ਐਕੋਕਾਰਡੀਓਗਰਾਮ ਇੱਕ ਟੈਸਟ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀ ਤਸਵੀਰ ਲੈਣ ਲਈ ਆਵਾਜ਼-ਤਰੰਗਾਂ ਦੀ ਵਰਤੋਂ ਕਰਦਾ ਹੈ। ਐਕੋਕਾਰਡੀਓਗਰਾਮ ਨੂੰ ਸੰਖੇਪ ਵਿੱਚ ਐਕੋ (ਗੂੰਜ) ਵੀ ਕਿਹਾ ਜਾਂਦਾ ਹੈ। ਇਸ ਨਾਲ ਪੀੜ ਨਹੀਂ ਹੁੰਦੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ। ਤੁਸੀਂ ਸ਼ਾਇਦ ਆਪਣੇ ਬੱਚੇ ਦੇ ਟੈਸਟ ਦੌਰਾਨ ਉੱਥੇ ਠਹਿਰ ਵੀ ਸਕੋਗੇ।
ਐਕੋਕਾਰਡੀਓਗਰਾਮ ਕਰਵਾਉਣ ਲਈ ਤਿਆਰੀ ਕਰਨ ਲਈ ਬਹੁਤੇ ਬੱਚਿਆਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੁੰਦੀ। ਫ਼ਿਰ ਵੀ, ਜੇ ਤੁਹਾਡਾ ਬੱਚਾ ਤਿੰਨ ਸਾਲ ਤੋਂ ਘੱਟ ਉਮਰ ਦਾ ਹੋਵੇ, ਉਸ ਨੂੰ ਸੰਵਾਉਣ ਲਈ ਸੈਡੇਟਿਵ (ਇੱਕ ਦਵਾਈ) ਦਿਤੀ ਜਾਂਦੀ ਹੈ। ਸੈਡੇਟਿਵ ਇੱਕ ਤਰ੍ਹਾਂ ਦੀ ਦਵਾਈ ਹੁੰਦੀ ਹੈ ਜੋ ਟੈਸਟ ਦੌਰਾਨ ਬੱਚੇ ਨੂੰ ਸੌਂ ਜਾਣ ਵਿੱਚ ਮਦਦ ਕਰੇਗੀ।ਜੇ ਬੱਚਾ ਨਾ ਹਿੱਲੇ-ਜੁਲੇ ਤਾਂ ਹੀ ਐਕੋਕਾਰਡੀਓਗਰਾਮ ਸਭ ਤੋਂ ਚੰਗੀ ਤਰ੍ਹਾਂ ਕੰਮ ਕਰਦਾ ਹੈ।
ਜੇ ਤੁਹਾਡੇ ਬੱਚੇ ਨੂੰ ਸੈਡੇਟਿਵ ਦੇਣ ਦੀ ਲੋੜ ਨਾ ਹੋਵੇ ਉਹ ਟੈਸਟ ਤੋਂ ਪਹਿਲਾਂ ਅਤੇ ਪਿੱਛੋਂ ਆਮ ਵਾਂਗ ਖਾ ਪੀ ਸਕਦਾ ਹੈ। ਜੇ ਤੁਹਾਡੇ ਬੱਚੇ ਦਾ ਕੋਈ ਮਨ ਪਸੰਦ ਦਾ ਖਿਡਾਉਣਾ, ਸੁਰੱਖਿਆ ਲਈ ਕੰਬਲ ਜਾਂ ਮਨਚਾਹੀ ਵਿਡੀਉ ਹੋਵੇ ਤਾਂ ਕ੍ਰਿਪਾ ਕਰ ਕੇ ਇਨ੍ਹਾਂ ਨੂੰ ਨਾਲ ਲਿਆਓ।
ਬਹੁਤ ਛੋਟੇ ਬੱਚਿਆਂ ਨੂੰ ਸੈਡੇਟਿਵ ਨਹੀਂ ਦਿੱਤੇ ਜਾ ਸਕਦੇ। ਇਸ ਵਿੱਚ ਅਜਿਹੇ ਬੇਬੀ ਸ਼ਾਮਲ ਹੁੰਦੇ ਹਨ ਜੋ ਸਮੇਂ ਤੋਂ ਅਗੇਤਰੇ ਜੰਮੇਂ ਹੋਣ ਜਾਂ ਉਹ ਬਹੁਤ ਹੀ ਛੋਟੇ ਹੋਣ। ਜੇ ਤੁਹਾਡਾ ਬੱਚਾ ਵੀ ਇਸ ਸ਼ਰੇਣੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਡਾਕਟਰ ਜਾਂ ਨਰਸ ਨੂੰ ਪੁੱਛੋ ਕਿ ਤੁਸੀਂ ਕੀ ਕਰ ਸਕਦੇ ਹੋ।
ਤੁਹਾਡੇ ਬੱਚੇ ਨੂੰ ਟਿਕ ਕੇ ਲੇਟਣ ਦੀ ਲੋੜ ਹੁੰਦੀ ਹੈ ਤਾਂ ਜੋ ਟੈਸਟ ਦੇ ਨਤੀਜੇ ਦਰੁਸਤ ਹੋਣ। ਜੇ ਤੁਹਾਡੇ ਬੱਚੇ ਨੂੰ ਸੈਡੇਟਿਵ ਦੇਣ ਦੀ ਲੋੜ ਪਵੇ ਤਾਂ ਨਰਸ ਤੁਹਾਡੇ ਬੱਚੇ ਨੂੰ ਨਿਗਲਣ ਲਈ ਸੈਡੇਟਿਵ ਦੇਵੇਗੀ। ਇਹ ਅਜਿਹੀ ਦਵਾਈ ਹੁੰਦੀ ਹੈ ਜੋ ਟੈਸਟ ਦੌਰਾਨ ਤੁਹਾਡੇ ਬੱਚੇ ਨੂੰ ਸੁੱਤਾ ਰੱਖਣ ਵਿੱਚ ਮਦਦ ਕਰੇਗੀ। ਇਸ ਦਵਾਈ ਦਾ ਅਸਰ ਇਨਾਂ ਕੁ ਸਮਾਂ ਰਹਿੰਦਾ ਹੈ ਜਿਸ ਵਿੱਚ ਟੈਸਟ ਮੁਕੰਮਲ ਹੋ ਜਾਵੇ।
ਜੇ ਸੈਡੇਟਿਵਾਂ ਬਾਰੇ ਤੁਹਾਨੂੰ ਵੱਧ ਜਾਣਕਾਰੀ ਦੀ ਲੋੜ ਹੋਵੇ ਤਾਂ ਕ੍ਰਿਪਾ ਕਰ ਕੇ ਆਪਣੇ ਡਾਕਟਰ ਜਾਂ ਨਰਸ ਨੂੰ ਪੁੱਛੋ।
ਜੇ ਟੈਸਟ ਲਈ ਤੁਹਾਡਾ ਬੱਚਾ ਸੈਡੇਟਿਵ ਲੈਂਦਾ ਹੈ ਤਾਂ ਟੈਸਟ ਤੋਂ ਕਈ ਘੰਟੇ ਪਹਿਲਾਂ ਉਸ ਲਈ ਖਾਣਾ ਅਤੇ ਪੀਣਾ ਬੰਦ ਕਰਨਾ ਜ਼ਰੂਰੀ ਹੈ। ਟੈਸਟ ਤੋਂ ਪਹਿਲਾਂ ਦੇ ਹਫ਼ਤੇ ਵਿੱਚ ਨਰਸ ਇਹ ਯਕੀਨੀ ਬਣਾਉਣ ਲਈ ਤੁਹਾਨੂੰ ਫ਼ੋਨ ਕਰੇਗੀ ਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਬੱਚਾ ਕੀ ਅਤੇ ਕਦੋਂ ਖਾ ਅਤੇ ਪੀ ਸਕਦਾ ਹੈ। ਹੇਠ ਦਿੱਤਾ ਟੇਬਲ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਬੱਚੇ ਨੇ ਕਦੋਂ ਖਾਣਾ ਅਤੇ ਪੀਣਾ ਬੰਦ ਕਰਨਾ ਹੈ।
ਟੈਸਟ ਤੋਂ ਪਹਿਲਾਂ ਸਮਾਂ |
ਤੁਹਾਨੂੰ ਕੀ ਜਾਣਨ ਦੀ ਲੋੜ ਹੈ |
੮ ਘੰਟੇ |
ਹੋਰ ਠੋਸ ਖ਼ੁਰਾਕ, ਦੁੱਧ ਜਾਂ ਸੰਤਰਿਆਂ ਦਾ ਜੂਸ ਲੈਣਾ ਬੰਦ। ਇਸ ਤੋਂ ਭਾਵ ਗੰਮ ਅਤੇ ਕੈਂਡੀ ਵੀ ਨਹੀਂ ਲੈਣੀ। ਤੁਹਾਡਾ ਬੱਚਾ ਫ਼ਿਰ ਵੀ ਸਾਫ਼ ਤਰਲ ਪੀ ਸਕਦਾ ਹੈ। ਸਾਫ਼ ਤਰਲ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਤੁਸੀਂ ਆਰ-ਪਾਰ ਵੇਖ ਸਕਦੇ ਹੋਵੋ, ਜਿਵੇਂ ਕਿ ਸੇਬਾਂ ਦਾ ਜੂਸ, ਜਿੰਜਰ ਏਲ, ਜਾਂ ਪਾਣੀ। ਤੁਹਾਡਾ ਬੱਚਾ ਜੈੱਲ-ਓ ® ਜਾਂ ਪੌਪਸਿਕਲ ਖਾ ਸਕਦਾ ਹੈ। |
੬ ਘੰਟੇ |
ਹੋਰ ਦੁੱਧ ਜਾਂ ਫ਼ਾਰਮੂਲਾ ਲੈਣਾ ਬੰਦ। |
੪ ਘੰਟੇ |
ਆਪਣੇ ਬੇਬੀ ਨੂੰ ਛਾਤੀ ਦਾ ਦੁੱਧ ਚੁੰਘਾਉਣਾ ਬੰਦ ਕਰ ਦਿਓ। |
੨ ਘੰਟੇ |
ਹੋਰ ਸਾਫ਼ ਤਰਲ ਪੀਣੇ ਬੰਦ। ਇਸ ਦਾ ਭਾਵ ਹੋਰ ਸੇਬਾਂ ਦਾ ਜੂਸ, ਪਾਣੀ, ਜਾਂ ਜਿੰਜਰ ਏਲ ਪੀਣਾ ਬੰਦ। ਤੁਹਾਡਾ ਬੱਚਾ ਜੈੱਲ- ਓ ਜਾਂ ਪੌਪਸਿਕਲ ਨਹੀਂ ਖਾ ਸਕਦਾ। |
ਜੇ ਤੁਹਾਡਾ ਬੱਚਾ ਤਿੰਨ ਸਾਲ ਤੋਂ ਵੱਧ ਉਮਰ ਦਾ ਹੈ ਅਤੇ ਟਿਕ ਕੇ ਨਹੀਂ ਲੇਟ ਸਕਦਾ, ਤਾਂ ਉਸ ਨੂੰ ਜਨਰਲ ਅਨੱਸਥੀਸੀਆ ਦੇਣ ਦੀ ਲੋੜ ਹੋਵੇਗੀ। ਇਹ ਇੱਕ ਕਿਸਮ ਦੀ ਸਵਾਉਣ ਵਾਲੀ ਦਵਾਈ ਹੁੰਦੀ ਹੈ ਜੋ ਡਾਕਟਰ ਵੱਲੋਂ ਦਿੱਤੀ ਜਾਂਦੀ ਹੈ। ਤੁਹਾਡੇ ਬੱਚੇ ਨੂੰ ਹਸਪਤਾਲ ਕਿਸੇ ਦੂਜੇ ਹਿੱਸੇ ਵਿੱਚ ਇੱਕ ਵਿਸੇਸ਼ ਐਪੁਆਇਂਟਮੈਂਟ ਦਿੱਤੀ ਜਾਵੇਗੀ। ਐਕੋ ਮਸ਼ੀਨ ਤੁਹਾਡੇ ਬੱਚੇ ਕੋਲ ਲਿਆਂਦੀ ਜਾਵੇਗੀ। ਇਹ ਯਕੀਨੀ ਬਣਾਉਣ ਲਈ ਕਿ ਟੈਸਟ ਲਈ ਕਿਵੇਂ ਤਿਆਰ ਹੋਣਾ ਹੈ ਅਤੇ ਸੰਵਾਉਣ ਵਾਲੀ ਦਵਾਈ ਬਾਰੇ ਤੁਸੀਂ ਜਾਣਦੇ ਹੋ, ਨਰਸ ਟੈਸਟ ਤੋਂ ਪਹਿਲੇ ਇੱਕ ਹਫ਼ਤੇ ਵਿੱਚ ਤੁਹਾਨੂੰ ਫ਼ੋਨ ਕਰ ਕੇ ਦੱਸੇਗੀ।
ਸਰੋਤ : ਏ ਬੁਕਸ ਓਂਨਲਿਨ
ਆਖਰੀ ਵਾਰ ਸੰਸ਼ੋਧਿਤ : 2/6/2020