ਉਹ ਬੱਚੇ ਜੋ ਹਮੇਸ਼ਾ ਬਿਮਾਰ ਰਹਿੰਦੇ ਹਨ, ਜਲਦੀ ਥੱਕ ਜਾਂਦੇ ਹਨ ਅਤੇ ਸਮਝਣ ਵਿੱਚ ਦੇਰ ਲਗਾਉਂਦੇ ਹਨ, ਉਹ ਕੁਪੋਸ਼ਣ ਨਾਲ ਪੀੜਿਤ ਹੋ ਸਕਦੇ ਹਨ।
ਇੱਕ ਬੱਚੇ ਨੂੰ ਖਾਸ ਤੌਰ ਤੇ ਆਪਣੇ ਜਨਮ ਤੋਂ ਹੀ ਆਪਣੀ ਉਮਰ ਦੇ ਦੋ ਸਾਲ ਤੱਕ ਕੁਪੋਸ਼ਣ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹ ਦੀਰਘਕਾਲੀਨ ਵਾਧੇ ਲਈ ਬਹੁਤ ਮਹੱਤਵਪੂਰਨ ਕਾਲ ਹੁੰਦਾ ਹੈ। ਕੁਪੋਸ਼ਣ ਜਨਮ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ, ਆਮ ਤੌਰ ਤੇ ਇਹ ਕਿਸ਼ੋਰ ਅਵਸਥਾ ਅਤੇ ਬਾਲ ਜੀਵਨ ਵਿੱਚ ਲਗਾਤਾਰ ਰਹਿੰਦਾ ਹੈ ਅਤੇ ਪੀੜ੍ਹੀਆਂ ਤੱਕ ਚੱਲਦਾ ਰਹਿੰਦਾ ਹੇ। ਇਹ ਅਕਸਰ ਦੁਬਾਰਾ ਹੋ ਸਕਦਾ ਹੈ। ਇਸ ਕਾਰਨ ਹੋਣ ਵਾਲੇ ਸਮੁੱਚੇ ਵਾਧੇ ਅਤੇ ਵਿਕਾਸ ਸੰਬੰਧੀ ਵਿਕਾਰ ਤੋਂ ਮਾਂ ਦੀ ਸਿਹਤ, ਬੱਚੇ ਦੀ ਸਿਹਤ ਅਤੇ ਬਚਾਅ ਸ਼ਾਮਿਲ ਹੈ ਨੂੰ ਰੋਕਣ ਲਈ, ਜੀਵਨ ਚੱਕਰ ਵਿੱਚ ਪੋਸ਼ਣ ਦੀ ਕਮੀ ਨੂੰ ਜਲਦ ਤੋਂ ਜਲਦ ਰੋਕਣਾ ਜਰੂਰੀ ਹੁੰਦਾ ਹੈ।
ਜਿਵੇਂ ਇੱਕ ਮ੍ਰਿਤ ਪੌਦਾ ਇੱਕ ਹਰਾ-ਭਰਾ ਰੁੱਖ ਨਹੀਂ ਬਣ ਸਕਦਾ ਅਤੇ ਇਹ ਆਮ ਤੌਰ ਤੇ ਬਿਨਾਂ ਉਚਿਤ ਸੰਭਾਲ ਅਤੇ ਪੋਸ਼ਣ ਦੇ ਜਿਵੇਂ ਮਿੱਟੀ, ਪਾਣੀ, ਤਾਜ਼ੀ ਹਵਾ ਅਤੇ ਧੁੱਪ ਦੇ ਵਧਿਆ ਹੁੰਦਾ ਹੈ, ਇਸ ਤਰ੍ਹਾਂ ਇੱਕ ਬੱਚਾ ਵੀ ਬਿਨਾਂ ਪੂਰੀ ਸੰਭਾਲ ਅਤੇ ਪੋਸ਼ਣ ਦੇ ਇੱਕ ਸਿਹਤਮੰਦ ਵਿਅਸਕ ਦੇ ਤੌਰ ਤੇ ਵਿਕਸਿਤ ਨਹੀਂ ਹੋ ਸਕਦਾ।
ਜਿਵੇਂ ਕਿ ਹਾਨੀਗ੍ਰਸਤ ਮਿੱਟੀ ਦਾ ਬਰਤਨ ਇੱਕ ਵਾਰ ਤਿਆਰ ਹੋਣ ਤੋਂ ਬਾਅਦ ਸਹੀ ਨਹੀਂ ਕੀਤਾ ਜਾ ਸਕਦਾ, ਇਸ ਤਰ੍ਹਾਂ ਜੀਵਨ ਦੇ ਸ਼ੁਰੂਆਤੀ ਪੜਾਆਂ ਵਿੱਚ ਕੁਪੋਸ਼ਣ ਨਾਲ ਪੀੜਿਤ ਬੱਚੇ ਦੀ ਸਿਹਤ ਨੂੰ ਸਹੀ ਨਹੀਂ ਕੀਤਾ ਜਾ ਸਕਦਾ।
ਇਸ ਵੀਡਿਓ ਦਾ ਉਦੇਸ਼ ਕੁਪੋਸ਼ਣ ਦੇ ਲੱਛਣਾਂ ਅਤੇ ਖਤਰਨਾਕ ਨਤੀਜਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੁਪੋਸ਼ਣ ਨੂੰ ਰੋਕਣ ਲਈ ਸਮੁਦਾਇ ਨੂੰ ਉਤਸਾਹਿਤ ਕਰਨਾ ਅਤੇ ਇੱਕ ਵਿਅਕਤੀ ਨੂੰ ਉਹਨਾਂ ਕੰਮਾਂ ਦੀ ਜਾਣਕਾਰੀ ਦੇਣਾ ਹੈ ਜੋ ਉਹ ਕਰ ਸਕਦਾ ਹੈ।
ਇਹ ਵਿਆਪਕ ਸਤਰ ਤੇ ਸਮੁਦਾਇ ਨੂੰ ਜਾਣਕਾਰੀ ਦੇਣ ਲਈ ਹੈ।
ਤਿਆਰਕਰਤਾ : ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਵਿਭਾਗ
ਆਖਰੀ ਵਾਰ ਸੰਸ਼ੋਧਿਤ : 6/15/2020