ਜਨਮ ਦੇ ਇੱਕ ਘੰਟੇ ਵਿੱਚ, ਮਾਂ ਦਾ ਗਾੜ੍ਹਾ, ਪਹਿਲਾ ਦੁੱਧ (ਕੋਲੋਸਟ੍ਰਮ) ਬੱਚੇ ਨੂੰ ਦੇਣਾ ਚਾਹੀਦਾ ਹੈ। ਇਹ ਬਹੁਤ ਜਰੂਰੀ ਹੁੰਦਾ ਹੈ। ਮਾਂ ਦਾ ਪਹਿਲਾ ਦੁੱਧ ਸ੍ਰੇਸ਼ਠ ਹੁੰਦਾ ਹੈ, ਇਸਨੂੰ ਵਿਅਰਥ ਨਾ ਜਾਣ ਦਿਓ ਅਤੇ ਇਹ ਬੱਚੇ ਨੂੰ ਦੇਣਾ ਸੁਨਿਸ਼ਚਿਤ ਕਰੋ।
ਕੋਲੋਸਟ੍ਰਮ ਜਰੂਰੀ ਹੁੰਦਾ ਹੈ ਕਿਉਂਕਿ ਇਹ ਉਸ ਪਰਿਪੱਕ ਦੁੱਧ ਲਈ ਸ਼ਿਸ਼ੂ ਦੀ ਪਾਚਨ ਪ੍ਰਣਾਲੀ ਨੂੰ ਤਿਆਰ ਕਰਦਾ ਹੂ ਜੋ ਸ਼ਿਸ਼ੂ ਅਗਲੇ ਕੁਝ ਦਿਨਾਂ ਵਿੱਚ ਲੈਂਦਾ ਹੈ। ਕੋਲੋਸਟ੍ਰਮ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਜਿਵੇਂ ਜ਼ਿੰਕ, ਕੈਲਸ਼ੀਅਮ ਅਤੇ ਵਿਟਾਮਿਨ ਹੁੰਦੇ ਹਨ।
ਜਨਮ ਤੋਂ ਪਹਿਲੇ ਛੇ ਮਹੀਨਿਆਂ ਲਈ, ਬੱਚੇ ਨੂੰ ਕੇਵਲ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਅਤੇ ਹੋਰ ਕੁਝ ਵੀ ਨਹੀਂ ਦੇਣਾ ਚਾਹੀਦਾ, ਇੱਥੋਂ ਤੱਕ ਕਿ ਪਾਣੀ ਵੀ ਨਹੀਂ। ਛੇ ਮਹੀਨਿਆਂ ਲਈ ਵਿਸ਼ੇਸ਼ ਸਤਨਪਾਨ ਸ਼ਿਸ਼ੂ ਨੂੰ ਦਸਤ ਜਾਂ ਨਿਊਮੋਨੀਆ ਵਰਗੇ ਬਚਪਨ ਦੇ ਆਮ ਰੋਗਾਂ ਤੋਂ ਬਚਾ ਕੇ ਸ਼ਿਸ਼ੂ ਦੀ ਮੌਤ ਦਾ ਖ਼ਤਰਾ ਘਟਾਉਂਦਾ ਹੈ ਅਤੇ ਰੋਗ ਦੌਰਾਨ ਤੇਜ਼ੀ ਨਾਲ ਭਰਪਾਈ ਵਿੱਚ ਵੀ ਮਦਦ ਕਰ ਸਕਦਾ ਹੈ।
ਸੱਤਵੇਂ ਮਹੀਨੇ ਤੋਂ, ਮਾਂ ਦਾ ਦੁੱਧ ਸ਼ਿਸ਼ੂ ਦੀਆ ਪੋਸ਼ਣ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਕਾਫੀ ਨਹੀਂ ਹੁੰਦਾ। ਵਿਭਿੰਨ ਪੋਸ਼ਕ ਤੱਤਾਂ ਵਾਲਾ ਮਾਂ ਦਾ ਦੁੱਧ ਸੰਤੁਲਨ ਬਣਾਉਂਦਾ ਹੈ। ਸਮੇਂ ਸਿਰ, ਉਚਿਤ, ਲਗਾਤਾਰ ਅਤੇ ਉਚਿਤ ਪੂਰਕ ਪੋਸ਼ਣ ਸ਼ੁਰੂ ਵਿੱਚ ਕੀਤਾ ਜਾਣਾ ਜਾਣਾ ਚਾਹੀਦਾ ਹੈ। ਛੇਂਵੇਂ ਮਹੀਨੇ ਬਾਅਦ, ਤੁਹਾਨੂੰ ਦਿਨ ਵਿੱਚ ਘੱਟੋ-ਘੱਟ 3-4 ਵਾਰ ਪੋਸ਼ਣ ਕਰਵਾਉਣਾ ਚਾਹੀਦਾ ਹੈ ਅਤੇ ਇਸਦੇ ਨਾਲ-ਨਾਲ ਸਤਨਪਾਨ ਵੀ ਜਾਰੀ ਰੱਖਣਾ ਚਾਹੀਦਾ ਹੈ।
ਇਸ ਵੀਡਿਓ ਦਾ ਉਦੇਸ਼ ਕੁਪੋਸ਼ਣ ਦੇ ਲੱਛਣਾਂ ਅਤੇ ਖਤਰਨਾਕ ਨਤੀਜਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੁਪੋਸ਼ਣ ਨੂੰ ਰੋਕਣ ਲਈ ਸਮੁਦਾਇ ਨੂੰ ਉਤਸਾਹਿਤ ਕਰਨਾ ਅਤੇ ਇੱਕ ਵਿਅਕਤੀ ਨੂੰ ਉਹਨਾਂ ਕੰਮਾਂ ਦੀ ਜਾਣਕਾਰੀ ਦੇਣਾ ਹੈ ਜੋ ਉਹ ਕਰ ਸਕਦਾ ਹੈ।
ਇਹ ਵਿਆਪਕ ਸਤਰ ਤੇ ਸਮੁਦਾਇ ਨੂੰ ਜਾਣਕਾਰੀ ਦੇਣ ਲਈ ਹੈ।
ਤਿਆਰਕਰਤਾ : ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ
ਆਖਰੀ ਵਾਰ ਸੰਸ਼ੋਧਿਤ : 6/15/2020