ਬੀਜ ਦੀ ਮਾਤਰਾ : -
ਕਿਸਮਾਂ | ਬੀਜ ਦੀ ਮਾਤਰਾ (ਕਿਲੋ ਪ੍ਰਤੀ ਏਕੜ) | |
---|---|---|
ਨਰਮਾ ਬੀ ਟੀ ਨਰਮਾ |
ਆਰ ਸੀ ਐੱਚ ੬੫੦ ਬੀ ਜੀ, |
੦.੯੦੦ (ਬੀ ਟੀ ਨਰਮਾ)+ ੦.੨੪੦ (ਬੀ ਟੀ ਰਹਿਤ ਨਰਮਾ) |
ਬੀ ਟੀ ਰਹਿਤ ਦੋਗਲੀ ਕਿਸਮ | ਐਲ ਐੱਚ ਐੱਚ ੧੪੪ | ੧.੫ |
ਬੀ ਟੀ ਰਹਿਤ ਕਿਸਮਾਂ |
ਐਫ਼ ੨੨੨੮, ਐਲ ਐੱਚ ੨੧੦੮ ਅਤੇ ਐਲ ਐੱਚ ੨੦੭੬ ਐਫ਼ ੨੩੮੩ |
੩.੫ ੬.੦
|
ਦੇਸੀ ਕਪਾਹ: |
||
ਦੋਗਲੀ ਕਿਸਮ | ਐਫ਼ ਐਮ ਡੀ ਐੱਚ ੯, | ੧.੨੫ |
ਕਿਸਮਾਂ | ਐਫ਼ ਡੀ ਕੇ ੧੨੪, ਐਲ ਡੀ ੬੯੪, ਐਲ ਡੀ ੩੨੭ | ੩.੦ |
ਤੇਜ਼ਾਬ ਰਾਹੀਂ ਬੀਜ ਨੂੰ ਲੂੰ ਰਹਿਤ ਕਰਨਾ : ਇੱਕ ਕਿਲੋ ਨਰਮੇਫ਼ਕਪਾਹ ਦੇ ਬੀਜ ਤੇ ੧੦੦ ਗ੍ਰਾਮ ਗੰਧਕ ਦੇ ਸੰਘਣੇ ਤੇਜ਼ਾਬ ਨੂੰ ਮਿੱਟੀ ਜਾਂ ਪਲਾਸਟਿਕ ਦੇ ਭਾਂਡੇ ਵਿੱਚ ਪਾ ਕੇ ੨ - ੩ ਮਿੰਟਾਂ ਲਈ ਮੋਟੀ ਲੱਕੜੀ ਜਾਂ ਸ਼ੀਸ਼ੇ ਦੀ ਸੋਟੀ ਨਾਲ ਹਿਲਾਓ ਅਤੇ ਚੰਗੀ ਤਰ੍ਹਾਂ ਮਿਲਾਓ। ਜਿਉਂ ਹੀ ਲੂੰ ਘੁਲ ਜਾਵੇ, ੧੦ ਲਿਟਰ ਪਾਣੀ ਪਾ ਦਿਓ ਅਤੇ ਚੰਗੀ ਤਰ੍ਹਾਂ ਹਿਲਾ ਕੇ ਛਾਨਣੀ ਰਾਹੀਂ ਪੁਣ ਲਓ। ਹੁਣ ਬੀਜ ਨੂੰ ਗੰਧਕ ਦੇ ਤੇਜ਼ਾਬ ਤੋਂ ਰਹਿਤ ਕਰਨ ਲਈ ਤਿੰਨ ਵਾਰੀ ਇਸ ਤਰ੍ਹਾਂ ਹੀ ਧੋਵੋ।
ਬੀਜ ਨੂੰ ਮਿੱਠੇ ਸੋਢੇ ਦੇ ਘੋਲ (੫੦ ਗ੍ਰਾਮ ਮਿੱਠਾ ਸੋਢਾ, ੧੦ ਲਿਟਰ ਪਾਣੀ) ਵਿਚ ਇਕ ਮਿੰਟ ਲਈ ਡੁਬੋ ਲਓ ਜਿਸ ਨਾਲ ਬੀਜ ਉੱਤੋਂ ਤੇਜ਼ਾਬੀ ਅਸਰ ਖਤਮ ਹੋ ਜਾਵੇਗਾ। ਹੁਣ ਬੀਜ ਨੂੰ ਇਕ ਵਾਰੀ ਹੋਰ ਧੋ ਲਵੋ ਅਤੇ ਪਾਣੀ ਉੱਤੇ ਤਰੇ ਹੋਏ ਹਲਕੇ, ਮਾੜੇ ਅਤੇ ਮਰੇ ਹੋਏ ਬੀਜ ਕੱਢ ਲਓ। ਤੰਦਰੁਸਤ, ਲੂੰ ਰਹਿਤ ਬੀਜਾਂ ਦੀ ਪਤਲੀ ਜਿਹੀ ਪਰਤ ਬਣਾ ਕੇ ਛਾਂ ਹੇਠਾਂ ਸੁਕਾ ਲਓ ਅਤੇ ਸੁੱਕੇ ਬੀਜ ਨੂੰ ਸਿਫ਼ਾਰਸ਼ ਕੀਤੀਆਂ ਦਵਾਈਆਂ ਨਾਲ ਸੋਧੋ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/16/2020