ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕਪਾਹ / ਪੱਤਿਆਂ ਦੇ ਧੱਬਿਆਂ ਦਾ ਰੋਗ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪੱਤਿਆਂ ਦੇ ਧੱਬਿਆਂ ਦਾ ਰੋਗ

ਪੱਤਿਆਂ ਦੇ ਧੱਬਿਆਂ ਦਾ ਰੋਗ ਬਾਰੇ ਜਾਣਕਾਰੀ।

ਪੱਤਿਆਂ ਦੇ ਧੱਬਿਆਂ ਦਾ ਰੋਗ: ਇਸ ਬਿਮਾਰੀ ਦੀਆਂ ਨਿਸ਼ਾਨੀਆਂ ਪੱਤਿਆਂ ਤੇ ਟੀਂਡਿਆਂ ਤੇ ਪ੍ਰਤੀਤ ਹੁੰਦੀਆਂ ਹਨ। ਇਸ ਨਾਲ ਗੋਲ ਜਿਹੇ ਭੂਰੇ ਰੰਗ ਦੇ ਧੱਬੇ ਜਿਹੜੇ ਬਾਹਰੋਂ ਜਾਮਣੀ ਹੁੰਦੇ ਹਨ। ਬਾਅਦ ਵਿਚ ਧੱਬਿਆਂ ਦੇ ਵਿਚਕਾਰ ਤਿਕੋਨੇ ਜਿਹੇ ਛੋਟੇ ਆਕਾਰ ਦੇ ਉਭਾਰ ਜਿਹੇ ਦਿਖਾਈ ਦਿੰਦੇ ਹਨ। ਇਸ ਬਿਮਾਰੀ ਦੇ ਕਣ ਬੀਜ ਵਿਚੋਂ ਹੀ ਪੈਦਾ ਹੁੰਦੇ ਹਨ ਅਤੇ ਸੁੱਕੇ ਪੱਤਿਆਂ ਵਿਚ ਰਹਿੰਦੇ ਹਨ। ਇਸ ਬਿਮਾਰੀ ਦਾ ਵਾਧਾ ਬਹੁਤੀ ਵਰਖਾ ਅਤੇ ਬਹੁਤ ਸਿੱਲ੍ਹ ਵਿੱਚ ਵਧੇਰੇ ਹੁੰਦਾ ਹੈ। ਪੱਤਿਆਂ ਦੇ ਧੱਬਿਆਂ ਦਾ ਰੋਗ ਮੌਸਮ ਦੇ ਅਖੀਰ ਵਿੱਚ ਹਮਲਾ ਕਰਦਾ ਹੈ। ਇਸ ਨਾਲ ਛੋਟੇ ਗੋਲ ਧੱਬੇ, ਜਿਹੜੇ ਵਿਚਕਾਰੋਂ ਚਿੱਟੇ ਅਤੇ ਕੋਨਿਆਂ ਤੋਂ ਜਾਮਣੀ ਰੰਗ ਦੇ ਹੁੰਦੇ ਹਨ, ਬਾਅਦ ਵਿਚ ਛੋਟੀਆਂ ਛੋਟੀਆਂ ਮੋਰੀਆਂ ਹੋ ਜਾਂਦੀਆਂ ਹਨ। ਲਾਲ ਧੱਬਿਆਂ ਦਾ ਰੋਗ, ਪੱਤਿਆਂ ਦਾ ਝੁਲਸ ਰੋਗ ਅਤੇ ਪੱਤਿਆਂ ਦੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਅਦਲ ਬਦਲ ਕੇ ਫ਼ਸਲ ਉੱਤੇ ੦.੨੫% ਬਲਾਈਟੌਕਸ ੫੦ ਜਾਂ ਕੈਪਟਾਨ ੮੩ (੫੦੦ ਗ੍ਰਾਮ ਦਵਾਈ ੨੦੦ ਲਿਟਰ ਪਾਣੀ ਵਿਚ) ੧੫ - ੨੦ ਦਿਨਾਂ ਦੇ ਵਕਫੇ ਤੋਂ ਪਹਿਲੇ ਮੀਂਹ ਤੋਂ ਬਾਅਦ ਛਿੜਕਾਅ ਕਰੋ। ਦੋ ਤੋਂ ਤਿੰਨ ਛਿੜਕਾਅ ਕਾਫੀ ਹਨ।

ਪੱਤੇ ਕੁਮਲਾਉਣਾ: ਇਹ ਬਿਮਾਰੀ ਇਕ ਉੱਲੀ ਕਰਕੇ ਹੁੰਦੀ ਹੈ ਅਤੇ ਇਸ ਬਿਮਾਰੀ ਦੇ ਕੀਟਾਣੂ ਜ਼ਮੀਨ ਅਤੇ ਬੀਜ ਵਿਚੋਂ ਉਪਜਦੇ ਹਨ। ਬਿਮਾਰੀ ਵਾਲੇ ਪੌਦੇ ਆਪਣਾ ਰੰਗ ਰੂਪ ਗੁਆ ਬੈਠਦੇ ਹਨ। ਪੱਤੇ ਪਹਿਲਾਂ ਪੀਲੇ ਪਿਛੋਂ ਭੂਰੇ ਅਤੇ ਕੁਮਲਾਉਣੇ ਸ਼ੁਰੂ ਹੋਣ ਪਿਛੋਂ ਅੰਤ ਧਰਤੀ ਤੇ ਡਿੱਗ ਪੈਂਦੇ ਹਨ। ਰੋਗ ਪੱਤਿਆਂ ਦੇ ਕੰਢਿਆਂ ਤੋਂ ਸ਼ੁਰੂ ਹੋ ਕੇ ਵਿਚਕਾਰਲੀ ਨਾੜ ਵੱਲ ਵਧਦਾ ਹੈ। ਪੁਰਾਣੇ ਪੱਤਿਆਂ ਤੇ ਪਹਿਲਾਂ ਅਸਰ ਪੈਂਦਾ ਹੈ ਅਤੇ ਨਵਿਆਂ ਤੇ ਪਿਛੋਂ । ਪੌਦੇ ਪੂਰੇ ਜਾਂ ਅੱਧ-ਪਚੱਧੇ ਕੁਮਲਾਅ ਸਕਦੇ ਹਨ। ਦੂਜੀ ਸੂਰਤ ਵਿੱਚ ਪੌਦੇ ਦਾ ਇਕ ਪਾਸਾ ਬਿਮਾਰੀ ਦੇ ਅਸਰ ਹੇਠ ਆ ਕੇ ਮਾਰਿਆ ਜਾਂਦਾ ਹੈ, ਦੂਸਰਾ ਪਾਸਾ ਤੰਦਰੁਸਤ ਰਹਿੰਦਾ ਹੈ। ਪੂਰੇ ਕੁਮਲਾਉਣ ਦੀ ਸੂਰਤ ਵਿੱਚ ਪੌਦੇ ਘੱਟ ਵਧਦੇ ਹਨ, ਛੇਤੀ ਕੁਮਲਾਅ ਕੇ ਮਰ ਜਾਂਦੇ ਹਨ। ਬਿਮਾਰੀ ਦੇ ਵਿਸ਼ੇਸ਼ ਲੱਛਣ ਪੌਦੇ ਦੀਆਂ ਪਾਣੀ ਤੇ ਖੁਰਾਕ ਲੈ ਜਾਣ ਵਾਲੀਆਂ ਨਾੜੀਆਂ ਦਾ ਰੰਗ ਭੂਰਾ ਅਤੇ ਕਾਲਾ ਹੋ ਜਾਂਦਾ ਹੈ। ਹਮਲੇ ਵਾਲੇ ਖੇਤਾਂ ਵਿੱਚ ਦੇਸੀ ਕਪਾਹ ਦੀ ਕਿਸਮ ਐਲ ਡੀ ੬੯੪ ਬੀਜੋ ਕਿਉਂਕਿ ਇਹ ਕਿਸਮ ਬਿਮਾਰੀ ਦਾ ਟਾਕਰਾ ਕਰ ਸਕਦੀ ਹੈ ਜਾਂ ਫਿਰ ਬਿਮਾਰੀ ਦਾ ਅਸਰ ਘਟਾਉਣ ਲਈ ਕਪਾਹ ਨੂੰ ੫ - ੬ ਸਾਲਾਂ ਵਾਲੇ ਫ਼ਸਲ-ਚੱਕਰ ਵਿੱਚ ਲਿਆਉ। ਹਮਲੇ ਵਾਲੇ ਖੇਤਾਂ ਵਿਚ ਨਰਮੇ ਦੀ ਕਾਸ਼ਤ ਕਰੋ ਕਿਉਂਕਿ ਇਹ ਬਿਮਾਰੀ ਨਰਮੇ ਨੂੰ ਨਹੀਂ ਲੱਗਦੀ। ਇਸ ਰੋਗ ਦੀ ਰਸਾਇਣਾਂ ਨਾਲ ਰੋਕਥਾਮ ਲਈ ੩ ਕਿਲੋ ਬੀਜ ਨੂੰ ੬ ਲਿਟਰ ਪਾਣੀ, ਜਿਸ ਵਿਚ ੬ ਗ੍ਰਾਮ ਬਾਵਿਸਟਨ ਜਾਂ ਡੈਰੋਸਲ ੫੦।

ਡਬਲਯੂ ਪੀ ਘੋਲੀ ਗਈ ਹੋਵੇ ੬ - ੮ ਘੰਟੇ (ਜੇ ਤੇਜ਼ਾਬ ਨਾਲ ਬੀਜ ਨਹੀਂ ਸੋਧਿਆ) ਜਾਂ ੨ - ੩ ਘੰਟੇ (ਤੇਜ਼ਾਬ ਨਾਲਸੋਧੇ ਬੀਜ) ਭਿਉਂ ਕੇ ਰੱਖੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.09459459459
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top