(੧) ਸਮੇਂ-ਸਮੇਂ ਸਿਰ ਕਟੁੰਬਾਂ ਦਾ ਸਰਵੇਖਣ ਕਰੋ, ਸ਼ੱਕੀ ਅਤੇ ਰੋਗੀ ਕਟੁੰਬਾਂ ਨੂੰ ਅਰੋਗੀ ਕਟੁੰਬਾਂ ਤੋਂ ਦੂਰ ਕਰੋ ਅਤੇ ਮਾਹਿਰਾਂ ਤੋਂ ਨਿਰੀਖਣ ਕਰਵਾਓ।
(੨) ਸ਼ਹਿਦ ਮੱਖੀਆਂ ਦੁਆਰਾ ਖੁਰਾਕ ਦੀ ਚੋਰੀ, ਸ਼ਹਿਦ ਮੱਖੀਆਂ ਦਾ ਭੁਲੇਖੇ ਨਾਲ ਲਾਗਲੇ ਬਕਸਿਆਂ ਵਿੱਚ ਵੜਨਾ ਅਤੇ ਕਟੁੰਬਾਂ ਦਾ ਸਵਾਰਮ ਦੇਣਾ ਆਦਿ ਹਾਲਤਾਂ ਸ਼ਹਿਦ ਮੱਖੀ ਫਾਰਮ ਵਿੱਚ ਪੈਦਾ ਨਾ ਹੋਣ ਦਿਓ।
(੩) ਬੀਮਾਰੀਆਂ ਵਾਲੇ ਕਟੁੰਬਾਂ ਦੇ ਸਵਾਰਮ ਪਕੜ ਕੇ ਨਵੇਂ ਕਟੁੰਬ ਚਲਾਉਣ ਲਈ ਬਕਸਿਆਂ ਵਿਚ ਨਾ ਪਾਓ। ਇਨ੍ਹਾਂ ਸਵਾਰਮਾਂ ਨੂੰ ਕਿਸੇ ਹੋਰ ਬਕਸੇ ਵਿੱਚ ਪਾ ਕੇ ਸ਼ਹਿਦ ਮੱਖੀ ਫਾਰਮ ਤੋਂ ਦੂਰ ਰੱਖੋ ਅਤੇ ਬੀਮਾਰੀ ਦੀ ਅਣਹੋਂਦ ਦੀ ਸੂਰਤ ਵਿੱਚ ਹੀ ਇਸ ਕਟੁੰਬ ਨੂੰ ਮੌਜੂਦਾ ਮੁੱਖ ਫਾਰਮ ਤੇ ਲਿਆਓ।
(੪) ਸ਼ਹਿਦ ਮੱਖੀ ਫਾਰਮਾਂ ਵਿੱਚ ਕਟੁੰਬਾਂ ਵਿਚਕਾਰ ਸਿਫਾਰਸ਼ ਕੀਤਾ ਫ਼ਾਸਲਾ ਜ਼ਰੂਰ ਰੱਖੋ।
(੫) ਕਟੁੰਬ ਮਿਲਾਉਣ ਸਮੇਂ ਇਹ ਵੇਖੋ ਕਿ ਇਨ੍ਹਾਂ ਵਿਚੋਂ ਕੋਈ ਕਟੁੰਬ ਬੀਮਾਰੀ ਵਾਲਾ ਨਾ ਹੋਵੇ।
(੬) ਸ਼ੱਕੀ ਜਾਂ ਰੋਗ ਗ੍ਰਸਤ ਕਟੁੰਬਾਂ ਦੀ ਹਿਜ਼ਰਤ ਨਾ ਕਰੋ।
(੭) ਰੋਗੀ ਕਟੁੰਬਾਂ ਦੀਆਂ ਮੱਖੀਆਂ ਨੂੰ ਨਵੇਂ ਬਕਸੇ ਵਿਚ ਝਾੜ ਦਿਓ ਅਤੇ ਰੋਗੀ ਬਰੂਡ ਨਸ਼ਟ ਕਰਕੇ ਪੁਰਾਣੇ ਛੱਤਿਆਂ ਨੂੰ ਪਿਘਲਾ ਦਿਓ । ਨਵੇਂ ਬਕਸੇ ਨੂੰ ਕਿਸੇ ਬਿਮਾਰੀ ਰਹਿਤ ਕਟੁੰਬ ਤੋਂ ਖੁਲਣ ਨੇੜੇ ਬਰੂਡ ਛੱਤੇ, ਪਰਾਗ ਛੱਤੇ ਅਤੇ ਕੱਚੇ ਸ਼ਹਿਦ ਦੇ ਛੱਤੇ ਦੇ ਕੇ ਬਾਕੀ ਫਾਰਮ ਨਾਲੋਂ ਨਿਖੇੜ ਕੇ ਰੱਖੋ ਜਦੋਂ ਤੱਕ ਇਸ ਵਿੱਚ ਬਿਮਾਰੀ ਖ਼ਤਮ ਨਾ ਹੋ ਜਾਵੇ।
ਮੋਮ-ਕੀੜਾ
ਦੋ ਕਿਸਮ ਦੇ ਮੋਮ ਕੀੜੇ: ਵੱਡਾ ਮੋਮ ਕੀੜਾ ਅਤੇ ਛੋਟਾ ਮੋਮ ਕੀੜਾ ਸ਼ਹਿਦ ਮੱਖੀਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਇਹ ਮੋਮੀ ਕੀੜੇ ਮੱਖੀਆਂ ਦੇ ਕਟੁੰਬ ਵਿੱਚ ਜਾਂ ਸਾਂਭੇ ਹੋਏ ਖਾਲੀ ਛੱਤਿਆਂ ਤੇ ਹਮਲਾ ਕਰਦੇ ਹਨ। ਇਨ੍ਹਾਂ ਕੀੜਿਆਂ ਦਾ ਹਮਲਾ ਜੁਲਾਈ ਤੋਂ ਅਕਤੂਬਰ ਤੱਕ ਜ਼ਿਆਦਾ ਹੁੰਦਾ ਹੈ। ਸੁੰਡੀਆਂ ਛੱਤਿਆਂ ਦੀ ਮੋਮ ਨੂੰ ਖਾ ਕੇ ਨਸ਼ਟ ਕਰ ਦਿੰਦੀਆਂ ਹਨ। ਅਜਿਹੇ ਛੱਤੇ ਮੱਖੀਆਂ ਦੇ ਵਰਤਣਯੋਗ ਨਹੀਂ ਰਹਿੰਦੇ, ਜਿਸ ਕਾਰਨ ਮੱਖੀਆਂ ਆਪਣਾ ਬਕਸਾ ਛੱਡ ਕੇ ਉੱਡ ਵੀ ਜਾਂਦੀਆਂ ਹਨ। ਮੋਮੀ ਕੀੜੇ ਦੀਆਂ ਟੂਟੀਆਂ ਰੇਸ਼ਮੀ ਖੋਲਾਂ ਵਿੱਚ ਬਕਸੇਫ਼ ਛੱਤਿਆਂ ਦੀ ਲੱਕੜੀ ਨਾਲ ਲੱਗੀਆਂ ਹੁੰਦੀਆਂ ਹਨ। ਛੋਟੇ ਮੋਮੀ ਕੀੜੇ ਦੀਆਂ ਸੁੰਡੀਆਂ ਛੱਤੇ ਦੇ ਸੈਂਟਰ ਵਿਚੋਂ ਬਰੂਡ ਸੈੱਲ ਦੇ ਤਲੇ ਤੋਂ ਮੋਰੀ ਕਰਕੇ ਸੈ ੱਲ ਅੰਦਰ ਵੜ ਜਾਂਦੀਆਂ ਹਨ, ਜਿਸ ਨਾਲ ਬਰੂਡ ਮਰ ਜਾਂਦਾ ਹੈ। ਅਜਿਹੇ ਮਰੇ ਹੋਏ ਬਰੂਡ ਸੈਲਾਂ ਦੀਆਂ ਟੋਪੀਆਂ ਮੱਖੀਆਂ ਲਾਹ ਦਿੰਦੀਆਂ ਹਨ, ਜਿਸ ਨਾਲ ਮਰੇ ਹੋਏ ਪਿਊਪੇ ਸੈਲਾਂ ਦੇ ਵਿੱਚ ਨੰਗੇ ਪਏ ਨਜ਼ਰ ਆਉਂਦੇ ਹਨ। ਅਜਿਹੇ ਬਰੂਡ ਨੂੰ ਬਾਹਰ ਕੱਢਣ ਨਾਲ ਸੈਲ ਅੰਦਰ ਬਰੀਕ ਜਿਹੀ ਮੋਮ ਕੀੜੇ ਦੀ ਸੁੰਡੀ ਨਜ਼ਰ ਆ ਜਾਂਦੀ ਹੈ। ਮੋਮ ਕੀੜਿਆਂ ਦੇ ਹਮਲੇ ਨਾਲ ਪੂਰੀਆਂ ਬਣੀਆਂ ਜਵਾਨ ਸ਼ਹਿਦ ਮੱਖੀਆਂ ਸੈਲ ਦੇ ਤਲੇ ਨਾਲ ਚਿੰਬੜੀਆਂ ਰਹਿੰਦੀਆਂ ਹਨ ਅਤੇ ਬਾਹਰ ਨਹੀਂ ਨਿਕਲ ਸਕਦੀਆਂ ਅਤੇ ਸੈੱਲਾਂ ਅੰਦਰ ਹੀ ਮਰ ਜਾਂਦੀਆਂ ਹਨ।
(੧) ਕਟੁੰਬਾਂ ਦੀ ਅਜਿਹੀ ਸਾਂਭ-ਸੰਭਾਲ ਕਰੋ, ਜਿਸ ਨਾਲ ਕਟੁੰਬ ਤਕੜੇ ਰਹਿਣ।
(੨) ਬੌਟਮ ਬੋਰਡ ਤੇ ਪਏ ਕੂੜੇ-ਕਰਕਟ ਨੂੰ ਇਕੱਠਾ ਕਰਕੇ ਜ਼ਮੀਨ ਥੱਲੇ ਦਬਾ ਦਿਓ ਜਾਂ ਸਾੜ ਦਿਓ।
(੩) ਬਕਸੇ ਦੀਆਂ ਤਰੇੜਾਂ ਨੂੰ ਚੰਗੀ ਤਰ੍ਹਾਂ ਮਿੱਟੀ ਨਾਲ ਬੰਦ ਕਰ ਦਿਓ।
(੪) ਬਕਸਿਆਂ ਵਿੱਚ ਵਾਧੂ ਛੱਤੇ ਨਾ ਰੱਖੋ, ਕਿਉਂਕਿ ਮੋਮ ਕੀੜੇ ਦਾ ਹਮਲਾ ਇਨ੍ਹਾਂ ਤੋਂ ਸ਼ੁਰੂ ਹੋ ਕੇ ਬਾਅਦ ਵਿੱਚ ਮੱਖੀਆਂ ਵਾਲੇ ਛੱਤਿਆਂ ਤੇ ਫੈਲ ਜਾਂਦਾ ਹੈ। ਇਸ ਲਈ ਇਨ੍ਹਾਂ ਫਾਲਤੂ ਛੱਤਿਆਂ ਨੂੰ ਕਟੁੰਬਾਂ ਵਿਚੋਂ ਕੱਢ ਕੇ ਧੁੱਪ ਲਗਵਾਓ।
(੧) ਸਟੋਰ ਕੀਤੇ ਹੋਏ ਖਾਲੀ ਛੱਤਿਆਂ, ਮੱਖੀਆਂ ਅਤੇ ਪੂੰਗ ਰਹਿਤ ਛੱਤਿਆਂ ਨੂੰ ਬਚਾਉਣ ਲਈ ਕਿਸੇ ਹਵਾਬੰਦ ਕਮਰੇ ਜਾਂ ਲਿੱਪੇ ਹੋਏ ਚੈਂਬਰਾਂ ਵਿਚ ੨੫੦ ਗ੍ਰਾਮ ਸੁਲਗਦੀ ਗੰਧਕ ਜਾਂ ੧ ਗ੍ਰਾਮ ਐਲੂਮੀਨੀਅਮ ਫਾਸਫਾਈਡ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਧੂਣੀ ਦੇਵੋ।
(੨) ਬਾਹਰੀ ਪ੍ਰਜੀਵੀ ਚਿੱਚੜੀਆਂ।
ਉੱਤਰੀ ਭਾਰਤ ਵਿੱਚ ਦੋ ਕਿਸਮ ਦੀਆਂ ਬਾਹਰੀ ਪ੍ਰਜੀਵੀ ਚਿੱਚੜੀਆਂ, ਟਰੋਪੀਲੇਲੈਪਸ ਕਲੈਰੀ ਅਤੇ ਵਰੋਆ ਡਸਟਰਕਟਰ ਸ਼ਹਿਦ ਮੱਖੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/30/2020