ਗਰਭ ਅਵਸਥਾ ਦੌਰਾਨ ਔਰਤਾਂ ਲਈ ਆਪਣੀ ਅਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਬਾਰੇ ਟਿਪਸ ਅਤੇ ਗਰਭ ਅਵਸਥਾ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਚੰਗੀ ਦੇਖਭਾਲ ਮਿਲਣ ਦੀ ਮਹੱਤਤਾ।
ਗਰਭ ਅਵਸਥਾ ਦੌਰਾਨ ਪ੍ਰਸਵ-ਪੂਰਵ ਦੇਖਭਾਲ ਦਾ ਸਿੱਧਾ ਸੰਬੰਧ ਸੰਭਾਵਿਤ ਮਾਂ ਅਤੇ ਅਣਜੰਮੇ ਬੱਚੇ ਦੀ ਸਿਹਤ ਅਤੇ ਤੰਦਰੁਸਤੀ ਦੇ ਨਾਲ ਹੈ।
ਸੰਭਾਵਿਤ ਮਾਪਿਆਂ ਨੂੰ ਜਲਦ ਤੋਂ ਜਲਦ ਆਂਗਨਵਾੜੀ ਜਾਣਾ ਚਾਹੀਦਾ ਹੈ ਤਾਂ ਕਿ ਉਹ ਜਾਣ ਸਕਣ ਕਿ ਤੁਹਾਡੇ ਬੱਚਾ ਹੋਣ ਵਾਲਾ ਹੈ ਅਤੇ ਤੁਸੀਂ ਮਾਂ ਅਤੇ ਬੱਚੇ ਦੀ ਸੁਰੱਖਿਆ ਦਾ ਕਾਰਡ ਲੈ ਸਕੋ; ਇਹ ਇੱਕ ਸਧਾਰਨ ਪਰੰਤੂ ਪ੍ਰਭਾਵਸ਼ਾਲੀ ਕਾਰਡ ਹੈ ਜੋ ਬੱਚੇ ਦੇ ਪੋਸ਼ਣ ਅਤੇ ਵਾਧੇ ਦਾ ਲਗਾਤਾਰ ਨਿਰੀਖਣ ਕਰਨ ਵਿੱਚ ਉਹਨਾਂ ਦੀ ਮਦਦ ਕਰ ਸਕਦਾ ਹੈ।
ਭਾਰਤ ਵਿੱਚ 75% ਨਵੀਂਆਂ ਮਾਤਾਵਾਂ ਨੂੰ ਅਨੀਮਿਆ ਹੈ ਅਤੇ ਉਹਨਾਂ ਵਿੱਚੋਂ ਜ਼ਿਆਦਾਤਰ ਦਾ ਭਾਰ ਗਰਭ ਅਵਸਥਾ ਦੌਰਾਨ ਲੋੜ ਨਾਲੋਂ ਘੱਟ ਜਾਂਦਾ ਹੈ। ਇਸ ਕਾਰਨ ਖ਼ਰਾਬ ਭਰੂਣ ਵਾਧਾ, ਘੱਟ ਜਨਮ ਭਾਰ ਅਤੇ ਸ਼ਿਸ਼ੂਆਂ ਵਿੱਚ ਗੈਰ-ਅਨੁਵਾਂਸ਼ਿਕ ਜਨਮਜਾਤ ਅਨਿਯਮਿਤਤਾਵਾਂ ਹੋ ਜਾਂਦੀਆਂ ਹਨ।
ਗਰਭ ਅਵਸਥਾ ਦੌਰਾਨ, ਇਹ ਯਕੀਨੀ ਬਣਾਓ ਕਿ ਸੰਭਾਵਿਤ ਮਾਤਾਵਾਂ ਸਹੀ ਸਮੇਂ ਤੇ ਸਹੀ ਆਹਾਰ ਲੈਣ। ਉਹਨਾਂ ਨੂੰ ਜ਼ਿਆਦਾ ਭੋਜਨ, ਆਮ ਨਾਲੋਂ ਇੱਕ ਚੌਥਾਈ ਜ਼ਿਆਦਾ ਭੋਜਨ ਖਾਣਾ ਚਾਹੀਦਾ ਹੈ।
ਸੰਭਾਵਿਤ ਮਾਂ ਨੂੰ ਦਿਨ ਦੇ ਸਮੇਂ ਘੱਟੋ-ਘੱਟ ਦੋ ਘੰਟੇ ਆਰਾਮ ਕਰਨਾ ਚਾਹੀਦਾ ਹੈ। ਰਾਤ ਦੇ ਸਮੇਂ, ਉਸਨੂੰ ਅੱਠ ਘੰਟੇ ਸੌਣਾ ਚਾਹੀਦਾ ਹੈ। ਘਰ ਵਿੱਚ ਖੁਸ਼ਨੁਮਾ ਮਾਹੌਲ ਰੱਖਣਾ ਚਾਹੀਦਾ ਹੈ।
ਇਸ ਵੀਡਿਓ ਦਾ ਉਦੇਸ਼ ਕੁਪੋਸ਼ਣ ਦੇ ਲੱਛਣਾਂ ਅਤੇ ਖਤਰਨਾਕ ਨਤੀਜਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੁਪੋਸ਼ਣ ਨੂੰ ਰੋਕਣ ਲਈ ਸਮੁਦਾਇ ਨੂੰ ਉਤਸਾਹਿਤ ਕਰਨਾ ਅਤੇ ਇੱਕ ਵਿਅਕਤੀ ਨੂੰ ਉਹਨਾਂ ਕੰਮਾਂ ਦੀ ਜਾਣਕਾਰੀ ਦੇਣਾ ਹੈ ਜੋ ਉਹ ਕਰ ਸਕਦਾ ਹੈ।
ਇਹ ਵਿਆਪਕ ਸਤਰ ਤੇ ਸਮੁਦਾਇ ਨੂੰ ਜਾਣਕਾਰੀ ਦੇਣ ਲਈ ਹੈ।
ਤਿਆਰਕਰਤਾ : ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ
ਆਖਰੀ ਵਾਰ ਸੰਸ਼ੋਧਿਤ : 6/15/2020