ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕਪਾਹ / ਨਰਮੇ ਦੇ ਪੱਤੇ ਝਾੜਨਾ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਨਰਮੇ ਦੇ ਪੱਤੇ ਝਾੜਨਾ

ਇਸ ਕਾਰਨ ਟੀਂਡੇ ਅਗੇਤੇ ਅਤੇ ਇਕ ਸਾਰ ਖਿੜਦੇ ਹਨ ਜਿਸ ਨਾਲ ਖੇਤ ਜਲਦੀ ਖਾਲੀ ਹੋ ਜਾਂਦਾ ਹੈ ਅਤੇ ਝਾੜ ਵੀ ਵੱਧ ਪ੍ਰਾਪਤ ਹੁੰਦਾ ਹੈ।

ਨਰਮੇ ਦੇ ਪੱਤੇ ਝਾੜਨਾ

ਨਰਮੇ ਦੇ ਪੱਤੇ ਝਾੜਨ ਲਈ ੫.੦ ਮਿਲੀ ਲਿਟਰ ਈਥਰਲ ੩੯% (ਇਥੀਫੋਨ ੩੯%) ਇਕ ਲਿਟਰ ਪਾਣੀ ਵਿੱਚ ਘੋਲ ਕੇ ਅਕਤੂਬਰ ਦੇ ਆਖਰੀ ਹਫ਼ਤੇ ਵਿੱਚ ਸਪਰੇ ਕਰ ਦਿਉ। ਇਸ ਸਪਰੇ ਨਾਲ ੮੫ - ੯੦ ਪ੍ਰਤੀਸ਼ਤ ਪੱਤੇ ਇੱਕ ਹਫ਼ਤੇ ਬਾਅਦ ਹੀ ਝੜ੍ਹ ਜਾਂਦੇ ਹਨ। ਇਸ ਕਾਰਨ ਟੀਂਡੇ ਅਗੇਤੇ ਅਤੇ ਇਕ ਸਾਰ ਖਿੜਦੇ ਹਨ ਜਿਸ ਨਾਲ ਖੇਤ ਜਲਦੀ ਖਾਲੀ ਹੋ ਜਾਂਦਾ ਹੈ ਅਤੇ ਝਾੜ ਵੀ ਵੱਧ ਪ੍ਰਾਪਤ ਹੁੰਦਾ ਹੈ।

ਚੁਗਾਈ

ਨਰਮਾ ਸਾਫ਼ ਅਤੇ ਸੁੱਕਾ ਚੁਣੋ ਤਾਂ ਕਿ ਮੰਡੀ ਵਿਚ ਇਸ ਦਾ ਮੁੱਲ ਜ਼ਿਆਦਾ ਪਵੇ। ਚੁਣਾਈ ੧੫ - ੨੦ ਦਿਨਾਂ ਦੇ ਵਕਫੇ ਤੇ ਕਰਨੀ ਚਾਹੀਦੀ ਹੈ। ਚੁਣੇ ਹੋਏ ਨਰਮੇ ਨੂੰ ਕਦੇ ਵੀ ਗਿੱਲੀ ਥਾਂ ਤੇ ਨਾ ਰੱਖੋ, ਕਿਉਂਕਿ ਇਸ ਨਾਲ ਕਪਾਹ ਦੀ ਉੱਤਮਤਾ ਵਿਚ ਫਰਕ ਪੈ ਜਾਂਦਾ ਹੈ। ਨਰਮਾ ਸੁੱਕੇ ਗੁਦਾਮਾਂ ਵਿਚ ਸਾਂਭੋ।

ਛਿਟੀਆਂ ਪੁੱਟਣਾ

ਆਖਰੀ ਚੁਣਾਈ ਤੋਂ ਤੁਰੰਤ ਪਿਛੋਂ ਛਿਟੀਆਂ ਜੜ੍ਹਾਂ ਸਮੇਤ ਪੁੱਟ ਦਿਓ ਅਤੇ ਫ਼ਸਲ ਦੀ ਰਹਿੰਦ ਖੂੰਹਦ ਉਲਟਾਵੇ ਹਲ ਨਾਲ ਦੱਬ ਦਿਓ ਤਾਂ ਕਿ ਕੀੜੇ ਤੇ ਬਿਮਾਰੀਆਂ ਦਾ ਪਸਾਰ ਨਾ ਹੋਵੇ। ਫ਼ਰਵਰੀ ਦੇ ਅਖੀਰ ਤੱਕ ਨਰਮੇ ਦੀਆਂ ਛਿਟੀਆਂ ਵਰਤ ਲਓ ਜਾਂ ਸਾੜ ਦਿਓ। ਛਿਟੀਆਂ ਪੁੱਟਣ ਲਈ ਟਰੈਕਟਰ ਨਾਲ ਚੱਲਣ ਵਾਲੀ ੨ ਕਤਾਰੀ ਮਸ਼ੀਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਹ ਮਸ਼ੀਨ ੭ ਤੋਂ ੯ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ੧੨ ਤੋਂ ੧੫ ਸੈਂਟੀਮੀਟਰ ਡੂੰਘਾਈ ਤੇ ਰੱਖ ਕੇ ੪੫ ਹਾਰਸ ਪਾਵਰ ਜਾਂ ਇਸ ਤੋਂ ਵੱਧ ਦੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ। ਇਸ ਤਰੀਕੇ ਨਾਲ ੧੦  ਤੋਂ ੧੫ ਪ੍ਰਤੀਸ਼ਤ ਵਧੇਰੇ ਛਿਟੀਆਂ ਪੁੱਟੀਆਂ ਜਾ ਸਕਦੀਆਂ ਹਨ। ਇਸ ਮਸ਼ੀਨ ਨਾਲ ਇਕ ਘੰਟੇ ਵਿਚ ੧.੨੫ ਤੋਂ ੧.੫੦ ਏਕੜ ਵਿਚੋਂ ਛਿਟੀਆਂ ਪੁੱਟੀਆਂ ਜਾ ਸਕਦੀਆਂ ਹਨ।

ਕਪਾਹ ਦੀ ਵਿੱਕਰੀ ਲਈ ਨੁਕਤੇ:

(੧) ਕਪਾਹ ਤਰੇਲ ਉਤਰਨ ਤੇ ਸਿਰ ਤੇ ਕੱਪੜਾ ਬੰਨ੍ਹ ਕੇ ਸੁੱਕੀ ਅਤੇ ਪੱਤੀ ਰਹਿਤ ਚੁਣੋ।

(੨) ਪਹਿਲੀ ਤੇ ਆਖਰੀ ਚੁਗਾਈ ਦੀ ਘਟੀਆ ਕਪਾਹ ਬਾਕੀ ਕਪਾਹ ਵਿਚ ਨਾ ਮਿਲਾਓ ਤਾਂ ਜੋ ਚੰਗੀ ਕਪਾਹ ਦਾ ਭਾਅ ਠੀਕ ਲੱਗੇ। ਚੰਗੀ ਕਪਾਹ ਵਿਚ ਘਟੀਆ ਕਪਾਹ ਰਲਾਉਣ ਨਾਲ ਉਪਜ ਦਾ ਭਾਅ ਘੱਟ ਮਿਲਦਾ ਹੈ।

(੩) ਕਪਾਹ ਸਾਫ਼ ਸੁਥਰੇ ਖੁਸ਼ਕ ਕਮਰਿਆਂ ਵਿਚ ਸਟੋਰ ਕਰੋ ਜਿਥੇ ਚੂਹੇ ਨੁਕਸਾਨ ਨਾ ਕਰ ਸਕਣ।

(੪) ਕਪਾਹ ਦੀਆਂ ਵੱਖ-ਵੱਖ ਕਿਸਮਾਂ ਵੱਖ ਵੱਖ ਸਟੋਰ ਕਰੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.06857142857
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top