਼ਰੀਦ ਸਕਦੇ ਹੋ। ਤੁਸੀਂ ਬਜ਼ਾਰੋਂ ਮਿਲਣ ਵਾਲੇ ਰੀਹਾਈਡਰੇਸ਼ਨ ਸਲਿਊਸ਼ਨ ਵਿੱਚ ਜੂਸ ਮਿਲਾ ਕੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਨੂੰ ਸੁਆਦਲਾ (ਸੁਗੰਧਦਾਰ) ਬਣਾਉਣ ਦੀ ਅਜ਼ਮਾਇਸ਼ ਵੀ ਕਰ ਸਕਦੇ ਹੋ। ੧:੨ ਦੇ ਅਨੁਪਾਤ ਨਾਲ ਮਿਲਾਓ (੨ ਹਿੱਸੇ ਰੀਹਾਈਡਰੇਸ਼ਨ ਸਲਿਊਸ਼ਨ ਵਿੱਚ ੧ ਹਿੱਸਾ ਜੂਸ)। ਜੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਨਹੀਂ ਮਿਲਦਾ, ਆਪਣੇ ਬੱਚੇ ਨੂੰ ਇਲੈਕਰੋਲਾਈਟ ਸਪੋਰਟਸ ਡਰਿੰਕ ਜਿਵੇਂ ਕਿ ਗੇਟਰੇਡ (Gatorade) ਦਿਉ। ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇ ਇਲਾਜ ਦੇਣ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਪੁੱਛੋ। ਜੇ ਤੁਹਾਡਾ ਬੱਚਾ ਉਲਟੀਆਂ ਕਰਦਾ ਹੈ, ਉਸ ਨੂੰ ਠੋਸ ਭੋਜਨ ਦੇਣ ਤੋਂ ਪਰਹੇਜ਼ ਕਰੋ। ਉਸ ਨੂੰ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਦੇਣੇ ਯਕੀਨੀ ਬਣਾਉ। ਆਪਣੇ ਬੱਚੇ ਨੂੰ ਹਰ ੫ ਮਿੰਟਾਂ ਪਿੱਛੋਂ ੧ ਜਾਂ ੨ ਛੋਟੇ ਚਮਚੇ ਤਰਲ ਪਦਾਰਥ ਦਿਉ। ਲੋੜ ਅਨੁਸਾਰ ਵਧਾਉਂਦੇ ਜਾਉ। ਜੇ ਉਸ ਨੇ ੪ ਘੰਟਿਆਂ ਤੋਂ ਵੱਧ ਸਮੇਂ ਤੱਕ ਉਲਟੀ ਨਹੀਂ ਕੀਤੀ, ਫ਼ਿਰ ਬੱਚੇ ਨੂੰ ਠੋਸ ਭੋਜਨ ਦੇਣੇ ਸ਼ੁਰੂ ਕਰੋ। ਬਹੁਤੇ ਬੱਚਿਆਂ ਨੂੰ ਜਦੋਂ ਉਲਟੀਆਂ ਜਾਂ ਦਸਤ ਲੱਗੇ ਹੋਣ ਉਹ ਸਾਦੇ, ਸਟਾਰਚ (ਨਸ਼ਾਸ਼ਤੇ) ਵਾਲੇ ਭੋਜਨ ਵਧੇਰੇ ਅਸਾਨੀ ਨਾਲ ਹਜ਼ਮ ਕਰਨ ਦੇ ਯੋਗ ਹੁੰਦੇ ਹਨ। ਅਜਿਹੇ ਭੋਜਨਾਂ ਦੀਆਂ ਉਦਾਹਰਨਾਂ ਵਿੱਚ ਸਿਰੀਅਲ, ਬਰੈੱਡ, ਕਰੈਕਰ, ਚੌਲ਼, ਨੂਡਲਜ਼, ਆਲੂ ਅਤੇ ਕੇਲੇ ਸ਼ਾਮਲ ਹਨ। ਜਦੋਂ ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਏ ਹੋਣ ਉਦੋਂ ਉਸ ਨੂੰ ਠੋਸ ਭੋਜਨ ਖਾਂਦੇ ਰਹਿਣਾ ਚਾਹੀਦਾ ਹੈ। ਚੰਗੀ ਪੌਸ਼ਟਿਕਤਾ ਉਸ ਨੂੰ ਰਾਜ਼ੀ ਹੋਣ ਵਿੱਚ ਮਦਦ ਕਰੇਗੀ।
ਜੇ ਦਸਤ ਹਲਕੇ ਹੋਣ, ਜੂਸ, ਜਿੰਜਰਏਲ ਅਤੇ ਦੂਸਰੇ ਸਾਫਟ ਡਰਿੰਕਸ ਪੀਣ ਦੀ ਮਾਤਰਾ ਸੀਮਤ ਕਰੋ। ਪੀਣ ਵਾਲੇ ਇਨ੍ਹਾਂ ਪਦਾਰਥਾਂ ਵਿੱਚ ਸ਼ੱਕਰ ਹੁੰਦੀ ਹੈ ਜੋ ਦਸਤਾਂ ਨੂੰ ਵਿਗਾੜ ਦਿੰਦੀ ਹੈ। ਕੈਫ਼ੀਨ ਯੁਕਤ ਪੀਣ ਵਾਲੇ ਪਦਾਰਥ ਜਿਵੇਂ ਕਿ ਕੋਲਾ ਆਦਿ ਵੀ ਦਸਤਾਂ ਨੂੰ ਵਿਗਾੜਦੇ ਹਨ। ਜੇ ਦਸਤ ਵਾਰ ਵਾਰ ਅਤੇ ਪਾਣੀ ਵਾਂਗ ਪਤਲੇ ਆਉਂਦੇ ਹੋਣ, ਆਪਣੇ ਬੱਚੇ ਨੂੰ ਕਾਫੀ ਮਾਤਰਾ ਵਿੱਚ ਤਰਲ ਪਦਾਰਥ ਦਿਉ। ੩ ਸਾਲ ਤੋਂ ਵੱਡੀ ਉਮਰ ਦੇ ਬਹੁਤੇ ਬੱਚਿਆਂ ਨੂੰ ਦਸਤਾਂ ਦੌਰਾਨ ਸਧਾਰਨ ਤਰਲ ਪਦਾਰਥ ਜਾਂ ਸਪੋਰਟਸ ਡਰਿੰਕਸ ਦਿੱਤੇ ਜਾ ਸਕਦੇ ਹਨ। ਜੇ ਤੁਹਾਡੇ ਬੱਚੇ ਵਿੱਚ ਡੀਹਾਈਡਰੇਸ਼ਨ ਦੀਆਂ ਨਿਸ਼ਾਨੀਆਂ ਵਿਖਾਈ ਦਿੰਦੀਆਂ ਹੋਣ, ਤੁਸੀਂ ਉਨ੍ਹਾਂ ਨੂੰ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਦੇ ਸਕਦੇ ਹੋ (ਜਿਵੇਂ ਕਿ ਪੀਡੀਆਲਾਈਟ, ਇਨਫ਼ੇਲਾਇਟ, ਜਾਂ ਪੀਡੀਏਟਰਿਕ ਇਲੈਕਟਰੋਲਾਈਟ)। ਬਹੁਤੇ ਬੱਚੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਪੀਣਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਦਾ ਸੁਆਦ ਨਮਕੀਨ ਹੁੰਦਾ ਹੈ। ਜੇ ਇਹ ਘੋਲ ਬਹੁਤ ਠੰਢਾ ਕੀਤਾ ਹੋਵੇ ਤਾਂ ਬੱਚੇ ਪਸੰਦ ਕਰ ਸਕਦੇ ਹਨ। ਕੁਝ ਬੱਚੇ ਓਰਲ ਰੀਹਾਈਡਰੇਸ਼ਨ ਦੇ ਪੌਪਸੀਕਲ (ਕੁਲਫ਼ੀਆਂ) ਪਸੰਦ ਕਰਦੇ ਹਨ। ਤੁਸੀਂ ਇਹ ਗਰਾਸਰੀ ਸਟੋਰਾਂ ਜਾਂ ਫ਼ਾਰਮੇਸੀਆਂ ਤੋਂ ਖ਼ਰੀਦ ਸਕਦੇ ਹੋ। ਤੁਸੀਂ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਵਿੱਚ ਜੂਸ ਮਿਲਾ ਕੇ ਉਸ ਨੂੰ ਸੁਆਦਲਾ (ਸੁਗੰਧਦਾਰ) ਬਣਾਉਣ ਦੀ ਅਜ਼ਮਾਇਸ਼ ਵੀ ਕਰ ਸਕਦੇ ਹੋ। ੧:੨ ਦੇ ਅਨੁਪਾਤ ਨਾਲ ਮਿਲਾਓ (੨ ਹਿੱਸੇ ਰੀਹਾਈਡਰੇਸ਼ਨ ਸਲਿਊਸ਼ਨ ਵਿੱਚ ੧ ਹਿੱਸਾ ਜੂਸ)। ਜੇ ਓਰਲ ਰੀਹਾਈਡਰੇਸ਼ਨ ਸਲਿਊਸ਼ਨ ਨਹੀਂ ਮਿਲਦਾ, ਆਪਣੇ ਬੱਚੇ ਨੂੰ ਇਲੈਕਰੋਲਾਈਟ ਸਪੋਰਟਸ ਡਰਿੰਕ ਜਿਵੇਂ ਕਿ ਗੇਟਰੇਡ (ਗੈਟੋਰਦੇ) ਦਿਉ। ਜੇ ਤੁਹਾਡਾ ਬੱਚਾ ਉਲਟੀਆਂ ਕਰਦਾ ਹੈ, ਉਸ ਨੂੰ ਠੋਸ ਭੋਜਨ ਦੇਣ ਤੋਂ ਪਰਹੇਜ਼ ਕਰੋ। ਉਸ ਨੂੰ ਕਾਫ਼ੀ ਮਾਤਰਾ ਵਿੱਚ ਤਰਲ ਪਦਾਰਥ ਦੇਣੇ ਯਕੀਨੀ ਬਣਾਉ। ਆਪਣੇ ਬੱਚੇ ਨੂੰ ਹਰ ੫ ਮਿੰਟਾਂ ਪਿੱਛੋਂ ੧ ਜਾਂ ੨ ਛੋਟੇ ਚਮਚੇ ਤਰਲ ਪਦਾਰਥ ਦਿਉ। ਲੋੜ ਅਨੁਸਾਰ ਵਧਾਉਂਦੇ ਜਾਉ। ਜੇ ਉਸ ਨੇ ੪ ਘੰਟਿਆਂ ਤੋਂ ਵੱਧ ਸਮੇਂ ਤੱਕ ਉਲਟੀ ਨਹੀਂ ਕੀਤੀ, ਫ਼ਿਰ ਬੱਚੇ ਨੂੰ ਠੋਸ ਭੋਜਨ ਦੇਣੇ ਸ਼ੁਰੂ ਕਰੋ। ਬਹੁਤੇ ਬੱਚਿਆਂ ਨੂੰ ਜਦੋਂ ਉਲਟੀਆਂ ਜਾਂ ਦਸਤ ਲੱਗੇ ਹੋਣ ਉਹ ਸਾਦੇ, ਸਟਾਰਚ (ਨਸ਼ਾਸ਼ਤੇ) ਵਾਲੇ ਭੋਜਨ ਵਧੇਰੇ ਅਸਾਨੀ ਨਾਲ ਹਜ਼ਮ ਕਰ ਸਕਦੇ ਹਨ। ਅਜਿਹੇ ਭੋਜਨਾਂ ਦੀਆਂ ਉਦਾਹਰਨਾਂ ਵਿੱਚ ਸਿਰੀਅਲ, ਬਰੈੱਡ, ਕਰੈਕਰ, ਚੌਲ਼, ਨੂਡਲਜ਼, ਆਲੂ ਅਤੇ ਕੇਲੇ ਸ਼ਾਮਲ ਹਨ। ਜਦੋਂ ਤੁਹਾਡੇ ਬੱਚੇ ਨੂੰ ਦਸਤ ਲੱਗੇ ਹੋਏ ਹੋਣ ਉਦੋਂ ਉਸ ਨੂੰ ਠੋਸ ਭੋਜਨ ਖਾਂਦੇ ਰਹਿਣਾ ਚਾਹੀਦਾ ਹੈ। ਚੰਗੀ ਪੌਸ਼ਟਿਕਤਾ ਉਸ ਦੇ ਰਾਜ਼ੀ ਹੋਣ ਵੱਲ ਚੰਗਾ ਕਦਮ ਹੈ।
ਆਖਰੀ ਵਾਰ ਸੰਸ਼ੋਧਿਤ : 2/6/2020