ਭਾਰਤ ਵਿੱਚ ਦੇਸ਼ ਦੇ ਵੱਖ - ਵੱਖ ਖੇਤਰਾਂ ਵਿੱਚ ਲਿਖੀਆਂ ਤੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਖੇਤਰ ਵਿੱਚ ਸ਼ਾਨਦਾਰ ਵਿਭਿੰਨਤਾ ਹੈ। ੨੨ ਸੰਵਿਧਾਨਿਕ ਭਾਸ਼ਾਵਾਂ ਤੇ ੧੨ ਲਿੱਪੀਆਂ ਹਨ। ਦੇਸ਼ ਵਿੱਚ ਆਬਾਦੀ ਦੇ ਬਹੁਤ ਥੋੜ੍ਹੇ ਹਿੱਸੇ ਨੂੰ ਅੰਗਰੇਜ਼ੀ ਦਾ ਗਿਆਨ ਹੈ। ਬਾਕੀਆਂ ਨੂੰ ਡਿਜ਼ਿਟ ਸਰੋਤਾਂ ਲਈ ਪੂਰੀ ਪਹੁੰਚ ਨਹੀਂ ਹੋ ਸਕਦੀ ਹੈ, ਕਿਉਂਕਿ ਉਹ ਮੁੱਖ ਰੂਪ ਵਿੱਚ ਅੰਗਰੇਜ਼ੀ ਵਿੱਚ ਹਨ।
DeitY ਨੇ ਭਾਸ਼ਾ ਰੁਕਾਵਟ ਬਿਨਾਂ ਇਨਸਾਨੀ-ਮਸ਼ੀਨ ਤਾਲਮੇਲ ਦੀ ਸਹੂਲਤ, ਬਹੁ-ਭਾਸ਼ੀ ਗਿਆਨ ਸਰੋਤ ਬਣਾਉਣ ਤੇ ਵਰਤਣ, ਅਤੇ ਉਹਨਾਂ ਨੂੰ ਮਿਲਾ ਕੇ ਨਵੇਂ ਵਰਤੋਂਕਾਰ ਉਤਪਾਦ ਤੇ ਸੇਵਾਵਾਂ ਵਿਕਸਤ ਕਰਨ ਲਈ ਜਾਣਕਾਰੀ ਤਿਆਰ ਕਰਨ ਵਾਲੇ ਸਾਧਨਾਂ ਤੇ ਤਕਨੀਕਾਂ ਵਾਸਤੇ ਭਾਰਤੀ ਭਾਸ਼ਾਵਾਂ ਲਈ ਤਕਨੀਕ ਵਿਕਾਸ (TDIL) ਦੀ ਸ਼ੁਰੂਆਤ ਕੀਤੀ ਹੈ। ਪ੍ਰੋਗਰਾਮ ਭਾਸ਼ਾ ਤਕਨੀਕੀ ਮਿਆਰੀਕਰਨ ਨੂੰ ਕੌਮਾਂਤਰੀ ਤੇ ਕੌਮੀ ਮਿਆਰੀਕਰਨ ਸੰਗਠਨਾਂ ਜਿਵੇਂ ਕਿ ISO, ਯੂਨੀਕੋਡ, ਵਰਲਡ-ਵਾਈਡ-ਵੈਬ ਸੰਗਠਨ (W3C) ਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡ (BIS) ਵਿੱਚ ਸਰਗਰਮ ਭਾਗ ਲੈ ਕੇ ਮੌਜੂਦਾ ਤੇ ਭਵਿੱਖ ਦੇ ਭਾਸ਼ਾਈ ਤਕਨੀਕੀ ਮਿਆਰਾਂ ਵਿੱਚ ਭਾਰਤੀ ਭਾਸ਼ਾਵਾਂ ਨੂੰ ਢੁੱਕਵੇਂ ਰੂਪ ਵਿੱਚ ਪੇਸ਼ ਕਰਨ ਨੂੰ ਯਕੀਨੀ ਬਣਾਉਣ ਲਈ ਕੰਮ ਕਰਦਾ ਹੈ।
DeitY ਨੇ MMP ਤੇ ਹੋਰ ਸਰਕਾਰੀ ਐਪਲੀਕੇਸ਼ਨਾਂ ਅਧੀਨ ਐਪਲੀਕੇਸ਼ਨ ਅਣੁਵਾਦ ਲਈ ਮਦਦ ਵਾਸਤੇ ਅਨੁਵਾਦ ਪ੍ਰੋਜੈਕਟ ਪ੍ਰਬੰਧ ਫਰੇਮਵਰਕ (LPMF) ਦੀ ਸ਼ੁਰੂਆਤ ਕੀਤੀ ਹੈ। DeitY ਨੇ ਈ - ਭਾਸ਼ਾ ਦੇ ਨਾਂ ਹੇਠ ਨਵਾਂ ਮਿਸ਼ਨ ਮੋਡ ਪ੍ਰੋਜੈਕਟ ਭਾਰਤ ਦੀ ਗ਼ੈਰ - ਅੰਗਰੇਜ਼ੀ ਬੋਲਣ ਵਾਲੀ ਵੱਡੀ ਆਬਾਦੀ ਲਈ ਡਿਜ਼ਿਟਲ ਸਮੱਗਰੀ ਵਿਕਸਤ ਤੇ ਦੇਣ ਲਈ ਮਦਦ ਵਾਸਤੇ ਵੀ ਤਿਆਰ ਕੀਤਾ ਹੈ। ਅਪੰਗਤਾ ਦੋਸਤਾਨਾ ਸਮੱਗਰੀ ਤੇ ਪ੍ਰਣਾਲੀ ਨੂੰ ਅਸੈਸਬਿਲਟੀ ਮਿਆਰਾਂ ਮੁਤਾਬਕ ਵਿਕਸਤ ਕੀਤਾ ਜਾ ਰਿਹਾ ਹੈ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 8/12/2020