ਸੰਘ ਦੀ ਖਰਖਰੀ (ਕਰੂਪ) ਬਚਪਨ ਵਿੱਚ ਹੋਣ ਵਾਲੀ ਇੱਕ ਆਮ ਬਿਮਾਰੀ ਹੈ ਜਿਹੜੀ ਵਾਇਰਸ ਨਾਲ ਲੱਗਣ ਵਾਲੀ ਲਾਗ ਕਾਰਨ ਹੁੰਦੀ ਹੈ। ਵਾਇਰਸ ਕਾਰਨ ਲੈਰਿੰਕਸ (ਕੰਠ ਪਟਾਰੀ) ਅਤੇ ਟਰੇਕੀਆ (ਹਵਾ ਵਾਲੀ ਨਾਲੀ) ਸਮੇਤ ਹਵਾ (ਸਾਹ) ਵਾਲੇ ਰਸਤਿਆਂ ਦੇ ਉੱਪਰਲੇ ਭਾਗਾਂ, ਵਿੱਚ ਸੋਜ ਹੋ ਜਾਂਦੀ ਹੈ| ਸੋਜ ਕਾਰਨ ਤੁਹਾਡੇ ਬੱਚੇ ਦੀ ਅਵਾਜ਼ ਵਿੱਚ ਤਬਦੀਲੀ ਅਤੇ ਸਾਹ ਲੈਣ ਵਿੱਚ ਕਠਿਨਾਈ ਆਉਣ ਲੱਗ ਜਾਂਦੀ ਹੈ। ਇਸ ਦੀ ਸੰਭਾਵਨਾ ਖ਼ਾਸ ਕਰ ਛੋਟੇ ਬੱਚਿਆਂ ਅਤੇ ਬੇਬੀਜ਼ ਵਿੱਚ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਹਵਾ (ਸਾਹ) ਵਾਲੇ ਰਸਤੇ ਛੋਟੇ ਹੁੰਦੇ ਹਨ|
ਕਰੂਪ (ਸੰਘ ਦੀ ਖਰਖਰੀ) ਦੇ ਲੱਛਣਾਂ ਵਿੱਚ ਹੇਠ ਦਰਜ ਸ਼ਾਮਲ ਹਨ:
ਸਟਰਾਈਡਰ ਇੱਕ ਉੱਚੇ ਰੌਲ਼ੇ ਜਿਹੀ ਅਵਾਜ਼ ਹੁੰਦੀ ਹੈ ਜਿਹੜੀ ਉਦੋਂ ਪੈਦਾ ਹੁੰਦੀ ਹੈ ਜਦੋਂ ਤੰਗ ਹੋ ਚੁੱਕੇ ਹਵਾ ਦੇ ਰਸਤਿਆਂ (ਨਾਲੀਆਂ) ਵਿੱਚੋਂ ਸਾਹ ਲਿਆ ਜਾਂਦਾ ਹੈ। ਸੰਘ ਦੀ ਹਲ਼ਕੀ ਖਰਖਰੀ (ਕਰੂਪ) ਵਿੱਚ, ਤੁਹਾਡੇ ਬੱਚੇ ਦੀ ਅਵਾਜ਼ ਸੀਟੀ ਵਾਂਗ ਤਿੱਖੀ (ਸਟਰਾਈਡਰ) ਉਦੋਂ ਹੁੰਦੀ ਹੈ ਜਦੋਂ ਉਹ ਰੋ ਜਾਂ ਖੰਘ ਰਿਹਾ ਹੁੰਦਾ ਹੈ। ਜੇ ਕਰੂਪ (ਸੰਘ ਦੀ ਖਰਖਰੀ) ਵਿਗੜ ਜਾਵੇ ਤਾਂ ਤੁਹਾਡੇ ਬੱਚੇ ਨੂੰ ਅਰਾਮ ਵੇਲੇ ਜਾਂ ਸੁੱਤੇ ਪਏ ਨੂੰ ਵੀ ਸਟਰਾਈਡਰ (ਸੀਟੀ ਵਾਂਗ ਤਿੱਖੀ ਅਵਾਜ਼) ਆ ਸਕਦੀ ਹੈ, ਅਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਸਕਦੀ ਹੈ[
ਜਿਹੜੇ ਵਾਇਰਸਾਂ ਕਾਰਨ ਸੰਘ ਦੀ ਖਰਖਰੀ (ਕਰੂਪ) ਹੁੰਦੀ ਹੈ ਉਹ ਆਮ ਤੌਰ ‘ਤੇ 1 ਹਫ਼ਤਾ ਰਹਿੰਦੀ ਹੈ। ਕੁੱਤਾ ਖੰਘ ਅਤੇ ਅਵਾਜ਼ ਵਾਲੀ ਸਾਹ ਦੀ ਕਿਰਿਆ ਆਮ ਤੌਰ ‘ਤੇ ਪਹਿਲੇ 2 ਜਾਂ 3 ਦਿਨਾਂ ਦੌਰਾਨ ਵਧੇਰੇ ਹੁੰਦੀ ਹੈ ਅਤੇ ਅਕਸਰ ਰਾਤ ਨੂੰ ਬਹੁਤ ਜ਼ਿਆਦਾ ਹੁੰਦੀ ਹੈ।
ਬਹੁਤੇ ਬੱਚਿਆਂ ਵਿੱਚ ਸੰਘ ਦੀ ਖਰਖਰੀ (ਕਰੂਪ) ਇੱਕ ਹਲਕੀ ਬਿਮਾਰੀ ਹੁੰਦੀ ਹੈ ਜਿਸ ਦਾ ਘਰ ਵਿੱਚ ਹੀ ਧਿਆਨ ਰੱਖਿਆ ਜਾ ਸਕਦਾ ਹੈ। ਤੁਹਾਡੇ ਬੱਚੇ ਨੂੰ ਬਿਹਤਰ ਮਹਿਸੂਸ ਕਰਨ ਵਿੱਚ ਮਦਦ ਲਈ ਹੇਠ ਦਰਜ ਕੁੱਝ ਢੰਗ ਹਨ:
ਠੰਢੀ, ਨਮੀ ਵਾਲੀ ਹਵਾ , ਹਵਾ ਵਾਲੇ ਰਸਤਿਆਂ (ਸਾਹ ਵਾਲੀਆਂ ਨਾਲੀਆਂ) ਵਿੱਚ ਸੋਜ, ਜਿਸ ਕਾਰਨ ਤੇਜ਼ ਅਵਾਜ਼ ਵਾਲਾ ਸਾਹ ਜਾਂ ਸਾਹ ਲੈਣ ਵਿੱਚ ਕਠਿਨਾਈ ਹੁੰਦੀ ਹੈ, ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਆਪਣੇ ਬੱਚੇ ਨੂੰ ਠੰਢੇ ਵਾਸ਼ਪ ਬਣਾਉਣ ਵਾਲੇ ਯੰਤਰ ਦੇ ਨੇੜੇ ਰੱਖਣਾ ਵਧੀਆ ਗੱਲ ਹੁੰਦੀ ਹੈ। ਜੇ ਤੁਹਾਡੇ ਕੋਲ ਠੰਢੇ ਵਾਸ਼ਪ ਬਣਾਉਣ ਵਾਲਾ ਯੰਤਰ ਨਹੀਂ ਹੈ, ਤੁਹਾਡੇ ਬੱਚੇ ਦੇ ਕਮਰੇ ਵਿੱਚ ਇੱਕ ਸਧਾਰਨ ਹਿਊਮਿਡੀਫ਼ਾਇਰ ਰੱਖਣਾ ਵੀ ਲਾਭਦਾਇਕ ਹੁੰਦਾ ਹੈ। ਸਰਦੀਆਂ ਦੌਰਾਨ, ਤੁਸੀਂ ਆਪਣੇ ਬੱਚੇ ਦੇ ਸੌਣ ਵਾਲੇ ਕਮਰੇ ਦੀ ਖਿੜਕੀ ਖੋਲ੍ਹ ਸਕਦੇ ਹੋ ਤਾ ਕਿ ਠੰਢੀ ਹਵਾ ਅੰਦਰ ਆ ਸਕੇ, ਜਾਂ ਰਾਤ ਦੀ ਠੰਢੀ ਹਵਾ ਵਿੱਚ ਸਾਹ ਲੈਣ ਲਈ ਥੋੜ੍ਹੀ ਦੇਰ ਵਾਸਤੇ ਆਪਣੇ ਬੱਚੇ ਨੂੰ ਬਾਹਰ ਲੈ ਜਾਓ।
ਤੁਸੀਂ ਗੁਸਲ਼ਖਾਨੇ ਦਾ ਦਰਵਾਜ਼ਾ ਬੰਦ ਕਰ ਕੇ ਗਰਮ ਪਾਣੀ ਦਾ ਸ਼ਾਵਰ ਲਓ ਤਾਂ ਕਿ ਗੁਸਲ਼ਖਾਨਾ ਭਾਫ਼ ਨਾਲ ਭਰ ਜਾਵੇ। ਆਪਣੇ ਬੱਚੇ ਨੂੰ ਨਾਲ ਲੈ ਕੇ 10 ਮਿੰਟ ਲਈ ਭਾਫ਼ ਨਾਲ ਭਰੇ ਗੁਸਲ਼ਖਾਨੇ ਵਿੱਚ ਬੈਠੋ।
ਬੁਖ਼ਾਰ ਅਤੇ ਗਲ਼ੇ ਦੀ ਸੋਜ ਲਈ ਅਸੀਟਾਮਿਨੋਫਿ਼ਨ (ਟਾਇਲਾਨੌਲ ਜਾਂ ਟੈਂਪਰਾ) ਜਾਂ ਆਈਬਿਊਪਰੋਫ਼ੈਨ (ਮੋਟਰਿਨ ਜਾਂ ਐਡਵਿੱਲ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਪਣੇ ਬੱਚੇ ਨੂੰ ਏ ਐੱਸ ਏ (ਅਸੀਟਲਸਾਲਾਸਾਲਕ ਐਸਿਡ ਜਾਂ ਐੱਸਪਰੀਨ) ਨਾ ਦਿਓ।
ਖੰਘ ਸੰਘ ਵਿੱਚ ਖਰਖਰੀ (ਕਰੂਪ) ਦਾ ਇੱਕ ਲੱਛਣ ਹੁੰਦੀ ਹੈ। ਖੰਘ ਦਾ ਛੇਤੀ ਇਲਾਜ ਕਰਨ ਲਈ ਤੁਸੀਂ ਕੁੱਝ ਨਹੀਂ ਕਰ ਸਕਦੇ। ਵਾਇਰਸ ਦੀ ਮਿਆਦ ਪੁੱਗਣ ਤੋਂ ਪਿੱਛੋਂ ਖੰਘ ਠੀਕ ਹੋ ਜਾਵੇਗੀ।
ਫਿ਼ਰ ਵੀ, ਜਿਹੜੇ ਵਾਇਰਸ ਸੰਘ ਵਿੱਚ ਖਰਖਰੀ (ਕਰੂਪ) ਦਾ ਕਾਰਨ ਬਣਦੇ ਹਨ ਉਹ ਦਮੇ ਦੀ ਬਿਮਾਰੀ ਵਾਲੇ ਬੱਚਿਆਂ ਦੀ ਛਾਤੀ ਵਿੱਚ ਘਰਰ ਘਰਰ ਦੀ ਅਵਾਜ਼ ਵੀ ਪੈਦਾ ਕਰ ਸਕਦੇ ਹਨ, ਅਤੇ ਕਈ ਵਾਰੀ ਛਾਤੀ ਵਿੱਚ ਲਾਗ ਲੱਗਣ ਦਾ ਕਾਰਨ ਵੀ ਬਣ ਜਾਂਦੇ ਹਨ। ਜੇ ਤੁਹਾਡੇ ਬੱਚੇ ਦੀ ਖੰਘ ਅਤਿਅੰਤ ਜ਼ਿਆਦਾ ਲੱਗਦੀ ਹੈ ਜਾਂ ਠੰਢੇ ਵਾਸ਼ਪ ਵੀ ਬੱਚੇ ਦੀ ਸੌਖ ਨਾਲ ਸਾਹ ਲੈਣ ਵਿੱਚ ਮਦਦ ਨਹੀਂ ਕਰਦੇ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਉ।
ਨੁਸਖ਼ੇ ਤੋਂ ਬਿਨਾਂ ਅਤੇ ਨੁਸਖ਼ੇ ਵਾਲੀਆ ਖੰਘ ਦੀਆਂ ਦਵਾਈਆਂ ਆਮ ਤੌਰ ਤੇ ਬੱਚਿਆਂ ਲਈ ਲਾਭਦਾਇਕ ਨਹੀਂ ਹੁੰਦੀਆਂ। ਭਾਵੇਂ ਖੰਘ ਦੀਆਂ ਬਹੁਤੀਆਂ ਦਵਾਈਆਂ ਆਮ ਤੌਰ ਤੇ ਸੁਰੱਖਿਅਤ ਹੁੰਦੀਆ ਹਨ ਪਰ ਉਨ੍ਹਾਂ ਦੇ ਮੰਦੇ ਅਸਰ ਹੋ ਸਕਦੇ ਹਨ, ਜਿਵੇਂ ਕਿ ਸੁਸਤੀ (ਉਨੀਂਦਰਾ) ਜਾਂ ਚੱਕਰ ਆਉਣੇ। ਉਨ੍ਹਾਂ ਕਾਰਨ ਵਿਰਲੇ ਪਰ ਗੰਭੀਰ ਮੰਦੇ ਅਸਰ ਵੀ ਹੋ ਸਕਦੇ ਹਨ। ਛੋਟੇ ਬੱਚੇ ਨੂੰ ਖੰਘ ਦੀ ਦਵਾਈ ਦੇਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ, ਖ਼ਾਸ ਕਰ ਜੇ ਤੁਹਾਡਾ ਬੱਚਾ ਕੋਈ ਹੋਰ ਦਵਾਈਆਂ ਲੈ ਰਿਹਾ ਹੈ ਜਾਂ ਉਸ ਨੂੰ ਸਿਹਤ ਸੰਬੰਧੀ ਕੋਈ ਹੋਰ ਸਮੱਸਿਆਵਾਂ ਹਨ। ਜੇ ਤੁਹਾਡਾ ਬੱਚਾ 1 ਸਾਲ ਤੋਂ ਘੱਟ ਉਮਰ ਦਾ ਹੈ, ਉਸ ਨੂੰ ਖੰਘ ਦੀਆਂ ਦਵਾਈਆਂ ਕਦੇ ਵੀ ਨਾ ਦਿਓ।
ਸੰਘ ਦੀ ਖਰਖਰੀ (ਕਰੂਪ) ਨਾਲ ਪੀੜਤ ਬੱਚਿਆਂ ਨੂੰ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਸ਼ੁਰੂ ਹੋ ਸਕਦੀ ਹੈ, ਅਤੇ ਇਹ ਇੱਕ ਤੋਂ ਵੱਧ ਵਾਰੀ ਹੋ ਸਕਦੀ ਹੈ। ਜਦੋਂ ਤੁਹਾਡੇ ਬੱਚੇ ਨੂੰ ਸੰਘ ਦੀ ਖਰਖਰੀ ਦੀ ਸ਼ਿਕਾਇਤ ਹੋਵੇ, ਤੁਹਾਨੂੰ ਉਸ ਦੇ ਕਮਰੇ ਵਿੱਚ ਸੌਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਰਾਤ ਵੇਲੇ ਹੋਣ ਵਾਲੀ ਕਿਸੇ ਵੀ ਤਕਲੀਫ਼ ਦਾ ਪਤਾ ਲੱਗ ਸਕੇਗਾ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020