ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੋਨਾਂ ਦੇ ਸਹਿਯੋਗ ਨਾਲ 'ਗਵਾਚਿਆ-ਲੱਭਿਆ' ਪੋਰਟਲ ਸ਼ੁਰੂ ਕੀਤਾ ਗਿਆ। ਲਾਪਤਾ ਬੱਚਿਆਂ ਦੀ ਖੋਜ ਦੇ ਲਈ ਸਰਕਾਰ ਡਿਜੀਟਲ ਤਕਨੀਕ ਦਾ ਪੂਰਾ ਸਹਾਰਾ ਲਵੇਗੀ। ਹੁਣ ਹਜ਼ਾਰਾਂ ਲੋਕ ਮਿਲ ਕੇ ਲਾਪਤਾ ਬੱਚਿਆਂ ਨੂੰ ਲੱਭਣਗੇ ਅਤੇ ਕੋਈ ਅਜਿਹਾ ਵੀ ਹੋ ਸਕਦਾ ਹੈ ਜੋ ਬੱਚੇ ਦਾ ਪਤਾ ਦੱਸ ਦੇਵੇ। ਇਸ ਦੇ ਲਈ ਬੱਸ ਤੁਹਾਨੂੰ ਗੁਮਸ਼ੁਦਾ ਬੱਚੇ ਦਾ ਬਿਓਰਾ ਅਤੇ ਫੋਟੋ 'ਗਵਾਚਿਆ-ਲੱਭਿਆ' ਪੋਰਟਲ ਉੱਤੇ ਪਾਉਣਾ ਹੋਵੇਗਾ। ਸਰਕਾਰ ਨੇ ਗੁਮਸ਼ੁਦਾ ਬੱਚਿਆਂ ਦੀ ਸੂਚਨਾ ਆਦਾਨ-ਪ੍ਰਦਾਨ ਕਰਨ ਦੇ ਲਈ 'ਗਵਾਚਿਆ-ਲੱਭਿਆ' ਪੋਰਟਲ ਸ਼ੁਰੂ ਕੀਤਾ ਹੈ। ਇਸ ਪੋਰਟਲ ਉੱਤੇ ਕੋਈ ਵੀ ਨਾਗਰਿਕ ਗੁਮਸ਼ੁਦਾ ਜਾਂ ਕਿਤੇ ਮਿਲੇ ਬੱਚੇ ਜਾਂ ਬਾਲਗ ਦੀ ਸੂਚਨਾ ਅਪਲੋਡ ਕਰ ਸਕਦਾ ਹੈ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੇ ਮਿਲ ਕੇ 2 ਜੂਨ 2015 ਨੂੰ ਗਵਾਚਿਆ-ਲੱਭਿਆ' ਪੋਰਟਲ ਜਾਰੀ ਕੀਤਾ। ਪੋਰਟਲ ਦੇ ਸ਼ੁਰੂ ਹੋਣ 'ਤੇ ਮਹਿਲਾ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਗੁਮਸ਼ੁਦਾ ਬੱਚਿਆਂ ਦਾ ਪਤਾ ਲਗਾਉਣ ਦੇ ਲਈ ਇਹ ਪੋਰਟਲ ਸ਼ਕਤੀਸ਼ਾਲੀ ਮੰਚ ਸਾਬਿਤ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਅਮੀਰਾਂ ਦੇ ਬੱਚੇ ਗਾਇਬ ਨਹੀਂ ਹੁੰਦੇ ਅਤੇ ਜੇਕਰ ਗੁੰਮ ਵੀ ਹੋ ਜਾਂਦੇ ਹਨ ਤਾਂ ਮਿਲ ਜਾਂਦੇ ਹਨ ਪਰ ਗਰੀਬ ਦਾ ਬੱਚਾ ਜੇਕਰ ਗੁੰਮ ਹੋ ਜਾਂਦਾ ਹੈ, ਤਾਂ ਛੇਤੀ ਨਹੀਂ ਮਿਲਦਾ। ਗਰੀਬ ਵਿਅਕਤੀ ਕੁਝ ਦਿਨ ਤੱਕ ਆਪਣਾ ਬੱਚਾ ਲੱਭਦਾ ਹੈ ਅਤੇ ਫਿਰ ਸਰੋਤਾਂ ਦੀ ਕਮੀ ਦੇ ਕਾਰਨ ਚੁੱਪਚਾਪ ਬੈਠ ਜਾਂਦਾ ਹੈ। ਇਹ ਪੋਰਟਲ ਅਜਿਹੇ ਹੀ ਸਾਧਨਹੀਣ ਲੋਕਾਂ ਦੀ ਮਦਦ ਕਰੇਗਾ।
ਇਸ ਪੋਰਟਲ ਦੀ ਮਦਦ ਨਾਲ ਲੋਕ ਆਪਣੇ ਆਪ ਸੂਚਨਾ ਅਪਲੋਡ ਕਰ ਸਕਦੇ ਹਨ. 'ਇਸ ਵੈੱਬਸਾਈਟ 'ਤੇ ਆਮ ਲੋਕ ਜਿੱਥੇ ਅਜਿਹੇ ਗੁੰਮ ਬੱਚਿਆਂ ਦੇ ਫੋਟੋ ਅਤੇ ਪਾ ਸਕਦੇ ਹਨ, ਉਥੇ ਹੀ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਵੀ ਆਪਣੇ ਬੱਚੇ ਦੇ ਬਾਰੇ ਵਿੱਚ ਸੂਚਨਾ ਪਾ ਸਕਦੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅਨੁਸਾਰ ਹਰ ਸਾਲ ਲਾਪਤਾ ਹੋਣ ਵਾਲੇ ਬੱਚਿਆਂ ਦਾ ਅੰਕੜਾ 70 ਹਜ਼ਾਰ ਹੈ।
ਇਸ ਪੋਰਟਲ ਨੂੰ ਮੋਬਾਈਲ ਫੋਨ ਤੋਂ ਵੀ ਸੰਚਾਲਿਤ ਕੀਤਾ ਜਾ ਸਕਦਾ ਹੈ। ਇਸ ਲਈ ਇਹ ਦੂਰ ਦੁਰਾਡੇ ਪਿੰਡਾਂ ਵਿਚ ਵੀ ਕਾਰਗਰ ਸਾਬਿਤ ਹੋਵੇਗਾ। ਇਸ ਪੋਰਟਲ ਨਾਲ ਪੁਲਿਸ ਸਹਾਇਤਾ ਅਤੇ ਬਾਲ ਸਹਾਇਤਾ ਵੈੱਬਸਾਈਟ ਵੀ ਜੋੜੀ ਗਈ ਹੈ।
ਲਾਪਤਾ ਬੱਚੇ ਦੀ ਸੂਚਨਾ ਆਦਾਨ-ਪ੍ਰਦਾਨ ਕਰਨ ਵਾਲਾ 'ਗਵਾਚਿਆ-ਲੱਭਿਆ' ਐਪ ਮੁਫਤ ਵਿੱਚ ਮੋਬਾਈਲ 'ਤੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ 'ਚ ਸਿਰਫ ਲਾਪਤਾ ਨਹੀਂ ਸਗੋਂ ਪਾਏ ਗਏ ਬੱਚਿਆਂ ਦੀ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਭਾਰਤ ਵਿੱਚ ਲਾਪਤਾ ਬੱਚਿਆਂ ਦਾ ਪੋਰਟਲ ਹੈ, ਪਰ ਇਹ ਪੋਰਟਲ ਫਿਲਹਾਲ ਪੁਲਸ ਦੁਆਰਾ ਸੰਚਾਲਿਤ ਹੁੰਦਾ ਹੈ। ਇਸ ਵਿੱਚ ਉਨ੍ਹਾਂ ਲਾਪਤਾ ਬੱਚਿਆਂ ਦਾ ਬਿਓਰਾ ਹੁੰਦਾ ਹੈ, ਜਿਸ ਦੀ ਪੁਲਿਸ ਵਿੱਚ ਸੂਚਨਾ ਦਿੱਤੀ ਜਾਂਦੀ ਹੈ।
ਪਰ ਇਸ ਨਵੇਂ ਪੋਰਟਲ ਵਿੱਚ ਪੁਲਿਸ 'ਚ ਕੇਸ ਦਰਜ ਕਰਵਾਉਣ ਤੋਂ ਪਹਿਲਾਂ ਵੀ ਗੁਮਸ਼ੁਦਾ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਅਜਿਹਾ ਪੋਰਟਲ ਪਹਿਲੀ ਵਾਰ ਸ਼ੁਰੂ ਹੋ ਰਿਹਾ ਹੈ। ਉਂਝ ਵਿਦੇਸ਼ ਵਿੱਚ ਅਜਿਹੇ ਪੋਰਟਲ ਹਨ ਅਤੇ ਲਗਭਗ 25 ਫੀਸਦੀ ਗੁਮਸ਼ੁਦਾ ਬੱਚੇ ਪੁਲਿਸ 'ਚ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਪੋਰਟਲ ਵਿੱਚ ਦਿੱਤੀ ਗਈ ਸੂਚਨਾ ਨਾਲ ਮਿਲ ਜਾਂਦੇ ਹਨ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਲਾਪਤਾ ਬੱਚੇ ਦੀ ਪੁਲਿਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਜਾਣੀ ਚਾਹੀਦੀ ਹੈ।
ਇਸ ਸਮੇਂ ਲਾਪਤਾ ਬੱਚਿਆਂ ਦੇ ਲਈ 'ਟ੍ਰੈਕ ਚਾਈਲਡ' ਨਾਮਕ ਇੱਕ ਵੈੱਬਸਾਈਟ ਹੈ ਜੋ ਪੁਲਿਸ ਅਤੇ ਨਾਗਰਿਕ ਸਮੇਤ ਸੰਬੰਧਤ ਧਿਰਾਂ ਦੇ ਵਿੱਚ ਨੈੱਟਵਰਕਿੰਗ ਪ੍ਰਣਾਲੀ ਮੁਹੱਈਆ ਕਰਵਾਉਂਦੀ ਹੈ ਤਾਂ ਜੋ ਗੁੰਮ ਬੱਚੇ ਦਾ ਪਤਾ ਲਗਾਉਣ ਵਿੱਚ ਆਸਾਨੀ ਹੋਵੇ। ਮੇਨਕਾ ਗਾਂਧੀ ਨੇ ਕਿਹਾ, ਇਹ ਅਨੋਖੀ ਪਹਿਲ ਹੈ। ਉਂਝ ਸਾਡੇ ਕੋਲ ਟ੍ਰੈਕ ਚਾਈਲਡ ਵੈੱਬਸਾਈਟ ਹੈ ਪਰ ਇਸ ਦੀ ਕੁਝ ਸੀਮਾਵਾਂ ਹਨ ਕਿਉਂਕਿ ਇਹ ਮੂਲ ਰੂਪ ਨਾਲ ਪੁਲਿਸ ਦੀ ਹੈ। ਇਸ ਲਈ, ਇੱਕ ਪੋਰਟਲ ਦੀ ਲੋੜ ਮਹਿਸੂਸ ਕੀਤੀ ਗਈ, ਜਿਸ ਵਿੱਚ ਸਾਰੇ ਹਿੱਸਾ ਲੈ ਸਕਣ।
1. ਕੌਣ ਗਵਾਚਿਆ-ਲੱਭਿਆ ਪੋਰਟਲ ਦੇ ਨਾਲ ਰਜਿਸਟਰ ਕਰ ਸਕਦੇ ਹਨ ?
ਭਾਰਤ ਦਾ ਕੋਈ ਵੀ ਨਾਗਰਿਕ ਗਵਾਚਿਆ-ਲੱਭਿਆ ਪੋਰਟਲ ਦੇ ਨਾਲ ਰਜਿਸਟਰ ਕਰ ਸਕਦਾ ਹੈ।
2. ਮੇਰੇ ਕੋਲ ਮੋਬਾਈਲ ਫੋਨ ਦੀ ਸਹੂਲਤ ਨਹੀਂ ਹੈ। ਮੈਂ ਕਿਵੇਂ ਪੋਰਟਲ ਦੇ ਨਾਲ ਰਜਿਸਟਰ ਕਰ ਸਕਦਾ ਹਾਂ ?
ਤੁਸੀਂ ਮੋਬਾਈਲ ਫੋਨ ਦੇ ਬਿਨਾਂ ਪੋਰਟਲ ਦੇ ਨਾਲ ਰਜਿਸਟਰਡ ਨਹੀਂ ਕਰ ਸਕਦੇ।
3. ਕੀ ਮੈਂ ਲਾਗ-ਇਨ ਅਤੇ ਪਾਸਵਰਡ ਦੇ ਨਾਲ ਰਜਿਸਟਰ ਕਰ ਸਕਦਾ ਹਾਂ ?
ਤੁਸੀਂ ਲਾਗ-ਇਨ ਅਤੇ ਪਾਸਵਰਡ ਦੇ ਨਾਲ ਰਜਿਸਟਰਡ ਨਹੀਂ ਕਰ ਸਕਦੇ। ਤੁਹਾਨੂੰ ਇੱਕ ਮੋਬਾਈਲ ਫੋਨ ਦੀ ਲੋੜ ਪਵੇਗੀ।
4. ਮੈਂ ਆਪਣਾ ਮੋਬਾਈਲ ਨੰਬਰ ਦਰਜ ਕੀਤਾ ਹੈ ਪਰ OTP ਨਹੀਂ ਆਇਆ ਸੀ।
ਨੈੱਟਵਰਕ ਰੁੱਝਿਆ ਹੋ ਸਕਦਾ ਹੈ। ਇੰਤਜ਼ਾਰ ਕਰੋ ਜਾਂ ਕੁਝ ਸਮੇਂ ਬਾਅਦ ਯਤਨ ਕਰੋ।
5. ਮੈਂ ਪੋਰਟਲ ਵਿੱਚ ਇੱਕ ਮਾਮਲੇ ਦੀ ਸੂਚਨਾ ਦਿੱਤੀ ਹੈ ਪਰ ਇਹ ਖੋਜ ਸੂਚੀ 'ਚ ਦਿਖਾਈ ਨਹੀਂ ਦੇ ਰਹੀ ਹੈ।
ਪੋਰਟਲ ਵਿੱਚ ਦਰਜ ਮਾਮਲਿਆਂ ਨੂੰ ਕੇਵਲ ਸ਼ੁਰੂਆਤੀ ਜਾਂਚ ਦੇ ਬਾਅਦ ਹੀ ਜਨਤਕ ਕੀਤਾ ਜਾਵੇਗਾ।
6. ਮੈਂ ਪੋਰਟਲ ਵਿੱਚ ਇੱਕ ਮਾਮਲੇ ਦੀ ਸੂਚਨਾ ਦਿੱਤੀ ਹੈ ਕਿ ਮੈਂ ਬਾਅਦ ਵਿੱਚ ਉਸ ਮਾਮਲੇ ਦੇ ਬਾਰੇ ਵਿੱਚ ਕੁਝ ਹੋਰ ਜਾਣਕਾਰੀ ਜੋੜ ਸਕਦਾ ਹਾਂ ?
ਹਾਂ, ਕਿਰਪਾ ਕਰਕੇ ਪੋਰਟਲ ਦੇ "ਮਾਈ ਅਕਾਂਊਟ" ਉਪਭਾਗ ਵਿੱਚ ਜਾਓ ਅਤੇ "ਐਡਿਟ" ਬਟਨ ਦਬਾਓ ਜਿਸ ਮਾਮਲੇ ਨੂੰ ਸੰਸ਼ੋਧਿਤ ਕਰਨਾ ਹੈ।
7. ਕੀ ਪਹਿਲਾਂ ਤੋਂ ਸੂਚਿਤ ਕੀਤੇ ਮਾਮਲੇ ਨੂੰ ਮੈਂ ਬੰਦ ਕਰ ਸਕਦਾ ਹਾਂ।
ਹਾਂ, ਕਿਰਪਾ ਕਰਕੇ ਪੋਰਟਲ ਦੇ "ਮਾਈ ਅਕਾਂਊਟ" ਉਪਭਾਗ ਵਿੱਚ ਜਾਓ ਅਤੇ "ਕਲੋਜ਼ਰ" ਬਟਨ ਦਬਾਓ ਜਿਸ ਮਾਮਲੇ ਨੂੰ ਬੰਦ ਕਰਨਾ ਹੈ।
8. ਮੈਂ ਗਵਾਚਿਆ-ਲੱਭਿਆ ਪੋਰਟਲ ਵਿੱਚ ਬੱਚੇ ਲਾਪਤਾ ਦੇ ਇਕ ਮਾਮਲੇ ਦੀ ਸੂਚਨਾ ਦਿੱਤੀ ਹੈ। ? ਕੀ ਮੈਨੂੰ ਪੁਲਿਸ ਨੂੰ ਵੀ ਸੂਚਿਤ ਕਰਨਾ ਚਾਹੀਦਾ ਹੈ ?
ਹਾਂ, ਇਹ ਗਵਾਚੇ ਹੋਏ ਬੱਚੇ ਦੇ ਮਾਮਲੇ ਵਿੱਚ ਪੁਲਿਸ ਕੋਲ ਮਾਮਲਾ ਦਰਜ ਕਰਨ ਦੇ ਲਈ ਜ਼ਰੂਰੀ ਹੈ।
9. ਪੰਜੀਕਰਣ ਦੇ ਦੌਰਾਨ ਮੈਨੂੰ ਐੱਸ.ਐੱਮ.ਐੱਸ. ਦੇ ਮਾਧਿਅਮ ਨਾਲ ਇੱਕ ਪਾਸਵਰਡ ਪ੍ਰਾਪਤ ਹੋਇਆ ਹੈ। ਕਿਵੇਂ ਮੈਂ ਇਸ ਪਾਸਵਰਡ ਦਾ ਉਪਯੋਗ ਕਰਕੇ ਪ੍ਰਵੇਸ਼ ਕਰ ਸਕਦਾ ਹਾਂ ?
ਪੰਜੀਕਰਣ ਦੇ ਦੌਰਾਨ ਦਿੱਤੇ ਗਏ ਪਾਸਵਰਡ ਮੋਬਾਈਲ ਐਪਲੀਕੇਸ਼ਨ ਵਿੱਚ ਲੌਗ ਇਨ ਦੇ ਲਈ ਹੈ। ਪੋਰਟਲ ਵਿੱਚ ਲੌਗ ਇਨ ਦੇ ਲਈ ਇੱਕ ਵਾਰ ਪਾਸਵਰਡ (OTP) ਦਾ ਉਪਯੋਗ ਕਰਨ ਦੇ ਲਈ ਹੈ ਜੋ ਮੋਬਾਈਲ ਵਿੱਚ ਭੇਜਿਆ ਜਾਂਦੀ ਰਹੀ ਹੈ।
ਆਖਰੀ ਵਾਰ ਸੰਸ਼ੋਧਿਤ : 3/26/2020