ਵਿਕਾਸਸ਼ੀਲ ਦੇਸ਼ਾਂ ਵਿੱਚ ਨੈਨੋ ਤਕਨਾਲੋਜੀ ਊਰਜਾ, ਵਾਤਾਵਰਣ, ਸਿਹਤ ਅਤੇ ਖੇਤੀ ਨਾਲ ਸੰਬੰਧਤ ਹੋਰ ਖੇਤਰਾਂ ਵਿੱਚ ਕ੍ਰਾਂਤੀਕਾਰੀ ਤਕਨੀਕ ਦੇ ਰੂਪ ਵਿੱਚ ਉੱਭਰ ਰਹੀ ਹੈ। ਨੈਨੋ ਤਕਨਾਲੋਜੀ ਕਿਸੇ ਤਕਨੀਕ ਨੂੰ ਨੈਨੋ ਪੈਮਾਨੇ ਉੱਤੇ ਦਰਸਾਉਂਦੀ ਹੈ, ਜਿਸ ਦਾ ਵਿਭਿੰਨ ਖੇਤਰਾਂ ਵਿੱਚ ਵੱਖ-ਵੱਖ ਮਹੱਤਵ ਹੁੰਦਾ ਹੈ। ਜਦੋਂ ਕਿਸੇ ਪਦਾਰਥ ਦਾ ਆਕਾਰ ੧-੧੦੦ ਨੈਨੋਮੀਟਰ ਦੇ ਵਿੱਚ ਹੁੰਦਾ ਹੈ ਤਾਂ ਉਸ ਨੂੰ ਨੈਨੋ ਕਣਾਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕਿਸੇ ਵੀ ਪਦਾਰਥ ਦੇ ਗੁਣ ਨੈਨੋ ਪੈਮਾਨੇ ਤੇ ਉਸ ਦੇ ਅਸਲੀ ਸਰੂਪ ਤੋਂ ਬਿਲਕੁਲ ਭਿੰਨ ਹੁੰਦੇ ਹਨ, ਇਨ੍ਹਾਂ ਗੁਣਾਂ ਦੇ ਕਾਰਨ, ਨੈਨੋ ਕਣਾਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਇਹ ਤਕਨਾਲੋਜੀ ੨੧ਵੀਂ ਸਦੀ ਵਿੱਚ ਸਾਡੀ ਅਰਥ ਵਿਵਸਥਾ ਅਤੇ ਸਮਾਜ ਉੱਤੇ ਡੂੰਘਾ ਪ੍ਰਭਾਵ ਪਾ ਰਹੀ ਹੈ। ਦਵਾਈ, ਰਸਾਇਣ ਵਿਗਿਆਨ, ਵਾਤਾਵਰਣ, ਊਰਜਾ, ਸੂਚਨਾ ਅਤੇ ਸੰਚਾਰ, ਭਾਰੀ ਉੱਦਮ ਅਤੇ ਖਪਤਕਾਰ ਵਸਤੂਆਂ ਦੇ ਖੇਤਰਾਂ ਤੋਂ ਇਲਾਵਾ ਇਸ ਤਕਨਾਲੋਜੀ ਨੇ ਮਿੱਟੀ ਅਤੇ ਪਾਣੀ ਦੇ ਸੁਧਾਰ ਵਿੱਚ ਵੀ ਕਈ ਪ੍ਰਕਾਰ ਦੀ ਭੂਮਿਕਾ ਨਿਭਾਈ ਹੈ। ਭਾਵੇਂ ਨੈਨੋ ਸ਼ਬਦ ਇੱਕ ਨਵਾਂ ਸ਼ਬਦ ਪ੍ਰਤੀਤ ਹੁੰਦਾ ਹੈ, ਪਰ ਇਹ ਖੇਤਰ ਪੂਰੀ ਤਰ੍ਹਾਂ ਨਾਲ ਨਵਾਂ ਨਹੀਂ ਹੈ। ਜਦੋਂ ਤੋਂ ਧਰਤੀ ਤੇ ਜੀਵਨ ਦਾ ਆਰੰਭ ਹੋਇਆ ਤਦ ਤੋਂ ਨਿਰੰਤਰ ੩.੮ ਅਰਬ ਸਾਲਾਂ ਤੋਂ ਵਿਕਾਸ ਦੇ ਮਾਧਿਅਮ ਨਾਲ ਪ੍ਰਕਿਰਤੀ ਵਿੱਚ ਪਰਿਵਰਤਨ ਹੋ ਰਿਹਾ ਹੈ। ਪ੍ਰਕਿਰਤੀ ਵਿੱਚ ਅਜਿਹੀਆਂ ਕਈ ਸਮੱਗਰੀਆਂ, ਵਸਤੂਆਂ ਅਤੇ ਪ੍ਰਕਿਰਿਆਵਾਂ ਹਨ ਜੋ ਵੱਡੇ ਤੋਂ ਲੈ ਕੇ ਨੈਨੋ ਪੈਮਾਨੇ ਤਕ ਕੰਮ ਕਰਦੀਆਂ ਹਨ।
ਨੈਨੋ ਕਣਾਂ ਦੇ ਬਾਰੇ ਕੁਝ ਤੱਥ ਨੈਨੋ ਕਣਾਂ ਦੀਆਂ ਸੰਸ਼ਲੇਸ਼ਣ ਪ੍ਰਕਿਰਿਆਵਾਂ ਆਮ ਤੌਰ ਤੇ ਦੋ ਸਿਧਾਂਤਾਂ ਉੱਤੇ ਕੰਮ ਕਰਦੀਆਂ ਹਨ:
ਪਹਿਲੀ ਵਿਧੀ ਪ੍ਰਗਤੀ ਦੀਆਂ ਉਨ੍ਹਾਂ ਪ੍ਰਕਿਰਿਆਵਾਂ ਨਾਲ ਸੰਬੰਧਤ ਹੈ, ਜੋ ਇੱਕ ਵੱਡਾ ਆਧਾਰਭੂਤ/ਬੁਨਿਆਦੀ ਇਕਾਈ ਨੂੰ ਛੋਟੀ ਅਤੇ ਵਿਸ਼ੇਸ਼
ਨੈਨੋ ਕਣਾਂ ਦਾ ਸੰਸ਼ਲੇਸ਼ਣ ਦ੍ਰਿਸ਼ਟੀਕੋਣ ਅਤੇ ਉਨ੍ਹਾਂ ਦੇ ਸਤਹਿ ਖੇਤਰ ਵਿੱਚ ਵਾਪਰੀ ਤਬਦੀਲੀ ਨੂੰ ਦਰਸਾਇਆ ਗਿਆ ਹੈ:
ਨੈਨੋ ਇਕਾਈਆਂ ਵਿੱਚ ਰੂਪਾਂਤ੍ਰਿਤ ਕਰਦੀ ਹੈ। ਜਦਕਿ ਦੂਜੀ ਵਿਧੀ ਨੈਨੋ ਕਣ ਨਿਰਮਾਣ ਦੇ ਉਸ ਦ੍ਰਿਸ਼ਟੀਕੋਣ ਉੱਤੇ ਆਧਾਰਿਤ ਹੈ ਜਿਸ ਵਿੱਚ ਨੈਨੋ ਪੈਮਾਨੇ ਉੱਤੇ ਬੁਨਿਆਦੀ ਇਕਾਈਆਂ ਰਾਸਾਇਣਕ ਜਾਂ ਭੌਤਿਕ ਬਲ ਦੇ ਉਪਯੋਗ ਨਾਲ ਇਕੱਠਾ ਹੋ ਕੇ ਇੱਕ ਵਿਆਪਕ ਢਾਂਚੇ ਦੀ ਸੰਰਚਨਾ ਕਰਦੀ ਹੈ।
ਦੂਸ਼ਿਤ ਮਿੱਟੀ ਸੁਧਾਰ ਦੇ ਲਈ ਅਨੇਕ ਪ੍ਰਕਾਰ ਦੀ ਜਾਂਚ ਅਤੇ ਖੋਜ-ਕਾਰਜ ਕੀਤੇ ਗਏ ਹਨ। ਨੈਨੋ ਤਕਨਾਲੋਜੀ ਦੀ ਇੱਕ ਵਿਸ਼ੇਸ਼ ਪ੍ਰਸੰਗਿਕਤਾ ਇਹ ਹੈ ਕਿ ਇਸ ਵਿੱਚ ਨੈਨੋ ਕਣਾਂ ਨੂੰ ਦੂਸ਼ਿਤ ਮਿੱਟੀ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਨਾਲ ਰਸਾਇਣਕ ਪ੍ਰਕਿਰਿਆਵਾਂ ਉਤਪੰਨ ਹੁੰਦੀਆਂ ਹਨ, ਜੋ ਆਮ ਤੌਰ ਤੇ ਪ੍ਰਤੀਕਿਰਿਆਸ਼ੀਲਤਾ ਅਤੇ ਅਵਸ਼ੋਸ਼ਣ ਸਿਧਾਂਤ ਉੱਤੇ ਕੰਮ ਕਰਦੀਆਂ ਹਨ ਜਿਸ ਦੇ ਫਲਸਰੂਪ ਮਿੱਟੀ ਵਿੱਚ ਮੌਜੂਦ
ਤਾਲਿਕਾ : ਮਿੱਟੀ ਸੁਧਾਰ ਦੇ ਲਈ ਵਰਤੇ ਨੈਨੋ ਕਣ
ਸੰਸ਼ਲੇਸ਼ਿਤ ਨੈਨੋ ਕਣ |
ਉਪਯੋਗ |
ਸ਼ੂਨਯ ਸੰਯੋਜਨਯੁਕਤ (ਵੈਲੇਂਟ) ਨੈਨੋ ਕਣ |
ਕਰੋਮੀਅਮ ਸਥਿਰੀਕਰਣ |
ਲੈਕੇਟ ਸੰਸ਼ੋਧਿਤ ਸ਼ੂਨਯ ਵੈਲੇਂਟ ਨੈਨੋ ਕਣ |
ਪੇਂਟਾਕਲੋਰੋਫਿਨੋਲ ਦੇ ਡਿਹੇਲੋਜਿਨੇਸ਼ਨ ਅਤੇ ਡਾਈਨਾਇਟ੍ਰੋਟੋਲਿਊਏਂਸ ਵਿੱਚ |
ਸਟਾਰਚ ਸਥਿਰ ਚੁੰਬਕੀ ਨੈਨੋ ਕਣ |
ਆਰਸੇਨੇਟ ਦਾ ਸਥਿਰੀਕਰਣ |
ਸ਼ੂਨਯ ਵੈਲੇਂਟ ਨੈਨੋ ਕਣ ਅਤੇ ਲੈਡ/ਆਇਰਨ |
ਪੌਲੀਕਲੋਰੀਨੇਟੇਡ ਬਾਇਫਿਨਾਇਲ ਦਾ ਹਾਈਡ੍ਰੋਡਿਕਲੋਰੀਨੇਸ਼ਨ ਵਿੱਚ |
ਲੈਡ/ਸ਼ੂਨਯ ਵੈਲੇਂਟ ਨੈਨੋ ਕਣ |
Y-HCH ਦੀ ਗਿਰਾਵਟ |
ਸ਼ੂਨਯ ਵੈਲੇਂਟ ਨੈਨੋ ਕਣ |
ਇਬੁਪ੍ਰੋਫੇਨ ਦੀ ਗਿਰਾਵਟ |
ਸ਼ੂਨਯ ਵੈਲੇਂਟ ਨੈਨੋ ਕਣ ਅਤੇ ਕੈਲਸ਼ੀਅਮ ਆਕਸਾਈਡ |
ਪੋਲੀਕਲੋਰੋਨੇਟੇਡ ਡਾਇਬੇਨਜੇਨੋ ਪੀ-ਡਾਈਆਕਸਾਇਨ ਐਂਡ ਡਾਇ ਬੇਂਜੋਫੁਰਨਾਸ |
ਏਪੇਟਾਇਟ ਨੈਨੋ ਕਣ ਸ਼ੂਨਯ ਵੈਲੇਂਟ ਨੈਨੋ ਕਣ ਪੋਲੀਸੇਕਰਾਇਡ ਸਥਿਰ ਫੇਰਸ-ਮੈਂਗਨੀਜ ਆਕਸਾਈਡ ਨੈਨੋ ਕਣ |
ਲੈਡ ਸਥਿਰੀਕਰਣ ਡੀਡੀਟੀ ਦੀ ਗਿਰਾਵਟ ਸੇਂਨਿਕ ॥ ਦਾ ਸਥਿਰੀਕਰਣ |
ਜ਼ਹਿਰੀਲੇ ਤੱਤ ਬੇਅੰਤ ਅਘੁਲਣਸ਼ੀਲ ਹੋ ਕੇ ਪੌਦੇ ਨੂੰ ਹਾਨੀ ਨਹੀਂ ਪਹੁੰਚਾ ਸਕਦੇ।
ਮਿੱਟੀ ਸੁਧਾਰ ਦੇ ਲਈ ਪਰੰਪਰਕ ਸੰਸਾਧਨਾਂ ਦਾ ਪ੍ਰਯੋਗ ਕਰਨ ਦੀ ਬਜਾਇ ਨੈਨੋ ਸਮੱਗਰੀ ਦਾ ਪ੍ਰਯੋਗ ਵਧੇਰੇ ਲਾਭਕਾਰੀ ਹੈ, ਛੋਟਾ ਆਕਾਰ ਅਤੇ ਬੇਅੰਤ ਵਿਲੱਖਣ ਸਤਹਿ ਖੇਤਰ ਹੋਣ ਦੇ ਕਾਰਨ ਨੈਨੋ ਕਣਾਂ ਦੀ ਮਿੱਟੀ ਵਿੱਚ ਵੰਡਾਈ ਕਾਫੀ ਸਰਲ ਹੈ, ਜਿਸ ਦੇ ਫਲਸਰੂਪ ਇਨ੍ਹਾਂ ਦੀ ਰਸਾਇਣਕ ਪ੍ਰਤੀਕਿਰਿਆ ਦਰ ਵਧ ਜਾਂਦੀ ਹੈ। ਜੋ ਮਿੱਟੀ ਸੁਧਾਰ ਦੇ ਲਈ ਉੱਚ ਸਮਰੱਥਾ ਅਤੇ ਉੱਚ ਦਰ ਨੂੰ ਦਰਸਾਉਂਦਾ ਹੈ। ਛੋਟਾ ਆਕਾਰ ਸਥਾਨਕ (ਇਨਸੀਟੂ) ਪ੍ਰਯੋਗ ਵਿੱਚ ਆਸਾਨ ਅਤੇ ਵੰਡਾਈ ਦੇ ਲਈ ਫਾਇਦੇਮੰਦ ਹੈ। ਮਿੱਟੀ ਸੁਧਾਰ ਦੇ ਲਈ ਚੰਗੀ ਸਮਰੱਥਾ ਵਾਲੇ ਕੁਝ ਨੈਨੋ ਕਣ ਜਿਵੇਂ ਜਿਓਲਾਇਟਸ, ਸਲਫਾਈਡ ਆਦਿ ਦਾ ਪ੍ਰਯੋਗ ਸ਼ਾਮਿਲ ਹੈ। ਇਨ੍ਹਾਂ ਦਾ ਉਪਯੋਗ ਅਤੇ ਵਿਸਥਾਰ ਪੂਰਵਕ ਵਿਸ਼ਲੇਸ਼ਣ ਹੇਠ ਲਿਖੇ ਅਨੁਸਾਰ ਹੈ:
ਜਿਓਲਾਇਟਸ ਕ੍ਰਿਸਟਲੀ ਖਾਰ (ਸੋਡੀਅਮ ਜਾਂ ਪੋਟਾਸ਼ੀਅਮ) ਅਤੇ ਪ੍ਰਿਥਵੀ ਦੇ ਖਾਰੇ ਧਨਾਇਨਾਂ (ਕੈਲਸ਼ੀਅਮ ਜਾਂ ਮੈਗਨੀਸ਼ੀਅਮ) ਦੇ ਹਾਈਡ੍ਰੇਟੇਡ ਅਲੁਮਿਨੋ ਸਿਲੀਕੇਟ ਹੁੰਦੇ ਹਨ। ਸੰਰਚਨਾ ਵਿੱਚ ਕਿਸੇ ਵੱਡੇ ਪਰਿਵਰਤਨ ਦੇ ਬਗੈਰ ਇਨ੍ਹਾਂ ਦੀ ਪਾਣੀ/ਨਿਰਜਲੀਕਰਣ ਅਤੇ ਪਾਣੀ ਦੇ ਮਿਲਣ ਵਿੱਚ ਆਪਣੇ ਘਟਕ ਧਨਾਇਨਾਂ ਦੇ ਆਦਾਨ-ਪ੍ਰਦਾਨ ਕਰਨ ਦੀ ਸਮਰੱਥਾ ਹੁੰਦੀ ਹੈ। ਖੇਤੀ ਖੇਤਰ ਵਿੱਚ ਇਨ੍ਹਾਂ ਜਿਓਲਾਇਟਸ ਨੂੰ ਦੂਸ਼ਿਤ ਮਿੱਟੀ ਦੇ ਲਈ ਮਿੱਟੀ ਕੰਡੀਸ਼ਨਰ, ਖਾਦ ਅਤੇ ਸੁਧਾਰਕ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ।
ਸੋਕੇ ਦੀ ਸਮੱਸਿਆ ਨੂੰ ਸੁਧਾਰਨ ਲਈ ਜਿਓਲਾਇਟਸ ਮਿੱਟੀ ਵਿੱਚ ਇੱਕ ਬੱਤੀ (ਕੇਪਿਲਰੀ) ਸਮੱਗਰੀ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਘੱਟ ਡੂੰਘੇ ਭੂ-ਜਲ ਨੂੰ ਪੌਦੇ ਦੀ ਜੜ੍ਹ ਖੇਤਰ ਤਕ ਪਹੁੰਚਾਉਂਦਾ ਹੈ ਅਤੇ ਪੌਦਿਆਂ ਦੀ ਮੀਂਹ ਜਾਂ ਸਿੰਜਾਈ ਉੱਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ। ਜਿਓਲਾਇਟਸ ਨੂੰ ਮਿੱਟੀ ਵਿੱਚ ਮਿਲਾ ਨਾਲ ਇਸ ਦੀ ਧਨਾਇਨ ਵਿਨਿਯਮ ਸਮਰੱਥਾ ਅਤੇ ਪੀ.ਐੱਚ. ਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਮਿੱਟੀ ਦੀ ਪੋਸ਼ਕ ਤੱਤਾਂ ਨੂੰ ਧਾਰਨ ਕਰਨ ਦੀ ਸਮਰੱਥਾ ਵਧੀ ਹੈ। ਰੇਤਲੀ ਮਿੱਟੀ ਵਿੱਚ ੧੦ ਪ੍ਰਤੀਸ਼ਤ ਸੀ. ਜੀ. -੧ ਜਿਓਲਾਇਟ ਦੇ ਪ੍ਰਯੋਗ ਨਾਲ ਧਨਾਇਨ ਵਿਨਿਯਮ ਸਮਰੱਥਾ ਵਿੱਚ ੦.੦੮ ਤੋਂ ੧੫.੫੯ ਸੀ.ਮੋਲ.ਸੀ./ਕਿ. ਗ੍ਰਾ. ਅਤੇ ਪੀ.ਐੱਚ. ਮਾਨ ਵਿੱਚ ੫.੪ - ੬.੬ ਦਾ ਵਾਧਾ ਦਰਜ ਕੀਤਾ ਗਿਆ।
ਜਿਓਲਾਇਟਸ ਵਰਧਿਤ ਖਾਦਾਂ ਦੇ ਇਲਾਵਾ ਕੁਝ ਅਜਿਹੇ ਹੋਰ ਵੀ ਨੈਨੋ ਕਣਾਂ ਨੂੰ ਖੋਜਿਆ ਗਿਆ ਹੈ, ਜੋ ਖਾਦ ਦੇ ਰੂਪ ਵਿੱਚ ਉਪਯੋਗੀ ਹੈ। ਨੈਨੋ ਤਕਨਾਲੋਜੀ ਦੇ ਉਪਲਬਧ ਵਿਕਲਪਾਂ ਵਿੱਚੋਂ ਇੱਕ ਖੇਤੀ ਖੇਤਰ ਵਿੱਚ ਉਰਵਰਕ ਵਿਕਾਸ ਦੇ ਲਈ ਸਿਫਾਰਸ਼ ਹੈ, ਜਿਸ ਨਾਲ ਦੁਨੀਆ ਦੀ ਵਧਦੀ ਆਬਾਦੀ ਨੂੰ ਖੁਆਉਣ ਲਈ ਫਸਲ ਉਤਪਾਦਨ ਵਿੱਚ ਵਾਧਾ ਹੋ ਸਕੇ।
ਜਿਓਲਾਇਟਸ ਨੂੰ ਖੇਤੀ ਦੇ ਖੇਤਰ ਵਿੱਚ ਨਾਈਟ੍ਰੋਜਨ ਖਾਦਾਂ ਦੇ ਛਿੜਕਾਅ ਨਾਲ ਹੋਣ ਵਾਲੇ ਨੁਕਸਾਨ ਅਤੇ ਪੌਦਿਆਂ ਵਿੱਚ ਅਮੋਨੀਆ ਦੇ ਜ਼ਹਿਰੀਲੇਪਣ ਨੂੰ ਘੱਟ ਕਰਨ ਅਤੇ ਖੇਤੀ ਪੈਦਾਵਾਰ ਵਧਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ। ਜਦਕਿ ਖਾਰੀ ਮਿੱਟੀ ਉੱਤੇ ਜਿਓਲਾਇਟ ਦੇ ੧੦ ਪ੍ਰਤੀਸ਼ਤ ਪ੍ਰਯੋਗ ਦਾ ਮੀਂਹ ਦੇ ਸਤਹੀ ਪ੍ਰਵਾਹ ਅਤੇ ਮਿੱਟੀ ਅਪਰਦਨ ਨਾਲ ਹੋਣ ਵਾਲੇ ਨੁਕਸਾਨ ਦੇ ਪਰੀਖਣਾਂ ਵਿੱਚ ਮਿੱਟੀ ਸਥਿਰਤਾ ਅਤੇ ਭੌਤਿਕ ਦਸ਼ਾ ਵਿੱਚ ਸੁਧਾਰ ਪਾਇਆ ਗਿਆ ਹੈ। ਇਸ ਲਈ ਨੈਨੋ ਕਣਾਂ ਨੂੰ ਸਤਹੀ ਅਪ੍ਰਵਾਹ ਅਤੇ ਅਪਰਦਨ ਨਾਲ ਹੋਣ ਵਾਲੇ ਮਿੱਟੀ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।
ਨੈਨੋ ਪੈਮਾਨੇ ਉੱਤੇ ਸ਼ੂਨਯ ਵੈਲੇਂਟ ਆਇਰਨ ਤਕਨੀਕ ੧੯੯੦ ਦੇ ਦਹਾਕੇ ਵਿੱਚ ਸ਼ੁਰੂ ਹੋਈ।
ਤਦ ਇਸ ਤਕਨੀਕ ਨੂੰ ਜ਼ਹਿਰੀਲੇ ਹੈਲੋਜੀਨੇਟੇਡ ਹਾਈਡ੍ਰੋਕਾਰਬਨ ਯੌਗਿਕਾਂ ਅਤੇ ਹੋਰ ਪੈਟਰੋਲੀਅਮ ਕੀਤਾ ਗਿਆ ਸੀ ਕਿਉਂਕਿ ਗੈਸ ਟੈਂਕ ਰਿਸਾਅ ਵਿੱਚ ਕਾਰਬਨਿਕ ਵਿਲਾਇਕ ਫੈਲਾਅ ਦੇ ਮਾਧਿਅਮ ਨਾਲ ਭੂ-ਜਲ ਵਾਤਾਵਰਣ ਵਿੱਚ ਪ੍ਰਵੇਸ਼ ਕਰਦੇ ਹਨ। ਇਹ ਧਾਤਵਿਕ ਆਇਰਨ ਦੇ ਨੈਨੋ ਕਣ ਬੇਅੰਤ ਸਮਰੱਥ ਰੇਡੁਸਿੰਗ ਏਜੰਟ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਇਹ ਸਥਿਰ ਜੈਵਿਕ ਪ੍ਰਦੂਸ਼ਕ ਨੂੰ ਨਸ਼ਟ ਕਰਕੇ ਸੰਜੀਦਾ ਯੌਗਿਕਾਂ ਵਿੱਚ ਤਬਦੀਲ ਕਰਨ ਵਿੱਚ ਸਮਰੱਥ ਹੈ। ਇਸ ਪ੍ਰਕਾਰ ਦੇ ਨੈਨੋ ਕਣ ਕਲੋਰੀਨ ਯੁਕਤ ਮੀਥੇਨ, ਕਲੋਰੀਨ ਯੁਕਤ ਬੈਂਜੀਨ, ਕੀਟਨਾਸ਼ਕ, ਪੌਲੀਕਲੋਰੀਨੇਟਡ ਬਾਇਫਿਨਾਇਲ ਅਤੇ ਨਾਈਟ੍ਰੋ-ਐਰੋਮੈਟਿਕ ਯੌਗਿਕ ਆਦਿ ਪ੍ਰਦੂਸ਼ਕ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਸਮਰੱਥ ਹੁੰਦੇ ਹਨ।
ਆਇਰਨ/ਲੋਹ ਮਿੱਟੀ ਦਾ ਇੱਕ ਮਹੱਤਵਪੂਰਣ ਘਟਕ ਹੈ, ਜੋ ਪੌਦਿਆ ਅਤੇ ਜਾਨਵਰਾਂ ਦੇ ਲਈ ਜ਼ਰੂਰੀ ਪੋਸ਼ਕ ਤੱਤ ਦੇ ਰੂਪ ਵਿਚ ਪ੍ਰਿਥਵੀ ਵਿੱਚ ਕਾਫੀ ਮਾਤਰਾ ਵਿੱਚ ਉਪਲਬਧ ਤੱਤਾਂ ਵਿੱਚ ਚੌਥੇ ਸਥਾਨ ਉੱਤੇ ਮੌਜੂਦ ਹੈ। ਆਇਰਨ ਆਕਸਾਈਡ ਮਿੱਟੀ ਵਿੱਚ ਆਮ ਤੌਰ ਤੇ ਨੈਨੋ ਕ੍ਰਿਸਟਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ, ਜਿਸ ਦਾ ਵਿਆਸ (੫-੧੦੦ ਨੈਨੋ ਮੀ.) ਹੈ। ਇਸ ਦੀ ਸਤਹਿ ਵਿਭਿੰਨ ਪ੍ਰਕਾਰ ਦੇ ਅਕਾਰਬਨਿਕ ਅਤੇ ਕਾਰਬਨਿਕ ਹਿੱਸਿਆਂ ਨੂੰ ਸੋਖਣ ਵਿੱਚ ਕਿਰੀਆਸ਼ੀਲ ਹੁੰਦੀ ਹੈ। ਜ਼ਹਿਰੀਲੇ ਪਦਾਰਥਾਂ ਦੇ ਪ੍ਰਤਿ ਪ੍ਰਮੁੱਖ ਸੋਖਣ ਸਮਰੱਥਾ ਅਤੇ ਵਾਤਾਵਰਣ ਦੇ ਪ੍ਰਤਿ ਅਨੁਕੂਲ ਵਿਸ਼ੇਸ਼ਤਾਵਾਂ ਦੇ ਕਾਰਨ, ਆਇਰਨ ਆਕਸਾਈਡ ਨੈਨੋ ਕਣਾਂ ਦੇ ਕਈ ਰੂਪਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਮਿੱਟੀ ਤੇ ਪਾਣੀ ਦੇ ਸੁਧਾਰ ਦੇ ਲਈ ਸਥਾਨਕ ਐਪਲੀਕੇਸ਼ਨਾਂ ਵਿੱਚ ਸਫਲਤਾ ਪੂਰਵਕ ਉਪਯੋਗ ਕੀਤਾ ਗਿਆ ਹੈ। ਇਨ੍ਹਾਂ ਨੈਨੋ ਕਣਾਂ ਨੂੰ ਦੂਸ਼ਿਤ ਮਿੱਟੀ ਵਿੱਚ ਘੱਟ ਕੀਮਤ ਤੇ ਪੰਪ ਰਾਹੀਂ ਜਾਂ ਸਿੱਧੇ ਤੌਰ ਤੇ ਫੈਲਾ ਸਕਦੇ ਹਨ ਕਿਉਂਕਿ ਇਨ੍ਹਾਂ ਨਾਲ ਦੂਜੇ ਪ੍ਰਦੂਸ਼ਣ ਦਾ ਖਤਰਾ ਨਹੀਂ ਹੁੰਦਾ। ਉਦਯੋਗਿਕ ਅਵਸ਼ਿਸ਼ਟ ਪਦਾਰਥ ਜਿਨ੍ਹਾਂ ਵਿੱਚ ਆਇਰਨ ਆਕਸਾਈਡ ਕਾਫੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਉਨ੍ਹਾਂ ਨੂੰ ਅੱਜਕਲ੍ਹ ਮਿੱਟੀ ਵਿੱਚ ਧਾਤੂ ਸਥਿਰੀਕਰਣ ਦੇ ਲਈ ਪ੍ਰਯੋਗ ਕੀਤਾ ਜਾ ਰਿਹਾ ਹੈ। ਪਾਣੀ ਦੇ ਮਾਧਿਅਮ ਵਿੱਚ ਕੀਤੇ ਗਏ ਖੋਜ-ਕਾਰਜਾਂ ਤੋਂ ਇਹ ਪਤਾ ਚੱਲਿਆ ਹੈ ਕਿ ਆਇਰਨ ਆਕਸਾਈਡ ਨੈਨੋ ਕਣ ਮਿੱਟੀ ਵਿੱਚ ਮੌਜੂਦ ਹਾਨੀਕਾਰਕ ਅਤੇ ਜ਼ਹਿਰੀਲੇ ਭਾਰੀ ਧਾਤ ਕਣਾਂ ਦੀ ਉਪਲਬਧਤਾ ਅਤੇ ਚਾਲਕਤਾ ਨੂੰ ਸੋਖਣ ਸਿਧਾਂਤ ਰਾਹੀਂ ਘੱਟ ਕਰ ਦਿੰਦਾ ਹੈ। ਆਇਰਨ ਨੈਨੋ ਕਣਾਂ ਵਿੱਚ ਨੈਨੋ-ਹੈਮੇਟਾਇਟ ਅਤੇ ਨੈਨੋ-ਮੈਗਨੇਟਾਇਟ ਦੀ ਸੋਖਣ ਸਮਰੱਥਾ ਇੱਕ ਸਮਾਨ ਹੁੰਦੀ ਹੈ।
ਫਾਸਫੇਟ ਆਧਾਰਿਤ ਨੈਨੋ ਕਣ, ਸ਼ੂਨਯ ਵੈਲੇਂਟ ਆਇਰਨ ਅਤੇ ਆਇਰਨ ਆਕਸਾਈਡ ਨੈਨੋ ਕਣਾਂ ਤੋਂ ਵੱਖ ਹੈ। ਇਹ ਭਾਰੀ ਧਾਤ ਰਾਹੀਂ ਦੂਸ਼ਿਤ ਮਿੱਟੀ ਦਾ ਸੁਧਾਰ ਬੇਅੰਤ ਅਘੁਲਣਸ਼ੀਲ ਅਤੇ ਸਥਿਰ ਫਾਸਫੇਟ ਯੌਗਿਕਾਂ ਦੇ ਗਠਨ ਰਾਹੀਂ ਕਰਦੇ ਹਨ। ਇਸ ਦਾ ਇੱਕ ਵਿਲੱਖਣ ਉਦਾਹਰਣ ਲੈਡ (ਪਾਰਾ) ਨਾਲ ਜ਼ਹਿਰੀਲੀ ਮਿੱਟੀ ਸੁਧਾਰ ਦਾ ਹੈ। ਇੱਕ ਖੋਜ-ਕਾਰਜ ਦੇ ਸਿੱਟਿਆਂ ਵਿੱਚ ਦਰਸਾਇਆ ਗਿਆ ਹੈ ਕਿ ਨੈਨੋ ਕਣਾਂ ਦੇ ਪ੍ਰਯੋਗ ਰਾਹੀਂ ਤਿੰਨ ਪ੍ਰਕਾਰ ਦੀ ਮਿੱਟੀ (ਕੈਲਸ਼ੀਅਮ ਯੁਕਤ, ਉਦਾਸੀਨ ਅਤੇ ਖਾਰੀ) ਵਿੱਚ ਸੀਸਾ ਦੇ ਛਿੜਕਾਅ ਅਤੇ ਪੌਦਿਆਂ ਦੀ ਉਪਲਬਧਤਾ ਵਿੱਚ ਪ੍ਰਭਾਵਸ਼ਾਲੀ ਤੌਰ ਤੇ ਕਮੀ ਹੁੰਦੀ ਹੈ।
ਫਾਸਫੇਟ ਆਧਾਰਿਤ ਨੈਨੋ ਕਣਾਂ ਰਾਹੀਂ ਭਾਰੀ ਧਾਤ ਸਥਿਰੀਕਰਣ ਦੇ ਸਮਾਨ ਹੀ ਸਲਫਾਈਡ ਆਧਾਰਿਤ ਨੈਨੋ ਕਣ ਰਾਹੀਂ ਮਿੱਟੀ ਅਤੇ ਪਾਣੀ ਵਿੱਚ ਪਾਰਾ ਅਤੇ ਆਰਸੇਨਿਕ ਨੂੰ ਖਤਮ ਕਰਨ ਲਈ ਵਿਸ਼ੇਸ਼ ਖੋਜਾਂ ਕੀਤੀਆਂ ਗਈਆਂ ਹਨ। ਪਾਣੀ ਦੇ ਭਰਨ ਦੀ ਸਥਿਤੀ ਵਾਲੀਆਂ ਅਤੇ ਭਾਰੀ ਧਾਤਾਂ ਨਾਲ ਜ਼ਹਿਰੀਲੀ ਮਿੱਟੀ ਵਿੱਚ ਰੇਡੁਸਡ ਸਲਫ਼ਰ ਆਕਸਾਈਡ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਵਿੱਚ ਰੇਡੁਸਡ ਸਲਫ਼ਰ ਸਥਿਰੀਕਰਣ ਜਾਂ ਸਿੰਕ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਮਿੱਟੀ ਵਿੱਚ ਮੌਜੂਦ ਧਾਤ ਦੇ ਨਾਲ ਰਸਾਇਣਕ ਪ੍ਰਕਿਰਿਆ ਰਾਹੀਂ ਬੇਅੰਤ ਅਘੁਲਣਸ਼ੀਲ ਧਾਤ ਦਾ ਸਲਫਾਈਡ ਬਣਾ ਕੇ ਮਿੱਟੀ ਸੁਧਾਰ ਕਰਦਾ ਹੈ।
ਨੈਨੋ ਕਣਾਂ ਰਾਹੀਂ ਮਿੱਟੀ ਸੁਧਾਰ ਉੱਤੇ ਕੀਤੇ ਗਏ ਸਾਰੇ ਖੋਜ-ਕਾਰਜਾਂ ਤੋਂ ਇਹ ਸਾਰ ਨਿਕਲਦਾ ਹੈ ਕਿ ਇਹ ਤਕਨਾਲੋਜੀ ਪਰੰਪਰਕ ਸੰਸਾਧਨਾਂ ਨੂੰ ਪ੍ਰਯੋਗ ਕਰਨ ਦੀ ਬਜਾਇ ਜ਼ਿਆਦਾ ਲਾਭਕਾਰੀ ਹੈ। ਆਕਾਰ ਛੋਟਾ ਹੋਣ ਦੇ ਕਾਰਨ ਮਿੱਟੀ ਵਿੱਚ ਆਸਾਨ ਵੰਡਾਈ ਰਾਹੀਂ ਮਿੱਟੀ ਸੁਧਾਰ ਦੀ ਦਰ ਵਿੱਚ ਵੀ ਵਾਧਾ ਦਰਜ ਕੀਤੀ ਗਿਆ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਪ੍ਰਦੂਸ਼ਿਤ ਪਾਣੀ ਅਤੇ ਮਿੱਟੀ ਸੁਧਾਰ ਦੇ ਲਈ ਇਹ ਤਕਨੀਕ ਕਾਰਗਰ ਸਾਬਿਤ ਹੋਵੇਗੀ।
ਸਰੋਤ : ਖੇਤੀ ਕਿਰਨ, ਅਜੈ ਕੁਮਾਰ ਅਤੇ ਮਨੀਸ਼ਾ ਭਾਰਤੀ ਤਕਨਾਲੋਜੀ ਸੰਸਥਾਨ, ਰੁੜਕੀ (ਉਤਰਾਂਚਲ) ਭਾਕ੍ਰਿਅਨੁਪ-ਕੇਂਦਰੀ ਮਿੱਟੀ ਲਵਣਤਾ ਖੋਜ ਸੰਸਥਾਨ, ਕਰਨਾਲ (ਹਰਿਆਣਾ)।
ਆਖਰੀ ਵਾਰ ਸੰਸ਼ੋਧਿਤ : 6/9/2020