ਕਾਰੋਬਾਰ ਸ਼ੁਰੂ ਕਰਨ ਲਈ, ਨਿਰਮਾਣ ਪਰਮਿਟ ਨਾਲ ਨਿਪਟਣਾ, ਬਿਜਲੀ ਲੈਣੀ, ਜਾਇਦਾਦ ਰਜਿਸਟਰ ਕਰਵਾਉਣੀ, ਕਰੈਡਿਟ ਲੈਣਾ, ਨਿਵੇਸ਼ਕਾਂ ਨੂੰ ਬਚਾਉਣਾ, ਟੈਕਸ ਦਾ ਭੁਗਤਾਨ, ਸਰਹੱਦਾਂ ਦੇ ਆਰ-ਪਾਰ ਵਪਾਰ, ਠੇਕਿਆਂ ਨੂੰ ਲਾਗੂ ਕਰਨਾ, ਦਿਵਾਲੇ ਨੂੰ ਸਲਝਾਉਣਾ ਅਤੇ ਹੋਰ ਇਜਾਜ਼ਤਾਂ ਆਦਿ ਵੱਖ-ਵੱਖ ਤਜਰਬੇ ਹਨ, ਜੋ ਕਿ ਦੇਸ਼ ਵਿੱਚ ਕਾਰੋਬਾਰ ਕਰਨ ਲਈ ਸੌਖੇ ਤੇ ਔਖਾ ਬਣਾਉਣ ਨੂੰ ਪਰਿਭਾਸ਼ਿਤ ਕਰਦੇ ਹਨ। ਕਾਰੋਬਾਰ ਲਈ ਸਰਕਾਰੀ ਸੇਵਾਵਾਂ ਨੂੰ ਦੇਸ਼ ਵਿੱਚ ਵਿੱਚ ਕਾਰੋਬਾਰ ਸੌਖਾ ਬਣਾਉਣ ਵਾਸਤੇ ਸੁਧਾਰਨ ਲਈ ਡਿਜ਼ਿਟਲ ਰੂਪ ਵਿੱਚ ਬਦਲਣਾ ਚਾਹੀਦਾ ਹੈ।
NeGP ਦੇ ਅਧੀਨ ਮੌਜੂਦਾ MMP ਨਵੇਂ ਸਾਧਨਾਂ ਤੇ ਤਕਨੀਕਾਂ ਦੀ ਵਰਤੋਂ ਨਾਲ ਮਜ਼ਬੂਤ ਬਣਾਏ ਜਾਣਗੇ:
ਈ-ਬਿਜ਼ ਪ੍ਰੋਜੈਕਟ ਵਪਾਰਕ ਉਦਯੋਗ ਸੈਟਅਪ ਕਰਨ ਲਈ ਸਭ ਕਾਰੋਬਾਰਾਂ ਤੇ ਨਿਵੇਸ਼ਾਂ ਲਈ ਇੱਕ ਸਾਂਝੀ ਵਿੰਡੋ ਢੰਗ ਰਾਹੀਂ ਵੱਖ-ਵੱਖ ਕੇਂਦਰੀ ਤੇ ਰਾਜ ਵਿਭਾਗਾਂ/ਏਜੰਸੀਆਂ ਲਈ ਸਾਂਝੀਆਂ ਸੇਵਾਵਾਂ ਦਿੰਦਾ ਹੈ।
‘MCA21’ MMP ਦਾ ਮਕਸਦ ਸੰਵਿਧਾਨਿਕ ਲੋੜਾਂ ਤੇ ਹੋਰ ਕਾਰੋਬਾਰ ਸੰਬੰਧੀ ਸੇਵਾਵਾਂ ਲਈ ਇਲੈਕਟ੍ਰੋਨਿਕ ਸੇਵਾਵਾਂ ਦੇਣਾ ਹੈ।
ਭਾਰਤ ਵਿੱਚ ਈ - ਟਰੇਡ MMP ਨੇ ਵਿਦੇਸ਼ੀ ਵਪਾਰ ਦੀ ਸਹੂਲਤ ਵਿਦੇਸ਼ੀ ਵਪਾਰ ਵਿੱਚ ਸ਼ਾਮਿਲ ਵੱਖ-ਵੱਖ ਰੈਗੂਲੇਟਰੀ/ਸਹੂਲਤ ਦੇਣ ਵਾਲੀਆਂ ਏਜੰਸੀਆਂ ਸੇਵਾਵਾਂ ਦੀ ਪ੍ਰਭਾਵੀ ਤੇ ਕੁਸ਼ਲ ਡਿਲਵਰੀ ਦੇ ਪ੍ਰਸਾਰ ਰਾਹੀਂ ਦਿੱਤੀ ਹੈ, ਜੋ ਕਿ ਵਪਾਰੀਆਂ ਨੂੰ ਇਹਨਾਂ ਏਜੰਸੀਆਂ ਤੋਂ ਆਨਲਾਈਨ ਸੇਵਾਵਾਂ ਲੈਣ ਦੇ ਸਮਰੱਥ ਕਰਦਾ ਹੈ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 11/19/2019