ਹੋਮ / ਊਰਜਾ / ਊਰਜਾ ਤਕਨਾਲੋਜੀ / ਊਰਜਾ ਕੁਸ਼ਲਤਾ
ਸਾਂਝਾ ਕਰੋ
Views
 • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਊਰਜਾ ਕੁਸ਼ਲਤਾ

ਊਰਜਾ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਵਾਲੀ ਤਕਨੀਕ ਦਾ ਵਰਣਨ ਇੱਥੇ ਕੀਤਾ ਗਿਆ ਹੈ।

ਘਰ ਵਿੱਚ ਅਤੇ ਸਾਰੇ ਵਪਾਰ ਦੇ ਸੰਚਾਲਨ ਵਿੱਚ ਊਰਜਾ ਸਮਰੱਥਾ ਬਹੁਤ ਮਹੱਤਵ ਹੈ। ਕਈ ਕੁਸ਼ਲ ਊਰਜਾ ਉਪਕਰਣਾਂ ਦਾ ਵਿਆਪਕ ਰੂਪ ਨਾਲ ਉਪਯੋਗ ਹਾਸ਼ੀਏ ਦੇ ਸਮੁਦਾਇਆਂ ਨੂੰ ਉੱਨਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਊਰਜਾ ਕੁਸ਼ਲ ਉਪਕਰਣਾਂ ਵਿੱਚੋਂ ਕੁਝ ਹੇਠਾਂ ਦਾ ਵਰਣਨ ਕਰ ਰਹੇ ਹਨ :

ਬਾਇਓਮਾਸ ਚਾਰਕੋਲ ਦੀ ਬ੍ਰਿਕੇਟਿੰਗ

ਪਿੰਡਾਂ ਵਿਚ ਫਸਲ ਦੀ ਕਟਾਈ ਤੋਂ ਬਾਅਦ ਖੇਤੀਬਾੜੀ ਦੇ ਕੰਮਾਂ ਤੋਂ ਵੱਡੀ ਮਾਤਰਾ ਵਿੱਚ ਫਾਲਤੂ ਪਦਾਰਥ ਪ੍ਰਾਪਤ ਹੁੰਦਾ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਖੇਤ ਵਿਚ ਸਾੜ ਦਿੱਤਾ ਜਾਂਦਾ ਹੈ। ਜਦਕਿ ਬਾਇਓਮਾਸ ਲੱਕੜ (ਚਾਰਕੋਲ) ਇਸ਼ਟਾਕ ਤਕਨਾਲੋਜੀ ਦਾ ਪ੍ਰਯੋਗ ਕਰਕੇ ਉਸ ਫਾਲਤੂ ਪਦਾਰਥ ਦਾ ਉਪਯੋਗ ਵਿਕਲਪਿਕ ਈਂਧਣ ਪੈਦਾ ਕਰਨ ਵਿੱਚ ਕੀਤਾ ਜਾ ਸਕਦਾ ਹੈ। ਜੋ ਸਸਤਾ ਹੋਣ ਦੇ ਨਾਲ-ਨਾਲ ਵਾਤਾਵਰਣ ਵੱਲ ਅਗਰਸਰ ਵੀ ਹੋ ਸਕਦਾ ਹੈ।

ਬ੍ਰਿਕੇਟਿੰਗ

ਬ੍ਰਿਕੇਟਿੰਗ ਉਸ ਪ੍ਰਕਿਰਿਆ ਨੂੰ ਕਹਿੰਦੇ ਹਨ, ਜਿਸ ਵਿੱਚ ਘੱਟ ਘਣਤਾ ਵਾਲੇ ਬਾਇਓਮਾਸ ਨੂੰ ਉੱਚ ਘਣਤਾ ਅਤੇ ਊਰਜਾ ਕੇਂਦ੍ਰਿਤ ਈਂਧਣ ਬ੍ਰਿਕੇਟ ਦੇ ਰੂਪ ਵਿੱਚ ਬਦਲਿਆ ਜਾਂਦਾ ਹੈ।

ਕਿਰਿਆ ਵਿਧੀ

ਚਾਰਕੋਲ ਬਣਾਉਣ ਦੀਆਂ ਦੋ ਵਿਧੀਆਂ ਪ੍ਰਚਲਿਤ ਹਨ-

 1. ਪ੍ਰਤੱਖ ਪ੍ਰਕਿਰਿਆ - ਪ੍ਰਤੱਖ ਪ੍ਰਕਿਰਿਆ ਵਿੱਚ ਕਾਰਬਨਿਕ ਪਦਾਰਥ ਨੂੰ ਗਰਮ ਕਰਕੇ ਉਸ ਵਿੱਚ ਅਪੂਰਣ ਗਰਮੀ ਪੈਦਾ ਕੀਤੀ ਜਾਂਦੀ ਹੈ ਅਤੇ ਉਸ ਦੇ ਨਤੀਜੇ ਵਜੋਂ ਚਾਰਕੋਲ ਦਾ ਨਿਰਮਾਣ ਹੁੰਦਾ ਹੈ।
 2. ਅਪ੍ਰਤੱਖ ਪ੍ਰਕਿਰਿਆ - ਇਸ ਪ੍ਰਕਿਰਿਆ ਦੇ ਅੰਤਰਗਤ ਕਾਰਬਨਿਕ ਪਦਾਰਥ ਨੂੰ ਜਲਾਉਣ ਵਿੱਚ ਬਾਹਰੀ ਊਰਜਾ ਸਰੋਤ ਦਾ ਉਪਯੋਗ ਕੀਤਾ ਜਾਂਦਾ ਹੈ। ਇਸ ਦੇ ਲਈ ਕਾਰਬਨਿਕ ਪਦਾਰਥ ਨੂੰ ਹਵਾ ਰਹਿਤ ਖੁੱਲ੍ਹੇ ਚੈਂਬਰ 'ਚ ਰੱਖਿਆ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਘੱਟ ਧੂੰਆਂ ਅਤੇ ਪ੍ਰਦੂਸ਼ਣ ਵਾਲਾ ਉੱਚ ਗੁਣਵੱਤਾ ਭਰਪੂਰ ਚਾਰਕੋਲ ਦਾ ਉਤਪਾਦਨ ਹੁੰਦਾ ਹੈ।
  ਚਾਰਕੋਲ ਬ੍ਰਿਕੇਟਿੰਗ ਦੀ ਐੱਮ.ਸੀ.ਆਰ.ਸੀ ਪ੍ਰਕਿਰਿਆ

ਲੋੜਾਂ

 1. ਸਥਾਨਕ ਪੱਧਰ ਤੇ ਉਪਲਬਧ ਬਾਇਓਮਾਸ (ਉਦਾਹਰਣ ਦੇ ਲਈ ਗੰਨੇ ਤੋਂ ਪ੍ਰਾਪਤ ਫਾਲਤੂ ਪਦਾਰਥ, ਚਾਵਲ ਦੀ ਫੱਕ, ਜੂਟ ਤੋਂ ਨਿਕਲੇ ਫਾਲਤੂ ਪਦਾਰਥ, ਮੂੰਗਫ਼ਲੀ ਦਾ ਛਿਲਕਾ ਆਦਿ)।
 2. ਕਾਰਬਨੀਕ੍ਰਿਤ ਚੈਂਬਰ (ਹੀਟਰ ਜਾਂ ਬੁਆਇਲਰ)
 3. ਬਾਇੰਡਰ (ਸਟਾਰਚ ਜਾਂ ਕਸਾਵਾ ਆਟਾ)
 4. ਲਘੂ ਬ੍ਰਿਕੇਟਿੰਗ ਮਸ਼ੀਨ (10 ਕਿ. ਗ੍ਰਾਮ/ਪ੍ਰਤੀ ਘੰਟੇ)

ਚਾਰਕੋਲ ਨਿਰਮਾਣ ਦੀ ਕ੍ਰਮਵਾਰ ਪ੍ਰਕਿਰਿਆ

 1. ਬਾਇਓਮਾਸ ਦਾ ਸੰਗ੍ਰਹਿ - ਸਥਾਨਕ ਪੱਧਰ ਤੇ ਉਪਲਬਧ ਬਾਇਓਮਾਸ ਨੂੰ ਜਮ੍ਹਾ ਕਰੋ। ਉਸ ਦੀ ਛਾਂਟੀ ਕਰਕੇ ਵੱਡੇ ਆਕਾਰ ਵਾਲੇ ਕੱਚੀ ਸਮੱਗਰੀ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਧੁੱਪ ਵਿੱਚ ਸੁਕਾ ਲਵੋ।
 2. ਕਾਰਬਨੀਕਰਨ
 3. (ੳ) ਭੱਠੀ ਦਾ ਨਿਰਮਾਣ

  • ਬਾਹਰੀ ਡੱਬਾ - 200 ਲੀਟਰ ਆਕਾਰ ਦਾ ਧਾਤੂ ਨਾਲ ਬਣਿਆ ਤੇਲ ਦਾ ਡੱਬਾ ਲਵੋ, ਜਿਸ ਦਾ ਉੱਪਰੀ ਅਤੇ ਹੇਠਲਾ ਹਿੱਸਾ ਕਟਿਆ ਹੋਇਆ ਹੋਵੇ। ਉਹ ਡੱਬਾ 12 ਇੰਚ ਚੌੜਾਈ X 10 ਇੰਚ ਉਚਾਈ ਦੇ ਆਕਾਰ ਦਾ ਹੋਣਾ ਚਾਹੀਦਾ ਹੈ।
  • ਡੱਬੇ ਦੇ ਹੇਠਲੇ ਹਿੱਸੇ 'ਤੇ ਲੋਹੇ ਦੀਆਂ ਦੋ ਛੜ ਨੂੰ ਸਮਾਨੰਤਰ ਰੂਪ ਨਾਲ ਟਿਕਾਓ ਜੋ ਸਟੀਲ ਦੇ ਅੰਦਰੂਨੀ ਡੱਬੇ ਦਾ ਅਧਾਰ ਦੇ ਰੂਪ ਵਿੱਚ ਕੰਮ ਕਰੇ।
  • ਅੰਦਰੂਨੀ ਡੱਬਾ - 100 ਲੀਟਰ ਵਾਲੇ ਢੱਕਣ ਸਹਿਤ ਸਟੀਲ ਦਾ ਡੱਬਾ ਲਵੋ, ਜਿਸ ਦੇ ਹੇਠਲੇ ਹਿੱਸੇ ਵਿੱਚ 3/8 ਇੰਚ ਆਕਾਰ ਦਾ ਛੇ ਛੇਕ ਕੀਤਾ ਗਿਆ ਹੋਵੇ।
  • ਅੰਦਰੂਨੀ ਡੱਬੇ ਨੂੰ ਧਾਤੂ ਨਾਲ ਬਣੇ ਡੱਬੇ ਦੇ ਅੰਦਰ ਰੱਖ ਦਿਓ।

  (ਅ) ਬਾਇਓਮਾਸ ਨੂੰ ਕਾਰਬਨੀਕ੍ਰਿਤ ਕਰਨਾ

  • ਅੰਦਰੂਨੀ ਡੱਬੇ ਵਿੱਚ ਬਾਇਓਮਾਸ ਨੂੰ ਤੁੰਨ ਕੇ ਰੱਖ ਦਿਓ ਅਤੇ ਉਸ ਦਾ ਉਪਰਲਾ ਢੱਕਣ ਬੰਦ ਕਰ ਦਿਓ। ਬੰਦ ਕਰਨ ਦੇ ਬਾਅਦ ਬਾਇਓਮਾਸ ਦਾ ਉਪਯੋਗ ਕਰਦੇ ਹੋਏ ਉਸ ਨੂੰ 45 ਮਿੰਟ ਤੋਂ ਲੈ ਕੇ 1 ਘੰਟੇ ਤੱਕ ਜਲਾਉ।
  • ਜਲਣ ਦੇ ਬਾਅਦ ਅੰਦਰੂਨੀ ਡੱਬੇ ਤੋਂ ਕਾਰਬਨੀਕ੍ਰਿਤ ਬਾਇਓਮਾਸ ਨੂੰ ਇਕੱਠਾ ਕਰੋ ਅਤੇ ਫਿਰ ਉਸ ਦਾ ਵਜ਼ਨ ਕੀਤਾ ਜਾਵੇ। ਇਸ ਪ੍ਰਕਿਰਿਆ ਤੋਂ 30 ਫੀਸਦੀ ਤੱਕ ਕਾਰਬਨੀਕ੍ਰਿਤ ਚਾਰਕੋਲ ਪ੍ਰਾਪਤ ਹੁੰਦਾ ਹੈ।
 4. ਬਾਇੰਡਰ ਦਾ ਨਿਰਮਾਣ - ਬ੍ਰਿਕੇਟਸ ਨੂੰ ਮਜ਼ਬੂਤ ਕਰਨ ਲਈ ਬਾਇੰਡਰ ਸਮੱਗਰੀ ਦਾ ਉਪਯੋਗ ਕੀਤਾ ਜਾਂਦਾ ਹੈ। ਹਰੇਕ 100 ਕਿੱਲੋਗ੍ਰਾਮ ਭਾਰ ਦੇ ਕਾਰਬਨੀਕ੍ਰਿਤ ਚਾਰਕੋਲ ਪਾਊਡਰ ਦੇ ਲਈ 60-100 ਲੀਟਰ ਪਾਣੀ ਵਿੱਚ 5 ਤੋਂ 6 ਕਿੱਲੋਗ੍ਰਾਮ ਸਟਾਰਚ ਜਾਂ ਕਾਸਾਵਾ ਆਟਾ ਨੂੰ ਮਿਲਾ ਕੇ ਬਾਇੰਡਰ ਤਿਆਰ ਕਰੋ।
 5. ਮਿਸ਼ਰਣ - ਇਸ ਨੂੰ ਇਸ ਪ੍ਰਕਾਰ ਮਿਲਾਓ ਕਿ ਕਾਰਬਨੀਕ੍ਰਿਤ ਚਾਰਕੋਲ ਦਾ ਹਰੇਕ ਕਣ ਬਾਇੰਡਰ ਨਾਲ ਢੱਕ ਜਾਏ। ਇਹ ਚਾਰਕੋਲ ਦੇ ਸੰਯੁਕਤੀਕਰਨ ਕੰਮ ਜਾਂ ਢੇਲਾ ਬਣਨ ਦੀ ਮਾਤਰਾ ਵਿਚ ਵਾਧਾ ਕਰੇਗਾ ਅਤੇ ਸਮਾਨ ਪ੍ਰਕਾਰ ਦੇ ਬ੍ਰਿਕੇਟਸ ਪੈਦਾ ਕਰੇਗਾ।
 6. 5. ਬ੍ਰਿਕੇਟਿੰਗ - ਬ੍ਰਿਕੇਟ ਦੇ ਅੰਦਰ ਚਾਰਕੋਲ ਮਿਸ਼ਰਣ ਦਾ ਨਿਰਮਾਣ ਮਨੁੱਖੀ ਰੂਪ ਨਾਲ ਜਾਂ ਮਸ਼ੀਨ ਦਾ ਉਪਯੋਗ ਕਰਕੇ ਕੀਤਾ ਜਾਂਦਾ ਹੈ। ਸਮਾਨ ਆਕਾਰ ਵਾਲੇ ਬ੍ਰਿਕੇਟ ਨਿਰਮਾਣ ਦੇ ਲਈ ਮਿਸ਼ਰਣ ਨੂੰ ਸਿੱਧੇ ਬ੍ਰਿਕੇਟਿੰਗ ਮਾਉਲਡ ਜਾਂ ਮਸ਼ੀਨ ਵਿਚ ਮਿਲਾਉ।
 7. ਸੁਕਾਉਣਾ ਅਤੇ ਪੈਕਟ ਬਣਾਉਣਾ - ਬ੍ਰਿਕੇਟ ਨੂੰ ਟ੍ਰੇ ਜਾਂ ਕਿਸੇ ਵੱਡੇ ਬਰਤਨ ਵਿੱਚ ਇਕੱਠਾ ਕਰਕੇ ਧੁੱਪ ਵਿੱਚ ਸੁਕਾਓ ਅਤੇ ਪਲਾਸਟਿਕ ਬੈਗ ਵਿੱਚ ਰੱਖ ਕੇ ਉਸ ਦਾ ਪੈਕੇਟ ਬਣਾ ਲਵੋ।

ਬ੍ਰਿਕੇਟਸ ਦੀਆਂ ਸਧਾਰਨ ਵਿਸ਼ੇਸ਼ਤਾਵਾਂ

ਨਮੀ - 07.1 ਤੋਂ 07.8 ਫੀਸਦੀ
ਵਾਸ਼ਪਸ਼ੀਲ/ਗਰਮ ਪਦਾਰਥ - 13.0 ਤੋਂ 13.5 ਫੀਸਦੀ
ਸਥਿਰ ਕਾਰਬਨ - 81.0 ਤੋਂ 83.0 ਫੀਸਦੀ
ਰਾਖ - 03.7 ਤੋਂ 07.7 ਫੀਸਦੀ
ਸਲਫਰ - 00.0 ਫੀਸਦੀ
ਊਸ਼ਮੀ ਮੁੱਲ - 7100 ਤੋਂ 7300, ਕਿਲੋ ਕੈਲੋਰੀ/ਕਿ.ਗ੍ਰਾਮ
ਘਣਤਾ - 970 ਕਿ . ਗ੍ਰਾਮ/ਕਿਊਬਿਕ ਮੀਟਰ

ਤਕਨਾਲੋਜੀ ਦੇ ਲਾਭ

 1. ਧੂੰਆਂ ਰਹਿਤ - ਚਾਰਕੋਲ ਬ੍ਰਿਕੇਟ ਜਲਣ ਅਤੇ ਫਟਣ ਦੇ ਸਮੇਂ ਬਿਨਾਂ ਕਿਸੇ ਧੂੰਏਂ ਦੇ ਸੜਦਾ ਹੈ।
 2. ਨਿਊਨਤਮ ਸਵਾਹ - ਨਿਊਨਤਮ ਅਵਸ਼ੇਸ਼ ਸਵਾਹ ਪ੍ਰਾਪਤ ਹੁੰਦਾ (ਚਾਰਕੋਲ ਦੇ ਅਸਲ ਵਜ਼ਨ ਦੇ 5 ਫੀਸਦੀ ਤੋਂ ਵੀ ਘੱਟ)
 3. ਉੱਚ ਸਥਿਰ ਕਾਰਬਨ ਅਤੇ ਕੈਲੋਰੀਫਿਕ ਮੁੱਲ - ਆਮ ਤੌਰ ਤੇ ਸਥਿਰ ਕਾਰਬਨ ਦਾ ਕੇਂਦਰ ਲਗਭਗ 82 ਫੀਸਦੀ ਹੋਵੇਗਾ। ਚਾਰਕੋਲ ਬ੍ਰੈਕਟ ਦਾ ਕੈਲੋਰੀਫਿਕ ਮੁੱਲ 7500 ਕਿਲੋ ਕੈਲੋਰੀ/ਕਿਲੋਗ੍ਰਾਮ ਹੁੰਦਾ ਹੈ।
 4. ਗੰਧਹੀਣ - ਬਾਇਓਮਾਸ ਚਾਰਕੋਲ ਬ੍ਰਿਕੇਟ ਵਿੱਚ ਨਿਊਨਤਮ ਵਾਸ਼ਪਸ਼ੀਲ ਪਦਾਰਥ ਹੁੰਦੇ ਹਨ, ਇਸ ਤਰ੍ਹਾਂ ਇਹ ਗੰਧ ਦੀ ਸੰਭਾਵਨਾ ਨੂੰ ਦੂਰ ਕਰ ਦਿੰਦਾ ਹੈ।
 5. ਲੰਬੇ ਸਮੇਂ ਤੱਕ ਜਲਣਾ - ਸਧਾਰਨ ਲੱਕੜੀ ਦੀ ਤੁਲਨਾ ਇਹ ਦੋ ਗੁਣਾ ਲੰਬੇ ਸਮੇਂ ਤੱਕ ਸੜਦਾ ਹੈ।
 6. ਚਿੰਗਾਰੀ ਰਹਿਤ - ਸਧਾਰਨ ਲੱਕੜੀ ਦੀ ਤੁਲਨਾ ਵਿੱਚ ਚਾਰਕੋਲ ਬ੍ਰਿਕੇਟਸ ਜ਼ਿਆਦਾ ਚਿੰਗਾਰੀ ਪੈਦਾ ਨਹੀਂ ਕਰਦੇ।
 7. ਘੱਟ ਦਰਾਰਾਂ ਅਤੇ ਬਿਹਤਰ ਮਜ਼ਬੂਤੀ - ਘੱਟ ਦਰਾਰਾਂ ਅਤੇ ਬਿਹਤਰ ਮਜ਼ਬੂਤੀ ਚਾਰਕੋਲ ਨੂੰ ਲੰਬੇ ਸਮੇਂ ਤੱਕ ਜਲਣ ਵਿੱਚ ਸਮਰੱਥ ਬਣਾਉਂਦਾ ਹੈ।

ਇਸ ਸੰਬੰਧ ਵਿੱਚ ਹੋਰ ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ -
ਨਿਰਦੇਸ਼ਕ,
ਸ਼੍ਰੀ ਏ.ਐੱਮ.ਐੱਸ.ਮੁਰੂਗੱਪਾ ਖੋਜ ਕੇਂਦਰ,
ਤਾਰਾਮਣੀ, ਚੇਨੱਈ - 600113 (ਤਾਮਿਲਨਾਡੂ)
ਫੋਨ ਨੰ- 044 22438937044 22438937, ਫੈਕਸ ਨੰ. 044 22434268044 22434268

ਸਰੋਤ: www.amm-mcrc.org

3.55421686747
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top