ਹੋਮ / ਊਰਜਾ / ਊਰਜਾ ਤਕਨਾਲੋਜੀ / ਹਾਈਡ੍ਰੋਜਨ: ਭਵਿੱਖ ਦੀ ਊਰਜਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਹਾਈਡ੍ਰੋਜਨ: ਭਵਿੱਖ ਦੀ ਊਰਜਾ

ਇਸ ਹਿੱਸੇ ਵਿੱਚ ਊਰਜਾ ਉਤਪਾਦਨ ਦੇ ਇੱਕ ਨਵੇਂ ਸਰੋਤ ਦੇ ਰੂਪ ਵਿੱਚ ਹਾਈਡ੍ਰੋਜਨ ਦਾ ਉਤਪਾਦਨ, ਭੰਡਾਰਣ ਅਤੇ ਪ੍ਰਯੋਗ ਨੂੰ ਲੈ ਕੇ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

ਜਾਣ-ਪਛਾਣ

ਹਾਈਡ੍ਰੋਜਨ- ਇੱਕ ਰੰਗਹੀਣ, ਗੰਧਹੀਣ ਗੈਸ ਹੈ, ਜਿਹੜੀ ਵਾਤਾਵਰਣ ਸੰਬੰਧੀ ਪ੍ਰਦੂਸ਼ਣ ਤੋਂ ਮੁਕਤ ਭਵਿੱਖ ਦੀ ਊਰਜਾ ਦੇ ਰੂਪ ਵਿੱਚ ਦੇਖੀ ਜਾ ਰਹੀ ਹੈ। ਵਾਹਨਾਂ ਅਤੇ ਬਿਜਲੀ ਉਤਪਾਦਨ ਖੇਤਰ ਵਿੱਚ ਇਸ ਦੇ ਨਵੇਂ ਉਪਯੋਗ ਕੀਤੇ ਗਏ ਹਨ। ਹਾਈਡ੍ਰੋਜਨ ਦੇ ਨਾਲ ਸਭ ਤੋਂ ਵੱਡਾ ਲਾਭ ਇਹ ਹੈ ਕਿ ਮੌਜੂਦਾ ਈਂਧਣਾਂ ਵਿੱਚ ਪ੍ਰਤੀ ਇਕਾਈ ਦ੍ਰਵਮਾਨ ਊਰਜਾ ਇਸ ਤੱਤ ਵਿੱਚ ਸਭ ਤੋਂ ਜ਼ਿਆਦਾ ਹੈ ਅਤੇ ਇਹ ਜਲਣ ਦੇ ਬਾਅਦ ਉਪ ਉਤਪਾਦ ਦੇ ਰੂਪ ਵਿੱਚ ਪਾਣੀ ਦਾ ਉਤਸਰਜਨ ਕਰਦਾ ਹੈ। ਇਸ ਲਈ ਇਹ ਨਾ ਕੇਵਲ ਊਰਜਾ ਸਮਰੱਥਾ ਨਾਲ ਯੁਕਤ ਹੈ, ਬਲਕਿ​ ਵਾਤਾਵਰਣ ਦੇ ਅਨੁਕੂਲ ਵੀ ਹੈ। ਅਸਲ ਵਿੱਚ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਪਿਛਲੇ ਦੋ ਦਹਾਕਿਆਂ ਤੋਂ ਹਾਈਡ੍ਰੋਜਨ ਊਰਜਾ ਦੇ ਵਿਭਿੰਨ ਪਹਿਲੂਆਂ ਨਾਲ ਸੰਬੰਧਤ ਖੋਜ, ਵਿਕਾਸ ਅਤੇ ਪ੍ਰਦਰਸ਼ਨ (ਆਰ.ਡੀ.ਐੱਡ.ਡੀ.) ਪ੍ਰੋਗਰਾਮ ਵਿੱਚ ਸਹਾਇਤਾ ਦੇ ਰਿਹਾ ਹੈ। ਸਿੱਟੋ ਵਜੋਂ ਸਾਲ ੨੦੦੫ ਵਿੱਚ ਇੱਕ ਰਾਸ਼ਟਰੀ ਹਾਈਡ੍ਰੋਜਨ ਨੀਤੀ ਤਿਆਰ ਕੀਤੀ ਗਈ, ਜਿਸ ਦਾ ਉਦੇਸ਼ ਹਾਈਡ੍ਰੋਜਨ ਊਰਜਾ ਦੇ ਉਤਪਾਦਨ, ਭੰਡਾਰਣ, ਆਵਾਜਾਈ, ਸੁਰੱਖਿਆ, ਵੰਡ ਅਤੇ ਉਚਿਤ ਵਰਤੋਂ ਨਾਲ ਸੰਬੰਧਤ ਵਿਕਾਸ ਦੇ ਨਵੇਂ ਆਯਾਮ ਉਪਲਬਧ ਕਰਾਉਣਾ ਹੈ। ਹਾਲਾਂਕਿ, ਹਾਈਡ੍ਰੋਜਨ ਦੇ ਪ੍ਰਯੋਗ ਸੰਬੰਧੀ ਮੌਜੂਦਾ ਤਕਨਾਲੋਜੀ ਦੇ ਅਧਿਕਤਮ ਉਪਯੋਗ ਅਤੇ ਉਨ੍ਹਾਂ ਦਾ ਕਿੱਤਾ-ਮੁਖੀਕਰਣ ਕੀਤਾ ਜਾਣਾ ਬਾਕੀ ਹੈ, ਪਰ ਇਸ ਸੰਬੰਧ ਵਿੱਚ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।

ਹਾਈਡ੍ਰੋਜਨ ਪ੍ਰਿਥਵੀ ਉੱਤੇ ਕੇਵਲ ਮਿਸ਼ਰਿਤ ਹਾਲਤ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਲਈ ਇਸ ਦਾ ਉਤਪਾਦਨ ਇਸ ਦੇ ਯੌਗਿਕਾਂ ਦੀ ਅਪਘਟਨ ਪ੍ਰਕਿਰਿਆ ਨਾਲ ਹੁੰਦਾ ਹੈ। ਇਹ ਇੱਕ ਅਜਿਹੀ ਵਿਧੀ ਹੈ, ਜਿਸ ਵਿੱਚ ਊਰਜਾ ਦੀ ਲੋੜ ਹੁੰਦੀ ਹੈ। ਵਿਸ਼ਵ ਵਿੱਚ ੯੬ ਪ੍ਰਤੀਸ਼ਤ ਹਾਈਡ੍ਰੋਜਨ ਦਾ ਉਤਪਾਦਨ ਹਾਈਡ੍ਰੋਕਾਰਬਨ ਦੇ ਪ੍ਰਯੋਗ ਨਾਲ ਕੀਤਾ ਜਾ ਰਿਹਾ ਹੈ। ਲਗਭਗ ਚਾਰ ਪ੍ਰਤੀਸ਼ਤ ਹਾਈਡ੍ਰੋਜਨ ਦਾ ਉਤਪਾਦਨ ਪਾਣੀ ਦੇ ਬਿਜਲਈ ਅਪਘਟਨ ਦੇ ਜ਼ਰੀਏ ਹੁੰਦਾ ਹੈ। ਤੇਲ ਸੋਧਕ ਪਲਾਂਟ ਅਤੇ ਖਾਦ ਪਲਾਂਟ ਦੋ ਵੱਡੇ ਖੇਤਰ ਹਨ, ਜੋ ਭਾਰਤ ਵਿੱਚ ਹਾਈਡ੍ਰੋਜਨ ਦੇ ਉਤਪਾਦਕ ਅਤੇ ਖਪਤਕਾਰ ਹਨ। ਇਸ ਦਾ ਉਤਪਾਦਨ ਕਲੋਰੋ ਅਲਕਲੀ ਉਦਯੋਗ ਵਿੱਚ ਉਪ ਉਤਪਾਦ ਦੇ ਰੂਪ ਵਿੱਚ ਹੁੰਦਾ ਹੈ।

ਹਾਈਡ੍ਰੋਜਨ ਦਾ ਉਤਪਾਦਨ ਤਿੰਨ ਵਰਗਾਂ ਨਾਲ ਸੰਬੰਧਤ ਹੈ, ਜਿਸ ਵਿੱਚ ਪਹਿਲ ਤਾਪੀਯ ਵਿਧੀ, ਦੂਜਾ ਬਿਜਲੀ ਅਪਘਟਨ ਵਿਧੀ ਅਤੇ ਪ੍ਰਕਾਸ਼ ਅਪਘਟਨ ਵਿਧੀ ਹੈ। ਕੁਝ ਤਾਪੀਯ ਵਿਧੀਆਂ ਵਿੱਚ ਊਰਜਾ ਸਰੋਤਾਂ ਦੀ ਜ਼ਰੂਰਤ ਹੁੰਦੀ ਹੈ, ਜਦ ਕਿ​ਬਾਕੀਆਂ ਵਿੱਚ ਪਾਣੀ ਵਰਗੇ ਅਭਿਕਾਰਕਾਂ ਨਾਲ ਹਾਈਡ੍ਰੋਜਨ ਦੇ ਉਤਪਾਦਨ ਦੇ ਲਈ ਬੰਦ ਰਸਾਇਣਕ ਪ੍ਰਕਿਰਿਆਵਾਂ ਦੇ ਨਾਲ ਮਿਸ਼ਰਿਤ ਰੂਪ ਵਿੱਚ ਊਸ਼ਮਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਵਿਧੀ ਨੂੰ ਤਾਪੀਯ ਰਸਾਇਣਕ ਵਿਧੀ ਕਿਹਾ ਜਾਂਦਾ ਹੈ। ਪਰ ਇਹ ਤਕਨੀਕ ਵਿਕਾਸ ਦੀ ਮੁਢਲੀ ਹਾਲਤ ਵਿੱਚ ਅਪਣਾਈ ਜਾਂਦੀ ਹੈ। ਊਸ਼ਮਾ ਮਿਥੇਨ ਪੁਨਚਕਰਣ, ਕੋਲਾ ਗੈਸੀਕਰਣ ਅਤੇ ਬਾਇਓ ਮਾਸ ਗੈਸੀਕਰਣ ਵੀ ਹਾਈਡ੍ਰੋਜਨ ਉਤਪਾਦਨ ਦੀਆਂ ਹੋਰ ਵਿਧੀਆਂ ਹਨ। ਕੋਲਾ ਅਤੇ ਬਾਇਓ ਈਂਧਣ ਦਾ ਲਾਭ ਇਹ ਹੈ ਕਿ ਦੋਵੇਂ ਸਥਾਨਕ ਸਰੋਤ ਦੇ ਰੂਪ ਵਿੱਚ ਉਪਲਬਧ ਰਹਿੰਦੇ ਹਨ ਅਤੇ ਬਾਇਓ ਈਂਧਣ ਨਵਿਆਉਣਯੋਗ ਸਰੋਤ ਵੀ ਹਨ। ਬਿਜਲੀ ਅਪਘਟਨ ਵਿਧੀ ਵਿੱਚ ਬਿਜਲੀ ਦੇ ਪ੍ਰਯੋਗ ਨੂੰ ਪਾਣੀ ਦਾ ਵਿਘਟਨ ਹਾਈਡ੍ਰੋਜਨ ਅਤੇ ਆਕਸੀਜਨ ਵਿੱਚ ਹੁੰਦਾ ਹੈ ਅਤੇ ਜੇਕਰ ਬਿਜਲਈ ਸਰੋਤ ਸ਼ੁੱਧ ਹਾਂ ਤਾਂ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿੱਚ ਵੀ ਕਮੀ ਆਉਂਦੀ ਹੈ।

ਹਾਈਡ੍ਰੋਜਨ ਭੰਡਾਰਣ

ਇਸ ਨਾਲ ਸੰਬੰਧਤ ਤਕਨੀਕੀ ਦੇ ਵੱਡੇ ਪੱਧਰ ਤੇ ਕਿੱਤਾ-ਮੁਖੀਕਰਣ ਦੀ ਦ੍ਰਿਸ਼ਟੀ ਨਾਲ ਆਵਾਜਾਈ ਦੇ ਲਈ ਹਾਈਡ੍ਰੋਜਨ ਦਾ ਭੰਡਾਰਣ ਸਾਰੀਆਂ ਤਕਨੀਕਾਂ ਵਿੱਚੋ ਚੁਣੌਤੀਪੂਰਣ ਤਕਨੀਕ ਹੈ। ਗੈਸੀਯ ਹਾਲਤ ਵਿੱਚ ਭੰਡਾਰਣ ਕਰਨ ਦਾ ਸਭ ਤੋਂ ਆਮ ਤਰੀਕਾ ਸਿਲੰਡਰ ਵਿੱਚ ਉੱਚ ਦਬਾਅ ਉੱਤੇ ਰੱਖਣਾ ਹੈ। ਹਾਲਾਂਕਿ ਇਹ ਸਭ ਤੋਂ ਹਲਕਾ ਤੱਤ ਹੈ, ਜਿਸ ਨੂੰ ਉੱਚ ਦਾਬ ਦੀ ਲੋੜ ਹੁੰਦੀ ਹੈ। ਇਹਨੂੰ ਦ੍ਰਵ ਹਾਲਤ ਵਿੱਚ ਕਰਾਯੋਜਨਿਕ ਪ੍ਰਣਾਲੀ ਵਿੱਚ ਰੱਖਿਆ ਜਾਂਦਾ ਹੈ, ਪਰ ਇਸ ਵਿੱਚ ਵੱਧ ਊਰਜਾ ਦੀ ਲੋੜ ਹੁੰਦੀ ਹੈ। ਇਸ ਨੂੰ ਧਾਤਵਿਕ ਹਾਈਡ੍ਰਾਇਡ, ਦ੍ਰਵ ਕਾਰਬਨਿਕ ਹਾਈਡ੍ਰਾਇਡ, ਕਾਰਬਨ ਸੂਖਮ ਸੰਰਚਨਾ ਅਤੇ ਰਸਾਇਣਕ ਰੂਪ ਵਿੱਚ ਇਸ ਨੂੰ ਠੋਸ ਹਾਲਤ ਵਿੱਚ ਵੀ ਰੱਖਿਆ ਜਾ ਸਕਦਾ ਹੈ। ਇਸ ਖੇਤਰ ਵਿੱਚ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਖੋਜ ਅਤੇ ਵਿਕਾਸ ਸੰਬੰਧੀ ਪਰਿਯੋਜਨਾ ਵਿੱਚ ਮਦਦ ਕਰ ਰਿਹਾ ਹੈ।

ਪ੍ਰਯੋਗ

ਉਦਯੋਗਾਂ ਵਿੱਚ ਰਸਾਇਣਕ ਪਦਾਰਥ ਦੇ ਰੂਪ ਵਿੱਚ ਇਸਤੇਮਾਲ ਦੇ ਇਲਾਵਾ ਇਹਨੂੰ ਵਾਹਨਾਂ ਵਿੱਚ ਈਂਧਣ ਦੇ ਤੌਰ ਤੇ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ। ਅੰਦਰੂਨੀ ਜਵਲਨ ਇੰਜਣਾਂ (Internal combustion engines) ਅਤੇ ਈਂਧਣ ਸੈੱਲਾਂ ਦੇ ਜ਼ਰੀਏ ਬਿਜਲੀ ਉਤਪਾਦਨ ਦੇ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਈਡ੍ਰੋਜਨ ਦੇ ਖੇਤਰ ਵਿੱਚ ਦੇਸ਼ ਵਿੱਚ ਅੰਦਰੂਨੀ ਜਵਲਨ ਇੰਜਣ, ਹਾਈਡ੍ਰੋਜਨ ਯੁਕਤ ਸੀ.ਐੱਨ.ਜੀ. ਅਤੇ ਡੀਜ਼ਲ ਦੇ ਪ੍ਰਯੋਗ ਦੇ ਲਈ ਖੋਜ ਅਤੇ ਵਿਕਾਸ ਪਰਿਯੋਜਨਾ ਅਤੇ ਹਾਈਡ੍ਰੋਜਨ ਈਂਧਣ ਨਾਲ ਚੱਲਣ ਵਾਲੇ ਵਾਹਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਹਾਈਡ੍ਰੋਜਨ ਈਂਧਣ ਵਾਲੀਆਂ ਮੋਟਰਸਾਈਕਲਾਂ ਅਤੇ ਤਿਪਹੀਆ ਸਕੂਟਰਾਂ ਦਾ ਨਿਰਮਾਣ ਅਤੇ ਪ੍ਰਦਰਸ਼ਨ ਕੀਤਾ ਗਿਆ ਹੈ। ਹਾਈਡ੍ਰੋਜਨ ਈਂਧਣ ਦੇ ਪ੍ਰਯੋਗ ਵਾਲੇ ਉਤਪ੍ਰੇਰਕ ਜਵਲਨ ਕੁਕਰ (Catalytic combustion cooker) ਦਾ ਵੀ ਵਿਕਾਸ ਕੀਤਾ ਗਿਆ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਨੇ ਵਪਾਰਕ ਲਾਭ ਵਾਲੀਆਂ ਮੋਟਰਸਾਈਕਲਾਂ ਅਤੇ ਤਿਪਹੀਆ ਵਾਹਨਾਂ ਵਿੱਚ ਸੁਧਾਰ ਕੀਤਾ ਹੈ, ਤਾਂ ਕਿ​ ਉਹ ਹਾਈਡ੍ਰੋਜਨ ਈਂਧਣ ਨਾਲ ਚਲਾਈਆਂ ਜਾ ਸਕਣ। ਵਾਹਨਾਂ ਦੇ ਲਈ ਹਾਈਡ੍ਰੋਜਨ ਯੁਕਤ ਸੀ.ਐੱਨ.ਜੀ. ਉਪਲਬਧ ਕਰਾਉਣ ਲਈ ਨਵੀਂ ਦਿੱਲੀ ਵਿੱਚ ਦਵਾਰਕਾ ਵਿੱਚ ਐੱਚ.ਸੀ.ਐੱਨ.ਜੀ. ਸਟੇਸ਼ਨ ਖੋਲ੍ਹਿਆ ਗਿਆ ਹੈ, ਜਿਸ ਦੇ ਲਈ ਮੰਤਰਾਲੇ ਨੇ ਆਂਸ਼ਿਕ ਆਰਥਿਕ ਸਹਾਇਤਾ ਵੀ ਦਿੱਤੀ ਹੈ। ਪ੍ਰਦਰਸ਼ਨ ਅਤੇ ਜਾਂਚ ਵਾਹਨਾਂ ਦੇ ਲਈ ਇਸ ਸਟੇਸ਼ਨ ਤੋਂ ਵੀਹ ਪ੍ਰਤੀਸ਼ਤ ਤਕ ਹਾਈਡ੍ਰੋਜਨ ਯੁਕਤ ਸੀ.ਐੱਨ.ਜੀ. ਗੈਸ ਦਿੱਤੀ ਜਾਂਦੀ ਹੈ। ਹਾਈਡ੍ਰੋਜਨ ਯੁਕਤ ਸੀ.ਐੱਨ.ਜੀ. (ਐੱਚ.ਸੀ.ਐੱਨ.ਜੀ.) ਨੂੰ ਕੁਝ ਕਿਸਮ ਦੇ ਵਾਹਨਾਂ- ਬੱਸਾਂ, ਕਾਰਾਂ ਅਤੇ ਤਿਪਹੀਆ ਵਾਹਨਾਂ ਵਿੱਚ ਈਂਧਣ ਦੇ ਤੌਰ ਤੇ ਇਸਤੇਮਾਲ ਕਰਨ ਦੇ ਲਈ ਵਿਕਾਸ-ਸਹਿ-ਪ੍ਰਦਰਸ਼ਨ ਪਰਿਯੋਜਨਾ ਨੂੰ ਵੀ ਲਾਗੂ ਕੀਤਾ ਜਾ ਰਿਹਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਭਾਰਤੀ ਤਕਨਾਲੋਜੀ ਸੰਸਥਾਨ- ਆਈ.ਆਈ.ਟੀ., ਦਿੱਲੀ, ਹਾਈਡ੍ਰੋਜਨ ਈਂਧਣ ਨਾਲ ਚੱਲਣ ਵਾਲਾ ਜਨਰੇਟਰ ਸੈੱਟ ਵੀ ਵਿਕਸਤ ਕਰ ਰਹੇ ਹਨ।

ਹਾਈਡ੍ਰੋਜਨ ਊਰਜਾ ਦਾ ਇੱਕ ਹੋਰ ਉਪਯੋਗ ਈਂਧਣ ਸੈੱਲ ਦੇ ਰੂਪ ਵਿੱਚ ਹੈ, ਜੋ ਇੱਕ ਇਲੇਕਟ੍ਰੋਕੈਮੀਕਲ ਉਪਕਰਣ ਹੈ, ਜਿਸ ਨਾਲ ਹਾਈਡ੍ਰੋਜਨ ਦੇ ਰਸਾਇਣਕ ਊਰਜਾ ਨੂੰ ਬਿਨਾਂ ਜਵਲਨ ਦੇ ਸਿੱਧੇ ਬਿਜਲੀ ਵਿੱਚ ਬਦਲਿਆ ਜਾ ਸਕਦਾ ਹੈ। ਬਿਜਲੀ ਉਤਪਾਦਨ ਦੀ ਇਹ ਇੱਕ ਸਾਫ਼ ਅਤੇ ਕੁਸ਼ਲ ਪ੍ਰਣਾਲੀ ਹੈ। ਇਸ ਦਾ ਇਸਤੇਮਾਲ ਯੂ.ਪੀ.ਐੱਸ. ਪ੍ਰਣਾਲੀਆਂ ਯਾਨੀ ਬੇਰੋਕ-ਟੋਕ ਬਿਜਲੀ ਸਪਲਾਈ ਵਾਲੀਆਂ ਪ੍ਰਣਾਲੀਆਂ ਵਿੱਚ ਬੈਟਰੀਆਂ ਅਤੇ ਡੀਜ਼ਲ ਜਨਰੇਟਰ ਦੇ ਸਥਾਨ ਉੱਤੇ ਕੀਤਾ ਜਾ ਸਕਦਾ ਹੈ। ਵਾਹਨਾਂ ਅਤੇ ਬਿਜਲੀ ਉਤਪਾਦਨ ਵਿੱਚ ਈਂਧਣ ਸੈੱਲ ਦੀ ਯੋਗਤਾ ਨੂੰ ਦੇਖਦੇ ਹੋਏ ਦੁਨੀਆ ਭਰ ਵਿੱਚ ਕਈ ਸੰਗਠਨ ਇਸ ਖੇਤਰ ਵਿੱਚ ਖੋਜ ਅਤੇ ਵਿਕਾਸ ਕੰਮ ਕਰ ਰਹੇ ਹਨ। ਇਨ੍ਹਾਂ ਈਂਧਣ ਸੈੱਲਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤਕ ਲਿਜਾ ਕੇ ਇਸਤੇਮਾਲ ਕਰਨ ਦੇ ਬਾਰੇ ਵੀ ਪ੍ਰਯੋਗ ਹੋ ਰਹੇ ਹਨ। ਇਸ ਸਮੇਂ ਈਂਧਣ ਸੈੱਲ ਦੀ ਲਾਗਤ ਘੱਟ ਕਰਨ ਅਤੇ ਇਸ ਦੇ ਇਸਤੇਮਾਲ ਦੀ ਮਿਆਦ ਨੂੰ ਵਧਾਉਣ ਤੇ ਧਿਆਨ ਦਿੱਤਾ ਜਾ ਰਿਹਾ ਹੈ। ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਈਂਧਣ ਸੈੱਲ ਪ੍ਰੋਗਰਾਮ ਦਾ ਉਦੇਸ਼ ਵਿਭਿੰਨ ਪ੍ਰਕਾਰ ਦੇ ਈਂਧਣ ਸੈੱਲਾਂ ਦੇ ਲਈ ਖੋਜ ਅਤੇ ਵਿਕਾਸ ਗਤੀਵਿਧੀ ਨੂੰ ਸਹਾਇਤਾ ਦੇਣਾ ਹੈ।

ਸ੍ਰੋਤ : ਪੱਤਰ ਸੂਚਨਾ ਦਫ਼ਤਰ, ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.), ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਤੋਂ ਪ੍ਰਾਪਤ ਵੇਰਵੇ ਦੇ ਅਧਾਰ ਤੇ।

3.6918429003
Harvinder Singh Oct 02, 2016 11:45 PM

ਹਾਈਡ੍ਰੋਜਨ ਦੇ ਬਹੁਤ ਵਧੀਆ ਜਾਣਕਰੀ ਮਿਲੋ ਹੈ|

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top