ਭੂਮਿਕਾ - ਬਾਇਓ ਗੈਸ ਇਕ ਸਾਫ ਅਤੇ ਸਫਲ ਬਾਲਣ ਹੈ। ਬਾਇਓ ਗੈਸ ਜਾਨਵਰਾ ਦੇ ਗੋਬਰ, ਇਨਸਾਨੀ ਮਲ-ਮੂਤਰ ਅਤੇ ਮੂਲਭੂਤ ਪਦਾਰਥਾ ਦੀ ਮਦਦ ਨਾਲ ਬਾਇਓ ਗੈਸ ਪਲਾਂਟ ਵਿਖੇ "ਡਾਈਜੈਸ਼ਨ" ਦੀ ਪ੍ਰਕਿਰਿਆ ਦੁਆਰਾ ਬਣਾਈ ਜਾਦੀ ਹੈ। ਬਾਇਓ ਗੈਸ ਵਿਚ 55% ਤੋ 60% ਤਕ ਮੀਥੇਨ ਗੈਸ ਹੁੰਦੀ ਹੈ। ਜੋ ਜਵਲਨਸ਼ੀਲ ਹੁੰਦੀ ਹੈ। ਇਸ ਵਿੱਚ 30% ਤੋ 35% ਤਕ ਕਾਰਬਨ ਡਾਈਆਕਸਾਈਡ, ਨਾਈਟਰੋਜਨ, ਹਾਈਡਰੋਜਨ ਅਤੇ ਪਾਣੀ ਦੀ ਥੋਡ਼ੀ ਮਾਤ੍ਰਾ ਵੀ ਸ਼ਾਮਿਲ ਹੁੰਦੀ ਹੈ। ਜੈਵਿਕ ਅਵਸ਼ੇਸ਼ ਜੋ ਕਿ ਆਰਜ਼ੀ ਪਦਾਰਥ ਹੁੰਦੇ ਹਨ, ਉਹਨਾ ਵਿਚ ਖਾਦ ਦਾ ਮਹੱਤਵ ਖੇਤਾ ਵਿਚ ਵਰਤੀ ਜਾਣ ਵਾਲੀ ਖਾਦ ਨਾਲੋ ਜ਼ਿਆਦਾ ਹੁੰਦਾ ਹੈ।
ਉਦੇਸ਼ - ਪ੍ਰੋਗਰਾਮ ਦੇ ਉਦੇਸ਼ ਹੇਠ ਲਿਖੇ ਹਨ :-
- ਭੋਜਨ ਬਨਾਉਣ ਦੇ ਕਾਰਜਾ ਲਈ ਬਾਲਣ ਅਤੇ ਪਾਰਿਵਾਰਿਕ ਕਿਸਮ ਦੇ ਬਇਓ ਗੈਸ ਪਲਾਂਟ ਦੁਆਰਾ ਪੇੰਡੂ ਘਰਾ ਦੇ ਕੰਮਕਾਜਾ ਲਈ ਮੂਲਭੂਤ ਖਾਦ ਪ੍ਰਦਾਨ ਕਰਨਾ ਹੈ।
- ਪੇੰਡੂ ਔਰਤਾ ਦੇ ਅਰੋਚਕ ਕੰਮਾ ਨੂੰ ਘਟਾਉਣਾ, ਜੰਗਲਾ ਉੱਤੇ ਦਬਾਵ ਘਟ ਕਰਨਾ ਅਤੇ ਸਮਾਜਿਕ ਭਲਾਈ ਨੂੰ ਜ਼ਿਆਦਾ ਮਹੱਤਵ ਦੇਣਾ ਹੈ।
- ਪਿੰਡਾ ਵਿਚ ਅਰੋਗਤਾ ਪ੍ਰਬੰਧ ਨੂੰ ਸੁਧਾਰਨ ਲਈ ਬਾਇਓ ਗੈਸ ਪਲਾਂਟ ਨੂੰ ਤੰਦਰੁਸਤ ਗੁਸਲਖਾਨਿਆ ਨਾਲ ਜੋਡ਼ਿਆ ਗਿਆ ਹੈ।
83771 ਪਾਰਿਵਾਰਿਕ ਕਿਸਮ ਦੇ ਬਾਇਓ ਗੈਸ ਪਲਾਂਟ ਦਾ ਸਮੁੱਚਾ ਜੋਡ਼ 4.5 ਲੱਖ ਪਲਾਂਟ ਅਨੁਮਾਨਿਤ ਸੰਭਾਵਨਾਵਾ ਦੇ ਖਿਲਾਫ ਪੰਜਾਬ ਵਿਖੇ ਸਥਾਪਿਤ ਕੀਤਾ ਗਿਆ ਹੈ।
ਮਨਜ਼ੂਰਸ਼ੁਦਾ ਪਾਰਿਵਾਰਿਕ ਕਿਸਮ ਦੇ ਬਾਇਓ ਗੈਸ ਪਲਾਂਟ ਦਾ ਰੇਖਾਂਕਿਤ ਚਿਤੱਰ -
(ਓ) | ਕੇ.ਵੀ.ਆਈ.ਸੀ ਫਲੋਟਿੰਗ ਡਰੰਮ ਦੀ ਕਿਸਮ ਵਾਲਾ ਬਾਇਓ ਗੈਸ ਪਲਾਂਟ, ਜਿਸਦਾ ਡਾਈਜੈਸਟਰ ਇੱਟਾਂ ਜਾਂ ਪੱਥਰਾਂ ਦਾ ਬਣਿਆ ਹੈ। | 1 ਤੋ 10 ਕਿਉਬਿਕ ਮੀਟਰ |
---|---|---|
(ਅ) | ਕੇ.ਵੀ.ਆਈ.ਸੀ ਕਿਸਮ ਦਾ ਫੈਰੋ ਸੀਮੇਂਟ ਡਾਈਜੈਸਟਰ ਵਾਲਾ ਬਾਇਓ ਗੈਸ ਪਲਾਂਟ। | 1 ਤੋ 10 ਕਿਉਬਿਕ ਮੀਟਰ |
(ੲ) | ਫਾਈਬਰ ਗਲਾਸ ਰਿਇਨਫੋਰਸਡ ਪਲਾਸਟਿਕ (ਐਫ.ਆਰ.ਪੀ) ਗੈਸ ਹੋਲਡਰ ਵਾਲਾ. ਕੇ.ਵੀ.ਆਈ.ਸੀ ਕਿਸਮ ਦੇ ਬਾਇਓ ਗੈਸ ਪਲਾਂਟ। | 1 ਤੋ 10 ਕਿਉਬਿਕ ਮੀਟਰ |
(ਸ) | ਦੀਨਬੰਧੂ ਮਾਡਲ- * ਇੱਟਾ ਦਾ ਰਾਜਮਿਸਤ੍ਰੀ * ਇਨ ਫਿਰੋਸਮੈਂਟ ਵਿਦਿਨ- ਸੀਤੂ ਤਕਨੀਕ | 1 ਤੋ 6 ਕਿਉਬਿਕ ਮੀਟਰ |
(ਹ) | ਪੂਰਵ-ਨਿਰਮਿਤ ਆਰ.ਸੀ.ਸੀ ਨਿਯਤ ਗੁੰਬਦ ਮਾਡਲ। | 2 ਤੋ 3 ਕਿਉਬਿਕ ਮੀਟਰ |
(ਕ) | ਰਬਡ਼ ਵਰਗੇ ਨਾਇਲਾਨ ਧਾਗੇ ਦਾ ਬਣਿਆ ਹੋਇਆ "ਫਲੈਕਸੀ" ਮਾਡਲ ਬੈਗ ਡਾਈਜੈਸਟਰ, ਜੋ ਕਿ ਸਵਾਸਤਿਕ ਰਬਡ਼ ਨਿਰਮਿਤ ਸੀਮਿਤ, ਪੂਣੇ ਦੁਆਰਾ ਉਤਪਾਦਿਤ ਕੀਤਾ ਗਿਆ ਹੈ। | 1 ਤੋ 6 ਕਿਉਬਿਕ ਮੀਟਰ |
ਮਸ਼ੀਨ ਦਾ ਆਕਾਰ | ਰੋਜ਼ਾਨਾ ਗੋਬਰ ਦੀ ਲੋਡ਼ | ਪਾਲਤੂ ਪਸ਼ੂਆ ਦੀ ਲੋਡ਼ੀਂਦੀ ਸੰਖਿਆ | ਸੰਭਾਵਿਤ ਖਰਚਾ |
---|---|---|---|
1 ਕਿਉਬਿਕ ਮੀਟਰ | 25 ਕਿਲੋਗ੍ਰਾਮ | 2-3 | 7000/- ਰੂਪਏ |
2 ਕਿਉਬਿਕ ਮੀਟਰ | 50 ਕਿਲੋਗ੍ਰਾਮ | 4-6 | 9000/- ਰੂਪਏ |
3 ਕਿਉਬਿਕ ਮੀਟਰ | 75 ਕਿਲੋਗ੍ਰਾਮ | 7-9 | 10,500/- ਰੂਪਏ |
4 ਕਿਉਬਿਕ ਮੀਟਰ | 100 ਕਿਲੋਗ੍ਰਾਮ | 10-12 | 12,500/- ਰੂਪਏ |
6 ਕਿਉਬਿਕ ਮੀਟਰ | 150 ਕਿਲੋਗ੍ਰਾਮ | 14-16 | 15,000/- ਰੂਪਏ |
ਖਾਨਾ ਬਨਾਉਣ ਵਿਚ - ਬਾਇਓ ਗੈਸ ਇਕ ਖਾਸ ਕਿਸਮ ਦੇ ਬਣੇ ਬਰਨਰ ਵਿਚ ਖਾਣਾ ਬਨਾਉਣ ਲਈ ਵਰਤੀ ਜਾ ਸਕਦੀ ਹੈ। 2 ਕਿਉਬਿਕ ਮੀਟਰ ਦੀ ਸਮਰੱਥਾ ਵਾਲਾ ਬਾਇਓ ਗੈਸ ਪਲਾਂਟ ਪਰਿਵਾਰ ਦੇ ਚਾਰ ਸਦੱਸਾ ਦੇ ਖਾਣੇ ਨੂੰ ਬਨਾਉਣ ਲਈ ਕਾਫੀ ਬਾਲਣ ਪ੍ਰਦਾਨ ਕਰਦਾ ਹੈ।
ਬਿਜਲੀ - ਬਾਇਓ ਗੈਸ ਦੁਆਰਾ ਗੈਸ ਲੈਪਾਂ ਨੂੰ ਬਾਲਣ ਦਿਤਾ ਜਾ ਸਕਦਾ ਹੈ। 100 ਮੋਮਬੱਤੀਆ ਦੇ ਲੈਂਪ ਨੂੰ ਜਲਾਉਣ ਲਈ 0.13 ਕਿਉਬਿਕ ਮੀਟਰ ਪ੍ਰਤਿ ਘੰਟਾ ਗੈਸ ਦੀ ਲੋਡ਼ ਹੈ।
ਊਰਜਾ ਉਤਪਾਦਨ - ਬਾਇਓ ਗੈਸ ਦੋਹਰੇ ਇੰਧਨ ਵਾਲੇ ਇੰਜਨ ਨੂੰ ਚਲਾਉਣ ਲਈ ਵਰਤੀ ਜਾ ਸਕਦੀ ਹੈ ਅਤੇ ਤਕਰੀਬਨ 80% ਡੀਜ਼ਲ ਦੀ ਬਚਤ ਕਰ ਸਕਦੀ ਹੈ।
ਲਾਗੂਕਰਣ ਬਾਰੇ ਰਣਨੀਤੀ - ਇਹ ਪ੍ਰੋਗਰਾਮ ਪੰਜਾਬ ਖੇਤੀਬਾਡ਼ੀ ਯੂਨਿਵਰਸਿਟੀ, ਲੁਧਿਆਣਾ, ਵਲੋਂ ਤਿਆਰ ਕੀਤੇ ਜਾ ਰਹੇ ਕਾਮਿਆ ਦੀ ਪ੍ਰਭਾਵਸ਼ਾਲੀ ਹਿੱਸੇਦਾਰੀ ਨਾਲ ਅਮਲ ਵਿਚ ਲਿਆਇਆ ਜਾ ਰਿਹਾ ਹੈ। ਇਹ ਪ੍ਰਮੁੱਖ ਕਰਮਚਾਰੀ ਮੇਸਨ ਨੂੰ ਬਾਇਓ ਗੈਸ ਦੀ ਮਸ਼ੀਨ ਵਿਖੇ ਸਥਾਪਿਤ ਕਰਨ ਲਈ ਵਿਵਸਥਿਤ ਕਰਦੇ ਹਨ ਅਤੇ ਲਾਭ ਉਠਾਉਣ ਵਾਲੇ ਨੂੰ ਵਧੀਆ ਖੂਬੀ ਵਾਲੀ, ਜਿਸ ਵਿਚ ਬਾਇਓ ਗੈਸ ਮਸ਼ੀਨ ਲਈ ਬਰਨਰ ਅਤੇ ਦੂਸਰੇ ਉਪਕਰਣ ਸ਼ਾਮਿਲ ਹਨ, ਸਾਮਗ੍ਰੀ ਪ੍ਰਾਪਤ ਕਰਨ ਵਿਚ ਮਦਦ ਕਰਦੇ ਹਨ। ਪ੍ਰਮੁੱਖ ਕਰਮਚਾਰੀ ਬਾਇਓ ਗੈਸ ਮਸ਼ੀਨ ਦੀ ਸਥਾਪਤੀ ਦੀ ਸ਼ੁਰੂਆਤ ਬਾਰੇ ਸੰਬੰਧਿਤ ਫੀਲਡ ਅਫਸਰਾ ਨੂੰ ਸੂਚਿਤ ਕਰਨ ਲਈ ਲਾਭਕਰਤਾ ਦਾ ਬਿਨੈ-ਪੱਤਰ ਭਰਦੇ ਹਨ। ਇਸ ਤੋ ਉਪਰਾਂਤ ਪੇਡਾ ਦੇ ਫੀਲਡ ਅਫਸਰ ਅਤੇ ਪ੍ਰਮੁੱਖ ਕਰਮਚਾਰੀਆ ਦੀ ਦੇਖ-ਰੇਖ ਵਿਚ ਵਧੀਆ ਮਿਸਤ੍ਰੀਆ ਦੁਆਰਾ ਲਾਭਕਰਤਾ ਦੀ ਮਸ਼ੀਨ ਸਥਾਪਿਤ ਕਰ ਦਿਤੀ ਜਾਦੀ ਹੈ। ਬਾਇਓ ਗੈਸ ਮਸ਼ੀਨ ਦੀ ਸਥਾਪਤੀ / ਜਿੰਮੇ ਲਾਉਣ ਤੋ ਬਾਅਦ ਲਾਭਕਰਤਾ ਨੂੰ ਸਰਕਾਰੀ ਇਮਦਾਦ ਅਤੇ ਸੰਬੰਧਿਤ ਐਸ.ਈ.ਡਬਲਿਉ. ਨੂੰ ਐਸ.ਈ.ਡਬਲਿਉ. ਖਰਚਾ ਜਾਰੀ ਕਰਨ ਲਈ ਪੇਡਾ ਦੇ ਮੁੱਖ ਦਫਤਰ ਵਿਖੇ ਬਿਨੈ-ਪੱਤਰ ਪੇਸ਼ ਕੀਤਾ ਜਾਦਾ ਹੈ।
ਮੁੱਖ ਦਫਤਰ ਦੇ ਆਧਾਰ ਤੇ ਨਮੂਨਿਆ ਦੀ ਜਾਂਚ-ਪਡ਼ਤਾਲ ਤੋ ਬਾਅਦ , ਸਰਕਾਰੀ ਇਮਦਾਦ ਅਤੇ ਐਸ.ਈ.ਡਬਲਿਉ. ਦਾ ਖਰਚਾ ਜਾਰੀ ਕਰ ਦਿਤਾ ਜਾਦਾ ਹੈ। ਪ੍ਰਮੁੱਖ ਕਰਮਚਾਰੀ ਬਾਇਓ ਗੈਸ ਮਸ਼ੀਨ ਦੇ ਤਿੰਨ ਸਾਲ ਤਕ ਸਫਲਤਾਪੂਰਵਕ ਕਿਰਿਆ ਦੀ ਗਾਰੰਟੀ ਦਿੰਦੇ ਹਨ।
2008-09 ਲਈ ਕੇੰਦਰੀ ਵਿੱਤੀ ਸਹਾਇਤਾ ਦੀ ਵਿਧੀ
ਬਾਇਓ ਗੈਸ ਮਸ਼ੀਨ ਦੀ ਯੋਗਤਾ(ਕਿਉਬਿਕ ਮੀਟਰ) | ਸਾਧਾਰਨ (ਰੂਪਏ) | ਪਿਛਡ਼ੀ ਜਾਤਾਂ/ਛੋਟੇ ਕਿਸਾਨਾ ਲਈ | ਗੁਸਲਖਾਨੇ ਨੂੰ ਜੋਡ਼ਨ ਲਈ ਅਤਿਰਿਕਤ (ਰੂਪਏ) |
---|---|---|---|
1 | 2100 | 2800 | 500 |
2 ਤੋ 6 | 2700 | 3500 | 550 |
ਉਤੱਰ-ਪੂਰਵੀ ਖੇਤਰ ਦੇ ਰਾਜਾ (ਸਮਤਲ ਅਸਾਮ ਦੇ ਖੇਤਰ ਤੋ ਅਲਾਵਾ) ਸਿਕਿੱਮ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹੋਰ ਐਲਾਨੇ ਗਏ ਪਹਾਡ਼ੀ ਖੇਤਰ ਅਤੇ ਅੰਡੇਮਾਨ ਅਤੇ ਨਿਕੇਬਾਰ ਟਾਪੂਆਂ ਲਈ ਪ੍ਰਭਾਵਸ਼ਾਲੀ ਕੰਮ ਦੀ ਫੀਸ 800/-ਰੂਪਏ ਪ੍ਰਤਿ ਪਲਾਂਟ ਹੈ। ਹੋਰਨਾ ਖੇਤਰਾ ਲਈ ਮੁੱਲ 700/- ਰੂਪਏ ਪ੍ਰਤਿ ਪਲਾਂਟ ਹੈ।
ਲਾਭਕਰਤਾ ਦੀ ਢੁਕਵੀ ਸ਼੍ਰੇਣੀ ਅਨੁਸਾਰ ਅਤੇ ਪਲਾਂਟ ਦੇ ਖਰਾਬ ਹੋਏ ਖੇਤਰ ਦੀ ਮੁਰੰਮਤ ਲਈ ਕੇੰਦਰੀ ਸਹਾਇਤਾ ਦੇ ਹੋਰ ਤੇ ਅਧਿਕਤਮ 50% ਦੀ ਆਰਥਿਕ ਸਹਾਇਤਾ ਦਿਤੀ ਜਾਦੀ ਹੈ।
ਸਰੋਤ : www.peda.gov.in/
ਆਖਰੀ ਵਾਰ ਸੰਸ਼ੋਧਿਤ : 11/13/2019