ਆਧਾਰ ੧੨ ਅੰਕਾਂ ਦੀ ਇੱਕ ਨਿੱਜੀ ਵਿਲੱਖਣ ਸੰਖਿਆ ਹੈ, ਜਿਸ ਨੂੰ ਭਾਰਤੀ ਵਿਲੱਖਣ ਪਛਾਣ ਪ੍ਰਾਧੀਕਰਨ, ਭਾਰਤ ਸਰਕਾਰ ਵੱਲੋਂ ਸਾਰੇ ਨਿਵਾਸੀਆਂ ਨੂੰ ਜਾਰੀ ਕਰਦਾ ਹੈ। ਇਹ ਸੰਖਿਆ, ਭਾਰਤ ਵਿੱਚ ਕਿਤੇ ਵੀ, ਵਿਅਕਤੀ ਦੀ ਪਛਾਣ ਅਤੇ ਪਤੇ ਦਾ ਪ੍ਰਮਾਣ ਹੋਵੇਗੀ। ਭਾਰਤੀ ਡਾਕ ਰਾਹੀਂ ਪ੍ਰਾਪਤ ਅਤੇ ਯੂ. ਆਈ. ਡੀ. ਏ.ਆਈ. ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਗਿਆ ਈ-ਆਧਾਰ ਦੋਵੇਂ ਹੀ ਸਮਾਨ ਰੂਪ ਨਾਲ ਪ੍ਰਵਾਨਿਤ ਹਨ। ਕੋਈ ਵੀ ਵਿਅਕਤੀ ਜੋ ਭਾਰਤ ਦਾ ਨਿਵਾਸੀ ਹੋਵੇ ਅਤੇ ਜੋ ਯੂ.ਆਈ.ਡੀ.ਏ.ਆਈ. ਰਾਹੀਂ ਨਿਰਧਾਰਿਤ ਤਸਦੀਕ ਪ੍ਰਕਿਰਿਆ ਨੂੰ ਪੂਰਾ ਕਰਦਾ ਹੋਵੇ, ਉਹ ਆਧਾਰ ਦੇ ਲਈ ਨਾਮਜ਼ਦਗੀ ਕਰਵਾ ਸਕਦਾ ਹੈ, ਚਾਹੇ ਉਸ ਦੀ ਉਮਰ ਅਤੇ ਜੈਂਡਰ ਕੁਝ ਵੀ ਹੋਵੇ। ਹਰੇਕ ਵਿਅਕਤੀ ਸਿਰਫ਼ ਇੱਕ ਵਾਰ ਨਾਮਜ਼ਦਗੀ ਕਰਵਾ ਸਕਦਾ ਹੈ। ਨਾਮਜ਼ਦਗੀ ਮੁਫ਼ਤ ਹੈ। ਆਧਾਰ ਸੰਖਿਆ ਹਰੇਕ ਵਿਅਕਤੀ ਦਾ ਜੀਵਨ ਭਰ ਦੀ ਪਛਾਣ ਹੈ। ਆਧਾਰ ਸੰਖਿਆ ਨਾਲ ਤੁਹਾਨੂੰ ਬੈਂਕਿੰਗ, ਮੋਬਾਈਲ ਫੋਨ ਕਨੈਕਸ਼ਨ ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਸੇਵਾਵਾਂ ਦੀਆਂ ਸਹੂਲਤਾਂ ਪ੍ਰਾਪਤ ਕਰਨ ਵਿੱਚ ਸਹੂਲਤ ਹੋਵੇਗੀ।
|
ਆਧਾਰ ਹੈ |
ਆਧਾਰ ਨਹੀਂ ਹੈ |
|
||
1. |
ਆਧਾਰ ਇੱਕ 12 ਅੰਕਾਂ ਦੀ ਹਰੇਕ ਭਾਰਤੀ ਦੀ ਇੱਕ ਵਿਸ਼ੇਸ਼ ਪਛਾਣ ਹੈ |
(ਬੱਚਿਆਂ ਸਹਿਤ ਸਿਰਫ਼ ਇੱਕ ਹੋਰ ਕਾਰਡ) |
2. |
ਭਾਰਤ ਦੇ ਹਰੇਕ ਨਿਵਾਸੀ ਦੀ ਪਛਾਣ ਹੈ |
ਹਰੇਕ ਪਰਿਵਾਰ ਦੇ ਲਈ ਸਿਰਫ਼ ਇੱਕ ਆਧਾਰ ਕਾਰਡ ਕਾਫੀ ਹੈ। |
3. |
ਡੈਮੋਗ੍ਰਾਫਿਕ ਅਤੇ ਬਾਇਓਮੈਟ੍ਰਿਕ ਦੇ ਆਧਾਰ ਤੇ ਹਰੇਕ ਵਿਅਕਤੀ ਦੀ ਵਿਲੱਖਣ ਪਛਾਣ ਸਿੱਧ ਕਰਦਾ ਹੈ। |
ਜਾਤੀ, ਧਰਮ ਅਤੇ ਭਾਸ਼ਾ ਦੇ ਆਧਾਰ ਤੇ ਸੂਚਨਾ ਇਕੱਠੀ ਨਹੀਂ ਕਰਦਾ। |
4. |
ਇਹ ਇੱਕ ਸਵੈ-ਇੱਛੁਕ ਸੇਵਾ ਹੈ, ਜਿਸ ਦਾ ਹਰੇਕ ਨਿਵਾਸੀ ਫਾਇਦਾ ਉਠਾ ਸਕਦਾ ਹੈ, ਚਾਹੇ ਵਰਤਮਾਨ ਵਿੱਚ ਉਸ ਕੋਲ ਕੋਈ ਵੀ ਦਸਤਾਵੇਜ਼ ਹੋਵੇ। |
ਹਰੇਕ ਭਾਰਤੀ ਨਿਵਾਸੀ ਦੇ ਲਈ ਜ਼ਰੂਰੀ ਹੈ, ਜਿਸ ਦੇ ਕੋਲ ਪਛਾਣ ਦਾ ਦਸਤਾਵੇਜ਼ ਹੋਵੇ। |
5. |
ਹਰੇਕ ਵਿਅਕਤੀ ਨੂੰ ਸਿਰਫ਼ ਇੱਕ ਹੀ ਵਿਲੱਖਣ ਪਛਾਣ ਆਧਾਰ ਅੰਕ ਦਿੱਤਾ ਜਾਵੇਗਾ। |
ਇੱਕ ਵਿਅਕਤੀ ਮਲਟੀਪਲ ਪਛਾਣ ਆਧਾਰ ਨੰਬਰ ਪ੍ਰਾਪਤ ਕਰ ਸਕਦਾ ਹੈ। |
6. |
ਆਧਾਰ ਵਿਸ਼ਵੀ ਇਨਫਰਾਸਟਰਕਚਰ ਪਛਾਣ ਪ੍ਰਦਾਨ ਕਰੇਗਾ, ਜੋ ਕਿ ਰਾਸ਼ਨ ਕਾਰਡ, ਪਾਸਪੋਰਟ ਆਦਿ ਵਰਗੀ ਪਛਾਣ ਆਧਾਰਿਤ ਐਪਲੀਕੇਸ਼ਨ ਰਾਹੀਂ ਵੀ ਪ੍ਰਯੋਗ ਵਿੱਚ ਲਿਆਇਆ ਜਾ ਸਕਦਾ ਹੈ। |
ਆਧਾਰ ਹੋਰ ਪਛਾਣ-ਪੱਤਰਾਂ ਦਾ ਸਥਾਨ ਲਵੇਗਾ। |
7. |
ਯੂ.ਆਈ.ਡੀ.ਏ.ਆਈ., ਕਿਸੇ ਵੀ ਤਰ੍ਹਾਂ ਦੀ ਪਛਾਣ ਪ੍ਰਮਾਣੀਕਰਣ ਨਾਲ ਸੰਬੰਧਤ ਪ੍ਰਸ਼ਨਾਂ ਦਾ ਹਾਂ/ਨਾ ਵਿੱਚ ਉੱਤਰ ਦੇਵੇਗਾ। |
ਯੂ.ਡੀ.ਆਈ.ਏ.ਆਈ ਦੀ ਸੂਚਨਾ ਪਬਲਿਕ ਅਤੇ ਪ੍ਰਾਈਵੇਟ ਏਜੰਸੀਆਂ ਲੈ ਸਕਣਗੀਆਂ। |
ਸਰੋਤ : ਭਾਰਤੀ ਵਿਲੱਖਣ ਪਛਾਣ ਅਥਾਰਟੀ
ਆਖਰੀ ਵਾਰ ਸੰਸ਼ੋਧਿਤ : 8/12/2020